ਵੋਟ ਪਰਚੀਆਂ ਕਿਰਤੀ ਲੋਕਾਂ ਦੀ ਮੁਕਤੀ ਦਾ ਜਰੀਆ ਨਹੀਂ ਬਣ ਸਕਦੀਆਂ : ਸਮਾਜਵਾਦ ਲਈ ਸੰਘਰਸ਼ ਦਾ ਰਾਹ – ਕਿਰਤੀ ਲੋਕਾਂ ਦੀ ਮੁਕਤੀ ਦਾ ਇੱਕੋ-ਇੱਕ ਰਾਹ ਹੈ! •ਸੰਪਾਦਕੀ

Election2024ਲੋਕ ਸੋਭਾ ਦੀਆਂ ਚੋਣਾਂ ਦਾ ਐਲਾਨ ਹੋਣ ਮਗਰੋਂ, ਚੋਣ ਅਖਾੜਾ ਭਖ ਚੁੱਕਿਆ ਹੈ। ਇਸ ਵਾਰ ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ ਵਿੱਚ ਕਈ ਗੇੜਾਂ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸਦਾ ਇੱਕੋ ਇੱਕ ਮਕਸਦ ਅੱਜ ਦੇਸ਼ ਉੱਤੇ ਰਾਜ ਕਰ ਰਹੀਆਂ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਫਾਇਦਾ ਦੇਣਾ ਹੈ। ਇਸ ਮੌਕੇ ਹਾਕਮ ਸਰਮਾਏਦਾਰ ਜਮਾਤਾਂ ਦੀਆਂ ਪਾਰਟੀਆਂ ਇੱਕ-ਦੂਜੇ ’ਤੇ ਚਿੱਕੜ ਸੁੱਟ ਰਹੀਆਂ ਹਨ, ਦੂਜੇ ਨੂੰ “ਚੋਰ ਤੇ ਬੇਈਮਾਨ” ਦੱਸ ਕੇ ਖੁਦ ਨੂੰ ਵੱਡਾ “ਲੋਕ ਹਿਤੈਸ਼ੀ” ਦੇ ਦਾਅਵੇ ਠੋਕੇ ਜਾ ਰਹੇ ਹਨ। ਦਲ ਬਦਲੀਆਂ ਦਾ ਇੱਕ ਪੂਰਾ ਮਹੌਲ ਦੇਸ਼ ਵਿੱਚ ਬਣਿਆ ਹੋਇਆ ਹੈ। ਸਿਰੇ ਦਾ ਲੋਕ ਵਿਰੋਧੀ ਅਤੇ ਭਿ੍ਰਸ਼ਟ ਸਿਆਸੀ ਲੀਡਰ, ਜਿਸ ਵਿਰੁੱਧ ਦੂਜੀਆਂ ਪਾਰਟੀਆਂ ਨਜਲਾ ਸੁੱਟਦੀਆਂ ਰਹਿੰਦੀਆਂ, ਜਦੋਂ ਇਹੀ ਸਿਆਸੀ ਲੀਡਰ ਪਾਰਟੀ ਬਦਲਕੇ ਇਹਨਾਂ ਦੀ ਖੁਦ ਦੀ ਪਾਰਟੀ ਵਿੱਚ ਆ ਜਾਂਦੇ ਹਨ, ਤਾਂ ਚਾਣਚੱਕ ਦੁੱਧ-ਧੋਤੇ ਬਣ ਜਾਂਦੇ ਹਨ। ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਸਣੇ, ਅਕਾਲੀ, ਭਾਜਪਾ, ਕਾਂਗਰਸ ਦੇ ਭਿ੍ਰਸ਼ਟ ਲੀਡਰਾਂ ਦੀ ਨਿੰਦਿਆ ਕਰਦੇ ਰਹੇ ਹਨ, ਪਰ ਹੁਣ ਇਹਨਾਂ ਹੀ ਪਾਰਟੀਆਂ ਵਿੱਚੋਂ ਕਈ ਸਿਆਸਤਦਾਨ ਆਪ ਵੱਲੋਂ ਲੋਕ ਸਭਾ ਦੇ ਉਮੀਦਵਾਰ ਹਨ। ਭਗਵੰਤ ਮਾਨ ਤੇ ਆਪ ਵੱਲੋਂ ਇਹ ਹੁਣ “ਸਾਫ ਸੁਥਰੇ” ਅਤੇ “ਲੋਕ ਪੱਖੀ” ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਪੂਰੇ ਮੁਲਕ ਵਿੱਚ ਭਾਜਪਾ ਬਾਕੀ ਪਾਰਟੀਆਂ ਦੇ ਸਿਆਸਤਦਾਨਾਂ ਨੂੰ, ਜਿਹਨਾਂ ਨੂੰ ਉਹ ਭਿ੍ਰਸ਼ਟ ਦੱਸਦੀ ਰਹੀ ਹੈ, ਆਵਦੇ ਵਿੱਚ ਰਲਾ ਰਹੀ ਹੈ। ਦੇਸ਼ ਦੀ ਸਿਆਸਤ ਵਿੱਚ ਇਹ ਕਥਨ ਆਮ ਪ੍ਰਚੱਲਿਤ ਹੋਇਆ ਹੈ ਕਿ “ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿੱਚ ਧੋਕੇ, ਸਿਰੇ ਦਾ ਭਿ੍ਰਸ਼ਟ ਸਿਆਸਤਦਾਨ ਚਿੱਟਾ ਬਗਲਾ ਬਣ ਜਾਂਦਾ ਹੈ”। ਇਹ ਦਲ-ਬਦਲੀਆਂ ਇਹਨਾਂ ਪਾਰਟੀਆਂ ਅਤੇ ਭਾਰਤ ਦੇ ਅਖੌਤੀ ਲੋਕਤੰਤਰ ਦਾ ਮੌਜੂ ਉਡਾਉਂਦੀਆਂ ਦਿਖਾਈ ਦਿੰਦੀਆਂ ਹਨ, ਇਸਦੇ ਥੋਥ ਨੂੰ ਨੰਗਾ ਕਰਦੀਆਂ ਹਨ ਜਿਸ ਤੋਂ ਅੱਜ ਇੱਕ ਹੱਦ ਤਾਈਂ ਆਮ ਲੋਕੀਂ ਵੀ ਸੁਚੇਤ ਹੋਏ ਹਨ।

Continue reading

ਬਰਤਾਨੀਆ ਦੀ ਨੌਜਵਾਨੀ ’ਚ ਵਧਦੇ ਮਾਨਸਿਕ ਰੋਗ

5ਬਰਤਾਨੀਆ ਦੀ ਨੌਜਵਾਨੀ ਮਾਨਸਿਕ ਸਿਹਤ ਸੰਕਟ ਦਾ ਸ਼ਿਕਾਰ ਹੋ ਚੁੱਕੀ ਹੈ। ਡਿਪਰੈਸ਼ਨ, ਬੇਚੈਨੀ ਨਾਲ਼ ਨੌਜਵਾਨੀ ਦਾ ਵੱਡਾ ਹਿੱਸਾ ਗ੍ਰਸਤ ਹੋ ਕੇ ਕੰਮ ਛੱਡਣ ਲਈ ਮਜਬੂਰ ਹੋ ਰਿਹਾ ਹੈ ਜਿਸ ਦਾ ਪ੍ਰਭਾਵ ਬਰਤਾਨੀਆ ਦੀ ਆਰਥਿਕਤਾ ’ਤੇ ਵੀ ਪੈ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਵੀਹਵਿਆਂ ਵਿਚਲੀ ਭਰ ਜੁਆਨ ਨੌਜਵਾਨੀ ਦਾ ਕਾਫੀ ਹਿੱਸਾ ਕੰਮ ਤੋਂ ਬਾਹਰ ਹੋ ਚੁੱਕਿਆ ਹੈ ਤੇ ਚਾਲੀਵਿਆਂ ਸਾਲਾਂ ਦੀ ਉਮਰ ਵਾਲ਼ਿਆਂ ਮੁਕਾਬਲੇ ਉਹਨਾਂ ਵਿੱਚ ਮਾਨਸਿਕ ਰੋਗਾਂ ਦਾ ਭਾਰੀ ਵਾਧਾ ਹੋਇਆ ਹੈ। ਅਧਿਕਾਰਤ ਜਾਣਕਾਰੀ ਮੁਤਾਬਕ 18 ਤੋਂ 24 ਸਾਲਾਂ ਦੇ 34 ਫੀਸਦੀ ਲੋਕਾਂ ਨੇ ਮਾਨਸਿਕ ਰੋਗਾਂ ਜਿਵੇਂ ਡਿਪਰੈਸ਼ਨ, ਬੇਚੈਨੀ, ਆਦਿ ਦੇ ਲੱਛਣ ਹੋਣ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਔਰਤਾਂ ਵਿੱਚ ਮਾਨਸਿਕ ਪਰੇਸ਼ਾਨੀਆਂ ਦੀ ਦਰ ਮਰਦਾਂ ਨਾਲ਼ੋਂ ਡੇਢ ਗੁਣਾ ਵੱਧ ਹੈ। ਸਾਲ 2000 ਵਿੱਚ ਇਹੀ ਅੰਕੜਾ 24 ਫੀਸਦੀ ਸੀ।

Continue reading

ਚਾਰਲੀ ਚੈਪਲਿਨ (16 ਅਪ੍ਰੈਲ ਜਨਮ ਦਿਹਾੜੇ ਮੌਕੇ)

2

ਚਾਹੇ ਉਹ ਹੋਵੇ ਕੋਈ ਚਾਂਦੀ ਦਾ ਸ਼ਹਿਰ,

ਚਾਹੇ ਉਸ ਦੇ ਹੋਣ ਸੋਨੇ ਦੇ ਬਾਜ਼ਾਰ,

ਚਾਹੇ ਉਸ ਥਾਂ ਮੁੱਲ ਮਿਲ ਜਾਏ ਪਿਆਰ,

ਚਾਹੇ ਹੋਵੇ ਉਹ ਕੋਈ ਪਰੀਆਂ ਦਾ ਦੀਪ,

ਹੁਨਰ ’ਤੇ ਹੁੰਦਾ ਏ ਜੇ ਉਸ ਥਾਂ ’ਤੇ ਕਹਿਰ,

ਚਾਹੇ ਉਹ ਹੋਵੇ ਕੋਈ ਪਰੀਆਂ ਦਾ ਸ਼ਹਿਰ,

ਤੇਰੇ ਵੱਸਣ ਦੇ ਲਈ ਉਹ ਥਾਂ ਨਹੀਂ .

ਬਾਗ਼ ਵਿੱਚ ਹੈ ਨਸਲ ਦੇ ਭੂਤਾਂ ਦਾ ਵਾਸ,

Continue reading

ਭਿ੍ਰਸ਼ਟਾਚਾਰੀ ਲੀਡਰਾਂ ਲਈ ਮੋਦੀ ਸਰਕਾਰ ਦਾ ਐਲਾਨ : ਭਾਜਪਾ ’ਚ ਆਓ ਕਾਗੋਂ ਹੰਸ ਬਣ ਜਾਓ!

5518’ਵੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਸਾਰੀਆਂ ਵੋਟ ਬਟੋਰੂ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਲਿਸ਼ਕਾ-ਪੁਸ਼ਕਾ ਕੇ ਬੈਨਰਾਂ, ਸੋਸ਼ਲ ਮੀਡੀਆ ਆਦਿ ਉੱਪਰ ਪ੍ਰਚਾਰ ਰਹੀਆਂ ਹਨ। ਸਾਲ 2014 ਵਿੱਚ ਸੱਤ੍ਹਾ ਵਿੱਚ ਆਉਂਦਿਆਂ ਮੋਦੀ ਸਰਕਾਰ ਨੇ ਕਿਹਾ ਸੀ ਕਿ “ਕੋਈ ਵੀ ਭਿ੍ਰਸ਼ਟਾਚਾਰੀ ਬਖਸ਼ਿਆ ਨਹੀਂ ਜਾਵੇਗਾ।” ਪਰ ਮੋਦੀ ਸਰਕਾਰ ਹੁਣ ਧੜੱਲੇ ਨਾਲ਼ ਵਿਰੋਧੀ ਧਿਰ ਦੇ ਕਈ ਅਜਿਹੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਰਹੀ ਹੈ ਜਿਹਨਾਂ ਉੱਤੇ ਭਿ੍ਰਸ਼ਟਾਚਾਰ ਦੇ ਮਾਮਲੇ ਦਰਜ ਹਨ। ਇੱਕ ਨਿੱਜੀ ਅਖਬਾਰ ਦੀ ਪੜ੍ਹਤਾਲੀਆ ਰਿਪੋਰਟ ਮੁਤਾਬਕ ਸਾਲ 2014 ਤੋਂ 2023 ਤੱਕ ਲਗਭਗ 25 ਵਿਰੋਧੀ ਧਿਰ ਦੇ ਆਗੂਆਂ ਨੂੰ ਭਿ੍ਰਸਟਾਚਾਰ ਦੇ ਕੇਸਾਂ ਵਿੱਚ ਈਡੀ, ਸੀਬੀਆਈ ਜਾਂ ਸੂਬਾ ਜਾਂਚ ਏਜੰਸੀਆਂ ਵੱਲੋਂ ਤਲਬ ਕੀਤਾ ਗਿਆ ਅਤੇ  ਦੋਸ਼ ਸਾਬਤ ਹੋਣ ਤੋਂ ਬਾਅਦ ਇਹਨਾਂ ਚੋਰਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਅਤੇ “ਭਿ੍ਰਸ਼ਟਾਚਾਰ ਮੁਕਤ” ਹੋ ਗਏ। ਇਹਨਾਂ ਵਿੱਚ ਹੇਮੰਤ ਬਿਸਵਾ, ਅਜੀਤ ਪਵਾਰ ਜਿਹੇ ਕਈ ਲੀਡਰ ਸ਼ਾਮਲ ਹਨ।

Continue reading

ਮੌਤ ਨੂੰ ਮਾਸੀ ਆਖਣ ਵਾਲਿਆਂ ਲਈ…

ਮੌਤ ਨੂੰ ਮਾਸੀ ਆਖਣ ਵਾਲਿਆਂ ਲਈ

ਜਿੰਦਗੀ ਵੀ ਮਾਂ ਜਿਹੀ ਸੀ

‘ਸ਼ਹੀਦਾਂ ਦੇ ਅੰਗ-ਸੰਗ’ ਹੁੰਦਿਆਂ ਪਤਾ ਲੱਗਿਆ

ਕਿ ‘ਅਜਿਹਾ ਸੀ ਸਾਡਾ ਭਗਤ ਸਿੰਘ’

ਨਿੱਕੇ-ਨਿੱਕੇ ਹਾਸੇ ਹਸਦਾ

ਚਰਚਾ ਕਰਦਾ

Continue reading

ਪੰਜਾਬ ਯੂਨੀਵਰਸਿਟੀ ਦੇ ਮਜਦੂਰਾਂ ਦੇ ਹਲਾਤ

3ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬ ਦੀ ਉੱਘੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਜਿੱਥੇ ਵਿਦਿਆਰਥੀ ਦੂਰ-ਦੁਰਾਡੇ ਤੋਂ ਸਿੱਖਿਆ ਹਾਸਲ ਕਰਨ ਆਉਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੱਡੇ ਵਿੱਦਿਅਕ ਅਦਾਰੇ ਨੂੰ ਚਲਾਉਣ ਲਈ ਸਿਰਫ ਵਿਦਿਆਰਥੀ ਅਤੇ ਪ੍ਰੋਫੈਸਰ ਹੀ ਨਹੀਂ ਸਗੋਂ ਸੈਂਕੜੇ ਹੀ ਮਜਦੂਰ ਦਿਨ ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਹਨ ਪਰ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਸਥਿਤ ਇਸ ਮਸ਼ਹੂਰ ਯੂਨੀਵਰਸਿਟੀ ਵਿੱਚ ਵੀ ਇਹਨਾਂ ਮਜਦੂਰਾਂ ਦੇ ਹੱਕਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ।

Continue reading

ਪਾਠਕ ਮੰਚ

Pathak manch (2)ਸੰਪਾਦਕ ਜੀ,

ਮੈਂ ਕਈ ਸਾਲਾਂ ਤੋਂ ‘ਲਲਕਾਰ’ ਮੈਗਜੀਨ ਪੜ੍ਹ ਰਿਹਾ ਹਾਂ। ਇਹ ਬਹੁਤ ਹੀ ਬਿਹਤਰ ਮੈਗਜੀਨ ਹੈ ਜੋ ਅੱਜ ਦੇ ਸੰਸਾਰ ਦੀ ਇੱਕ ਚੰਗੀ ਸਮਝ ਰੱਖਦਾ ਹੈ। ਪਰ ਇਸ ਵਿੱਚ ਸਮੇਂ-ਸਮੇਂ ’ਤੇ ਕੁਝ ਗਲਤੀਆਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਪਿਛਲੇ ਅੰਕ ਭਾਵ 1 ਤੋਂ 15 ਅਪ੍ਰੈਲ 2024 ਵਿੱਚ ਅਜਿਹੀਆਂ ਕੁਝ ਗਲਤੀਆਂ ਦੇਖਣ ਨੂੰ ਮਿਲ਼ੀਆਂ ਹਨ। ਇਸ ’ਤੇ ਗੌਰ ਕਰਨ ਅਤੇ ਅਜਿਹੀਆਂ ਗਲਤੀਆਂ ਨੂੰ ਸੁਧਾਰਨ ਦੀ ਲੋੜ ਹੈ।

Continue reading

ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ -32 (ਆਖਰੀ ਕਿਸ਼ਤ)

21ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ ਬਾਰੇ ਗੱਲ ਕਰਦਿਆਂ, ਹੁਣ ਤੱਕ ਅਸੀਂ ਦਾਰਸ਼ਨਿਕ ਚਿੰਤਨ ਦੇ ਸੰਘਰਸ਼ ਦੀਆਂ ਦੋਵੇਂ ਮੁੱਖ ਧਾਰਾਵਾਂ ਪਦਾਰਥਵਾਦ ਅਤੇ ਵਿਚਾਰਵਾਦ ਬਾਰੇ ਸੰਖੇਪ ਜਾਣਕਾਰੀ ਦੇ ਚੁੱਕੇ ਹਾਂ। ਜਮਾਤੀ ਸਮਾਜ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਜਾਣੀ ਕਿ ਪੁਰਾਤਨ ਕਾਲ ਤੋਂ ਲੈ ਕੇ ਜਗੀਰਦਾਰੀ ਪ੍ਰਬੰਧ ਦੇ ਆਖਰੀ ਦੌਰ ਵਿੱਚ ਪੈਦਾ ਹੋਣ ਵਾਲ਼ੀ ਭਗਤੀ ਲਹਿਰ ਤੱਕ ਹੋਣ ਵਾਲ਼ੇ ਦਾਰਸ਼ਨਿਕ ਸੰਘਰਸ਼ ਦੀ ਆਮ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਯੂਰੋਪ ਵਿੱਚ ਜਗੀਰਦਾਰੀ ਦੇ ਗਰਭ ਅੰਦਰ ਹੀ ਪੈਦਾ ਹੋਣ ਵਾਲ਼ੀ ਸਰਮਾਏਦਾਰ ਜਮਾਤ ਨੇ ਸੰਸਾਰ ਵਿੱਚ ਜਗੀਰਦਾਰੀ ਪ੍ਰਬੰਧ ਦੇ ਖਾਤਮੇ ਦਾ ਮੁੱਢ ਬੰਨ ਦਿੱਤਾ ਸੀ। ਸਾਡੇ ਇਸ ਖਿੱਤੇ ਬਾਰੇ ਇੱਕ ਸੋਵੀਅਤ ਚਿੰਤਕ ਵਾਸਿਲੀ ਬਰੋਦੋਵ ਲਿਖਦੇ ਹਨ,

Continue reading

ਮੱਧ ਪੂਰਬ ਵਿੱਚ ਸਾਮਰਾਜੀ ਕੁਕਰਮਾਂ ਦੀ ਸਜਾ ਭੁਗਤ ਰਿਹਾ- ਫਲਸਤੀਨ

6ਮੱਧ-ਪੂਰਬ ਵਿੱਚ ਪੈਂਦੇ ਫਲਸਤੀਨੀ ਧਰਤ ਦੇ ਟੋਟੇ ਉੱਤੇ ਧੱਕੜ ਜਾਇਨਵਾਦੀ ਇਜਰਾਇਲ ਰੋਜਾਨਾ ਸੈਂਕੜੇ ਫਲਸਤੀਨੀ ਔਰਤਾਂ, ਮਰਦਾਂ ਅਤੇ ਬੱਚਿਆਂ ਦਾ ਕਤਲੇਆਮ ਕਰ ਰਿਹਾ ਹੈ। ਪਿਛਲੇ ਛੇ ਮਹੀਨਿਆਂ ਵਿੱਚ 33,175 ਫਲਸਤੀਨੀ ਲੋਕਾਂ ਦਾ ਕਤਲ ਕੀਤਾ ਜਾ ਚੁੱਕਿਆ, ਜਿਸ ਵਿੱਚ ਲੱਗਭੱਗ 15,000 ਤੋਂ ਵੱਧ ਬੱਚੇ ਸ਼ਾਮਲ ਹਨ ਅਤੇ 75,000 ਤੋ ਵੱਧ ਲੋਕੀਂ ਇਜਰਾਇਲੀ ਹਮਲਿਆਂ ਵਿੱਚ ਗੰਭੀਰ ਫੱਟੜ ਹੋ ਚੁੱਕੇ ਹਨ। ਇਸਤੋਂ ਇਲਾਵਾ 90 ਫੀਸਦੀ ਲੋਕ ਬੇਘਰ ਹੋ ਚੁੱਕੇ ਹਨ। ਇਹਨਾਂ ਅੰਕੜਿਆਂ ਵਿੱਚ ਹਾਲੇ ਉਹ ਲੋਕੀਂ ਸ਼ਾਮਲ ਨਹੀਂ ਹਨ, ਜੋ ਲਾਪਤਾ ਹਨ ਜਾਂ ਘਰਾਂ ਦੇ ਮਲਬੇ ਹੇਠ ਦੱਬੇ ਪਏ ਹਨ। 7 ਅਕਤੂਬਰ ਦੇ ਹਮਲਿਆਂ ਤੋਂ ਲੈ ਕੇ ਹੁਣ ਤੱਕ ਗਾਜਾ ਦੇ ਜਿਆਦਾਤਰ ਘਰ ਮਲਬੇ ਦਾ ਢੇਰ ਬਣ ਚੁੱਕੇ ਹਨ। ਲੋਕੀਂ ਕਿਸੇ ਸੁਰੱਖਿਅਤ ਆਸਰੇ ਲਈ ਬੇਘਰ ਹੋ ਕੇ ਹਿਜਰਤ ਕਰਨ ਲਈ ਮਜਬੂਰ ਹੋ ਗਏ ਹਨ। 23 ਲੱਖ ਫਲਸਤੀਨੀਆਂ ਉੱਤੇ ਪਿਛਲੇ ਛੇ ਮਹੀਨਿਆਂ ਵਿੱਚ 65,000 ਬੰਬ, ਮਿਜਾਇਲਾਂ, ਟੈਂਕ ਅਤੇ ਹੋਰ ਮਾਰੂ ਹਥਿਆਰ ਵਰ੍ਹਾਏ ਗਏ ਹਨ, ਮਤਲਬ ਰੋਜਾਨਾ 360 ਬੰਬ ਤੇ ਮਜਾਇਲਾਂ ਫਲਸਤੀਨੀ ਲੋਕਾਂ ਉੱਤੇ ਦਾਗੇ ਜਾਂਦੇ ਹਨ। ਇਸ ਮੌਕੇ ਇਜਰਾਇਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਬੇਸ਼ਰਮੀ ਨਾਲ਼ ਕਹਿ ਰਿਹਾ ਹੈ ਕਿ ਫਲਸਤੀਨੀਆਂ ਲਈ ਨਾ ਭੋਜਨ, ਨਾ ਪਾਣੀ, ਨਾ ਬਿਜਲੀ, ਨਾ ਈਂਧਨ, ਨਾ ਦਵਾਈਆਂ ਪਹੁੰਚਣ ਦਿੱਤੀਆਂ ਜਾਣਗੀਆਂ। ਜੰਗੀ ਹਾਲਤਾਂ ਵਿੱਚ ਫਲਸਤੀਨੀਆਂ ਲਈ ਬਾਹਰੋਂ ਆਉਂਦੀ ਹਰ ਤਰ੍ਹਾਂ ਦੀ ਮਦਦ ਨੂੰ ਰੋਕ ਦਿੱਤਾ ਗਿਆ ਹੈ। ਸ਼ਰਨਾਰਥੀ ਕੈਂਪ, ਹਸਪਤਾਲ, ਕਲੀਨਿਕ, ਐਂਬੂਲੈਂਸ, ਸਕੂਲ, ਮਸੀਤਾਂ, ਸੜਕਾਂ, ਪੀਣ ਵਾਲ਼ੇ ਪਾਣੀ ਦੇ ਸੋਮੇ ਸਭ ਬੰਬਾਂ ਨਾਲ਼ ਉਡਾ ਦਿੱਤੇ ਹਨ।

Continue reading

ਭੂੰਦੜੀ ਗੈਸ ਫੈਕਟਰੀ ਵਿਰੁੱਧ ਲੋਕ ਸੰਘਰਸ਼ ਭਖਿਆ

WhatsApp Image 2024-04-14 at 21.00.20_e1c76e59ਜਿਲ੍ਹਾ ਲੁਧਿਆਣਾ ਦੇ ਪਿੰਡ ਭੂੰਦੜੀ ਵਿੱਚ ਜੀ.ਆਈ.ਏ.ਆਈ. ਨਿਊ ਅਨਰਜੀ ਪ੍ਰਾ.ਲਿ. ਨਾਂ ਦੀ ਕੰਪਨੀ ਵੱਲੋਂ ਲਾਏ ਜਾ ਰਹੇ ਸੀ.ਬੀ.ਜੀ./ਬਾਇਓ ਸੀ.ਐਨ.ਜੀ. ਗੈਸ ਪਲਾਂਟ ਵਿਰੁੱਧ ਲੋਕ ਸੰਘਰਸ਼ ਭਖਦਾ ਜਾ ਰਿਹਾ ਹੈ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 28 ਮਾਰਚ ਤੋਂ ਲਗਾਤਾਰ ਫੈਕਟਰੀ ਅੱਗੇ ਪੱਕਾ ਧਰਨਾ ਲੱਗਿਆ ਹੋਇਆ ਹੈ ਜਿੱਥੇ ਰੋਜਾਨਾਂ ਸੈਂਕੜੇ ਲੋਕ ਸ਼ਮੂਲੀਅਤ ਕਰਦੇ ਹਨ। ਇਸ ਫੈਕਟਰੀ ਨਾਲ਼ ਸਿਰਫ ਭੂੰਦੜੀ ਪਿੰਡ ਦੇ ਲੋਕਾਂ ਲਈ ਹੀ ਵੱਡੇ ਖਤਰੇ ਖੜ੍ਹੇ ਨਹੀਂ ਹੋ ਰਹੇ ਸਗੋਂ ਇਲਾਕੇ ਦੇ ਹੋਰ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਵੀ ਭਾਰੀ ਨੁਕਸਾਨ ਝੱਲਣੇ ਪੈਣਗੇ। ਇਸ ਲਈ ਪਿੰਡ ਭੂੰਦੜੀ ਸਮੇਤ ਹੋਰ ਪਿੰਡਾਂ ਦੇ ਲੋਕਾਂ ਦੀ ਵੀ ਸੰਘਰਸ਼ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਹੈ।

Continue reading

ਯੂਨੀਵਰਸਿਟੀ ਦੇ ਅਕਾਦਮਿਕ ਗਲਿਆਰਿਆਂ ਵੱਲੋਂ ਪਰੋਸੇ ਜਾ ਰਹੇ ਘਟੀਆ ਵਿਚਾਰ

5ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੀ ਵਿਦਿਆਰਥਣ ਹਾਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸਰਗਰਮ ਮੈਂਬਰ ਹਾਂ। ਇਤਿਹਾਸ ਵਿੱਚ ਮੇਰੀ ਕਾਫੀ ਦਿਲਚਸਪੀ ਹੈ ਅਤੇ ਇਸੇ ਦਿਲਚਸਪੀ ਵਿੱਚੋਂ ਮੈਂ ਇਸ ਵਿਭਾਗ ਵਿੱਚ ਦਾਖਲਾ ਲਿਆ ਸੀ। ਪਰ ਇੱਥੇ ਦਾ ਅਕਾਦਮਿਕ ਪੱਧਰ ਮੇਰੀਆਂ ਉਮੀਦਾਂ ’ਤੇ ਖਰਾ ਉੱਤਰਨਾ ਤਾਂ ਦੂਰ ਸਗੋਂ ਇਹ ਮੈਨੂੰ ਪਿਛਾਂਖਿੱਚੂ ਵਿਚਾਰਾਂ ਦੇ ਪ੍ਰਚਾਰ ਦੇ ਅੱਡੇ ਵਰਗਾ ਜਾਪਿਆ।

ਕੁੱਝ ਹਫਤੇ ਪਹਿਲਾਂ ਵਿਭਾਗ ਵਿੱਚ “ਪ੍ਰਾਚੀਨ ਭਾਰਤ ਵਿੱਚ ਔਰਤਾਂ ਦੀ ਸਥਿਤੀ” ਵਿਸ਼ੇ ਉੱਤੇ ਇੱਕ ਸੈਮੀਨਾਰ ਰੱਖਿਆ ਗਿਆ ਸੀ, ਜਿਸ ਵਿਚ ਬੁਲਾਰੇ ਪ੍ਰੋਫੈਸਰ ਨੇ ਆਪਣੀ ਗੱਲਬਾਤ ਨੂੰ ਮਨੂਸਮਿ੍ਰਤੀ ’ਤੇ ਕੇਂਦਰਿਤ ਰੱਖਦਿਆਂ ਉਸਦੇ ਵਿੱਚੋਂ ਕੁੱਝ ਟੂਕਾਂ ਪੜ੍ਹ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪ੍ਰਾਚੀਨ ਭਾਰਤ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਨਹੀਂ, ਸਗੋਂ ਓਹਨਾਂ ਤੋਂ ਵੀ ਉੱਚੀਆਂ ਮੰਨੀਆਂ ਜਾਂਦੀਆਂ ਸਨ। ਉਸ ਨੇ ਕਈ ਵਾਰ ਦੁਹਰਾਇਆ ਕਿ “ਅੱਜ ਦੇ ਸਮਾਜ ਦੀ ਗੰਦਗੀ ਅਤੇ ਔਰਤਾਂ ਖਿਲਾਫ ਹਿੰਸਾ ਸਿਰਫ ਮਨੂੰਸਮਿ੍ਰਤੀ ਨੂੰ ਸਮਾਜਕ ਤੌਰ ’ਤੇ ਲਾਗੂ ਕਰਕੇ ਹੀ ਖਤਮ ਕੀਤੀ ਜਾ ਸਕਦੀ ਹੈ।” ਇਸ ਪ੍ਰੋਫੈਸਰ ਦੀਆਂ ਘਿਨਾਉਣੀਆਂ ਗੱਲਾਂ ਤੋਂ ਕਈ ਵਿਦਿਆਰਥੀ ਹੈਰਾਨ ਸਨ। ਜਿਨ੍ਹਾਂ ਵਿੱਚੋਂ ਇੱਕ ਨੇ ਸਵਾਲ ਪੁੱਛਿਆ ਕਿ “ਜੇ ਮਨੂੰਸਮਿ੍ਰਤੀ ਦੇ ਵਿਚਾਰ ਔਰਤਾਂ ਪ੍ਰਤੀ ਇੰਨੇ ਹੀ ਅਗਾਂਹਵਧੂ ਹਨ, ਤਾਂ ਉਸਦੇ ਵਿੱਚ “ਕੰਨਿਆਦਾਨ” ਦਾ ਰਿਵਾਜ ਮੰਨਣ ਲਈ ਕਿਉਂ ਕਿਹਾ ਗਿਆ ਹੈ?” ਬੁਲਾਰੇ ਦੀ ਗੱਲ ਨੂੰ ਜਾਇਜ ਠਹਿਰਾਉਣ ਲਈ ਇੱਕ ਪ੍ਰੋਫੈਸਰ ਨੇ ਘੋਰ ਔਰਤ ਵਿਰੋਧੀ ਜਵਾਬ ਦਿੱਤਾ। ਉਸ ਨੇ ਕਿਹਾ ਕਿ “ਕੰਨਿਆਦਾਨ ਦੇ ਰਿਵਾਜ ਵਿੱਚ ਅਸੀਂ ਅਸਲ ਵਿੱਚ ਇੱਕ ਪਿਤਾ ਦਾ ਆਪਣੀ ਬੇਟੀ ਲਈ ਪਿਆਰ ਦੇਖ ਸਕਦੇ ਹਾਂ ਅਤੇ ਸਮਾਜ ਲਈ ਓਹ ਇਹ ਪਿਆਰ ਭਰੀ ਕੁਰਬਾਨੀ ਦਿੰਦਾ ਹੈ।” ਇਸ ਪ੍ਰੋਫੈਸਰ ਮੁਤਾਬਕ ਇਸ “ਪਿਆਰ ਭਰੀ ਕੁਰਬਾਨੀ” ਦੀ ਇਤਿਹਾਸ ਵਿੱਚ ਸਭ ਤੋਂ ਢੁੱਕਵੀਂ ਉਦਾਹਰਣ ਸਤੀ ਹੈ ਜੋ ਕਿ ਆਪਣੇ ਪਤੀ ਸ਼ਿਵ ਲਈ ਆਪਣਾ ਪਿਆਰ ਜਤਾਉਣ ਲਈ ਜਿਉਂਦਿਆਂ ਜੀ ਆਪਣੇ ਆਪ ਨੂੰ ਅੱਗ ਵਿੱਚ ਸੁੱਟ ਦਿੰਦੀ ਹੈ ਤੇ ਅਜਿਹਾ ਕਰਕੇ ਉਹ ਸਭ ਤੋਂ ਸ਼ੁੱਧ, ਅਤੇ ਸਭ ਤੋਂ ਉੱਚੇ ਦਰਜੇ ਦੀ ਪਤਨੀ ਬਣ ਜਾਂਦੀ ਹੈ।

Continue reading

ਠੱਪ ਹੋਈ ਅਯੁਸ਼ਮਾਨ ਭਾਰਤ ਯੋਜਨਾ

Screenshot 2024-04-19 215707ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਣ ਲਈ ਅਕਸਰ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਚੋਣ ਮੈਨੀਫੈਸਟੋ ਤਕੜੇ-ਤਕੜੇ ਦਾਅਵਿਆਂ ਨਾਲ਼ ਭਰਿਆ ਹੁੰਦਾ ਹੈ। ਅਜਿਹਾ ਹੀ ਇੱਕ ਵਾਅਦਾ ਸੀ ਭਾਜਪਾ ਦੇ 2014 ਦੇ ਚੋਣ ਮੈਨੀਫੈਸਟੋ ਵਿੱਚ- ਨਵੀਂ ਸਿਹਤ ਨੀਤੀ ਲਾਗੂ ਕਰਨ ਦਾ। ਜਿਸ ਅੰਦਰ ਦੇਸ਼ ਦੇ ਸਾਰੇ ਲੋੜਵੰਦਾਂ ਨੂੰ ਮੁਫਤ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ। ਹੋਰਨਾਂ ਵਾਅਦਿਆਂ ਵਾਂਗੂੰ ਇਹ ਵਾਅਦਾ ਵੀ ਜੁਮਲਾ ਹੀ ਸਾਬਤ ਹੋਇਆ। ਪਹਿਲਾਂ ਤਾਂ ਤਿੰਨ ਸਾਲ ਇਸ ਲਈ ਕੋਈ ਨੀਤੀ ਹੀ ਨਾ ਤਿਆਰ ਹੋਈ ਅਤੇ ਜਦੋਂ ਤਿਆਰ ਹੋਈ ਤਾਂ ਉਸ ਵਿੱਚ ਵੀ ਸਰਕਾਰੀ ਢਾਂਚੇ ਨੂੰ ਅਣਗੌਲ਼ਿਆ ਕੀਤਾ ਗਿਆ। ਨਵੀਂ ਸਿਹਤ ਨੀਤੀ ਵਿੱਚ ਸਰਕਾਰੀ ਸਿਹਤ ਢਾਂਚੇ ਨੂੰ ਵਿਕਸਤ ਕਰਨ ਦੀ ਥਾਂ, ਬੀਮਾ ਯੋਜਨਾ ਲੈ ਕੇ ਆਉਣ ਦੀ ਗੱਲ ਕੀਤੀ ਗਈ। ਇਸ ਨੀਤੀ ਤਹਿਤ ‘ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ’ ਲਿਆਂਦੀ ਗਈ ਜਿਸ ਨੂੰ ਆਯੂਸ਼ਮਾਨ ਭਾਰਤ ਦੇ ਨਾਮ ਨਾਲ਼ ਅਕਸਰ ਜਾਣਿਆ ਜਾਂਦਾ ਹੈ। ਆਓ ਵੇਖੀਏ ਕਿ ਇਸ ਯੋਜਨਾ ਦੀ ਫੂਕ ਕਿਵੇਂ ਨਿਕਲੀ ਹੈ।

Continue reading

ਮੋਦੀ ਸਰਕਾਰ ਦੇ ਸਿਹਤਮੰਦ ਭਾਰਤ ਬਣਾਉਣ ਦੇ ਫੋਕੇ ਦਾਅਵੇ: ਦਵਾਈਆਂ ਦੀਆਂ ਵਧਦੀਆਂ ਕੀਮਤਾਂ

7ਪਿਛਲੇ ਤਿੰਨ ਸਾਲ ਤੋਂ ਲਗਾਤਾਰ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਸਾਲ 2022 ਵਿੱਚ ਸਰਕਾਰ ਦੁਆਰਾ ਜਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ 10 ਫੀਸਦੀ ਵਾਧਾ ਕੀਤਾ ਗਿਆ ਸੀ ਅਤੇ ਸਾਲ 2023 ਵਿੱਚ ਜਰੂਰੀ ਦਵਾਈਆਂ ਉੱਤੇ ਇਹ ਵਾਧਾ 12.2 ਫੀਸਦੀ ਸੀ। ਪਿਛਲੇ ਤਿੰਨ ਸਾਲਾਂ ਵਿੱਚ ਦਵਾਈਆਂ ਦੀ ਕੀਮਤ ਵਿੱਚ ਕੁੱਲ ਵਾਧਾ ਬਹੁਤ ਜਿਆਦਾ ਹੈ। ਭਾਰਤ ਦੀ ਬਹੁਗਿਣਤੀ ਕਿਰਤੀ ਅਬਾਦੀ ਲਗਾਤਾਰ ਚੰਗੀਆਂ ਸਿਹਤ ਸਹੂਲਤਾਂ ਤੋਂ ਵਾਂਝੀ ਹੋ ਰਹੀ ਹੈ।

ਭਾਰਤ ਵਿੱਚ ਕੈਂਸਰ ਕਾਰਨ ਸਾਲ 2022 ਵਿੱਚ 9 ਲੱਖ ਤੋਂ ਉੱਪਰ ਮੌਤਾਂ ਹੋਈਆਂ ਸਨ। ਇਸੇ ਸਾਲ 14.1 ਲੱਖ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਏ ਜੋ ਕਿ ਏਸ਼ੀਆ ਦੀ ਦੂਜੀ ਵੱਡੀ ਗਿਣਤੀ ਹੈ। ਸਾਲ 2022 ਵਿੱਚ ਹੀ ਦਿਲ ਦੇ ਮਰੀਜਾਂ ਵਿੱਚ 12 ਫੀਸਦੀ ਵਾਧਾ ਹੋਇਆ ਸੀ। ‘ਕੌਮੀ ਅਪਰਾਧ ਰਿਕਾਰਡ ਬਿਊਰੋ’ ਦੀ ਰਿਪੋਰਟ ਅਨੁਸਾਰ ਦਿਲ ਦੇ ਦੌਰੇ ਕਾਰਨ ਬੱਤੀ ਹਜਾਰ ਪੰਜ ਸੌ ਲੋਕਾਂ ਦੀ ਮੌਤ ਹੋਈ। ਸਾਡੇ ਦੇਸ਼ ਵਿੱਚ 60 ਤੋਂ 74 ਸਾਲ ਦੀ ਉਮਰ ਵਾਲ਼ੇ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਦਿਲ ਦੀਆਂ ਬਿਮਾਰੀਆਂ, ਜਿਆਦਾ ਤਣਾਅ ਨਾਲ਼ ਜੂਝ ਰਿਹਾ ਹੈ। ਮੋਦੀ ਸਰਕਾਰ ਦੇ ਦਾਅਵੇ ਕਹਿੰਦੇ ਸੀ ਕਿ ਸਾਲ 2025 ਤੱਕ ਟੀਬੀ ਨੂੰ ਨੱਥ ਪਾ ਲਈ ਜਾਵੇਗੀ ਪਰ ਸੱਚ ਸਾਡੇ ਸਾਹਮਣੇ ਹੈ। 2022 ਵਿੱਚ 3.31 ਲੱਖ ਮੌਤਾਂ ਟੀਬੀ ਕਾਰਨ ਹੋਈਆਂ ਸਨ। ਸਕੂਲ ਜਾਂਦੇ ਬੱਚਿਆਂ ਵਿੱਚ 35% ਬੱਚੇ ਆਪਣੀ ਉਮਰ ਦੇ ਹਿਸਾਬ ਨਾਲ਼ ਵਿਕਸਿਤ ਨਹੀਂ ਹਨ, ਕੱਦ ਛੋਟੇ ਹਨ, ਭਾਰ ਵੀ ਘੱਟ ਹੈ। ਅਫਸੋਸ ਦੀ ਗੱਲ ਹੈ ਕਿ ਸਾਲ 2024-25 ਵਿੱਚ ਸਰਕਾਰ ਨੇ 90,171 ਕਰੋੜ ਦੀ ਰਾਸ਼ੀ ਹੀ ਸਿਹਤ ਸਹੂਲਤਾਂ ਲਈ ਬਜਟ ਵਿੱਚ ਰੱਖੀ ਹੈ। ਇਸ ਹਿਸਾਬ ਨਾਲ਼ ਭਾਰਤ ਦੇ ਹਰ ਨਾਗਰਿਕ ਦੇ ਹਿੱਸੇ ਸਿਰਫ 639.51 ਰੁਪਏ ਹੀ ਇਲਾਜ ਲਈ ਆਉਂਦੇ ਹਨ! ਅੱਜ ਵੀ ਸਾਡੇ ਦੇਸ਼ ਵਿੱਚ ਬੱਚੇ ਹੈਜੇ ਕਾਰਨ ਮਰ ਜਾਂਦੇ ਹਨ। ਇੱਕ ਸਾਲ ਵਿੱਚ ਹੈਜੇ ਕਾਰਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਹੀ ਡੇਢ ਲੱਖ ਤੋਂ ਉੱਪਰ ਹੈ !

Continue reading

ਮਿਸਰ ਦੀਆਂ ਵਧਦੀਆਂ ਆਰਥਿਕ ਮੁਸ਼ਕਲਾਂ

2ਇਸ ਵੇਲ਼ੇ ਮਿਸਰ ਦੇ ਲੋਕ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮਹਿੰਗਾਈ ਹੁਣ ਤੱਕ ਦੇ ਰਿਕਾਰਡ ਪੱਧਰ 38 ਫੀਸਦੀ ’ਤੇ ਪਹੁੰਚ ਚੁੱਕੀ ਹੈ। ਭੋਜਨ ਵਸਤਾਂ ਤੇ ਰੋਜਮਰ੍ਹਾ ਦੀ ਵਰਤੋਂ ਦੀਆਂ ਚੀਜਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਲੋਕ ਭੁੱਖਮਰੀ ਵਿੱਚ ਧੱਕੇ ਜਾ ਰਹੇ ਹਨ। ਮਿਸਰ ਦੀ ਮੁਦਰਾ ਮਿਸਰ ਪੌਂਡ ਪਿਛਲੇ ਇੱਕ ਸਾਲ ਵਿੱਚ ਡਾਲਰ ਦੇ ਮੁਕਾਬਲੇ 50 ਫੀਸਦੀ ਡਿੱਗ ਚੁੱਕੀ ਹੈ। ਮਾਰਚ 2024 ਤੱਕ ਮਿਲ਼ੀ ਜਾਣਕਾਰੀ ਮੁਤਾਬਕ ਮੁਲਕ ਦਾ ਵਿਦੇਸ਼ੀ ਮੁਦਰਾ ਭੰਡਾਰ 40 ਅਰਬ ਡਾਲਰ ’ਤੇ ਆ ਗਿਆ ਹੈ ਜਿਸ ਨਾਲ਼ ਦੇਸ਼ ਕੁੱਝ ਮਹੀਨੇ ਦਾ ਹੀ ਗੁਜਾਰਾ ਕਰ ਸਕਦਾ ਹੈ। ਸਰਕਾਰੀ ਅਰਥ ਸ਼ਾਸਤਰੀਆਂ ਨੇ ਸਰਕਾਰ ਨੂੰ ਵਿਆਜ ਦਰਾਂ ਵਧਾਉਣ ਦੀ ਸਲਾਹ ਦਿੱਤੀ ਪਰ ਇਸ ਨਾਲ਼ ਮੁਦਰਾ ਸਫੀਤੀ ਹੋਰ ਵਧ ਗਈ। ਹੋਰਾਂ ਸਰਮਾਏਦਾਰਾ ਮੁਲਕਾਂ ਵਾਂਗ ਮਿਸਰ ਦੀ ਹਕੂਮਤ ਵੀ ਸਰਮਾਏਦਾਰਾਂ ਨੂੰ ਅਥਾਹ ਧਨ ਲੁਟਾ ਰਹੀ ਹੈ ਅਤੇ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਇਹਨਾਂ ਹਵਾਲੇ ਕਰ ਰਹੀ ਹੈ। ਕੌਮਾਂਤਰੀ ਮੁਦਰਾ ਕੋਸ਼ ਨੇ 8 ਅਰਬ ਡਾਲਰ, ਸੰਸਾਰ ਬੈਂਕ ਵਲੋਂ 8 ਅਰਬ ਡਾਲਰ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ 35 ਅਰਬ ਡਾਲਰ ਦੀ ਵਿਦੇਸ਼ੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਕੀਤੀ ਗਈ ਹੈ ਪਰ ਇਸ ਰਾਸ਼ੀ ਬਹਾਨੇ ਮਿਸਰ ਨੂੰ ਅਪਣਾ ਅਰਥਚਾਰਾ ਵੱਧ ਤੋਂ ਵੱਧ ਨਿੱਜੀ ਖੇਤਰ ਖਾਸਕਰ ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹਣ ਅਤੇ ਜਨਤਕ ਖਰਚ ਨੂੰ ਘੱਟ ਕਰਕੇ ਨਿੱਜੀ ਖੇਤਰ ਨੂੰ ਖੁੱਲ੍ਹ ਦੇਣ ਦੀਆਂ ਸਖਤ ਸ਼ਰਤਾਂ ਲਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਫਲਸਤੀਨ ਦੇ ਬਦਤਰ ਹੋ ਰਹੇ ਹਲਾਤਾਂ ਦਾ ਅਸਰ ਵੀ ਮਿਸਰ ਦੇ ਅਰਥਚਾਰੇ ਉੱਪਰ ਪਿਆ ਹੈ। ਮਿਸਰ ਦੀ ਉੱਤਰ-ਪੂਰਬ ਸਰਹੱਦ ਨੇੜੇ ਇਜਰਾਇਲੀ ਧਾੜਵੀਆਂ ਵੱਲੋਂ ਫਲਸਤੀਨੀ ਲੋਕਾਂ ਉੱਪਰ ਥੋਪੀ ਨਿਹੱਕੀ ਜੰਗ ਕਰਕੇ ਸੁਏਜ ਨਹਿਰ ਦੇ ਰਾਹੀਂ ਹੋਣ ਵਾਲ਼ਾ ਵਪਾਰ ਬੰਦ ਪਿਆ ਹੈ ਤੇ ਜਲ ਮਾਰਗ ਰਾਹੀਂ ਹੋਣ ਵਾਲ਼ੀ ਆਮਦਨ ਵਿੱਚ 20 ਫੀਸਦੀ ਕਮੀ ਆਈ ਹੈ।

Continue reading

ਪੈਰਿਸ ਕਮਿਊਨ : ਮਜਦੂਰਾਂ ਦੇ ਪਹਿਲੇ ਰਾਜ ਦੀ ਸ਼ਾਨ੍ਹਾਮੱਤੀ ਕਹਾਣੀ (153ਵੀਂ ਵਰ੍ਹੇਗੰਢ ਮੌਕੇ)

Commmmmmunnnne-41a4a4f03a76ac059ac8481e4de54676153 ਸਾਲ ਪਹਿਲਾਂ, 18 ਮਾਰਚ 1871 ਨੂੰ, ਕੌਮਾਂਤਰੀ ਮਜਦੂਰ ਲਹਿਰ ਦੇ ਤਿੰਨ ਮੀਲ ਪੱਥਰਾਂ ਵਿੱਚੋਂ ਪਹਿਲੇ – ਪੈਰਿਸ ਕਮਿਊਨ ਦੇ ਨਾਂ ਨਾਲ਼ ਜਾਣੇ ਜਾਂਦੇ ਰਾਜ ਦਾ ਜਨਮ ਹੋਇਆ ਸੀ। ਦੋ ਹੋਰ ਮੀਲ ਪੱਥਰ ਹਨ- ਅਕਤੂਬਰ 1917 ਦਾ ਰੂਸ ਦੇ ਮਜਦੂਰਾਂ ਦਾ ਮਹਾਨ ਸਮਾਜਵਾਦੀ ਇਨਕਲਾਬ ਅਤੇ 1966 ਦਾ ਚੀਨ ਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ। ਮਜਦੂਰਾਂ ਦਾ ਇਹ ਪਹਿਲਾ ਰਾਜ ਭਾਵੇਂ 28 ਮਈ 1871 ਤੱਕ ਸਿਰਫ 72 ਦਿਨ ਹੀ ਕਾਇਮ ਰਹਿ ਸਕਿਆ ਪਰ ਇਸ ਨੇ ਆਪਣੀ ਥੋੜ੍ਹ ਚਿਰੀ ਉਮਰ ਦੌਰਾਨ ਹੀ ਸੰਸਾਰ ਦੀ ਮਜਦੂਰ ਲਹਿਰ ਨੂੰ ਨਵਾਂ ਜੋਸ਼ ਅਤੇ ਨਵਾਂ ਰਾਹ ਦਿੱਤਾ। ਇਸ ਨੇ ਇਨਕਲਾਬ ਦੇ ਵਿਗਿਆਨ ਦੇ ਵਿਕਾਸ ਵਿੱਚ ਬੇਹੱਦ ਮਹੱਤਵਪੂਰਣ ਯੋਗਦਾਨ ਦਿੱਤਾ। ਪੈਰਿਸ ਕਮਿਊਨ ਵਾਸਤੇ ਜੂਝੇ ਹਜਾਰਾਂ ਮਜਦੂਰਾਂ ਦਾ ਭਾਵੇਂ ਕਤਲੇਆਮ ਕਰ ਦਿੱਤਾ ਗਿਆ ਪਰ ਉਹ ਸ਼ਹੀਦ ਹੋ ਕੇ ਅਮਰ ਹੋ ਗਏ। ਪੈਰਿਸ ਕਮਿਊਨ ਦੀ ਕਹਾਣੀ ਅਮਰ ਹੋ ਗਈ, ਜੋ 153 ਸਾਲ ਬਾਅਦ ਵੀ ਲੁੱਟ-ਖਸੁੱਟ ਤੋਂ ਰਹਿਤ ਸਮਾਜ ਦੀ ਉਸਾਰੀ ਲਈ ਮਜਦੂਰਾਂ ਨੂੰ ਜੱਥੇਬੰਦ ਹੋਣ ਲਈ, ਆਪਣੀ ਸੱਤ੍ਹਾ ਸਥਾਪਿਤ ਕਰਨ ਲਈ ਪ੍ਰੇਰਦੀ ਹੈ, ਰਾਹ ਦਿਖਾਉਂਦੀ ਹੈ।

Continue reading

ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਅਤੇ ਅਖੌਤੀ ‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ’ ਦੀ ਸ਼ਰਮਨਾਕ ਚੁੱਪ

6ਇਸ ਮਹੀਨੇ ਭਾਰਤ ਦੇ ‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ’ ਦਾ ਵੱਖ-ਵੱਖ ਦੇਸ਼ਾਂ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਦੀ ਸੰਸਾਰ ਪੱਧਰ ’ਤੇ ਬਣੀ ਇੱਕ ਸਾਂਝੀ ਸੰਸਥਾ ਵੱਲੋਂ ਮੁਲਾਂਕਣ ਕੀਤਾ ਜਾਵੇਗਾ। ਇਹ ਮੁਲਾਂਕਣ ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ਉੱਪਰ ਪੇਸ਼ ਕੀਤੀ ਜਾਂਦੀ ਰਿਪੋਰਟ ਤੋਂ ਬਿਨਾਂ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਅਤੇ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਲਈ ਕੰਮ ਕਰਦੀਆਂ ਕੁਝ ਹੋਰ ਸੰਸਥਾਵਾਂ ਦੀਆਂ ਰਿਪੋਰਟਾਂ ਦੇ ਅਧਾਰ ਉੱਪਰ ਕੀਤਾ ਜਾਵੇਗਾ। ਸਾਲ 2022 ਅਤੇ ਫਿਰ ਸਾਲ 2023 ਵਿੱਚ ਇਸ ਸੰਸਥਾ ਵਿੱਚ ਪੇਸ਼ ਹੋਈਆਂ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਲੋਕਾਂ ਦੇ ਮਨੁੱਖੀ ਹੱਕਾਂ ਦੇ ਘਾਣ ਉੱਪਰ ‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ’ ਨੇ ਬੇਸ਼ਰਮ ਚੁੱਪ ਧਾਰੀ ਹੋਈ ਹੈ। ਉਂਝ ਤਾਂ ਅਜਾਦੀ ਤੋਂ ਬਾਅਦ ਭਾਰਤ ਦੇ ਸਰਮਾਏਦਾਰ ਹਾਕਮਾਂ ਨੇ ਇੱਥੋਂ ਦੇ ਲੋਕਾਂ ਉੱਪਰ ਵੱਖ-ਵੱਖ ਢੰਗਾਂ ਨਾਲ਼ ਜਬਰ ਕੀਤਾ ਹੈ ਪਰ ਸਾਲ 2014 ਵਿੱਚ ਫਾਸ਼ੀਵਾਦੀ ਰਸਸ ਦੇ ਸਿਆਸੀ ਵਿੰਗ ਭਾਜਪਾ ਦੇ ਸੱਤਾ ਉੱਪਰ ਕਾਬਜ ਹੋਣ ਤੋਂ ਬਾਅਦ ਲੋਕਾਂ ਦੇ ਸੀਮਤ ਜਿਹੇ ਜਮਹੂਰੀ ਹੱਕ ਵੀ ਹੋਰ ਤੇਜੀ ਨਾਲ ਖੋਹੇ ਜਾ ਰਹੇ ਹਨ। ਦੇਸ਼ ਵਿੱਚ ਪ੍ਰਗਟਾਵੇ ਦੀ ਅਜਾਦੀ ਦਾ ਪੂਰੀ ਤਰ੍ਹਾਂ ਨਾਲ਼ ਗਲ਼ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਖਿਲਾਫ ਉੱਠਣ ਵਾਲ਼ੀ ਕਿਸੇ ਵੀ ਤਰ੍ਹਾਂ ਦੀ ਹੱਕੀ ਅਵਾਜ ਨੂੰ ਦੇਸ਼ਧ੍ਰੋਹੀ ਐਲਾਨ ਕੇ ਜੇਲ੍ਹ ਵਿੱਚ ਡੱਕਣ ਦੇ ਕਈ ਮਾਮਲੇ ਸਾਡੇ ਸਾਹਮਣੇ ਹਨ। ਇਨਕਲਾਬੀਆਂ, ਲੋਕ-ਪੱਖੀ ਬੁੱਧੀਜੀਵੀਆਂ, ਸਾਹਿਤਕਾਰਾਂ, ਪੱਤਰਕਾਰਾਂ ਸਮੇਤ ਘੱਟ ਗਿਣਤੀ ਭਾਈਚਾਰੇ ਜਿਵੇਂ ਮੁਸਲਿਮ, ਈਸਾਈ ਅਤੇ ਹੋਰ ਘੱਟ ਗਿਣਤੀ ਫਿਰਕਿਆਂ ਉੱਪਰ ਜਬਰ ਦਾ ਕੁਹਾੜਾ ਤੇਜ ਹੋਇਆ ਹੈ। ਨਾਗਰਿਕਤਾ ਸੋਧ ਕਨੂੰਨ, ਦੇਸ਼ਧ੍ਰੋਹ, ਯੂਏਪੀਏ ਵਰਗੇ ਕਾਲ਼ੇ ਕਨੂੰਨ ਲੋਕਾਂ ਉੱਪਰ ਮੜ੍ਹੇ ਜਾ ਰਹੇ ਹਨ। ਮਨੀਪੁਰ ਵਿੱਚ ਸਰਕਾਰੀ ਸ਼ਹਿ ਨਾਲ਼ ਦੋ ਭਾਈਚਾਰਿਆਂ ਦਰਮਿਆਨ ਹਿੰਸਾ ਭੜਕਾਈ ਜਾ ਰਹੀ ਹੈ ਤੇ ਸਰੇ੍ਹਆਮ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਇੰਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਅਖੌਤੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਅੱਖ ਨਹੀਂ ਖੁੱਲ੍ਹੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਤਾਂ ਦੂਰ, ਇਹਨਾਂ ਮਾਮਲਿਆਂ ਦੀ ਜਾਂਚ ਤੱਕ ਨਹੀਂ ਕੀਤੀ ਗਈ। ਭਾਰਤ ਸਰਕਾਰ ਨੇ 1948 ਵਿੱਚ ਸੰਯੁਕਤ ਰਾਸ਼ਟਰ ਵਿੱਚ ਹੋਏ ਮਨੁੱਖੀ ਅਧਿਕਾਰ ਸੰਧੀ ਉੱਪਰ ਦਸਤਖਤ ਕੀਤੇ ਹੋਏ ਹਨ ਅਤੇ ਭਾਰਤੀ ਸੰਵਿਧਾਨ ਵਿੱਚ ਵੀ ਇਹਨਾਂ ਵਿੱਚੋਂ ਕੁਝ ਅਧਿਕਾਰ ਦਰਜ ਹਨ ਪਰ ਅਮਲ ਵਿੱਚ ਕਦੀ ਵੀ ਇਹਨਾਂ ਹੱਕਾਂ ਨੂੰ ਪੂਰੀ ਤਰ੍ਹਾਂ ਨਾਲ਼ ਲਾਗੂ ਨਹੀਂ ਕੀਤਾ ਗਿਆ।

Continue reading

ਮਜਦੂਰ ਦਿਹਾੜਾ ਕਾਨਫਰੰਸ ਵਿੱਚ ਸ਼ਾਮਲ ਹੋਵੋ!

2ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਓ!      ਸ਼ਿਕਾਗੋ ਦੇ ਸ਼ਹੀਦ ਅਮਰ ਰਹਿਣ!         ਸਰਮਾਏਦਾਰੀ-ਸਾਮਰਾਜ ਮੁਰਦਾਬਾਦ!

ਕੌਮਾਂਤਰੀ ਮਜਦੂਰ ਦਿਹਾੜੇ (1 ਮਈ) ਮੌਕੇ

ਸਰਮਾਏਦਾਰਾ ਲੁੱਟ, ਜਬਰ, ਅਨਿਆਂ ਵਿਰੁੱਧ ਵਿਸ਼ਾਲ ਲਹਿਰ ਉਸਾਰਨ ਲਈ ਅੱਗੇ ਆਓ!

ਪਹਿਲੀ ਮਈ ਨੂੰ ਕੰਮ ’ਤੇ ਨਾ ਜਾ ਕੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਮਜਦੂਰ ਦਿਹਾੜਾ ਕਾਨਫਰੰਸ ਵਿੱਚ ਸ਼ਾਮਲ ਹੋਵੋ!

ਮਜਦੂਰ ਦਿਹਾੜਾ ਕਾਨਫਰੰਸ

ਪਿਆਰੇ ਮਜਦੂਰ ਭੈਣੋ ਤੇ ਭਰਾਵੋ,

ਪਹਿਲੀ ਮਈ ਨੂੰ ਕੌਮਾਂਤਰੀ ਮਜਦੂਰ ਦਿਹਾੜਾ (ਮਈ ਦਿਹਾੜਾ) ਆ ਰਿਹਾ ਹੈ। ਸਾਰੀ ਦੁਨੀਆਂ ਦੇ ਮਜਦੂਰਾਂ ਦਾ ਸਾਂਝਾ ਦਿਨ, ਮਜਦੂਰਾਂ ਦਾ ਸਭ ਤੋਂ ਵੱਡਾ ਤਿਓਹਾਰ! ਸਾਡੇ ਮਜਦੂਰ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ, ਇੱਕ ਮਨੁੱਖ ਵਜੋਂ ਬਿਹਤਰ ਜੀਵਨ ਦੀ ਪ੍ਰਾਪਤੀ ਲਈ ਸਰਮਾਏਦਾਰਾ ਲੁੱਟ-ਖਸੁੱਟ-ਅਨਿਆਂ ਵਿਰੁੱਧ ਇੱਕਮੁੱਠ ਹੋ ਕੇ ਸੰਘਰਸ਼ ਕਰਨ ਲਈ ਸਕੰਲਪ ਲੈਣ ਦਾ ਦਿਨ! ਮਜਦੂਰਾਂ ਦੀ ਏਕਤਾ ਅਤੇ ਅੰਬਰੀ ਗੂੰਜਦੇ ਨਾਅਰਿਆਂ ਨਾਲ਼ ਸਰਮਾਏਦਾਰਾਂ ਨੂੰ ਕੰਬਣੀਆਂ ਛੇੜਨ ਦਾ ਦਿਨ ਅਤੇ ਮਜਦੂਰਾਂ, ਕਿਰਤੀਆਂ ਲਈ ਨਵੇਂ ਜੋਸ਼ ਅਤੇ ਉਮੀਦਾਂ ਭਰਿਆ ਦਿਨ!

Continue reading

ਚੀਨ ਦੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਵਿੱਚ ਇਨਕਲਾਬ ’ਚ ਸ਼ਾਨਦਾਰ ਪ੍ਰਾਪਤੀਆਂ (ਦੂਸਰੀ ਕਿਸ਼ਤ) 18 ਜੂਨ 1976

Screenshot 2024-01-31 231453(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-3, 16-31 ਮਾਰਚ 2024)

(ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 14’ਵਾਂ ਲੇਖ ਹੈ – ਸੰਪਾਦਕ)

Continue reading

ਲੋਕਤੰਤਰ ਦੇ ਧਨਤੰਤਰ ਹੋਣ ਦੀ ਗਵਾਹੀ ਭਰਦੇ ਚੋਣ ਬਾਂਡ ਸਬੰਧੀ ਖੁਲਾਸੇ •ਸੰਪਾਦਕੀ

Screenshot 2024-04-02 095454ਅਸੀਂ ‘ਲਲਕਾਰ’ ਦੇ ਪਹਿਲਾਂ ਦੇ ਅੰਕਾਂ ਵਿੱਚ ਚੋਣ ਬਾਂਡ ਯੋਜਨਾ ਨੂੰ ਸਿਆਸੀ ਪਾਰਟੀਆਂ ਵੱਲੋਂ ਮੋਟੇ ਫੰਡ ਗੜੱਪ ਕਰਨ ਦੇ ਇੱਕ ਸਾਧਨ ਵਜੋਂ ਲਿਖਿਆ ਹੈ। ਇਹ ਵਰਤਾਰਾ ਪਿਛਲੇ ਸਮੇਂ ’ਚ ਸਾਹਮਣੇ ਆਏ ਤੱਥਾਂ ਤੋਂ ਸੱਚ ਸਾਬਤ ਹੋਇਆ ਹੈ। ਸਰਵਉੱਚ ਅਦਾਲਤ ਵੱਲੋਂ ਭਾਰਤੀ ਸਟੇਟ ਬੈਂਕ ਚੋਣ ਬਾਂਡ ਯੋਜਨਾ ਨਾਲ਼ ਸਬੰਧਿਤ ਡਾਟਾ ਜਨਤਕ ਕਰਨ ਤੋਂ ਮਗਰੋਂ ਇਹ ਗੱਲ਼ ਸੱਚ ਸਾਬਤ ਹੋ ਗਈ ਹੈ। ਇਹਨਾਂ ਅੰਕੜਿਆਂ ਮੁਤਾਬਕ ਚੋਣ ਬਾਂਡ ਰਾਹੀਂ ਸਭ ਤੋਂ ਵੱਧ ਪੈਸਾ ਇਕੱਠਾ ਕਰਨ ਵਾਲ਼ੀਆਂ 5 ਪਾਰਟੀਆਂ ਵਿੱਚ ਭਾਜਪਾ ਸਭ ਤੋਂ ਉੱਪਰ ਹੈ। ਭਾਜਪਾ ਨੂੰ ਕਰੀਬ 6,060 ਕਰੋੜ, ਤਿ੍ਰਣਮੂਲ ਕਾਂਗਰਸ ਨੂੰ 1609 ਕਰੋੜ, ਕਾਂਗਰਸ ਨੂੰ 1422 ਕਰੋੜ, ਭਾਰਤ ਰਾਸ਼ਟਰ ਸਮਿਤੀ ਨੂੰ 1215 ਕਰੋੜ ਤੇ ਬੀਜੂ ਜਨਤਾ ਦਲ ਨੂੰ 775 ਕਰੋੜ ਰੁਪਏ ਹਾਸਲ ਹੋਏ ਹਨ। ਚੋਣ ਕਮਿਸ਼ਨ ਮੁਤਾਬਕ 12 ਅਪ੍ਰੈਲ 2019 ਤੋਂ ਜਨਵਰੀ 2024 ਤੱਕ ਸਭ ਪਾਰਟੀਆਂ ਨੂੰ ਕੁੱਲ 12,769 ਕਰੋੜ ਰੁਪਏ ਚੋਣ ਬਾਂਡ ਰਾਹੀਂ ਹਾਸਲ ਹੋਏ ਹਨ। ਮਤਲਬ ਕਰੀਬ ਅੱਧੀ ਰਕਮ ਇਕੱਲੀ ਭਾਜਪਾ ਕੋਲ਼ ਗਈ ਹੈ ਤੇ ਬਾਕੀ ਅੱਧ ਬਾਕੀ ਸਭ ਪਾਰਟੀਆਂ ਨੂੰ। 

Continue reading

ਬਾਗ ’ਚ ਗੁਜਾਰੀ ਸਾਕੇ ਵਾਲ਼ੀ ਰਾਤ (ਜਲਿਆਂਵਾਲ਼ੇ ਬਾਗ ਦੇ ਖੂਨੀ ਸਾਕੇ ਦੀ ਕਹਾਣੀ ਬੀਬੀ ਰਤਨ ਦੇਵੀ ਵਿਧਵਾ ਬਾਬਾ ਛੱੱਜੂ ਭਗਤ ਦੀ ਜੁਬਾਨੀ)

Screenshot 2024-04-02 100258“ਮੈਂ ਜਲਿ੍ਹਆਂਵਾਲੇ ਬਾਗ ਦੇ ਨੇੜੇ ਆਪਣੇ ਘਰ ਵਿਚ ਸਾਂ, ਜਦ ਮੈਂ ਗੋਲੀ ਦਾ ਖੜਾਕ ਸੁਣਿਆ। ਮੈਂ ਯਕਦਮ ਉੱਠ ਖੜੋਤੀ, ਮੈਨੂੰ ਫਿਕਰ ਲੱਗ ਗਿਆ ਕਿਉਂਕਿ ਮੇਰੇ ਪਤੀ ਬਾਗ ਨੂੰ ਗਏ ਹੋਏ ਸਨ। ਮੈਂ ਕੁਰਲਾਉਣਾ ਸ਼ੁਰੂ ਕਰ ਦਿੱਤਾ ਅਤੇ ਦੋ ਤੀਵੀਆਂ ਆਪਣੀ ਸਹਾਇਤਾ ਲਈ ਲੈ ਕੇ ਉਸ ਥਾਂ ’ਤੇ ਪਹੁੰਚੀ। ਮੈਂ ਉਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਦੇਖੇ, ਮੈਂ ਆਪਣੇ ਪਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਢੇਰਾਂ ਵਿਚ ਦੀ ਲੰਘ ਕੇ ਮੈਂ ਆਪਣੇ ਪਤੀ ਦੀ ਲਾਸ਼ ਲੱਭ ਲਈ। ਉਸ ਤੱਕ ਪਹੁੰਚਣ ਲਈ ਰਸਤਾ ਲਹੂ ਤੇ ਲਾਸ਼ਾਂ ਨਾਲ ਭਰਿਆ ਪਿਆ ਸੀ। ਕੁਝ ਸਮੇਂ ਪਿੱਛੋਂ ਲਾਲਾ ਸੁੰਦਰ ਦਾਸ ਦੇ ਦੋਨੋਂ ਪੁੱਤਰ ਓਥੇ ਆਏ। ਮੈਂ ਉਹਨਾਂ ਨੂੰ ਆਖਿਆ ਕਿ ਮੇਰੇ ਪਤੀ ਦੀ ਲਾਸ਼ ਨੂੰ ਘਰ ਲਿਜਾਣ ਵਾਸਤੇ ਮੰਜਾ ਲਿਆਉਣ, ਮੈਂ ਉਹਨਾਂ ਦੋਹਾਂ ਤੀਵੀਆਂ ਨੂੰ ਵੀ ਵਾਪਸ ਭੇਜ ਦਿੱਤਾ। ਉਹ ਦੋਨੋਂ ਮੁੰਡੇ ਵੀ ਚਲੇ ਗਏ।

Continue reading

ਮਰਜੀਵੜੇ

7(ਜੂਨ 1940 ’ਚ ਹਿਟਲਰ ਦੀ ਨਾਜੀ ਫੌਜ ਨੇ ਫਰਾਂਸ ’ਤੇ ਕਬਜਾ ਕਰ ਲਿਆ। ਫਰਾਂਸੀਸੀ ਫੌਜ ਦੇ ਵੱਡੇ ਹਿੱਸੇ ਨੇ ਸਮਰਪਣ ਕਰ ਦਿੱਤਾ ਤੇ ਨਾਜੀ ਜਰਮਨੀ ਦਾ ਸਾਥ ਦੇਣ ਦਾ ਵਾਅਦਾ ਕੀਤਾ। ਫਰਾਂਸ ਦੀ ਪੁਲਸ ਵੀ ਨਾਜੀ ਪੁਲਸ ਨਾਲ਼ ਇੱਕ-ਮਿੱਕ ਹੋ ਗਈ।  ਅਜਿਹੇ ਸਮੇਂ ਫਰਾਂਸ ਦੀ ਅਜਾਦੀ ਲਈ ਲੜਨ ਵਾਲ਼ੇ ਲੋਕ ਗੁੱਝੇ ਜਾਂ ਸਿੱਧੇ ਰੂਪ ਵਿੱਚ ਜਰਮਨਾਂ ਦਾ ਟਾਕਰਾ ਕਰਨ ਲੱਗੇ। ਮੁਕਤੀ ਲਈ ਲੜੀ ਗਈ ਇਸ ਲੜਾਈ ਨੂੰ ਫਰਾਂਸੀਸੀ ‘ਰਜੀਜਤਾਂਸ’ ਯਾਨੀ ਮੁਖਾਲਫਤ ਆਖਦੇ ਹਨ। ਇਸ ਲੜਾਈ ਵਿੱਚ ਸਭ ਤੋਂ ਵੱਡਾ ਯੋਗਦਾਨ ਫਰਾਂਸੀਸੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲ਼ੇ ਧੜੇ ਦਾ ਸੀ। ਜਾਹਰ ਹੈ ਨਾਜੀ ਪ੍ਰਸ਼ਾਸਨ ਨੇ ਮੁਖਾਲਫਤ ਨੂੰ ਖਤਮ ਕਰਨ ਦਾ ਹਰ ਹੀਲਾ ਵਰਤਿਆ ਇਸ ਨਾਲ਼ ਜੁੜੇ ਲੋਕਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ’ਤੇ ਅਣਮਨੁੱਖੀ ਤਸ਼ੱਦਦ ਢਾਹੇ ਗਏ ਤੇ ਹਜਾਰਾਂ ਲੋਕਾਂ ਨੂੰ ਜੇਲ੍ਹਾਂ ’ਚ ਰੱਖਣ ਮਗਰੋਂ ਗੋਲ਼ੀ ਮਾਰੀ ਗਈ। ਅੰਤ ਨੂੰ ਮਈ 1945 ’ਚ ਨਾਜੀਆਂ ਨੂੰ ਹਰਾਉਂਦੀ ਹੋਈ ਸੋਵੀਅਤ ਯੂਨੀਅਨ ਦੀ ਲਾਲ ਫੌਜ ਬਰਲਿਨ ਪਹੁੰਚ ਗਈ ਤੇ ਹਿਟਲਰ ਨੇ ਖੁਦਕੁਸ਼ੀ ਕਰ ਲਈ। ਮਈ 1945 ’ਚ  ਫਰਾਂਸ ਵੀ ਨਾਜੀ ਕਬਜੇ ਤੋਂ ਮੁਕਤ ਹੋਇਆ।

Continue reading

ਫਿਓਦਰ ਗਲਾਦਕੋਵ ਦਾ ਨਾਵਲ ‘ਫੇਰ ਮਹਿਕੀ ਜਿੰਦਗੀ’

801917 ਦੇ ਰੂਸ ਦੇ ਅਕੂਬਰ ਇਨਕਲਾਬ ਤੋਂ ਬਾਅਦ ਓਥੋਂ ਦੇ ਲੋਕਾਂ ਨੂੰ ਘਰੇਲੂ ਜੰਗ ਦਾ ਸਾਹਮਣਾ ਕਰਨਾ ਪਿਆ ਤੇ ਭੁੱਖ, ਤੰਗੀਆ-ਤੁਰਸ਼ੀਆਂ ਤੇ ਇੱਕ ਡਬਲ ਰੋਟੀ ਦੇ ਪੀਸ ’ਤੇ ਗੁਜਾਰਾ ਕਰਨਾ ਪਿਆ। ਇਨਕਲਾਬ ਤੋਂ ਬਾਅਦ ਰੂਸ ਦੀ ਤਬਾਹ ਹੋਈ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਓਥੇਂ ਕਮਿਊਨਿਸਟ ਇਨਕਲਾਬੀਆਂ ਕਿਰਤੀ ਮਜਦੂਰ-ਅਬਾਦੀ ਦੀ ਅਗਵਾਈ ਕੀਤੀ। ਸੱਤ੍ਹਾ ਤੋਂ ਭੁੱਝੇਂ ਸੁੱਟੀਆਂ ਗਈਆਂ ਲੁਟੇਰੀਆਂ ਜਮਾਤਾਂ ਦੁਆਰਾ ਆਪਣੇ ਸਾਮਰਾਜੀ ਸਹਿਯੋਗੀਆਂ ਨਾਲ਼ ਛੇੜੀ ਗਈ ਉਲਟ ਇਨਕਲਾਬੀ ਘਰੇਲੂ ਜੰਗ ’ਚ ਜੇਤੂ ਹੁੰਦਿਆਂ ਦੇਸ਼ ਦੀ ਸਮਾਜਵਾਦੀ ਲੀਹਾਂ ’ਤੇ ਉਸਾਰੀ ਵੱਲੇ ਵੱਡੇ ਕਦਮ ਪੁੱਟੇ ਗਏ। ਉਪਰੋਕਤ ਨਾਵਲ ਇੱਕ ਤਬਾਹ ਹੋਏ ਸੀਮਿੰਟ ਦੇ ਕਾਰਖਾਨੇ ਨੂੰ ਮੁੜ ਉਸਾਰਨ ਲਈ ਗਲੋਬ ਨਾਮ ਦੇ ਕਮਿਊਨਿਸਟ ਮਜਦੂਰ ਦੀ ਨਿਹਚਾ ਨੂੰ ਦਿਖਾਉਂਦਾ ਹੈ। ਪਹਿਲਾਂ ਉਸ ਨੇ ਤਿੰਨ ਸਾਲ ਲਾਲ ਫੌਜ ਵਿੱਚ ਇਨਕਲਾਬੀ ਦੀ ਰਾਖੀ ਲਈ ਘਰੇਲੂ ਜੰਗ ਵਿੱਚ ਹਿੱਸਾ ਲਿਆ। ਫੇਰ ਦੇਸ਼ ਦੀ ਉਸਾਰੀ ਦੇ ਮੋਰਚੇ ’ਤੇ ਡਟ ਜਾਂਦਾ ਹੈ। ਉਸ ਸਮੇਂ ਕਈ ਅਖੌਤੀ ਇਨਕਲਾਬੀ ਬੁੱਧੀਜੀਵੀ ਸਥਾਨਕ ਸਨਅਤੀ ਕੌਂਸਲ ਦੇ ਨੁਮਾਇੰਦੇ ਢਾਹੂ ਦਿਲ ਨਾਲ਼ ਰੋਕਾਂ ਲਾਉਂਦੇ ਹਨ ਤੇ ਉਸਾਰੀ ਦੇ ਕੰਮ ਨੂੰ ਮੁਸ਼ਕਲ ਸਮਝਦੇ ਹਨ। ਪਰ ਗਲੋਬ ਨਾਮ ਦਾ ਇਨਕਲਾਬੀ ਯੋਧਾ ਖਰਾਬ ਮਸ਼ੀਨਾਂ ਦੀ ਮੁਰੰਮਤ, ਡੀਜਲ ਮਸ਼ੀਨਾਂ ਦੀ ਮੁਰੰਮਤ, ਮਜਦੂਰਾਂ ਦੇ ਘਰਾਂ ਲਈ ਬਿਜਲੀ ਦਾ ਪ੍ਰਬੰਧ ਕਰਨਾ ਤੇ ਮਜਦੂਰਾਂ ਨੂੰ ਉਤਸ਼ਾਹਤ ਕਰਨ ਦਾ ਕਾਰਜ ਪੂਰੇ ਜੁਸ਼ੀਲੇ ਖੰਗ ਨਾਲ਼ ਕਰਦਾ ਹੈ। ਜੋ ਅਖੌਤੀ ਕਮਿਊਨਿਸਟ ਨਿਰਾਸ਼ਾ ਫੈਲਾਉਂਦੇ ਹਨ ਉਹਨਾਂ ਦਾ ਕਮਿਊਨਿਸਟ ਪਾਰਟੀ ’ਚੋਂ ਸਫਾਇਆ ਕਰਾਉਂਦਾ ਹੈ। ਅਖੀਰ ’ਚ ਗਲੋਬ ਪੂਰੇ ਜੋਸ਼ ਨਾਲ਼ ਕਾਰਖਾਨਾ ਚਾਲੂ ਕਰਵਾ ਦਿੰਦਾ ਹੈ। ਹਜਾਰਾਂ ਮਜਦੂਰ ਲਾਲ ਝੰਡਿਆਂ ਨਾਲ਼ ਕਾਰਖਾਨੇ ਦੇ ਚਾਲੂ ਹੋਣ ਦੀ ਖੁਸ਼ੀ ਮਨਾਉਂਦੇ ਨਾਹਰੇ ਲਾਉਂਦੇ ਤੇ ਢੋਲ ਵਜਾਉਂਦੇ ਹਨ। ਇਸ ਦੌਰਾਨ ਕਾਮਰੇਡ ਗਲੋਬ ਦੀ ਪਤਨੀ ਦਾਸ਼ਾ ਔਰਤਾਂ ਦੀ ਆਗੂ ਬਣਕੇ ਬਹੁਤ ਉਤਸ਼ਾਹੀ ਕਦਮ ਪੁੱਟਦੀ ਹੈ। ਬੱਚਿਆਂ ਦੇ ਭਵਨ, ਪਾਲਣ-ਪੋਸ਼ਣ ਦੀ ਸਾਂਝੀ ਇਮਾਰਤ ਤੇ ਬੱਚਿਆਂ ਪ੍ਰਤੀ ਹੋਰ ਕੰਮ ਕਰਦੀ ਹੈ। ਗਲੋਬ ਤਿੰਨ ਸਾਲ ਬਾਅਦ ਲਾਲ ਫੌਜ ’ਚੋਂ ਪਰਤਣ ’ਤੇ ਆਪਣੀ ਪਤਨੀ ਵਿੱਚ ਆਈ ਤਬਦੀਲੀ ਨੂੰ ਦੇਖਦਾ ਹੈ ਜੋ ਆਪਣੇ ਪਿਛਾਹਖਿੱਚੂ ਵਿਚਾਰਾਂ ਨੂੰ ਛੱਡ ਕੇ ਦਿਨ-ਰਾਤ ਸਮਾਜਵਾਦ ਦੀ ਉਸਾਰੀ ਦੇ ਲੇਖੇ ਲਾ ਦਿੰਦੀ ਹੈ। ਇਸੇ ਦੌਰਾਨ ਉਹਨਾਂ ਦੀ ਧੀ ਨੂਰਕਾ ਆਪਣੀ ਮਾਂ ਦੇ ਵੈਰਾਗ ਵਿੱਚ ਬੀਮਾਰ ਹੋ ਜਾਂਦੀ ਹੈ ਤੇ ਮੌਤ ਦੇ ਮੂੰਹ ’ਚ ਜਾ ਪੈਂਦੀ ਹੈ। ਉਹ ਉਸਦੇ ਵਿਛੋੜੇ ਨੂੰ ਭਰੇ ਮਨ ਨਾਲ਼ ਜਰਦੇ ਹਨ। ਇਹ ਨਾਵਲ ਅਮਲ ’ਚ ਆਮ ਮਜਦੂਰ ਵੀ ਕਿਵੇਂ ਉਤਸ਼ਾਹੀ ਬਣ ਜਾਂਦਾ ਹੈ ਤੇ ਅਖੌਤੀ ਬੁੱਧੀਜੀਵੀ ਕਿਵੇਂ ਸਮਾਜਵਾਦ ਦੇ ਰਾਹ ’ਚ ਅੜਿੱਕਾ ਬਣਦੇ ਹਨ ਦੀ ਅਨੂਠੀ ਉਦਾਹਰਨ ਹੈ। ਇਸ ਨਾਵਲ ਦਾ ਅਨੁਵਾਦ ਗੁਰਚਰਨ ਸਿੰਘ ਭੁੱਲਰ ਦੁਆਰਾ ਕੀਤਾ ਗਿਆ ਹੈ ਤੇ ਇਹ ਨਵਯੁੱਗ ਪ੍ਰਕਾਸ਼ਨ, ਦਿੱਲੀ ਦੁਆਰਾ ਛਾਪਿਆ ਗਿਆ ਹੈ।

Continue reading

ਭਾਰਤੀ ਉਪ ਮਹਾਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ -31

6(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-2, 1-15 ਮਾਰਚ 2024)

ਆਪਣੀ ਰਚਨਾ ‘ਭਾਰਤੀ ਚਿੰਤਨ ਪਰੰਪਰਾ’ ਵਿੱਚ ਕੇ. ਦਾਮੋਦਰਨ ਲਿਖਦੇ ਹਨ, “ਬਿਨਾਂ ਸ਼ੱਕ ਭਾਰਤ ਵਿੱਚ ਜੋ ਭਗਤੀ ਲਹਿਰ ਚੱਲੀ, ਉਸ ਦੀਆਂ ਬਹੁਤ ਸਾਰੀਆਂ ਗੱਲਾਂ ਵਾਈਕਲਿੱਫ, ਲੂਥਰ ਅਤੇ ਥਾਮਸ ਮੁੰਜਰ  ਦੀ ਅਗਵਾਈ ਵਿੱਚ ਚੱਲਣ ਵਾਲ਼ੀ ਸੁਧਾਰ ਲਹਿਰ ਨਾਲ਼ ਮਿਲਦੀਆਂ ਸਨ। ਭਗਤੀ ਲਹਿਰ ਦਾ ਮੂਲ ਅਧਾਰ ਭਗਵਾਨ ਵਿਸ਼ਨੂ ਜਾਂ ਉਹਨਾਂ ਦੇ ਅਵਤਾਰਾਂ, ਰਾਮ ਅਤੇ ਕਿ੍ਰਸ਼ਨ ਦੀ ਭਗਤੀ ਸੀ। ਪਰ ਉਹ ਸ਼ੁੱਧ ਰੂਪ ਵਿੱਚ ਇੱਕ ਧਾਰਮਿਕ ਲਹਿਰ ਨਹੀਂ ਸੀ। ਵੈਸ਼ਣਵਾਂ ਦੇ ਸਿਧਾਂਤ ਮੂਲ ਰੂਪ ਵਿੱਚ ਉਸ ਸਮੇਂ ਦੇ ਸਮਾਜਿਕ ਆਰਥਿਕ ਯਥਾਰਥ ਦਾ ਵਿਚਾਰਵਾਦੀ ਪ੍ਰਗਟਾਵਾ ਸਨ। ਸੱਭਿਆਚਾਰਕ ਖੇਤਰ ਵਿੱਚ ਉਹਨਾਂ ਨੇ ਕੌਮੀ ਨਵ-ਜਾਗਰਣ ਦਾ ਰੂਪ ਧਾਰਨ ਕੀਤਾ; ਸਮਾਜਿਕ ਵਿਸ਼ਾ ਵਸਤੂ ਵਿੱਚ ਉਹ ਜਾਤੀ ਪ੍ਰਥਾ ਦੇ ਦਾਬੇ ਅਤੇ ਅਨਿਆਂ ਦੇ ਵਿਰੁੱਧ ਬੇਹੱਦ ਮਹੱਤਵਪੂਰਨ ਵਿਦਰੋਹ ਦੇ ਪ੍ਰਤੀਕ ਸਨ। ਇਸ ਲਹਿਰ ਨੇ ਭਾਰਤ ਵਿੱਚ ਵੱਖ-ਵੱਖ ਕੌਮੀ ਇਕਾਈਆਂ ਦੇ ਉਭਾਰ ਨੂੰ ਨਵੀਂ ਤਾਕਤ ਦਿੱਤੀ, ਨਾਲ਼ ਹੀ ਕੌਮੀ ਭਾਸ਼ਾਵਾਂ ਅਤੇ ਉਹਨਾਂ ਦੇ ਸਾਹਿਤ ਦੇ ਵਾਧੇ ਦਾ ਰਾਹ ਖੋਲਿ੍ਹਆ। ਵਪਾਰੀ ਅਤੇ ਦਸਤਕਾਰ, ਜਗੀਰੂ ਲੁੱਟ ਦਾ ਮੁਕਾਬਲਾ ਕਰਨ ਲਈ ਇਸ ਲਹਿਰ ਤੋਂ ਪ੍ਰੇਰਣਾ ਹਾਸਲ ਕਰਦੇ ਸਨ। ਇਹ ਸਿਧਾਂਤ ਕਿ ਰੱਬ ਦੇ ਸਾਹਮਣੇ ਸਾਰੇ ਮਨੁੱਖ – ਫਿਰ ਉਹ ਉੱਚੀ ਜਾਤੀ ਦੇ ਹੋਣ ਜਾਂ ਨੀਵੀਂ ਜਾਤ ਦੇ- ਬਰਾਬਰ ਹਨ, ਇਸ ਲਹਿਰ ਦਾ ਐਸਾ ਕੇਂਦਰ ਬਿੰਦੂ ਬਣ ਗਿਆ ਜਿਸ ਨੇ ਪ੍ਰੋਹਤ ਵਰਗ ਅਤੇ ਜਾਤੀ ਪ੍ਰਥਾ ਦੀ ਦਹਿਸ਼ਤ ਦੇ ਵਿਰੁੱਧ ਸੰਘਰਸ਼ ਕਰਨ ਵਾਲ਼ੇ ਆਮ ਜਨਤਾ ਦੇ ਵਿਆਪਕ ਹਿੱਸਿਆਂ ਨੂੰ ਆਪਣੇ ਚਾਰੇ ਪਾਸੇ ਇੱਕਜੁੱਟ ਕੀਤਾ।”

Continue reading

ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮੁਹਿੰਮ ਤੇ ਪ੍ਰੋਗਰਾਮ

123 ਮਾਰਚ ਦੇ ਸ਼੍ਰੋਮਣੀ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜਨਤਕ ਜਥੇਬੰਦੀਆਂ – ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਨੌਜਵਾਨ ਭਾਰਤ ਸਭਾ, ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ, ਤੇ ਕਾਰਖਾਨਾ ਮਜਦੂਰ ਯੂਨੀਅਨ (ਚੰਡੀਗੜ੍ਹ) – ਵੱਲੋਂ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਮੁਹਿੰਮ ਚਲਾਈ ਗਈ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ। ਇਹ ਪ੍ਰੋਗਰਾਮ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਸਿਰਸਾ, ਮੰਡੀ ਗੋਬਿੰਦਗੜ੍ਹ, ਪਟਿਆਲਾ ਸ਼ਹਿਰਾਂ ਵਿੱਚ ਕੀਤੇ ਗਏ। ਸ਼ਹੀਦਾਂ ਦੇ ਵਿਚਾਰਾਂ ਦਾ ਪ੍ਰਚਾਰ ਕਰਦਿਆਂ ਆਮ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਸ਼ਹੀਦਾਂ ਦੇ ਵਿਚਾਰਾਂ ਦੀ ਅਜੋਕੇ ਸਮੇਂ ਵਿੱਚ ਲੋੜ, ਅੱਜ ਦੇ ਲੋਕ ਵਿਰੋਧੀ ਸਰਮਾਏਦਾਰਾ ਨਿਜਾਮ ਦੇ ਮੁਕਾਬਲੇ ਸ਼ਹੀਦਾਂ ਦੇ ਲੁੱਟ ਰਹਿਤ ਸਮਾਜ ਦੇ ਸੁਪਨੇ ਨੂੰ ਲੋਕਾਂ ਤੱਕ ਲਿਜਾਇਆ ਗਿਆ।

21 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਸ਼ਾਲ ਮਾਰਚ ਅਤੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਕਈ ਦਿਨ ਯੂਨੀਵਰਸਿਟੀ ਅੰਦਰ ਪਰਚਾ ਤੇ ਸ਼ਹੀਦਾਂ ਦੀਆਂ ਕਿਤਾਬਾਂ ਲੈ ਕੇ ਮੁਹਿੰਮ ਵੀ ਚਲਾਈ ਗਈ ਸੀ।

Continue reading

ਪਾਠਕ ਮੰਚ

2ਪਾਠਕ ਦੋਸਤੋ, ਮੈਂ ਤੁਹਾਡੇ ਨਾਲ਼ ਆਪਣਾ ਇੱਕ ਤਜਰਬਾ ਸਾਂਝਾ ਕਰਨਾ ਚਾਹੁੰਦੀ ਹਾਂ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 17 ਮਾਰਚ ਨੂੰ ਲੁਧਿਆਣੇ ਮਜਦੂਰਾਂ ਦੀ ਬਸਤੀ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲ਼ਿਆ। ਭਗਤ ਸਿੰਘ ਦੀ ਜਿੰਦਗੀ ਬਾਰੇ ਕਾਫੀ ਕੁਝ ਜਾਨਣ ਨੂੰ ਮਿਲ਼ਿਆ। ਉੱਥੇ ਦੇ ਬੁਲਾਰਿਆਂ ਨੇ ਭਗਤ ਸਿੰਘ ਦੀ ਜਿੰਦਗੀ, ਉਹਨਾਂ ਦੇ ਵਿਚਾਰਾਂ, ਤੇ ਜਿਹੋ ਜਿਹਾ ਸਮਾਜ ਉਹ ਚਾਹੁੰਦੇ ਸਨ ਬਾਰੇ ਸੰਖੇਪ ਵਿੱਚ ਸਾਨੂੰ ਜਾਣੂ ਕਰਵਾਇਆ। ਬੁਲਾਰੇ ਬੜੇ ਹੀ ਜੋਸ਼ੀਲੇ ਤੇ ਵਧੀਆ ਤਰੀਕੇ ਨਾਲ਼ ਆਪਣੇ ਵਿਚਾਰ ਪ੍ਰਗਟ ਕਰਨ ਵਾਲ਼ੇ ਸਨ। ਸਾਰੇ ਦਰਸ਼ਕ ਉਹਨਾਂ ਨੂੰ ਬੜੇ ਧਿਆਨ ਨਾਲ਼ ਸੁਣ ਰਹੇ ਸੀ ਤੇ ਆਪਣੀ ਸ਼ਮੂਲੀਅਤ ਨਾਰੇਬਾਜੀ ਕਰਕੇ ਕਰ ਰਹੇ ਸੀ। ਜਿਹੜੇ ਨਾਟਕ ਕਰਵਾਏ ਗਏ ਉਹ ਵੀ ਚੰਗੀ ਸੇਧ ਦੇਣ ਵਾਲ਼ੇ ਸਨ। ਸਭਨਾ ਦੀ ਪੇਸ਼ਕਾਰੀ ਬਹੁਤ ਵਧੀਆ ਸੀ। ਇਦਾਂ ਦੇ ਪ੍ਰੋਗਰਾਮ ਜਿਆਦਾ ਤੋਂ ਜਿਆਦਾ ਲੋਕਾਂ ਵਿੱਚ ਜਾ ਕੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਉਨਾਂ ਨੂੰ ਜੋ ਸਾਡੇ ਦੇਸ਼ ਦੇ ਅਸਲੀ ਨਾਇਕ ਨੇ ਉਹਨਾਂ ਦੇ ਵਿਚਾਰਾਂ ਬਾਰੇ ਪਤਾ ਲੱਗ ਸਕੇ, ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੇ ਜੀਵਨ ਢੰਗ ਤੋਂ ਹੱਲਾਸ਼ੇਰੀ ਮਿਲ਼ ਸਕੇ। ਅੱਜ ਦੇ ਸਮਾਜ ਵਿੱਚ ਜੋ ਚੱਲ ਰਿਹਾ ਹੈ, ਜੋ ਮੀਡੀਆ ਸਰਕਾਰਾਂ ਸਾਡੇ ਦੇਸ਼ ਨੂੰ ਲੁੱਟਣ ’ਤੇ ਲੱਗੀਆਂ ਹੋਈਆਂ ਨੇ ਤੇ ਸਾਰਾ ਕੁਝ ਪੁੰਜਪਤੀਆਂ ਨੂੰ ਦੇ ਰਹੀਆਂ ਨੇ ਉਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਨੂੰ ਇੱਕ ਮੁੱਠ ਕੀਤਾ ਜਾਵੇ, ਇਸ ਦੀ ਅੱਜ ਦੇ ਸੰਦਰਭ ਵਿੱਚ ਬਹੁਤ ਜਰੂਰਤ ਹੈ। ਲੋਕਾਂ ਨੂੰ ਆਪਣੇ ਨਾਲ਼ ਜੋੜਨ ਲਈ ਸਾਨੂੰ ਇੱਕਮੁੱਠ ਹੋ ਕੇ ਇਸ ਤਰ੍ਹਾਂ ਦੇ ਅਗਾਂਹਵਧੂ ਪ੍ਰੋਗਰਾਮ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਬਸਤੀਆਂ ਵਿੱਚ ਜਾ ਕੇ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ। ਮੈਂ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣਗੇ। ਮੈਂ ਕਈ ਤਰ੍ਹਾਂ ਦੇ ਨੁੱਕੜ ਨਾਟਕ ਤੇ ਹੋਰ ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਈ ਹਾਂ ਪਰ ਇਸ ਤਰ੍ਹਾਂ ਦਾ ਮਜਦੂਰਾਂ ਦੀ ਬਸਤੀ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਜੋ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੇਰੇ ਦਿਲ ਦੇ ਕਾਫੀ ਕਰੀਬ ਹੈ।

Continue reading

ਭਾਰਤ ’ਚ ਬੇਰੁਜਗਾਰੀ ਦੇ ਭਿਅੰਕਰ ਹਲਾਤ : ਕੁੱਲ ਬੇਰੁਜਗਾਰਾਂ ’ਚ 83 ਫੀਸਦੀ ਨੌਜਵਾਨ

Screenshot 2024-04-02 115232‘ਕੌਮਾਂਤਰੀ ਕਿਰਤ ਜਥੇਬੰਦੀ’ ਨੇ ‘ਮਨੁੱਖੀ ਵਿਕਾਸ ਸੰਸਥਾ’ ਦੇ ਸਹਿਯੋਗ ਨਾਲ਼ ‘ਭਾਰਤ ਰੁਜਗਾਰ ਰਿਪੋਰਟ-2024’ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਬੇਰੁਜਗਾਰੀ ਸਬੰਧੀ ਤੇ ਖਾਸ ਤੌਰ ’ਤੇ ਨੌਜਵਾਨਾਂ ’ਚ ਬੇਰੁਜਗਾਰੀ ਸਬੰਧੀ ਜੋ ਤੱਥ ਨਸ਼ਰ ਕੀਤੇ ਗਏ ਹਨ ਉਹ ਇੱਕ ਵਾਰ ਫਿਰ ਮੋਦੀ ਹਕੂਮਤ ਦੁਆਰਾ 2 ਕਰੋੜ ਰੁਜਗਾਰ ਹਰ ਸਾਲ ਪੈਦਾ ਕਰਨ ਦੇ ਵਾਅਦਿਆਂ ਦਾ ਜਲੂਸ ਕੱਢ ਰਹੇ ਹਨ।

ਭਾਰਤ ਵਿੱਚ ਬੇਰੁਜਗਾਰੀ ਇਸ ਵੇਲ਼ੇ 45 ਸਾਲਾਂ ’ਚ ਸਭ ਤੋਂ ਵੱਧ ਹੈ। ਉਪਰੋਕਤ ਤਾਜਾ ਰਿਪੋਰਟ ਅਨੁਸਾਰ ਭਾਰਤ ਦੇ ਕੁੱਲ ਬੇਰੁਜਗਾਰਾਂ ’ਚ 83 ਫੀਸਦੀ ਹਿੱਸਾ ਨੌਜਵਾਨਾਂ ਦਾ ਹੈ। ਹਰ ਸਾਲ ਭਾਰਤ ਦੀ ਕਿਰਤ ਮੰਡੀ ਵਿੱਚ 70-80 ਲੱਖ ਨੌਜਵਾਨ ਸ਼ਾਮਲ ਹੁੰਦੇ ਹਨ। ਜੇ ਬੇਰੁਜਗਾਰੀ ਦਰ ਦੀ ਗੱਲ ਕਰੀਏ ਤਾਂ ਸਾਲ 2000 ਵਿੱਚ ਨੌਜਵਾਨਾਂ ਵਿੱਚ ਬੇਰੁਜਗਾਰੀ ਦਰ 5.7 ਫੀਸਦੀ ਸੀ ਜੋ ਕਿ 2022 ਵਿੱਚ 12.1 ਫੀਸਦੀ ਹੋ ਗਈ ਤੇ ਇਸਨੇ 2019 ਵਿੱਚ 17.5 ਫੀਸਦੀ ਦੀ ਸਿਖਰ ਨੂੰ ਵੀ ਛੋਹਿਆ।  ਜੇ ਪੜ੍ਹੇ-ਲਿਖੇ ਨੌਜਵਾਨਾਂ ਦੀ ਗੱਲ ਕਰਨੀ ਹੋਵੇ ਤਾਂ ਬਾਰ੍ਹਵੀਂ ਜਾਂ ਇਸ ਤੋਂ ਉੱਪਰ ਦੀ ਸਿੱਖਿਆ ਪ੍ਰਾਪਤ ਨੌਜਵਾਨਾਂ ’ਚ ਬੇਰੁਜਗਾਰੀ ਦਰ ਸਭ ਤੋਂ ਵੱਧ ਹੈ। ਸਾਲ 2000 ਵਿੱਚ ਪੜ੍ਹੇ-ਲਿਖੇ (12ਵੀਂ ਤੋਂ ਉੱਪਰ) ਨੌਜਵਾਨਾਂ ’ਚ ਬੇਰੁਜਗਾਰੀ ਦਰ 35.7 ਫੀਸਦੀ ਸੀ ਜੋ 2022 ਵਿੱਚ ਵਧਕੇ 65.7 ਫੀਸਦੀ ਹੋ ਗਈ।

Continue reading

ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਨਾਲ਼ ਜਿਨਸੀ ਛੇੜਛਾੜ ਦੇ ਮਸਲੇ

Screenshot 2024-04-02 115905ਮਾਰਚ ਮਹੀਨੇ ਦੇ ਪਹਿਲੇ ਹਫਤੇ ਝਾਰਖੰਡ ਦੇ ਦੁੱਮਕਾ ਜਿਲ੍ਹੇ ਵਿੱਚ ਬਰਾਜੀਲੀਆਈ ਔਰਤ ਨਾਲ਼ ਬਲਾਤਕਾਰ ਤੋਂ ਬਾਅਦ ਭਾਰਤ ਵਿੱਚ ਔਰਤਾਂ ਦੀ ਸਥਿਤੀ ਦਾ ਮਸਲਾ ਵੱਡੇ ਪੱਧਰ ਉੱਪਰ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਇਸ ਬਰਾਜੀਲੀਆਈ-ਸਪੇਨੀ ਜੋੜੇ ਨਾਲ਼ ਕੁੱਟਮਾਰ ਅਤੇ ਬਾਅਦ ਵਿੱਚ 7-8 ਵਿਅਕਤੀਆਂ ਵੱਲੋਂ ਕੀਤਾ ਗਿਆ ਸਮੂਹਿਕ ਜਬਰ ਜਨਾਹ ਭਾਰਤ ਅੰਦਰ ਪਸਰੀ ਔਰਤ ਵਿਰੋਧੀ ਮਾਨਸਿਕਤਾ ਦੀ ਤਸਵੀਰ ਪੇਸ਼ ਕਰਦਾ ਹੈ। ਪਿਛਲੇ ਸਮੇਂ ਦੌਰਾਨ ਵਿਦੇਸ਼ੀ ਸੈਲਾਨੀਆਂ ਨਾਲ਼ ਜਿਨਸੀ ਛੇੜ ਛਾੜ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਪਰ ਇਹਨਾਂ ਘਟਨਾਵਾਂ ਨਾਲ਼ ਸਬੰਧਿਤ ਦੋਸ਼ੀਆਂ ਨੂੰ ਸਜਾਵਾਂ ਵਿਚਲੀ ਦੇਰੀ ਭਾਰਤ ਦੇ ਨਿਆਂ ਪ੍ਰਬੰਧ ਉੱਤੇ ਵੱਡੇ ਸਵਾਲੀਆ ਚਿੰਨ੍ਹ ਲਾਉਂਦੀ ਹੈ।

Continue reading

ਸਨਅਤੀ ਸ਼ਹਿਰ ਲੁਧਿਆਣੇ ਵਿੱਚ ਸਿੱਖਿਆ ਦਾ ਹਾਲ

11ਅੱਜ-ਕੱਲ ਇਹ ਸੁਣਨ ਨੂੰ ਆਮ ਮਿਲ਼ਦਾ ਹੈ ਕਿ ਸਾਰਿਆਂ ਕੋਲ਼ ਬਰਾਬਰ ਦੇ ਮੌਕੇ ਹੁੰਦੇ ਹਨ, ਕੋਈ ਵੀ ਇਨਸਾਨ ਪੜ੍ਹ-ਲਿਖਕੇ ਕੁੱਝ ਵੀ ਬਣ ਸਕਦਾ ਹੈ। ਪਰ ਅਸਲ ਹਲਾਤ ਇਸ ਦੀ ਗਵਾਹੀ ਨਹੀਂ ਭਰਦੇ। ਵੈਸੇ ਤਾਂ ਪੂਰੇ ਭਾਰਤ ਵਿੱਚ ਹੀ ਸਿੱਖਿਆ ਦਾ ਮਾੜਾ ਹਾਲ ਹੈ, ਅੱਜ ਅਸੀਂ ਇੱਥੇ ਲੁਧਿਆਣੇ ਦੇ ਸਕੂਲਾਂ ਦੀ ਗੱਲ ਕਰਦੇ ਹਾਂ।

ਅਬਾਦੀ ਪੱਖੋ ਲੁਧਿਆਣਾ ਪੂਰੇ ਪੰਜਾਬ ਦਾ ਨੰਬਰ ਇੱਕ ਜਿਲ੍ਹਾ ਹੈ। ਇੱਥੇ ਲੱਖਾਂ ਦੀ ਅਬਾਦੀ ਸਿਰਫ ਪ੍ਰਵਾਸੀ ਮਜਦੂਰਾਂ ਦੀ ਹੀ ਹੈ, ਜਿਹੜੇ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਮਹਾਰਾਸ਼ਟਰ ਅਤੇ ਹੋਰ ਕਈ ਸੂਬਿਆਂ ਤੋਂ ਕੰਮ ਕਰਨ ਇੱਥੇ ਆਉਂਦੇ ਹਨ। ਇਹਨਾਂ ਵਿੱਚੋਂ ਬਹੁਤੇ ਇੱਥੇ ਵਸ ਵੀ ਚੁੱਕੇ ਹਨ। ਕੱਪੜਾ ਸਨਅਤ ਦੇ ਮਾਮਲੇ ਵਿੱਚ ਲੁਧਿਆਣਾ ਭਾਰਤ ਦੇ ਸਿਖਰਲੇ ਸ਼ਹਿਰਾਂ ’ਚ ਆਉਂਦਾ ਹੈ। ਇੱਥੋਂ ਤਿਆਰ ਕੱਪੜਾ ਭਾਰਤ ਤੋਂ ਇਲਾਵਾ ਬਾਹਰ ਵੀ ਕਈ ਦੇਸ਼ਾਂ ਵਿੱਚ ਜਾਂਦਾ ਹੈ। ਪਰ ਇਹਨਾਂ ਸਨਅਤਾਂ ਵਿੱਚ ਕੰਮ ਕਰਨ ਵਾਲ਼ੇ ਮਜਦੂਰਾਂ ਦੇ ਹਲਾਤ ਬਹੁਤ ਹੀ ਬੁਰੇ ਹਨ। ਸਰਕਾਰ ਵੱਲੋ ਨਾ ਤਾਂ ਇੱਥੇ ਕੋਈ ਸਿਹਤ ਪ੍ਰਬੰਧ ’ਤੇ ਧਿਆਨ ਦਿੱਤਾ ਜਾਂਦਾ ਹੈ ਤੇ ਨਾ ਹੀ ਬੱਚਿਆਂ ਦੀ ਸਿੱਖਿਆ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ।

Continue reading

ਆਟੋ ਮਜਦੂਰਾਂ ਦੇ ਹਾਲਾਤ

10ਕੁਝ ਮਹੀਨੇ ਪਹਿਲਾਂ ‘ਕਰੱਸ਼ਡ-2023’ ਨਾਮੀ ਰਿਪੋਰਟ ਆਈ ਜਿਸ ਵਿੱਚ ਆਟੋਮੋਬਾਇਲ ਖੇਤਰ ’ਚ ਕੰਮ ਕਰਨ ਵਾਲ਼ੇ ਮਜਦੂਰਾਂ ਦੀ ਜਿੰਦਗੀ ਅਤੇ ਉਹਨਾਂ ਨਾਲ਼ ਹੋਣ ਵਾਲ਼ੀਆਂ ਦੁਰਘਟਨਾਵਾਂ ਬਾਰੇ ਜਿਕਰ ਕੀਤਾ ਗਿਆ। ਸੜਕਾਂ ਉੱਤੇ ਲਾਲ, ਪੀਲ਼ੀਆਂ, ਨੀਲੀਆਂ ਗੱਡੀਆਂ ਅਤੇ ਮੋਟਰਸਾਈਕਲ ਵੇਖ ਕੇ ਕਦੇ ਵੀ ਉਹਨਾਂ ਨੂੰ ਬਣਾਉਣ ਵਾਲ਼ੇ ਮਜਦੂਰਾਂ ਦੀ ਜਿੰਦਗੀ ਬਾਰੇ ਕੋਈ ਸੋਚ ਨਹੀਂ ਪਾਉਂਦਾ। ਮਹਿੰਗੀਆਂ-ਮਹਿੰਗੀਆਂ ਗੱਡੀਆਂ ਖਰੀਦਣ ਵਾਲ਼ੇ ਲੋਕ ਸ਼ਾਇਦ ਹੀ ਇਹ ਸੋਚ ਪਾਉਂਦੇ ਹੋਣ ਕਿ ਉਸ ਗੱਡੀ ਨੂੰ ਬਣਾਉਣ ਵਾਲ਼ੇ ਕਿੰਨੇ ਹੀ ਮਜਦੂਰਾਂ ਦੀਆਂ ਉਂਗਲਾਂ ਵੱਢੀਆਂ ਜਾਂਦੀਆਂ ਹਨ ਜਾਂ ਹੋਰ ਅੰਗ ਨਕਾਰਾ ਹੋ ਜਾਂਦੇ ਹਨ।

Continue reading

ਜਲਿ੍ਹਆਂਵਾਲ਼ਾ ਬਾਗ (13 ਅਪ੍ਰੈਲ, 1919) ਦੇ ਖੂਨੀ ਸਾਕੇ ਦੀ ਵਰ੍ਹੇਗੰਢ ਮੌਕੇ

9ਜਲਿ੍ਹਆਂਵਾਲ਼ਾ ਬਾਗ ਕਤਲੇਆਮ ਦੀ ਲਹੂ-ਭਿੱਜੀ ਮਿੱਟੀ ਦੀ ਮਹਿਕ ਮਨਾਂ ਵਿੱਚ ਵਸਾਈਏ!

ਲੋਕ-ਪੁੱਗਤ, ਸਮਾਜਵਾਦ ਲਈ ਲੜਾਈ ਨੂੰ ਪ੍ਰਚੰਡ ਕਰੀਏ!

ਆਉਂਦੀ 13 ਅਪ੍ਰੈਲ ਵਿਸਾਖੀ ਵਾਲ਼ੇ ਦਿਨ ਜਲਿ੍ਹਆਂਵਾਲ਼ਾ ਬਾਗ ਦੇ ਖੂਨੀ ਸਾਕੇ ਦੀ ਵਰ੍ਹੇਗੰਢ ਹੈ। ਇਸ ਦਿਨ ਖੂਨੀ ਅੰਗਰੇਜੀ ਬਸਤੀਵਾਦੀ ਹਕੂਮਤ ਵੱਲੋਂ ਭਾਰਤ ਦੀ ਅਜਾਦੀ ਦੀ ਲਹਿਰ ਨੂੰ ਲਹੂ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ ਗਈ। ਇਸ ਖੂਨੀ ਸਾਕੇ ਦਾ ਭਾਰਤ ਦੀ ਅਜਾਦੀ ਦੀ ਲੜਾਈ ਵਿੱਚ ਇੱਕ ਅਹਿਮ ਸਥਾਨ ਹੈ। ਇਸ ਘਟਨਾ ਨੇ ਅੰਗਰੇਜੀ ਬਸਤੀਵਾਦ ਦੀ ਦਰਿੰਦਗੀ ਨੂੰ ਜੱਗ ਜਾਹਰ ਕਰਦਿਆਂ, ਬਸਤੀਵਾਦੀ ਹਕੂਮਤ ਤੋਂ ਮੁਕਤੀ ਦੀ ਲੜਾਈ ਨੂੰ ਜਰਬਾਂ ਦਿੱਤੀਆਂ ਅਤੇ ਅੱਜ ਇੱਕ ਸ਼ਤਾਬਦੀ ਤੋਂ ਮਗਰੋਂ ਵੀ ਇਹ ਖੂਨੀ ਕਾਂਡ ਲੁੱਟ-ਜਬਰ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ ਤੇ ਵਰਤਮਾਨ ਲਹਿਰ ਲਈ ਪ੍ਰੇਰਣਾ ਤੇ ਆਪਾ-ਵਾਰਣ ਦੀ ਭਾਵਨਾ ਦਾ ਅਥਾਹ ਸੋਮਾ ਹੈ।

Continue reading

ਭਾਰਤ ਵਿੱਚ ਡਿੱਗ ਰਹੀ ਅਕਾਦਮਿਕ ਅਜਾਦੀ

12ਯੂਨੀਵਰਸਿਟੀ ਵਿੱਚ ਆਉਣ ਤੋਂ ਪਹਿਲਾਂ ਮੈਂ ਇਸਦੇ ਮਹੌਲ ’ਚ ਵਿਚਰਨ ਨੂੰ ਲੈ ਕੇ ਬੜਾ ਆਸਵੰਦ ਸੀ। ਮੇਰੇ ਲਈ ਯੂਨੀਵਰਸਿਟੀ ਦਾ ਖਿਆਲ ਇੱਕ ਅਜਿਹੀ ਸੰਸਥਾ ਦਾ ਖਿਆਲ ਸੀ, ਜਿੱਥੇ ਵਿਚਾਰਾਂ ਦੇ ਪੁੰਗਰਨ ਦਾ ਸਭ ਤੋਂ ਢੁੱਕਵਾਂ ਮਾਹੌਲ ਹੋਵੇ, ਜਿੱਥੇ ਜਮਹੂਰੀ ਪ੍ਰਗਟਾਵੇ ’ਤੇ ਕੋਈ ਰੋਕ ਨਾ ਹੋਵੇ ਤੇ ਸਮਾਜ ਦੇ ਹਰ ਮਸਲੇ ’ਤੇ ਸੁਆਲ ਉਠਾਉਣ ਦੀ ਸਹੂਲਤ ਮਿਲ਼ੇ। ਯੂਨੀਵਰਸਿਟੀ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਕਿਤੇ ਨਾ ਕਿਤੇ ਮੇਰੇ ਲਈ ਇਹੀ ਸੀ। ਪਰ ਯੂਨੀਵਰਸਿਟੀ ਵਿੱਚ ਆ ਕੇ ਤਾਂ ਜਿਵੇਂ ਮੇਰੀ ਪ੍ਰੀਭਾਸ਼ਾ ਦੇ ਖੰਭ ਹੀ ਕੁਤਰੇ ਗਏ। ਸਮਾਜ ਦੇ ਚਿੰਤਨਯੋਗ ਮਸਲਿਆਂ ’ਤੇ ਬਹਿਸ ਮੁਬਾਹਸਿਆਂ, ਸੈਮੀਨਾਰਾਂ ਦੀ ਥਾਂ ਪਿਛਾਂਹਖਿੱਚੂ ਵਿਚਾਰਾਂ ਨੂੰ ਪ੍ਰਚਾਰਦੇ ਪ੍ਰੋਗਰਾਮ ਕਰਵਾਏ ਜਾ ਰਹੇ ਸਨ। ਭਗਵੇਂਕਰਨ ਨੇ ਯੂਨੀਵਰਸਿਟੀ ਨੂੰ ਜਕੜਿਆ ਹੋਇਆ ਸੀ, ਜਿਸ ਤੋਂ ਵਿਦਿਆਰਥੀ ਕੀ, ਪ੍ਰੋਫੈਸਰ ਕੀ, ਪੂਰੀ ਯੂਨੀਵਰਸਿਟੀ ਹੀ ਬਚੀ ਹੋਈ ਨਹੀਂ ਸੀ। ਅੱਜ ਇਹ ਇਕੱਲੀ ਇੱਕ ਯੂਨੀਵਰਸਿਟੀ ਦੀ ਕਹਾਣੀ ਨਹੀਂ ਹੈ, ਸਗੋਂ ਭਾਰਤ ਦੇ ਕੁੱਲ ਵਿੱਦਿਅਕ ਅਦਾਰਿਆਂ ਦੀ ਦਾਸਤਾਨ ਹੈ।

Continue reading

ਵਧਦੀਆਂ ਭੋਜਨ ਵਸਤਾਂ ਦੀਆਂ ਕੀਮਤਾਂ ਅਤੇ ਕਿਰਤੀ ਲੋਕਾਈ ਦੇ ਬੁਰੇ ਹੁੰਦੇ ਹਲਾਤ

11ਪਿਛਲੇ ਕੁੱਝ ਸਮੇਂ ਤੋਂ ਭੋਜਨ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2020 ਤੋਂ ਬਾਅਦ ਇਕੱਲੇ ਭਾਰਤ ਵਿੱਚ ਹੀ ਨਹੀਂ ਸੰਸਾਰ ਪੱਧਰ ’ਤੇ ਮਹਿੰਗਾਈ ਦੇ ਵਧਣ ਨਾਲ਼ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਤੇਜੀ ਆਈ ਜਿਸ ਨਾਲ਼ ਕਿਰਤੀ ਅਬਾਦੀ ਦਾ ਜੀਵਨ ਪੱਧਰ ਤੇਜੀ ਨਾਲ਼ ਹੇਠਾਂ ਡਿੱਗਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਜਰੂਰੀ ਖਾਧ ਪਦਾਰਥਾਂ ਦੀਆਂ ਕੀਮਤਾਂ ਪਿਛਲੇ 20 ਸਾਲਾਂ ਦੇ ਸਿਖਰ ’ਤੇ ਹਨ। ਚਾਹੇ ਅਨਾਜ ਹੋਵੇ, ਖਾਣ ਵਾਲ਼ੇ ਤੇਲ, ਦੁੱਧ ਜਾਂ ਦੁੱਧ ਤੋਂ ਬਣੇ ਹੋਰ ਪਦਾਰਥ ਸਭ ਭਾਰਤ ਦੀ ਗਰੀਬ ਅਬਾਦੀ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ। 2023 ਦੀ ਸੰਸਾਰ ਭੁੱਖਮਰੀ ਸੂਚਕ ਅੰਕ ਦੀ ਰਿਪੋਰਟ ਅਨੁਸਾਰ ਭਾਰਤ 125 ਦੇਸ਼ਾਂ ਵਿੱਚੋਂ 111ਵੇਂ ਸਥਾਨ ’ਤੇ ਹੈ। ਸਾਰੇ ਸੰਸਾਰ ਦੀ ਕੁੱਲ ਅਬਾਦੀ ਦਾ 9.2 ਫੀਸਦ ਕੁਪੋਸ਼ਣ ਦਾ ਸ਼ਿਕਾਰ ਹੈ ਪਰ ਭਾਰਤ ਦੀ ਲੱਗਭੱਗ 16.6 ਫੀਸਦ ਅਬਾਦੀ ਕੁਪੋਸ਼ਿਤ ਹੈ ਜੋ ਗਿਣਤੀ ਪੱਖੋਂ ਲੱਗਭੱਗ 23 ਕਰੋੜ 36 ਲੱਖ 61 ਹਜਾਰ ਬਣਦੀ ਹੈ।

Continue reading

ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਦੀ ਉਸਾਰੀ ਰੁਕਵਾਉਣ ਲਈ ਲੋਕ ਸੰਘਰਸ਼ ਦੀ ਰਾਹ ’ਤੇ

ਪਿੰਡ ਭੂੰਦੜੀ ਅਤੇ ਇਲਾਕੇ ਦੇ ਹੋਰ ਪਿੰਡਾਂ-ਕਸਬਿਆਂ ਦੇ ਲੋਕਾਂ ਨਾਲ਼ ਵੱਡਾ ਧੱਕਾ ਕਰਦੇ ਹੋਏ ਪੰਜਾਬ ਸਰਕਾਰ ਨੇ ਜੀ.ਆਈ.ਏ.ਆਈ. ਨਿਊ ਅਨਰਜੀ ਪ੍ਰਾ.ਲਿ. ਨਾਂ ਦੀ ਕੰਪਨੀ ਨੂੰ ਪਿੰਡ ਭੂੰਦੜੀ ਵਿੱਚ ਸੀ.ਬੀ.ਜੀ./ਬਾਇਓ ਸੀ.ਐਨ.ਜੀ. ਗੈਸ ਫੈਕਟਰੀ ਲਾਉਣ ਦੀ ਮਨਜੂਰੀ ਦਿੱਤੀ ਹੈ। ਫੈਕਟਰੀ ਉਸਾਰੀ ਦਾ ਕੰਮ ਕਾਫੀ ਤੇਜੀ ਨਾਲ਼ ਹੋ ਰਿਹਾ ਹੈ, ਕਾਫੀ ਹਿੱਸੇ ਦੀ ਉਸਾਰੀ ਹੋ ਚੁੱਕੀ ਹੈ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ, ਭੂੰਦੜੀ ਦੀ ਅਗਵਾਈ ਵਿੱਚ ਪਿੰਡ ਦੇ ਲੋਕ ਫੈਕਟਰੀ ਲੱਗਣ ਦਾ ਵਿਰੋਧ ਕਰ ਰਹੇ ਹਨ। ਸੰਘਰਸ਼ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਨਾਲ਼ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੇ ਭਿਆਨਕ ਖਤਰੇ ਖੜ੍ਹੇ ਹੋ ਜਾਣਗੇ, ਭਿਆਨਕ ਨੁਕਸਾਨ ਝੱਲਣੇ ਪੈਣਗੇ। ਜਥੇਬੰਦੀਆਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਫੈਕਟਰੀ ਮਾਲਕਾਂ, ਜਿਲ੍ਹਾ ਪ੍ਰਸ਼ਾਸਨ, ਵੱਖ-ਵੱਖ ਸਰਕਾਰੀ ਮਹਿਕਮਿਆਂ, ਵੱਡੇ-ਛੋਟੇ ਸਾਰੇ ਅਫਸਰਾਂ ਤੋਂ ਲੈ ਕੇ ਐਮ.ਐਲ.ਏ.-ਐਮ.ਪੀ. ਤੱਕ ਸਭ ਨੂੰ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਤਰਕਸੰਗਤ ਵਿਰੋਧ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ ਤੇ ਫੈਕਟਰੀ ਅੱਗੇ ਵਿਸ਼ਾਲ ਧਰਨਾ ਵੀ ਦਿੱਤਾ ਗਿਆ ਸੀ ਜਿਸ ਦੌਰਾਨ ਐਸ.ਡੀ.ਐਮ. ਅਤੇ ਐਮ.ਐਲ.ਏ. ਸਾਹਿਬ ਵੱਲੋਂ ਮੌਕੇ ’ਤੇ ਆ ਕੇ ਮੰਗ ਪੱਤਰ ਵੀ ਲਿਆ ਗਿਆ ਪਰ ਲੋਕਾਂ ਦੇ ਨੁਕਸਾਨ, ਖਤਰਿਆਂ, ਖਦਸ਼ਿਆਂ ਤੇ ਵਿਰੋਧ ਨੂੰ ਦਰਨਿਕਾਰ ਕਰਦਿਆਂ ਫੈਕਟਰੀ ਦੀ ਉਸਾਰੀ ਨਹੀਂ ਰੋਕੀ ਗਈ ਹੈ। ਮਜਬੂਰ ਹੋ ਕੇ ਲੋਕਾਂ ਨੇ 28 ਮਾਰਚ 2024 ਤੋਂ ਫੈਕਟਰੀ ਅੱਗੇ ਪੱਕਾ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ।

Continue reading

ਤੁਰਕੀ ਦੀਆਂ ਵਧਦੀਆਂ ਆਰਥਿਕ ਮੁਸ਼ਕਲਾਂ

25ਇਸ ਸਮੇਂ ਤੁਰਕੀ ਦੇ ਲੋਕ ਅੱਤ ਦੀ ਮਹਿੰਗਾਈ ਨਾਲ਼ ਜੂਝ ਰਹੇ ਹਨ। ਦੇਸ਼ ਵਿੱਚ ਮੁਦਰਾ ਸਫੀਤੀ ਦੀ ਦਰ 69% ਦੇ ਕਰੀਬ ਹੈ। ਕੁਝ ਗੈਰ-ਸਰਕਾਰੀ ਸੰਸਥਾਵਾਂ ਮੁਤਾਬਕ ਇਹ ਅੰਕੜਾ ਇਸ ਤੋਂ ਵੀ ਵੱਧ ਹੈ। ਭੋਜਨ ਵਸਤਾਂ ਤੋਂ ਲੈ ਕੇ, ਘਰਾਂ ਦੇ ਕਿਰਾਏ, ਪੈਟਰੋਲ ਆਦਿ ਸਭ ਜਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਤੁਰਕੀ ਦੀ ਮੁਦਰਾ ਲੀਰਾ ਪਿਛਲੇ ਇੱਕ ਸਾਲ ਵਿੱਚ ਡਾਲਰ ਦੇ ਮੁਕਾਬਲੇ 37% ਡਿੱਗ ਚੁੱਕੀ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਸਰਮਾਏਦਾਰਾ ਅਰਥਸ਼ਾਸਤਰੀ ਪਿਛਲੇ ਕਾਫੀ ਸਮੇਂ ਤੋਂ ਤੁਰਕੀ ਦੇ ਸਦਰ ਏਰੋਦਗਨ ਨੂੰ ਕੇਂਦਰੀ ਬੈਂਕ ਦੀਆਂ ਵਿਆਜ ਦਰਾਂ ਵਧਾਉਣ ਲਈ ਕਹਿ ਰਹੇ ਸਨ ਜਿਸ ਨੂੰ ਤੁਰਕੀ ਸਰਕਾਰ ਲਗਾਤਾਰ ਨਕਾਰ ਰਹੀ ਸੀ ਪਰ ਹੁਣ ਦੁਬਾਰਾ ਸਦਰ ਚੁਣੇ ਜਾਣ ਤੋਂ ਬਾਅਦ ਏਰੋਦਗਨ ਨੇ ਕੇਂਦਰੀ ਬੈਂਕ ਨੂੰ ਵਿਆਜ ਦਰਾਂ ਵਧਾਉਣ ਦੀ ਆਗਿਆ ਦੇ ਦਿੱਤੀ ਹੈ ਪਰ ਇਸ ਕਦਮ ਦੇ ਬਾਵਜੂਦ ਵੀ ਤੁਰਕੀ ਵਿੱਚ ਮੁਦਰਾ ਸਫੀਤੀ ਕਾਬੂ ਵਿੱਚ ਨਹੀਂ ਆ ਰਹੀ ਹੈ ਸਗੋਂ ਉਲਟਾ ਦੇਸ਼ ਦੇ ਅਰਥਚਾਰੇ ਦੇ ਮੰਦੀ ਵਿੱਚ ਚਲੇ ਜਾਣ ਦੀਆਂ ਸੰਭਾਵਨਾਵਾਂ ਹਨ।

Continue reading

ਬੰਗਲੌਰ ਦਾ ਪਾਣੀ ਸੰਕਟ : ਅਜੋਕੇ ਮੁਨਾਫਾਖੋਰ ਪ੍ਰਬੰਧ ਦੀ ਦੇਣ

12ਬੰਗਲੌਰ, ਜਿਸਨੂੰ ਕਿਸੇ ਵੇਲ਼ੇ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਸੀ, ਅੱਜ ਪਾਣੀ ਦੇ ਭਿਆਨਕ ਸੰਕਟ ਨਾਲ਼ ਜੂਝ ਰਿਹਾ ਹੈ। ਨਾ ਸਿਰਫ ਬੰਗਲੌਰ ਸਗੋਂ ਪੂਰੇ ਕਰਨਾਟਕ ਅਤੇ ਇਸ ਦੇ ਨਾਲ਼ ਲੱਗਦੇ ਤੇਲੰਗਾਨਾ ਤੇ ਮਹਾਰਾਸ਼ਟਰ ਦੇ ਇਲਾਕਿਆਂ ਵਿੱਚ ਲੋਕ ਪਾਣੀ ਦੀ ਘਾਟ ਨਾਲ਼ ਜੂਝ ਰਹੇ ਹਨ। 18 ਮਾਰਚ ਨੂੰ ਆਏ ਸਰਕਾਰੀ ਬਿਆਨ ਮੁਤਾਬਕ ਸਿਰਫ ਬੰਗਲੌਰ ਸ਼ਹਿਰ ਇਸ ਵੇਲ਼ੇ 50 ਕਰੋੜ ਲੀਟਰ ਪ੍ਰਤੀ ਦਿਨ ਪਾਣੀ ਦੀ ਘਾਟ ਝੱਲ ਰਿਹਾ ਹੈ। ਇਸ ਦੌਰਾਨ ਵਾਟਰ ਟੈਂਕਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਜਿਸ ਤੋਂ ਪਾਣੀ ਦੇ ਕਾਰੋਬਾਰੀਏ ਅਥਾਹ ਪੈਸਾ ਕਮਾ ਰਹੇ ਹਨ – ਇੱਕ 12 ਹਜਾਰ ਲੀਟਰ ਦੇ ਟੈਂਕਰ ਦੀ ਕੀਮਤ 1200 ਤੋਂ ਵਧਕੇ 2850 ਹੋ ਗਈ ਹੈ। ਸ਼ਹਿਰ ਦੇ ਹੀ ਇੱਕ ਵਸਨੀਕ ਦਾ ਕਹਿਣਾ ਹੈ , “ਅਸੀਂ ਛੇ ਮੈਂਬਰਾਂ ਦਾ ਪਰਿਵਾਰ ਹਾਂ। ਬਹੁਤ ਸਾਵਧਾਨੀ ਨਾਲ਼ ਵਰਤਣ ’ਤੇ ਵੀ ਇੱਕ ਟੈਂਕਰ ਪੰਜ ਦਿਨ ਹੀ ਕੱਢਦਾ ਹੈ ਜਿਸ ਦਾ ਮਤਲਬ ਹੈ ਕਿ ਸਾਨੂੰ ਇੱਕ ਮਹੀਨੇ ਵਿੱਚ ਛੇ ਟੈਂਕਰ ਚਾਹੀਦੇ ਹਨ ਜਿਸ ਦਾ ਖਰਚਾ ਦਸ ਹਜਾਰ ਤੋਂ ਵੀ ਵੱਧ ਪਵੇਗਾ। ਅਸੀਂ ਕਿੰਨਾ ਕੁ ਚਿਰ ਐਨੇ ਪੈਸੇ ਖਰਚ ਕਰ ਸਕਾਂਗੇ।” ਕਹਿਣ ਦੀ ਲੋੜ ਨਹੀਂ ਕਿ ਸ਼ਹਿਰ ਦੀਆਂ ਗਰੀਬ ਬਸਤੀਆਂ ਇਸ ਸੰਕਟ ਦਾ ਸਭ ਤੋਂ ਵੱਧ ਬੋਝ ਝੱਲ ਰਹੀਆਂ ਹਨ। ਉਹਨਾਂ ਦੀ 75 ਫੀਸਦੀ ਤਨਖਾਹ ਹੁਣ ਪਾਣੀ ਜੁਟਾਉਂਦਿਆਂ ਖਰਚ ਹੋ ਰਹੀ ਹੈ।

Continue reading

ਮੋਦੀ ਸਰਕਾਰ ਦੇ ਫਿਰਕੂ-ਫਾਸ਼ੀਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਅੱਗੇ ਆਓ! : ਨਾਗਰਿਕਤਾ ਸੋਧ ਕਨੂੰਨ (ਸੀ.ਏ.ਏ.), ਕੌਮੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਅਤੇ ਕੌਮੀ ਜਨਸੰਖਿਆ ਰਜਿਸਟਰ (ਐਨ.ਪੀ.ਆਰ.) ਰੱਦ ਕਰਾਉਣ ਲਈ ਵਿਸ਼ਾਲ ਲੋਕ ਲਹਿਰ ਖੜ੍ਹੀ ਕਰੋ! •ਸੰਪਾਦਕੀ

CAAਮੋਦੀ ਹਕੂਮਤ ਨੇ 11 ਮਾਰਚ 2024 ਤੋਂ ‘ਨਾਗਰਿਕਤਾ ਸੋਧ ਕਨੂੰਨ’ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕਰੋਨਾ ਤੋਂ ਪਹਿਲਾਂ ਭਾਰਤ ਦੀ ਸੱਤਾ ’ਤੇ ਕਾਬਜ ਸੰਘ-ਭਾਜਪਾ ਆਪਣੇ ਸਿਆਸੀ ਏਜੰਡੇ “ਹਿੰਦੀ-ਹਿੰਦੂ-ਹਿੰਦੁਸਤਾਨ” ਤਹਿਤ ਧਾਰਮਿਕ ਘੱਟਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਨਾਗਰਿਕ ਹੱਕਾਂ ਤੋਂ ਵਾਂਝੇ ਕਰਨ ਲਈ ਨਾਗਰਿਕਤਾ ਸੋਧ ਕਨੂੰਨ ਲੈ ਕੇ ਆਈ ਸੀ। ਇਸ ਕਨੂੰਨ ਵਿਰੁੱਧ ਪੂਰੇ ਦੇਸ਼ ਵਿੱਚ ਵਿਰੋਧ ਦੀ ਇੱਕ ਲਹਿਰ ਉੱਠੀ। ਦੇਸ਼ ਦੇ ਹਾਕਮਾਂ ਨੇ ਪੂਰਾ ਜੋਰ ਲਾਇਆ ਕਿ ਇਸ ਲਹਿਰ ’ਚ ਹਿੰਦੂ ਬਨਾਮ ਮੁਸਲਿਮ ਦਾ ਪੱਤਾ ਖੇਡਿਆ ਜਾਵੇ। ਪਰ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਭਾਈਚਾਰਕ ਏਕੇ ਦੀਆਂ ਨਵੀਆਂ ਮਿਸਾਲਾਂ ਪੇਸ਼ ਕਰਦੇ ਹੋਏ ਹਾਕਮਾਂ ਦੇ ਫਿਰਕੂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਫਿਰ ਕਰੋਨਾ ਭਾਰਤ ਦੇ ਹਾਕਮਾਂ ਲਈ ਇੱਕ ਮੌਕੇ ਵਜੋਂ ਬਹੁੜਿਆ ਤੇ ਉਹ ਇਸ ਘੋਲ਼ ਨੂੰ ਖਿੰਡਾਉਣ ਵਿੱਚ ਕਾਮਯਾਬ ਹੋ ਗਏ। ਨਾਗਰਿਕਤਾ ਕਨੂੰਨ ਨੂੰ ਲਾਗੂ ਕਰਨ ਬਾਰੇ ਵੀ ਉਸ ਮੌਕੇ ਹਾਕਮਾਂ ਨੇ ਚੁੱਪ ਧਾਰ ਲਈ।

Continue reading

ਚੀਨ ਦੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਵਿੱਚ ਇਨਕਲਾਬ ’ਚ ਸ਼ਾਨਦਾਰ ਪ੍ਰਾਪਤੀਆਂ – 18 ਜੂਨ 1976

Screenshot 2024-01-31 231453(ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 14’ਵਾਂ ਲੇਖ ਹੈ – ਸੰਪਾਦਕ)

Continue reading

ਪਾਠਕ ਮੰਚ

Pathak manchਸੰਪਾਦਕ ਜੀ,

             ਲਲਕਾਰ ਦਾ ਉਪਰੋਕਤ ਅੰਕ ਪੜ੍ਹਨ ਨੂੰ ਮਿਲ਼ਿਆ। ਜਿੱਥੇ ਬਦਲਵੇਂ ਇਮਾਨਦਾਰ ਮੀਡੀਆ ਦੀ ਲੋੜ ਵਜੋਂ ਅਖਬਾਰ ਦੀ ਕਾਰਗੁਜਾਰੀ ਪਹਿਲਾਂ ਨਾਲੋਂ ਸਦਾ ਵਧੇਰੇ ਉੱਪਰ ਵੱਲ ਜਾ ਰਹੀ ਹੈ, ਜਿਸ ਲਈ ਸਮੁੱਚਾ ਅਮਲਾ ਵਧਾਈ ਦਾ ਹੱਕਦਾਰ ਹੈ, ਓਥੇ ਹੀ ਮੈਂ ਇੱਕ ਪਾਠਕ/ਸ਼ੁਭਚਿੰਤਕ ਵਜੋਂ ਇਹਦੀ ਸਮੱਗਰੀ ਹੋਰ ਬਿਹਤਰ ਕਰਨ ਲਈ ਸੁਝਾਵਾਂ ਦੇ ਰੂਪ ਵਿੱਚ ਆਪਣਾ ਯੋਗਦਾਨ ਦੇਣਾ ਜਰੂਰੀ ਸਮਝਦਾਂ ਹਾਂ। ਮੇਰੇ ਖਿਆਲ ਵਿੱਚ ਕਿਸੇ ਵੀ ਅਦਾਰੇ ਨੂੰ ਹੋਰ ਵਿਕਸਤ ਕਰਨ ਲਈ ਚੰਗੇ ਲਈ ਪ੍ਰਸ਼ੰਸਾ ਅਤੇ ਜੋ ਕਮੀਆਂ ਰਹਿ ਗਈਆਂ ਹੋਣ ਓਹਨਾਂ ਲਈ ਸੁਝਾਅ, ਦੋਹਾਂ ਦੀ ਹੀ ਆਪਣੀ ਭੂਮਿਕਾ ਹੁੰਦੀ ਹੈ।

Continue reading

ਆਸ ਰੱਖਦੇ ਹਨ

647_032317021243

ਵੱਟੋ ਵੱਟ ਹੋ ਜਾਂਦੀ ਹੈ-ਆਲਮ ਦੀ ਸਿਆਹ ਚਾਦਰ

ਜਦ ਵਿਹੜੇ ਵਿੱਚ ਕੁੱਕੜ ਦੀ ਬਾਂਗ ਛਣਕ ਉਠਦੀ ਹੈ

ਗੀਤ ਆਲ੍ਹਣਿਆਂ ’ਚੋਂ ਨਿਕਲ ਕੇ ਬਾਹਰ ਆਉਂਦੇ ਹਨ

ਤੇ ਹਵਾ ਵਿੱਚ ਖੁਰਚ ਦਿੰਦੇ ਹਨ

ਸ਼ਹੀਦਾਂ ਦੇ ਅਮਿੱਟ ਚਿਹਰੇ,

ਮਿੱਟੀ ਦਾ ਸਭ ਤੋਂ ਸੁਹਾਣਾ ਸਫਰ।

Continue reading

ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ – 29

6(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-1, 16-29 ਫਰਵਰੀ 2024)

(ਨੋਟ : “ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ” ਲੜੀ ਤਹਿਤ ਛਪ ਰਹੇ ਲੇਖਾਂ ਵਿੱਚ ‘ਲਲਕਾਰ’ 1-15 ਮਾਰਚ ਅੰਕ ਵਿੱਚ ਲੜੀ-29 ਤਹਿਤ ਛਪਿਆ ਅੰਕ ਦਰਅਸਲ ਲੜੀ ਦਾ 30ਵਾਂ ਲੇਖ ਹੈ। ਉਸ ਲੇਖ ਨੂੰ ਲੜੀ-30 ਪੜ੍ਹਿਆ ਜਾਵੇ ਅਤੇ ਰਹਿੰਦਾ 29ਵਾਂ ਲੇਖ ਅਸੀਂ ਇਸ ਵਾਰ ਦੇ ਅੰਕ ਵਿੱਚ ਦੇ ਰਹੇ ਹਾਂ। -ਸੰਪਾਦਕ)

Continue reading

ਪਰਜੀਵੀ ਅਨੰਤ ਅੰਬਾਨੀ ਦੇ ਵਿਆਹ ’ਤੇ ਦੌਲਤ ਦੀ ਭੱਦੀ ਨੁਮਾਇਸ਼ ਬਨਾਮ ਆਮ ਲੋਕ

Art+Young+-+capitalismਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਸਭ ਤੋਂ ਵੱਡੇ ਧਨਾਢ ਮੁਕੇਸ਼ ਅੰਬਾਨੀ ਦੇ ਮੁੰਡੇ ਅਨੰਤ ਅੰਬਾਨੀ ਦਾ ਵਿਆਹ ਸਮਾਗਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਯਾਸ਼ੀ ਦੇ ਇਸ ਭੱਦੇ ਸਮਾਗਮ ਵਿੱਚ ਵੱਡੇ ਫਿਲਮੀ ਕਲਾਕਾਰ, ਖਿਡਾਰੀਆਂ ਤੋਂ ਲੈ ਕੇ ਹੋਰ ਦੇਸ਼ਾਂ ਤੋਂ ਵੱਡੇ ਅਮੀਰਾਂ ਨੇ ਸ਼ਿਰਕਤ ਕੀਤੀ। ਸਿਰਫ ਤਿੰਨ ਦਿਨ ਦੇ ਇਸ ਸਮਾਗਮ ਵਿੱਚ 1259 ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ। ਬੇਸ਼ਰਮ ਹਾਕਮ ਮੀਡੀਆ ਦੇ ਪੱਤਰਕਾਰ ਪਾਲਤੂ ਕੁੱਤਿਆਂ ਵਾਂਗ ਇਸ ਸਮਾਗਮ ਦੇ ਦਿ੍ਰਸ਼ ਦਿਖਾਉਣ ਲਈ ਤਰਲੋਮੱਛੀ ਹੋ ਰਹੇ ਸਨ। ਕੁਝ ਤਾਂ ਇਸ ਪ੍ਰੋਗਰਾਮ ਨੂੰ “ਭਾਰਤ ਦੀ ਵਧਦੀ ਤਾਕਤ” ਵਜੋਂ ਵੀ ਪ੍ਰਚਾਰ ਰਹੇ ਸਨ। ਮੁਕੇਸ਼ ਅੰਬਾਨੀ ਦੀ ਘਰਵਾਲੀ ਦੀ ਕਰੋੜਾਂ ਰੁਪਏ ਦੀ ਸਾੜੀ, ਬਾਲੀਵੁੱਡ ਅਤੇ ਵਿਦੇਸ਼ੀ ਕਲਾਕਾਰਾਂ ਦੇ ਬੇਸ਼ਰਮ ਨਾਚ ਮੀਡੀਆ ਦੀਆਂ ਖਬਰਾਂ ਵਿੱਚ ਛਾਏ ਰਹੇ। ਭਾਰਤ ਵਿੱਚ ਇੱਕ ਪਾਸੇ ਤਾਂ ਅੱਯਾਸ਼ੀ, ਦੌਲਤ ਦੇ ਇਹ ਅੰਬਾਰ ਲੱਗੇ ਹੋਏ ਹਨ ਜਿੱਥੇ ਲੱਖਾਂ ਮਜਦੂਰਾਂ ਦੀ ਮਿਹਨਤ ਨੂੰ ਲੁੱਟ ਕੇ ਪਲ ਰਹੇ ਇਹ ਪਰਜੀਵੀ ਵਿਹਲੜ ਮੌਜਾਂ ਮਾਣ ਰਹੇ ਹਨ, ਦੂਜੇ ਪਾਸੇ ਇਸੇ ਹੀ ਦੇਸ਼ ਵਿੱਚ ਕਰੋੜਾਂ ਲੋਕ ਪੀਣ ਵਾਲ਼ੇ ਸਾਫ ਪਾਣੀ, ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰ ਰਹੇ ਹਨ। ਇਹ ਉਹੀ ਦੇਸ਼ ਹੈ ਜਿੱਥੇ 74.1% ਲੋਕ ਅੱਯਾਸ਼ੀ ਤਾਂ ਦੂਰ, ਸੰਤੁਲਤ ਭੋਜਨ ਵੀ ਨਹੀਂ ਖਰੀਦ ਸਕਦੇ। ਭਾਰਤ ਸਰਕਾਰ ਜੋ ਖੁਦ ਨੂੰ ਸਾਰੇ ਲੋਕਾਂ ਦਾ ਨੁਮਾਇੰਦਾ ਦੱਸਦੀ ਹੈ, ਉਹ ਵੀ ਇਹਨਾਂ ਅਮੀਰਾਂ ਦੇ ਮੁਨਾਫੇ ਵਧਾਉਣ, ਜਨਤਕ ਦੌਲਤ ਅਤੇ ਕੁਦਰਤੀ ਸਾਧਨ ਇਹਨਾਂ ਦੇ ਹਵਾਲੇ ਕਰਨ ਲਈ ਹੀ ਕੰਮ ਕਰਦੀ ਹੈ। ਸਰਕਾਰ ਅੰਬਾਨੀ ਦੀ ਸੇਵਾ ਵਿੱਚ ਇੰਨੀ ਲੀਨ ਹੈ ਕਿ ਸਭ ਨਿਯਮ-ਕਨੂੰਨ ਛਿੱਕੇ ਟੰਗ ਕੇ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ ਨੂੰ ਕੁਝ ਦਿਨਾਂ ਲਈ ਕੌਮਾਂਤਰੀ ਹਵਾਈ ਅੱਡਾ ਵੀ ਐਲਾਨ ਦਿੱਤਾ ਗਿਆ ਤਾਂ ਜੋ ਅੰਬਾਨੀ ਦੇ ਵਿਦੇਸ਼ੀ ਮਹਿਮਾਨਾਂ ਨੂੰ ਸਫਰ ਵਿੱਚ ਕੋਈ ਔਖਿਆਈ ਨਾ ਆਵੇ। ਦੂਜੇ ਹੱਥ, ਆਮ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਰੁਜਗਾਰ ਮੁਹੱਈਆ ਕਰਵਾਉਣ ਵੇਲੇ ਇਹਨਾਂ ਸਰਕਾਰਾਂ ਦੇ ਹੱਥ ਖੜ੍ਹੇ ਹੋ ਜਾਂਦੇ ਹਨ। ਸਰਕਾਰੀ ਹਸਪਤਾਲਾਂ, ਬੱਸਾਂ-ਟਰੇਨਾਂ ਵਿੱਚ ਹੁੰਦੀ ਅੰਤਾਂ ਦੀ ਭੀੜ ਤੋਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ।

Continue reading

ਚੀਨ ਦੀ ਨਵੀਂ ਕੌਮੀ ਕਾਂਗਰਸ ਦੇ ਫੈਸਲੇ ਤੇ ਵਧਦਾ ਅੰਤਰ-ਸਾਮਰਾਜੀ ਤਣਾਅ

2011 ਮਾਰਚ ਨੂੰ ਚੀਨ ਦੀ ਕੌਮੀ ਕਾਂਗਰਸ ਨੇਪਰੇ ਚੜ੍ਹੀ ਹੈ। ਚੀਨ ਦੇ ਸੁਸਤ ਹੁੰਦੇ ਅਰਥਚਾਰੇ ਦਰਮਿਆਨ ਕਾਂਗਰਸ ਵਿੱਚ ਲਏ ਗਏ ਫੈਸਲੇ, ਵਧ ਰਹੇ ਅੰਤਰ ਸਾਮਰਾਜੀ ਖਹਿਭੇੜ ਦਾ ਸੰਕੇਤ ਦੇ ਰਹੇ ਹਨ। ਇਹਨਾਂ ਫੈਸਲਿਆਂ ਦਾ ਜਿਕਰ ਕਰਨ ਤੋਂ ਪਹਿਲਾਂ ਚੀਨ ਦੀਆਂ ਮੌਜੂਦਾ ਹਾਲਤਾਂ ’ਤੇ ਝਾਤ ਮਾਰਨੀ ਜਰੂਰੀ ਹੈ।

ਪਿਛਲੇ ਸਾਲ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ 5.2% ਰਹੀ, ਜੋ ਕਿ ਤੀਹ ਸਾਲਾਂ ਵਿੱਚ ਸਭ ਤੋਂ ਘੱਟ ਸੀ। ਇਸ ਵਕਤ ਚੀਨੀ ਅਰਥਚਾਰੇ ’ਤੇ ਸਭ ਤੋਂ ਵੱਡਾ ਭਾਰ, ਰੀਅਲ ਅਸਟੇਟ ਤੇ ਰਿਹਾਇਸ਼ੀ ਜਮੀਨਾਂ ਦੇ ਸੰਕਟ ਦਾ ਹੈ ਜੋ ਕਿ ਐਵਰਗਰਾਂਦੇ, ਕੰਟਰੀ ਗਾਰਡਨ ਅਤੇ ਪੰਜਾਹ ਹੋਰ ਕੰਪਨੀਆਂ ਦੇ ਦੀਵਾਲੀਆ ਹੋਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਲਈ, ਇਹੀ ਖੇਤਰ ਚੀਨ ਦੀ ਵਿਕਾਸ ਦਰ ਦਾ ਇੰਜਣ ਬਣਿਆ ਹੋਇਆ ਸੀ ਅਤੇ ਇਹੀ ਖੇਤਰ ਕੁੱਲ ਘਰੇਲੂ ਪੈਦਾਵਾਰ ਦਾ 25% ਵੀ ਹੈ। 2021 ਤੋਂ ਲੈਕੇ ਹੁਣ ਤੱਕ ਰਿਹਾਇਸ਼ੀ ਘਰਾਂ ਦੇ 40% ਵਿਕਰੇਤਾ ਦੀਵਾਲੀਆ ਹੋ ਗਏ ਹਨ। ਚੀਨ ਵਿੱਚ ਮੁਨਾਫਿਆਂ ਦੇ ਡਿੱਗਣ ਕਾਰਨ ਚੀਨੀ ਨਿਵੇਸ਼ਕ ਲਗਾਤਾਰ ਬਾਹਰ ਵੱਲ ਨੂੰ ਮੂੰਹ ਕਰ ਰਹੇ ਹਨ, ਜਿਸ ਕਾਰਨ ਜਨਵਰੀ ਤੱਕ ਚੀਨ ਵਿੱਚ ਨਿਵੇਸ਼ 25% ਹੇਠਾਂ ਆ ਗਿਆ । ਚੀਨ ਤੋਂ ਬਾਹਰ ਜਾ ਰਹੇ ਨਿਵੇਸ਼ਕਾਂ ਦੇ ਪੈਸੇ ਵਿੱਚ 50% ਇਜਾਫਾ ਹੋਇਆ। ਪਿਛਲੇ ਮਾਰਚ ਤੋਂ ਲੈ ਕੇ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਯੁਆਨ ਡਾਲਰ ਦੇ ਮੁਕਾਬਲੇ 4% ਹੇਠਾਂ ਡਿੱਗ ਚੁੱਕਿਆ ਹੈ। ਪਿਛਲੇ ਬਾਰਾਂ ਮਹੀਨਿਆਂ ਵਿੱਚ ਚੀਨ ਵਿੱਚ ਸ਼ੇਅਰ ਬਜਾਰ 20% ਹੇਠਾਂ ਡਿੱਗਿਆ ਹੈ। ਘਰੇਲੂ ਮੰਗ ਖੜ੍ਹੋਤ ਦਾ ਸ਼ਿਕਾਰ ਹੈ। ਬੇਰੁਜਗਾਰੀ ਐਨੀ ਵਧ ਚੁੱਕੀ ਹੈ ਕਿ ਸਰਕਾਰ ਨੇ ਬੇਰੁਜਗਾਰੀ ਦੇ ਅੰਕੜੇ ਤੱਕ ਛਾਪਣੇ ਬੰਦ ਕਰ ਦਿੱਤੇ ਹਨ। ਚੀਨ ਨੱਕ ਤੱਕ ਕਰਜੇ ਵਿੱਚ ਡੁੱਬਿਆ ਪਿਆ ਹੈ, ਅੱਜ ਚੀਨ ਸਿਰ ਕੁੱਲ ਘਰੇਲੂ ਪੈਦਾਵਾਰ ਦਾ 287.8% ਕਰਜਾ ਹੈ। ਕੌਮਾਂਤਰੀ ਮੁਦਰਾ ਕੋਸ਼ ਮੁਤਾਬਕ ਚੀਨ ਲਈ 400 ਅਰਬ ਡਾਲਰ ਦਾ ਕਰਜਾ ਭੁਗਤਾਨ ਇਸਦੀ ਸਿਹਤਮੰਦ ਆਰਥਿਕਤਾ ਲਈ ਜਰੂਰੀ ਹੈ। ਕਰਜੇ ਦਾ ਇਹ ਗੁਬਾਰਾ ਚੀਨ ਲਈ ਗਲ਼ੇ ਦੀ ਹੱਡੀ ਬਣਿਆ ਹੋਇਆ ਹੈ। ਭਾਵੇਂ ਚੀਨ ਸੰਕਟ ਵਿੱਚ ਨਹੀਂ, ਪਰ ਵਿਕਾਸ ਦਰ ਕਾਫੀ ਸੁਸਤ ਹੈ। ਫੌਰੀ ਕਾਰਨ ਭਾਵੇਂ ਰੀਅਲ ਅਸਟੇਟ ਦਾ ਸੰਕਟ ਹੈ, ਪਰ ਸਰਮਾਏਦਾਰੀ ਵਿੱਚ ਮੁਨਾਫੇ ਦੀ ਦਰ ਦੇ ਡਿੱਗਣ ਦਾ ਨਿਯਮ ਹੀ ਮੁੱਖ ਕਾਰਨ ਹੈ। ਇਹ ਇਸ ਪ੍ਰਬੰਧ ਦਾ ਵਜੂਦ ਸਮੋਇਆ ਨਿਯਮ ਹੈ।

Continue reading

ਆਈਨਸਟਾਈਨ: ਲੋਕਾਂ ਦਾ ਆਪਣਾ ਵਿਗਿਆਨੀ

51(14 ਮਾਰਚ ਨੂੰ ਜਨਮ ਦਿਹਾੜੇ ਮੌਕੇ)

“ਪ੍ਰੋਫੈਸਰ ਸੁਣਿਆ ਹੈ ਤੁਹਾਡੇ ਸਾਪੇਖਤਾ ਦੇ ਸਿਧਾਂਤ ਨੂੰ ਰੱਦ ਕਰਨ ਲਈ 100 ਤੋਂ ਵੱਧ ਨਾਜੀ ਵਿਗਿਆਨੀਆਂ ਨੇ ਵਿਰੋਧ ਦਰਜ ਕਰਵਾਇਆ ਹੈ?”

ਆਈਨਸਟਾਈਨ ਜਵਾਬ ਦਿੰਦੇ ਹਨ, “ਜੇਕਰ ਮੇਰਾ ਸਿਧਾਂਤ ਗਲਤ ਹੈ ਤਾਂ ਇਸਨੂੰ ਰੱਦ ਕਰਨ ਲਈ ਇੱਕ ਵਿਗਿਆਨੀ ਹੀ ਕਾਫੀ ਹੈ।”

ਉਪਰੋਕਤ ਸਵਾਲ ਆਈਨਸਟਾਈਨ ਨੂੰ ਓਦੋਂ ਪੁੱਛਿਆ ਗਿਆ ਜਦੋਂ 1930’ਵਿਆਂ ਵਿੱਚ ਜਰਮਨੀ ਦੀਆਂ ਗਲੀਆਂ ਵਿੱਚ ਫਾਸ਼ੀਵਾਦੀ ਆਮ ਲੋਕਾਂ ਉੱਤੇ ਕਹਿਰ ਢਾਹ ਰਹੇ ਸਨ, ਆਪਣੇ ਵਿਰੋਧੀ ਬੁੱਧੀਜੀਵੀਆਂ ਨੂੰ ਗਿ੍ਰਫਤਾਰ ਕਰ ਰਹੇ ਸਨ ਜਾਂ ਮਾਰ ਰਹੇ ਸਨ ਤਾਂ ਮਜਬੂਰਨ ਆਈਨਸਟਾਈਨ ਨੂੰ ਆਪਣੀ ਮਾਂ ਭੂਮੀ ਛੱਡਕੇ ਇੰਗਲੈਂਡ ਆਉਣਾ ਪਿਆ।

Continue reading

ਕੌਮਾਂਤਰੀ ਮਜਦੂਰ ਔਰਤ ਦਿਹਾੜੇ ’ਤੇ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮ

7ਬੀਤੀ 8 ਮਾਰਚ ਨੂੰ ਕੌਮਾਂਤਰੀ ਮਜਦੂਰ ਔਰਤ ਦਿਹਾੜਾ ਸੀ। ਇਹ ਦਿਨ ਹੱਕ, ਅਜਾਦੀ, ਬਰਾਬਰੀ ਅਤੇ ਲੁੱਟ-ਜਬਰ ਅਤੇ ਬੇਇਨਸਾਫੀ ਵਿਰੁੱਧ ਔਰਤ ਮਜਦੂਰਾਂ ਦੇ ਲਗਾਤਾਰ ਸੰਘਰਸ਼ ਦਾ ਪ੍ਰਤੀਕ ਹੈ। ਇਸ ਦਿਹਾੜੇ ਦੇ ਸਬੰਧ ਵਿੱਚ ਵੱਖ-ਵੱਖ ਮਜਦੂਰ-ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮ ਕੀਤੇ ਗਏ।

‘ਕਾਰਖਾਨਾ ਮਜਦੂਰ ਯੂਨੀਅਨ, ਪੰਜਾਬ’ ਵੱਲੋਂ 10 ਮਾਰਚ ਨੂੰ ਰਾਜੀਵ ਗਾਂਧੀ ਕਲੋਨੀ ਲੁਧਿਆਣਾ ਵਿਖੇ ਝੰਡਾ ਮਾਰਚ ਕੱਢਿਆ ਗਿਆ। ਯੂਨੀਅਨ ਦੀ ਸਕੱਤਰ ਕਲਪਨਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਜਦੂਰ ਔਰਤਾਂ ਦੀਆਂ ਵਿਸ਼ੇਸ਼ ਮੰਗਾਂ – ਬਰਾਬਰ ਕੰਮ ਲਈ ਬਰਾਬਰ ਤਨਖਾਹ, ਕੰਮ ਵਾਲ਼ੀਆਂ ਥਾਵਾਂ ’ਤੇ ਸੁਰੱਖਿਆ ਦੀ ਗਰੰਟੀ ਆਦਿ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜੋ ਸਮਾਜ ਔਰਤਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦਾ ਹੈ, ਉੱਥੇ ਕਿਰਤੀ ਔਰਤਾਂ ਨੂੰ ਆਪਣੇ ਹੱਕਾਂ ਨੂੰ ਸਮਝ ਕੇ ਸਮਾਜ ਨੂੰ ਬਦਲਣ ਲਈ ਅੱਗੇ ਆਉਣਾ ਪਵੇਗਾ। ਅੱਜ, ਕੋਈ ਵੀ ਸਮਾਜਿਕ ਤਬਦੀਲੀ ਔਰਤਾਂ ਦੇ ਜਾਗਰੂਕ ਹੋਣ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਤੋਂ ਬਿਨਾਂ ਸੰਪੂਰਨ ਨਹੀਂ ਹੋਵੇਗੀ। ਇਸ ਦੌਰਾਨ ਸਾਥੀ ਰਮੇਸ਼ ਨੇ ਗੀਤ ਪੇਸ਼ ਕੀਤੇ।

Continue reading

ਲੁਧਿਆਣੇ ਅੰਦਰ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ

55ਵੋਟਾਂ ਵੇਲ਼ੇ ਹਰੇਕ ਵੋਟ ਬਟੋਰੂ ਸਿਆਸੀ ਪਾਰਟੀ ਲੋਕਾਂ ਨਾਲ਼ ਬਹੁਤ ਸਾਰੇ ਲੁਭਾਉਣੇ ਵਾਅਦੇ ਕਰਦੀ ਹੈ। ਇਹਨਾਂ ਵਾਅਦਿਆਂ ਵਿੱਚੋਂ ਇੱਕ ਵਾਅਦਾ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਹੁੰਦਾ ਹੈ। ਪੰਜਾਬ ਦੀ ਆਪ ਸਰਕਾਰ ਨੇ ਵੀ ਹੋਰਾਂ ਵਾਅਦਿਆਂ ਨਾਲ਼ ਇਹ ਵਾਅਦਾ ਕੀਤਾ ਸੀ। ਪਰ ਜਿੱਤਣ ਤੋਂ ਬਾਅਦ ਦੂਸਰੇ ਵਾਅਦਿਆਂ ਵਾਂਗ ਹੀ ਇਹ ਵਾਅਦਾ ਵੀ ਹਵਾਈ ਲਿਫਾਫਾ ਹੀ ਨਿੱਕਲ਼ਿਆ।

ਪੁਰਾਣੇ ਦਿਨਾਂ ਵਿੱਚ ਜਦੋਂ ਭਗਵੰਤ ਮਾਨ ਅਜੇ ਰਾਜਨੀਤੀ ਵਿੱਚ ਨਹੀਂ ਸੀ ਆਇਆ ਅਤੇ ਆਪਣੀਆਂ ਗੱਲਾਂ ਨਾਲ਼ ਲੋਕਾਂ ਦਾ ਮਨਪਰਚਾਵਾ ਕਰਦਾ ਸੀ, ਉਸ ਸਮੇਂ ਨਸ਼ਿਆਂ ਖਿਲਾਫ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕਸਦਾ ਹੁੰਦਾ ਸੀ। ਇੱਕ ਵਾਰ ਉਸਨੇ ਕਿਹਾ ਸੀ ਕਿ ਇੱਕ ਦਿਨ ਪੰਜਾਬ ਦਾ ਹਾਲ਼ ਇਹ ਹੋਵੇਗਾ ਕਿ ਹਰ ਗਲ਼ੀ ਅਤੇ ਹਰ ਮੋੜ ’ਤੇ ਸ਼ਰਾਬ ਦਾ ਠੇਕਾ ਹੋਵੇਗਾ। ਲੋਕ ਰਾਹਗੀਰਾਂ ਨੂੰ ਠੇਕਿਆਂ ਦੇ ਹਿਸਾਬ ਨਾਲ਼ ਪਤਾ ਦੱਸਿਆ ਕਰਨਗੇ। ਭਗਵੰਤ ਮਾਨ ਦਾ ਕਿਹਾ ਅੱਜ ਸੱਚ ਸਾਬਤ ਹੋ ਰਿਹਾ ਹੈ।

Continue reading

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹੀਦੀ ਵਰ੍ਹੇਗੰਢ ਮੌਕੇ : ਲੋਕ ਪੁੱਗਤ ਵਾਲ਼ਾ ਸਮਾਜ ਸਿਰਜਣ ਲਈ ਕੋਸ਼ਿਸ਼ਾਂ ਤੇਜ ਕਰਨ ਦਾ ਪ੍ਰਣ ਲਈਏ!

56ਆਉਣ ਵਾਲ਼ੀ 23 ਮਾਰਚ ਨੂੰ ਅੰਗਰੇਜ ਬਸਤੀਵਾਦੀਆਂ ਤੋਂ ਅਜਾਦੀ ਦੀ ਲਹਿਰ ਦੇ ਸ਼੍ਰੋਮਣੀ ਸ਼ਹੀਦ, ਸ਼ਹੀਦ ਭਗਤ ਸਿੰਘ- ਰਾਜਗੁਰੂ- ਸੁਖਦੇਵ ਦੀ ਸ਼ਹੀਦੀ ਵਰ੍ਹੇਗੰਢ ਹੈ। ਅੱਜ ਭਾਰਤ ਦੀ ਇਨਕਲਾਬੀ ਲਹਿਰ ਦੇ ਇਹਨਾਂ ਯੋਧਿਆਂ ਨੂੰ ਸ਼ਹੀਦ ਹੋਇਆਂ 93 ਸਾਲ ਅਤੇ ਇਹਨਾਂ ਮਗਰੋਂ ਭਾਰਤ ਨੂੰ ਅੰਗਰੇਜੀ ਬਸਤੀਵਾਦ ਤੋਂ ਅਜਾਦ ਹੋਇਆਂ 76 ਸਾਲ ਬੀਤ ਚੁੱਕੇ ਹਨ।

ਭਗਤ ਸਿੰਘ ਨੇ ਆਵਦੀ ਜਿੰਦਗੀ ਦੌਰਾਨ ਦੇਸ਼ ਦੇ ਲੋਕਾਂ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਸੀ ਕਿ ਉਸ ਮੌਕੇ ਕਾਂਗਰਸ, ਜਿਸਦੀ ਅਗਵਾਈ ਨਹਿਰੂ-ਗਾਂਧੀ ਦੇ ਹੱਥ ਸੀ, ਭਾਰਤ ਦੇ ਮੁੱਠੀ ਭਰ ਧਨਾਢਾਂ-ਸਰਮਾਏਦਾਰਾਂ ਦੀ ਨੁਮਾਇੰਦਗੀ ਕਰਦੀ ਪਾਰਟੀ ਹੈ ਅਤੇ ਅੰਗਰੇਜਾਂ ਤੋਂ ਉਹਨਾਂ ਲਈ ਛੋਟਾਂ ਅਤੇ ਅਜਾਦੀ ਮੰਗਦੀ ਹੈ, ਜੇ ਇਹਨਾਂ ਦੀ ਅਗਵਾਈ ਵਿੱਚ ਅਜਾਦੀ ਆਈ ਤਾਂ ਉਹ ਸਿਰਫ ਉਤਲੇ ਮੁੱਠੀਭਰ ਧਨਾਢਾਂ-ਸਰਮਾਏਦਾਰਾਂ ਦੀ ਹੀ ਅਜਾਦੀ ਹੋਵੇਗੀ ਅਤੇ ਦੇਸ਼ ਦੀ ਬਾਕੀ ਬਹੁਗਿਣਤੀ ਕਿਰਤੀ ਲੋਕਾਈ, ਜਿਸ ਵਿੱਚ ਮਜਦੂਰ-ਕਿਸਾਨ ਤੇ ਬਾਕੀ ਹਿੱਸੇ ਹਨ, ਦੀ ਜਿੰਦਗੀ ਵਿੱਚ ਲੁੱਟ ਜਬਰ ਜਾਰੀ ਰਹੇਗਾ, ਬੱਸ ਸਿਰਫ ਲੁੱਟਣ ਵਾਲ਼ਿਆਂ ਦੀਆਂ ਚਮੜੀਆਂ ਦਾ ਰੰਗ ਬਦਲ ਜਾਵੇਗਾ। ਕਿਰਤੀ ਲੋਕਾਂ ਨੂੰ ਆਵਦੀ ਰੋਜੀ-ਰੋਟੀ ਲਈ ਉਹੀ ਘੱਟਾ ਢੋਣਾ ਪਵੇਗਾ। ਅਜਾਦੀ ਤੋਂ ਮਗਰੋਂ ਦੇ ਇਹਨਾਂ ਸਾਲਾਂ ਵਿੱਚਂ ਇਹ ਗੱਲ ਸੱਚੀ ਸਾਬਤ ਹੋਈ ਹੈ। ਲੁਟੇਰਿਆਂ ਦੀ ਚਮੜੀ ਦਾ ਰੰਗ ਬਦਲ ਗਿਆ ਹੈ ਪਰ ਲੁੱਟ-ਅਨਿਆਂ-ਜਬਰ ਮੁੱਕਣਾ ਤਾਂ ਦੂਰ ਦੀ ਗੱਲ, ਸਗੋਂ ਇਹ ਹੋਰ ਦੂਣਾ-ਚੌਣਾ ਵਧਿਆ ਹੈ।

Continue reading

ਯੂਨੀਅਨ ਅਤੇ ਸੂਬਿਆਂ ਦਰਮਿਆਨ ਵਧਦਾ ਤਣਾਅ

60ਭਾਰਤ ਇੱਕ ਕੌਮ ਨਹੀਂ ਹੈ। ਪਰ ਇੱਥੋਂ ਦੀ ਹਾਕਮ ਸਰਮਾਏਦਾਰ ਜਮਾਤ ਭਾਰਤ ਨੂੰ ਜਬਰੀ ਇੱਕ ਕੌਮ ਬਣਾਉਣ ਲਈ 1947 ਤੋਂ ਹੀ ਆਪਣੇ ਕੋਝੇ ਹੱਥਕੰਡੇ ਆਪਣਾ ਰਹੀ ਹੈ। ਹਾਕਮਾਂ ਦੇ ਇਹਨਾਂ ਕੋਝੇ ਹੱਥਕੰਡਿਆਂ ਖਿਲਾਫ ਐਥੇ ਵਸਦੀਆਂ ਵੱਖ-ਵੱਖ ਕੌਮਾਂ ਅੰਦਰ ਤਣਾਅ ਵੀ ਘਟਦਾ ਵਧਦਾ ਰਿਹਾ ਹੈ। ਯੂਨੀਅਨ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਤੇਜ ਕੀਤੀ ਕੇਂਦਰੀਕਰਨ ਦੀ ਧੁੱਸ ਤੇ ਇਸ ਖਿਲਾਫ ਪਿਛਲੇ ਸਮਿਆਂ ਵਿੱਚ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਦਿਖਾਈਆਂ ਤਲਖ ਸੁਰਾਂ ਇਸੇ ਵਿਰੋਧਤਾਈ ਦੇ ਤਿੱਖੇ ਹੋਣ ਵੱਲ ਇਸ਼ਾਰਾ ਕਰਦੀਆਂ ਹਨ।

ਪਿਛਲੇ ਦਿਨੀਂ ਗੈਰ-ਭਾਜਪਾ ਸੂਬਾ ਸਰਕਾਰਾਂ, ਖਾਸਕਰ ਦੱਖਣ ਦੇ ਪੰਜ ਸੂਬਿਆਂ ਵੱਲੋਂ ਜੰਤਰ-ਮੰਤਰ ਵਿਖੇ ਯੂਨੀਅਨ ਸਰਕਾਰ ਵੱਲੋਂ ਫੰਡਾਂ ਦੀ ਕਾਣੀ ਵੰਡ ਅਤੇ ਰਾਜਪਾਲਾਂ ਜਰੀਏ ਸੂਬਿਆਂ ਦੇ ਮਾਮਲੇ ਵਿੱਚ ਨਜਾਇਜ ਦਖਲ ਖਿਲਾਫ ਰੋਸ ਮੁਜਾਹਰੇ ਕੀਤੇ ਗਏ। ਦੱਖਣ ਭਾਰਤ ਦੇ ਇਨ੍ਹਾਂ ਸੂਬਿਆਂ ਦਾ ਕਹਿਣਾ ਹੈ ਕਿ ਯੂਨੀਅਨ ਸਰਕਾਰ ਉਹਨਾਂ ਦੇ ਵਿੱਤੀ ਸਰੋਤਾਂ ਨੂੰ ਲੁੱਟ ਰਹੀ ਹੈ ਜਦਕਿ ਦੂਸਰੇ ਪਾਸੇ ਰਾਜਪਾਲਾਂ ਰਾਹੀਂ ਅੱਡ-ਅੱਡ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਕੰਮਾਂ ਵਿੱਚ ਵਿਘਨ ਪਾਉਂਦੀ ਹੈ। ਹਾਕਮ ਬੁੱਧੀਜੀਵੀ ਇਹਨਾਂ ਟਕਰਾਵਾਂ ਨੂੰ ਸਿਰਫ ਦੋ ਸਿਆਸੀ ਪਾਰਟੀਆਂ ਦੇ ਟਕਰਾਅ ਤੱਕ ਹੀ ਸੀਮਤ ਕਰ ਦਿੰਦੇ ਹਨ ਪਰ ਵਾਰ-ਵਾਰ ਸਿਰ ਚੁੱਕਦੇ ਯੂਨੀਅਨ ਸਰਕਾਰ ਤੇ ਸੂਬਿਆਂ ਦਰਮਿਆਨ ਇਹ ਰੌਲ਼ੇ ਅਸਲ ਵਿੱਚ ਭਾਰਤ ਅੰਦਰ ਕੌਮੀ ਮਸਲੇ ਦੇ ਅਣਸੁਲਝੇ ਹੋਣ ਦੀ ਹੀ ਨਿਸ਼ਾਨੀ ਹਨ। ਆਓ ਇਸ ਮਸਲੇ ਨੂੰ ਥੋੜ੍ਹਾ ਤਫਸੀਲ ਵਿੱਚ ਸਮਝਦੇ ਹਾਂ।

Continue reading

ਕੌਮਾਂਤਰੀ ਮਜਦੂਰ ਔਰਤ ਦਿਹਾੜੇ (8 ਮਾਰਚ) ਮੌਕੇ : ਔਰਤ ਮੁਕਤੀ ਲਹਿਰ ਦੀ ਸਮਾਜ ਤਬਦੀਲੀ ਦੀ ਲਹਿਰ ਨਾਲ਼ ਜੁੜਤ ਲਾਜਮੀ

528 ਮਾਰਚ 1908 ਵਿੱਚ ਨਿਊਯਾਰਕ (ਅਮਰੀਕਾ) ਵਿੱਚ ਕੱਪੜਾ ਫੈਕਟਰੀ ਵਿੱਚ ਕੰਮ ਕਰਦੀਆਂ ਕਰੀਬ 15,000 ਮਜਦੂਰ ਔਰਤਾਂ, ਮਰਦਾਂ ਬਰਾਬਰ ਤਨਖਾਹ, ਵੋਟ ਦੇ ਹੱਕ, ਕੰਮ ਦੇ ਘੰਟੇ ਘਟਾਉਣ ਤੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਜਿਹੀਆਂ ਮੰਗਾਂ ਨੂੰ ਲੈਕੇ ਹੜ੍ਹਤਾਲ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਨਿੱਕਲੀਆਂ। ਇਉਂ ਆਪਣੀ ਜਥੇਬੰਦ ਤਾਕਤ ਨਾਲ਼ ਉਹਨਾਂ ਨੇ ਸਮਾਜ ਵਿੱਚ ਆਪਣੇ ਬਰਾਬਰ ਹਿੱਸੇ ਦੀ ਮੰਗ ਕੀਤੀ। ਇਸਤੋਂ ਬਾਅਦ ਮਰਦ ਤੇ ਔਰਤ ਕੱਪੜਾ ਮਜਦੂਰਾਂ ਨੇ ਕਰੀਬ 3 ਮਹੀਨੇ ਲੰਬਾ ਸੰਘਰਸ਼ ਲੜਿਆ ਜਿਸ ਵਿੱਚ ਤੀਜਾ ਹਿੱਸਾ (ਕਰੀਬ 20,000) ਔਰਤਾਂ ਸਨ। ਭਾਵੇਂ ਇਸ ਸੰਘਰਸ਼ ਨੂੰ ਪੁਲਿਸ ਨੇ ਜਬਰ ਰਾਹੀਂ ਕੁਚਲ ਦਿੱਤਾ ਸੀ ਪਰ ਵੱਡੀ ਗਿਣਤੀ ’ਚ ਮਜਦੂਰ ਔਰਤਾਂ ਦਾ ਜਥੇਬੰਦ ਹੋਣਾ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਅਹਿਮ ਪ੍ਰਾਪਤੀ ਸੀ। ਇਸ ਘਟਨਾ ਦੀ ਯਾਦ ਵਿੱਚ ਦੂਜੀ ਕਮਿਊਨਿਸਟ ਕੌਮਾਂਤਰੀ ਨੇ 1910 ’ਚ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਨੂੰ ਮਨਾਏ ਜਾਣ ਦੀ ਪਿਰਤ ਪਾਈ। ਇਸ ਫੈਸਲੇ ਤਹਿਤ 1911 ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਕਰੀਬ 10 ਲੱਖ ਤੋਂ ਵੀ ਵੱਧ ਔਰਤਾਂ ਇਸ ਦਿਨ ਆਪਣੇ ਹੱਕਾਂ ਲਈ ਸੜਕਾਂ ਉੱਪਰ ਆਈਆਂ। ਇਸ ਤਰ੍ਹਾਂ ਇਸ ਦਿਨ ਦਾ ਇਤਿਹਾਸ ਇਸ ਧਰਤੀ ਉੱਪਰ ਔਰਤਾਂ ਲਈ ਬਰਾਬਰੀ ਤੇ ਸਨਮਾਨ ਵਾਲ਼ੀ ਜਿੰਦਗੀ ਲਈ ਖੁਦ ਅੱਗੇ ਆਕੇ ਸੰਘਰਸ਼ ਨਾਲ਼ ਜੁੜਿਆ ਹੋਇਆ ਹੈ।

Continue reading

ਕੁੱਲ ਘਰੇਲੂ ਪੈਦਾਵਾਰ ਦੇ ਨਵੇਂ ਅੰਕੜੇ ਅਤੇ ਜਮੀਨੀ ਹਕੀਕਤਾਂ

62ਫਰਵਰੀ ਮਹੀਨੇ ਦੇ ਅੰਤ ’ਤੇ ਯੂਨੀਅਨ ਦੀ ਭਾਜਪਾ ਸਰਕਾਰ ਦੇ ‘ਕੌਮੀ ਅੰਕੜਾ ਦਫਤਰ’ ਵੱਲੋਂ ਭਾਰਤ ਦੀ ‘ਕੁੱਲ ਘਰੇਲੂ ਪੈਦਾਵਾਰ’ ਦੇ ਨਵੇਂ ਅੰਕੜੇ ਜਾਰੀ ਕੀਤੇ ਗਏ। ਇਹਨਾਂ ਅੰਕੜਿਆਂ ਮੁਤਾਬਕ ਅਕਤੂਬਰ-ਦਸੰਬਰ ਤਿਮਾਹੀ ਦੌਰਾਨ ਕੁੱਲ ਘਰੇਲੂ ਪੈਦਾਵਾਰ 8.4 ਫੀਸਦੀ ਦੀ ਦਰ ਨਾਲ਼ ਅੱਗੇ ਵਧੀ ਹੈ ਅਤੇ ਪੂਰੇ 2023-24 ਵਿੱਤੀ ਸਾਲ ਵਿੱਚ ਇਸਦੇ 7.6 ਫੀਸਦੀ ਰਹਿਣ ਦਾ ਅਨੁਮਾਨ ਹੈ। ‘ਭਾਰਤੀ ਰਿਜਰਵ ਬੈਂਕ’ ਦੇ ਗਵਰਨਰ ਦਾ ਕਹਿਣਾ ਹੈ ਕਿ ਇਹ ਅੰਕੜੇ 8 ਫੀਸਦ ਤੱਕ ਵੀ ਪਹੁੰਚ ਸਕਦੇ ਹਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਅੰਕੜਿਆਂ ਨੂੰ ਮੋਦੀ ਸਰਕਾਰ ਆਪਣੀ ਪ੍ਰਾਪਤੀ ਵਜੋਂ ਪ੍ਰਚਾਰ ਰਹੀ ਹੈ। ਪਰ ਇਹਨਾਂ ਨਵੇਂ ਅੰਕੜਿਆਂ ਦੇ ਅਜਿਹੇ ਅਹਿਮ ਪੱਖ ਵੀ ਹਨ ਜਿਹਨਾਂ ਨੂੰ ਗੋਦੀ ਮੀਡੀਆ ਵਿੱਚ ਨਹੀਂ ਦਿਖਾਇਆ ਜਾ ਰਿਹਾ। ਅੱਜ ਇਹਨਾਂ ਹੀ ਪੱਖਾਂ ਬਾਰੇ ਗੱਲ ਕਰਾਂਗੇ।

Continue reading

ਮਨੁੱਖਤਾ ਦਾ ਸਾਹਿਤਕਾਰ ਮੈਕਸਿਮ ਗੋਰਕੀ •ਇਲੀਆ ਅਹਿਰਨਬਰਗ (28 ਮਾਰਚ ਜਨਮ ਦਿਹਾੜੇ ਮੌਕੇ)

Gorky

ਮਨੁੱਖ ਨੂੰ ਇਤਿਹਾਸ ਦੀ ਸੂਝ ਲਾਜਮੀ ਹੋਣੀ ਚਾਹੀਦੀ ਹੈ। ਚੁੱਪ ਦੀ ਇੱਕ ਘੜੀ ਵਿੱਚ ਪਹਾੜੀ ਦੀ ਟੀਸੀ ਤੋਂ ਤੱਕੇ ਇੱਕ ਦਿ੍ਰਸ਼ ਵਾਂਗ! ਮੈਂ ਜਦੋਂ ਵੀ ਗੋਰਕੀ ਨੂੰ ਮਿਲ਼ਿਆ, ਮੈਨੂੰ ਇਤਿਹਾਸ ਦੀ ਹੋਂਦ ਦਾ ਅਨੁਭਵ ਹੋਇਆ। ਉਹ ਇੱਕ ਸਾਦ-ਮੁਰਾਦਾ, ਦਿਲਚਸਪ ਗੱਲਾਂ ਕਰਨ ਵਾਲ਼ਾ ਆਦਮੀ ਸੀ। ਉਸਦੀ ਹਰ ਵਿਸ਼ੇਸ਼ਤਾ ਇੱਕ ਜਜਬੇ ਵਿੱਚੋਂ, ਸੰਘਰਸ਼ ਵਿੱਚੋਂ, ਜੀਵਨ ਵਿੱਚੋਂ, ਜਨਮ ਲੈਂਦੀ ਸੀ ਅਤੇ ਉਹ ਸਾਧਾਰਨ ਜਿਹੇ ਕਮਰੇ ਨੂੰ ਇੱਕ ਅਜਿਹਾ ਪਿੜ ਬਣਾ ਦੇਂਦਾ ਸੀ ਜਿੱਥੇ ਸਦੀਆਂ ਗੁੱਥਮ-ਗੁੱਥਾ ਹੋ ਰਹੀਆਂ ਹੁੰਦੀਆਂ।

ਇਹ ਉਹ ਸਮਾਂ ਸੀ ਜਦੋਂ ਸੋਵੀਅਤ ਸਾਹਿਤ ਹਾਲੇ ਆਪਣੇ ਪੈਰਾਂ ’ਤੇ ਖਲੋ ਹੀ ਰਿਹਾ ਸੀ। ਅਸੀਂ ਲਿਖਣ ਤੇ ਪੜ੍ਹਨ ਦੀ ਜਾਂਚ ਸਿੱਖ ਰਹੇ ਸਾਂ। ਅਸੀਂ ਸਮਝਦੇ ਸਾਂ ਕਿ ਮਨੁੱਖਤਾ ਨੇ ਅਲਫ-ਬੇ ਤੋਂ ਹੀ ਆਰੰਭ ਕੀਤਾ ਹੈ। ਗੋਰਕੀ ਸਾਡੇ ਕੋਲ਼ ਮਹਾਨ ਰੂਸੀ ਸਾਹਿਤ ਦੇ ਇੱਕ ਦੂਤ ਵਾਂਗ ਆਇਆ। ਉਹ ਹੱਸ-ਹੱਸ ਗੱਲਾਂ ਕਰਦਾ ਤੇ ਆਪਣੀਆ ਮੁੱਛਾਂ ’ਤੇ ਹੱਥ ਫੇਰਦਾ : ਅਸੀਂ ਬੱਚੇ ਸਾਂ। ਉਸਨੇ ਸਾਨੂੰ ਯਾਦ ਦਵਾਇਆ ਕਿ ਅਸੀਂ ਯਤੀਮ, ਸਾਕ ਸਬੰਧੀਆਂ ਤੋਂ ਵਾਂਝੇ ਹੋਏ ਨਹੀਂ ਸਾਂ। ਉਹਦੇ ਲਈ ਤਾਲਸਤਾਏ ਜਾਂ ਚੈਖਵ ਕਲਾਸਕੀ ਸਾਹਿਤਕਾਰ ਨਹੀਂ ਸਨ ਸਗੋਂ ਸਮਕਾਲੀ ਸਨ, ਜੀਊਂਦੇ ਜਾਗਦੇ ਸਾਥੀ ਸਨ। ਉਹ ਉਹਨਾਂ ਨੂੰ ਮਿਲ਼ਿਆ ਸੀ, ਉਹਨਾਂ ਨਾਲ਼ ਹਾਸਾ-ਠੱਠਾ ਕੀਤਾ ਸੀ। ਉਹ ਉੱਤਰ-ਅਧਿਕਾਰ ਦਾ ਕੌਲ-ਇਕਰਾਰ ਸੀ। ਅਸੀਂ ਜੀਊਂਦੇ ਜਾਗਦੇ ਗੋਰਕੀ ਨੂੰ ਜਾਣਦੇ ਸਾਂ। ਉਹ ਮੁਰਦਿਆਂ ਦਾ ਭਗਤ ਨਹੀਂ ਸੀ। ਉਸ ਨੇ ਸਾਨੂੰ ਕੰਮ ਜਾਰੀ ਰੱਖਣ ਦਾ ਹੀ ਨਹੀਂ ਸਗੋਂ ਨਵੇਂ ਸਿਰਿਉਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਸਨੂੰ ਆਪਣੇ ਆਰੰਭ ਦਾ – ਸਾਹਿਤਕ ਚਿੱਟ-ਕੱਪੜੀਆਂ, ਅਧੋਗਤੀ ਵੱਲ ਜਾਂਦਿਆਂ ਤੇ ਨਕਲਚੂਆਂ ਦੀ ਅੰਨ੍ਹੀ ਦੁਸ਼ਮਣੀ ਦਾ – ਚੇਤਾ ਸੀ।

Continue reading

ਵਿਨਸੈਂਟ ਵੈਨ ਗਾਗ ਦਾ ਚਿੱਤਰ ‘ਜੁਲਾਹਾ’

Julahaਜੁਲਾਹਾ 1884, ਵਿਨਸੈਂਟ ਵੈਨ ਗਾਗ

ਉਨ੍ਹੀਵੀਂ ਸਦੀ ਦੇ ਦੂਜੇ ਅੱਧ ਨੂੰ ਕਈ ਕਾਰਨਾਂ ਕਰਕੇ ਸੰਸਾਰ ਚਿੱਤਰਕਾਰੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੌਰ ਵਿੱਚ ਕਲਾ ਅੰਦਰ ਨਾ ਸਿਰਫ ‘ਆਧੁਨਿਕਤਾ’ ਦਾ ਆਗਮਨ ਹੋਇਆ ਸਗੋਂ ਕਲਾ ਦੇ ਵਿਸ਼ਿਆਂ, ਤਕਨੀਕਾਂ ਅਤੇ ਮਾਧਿਅਮਾਂ ਸਬੰਧੀ ਕਈ ਤਜਰਬਿਆਂ ਦੀ ਸ਼ੁਰੂਆਤ ਵੀ ਹੋਈ। ਕੁੱਝ ਚਿੱਤਰਕਾਰਾਂ ਨੇ ਧਾਰਮਿਕ ਸੰਸਥਾਵਾਂ ਅਤੇ ਜਾਗੀਰਦਾਰਾਂ ਦੀ ਸਰਪ੍ਰਸਤੀ ਹੇਠ ਸਦੀਆਂ ਤੋਂ ਤੁਰੀ ਆ ਰਹੀ ਕਲਾ ਨੂੰ ਚੁਣੌਤੀ ਦਿੰਦਿਆਂ ਚਿੱਤਰਕਾਰੀ ਵਿੱਚ ਰਾਜਿਆਂ, ਰਾਣੀਆਂ ਅਤੇ ਦੇਵੀ-ਦੇਵਤਿਆਂ ਦੀ ਥਾਂ ਆਮ ਲੋਕਾਂ ਲਈ ਜਗ੍ਹਾ ਬਣਾਈ। ਮਹਾਂਨਗਰਾਂ ਵਿੱਚ ਰਹਿਣ ਵਾਲ਼ੇ ਕਲਾ ਪ੍ਰੇਮੀਆਂ ਲਈ, ਇਹਨਾਂ ਪੇਂਟਿੰਗਾਂ ਵਿੱਚ ਸਮਾਜ ਦੇ ਹਾਸ਼ੀਏ ’ਤੇ ਜਿਉਂਦੇ ਲੋਕਾਂ ਨੂੰ ਦੇਖਣਾ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ‘ਸੁੰਦਰਤਾ’ ਦੀਆਂ ਰਵਾਇਤੀ ਧਾਰਨਾਵਾਂ ਨੂੰ ਨਸ਼ਟ ਕਰਦਾ ਇੱਕ ਨਵਾਂ ਸੁਹਜ ਸ਼ਾਸਤਰ ਵਿਕਸਿਤ ਹੋ ਰਿਹਾ ਸੀ ਜਿੱਥੇ ਮਜਦੂਰਾਂ ਦੇ ਬਦਰੰਗ ਸੰਸਾਰ ਦਾ ਚਿਤਰਣ ਸੀ।

Continue reading

ਮਨੁੱਖ ਦੁਆਰਾ ਕੁਦਰਤ ਦਾ ਵਰਗੀਕਰਨ ਅਤੇ ਕੁਦਰਤ ਵਿੱਚ ਮਨੁੱਖ ਦੀ ਥਾਂ

ਇਸ ਲੇਖ ਦਾ ਕੇਂਦਰ ਬਿੰਦੂ ਹੈ ਕਿ ਮਨੁੱਖ ਜਦੋਂ ਕੁਦਰਤ ਨੂੰ ਸਮਝਣਾ ਸ਼ੁਰੂ ਕਰਦਾ ਹੈ ਤਾਂ ਆਪਣੀ ਸਮਝ ਅਨੁਸਾਰ ਇਸਦੀ ਸ੍ਰੇਣੀਆਂ ਨੂੰ ਵਰਗੀਕਿ੍ਰਤ ਕਰਦਾ ਹੈ, ਪਰ ਜਦੋਂ ਵੀ ਸਾਹਮਣੇ ਇਹ ਸਵਾਲ ਆਇਆ ਕਿ ਉਹ ਖੁਦ ਕੀ ਹੈ ਅਤੇ ਉਸਦੀ ਜੀਵ ਜਗਤ ਵਿੱਚ ਕੀ ਥਾਂ ਹੈ ਤਾਂ ਮਨੁੱਖ ਧਾਰਮਿਕ ਵਿਆਖਿਆਵਾਂ ਦੇ ਹਵਾਲੇ ਨਾਲ਼ ਇਸ ਗੱਲ ਤੋਂ ਹਮੇਸ਼ਾ ਬਚਦਾ ਰਿਹਾ ਹੈ ਕਿ ਮਨੁੱਖ ਵੀ ਇਸ ਜੀਵ ਜਗਤ ਵਿੱਚੋਂ ਹੀ ਜਾਨਵਰਾਂ ਦਾ ਹੀ ਹਿੱਸਾ ਹੈ। ਇਸਦੇ ਉਲਟ ਵਿਚਾਰਵਾਦੀ ਦਾਰਸ਼ਨਿਕਾਂ ਨੇ ਹਮੇਸ਼ਾਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮਨੁੱਖ ਜਾਨਵਰਾਂ ਤੋਂ ਉੱਪਰ ਹੈ ਜਿਸਦੀ ਸਿਰਜਣਾ ਰੱਬ ਵੱਲੋਂ ਖਾਸ ਤੱਤਾਂ ਨਾਲ਼ ਕੀਤੀ ਗਈ ਹੈ ਅਤੇ ਉਸ ਵਿੱਚ ਆਪਣੀ ਰੂਹ ਦਾ ਖਾਸ ਹਿੱਸਾ ਪਾਇਆ ਹੈ ਤਾਂ ਜੋ ਉਸਨੂੰ ਗਿਆਨ ਹਾਸਿਲ ਹੋ ਸਕੇ। ਆਓ ਇਸ ਸਵਾਲ ਨੂੰ ਇਤਿਹਾਸਕ ਪ੍ਰਸੰਗ ਵਿੱਚ ਵੇਖਣ ਦੀ ਕੋਸ਼ਿਸ਼ ਕਰਦੇ ਹਾਂ।

Continue reading

ਪੰਧ ਲੰਮੇਰਾ ਮੰਜਿਲ ਦਾ

ਜੇ ਅਣਖਾਂ ਨਾਲ ਜਿਉਂਣਾ ਚਾਹੁੰਨਾ
ਤਾਂ ਸੁਣ ਓਏ ਧਰਤ ਦਿਆ ਲੋਕਾ,
ਤਾਣ ਕੇ ਸੀਨਾ ਮੁੱਕਾ ਵੱਟ ਕੇ
ਜਗ ਵਿੱਚ ਦੇ ਦੇ ਹੋਕਾ
ਭਗਤ ਸਰਾਭਿਆਂ ਦੇ ਰਾਹਾਂ ਵੱਲ
ਆਖਰ ਮੁੜਨਾ ਪੈਂਦਾ ਹੈ
ਇਹ ਪੰਧ ਲੰਮੇਰਾ ਮੰਜ਼ਿਲ ਦਾ
ਕੰਡਿਆਂ ਤੇ ਤੁਰਨਾ ਪੈਂਦਾ ਹੈ

Continue reading

ਮੋਦੀ ਸਰਕਾਰ ਦੇ ਦਸ ਸਾਲ: ਸਰਮਾਏਦਾਰ ਮਾਲਾਮਾਲ ਕਿਰਤੀ ਲੋਕਾਂ ਦੇ ਬੁਰੇ ਹਾਲ! •ਸੰਪਾਦਕੀ

f156264a3bd92e265d6f704dbb8c9955“ਦੇਸ਼ ਅੱਗੇ ਵਧ ਰਿਹਾ ਹੈ, ਵਿਸ਼ਵ ਗੁਰੂ ਬਣ ਰਿਹਾ ਹੈ” – ਇਹ ਅਸੀਂ ਨਹੀਂ ਕਹਿ ਰਹੇ ਮੋਦੀ ਕਹਿ ਰਿਹਾ ਹੈ, ਭਾਜਪਾ ਕਹਿ ਰਹੀ ਹੈ, ਸਾਰਾ ਸੰਘ ਪਰਿਵਾਰ ਕਹਿ ਰਿਹਾ ਹੈ। ਗੋਇਬਲਜ ਦੇ ਚੇਲਿਆਂ ਨੂੰ ਲਗਦਾ ਹੈ ਕਿ ਇੱਕ ਝੂਠ ਸੌ ਵਾਰ ਬੋਲਿਆਂ ਸੱਚ ਹੋ ਜਾਂਦਾ ਹੈ। ਇਸ ਲਈ ਉਹ ਟੈਲੀਵੀਜਨ, ਇੰਟਰਨੈੱਟ, ਵਟਸਐਪ, ਪੋਸਟਰਾਂ, ਵੀਡੀਓ, ਗਾਣਿਆਂ, ਰੈਲੀਆਂ ਆਦਿ ਰਾਹੀਂ ਜੋਰ-ਸ਼ੋਰ ਨਾਲ਼ ਪ੍ਰਚਾਰ ਰਹੇ ਹਨ ਕਿ “ਦੇਸ਼ ਬਦਲ ਰਿਹਾ ਹੈ, ਵਿਸ਼ਵ ਗੁਰੂ ਬਣ ਰਿਹਾ ਹੈ”। ਕਿਰਤੀ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਕਰਾਂ ਰਾਹੀਂ ਨਿਚੋੜ ਕੇ ਭਰੇ ਸਰਕਾਰੀ ਖਜਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਝੂਠੇ ਪ੍ਰਚਾਰ ਦੀ ਹਨੇਰੀ ਰਾਹੀਂ ਯੂਨੀਅਨ ਦੀ ਮੋਦੀ ਸਰਕਾਰ ਆਪਣੇ ਦਸ ਸਾਲਾ ਕਾਰਜਕਾਲ ਦੀਆਂ ਕਾਲ਼ੀਆਂ ਕਰਤੂਤਾਂ ਨੂੰ ਢਕਣਾ ਚਾਹੁੰਦੀ ਹੈ। ਪਰ ਝੂਠ ਭਾਵੇਂ ਇੱਕ ਵਾਰ ਬੋਲਿਆ ਜਾਵੇ ਭਾਵੇਂ ਲੱਖ ਵਾਰ, ਝੂਠ ਝੂਠ ਹੀ ਰਹਿੰਦਾ ਹੈ। ਜਿੰਦਗੀ ਦੀਆਂ ਭਿਆਨਕ ਸੱਚਾਈਆਂ ਦੀ ਕੁੜੱਤਣ ਨੂੰ ਮਿੱਠੇ ਝੂਠਾਂ ਰਾਹੀਂ ਘੱਟ ਨਹੀਂ ਕੀਤਾ ਜਾ ਸਕਦਾ। ਮੋਦੀ ਸਰਕਾਰ ਦੇ ਲੰਘੇ 10 ਸਾਲਾਂ ਨੇ ਨਰਿੰਦਰ ਮੋਦੀ, ਭਾਜਪਾ ਤੇ ਇਸਦੀ ਮਾਂ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ ਦੇ ਘੋਰ ਲੋਕ ਵਿਰੋਧੀ ਕਿਰਦਾਰ ਨੂੰ, ਇਹਨਾਂ ਦੇ ਨਾਪਾਕ ਇਰਾਦਿਆਂ ਨੂੰ ਲੋਕਾਂ ਵਿੱਚ ਹੋਰ ਵਧੇਰੇ ਨੰਗਾ ਕੀਤਾ ਹੈ। ਭਾਜਪਾ ਲੋਕ ਦੋਖੀ ਕਿਰਦਾਰ ਵਾਲ਼ੀ, ਲੋਕਾਂ ਦੇ ਆਰਥਿਕ, ਸਿਆਸੀ, ਸਮਾਜਿਕ ਹਿੱਤਾਂ ਦੀ ਘੋਰ ਵਿਰੋਧੀ, ਲੋਕਾਂ ਦੇ ਵੰਨ-ਸੁਵੰਨੇ ਜਮਹੂਰੀ ਹੱਕਾਂ ਨੂੰ ਖੋਹਣ ਲਈ ਕਾਹਲ਼ੀ ਇੱਕ ਫਾਸ਼ੀਵਾਦੀ ਪਾਰਟੀ ਹੈ। ਦਸਾਂ ਸਾਲਾਂ ਦੌਰਾਨ ਭਾਜਪਾ ਅਜਿਹੇ ਕਨੂੰਨ ਲੈ ਕੇ ਆਈ ਜਿਨ੍ਹਾਂ ਨੇ ਆਮ ਲੋਕਾਂ ਦਾ ਜੀਵਨ ਪੱਧਰ ਹੋਰ ਹੇਠਾਂ ਡੇਗਿਆ ਹੈ। ਸਾਲ 2016 ਵਿੱਚ ਕੀਤੀ ਗਈ ਨੋਟਬੰਦੀ ਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਇਹ ਕਾਲ਼ੇ ਧਨ ਉੱਪਰ ਸਰਜੀਕਲ ਸਟਰਾਈਕ ਹੈ ਪਰ ਅਸਲ ਵਿੱਚ ਇਹ ਆਮ ਕਿਰਤੀ ਲੋਕਾਂ ’ਤੇ ਸਰਜੀਕਲ ਸਟਰਾਈਕ ਸਾਬਤ ਹੋਈ। ਨੋਟਬੰਦੀ ਕਾਰਨ ਭੋਜਨ, ਦਵਾ-ਇਲਾਜ, ਸਿੱਖਿਆ, ਕਮਰਿਆਂ ਦੇ ਕਿਰਾਏ, ਆਵਾਜਾਈ ਜਿਹੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਗਰੀਬ ਮਜਦੂਰ ਦੀ ਔਖ ਹੋਰ ਵਧ ਗਈ। ਨੋਟਬੰਦੀ ਕਾਰਨ ਹੋਈਆਂ ਸੈਂਕੜੇ ਮੌਤਾਂ ਗਰੀਬਾਂ ਉੱਤੇ ਢਾਹੇ ਗਏ ਕਹਿਰ ਦਾ ਇੱਕ ਪੱਖ ਹਨ। ਜਿਉਂਦੇ ਮਜਦੂਰ ਆਪਣੇ ਸਾਹ ਕਿਵੇਂ ਚਾਲੂ ਰੱਖਣ, ਕਿਵੇਂ ਦਿਨ ਕੱਟਣ, ਇਸ ਬਾਰੇ ਸੋਚਣਾ ਵੀ ਕਿੰਨਾ ਦਰਦਨਾਕ ਹੈ। ਸੋਚੋ, ਜਿਹਨਾਂ ਨੇ ਇਹ ਕਹਿਰ ਹੰਢਾਇਆ ਹੈ ਉਹਨਾਂ ਕਿੰਨਾ ਦਰਦ ਸਹਿਆ ਹੋਵੇਗਾ। ਪਰ ਦੇਸ਼ ਦੇ ਹਾਕਮ ਨੋਟਬੰਦੀ ਨੂੰ ਬਹਾਦਰੀ ਦਾ ਨਾਂ ਦਿੰਦੇ ਹਨ। ਇਸਨੂੰ ਦੇਸ਼ ਭਗਤੀ ਕਹਿੰਦੇ ਹਨ। ਇਸਤੋਂ ਵੀ ਵੱਧ ਮਾਰੂ ਗਰੀਬ ਲੋਕਾਂ ਲਈ ਕਰੋਨਾ ਕਾਲ ਸਾਬਤ ਹੋਇਆ। ਅਖੌਤੀ ਕਰੋਨਾ ਮਹਾਂਮਾਰੀ ਬਹਾਨੇ ਲਾਏ ਲੌਕਡਾਊਨ ਕਰਕੇ ਲੱਖਾਂ ਪ੍ਰਵਾਸੀ ਮਜਦੂਰਾਂ ਨੂੰ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਘਰ ਵਾਪਸ ਪਰਤਣਾ ਪਿਆ। ਸੈਂਕੜੇ ਮਜਦੂਰਾਂ ਦੀ ਰਾਸਤੇ ’ਚ ਹੀ ਮੌਤ ਹੋ ਗਈ। ਦੂਜੇ ਪਾਸੇ ਇਹਨਾਂ ਸਾਲਾ ਦੌਰਾਨ ਅੰਬਾਨੀ-ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ।

Continue reading

ਵਿਗਿਆਨਕ ਅਤੇ ਤਕਨੀਕੀ ਖੇਤਰ ’ਤੇ ਕਬਜਾ ਕਰਨ ਲਈ ਮਾਰਕਸਵਾਦ ਦੀ ਵਰਤੋ ਕਰੋ (ਤੀਸਰੀ ਕਿਸ਼ਤ) – ਚਿੰਗੁਆ ਅਤੇ ਪੀਕਿੰਗ ਯੂਨੀਵਰਸਿਟੀ ਦੇ ਜਨਤਕ ਅਲੋਚਨਾ ਸਮੂਹ ਵੱਲੋਂ

Screenshot 2024-01-31 231453(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ- 1, 16-29 ਫਰਵਰੀ 2024)

(ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 13’ਵਾਂ ਲੇਖ ਹੈ – ਸੰਪਾਦਕ)

Continue reading

ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ- 29

6(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-1, 16-29 ਫਰਵਰੀ 2024)

ਭਾਰਤੀ ਉਪ-ਮਹਾਦੀਪ ਦੀ ਦਾਰਸ਼ਨਿਕ ਰਵਾਇਤ ਬਾਰੇ ਗੱਲ ਕਰਦਿਆਂ ਇੱਕ ਮੁਸ਼ਕਲ ਇਹ ਆਉਂਦੀ ਹੈ ਕਿ ਜਗੀਰਦਾਰੀ ਦੇ ਯੁੱਗ ਵਿੱਚ ਧਰਮ ਅਤੇ ਦਰਸ਼ਨ ਵਿੱਚ ਸਪੱਸ਼ਟ ਨਿਖੇੜਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਧਰਮ ਅਧਿਕਾਰੀ, ਦਰਸ਼ਨ ਨੂੰ ਚਿੰਤਨ ਦੀ ਵੱਖਰੀ ਸ਼ਾਖਾ ਮੰਨਣ ਦੀ ਥਾਂ ਇਸ ਨੂੰ ਧਰਮ ਦੇ ਅਧੀਨ ਮੰਨਦੇ ਸਨ। ਵਿਚਾਰਵਾਦੀ ਦਰਸ਼ਨ, ਧਾਰਮਿਕ ਪੰਥਾਂ ਰਾਹੀਂ ਆਪਣੇ ਨਜਰੀਏ ਨੂੰ ਸਾਹਮਣੇ ਲਿਆਉਂਦਾ ਹੈ। ਬੇਹੱਦ ਜਾਬਰ ਜਗੀਰੂ ਪ੍ਰਬੰਧ ਵਿੱਚ ਪਦਾਰਥਵਾਦੀ ਚਿੰਤਕਾਂ ਲਈ ਮੁਸ਼ਕਲਾਂ ਵਧ ਜਾਂਦੀਆਂ ਹਨ, ਪਰ ਫਿਰ ਵੀ ਵਿਚਾਰਵਾਦੀ ਦਰਸ਼ਨ ਨੂੰ ਅੰਦਰੋਂ ਤੇ ਬਾਹਰੋਂ ਵੰਗਾਰਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਪਹਿਲੇ ਵਿਚਾਰਵਾਦੀ ਚਿੰਤਕਾਂ ਨੇ ਸੱਚ ਤੱਕ ਪਹੁੰਚਣ ਲਈ ਅਨੁਭਵ ਨੂੰ ਰੱਦ ਕਰਦੇ ਹੋਏ ਗਿਆਨ ਮਾਰਗ ਦਾ ਪ੍ਰਚਾਰ ਕੀਤਾ। ਸੱਚ ਤੋਂ ਭਾਵ ਉਹਨਾਂ ਦਾ ਬ੍ਰਹਮ ਨੂੰ ਜਾਨਣਾ ਸੀ। ਕਿਉਂਕਿ ਉਹਨਾਂ ਮੁਤਾਬਕ ਇੱਕ ਮਾਤਰ ਸੱਚ ਬ੍ਰਹਮ ਹੈ। ਗਿਆਨ ਤੋਂ ਵੀ ਉਹਨਾਂ ਦਾ ਭਾਵ ਬ੍ਰਹਮ ਦਾ ਗਿਆਨ ਪ੍ਰਾਪਤ ਕਰਨਾ ਸੀ। ਜਿਸ ਨੇ ਇੱਕ ਮਾਤਰ ਸੱਚ ਬ੍ਰਹਮ ਨੂੰ ਜਾਣ ਲਿਆ ਉਸ ਨੂੰ ਸੱਚ ਦਾ ਗਿਆਨ ਹੋ ਗਿਆ। ਇਹ ਦਿ੍ਰਸ਼ਮਾਨ ਜਗਤ ਹਕੀਕਤ ਵਿੱਚ ਮੌਜੂਦ ਨਹੀਂ ਹੈ, ਜੇ ਫਿਰ ਵੀ ਇਹ ਸਾਨੂੰ ਨਜਰ ਆਉਂਦਾ ਹੈ ਤਾਂ ਇਹ ਸਾਡੀ ਅਵਿੱਦਿਆ ਦਾ ਨਤੀਜਾ ਹੈ। ਦੂਜੇ ਪਾਸੇ ਜਗੀਰਦਾਰੀ ਪ੍ਰਬੰਧ ਵਿੱਚ ਪੈਦਾਵਾਰ ਦੇ ਖੇਤਰ ਵਿੱਚ ਹਾਕਮ ਜਮਾਤਾਂ ਵੱਲੋਂ ਕਿਰਤੀ ਜਮਾਤਾਂ ਦੀ ਬੇਕਿਰਕ ਲੁੱਟ ਲਈ, ਪੂਰਨ ਸਮਰਪਣ ਦੀ ਮੰਗ ਸੀ। ਚਿੰਤਨ ਦੇ ਖੇਤਰ ਵਿੱਚ ਵੀ ਇਸ ਦਾ ਪ੍ਰਗਟਾਵਾ ਹੁੰਦਾ ਹੈ। ਵਿਚਾਰਵਾਦੀ ਚਿੰਤਕਾਂ ਨੇ ਕਿਹਾ ਕਿ ਗਿਆਨ ਦਾ ਮਾਰਗ ਹੀ ਕਾਫੀ ਨਹੀਂ ਹੈ। ਅੰਤਿਮ ਸੱਚ ਤੱਕ ਪਹੁੰਚਣ ਲਈ, ਬ੍ਰਹਮ ਜਾਂ ਰੱਬ ਨੂੰ ਸਮਝਣ ਲਈ, ਪੂਰਨ ਸਮਰਪਣ ਯਾਨੀ ਕਿ ਰਹੱਸ ਪੂਰਨ ਸਮਾਧੀ ਹੀ ਇੱਕ ਮਾਤਰ ਰਸਤਾ ਹੈ।

Continue reading

ਪੰਜਾਬ-ਹਰਿਆਣਾ ਸਰਹੱਦ ਉੱਤੇ ਜਮਹੂਰੀ ਹੱਕਾਂ ਦਾ ਘਾਣ: ਜਮਹੂਰੀ ਹੱਕਾਂ ਦੀ ਰਾਖੀ ਲਈ ਵਧਦੇ ਫਾਸ਼ੀਵਾਦੀ ਹੱਲੇ ਵਿਰੁੱਧ ਇੱਕਜੁੱਟ ਹੋਣਾ ਵੇਲੇ ਦੀ ਅਣਸਰਦੀ ਲੋੜ

4ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਰਾਜਧਾਨੀ ਦਿੱਲੀ ਜਾਣ ਲਈ ਅੱਗੇ ਵਧ ਰਹੇ ਕਿਸਾਨਾਂ ਉੱਤੇ ਹਰਿਆਣਾ ਪੁਲੀਸ ਅਤੇ ਨੀਮ ਫੌਜੀ ਟੁਕੜੀਆਂ ਵੱਲੋਂ ਅੰਨਾ ਤਸ਼ੱਦਦ ਢਾਹਿਆ ਗਿਆ। ਮੋਦੀ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਵਿਚਲੀ ਖੱਟਰ ਦੀ ਭਾਜਪਾ ਸਰਕਾਰ ਦੇ ਹੁਕਮਾਂ ਨਾਲ਼ ਲੋਕਾਂ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਬਠਿੰਡਾ ਜਿਲ੍ਹਾ ਦੇ ਪਿੰਡ ਬੱਲ੍ਹੋ ਦੇ ਇੱਕ ਨੌਜਵਾਨ ਸ਼ੁੱਭਕਰਨ ਸਿੰਘ ਦੀ ਮੌਤ ਹੋ ਗਈ ਹੈ ਅਤੇ ਇਸਤੋਂ ਇਲਾਵਾ ਸੈਂਕੜੇ ਲੋਕ ਗੰਭੀਰ ਤੌਰ ’ਤੇ ਫੱਟੜ ਹੋਏ ਹਨ। ਪੰਜਾਬ- ਹਰਿਆਣਾ ਦੀ ਸਰਹੱਦ ਉੱਤੇ ਵੱਡੇ ਵੱਡੇ ਕਿੱਲ ਲਾਕੇ, ਪੰਜਾਬ ਦੀ ਹੱਦ ਅੰਦਰ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲ਼ਿਆਂ ਨਾਲ਼, ਮਿਰਚਾਂ ਵਾਲ਼ੇ ਪਾਣੀ ਨਾਲ, ਬੱਜਰੀ ਸੀਮਿੰਟ ਦੀ ਸਖਤ ਬੈਰੀਕੇਡਿੰਗ ਵੀ ਕੀਤੀ ਗਈ ਤਾਂ ਕਿ ਕਿਸਾਨਾਂ ਨੂੰ ਰਾਹ ਵਿੱਚ ਡੱਕਿਆ ਜਾ ਸਕੇ ਤੇ ਰਾਜਧਾਨੀ ਦਿੱਲੀ ਪਹੁੰਚਣ ਨਾ ਦਿੱਤਾ ਜਾਵੇ। ਇਸ ਮੌਕੇ ਹਰਿਆਣਾ ਪੁਲੀਸ ਤੇ ਨੀਮ ਫੌਜੀ ਬਲਾਂ ਵੱਲੋਂ ਕਈ ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਹੈ।

Continue reading

ਭਾਰਤ ਦਾ ਵਧਦਾ ਕਰਜਾ

5ਦਸੰਬਰ 2023 ਵਿੱਚ ਇੱਕ ਰਿਪੋਰਟ ਨਸ਼ਰ ਕੀਤੀ ਗਈ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਭਾਰਤ ਸਿਰ ਕਰਜਾ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਚੁੱਕਿਆ ਹੈ। ਇਸ ਵੇਲ਼ੇ ਭਾਰਤ ਸਿਰ ਕੁੱਲ ਕਰਜਾ ਕੁੱਲ ਘਰੇਲੂ ਪੈਦਾਵਾਰ ਦਾ 100 ਫੀਸਦੀ ਹੋਣ ਵਾਲ਼ਾ ਹੈ। ਇਸ ਵਿੱਚੋਂ 155 ਲੱਖ ਕਰੋੜ ਦਾ ਕਰਜਾ ਯੂਨੀਅਨ ਸਰਕਾਰ ਨੇ ਅਤੇ ਕੁੱਲ ਘਰੇਲੂ ਪੈਦਾਵਾਰ ਦਾ 28 ਫੀਸਦੀ ਕਰਜਾ ਸੂਬਾ ਸਰਕਾਰਾਂ ਨੇ ਲਿਆ ਹੋਇਆ ਹੈ। ਆਓ ਵਿਸਥਾਰ ਨਾਲ਼ ਕਰਜੇ ਬਾਰੇ, ਇਸਦੇ ਵਧਣ ਦੇ ਕਾਰਨਾਂ ਅਤੇ ਆਮ ਲੋਕਾਂ ’ਤੇ ਇਸਦਾ ਕੀ ਅਸਰ ਹੁੰਦਾ ਹੈ ਉਸ ਬਾਰੇ ਜਾਣਦੇ ਹਾਂ।

Continue reading

ਪਾਕਿਸਤਾਨ ਚੋਣਾਂ – ਬਦਤਰ ਹੋ ਰਹੇ ਲੋਕਾਂ ਦੇ ਹਲਾਤ ਬਨਾਮ ਅਖੌਤੀ ਜਮਹੂਰੀਅਤ ਦਾ ਨੰਗਾ, ਭੱਦਾ ਨਾਚ!

6ਲੋਕਾਂ ਦੀਆਂ ਵਧਦੀਆਂ ਆਰਥਿਕ ਮੁਸ਼ਕਲਾਂ ਦਰਮਿਆਨ 8 ਫਰਵਰੀ ਨੂੰ ਪਾਕਿਸਤਾਨ ਵਿੱਚ ਕੌਮੀ ਅਸੰਬਲੀ ਦੀਆਂ ਚੋਣਾਂ ਹੋਈਆਂ। ਲੋਕਾਂ ਦਾ ਕੁੱਲ ਸਰਕਾਰੀ ਤੰਤਰ ਤੋਂ ਹੋ ਰਿਹਾ ਮੋਹ ਭੰਗ ਵੋਟਾਂ ਵਿੱਚ ਵੀ ਦਿਸਿਆ ਤੇ ਸਿਰਫ 47.6% ਲੋਕ ਹੀ ਵੋਟ ਪਾਉਣ ਲਈ ਪਹੁੰਚੇ। ਵੱਡੇ ਪੱਧਰ ’ਤੇ ਚੋਣ ਧਾਂਦਲੀ ਤੇ ਫੌਜੀ ਦਖਲ ਦੇ ਦੋਸ਼ਾਂ ਹੇਠ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ਼ਿਆ ਪਰ ਇਸਦੇ ਬਾਵਜੂਦ ਲੋਕ ਫਤਵੇ ਨੂੰ ਦਰਕਿਨਾਰ ਕਰਦਿਆਂ ਜੋੜ-ਤੋੜ ਰਾਹੀਂ ਸਰਕਾਰ ਬਣਾਉਣ ਦੀ ਕਵਾਇਦ ਤੇਜ ਹੋ ਗਈ ਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੀ ਅਗਵਾਈ ਵਿੱਚ ਛੇ ਪਾਰਟੀਆਂ ਦਾ ਮੌਕਾਪ੍ਰਸਤ ਗੱਠਜੋੜ ਬਣ ਗਿਆ। ਇਸ ਗੱਠਜੋੜ ਤਹਿਤ ਮੁਸਲਿਮ ਲੀਗ ਦੇ ਸ਼ਾਹਬਾਜ ਸ਼ਰੀਫ ਦਾ ਪ੍ਰਧਾਨ ਮੰਤਰੀ ਬਣਨਾ ਤੇ ਪੀਪੀਪੀ ਦੇ ਆਸਿਫ ਜਰਦਾਰੀ ਦਾ ਰਾਸ਼ਟਰਪਤੀ ਬਣਨਾ ਲੱਗਭੱਗ ਤੈਅ ਹੈ।

Continue reading

ਹਲਦੀਵਾਨੀ ਹਿੰਸਾ ਲਈ ਸੰਘ-ਭਾਜਪਾ ਦੀ ਫਾਸ਼ੀਵਾਦੀ ਸਿਆਸਤ ਜਿੰਮੇਵਾਰ

78 ਫਰਵਰੀ, 2024 ਨੂੰ ਉੱਤਰਾਖੰਡ ਦੇ ਨੈਣੀਤਾਲ ਜਿਲ੍ਹੇ ਦੇ ਹਲਦਵਾਨੀ ਸ਼ਹਿਰ ਦੇ ਬਨਭੂਲਪੁਰਾ ਇਲਾਕੇ ਵਿੱਚ ਇੱਕ ਮੱਦਰਸੇ ਅਤੇ ਇੱਕ ਮਸਜਿਦ ਨੂੰ ਢਾਉਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਮੁਸਲਿਮ ਭਾਈਚਾਰੇ ਵਿੱਚ ਜਬਰਦਸਤ ਹਿੰਸਾ ਹੋਈ। ਇਸੇ ਹਿੰਸਾ ਵਿੱਚ 6 ਲੋਕਾਂ ਦੀ ਮੌਤ ਅਤੇ 100 ਦੇ ਕਰੀਬ ਲੋਕ ਬੁਰੀ ਤਰ੍ਹਾਂ ਜਖਮੀ ਹੋਏ। ਭਾਜਪਾ ਸਰਕਾਰ ਦੀ ‘ਬੁਲਡੋਜਰ ਸਿਆਸਤ’ ਵਿੱਚ ਹਲਦੀਵਾਨੀ ਦੀ ਹਿੰਸਾ ਇਸਦੀ ਫਾਸ਼ੀਵਾਦੀ ਨੀਤੀਆਂ ਦੀ ਅਗਲੇਰੀ ਕੜੀ ਹੈ। 

Continue reading

ਚੀਨ ਦੇ ਕਰਜੇ ਦੇ ਮੱਕੜਜਾਲ ’ਚ ਫਸੇ ਕਈ ਮੁਲਕ

8ਦੁਨੀਆ ਭਰ ਦੇ ਕੁਦਰਤੀ ਸ੍ਰੋਤਾਂ ਜਿਵੇਂ ਤੇਲ ਭੰਡਾਰਾਂ, ਖਾਣਾਂ, ਗੈਸਾਂ, ਧਾਤਾਂ, ਸਸਤੀ ਕਿਰਤ ਸ਼ਕਤੀ ਆਦਿ ’ਤੇ ਸਾਮਰਾਜੀਆਂ ਦੀ ਗਿਰਜ ਅੱਖ ਹਮੇਸ਼ਾ ਟਿਕੀ ਰਹਿੰਦੀ ਹੈ। ਪਛੜੇ ਸਰਮਾਏਧਾਰਾਂ ਦੇਸ਼ਾਂ ਦੀ ਆਰਥਿਕ, ਸਮਾਜਿਕ ਲੁੱਟ ਕਰਨ ਅਤੇ ਸਿਆਸੀ ਦਬਾਅ ਬਣਾਉਣ ਖਾਤਰ ਸਾਮਰਾਜੀ ਹਮੇਸ਼ਾ ਤਰਲੋਮੱਛੀ ਹੋਏ ਰਹਿੰਦੇ ਹਨ।

Continue reading

ਸਰਕਾਰੀ ਰੁਜਗਾਰ ਦਾ ਦਿਨੋਂ-ਦਿਨ ਹੋ ਰਿਹਾ ਖਾਤਮਾ

9ਅੱਜ ਦੇ ਸਰਮਾਏਦਾਰਾ ਸਮਾਜ ’ਚ ਜਦੋਂ ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ ਤਾਂ ਆਮ ਲੋਕਾਂ ਦੀ ਜਿੰਦਗੀ ਦੇ ਹਲਾਤ ਵੀ ਨਿੱਘਰਦੇ ਜਾਂਦੇ ਹਨ। ਹਰੇਕ ਆਮ ਪਰਿਵਾਰ ਦਾ ਬੱਚਾ ਇਹਨਾਂ ਨਿੱਘਰਦੇ ਹਲਾਤਾਂ ਨੂੰ ਦੂਰ ਕਰਨ ਲਈ ਬਹੁਤ ਸੁਪਨੇ ਦੇਖਦਾ ਹੈ ਜਿਹਨਾਂ ’ਚੋਂ ਇੱਕ ਹੈ ਪੜ੍ਹ-ਲਿਖ ਕੇ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਤਾਂ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਸੌਖੀ ਬਣਾ ਸਕੇ। ਪਰ ਸਰਕਾਰ ਦੁਆਰਾ ਲਗਾਤਾਰ ਖਤਮ ਕੀਤਾ ਜਾ ਰਿਹਾ ਪੱਕਾ ਰੁਜਗਾਰ ਅਨੇਕਾਂ ਨੌਜਵਾਨਾਂ ਦੇ ਇਸ ਸੁਪਨੇ ਨੂੰ ਚਕਨਾਚੂਰ ਕਰ ਰਿਹਾ ਹੈ।

Continue reading

ਕਿਰਤ ਦਾ ਸਦੀਵੀ ਚਿੱਤਰ

fsafsdfsdਵੋਲਗਾ ‘ਤੇ ਜਹਾਜ ਖਿੱਚਦੇ ਲੋਕ, ਇਲੀਆ ਰੇਪਿਨ 1870-73

ਵਿਸ਼ਿਆਂ ਦੀ ਭਿੰਨਤਾ ਚਿੱਤਰਕਲਾ ਦਾ ਸ਼ਾਇਦ ਸਭ ਤੋਂ ਖਿੱਚਵਾਂ ਪੱਖ ਰਿਹਾ ਹੈ ਪਰ ਹਾਕਮ ਜਮਾਤ ਆਪਣੇ ਹਿੱਤਾਂ ਨੂੰ ਚਿੱਤਰਕਲਾ ਦੇ ਮਾਧਿਅਮ ਨਾਲ਼ ਜਾਇਜ ਠਹਿਰਾਉਣ ਲਈ ਇਸਦੇ ਕਲਾਵੇ ਨੂੰ ਬਹੁਤ ਸੁੰਗੇੜਨ ਦਾ ਯਤਨ ਲਗਾਤਾਰ ਕਰਦੀ ਰਹੀ ਹੈ। ਬਾਵਜੂਦ ਇਸਦੇ, ਚਿੱਤਰਕਲਾ ਨੇ ਲਗਾਤਾਰ ਨਵੇਂ ਵਿਸ਼ਿਆਂ ਨੂੰ ਗਾਹੁਣਾ ਜਾਰੀ ਰੱਖਿਆ ਤੇ ਇਸਦੀ ਇੱਕ ਚੰਗੀ ਮਿਸਾਲ ਅਸੀਂ ‘ਵੋਲਗਾ ’ਤੇ ਜਹਾਜ ਖਿੱਚਦੇ ਲੋਕ’ ਨਾਮੀ ਚਿੱਤਰ ਵਿੱਚ ਦੇਖਦੇ ਹਾਂ ਜੋ ਬਿਨਾਂ ਸ਼ੱਕ ਇੱਕ ਅਦੁੱਤੀ ਰਚਨਾ ਹੈ। ਇਸ ਚਿੱਤਰ ਦੇ ਰਚਿਆਰ ਇਲੀਆ ਏਫਿਮੋਵਿਚ ਰੇਪਿਨ (1844-1930) ਰੂਸ ਦੇ ਓਹਨਾਂ ਚਿੱਤਰਕਾਰਾਂ ਵਿੱਚੋਂ ਹਨ ਜਿਹਨਾਂ ਦੀ ਗਿਣਤੀ ਦੁਨੀਆ ਦੇ ਮਹਾਨ ਚਿੱਤਰਕਾਰਾਂ ਵਿੱਚ ਹੁੰਦੀ ਹੈ। ਭਾਵੇਂ ਓਹਨਾਂ ਦੀਆਂ ਕਈ ਮਿਸਾਲੀ ਕਿ੍ਰਤਾਂ ਹਨ ਪਰ ਓਹਨਾਂ ਦੇ ਚਿੱਤਰ ‘ਵੋਲਗਾ ’ਤੇ ਜਹਾਜ ਖਿੱਚਦੇ ਲੋਕ’ ਨੇ ਖੁਦ ਵਿੱਚ ਕਈ ਮਹੱਤਵਪੂਰਨ ਪੱਖਾਂ ਨੂੰ ਸੰਜੋਇਆ ਹੋਇਆ ਹੈ। ਇਤਿਹਾਸਕ ਅਤੇ ਸਮਾਜਕ ਅਹਿਮੀਅਤ ਦੇ ਨਾਲ਼-ਨਾਲ਼ ਕਲਾਤਮਕਤਾ ਦੀ ਕਸਵੱਟੀ ਉੱਤੇ ਵੀ ਇਹ ਇੱਕ ਸਦੀਵੀ ਚਿੱਤਰ ਹੈ।

Continue reading

ਵਧਦੀ ਮਹਿੰਗਾਈ ਤੋਂ ਤੰਗ ਜਰਮਨ ਮਜਦੂਰ ਪਏ ਸੰਘਰਸ਼ ਦੇ ਰਾਹ

10ਜਰਮਨੀ ਵਿੱਚ ਇਸ ਸਮੇਂ ਲੱਖਾਂ ਮਜਦੂਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲਾਂ ਕਰ ਰਹੇ ਹਨ ਜਿਸ ਕਾਰਨ ਜਰਮਨ ਹਾਕਮਾਂ ਨੂੰ ਵਖਤ ਪਿਆ ਹੋਇਆ ਹੈ। ਇਹਨਾਂ ਹੜਤਾਲਾਂ ਵਿੱਚ ਮੁੱਖ ਤੌਰ ’ਤੇ ਟਰਾਂਸਪੋਰਟ ਮਜਦੂਰ ਅਤੇ ਰੇਲਵੇ ਡਰਾਇਵਰ ਅਤੇ ਹੋਰ ਮਜਦੂਰ ਸ਼ਾਮਲ ਹਨ। ਮਜਦੂਰ ਕੰਮ ਦੇ ਘੰਟੇ ਘਟਾਉਣ ਤੋਂ ਲੈ ਕੇ , ਉਜਰਤਾਂ ਵਧਾਉਣ, ਸਮਾਜਿਕ ਸੁਰੱਖਿਆ ਦੇ ਦਾਇਰੇ ਨੂੰ ਵੱਡਾ ਕਰਨ ਅਤੇ ਕੰਮ ਦੀਆਂ ਹਾਲਤਾਂ ਨੂੰ ਬਿਹਤਰ ਬਣਾਉਣ ਦੀ ਮੰਗ ਕਰ ਰਹੇ ਹਨ। ਜਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ, ਖਾਸਕਰ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਜਰਮਨੀ ਵਿੱਚ ਊਰਜਾ ਦੀਆਂ ਕੀਮਤਾਂ ਤੇਜੀ ਨਾਲ਼ ਵਧੀਆਂ ਜਿਸ ਕਾਰਨ ਸਨਅਤੀ ਲਾਗਤ ਵਧਣ ਦਾ ਬੋਝ ਜਰਮਨ ਕਿਰਤੀ ਲੋਕਾਂ ’ਤੇ ਪਾ ਦਿੱਤਾ। ਜਰਮਨ ਅਰਥਚਾਰਾ ਸਾਲ 2023 ਵਿੱਚ 0.3% ਤੱਕ ਸੁੰਗੜ ਗਿਆ ਅਤੇ ਜਰਮਨ ਕੇਂਦਰੀ ਬੈਂਕ ਦੀ ਰਿਪੋਰਟ ਮੁਤਾਬਕ ਸਾਲ 2024 ਦੀ ਪਹਿਲੀ ਤਿਮਾਹੀ ਵਿੱਚ ਵੀ ਅਰਥਚਾਰੇ ਵਿੱਚ ਮੰਡੀ ਦਾ ਦੌਰ ਜਾਰੀ ਰਹੇਗਾ। ਜਰਮਨੀ ਵਿੱਚ ਮਹਿੰਗਾਈ ਵਧਣ ਕਾਰਨ, ਮਜਦੂਰਾਂ ਦੀਆਂ ਉਜਰਤਾਂ ਵਿੱਚ ਵਾਧੇ ਦੇ ਬਾਵਜੂਦ ਉਹਨਾਂ ਦੀਆਂ ਅਸਲ ਉਜਰਤਾਂ ਪਹਿਲਾਂ ਦੇ ਮੁਕਾਬਲੇ ਹੋਰ ਹੇਠਾਂ ਡਿੱਗ ਪਈਆਂ ਹਨ। ਇਸ ਕਾਰਨ ਜਰਮਨੀ ਜਿੱਥੇ ਪਿਛਲੇ ਕਾਫੀ ਸਮੇ ਤੋਂ ਬਾਕੀ ਪੱਛਮੀ ਯੂਰਪ ਦੇ ਦੇਸ਼ਾਂ ਦੇ ਮੁਕਾਬਲੇ ਹੜਤਾਲਾਂ ਦੀ ਗਿਣਤੀ ਕਾਫੀ ਘੱਟ ਸੀ, ਉੱਥੇ ਵੀ ਹੁਣ ਮਜਦੂਰ ਜਮਾਤ ਨੇ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਜਰਮਨੀ ਵਿੱਚ ਸਿਆਸੀ ਹੜਤਾਲਾਂ ਉੱਤੇ ਪਾਬੰਦੀ ਹੈ ਅਤੇ ਸਿਰਫ ਟ੍ਰੇਡ ਯੂਨੀਅਨ ਹੀ ਹੜਤਾਲ ਦਾ ਸੱਦਾ ਦੇ ਸਕਦੀ ਹੈ। ਹੁਣ ਜਰਮਨ ਸਰਮਾਏਦਾਰ ਹਾਕਮਾਂ ਨੂੰ ਮਜਦੂਰਾਂ ਦੇ ਇਹ ਨਿਗੂਣੇ ਹੱਕ ਵੀ ਚੁੱਭਣ ਲਗ ਪਏ ਹਨ ਅਤੇ ਉਹ  ਹੜਤਾਲ ਨੂੰ ਕਾਬੂ ਕਰਨ ਲਈ ਹੋਰ ਸਖਤ ਕਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਹਨਾਂ ਧਮਕੀਆਂ ਦੇ ਬਾਵਜੂਦ ਵੀ ਮਜਦੂਰ ਆਪਣੀਆਂ ਮੰਗਾਂ ਉੱਪਰ ਡਟੇ ਹੋਏ ਹਨ।

Continue reading

ਖੋਹ ਦਾ ਕੰਮ ਕਰਨ ਵਾਲ਼ਿਆਂ ਨਾਲ਼ ਗੱਲਬਾਤ

13ਪਿਛਲੇ ਦਿਨੀਂ ਅਸੀਂ ਟਿੱਬਾ ਰੋਡ ਲੁਧਿਆਣਾ ਦੇ ਕਿਸੇ ਇਲਾਕੇ ਵਿੱਚ ਮੁਕਤੀ ਸੰਗਰਾਮ ਮਜਦੂਰ ਅਖਬਾਰ ਦਾ ਪ੍ਰਚਾਰ ਕਰ ਰਹੇ ਸੀ। ਪ੍ਰਚਾਰ ਦੌਰਾਨ ਸਾਨੂੰ ਫਖਰੁਦੀਨ ਨਾਮ ਦਾ ਇੱਕ ਆਦਮੀ ਮਿਲ਼ਿਆ ਜਿਸ ਦੀ ਉਮਰ ਲੱਗਭੱਗ 50 ਸਾਲ਼ ਦੀ ਹੋਵੇਗੀ। ਫਖਰੁਦੀਨ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਅਤੇ ਲੱਗਭੱਗ 12 ਸਾਲਾਂ ਤੋਂ ਖੋਹ ਦਾ ਕੰਮ ਕਰਦਾ ਆ ਰਿਹਾ ਹੈ। ਟਿੱਬਾ ਰੋਡ ’ਤੇ ਪੈਂਦੇ ਇਲਾਕਿਆਂ, ਮੁੱਖ ਤੌਰ ’ਤੇ ਮਾਇਆਪੁਰੀ, ਗੁਰੂ ਹਰਿਗੋਬਿੰਦ ਸਿੰਘ ਨਗਰ, ਗੁਲਾਬੀ ਬਾਗ ਆਦਿ ਵਿੱਚ ਵੱਡੀ ਪੱਧਰ ’ਤੇ ਮੁਸਲਮਾਨ ਅਬਾਦੀ ਰਹਿੰਦੀ ਹੈ। ਉਂਝ ਤਾਂ ਇਹਨਾਂ ਇਲਾਕਿਆਂ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਦੇ ਵੱਖੋ-ਵੱਖਰੇ ਇਲਾਕਿਆਂ ਦੇ ਲੋਕ ਮਿਲ਼ ਜਾਂਦੇ ਹਨ ਪਰ ਜਿਆਦਾ ਵੱਡੀ ਆਬਾਦੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਮੁਜੱਫਰਨਗਰ ਅਤੇ ਇਸਦੇ ਨੇੜੇ ਦੇ ਇਲਾਕਿਆਂ ਦੇ ਮੁਸਲਮਾਨਾਂ ਦੀ ਮਿਲ਼ਦੀ ਹੈ। ਇਹ ਕਈ ਸਾਲਾਂ ਤੋਂ ਇੱਥੇ ਆ ਕੇ ਵਸੇ ਹੋਏ ਹਨ। ਇਹ ਲੋਕ ਕਈ ਪ੍ਰਕਾਰ ਦੇ ਕੰਮ ਕਰਦੇ ਹਨ ਪਰ ਇਹਨਾਂ ਇਲਾਕਿਆਂ ਵਿੱਚ ਖੋਹ ਦਾ ਕੰਮ ਬਹੁਤ ਜਿਆਦਾ ਕੀਤਾ ਜਾਂਦਾ ਹੈ। ਇਹ ਕਹਿਣਾ ਸਹੀ ਹੋਵੇਗਾ ਕਿ ਕੁੱਲ਼ ਖੋਹ ਦੇ ਕਾਰੋਬਾਰ ਵਿੱਚੋਂ ਲੱਗਭੱਗ 90 ਫੀਸਦੀ ਇਹ ਮੁਜੱਫਰਨਗਰ ਅਤੇ ਸਹਾਰਨਪੁਰ ਦੇ ਮੁਸਲਮਾਨ ਕਰਦੇ ਹਨ।

Continue reading

ਅਡਾਨੀ ਦੇ ਮੁਨਾਫੇ ਵਧਾਉਣ ਲਈ ਹਸਦੇਵ ਜੰਗਲਾਂ ਦੀ ਤਬਾਹੀ, ਕਾਂਗਰਸ ਅਤੇ ਭਾਜਪਾ ਦੋਹਾਂ ਦਾ ਲੋਕਾਂ ਨਾਲ਼ ਧੋਖਾ

15ਹਸਦੇਵ ਅਰੰਡ ਜੰਗਲ ਛੱਤੀਸਗੜ੍ਹ ਦੇ ਕੋਰਬਾ ਤੇ ਸਰਗੁਜਾ ਜਿਲਿ੍ਹਆਂ ਵਿੱਚ ਫੈਲਿਆ ਹੋਇਆ ਹੈ। ਇਹ ਜੰਗਲ ਜੈਵਿਕ ਵੰਨ-ਸੁਵੰਨਤਾ ਦੇ ਨਜਰੀਏ ਤੋਂ ਭਾਰਤ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਸਰੋਤਾਂ ਵਿੱਚੋਂ ਇੱਕ ਹੈ। ਇਹ ਜੰਗਲ ਭਾਰਤ ਵਿਚਲੀਆਂ ਕਈ ਅਲੋਪ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਤੋਂ ਬਿਨਾਂ, ਦੁਰਲੱਭ ਬਨਸਪਤੀ ਲਈ ਵੀ ਜਾਣੇ ਜਾਂਦੇ ਹਨ। ਇਸ ਖਿੱਤੇ ਵਿੱਚ ਗੋਂਡ, ਓਰਾਨ ਸਮੇਤ ਕੁਝ ਹੋਰ ਆਦਿਵਾਸੀ ਕਬੀਲੇ ਦੇ ਲੋਕ ਵੀ ਰਹਿੰਦੇ ਹਨ। ਪਰ ਪਿਛਲੇ ਕੁਝ ਸਮੇਂ ਭਾਰਤ ਦੇ ਸਭ ਤੋਂ ਵੱਡੇ ਸਰਮਾਏਦਾਰ ਗੌਤਮ ਅਡਾਨੀ ਇਹਨਾਂ ਜੰਗਲਾਂ ਨੂੰ ਆਪਣੇ ਕਬਜੇ ਵਿੱਚ ਕਰਨ ਲਈ ਹਰ ਹੀਲਾ ਵਰਤ ਰਿਹਾ ਹੈ ਅਤੇ ਇਸ ਕੰਮ ਵਿੱਚ ਭਾਰਤ ਦੀ ਵੱਡੀ ਅਜਾਰੇਦਾਰ ਸਰਮਾਏਦਾਰੀ ਦੀਆਂ ਦੋਹੇਂ ਮਨਪਸੰਦ ਪਾਰਟੀਆਂ, ਭਾਜਪਾ ਅਤੇ ਕਾਂਗਰਸ ਵੱਖ-ਵੱਖ ਸਮੇਂ ’ਤੇ ਅਤੇ ਵੱਖ-ਵੱਖ ਢੰਗਾਂ ਨਾਲ਼ ਉਸਦੀਆਂ ਹੱਥ-ਠੋਕੀਆਂ ਬਣੀਆਂ ਹੋਈਆਂ ਹਨ। ਅਸਲ ਵਿੱਚ ਇਸ ਜੰਗਲ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਕੋਲ਼ੇ ਦੇ ਭੰਡਾਰ ਪਾਏ ਜਾਂਦੇ ਹਨ। ਇਹ ਕੋਲ਼ਾ ਜਮੀਨੀ ਸਤ੍ਹਾ ਦੇ ਕਾਫੀ ਨੇੜੇ ਹੀ ਮੌਜੂਦ ਹੈ ਜਿਸ ਕਾਰਨ ਇਸਨੂੰ ਕੱਢਣ ਦਾ ਖਰਚ ਕਾਫੀ ਘੱਟ ਹੈ, ਜਿਸ ਕਾਰਨ ਇਹਨਾਂ ਕੋਲ਼ਾ ਖਾਣਾਂ ਤੋਂ ਵੱਡੇ ਮੁਨਾਫੇ ਹਾਸਲ ਹੋ ਸਕਦੇ ਹਨ। ਪਰ ਇਸ ਕੋਲ਼ੇ ਨੂੰ ਕੱਢਣ ਲਈ ਇਸ ਖਿੱਤੇ ਦਾ 1500 ਵਰਗ ਕਿਲੋਮੀਟਰ ਵਿੱਚ ਫੈਲਿਆ ਜੰਗਲ ਵੱਡਣਾ ਪਵੇਗਾ ਜਿਸ ਨਾਲ਼ ਇਹ ਇਲਾਕਾ ਬਿਲਕੁਲ ਤਬਾਹ ਹੋ ਜਾਵੇਗਾ। ਇਸ ਕੰਮ ਦੀ ਸ਼ੁਰੂਆਤ ਹੋ ਵੀ ਚੁੱਕੀ ਹੈ ਅਤੇ ਸਾਲ 2022 ਦੇ ਸ਼ੁਰੂ ਵਿੱਚ ਹੀ ਜਦੋਂ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਸੂਬਾ ਸਰਕਾਰ ਸੀ, ਉਦੋਂ ਹੀ ਤਕਰੀਬਨ 100 ਏਕੜ ਤੋਂ ਵੱਧ ਦੇ ਇਲਾਕੇ ਵਿੱਚ ਰੁੱਖ ਦੀ ਕਟਾਈ ਸ਼ੁਰੂ ਹੋ ਚੁੱਕੀ ਸੀ। ਕਾਂਗਰਸ ਦੇ ਉਸ ਵੇਲ਼ੇ ਦੇ ਮੁੱਖ ਮੰਤਰੀ ਭੂਪੇਸ਼ਭਗੇਲ ਨੇ ਇਸਨੂੰ “ਕੌਮੀ ਹਿੱਤ” ਕਹਿ ਕੇ ਜਾਇਜ ਠਹਿਰਾਇਆ ਸੀ। ਹੁਣ ਨਵੰਬਰ ਵਿੱਚ ਹੋਈਆਂ ਵੋਟਾਂ ਵਿੱਚ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ। ਛੱਤੀਸਗੜ੍ਹ ਵਿੱਚ ਹੀ ਹੋਈ ਇੱਕ ਰੈਲੀ ਵਿੱਚ ਮੋਦੀ ਨੇ ਇਹ ਐਲਾਨ ਕੀਤਾ ਸੀ ਕਿ ਆਦਿਵਾਸੀਆਂ ਦੇ “ਜਲ਼, ਜੰਗਲ਼ ਅਤੇ ਜਮੀਨ” ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਪਰ ਸਰਕਾਰ ਬਣਨ ਦੇ ਕੁਝ ਦਿਨ ਬਾਅਦ ਹੀ ਹਸਦੇਵ ਜੰਗਲ ਵਿੱਚ ਅਡਾਨੀ ਨੂੰ ਕੋਲ਼ਾ ਖਾਨਾਂ ਦੀ ਪੁਟਾਈ ਕਰਨ ਲਈ ਹਰੀ ਝੰਡੀ ਮਿਲ਼ ਚੁੱਕੀ ਹੈ। ਆਪਣੇ ਨਾਲ਼ ਹੋਏ ਇਸ ਧੋਖੇ ਖਿਲਾਫ ਆਦਿਵਾਸੀ ਕਾਫੀ ਸਮੇਂ ਤੋਂ ਰੋਸ-ਮੁਜਾਹਰੇ ਕਰ ਰਹੇ ਹਨ ਪਰ ਇਨਸਾਫ ਦੇ ਨਾਮ ’ਤੇ ਉਹਨਾਂ ਨੂੰ ਸਿਰਫ ਝੂਠੇ ਲਾਰੇ ਅਤੇ ਸਰਕਾਰੀ ਜਬਰ ਮਿਲ਼ ਰਿਹਾ ਹੈ।

Continue reading

‘ਭਾਰਤ ਵਿੱਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ ਅਤੇ ਅੱਜ ਦਾ ਸਮਾਂ’ ਵਿਸ਼ੇ ’ਤੇ ਵਿਚਾਰ ਚਰਚਾ

16ਬੀਤੀ 20 ਫਰਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ਭਾਰਤ ਵਿੱਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ ਅਤੇ ਅੱਜ ਦਾ ਸਮਾਂ’ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਦਾ ਸੰਚਾਲਨ ਸਿਮਰਨ ਦੁਆਰਾ ਕੀਤਾ ਗਿਆ ਅਤੇ ਫਿਕਪ੍ਰਸਤੀ ਦੇ ਇਤਿਹਾਸ ਅਤੇ ਅੱਜ ਦੇ ਸਮੇਂ ਬਾਰੇ ਰਵਿੰਦਰ ਨੇ ਗੱਲ ਕੀਤੀ। ਇਸ ਵਿਚਾਰ ਚਰਚਾ ਨੂੰ ਦੋ ਭਾਗਾਂ ਵਿੱਚ ਵੰਡਿਆਂ ਗਿਆ ਸੀ, ਪਹਿਲੇ ਹਿੱਸੇ ਵਿੱਚ ਬੁਲਾਰੇ ਦੁਆਰਾ ਗੱਲ ਕੀਤੀ ਗਈ ਸੀ ਦੂਜੇ ਹਿੱਸੇ ਵਿੱਚ ਸਵਾਲ ਜਵਾਬ ਦਾ ਦੌਰ ਚਲਾਇਆ ਗਿਆ ਸੀ।

Continue reading

ਯੂਕੇ, ਜਪਾਨ ਵਿੱਚ ਮੰਦੀ ਦੀ ਦਸਤਕ

ਜਪਾਨ ਦੀ ਆਰਥਿਕਤਾ ਡਿੱਗ ਰਹੀ ਹੈ। ਫਰਵਰੀ ਵਿੱਚ ਕੁੱਲ ਘਰੇਲੂ ਪੈਦਾਵਾਰ ਦੀ ਗਿਰਾਵਟ ਦੇ ਅੰਕੜਿਆਂ ਦੇ ਬਾਹਰ ਆਉਣ ਪਿੱਛੋਂ ਜਪਾਨ ਨੇ ਸੰਸਾਰ ਦੇ ਤੀਜੇ ਵੱਡੇ ਅਰਥਚਾਰੇ ਦਾ ਦਰਜਾ ਗਵਾ ਲਿਆ ਹੈ। ਕਦੇ ਜਪਾਨ ਦੇ ਸੋਹਲੇ ਗਾਏ ਜਾਂਦੇ ਸਨ ਕਿ “ਜਪਾਨ ਦੀ ਆਰਥਿਕ ਤਰੱਕੀ ਇਸ ਨੂੰ ਅਮਰੀਕਾ ਤੋਂ ਵੀ ਅੱਗੇ ਲੈ ਜਾਵੇਗੀ।” ਅੱਜ ਜਪਾਨ 4.2 ਖਰਬ ਡਾਲਰ ਦੀ ਕੁੱਲ ਘਰੇਲੂ ਪੈਦਾਵਾਰ ਨਾਲ਼ ਤੀਜੇ ਤੋਂ ਚੌਥੇ ਸਥਾਨ ’ਤੇ ਖਿਸਕ ਗਿਆ ਹੈ ਅਤੇ ਜਰਮਨੀ ਨੇ 4.4 ਖਰਬ ਡਾਲਰ ਨਾਲ਼ ਇਸ ਦਾ ਸਥਾਨ ਲੈ ਲਿਆ ਹੈ। ਮਸਲਾ ਸਿਰਫ ਚੌਥੇ ਸਥਾਨ ’ਤੇ ਆ ਜਾਣ ਦਾ ਨਹੀਂ ਹੈ। ਜਪਾਨੀ ਅਰਥਚਾਰਾ, ਆਰਥਿਕ ਮੰਦੀ ਦਾ ਸ਼ਿਕਾਰ ਹੋ ਗਿਆ ਹੈ। ਪਿਛਲੀਆਂ ਦੋ ਤਿਮਾਹੀਆਂ ਵਿੱਚ ਇਸਦੀ ਕੁੱਲ ਘਰੇਲੂ ਪੈਦਾਵਾਰ ਕ੍ਰਮਵਾਰ 2.3% ਅਤੇ 0.4% ਸੁੰਗੜੀ ਹੈ। ਲਗਾਤਾਰ ਦੋ ਤਿਮਾਹੀਆਂ ਵਿੱਚ ਕੁੱਲ ਘਰੇਲੂ ਪੈਦਾਵਾਰ ਦੇ ਸੁੰਗੜਨ ਨੂੰ ਅਧਿਕਾਰਿਤ ਤੌਰ ’ਤੇ ਮੰਦੀ ਆਖਿਆ ਜਾਂਦਾ ਹੈ। ਇਸ ਵਰਤਾਰੇ ਵਿੱਚ ਜਪਾਨ ਦਾ ਭਾਈਵਾਲ ਬਣਿਆ ਹੈ ਯੂਕੇ। ਪਿਛਲੀਆਂ ਦੋ ਤਿਮਾਹੀਆਂ ਵਿੱਚ ਇਸਦੀ ਕੁੱਲ ਘਰੇਲੂ ਪੈਦਾਵਾਰ ਦੇ 0.1% ਅਤੇ 0.3% ਸੁੰਗੜਨ ਨਾਲ਼ ਇਹ ਵੀ ਮੰਦੀ ਦੀ ਚਪੇਟ ਵਿੱਚ ਆ ਗਿਆ ਹੈ। ਨਵੇਂ ਚੁਣੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਪਿਛਲੇ ਸਾਲ ਯੂਕੇ ਦੀ ਆਰਥਿਕਤਾ ਨੂੰ ਵਧਾਉਣ ਦਾ ਵਾਅਦਾ ਕੀਤਾ ਸੀ। ਪਰ ਰਿਸ਼ੀ ਸੂਨਕ ਦੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਅਰਥਚਾਰੇ ਨੂੰ ਤਾਂ ਜਿਵੇਂ ਦੰਦਲ ਹੀ ਪੈ ਗਈ, ਪਿਛਲੇ ਸਾਲ ਦੀ ਵਾਧਾ ਦਰ 0.1% ਹੀ ਰਹਿ ਗਈ।

Continue reading

ਸੋਸ਼ਲ ਮੀਡੀਆ ਅਤੇ ਬੱਚੇ

18ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ, ਸਨੈਪਚੈਟ ਆਦਿ ਅਜਿਹੀਆਂ ਸੋਸ਼ਲ ਮੀਡੀਆ ਐਪ ਹਨ ਜਿਸ ਦੀ ਵਰਤੋਂ ਸੰਸਾਰ ਪੱਧਰ ਉੱਤੇ  ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਕਰ ਰਹੇ ਹਨ। ਸੂਚਨਾ ਤਕਨੀਕ ਦੇ ਉੱਨਤ ਹੋਣ ਨਾਲ਼ ਸਾਡੀ ਪੁਹੰਚ ਵਿੱਚ ਸਾਰਾ ਸੰਸਾਰ ਹੈ। ਇਸ ਦੇ ਨਾਲ਼ ਹੀ ਅੱਜ ਮਾਂ-ਪਿਓ, ਅਧਿਅਪਕ, ਸੰਜੀਦਾ ਨਾਗਰਿਕਾਂ ਵਿੱਚ ਬੱਚਿਆਂ ਦੁਆਰਾ ਵੱਡੀ ਪੱਧਰ ਉੱਤੇ ਇੰਸਟਾਗ੍ਰਾਮ, ਟਿਕਟੋਕ ਦੀ ਵਰਤੋਂ ਅਤੇ ਬੱਚਿਆਂ ਦੀ ਸ਼ਖਸ਼ੀਅਤ ਉੱਤੇ ਪੈਂਦੇ ਮਾੜੇ ਪ੍ਰਭਾਵ ਆਦਿ ਚਿੰਤਾ ਦਾ ਕਾਰਨ ਬਣੇ ਹੋਏ ਹਨ। ਆਮ ਤੌਰ ਉੱਤੇ ਮਾੜੇ ਪ੍ਰਭਾਵਾਂ ਦੀ ਗੱਲਬਾਤ ਵਿੱਚ ‘ਸਮੇਂ ਦੀ ਬਰਬਾਦੀ’, ‘ਅੱਖਾਂ ਖਰਾਬ ਹੋਣਾ’, ‘ਸਾਰਾ ਦਿਨ ਫ਼ੋਟਾਂ ਖਿੱਚਦੇ ਰਹਿਣਾ’, ‘ਪੜ੍ਹਾਈ ਵੱਲ ਧਿਆਨ ਨਾ ਦੇਣਾ’ ਆਦਿ ਬਾਰੇ ਹੀ ਗੱਲ ਕੀਤੀ ਜਾਂਦੀ ਹੈ। ਪਰ ਸੱਚਾਈ ਇਸ ਤੋਂ ਜਿਆਦਾ ਘਿਨਾਉਣੀ ਹੈ। ਸਾਡੇ ਆਲ਼ੇ ਦੁਆਲ਼ੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਹੌਲਨਾਕ ਹਨ! ਸੋਸ਼ਲ ਮੀਡੀਆ ਦੇ ਇਹ ਸੰਦ ਦਿਮਾਗੀ ਬਿਮਾਰੀਆਂ, ਖ਼ੁਦਕੁਸ਼ੀ, ਜਿਨਸੀ ਹਿੰਸਾ, ਮਾਨਸਿਕ ਸੋਸ਼ਣ ਤੱਕ ਡੂੰਗੀ ਮਾਰ ਕਰ ਰਹੇ ਹਨ।

Continue reading

ਲੱਦਾਖ ਵਿੱਚ ਸੂਬੇ ਦਾ ਦਰਜਾ ਦੇਣ ਦੀ ਮੰਗ ਲਈ ਉੱਠਿਆ ਸੰਘਰਸ਼

19ਇਸ ਵੇਲੇ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਬਹੁਤ ਤਿੱਖੇ ਰੂਪ ਵਿੱਚ ਉੱਭਰੀ ਹੋਈ ਹੈ। ਇਸ ਮੰਗ ਲਈ 3 ਫਰਵਰੀ ਨੂੰ ਲੱਦਾਖ ਪੂਰਨ ਰੂਪ ਵਿੱਚ ਬੰਦ ਰਿਹਾ ਤੇ ਹਜਾਰਾਂ ਲੋਕਾਂ ਨੇ ਸੜਕਾਂ ’ਤੇ ਆਕੇ ਇਸ ਮੰਗ ਲਈ ਰੋਸ ਵਿਖਾਵਾ ਕੀਤਾ। ਇਸ ਮੰਗ ਤੋਂ ਬਾਅਦ ਯੂਨੀਅਨ ਸਰਕਾਰ ਇਸ ਮੰਗ ਉੱਪਰ ਗੌਰ ਕਰਨ ਲਈ ਮਜਬੂਰ ਹੋਈ ਹੈ। ਭਾਜਪਾ ਦੀ ਅਗਵਾਈ ਵਾਲ਼ੀ ਯੂਨੀਅਨ ਸਰਕਾਰ ਲੱਦਾਖ ਨੂੰ ਇਹ ਦਰਜਾ ਦੇਣਾ ਨਹੀਂ ਚਾਹੁੰਦੀ ਪਰ ਲੱਦਾਖ ਦੇ ਲੋਕਾਂ ਨੇ ਸਰਕਾਰ ਨੂੰ ਗੱਲਬਾਤ ਕਰਨ ਲਈ ਮਜਬੂਰ ਕੀਤਾ ਹੋਇਆ ਹੈ ਤੇ ਮੰਗ ਨਾ ਮੰਨੀ ਜਾਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ। ਹੱਥਲੇ ਲੇਖ ਵਿੱਚ ਅਸੀਂ ਇਸ ਮਸਲੇ ਦੇ ਵੱਖ-ਵੱਖ ਪੱਖਾਂ ਦੀ ਚਰਚਾ ਕਰਦੇ ਹੋਏ ਇਸ ਮੰਗ ਦੀ ਵਾਜਬੀਅਤ ਤੇ ਯੂਨੀਅਨ ਸਰਕਾਰ ਦੇ ਰਵੱਈਆ ਬਾਰੇ ਚਰਚਾ ਕਰਾਂਗੇ।

Continue reading

ਜਨਤਕ ਜਮਹੂਰੀ ਜਥੇਬੰਦੀਆਂ ਨੇ 295ਏ ਅਤੇ ਝੂਠੇ ਕੇਸਾਂ ਨੂੰ ਰੱਦ ਕਰਾਉਣ ਲਈ ਕਨਵੈਨਸ਼ਨ ਕਰਕੇ ਮੁਜ਼ਾਹਰਾ ਕੀਤਾ

11ਜਲੰਧਰ ਵਿਖੇ 27 ਫਰਵਰੀ ਨੂੰ ਦੇਸ਼ਭਗਤ ਯਾਦਗਾਰ ਹਾਲ ਵਿਖੇ 295ਏ ਅਤੇ ਹੋਰ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਦੀਆਂ ਜਮਹੂਰੀ, ਤਰਕਸ਼ੀਲ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਕਲਾਕਾਰਾਂ, ਲੇਖਕਾਂ ਦੀਆਂ ਤਿੰਨ ਦਰਜਨ ਜਥੇਬੰਦੀਆਂ ਵੱਲੋਂ ਸਾਂਝੀ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਬੁਲਾਰਿਆਂ ਪ੍ਰੋਫੈਸਰ ਜਗਮੋਹਣ ਸਿੰਘ, ਰਾਜਿੰਦਰ ਭਦੌੜ, ਅਮੋਲਕ ਸਿੰਘ, ਡਾ.ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ, ਮਾਨਵ, ਅਮਰੀਕ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਦਲਜੀਤ ਸਿੰਘ, ਹਰਮੇਸ਼ ਮਾਲੜੀ, ਅੰਗਰੇਜ਼ ਸਿੰਘ, ਸੁਖਪਾਲ ਸਿੰਘ ਖਿਆਲੀਵਾਲਾ, ਯਸ਼ ਪਾਲ ,ਸੁਖਦਰਸ਼ਨ ਨੱਤ, ਅਸ਼ੋਕ ਭਾਰਤੀ, ਬਲਵੀਰ ਲੌਂਗੋਵਾਲ, ਰਾਮ ਸਵਰਨ ਆਜ਼ਾਦ, ਸੁਖਦੇਵ ਭੂੰਦੜੀ, ਸੁਰਿੰਦਰਪ੍ਰੀਤ ਘਣੀਆਂ, ਧੰਨਾਮੱਲ ਗੋਇਲ, ਧਰਮਪਾਲ, ਗੁਰਮੀਤ ਜੱਜ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਰਾਮਮੰਦਰ ਦੇ ਉਦਘਾਟਨ ਦੇ ਸਮੇਂ ਸਰਕਾਰ ਦੀ ਮਹਿਜ਼ ਆਲੋਚਨਾ ਕਰਦੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ’ਤੇ 295ਏ/295 ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਪਰਚੇ ਦਰਜ ਕਰਨੇ ਅਤੇ ਬਿਨਾਂ ਜਾਂਚ ਗ੍ਰਿਫ਼ਤਾਰੀਆਂ ਕਰਨਾ ਨਾ ਸਿਰਫ਼ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਹੈ ਸਗੋਂ ਇਹ ਫਿਰਕਾਪ੍ਰਸਤ ਤਾਕਤਾਂ ਦੇ ਦਬਾਅ ਹੇਠ ਆ ਕੇ ਅਤੇ ਗਿਫ਼ਤਾਰੀ ਸੰਬੰਧੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਪੁਲਿਸ ਵੱਲੋਂ ਕੀਤੀ ਕਾਰਵਾਈ ਵੀ ਹੈ।

ਬੁਲਾਰਿਆਂ ਨੇ ਕਿਹਾ ਕਿ ਕੱਟੜ ਅਤੇ ਸੌੜੀ ਸੋਚ ਵਾਲੀਆਂ ਤਾਕਤਾਂ ਉਸਾਰੂ ਆਲੋਚਨਾ ਉੱਪਰ ਸੰਵਾਦ ਰਚਾਉਣ ਦੀ ਬਜਾਏ ਮਾਮੂਲੀ ਸਵਾਲਾਂ ਨੂੰ ਆਧਾਰ ਬਣਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਮੁੱਦੇ ਖੜ੍ਹੇ ਕਰ ਰਹੀਆਂ ਹਨ ਅਤੇ ਕੇਸ ਦਰਜ ਕਰਵਾ ਰਹੀਆਂ ਹਨ। ਜਦਕਿ ਤਰਕਸ਼ੀਲ ਅਤੇ ਹੋਰ ਸੂਝਵਾਨ ਵਿਅਕਤੀ ਸੰਵਿਧਾਨ ਦੇ ਆਰਟੀਕਲ 51ਏ(ਐੱਚ) ਵਿੱਚ ਦਰਜ ਵਿਗਿਆਨਕ ਚੇਤਨਾ, ਮਾਨਵਤਾਵਾਦ ਅਤੇ ਸਵਾਲ ਕਰਨ ਦਾ ਮਾਹੌਲ ਸਿਰਜਣ ਤੇ ਵਿਕਸਤ ਕਰਨ ਦੇ ਨਾਗਰਿਕਾਂ ਦੇ ਮੂਲ ਫਰਜ਼ ਅਨੁਸਾਰ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਧਰਮਨਿਰਲੇਪ ਤੇ ਵਿਗਿਆਨਕ ਸੋਚ ਅਪਨਾਉਣ ਅਤੇ ਧਾਰਮਿਕ ਆਸਥਾ ਦੇ ਨਾਂ ’ਤੇ ਫਿਰਕੇਦਾਰਾਨਾ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ। ਪੁਲਿਸ ਸ਼ਿਕਾਇਤ ਕਰਤਾਵਾਂ ਦੇ ਦਾਅਵਿਆਂ ਦੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਹੀ 295ਏ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਰਹੀ ਹੈ ਜੋ ਨਾਗਰਿਕਾਂ ਦੇ ਸੰਵਿਧਾਨਕ ਅਤੇ ਜਮਹੂਰੀ ਹੱਕ ਦੇ ਖ਼ਿਲਾਫ਼ ਬੇਹੱਦ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਵਿਗਿਆਨ, ਤਰੱਕੀ ਅਤੇ ਜਮਹੂਰੀ ਮੁੱਲਾਂ ਦੇ ਯੁਗ ਵਿਚ ਅਜਿਹੀਆਂ ਸੌੜੇ ਹਿਤਾਂ ਤੋਂ ਪ੍ਰੇਰਿਤ ਸ਼ਿਕਾਇਤਾਂ ਨੂੰ ਇਕਤਰਫ਼ਾ ਸੱਚ ਮੰਨਕੇ ਬੇਬੁਨਿਆਦ ਕੇਸ ਦਰਜ ਕਰਨ ਦਾ ਇਹ ਗੈਰਜਮਹੂਰੀ ਰੁਝਾਨ ਤੁਰੰਤ ਬੰਦ ਹੋਣਾ ਚਾਹੀਦਾ ਹੈ ਅਤੇ ਧਾਰਾ 295ਏ ਉੱਪਰ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ। ਲੋਕ ਜਥੇਬੰਦੀਆਂ ਇਸ ਜਬਰ ਦਾ ਡੱਟਕੇ ਵਿਰੋਧ ਕਰਨੀਆਂ। ਬੁਲਾਰਿਆਂ ਨੇ ਮੁੱਖ ਮੰਤਰੀ ਵੱਲੋਂ ਸੰਘਰਸ਼ ਕਮੇਟੀ ਨੂੰ ਝੂਠੇ ਕੇਸਾਂ ਬਾਰੇ ਮਿਲਣ ਲਈ ਸਮਾਂ ਨਾ ਦੇਣ ਅਤੇ ਮੌਕੇ ਉੱਪਰ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਪੱਧਰ ਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਨਾ ਹੋਣ ਦੀ ਸਖ਼ਤ ਨਿਖੇਧੀ ਕੀਤੀ। ਕਨਵੈਨਸ਼ਨ ਉਪਰੰਤ ਸ਼ਹਿਰ ਵਿਚ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਦੀ ਗ਼ੈਰਹਾਜ਼ਰੀ ’ਚ ਰੋਸ ਵਜੋਂ ਤਹਿਸੀਲਦਾਰ ਜਲੰਧਰ ਰੁਪਿੰਦਰ ਸਿੰਘ ਬੱਲ ਰਾਹੀਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਦਿੱਤਾ ਗਿਆ।  ਮੰਗ-ਪੱਤਰ ਅਤੇ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿੱਚ ਧਰਮ ਦੀ ਸਿਆਸਤ ਲਈ ਵਰਤੋਂ ਬੰਦ ਕਰਨ, ਪੰਜਾਬ ਵਿਚ ਸੁਰਜੀਤ ਦੌਧਰ, ਭੁਪਿੰਦਰ ਫੌਜੀ, ਸ਼ਾਇਨਾ, ਇਕਬਾਲ ਧਨੌਲਾ ਅਤੇ ਦਵਿੰਦਰ ਰਾਣਾ ਵਿਰੁੱਧ ਦਰਜ 295ਏ ਦੇ ਪਰਚੇ ਰੱਦ ਕਰਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਘੱਟਗਿਣਤੀਆਂ ਦੇ ਧਾਰਮਿਕ ਅਸਥਾਨਾਂ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫਿਰਕਾਪ੍ਰਸਤ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ, ਜੇਲ੍ਹਾਂ ਵਿਚ  ਡੱਕੇ ਬੁੱਧੀਜੀਵੀਆਂ,ਪੱਤਰਕਾਰਾਂ ਅਤੇ ਹੱਕਾਂ ਦੇ ਕਾਰਕੁਨਾਂ ਨੂੰ ਬਿਨਾਂਸ਼ਰਤ ਰਿਹਾ ਕਰਨ, ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕਰਨ, ਧਰਮ ਦੇ ਨਾਂ ’ਤੇ ਝੂਠੇ ਪਰਚੇ ਦਰਜ ਕਰਾਉਣ ਅਤੇ ਫਿਰਕੂ ਮਾਹੌਲ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ, ਜਾਣਕਾਰੀ ਅਤੇ ਆਪਾ ਪ੍ਰਗਟਾਵੇ ਦੇ ਹੱਕ ਦਾ ਘਾਣ ਕਰਨ ਵਾਲੇ ਟੈਲੀਗ੍ਰਾਫ਼ ਐਕਟ 2023 ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸ਼ੰਭੂ ਅਤੇ ਖ਼ਨੌਰੀ ਬਾਰਡਰਾਂ ਉੱਪਰ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਘਾਤਕ ਹਥਿਆਰ ਵਰਤਣ, ਬੇਤਹਾਸ਼ਾ ਜਬਰ ਢਾਹੁਣ ਅਤੇ ਇਕ ਨੌਜਵਾਨ ਕਿਸਾਨ ਦੀ ਹੱਤਿਆ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਤਲ ਅਤੇ ਹੋਰ ਢੁੱਕਵੀਂਆਂ ਧਾਰਾਵਾਂ ਲਗਾ ਕੇ ਕੇਸ ਦਰਜ ਕੀਤੇ ਜਾਣ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਦਿੱਲੀ ਜਾਣ ਉੱਪਰ ਲਾਈਆਂ ਤਾਨਾਸ਼ਾਹ ਰੋਕਾਂ ਤੁਰੰਤ ਹਟਾਈਆਂ ਜਾਣ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੂਬਾਈ ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਵੱਲੋਂ ਬਾਖੂਬੀ ਨਿਭਾਈ ਗਈ।

ਕਨਵੈਨਸ਼ਨ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਪਲਸ ਮੰਚ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ, ਬੀ.ਕੇ.ਯੂ. (ਡਕੌਂਦਾ-ਧਨੇਰ), ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਕਾਰਖ਼ਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜ਼ਰੀ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੀਐਸਯੂ (ਲਲਕਾਰ), ਪੀ ਐੱਸ ਯੂ (ਸ਼ਹੀਦ ਰੰਧਾਵਾ), ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਕਿਸਾਨ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਆਰਸੀਐੱਫ ਇੰਪਲਾਈਜ਼ ਯੂਨੀਅਨ (ਰੇਲਕੋਚ ਫੈਕਟਰੀ ਕਪੂਰਥਲਾ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਵਰਗ ਚੇਤਨਾ, ਬੀਕੇਯੂ (ਕ੍ਰਾਂਤੀਕਾਰੀ), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ,ਇਨਕਲਾਬੀ ਮਜ਼ਦੂਰ ਕੇਂਦਰ,ਤਰਕਸ਼ੀਲ ਸੁਸਾਇਟੀ ਕੈਨੇਡਾ, ਰੈਡੀਕਲ ਪੀਪਲਜ਼ ਫੋਰਮ, ਏਕਟੂ, ਜਮਹੂਰੀ ਅਧਿਕਾਰ ਸਭਾ (ਹਰਿਆਣਾ), ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਲੁਧਿਆਣਾ), ਲੋਕ ਮੋਰਚਾ ਆਦਿ ਜਥੇਬੰਦੀਆਂ ਨੇ ਹਿੱਸਾ ਲਿਆ।

ਰਾਮ ਮੰਦਰ ਉਦਘਾਟਨ ਤੋਂ ਬਾਅਦ ਰਸਸ-ਭਾਜਪਾ ਦਾ ਫਿਰਕੂ ਹੱਲਾ ਤੇਜ •ਸੰਪਾਦਕੀ

122 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਤੋਂ ਬਾਅਦ “ਅਯੋਧਿਆ ਅਭੀ ਝਾਕੀ ਹੈ, ਕਾਸ਼ੀ ਮਥੁਰਾ ਬਾਕੀ ਹੈ” ਦੇ ਫਿਰਕੂ ਨਾਅਰੇ ਹੋਰ ਬੁਲੰਦ ਹੋਣ ਲੱਗੇ ਹਨ। 7 ਫਰਵਰੀ, 2023 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਯੂਪੀ ਅਸੈਂਬਲੀ ਵਿੱਚ ਮਹਾਂਭਾਰਤ ਦੇ ਕੁਥਾਵੇਂ ਹਵਾਲੇ ਦੇ ਕੇ ਇਸ਼ਾਰਾ ਕਰ ਦਿੱਤਾ ਕਿ ਸੰਘੀਆਂ ਦਾ ਅਗਲਾ ਨਿਸ਼ਾਨਾ ਹੁਣ ਕਾਸ਼ੀ ਵਿਚਲੀ ਗਿਆਨਵਾਪੀ ਮਸੀਤ ਤੇ ਮਥੁਰਾ ਵਿਚਲੀ ਸ਼ਾਹੀ ਈਦਗਾਹ ਮਸੀਤ ਹੈ।  

ਪਿਛਲੇ ਸਾਲ ਗਿਆਨਵਾਪੀ ਮਸੀਤ ਦਾ ਨਿਰੀਖਣ ਕਰਨ ਦਾ ਹੁਕਮ ਅਦਾਲਤ ਵੱਲੋਂ ‘ਭਾਰਤ ਦੇ ਪੁਰਾਤੱਤ ਸਰਵੇਖਣ’ ਵਿਭਾਗ ਨੂੰ ਦਿੱਤਾ ਗਿਆ ਸੀ, ਜਿਸ ਨੇ 25 ਜਨਵਰੀ ਨੂੰ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਤੇ ਜਿਸ ਵਿੱਚ ਇਹ ਨਤੀਜਾ ਕੱਢਿਆ ਗਿਆ ਕਿ ਮਸੀਤ ਦੇ ਬਣਨ ਤੋਂ ਪਹਿਲਾਂ ਹੇਠਾਂ ਹਿੰਦੂ ਮੰਦਰ ਮੌਜੂਦ ਸੀ। ਜਾਣੀ ‘ਭਾਰਤ ਦੇ ਪੁਰਾਤੱਤ ਸਰਵੇਖਣ’ ਨੂੰ ਵਿੱਚ ਪਾ ਕੇ ਹੁਣ ਭਾਜਪਾ-ਰਸਸ ਆਪਣੀ ਅਗਲੀ ਫਿਰਕੂ ਕਾਰਵਾਈ ਨੂੰ “ਇਤਿਹਾਸਕ” ਆਧਾਰ ਦੇਣਾ ਚਾਹੁੰਦੀ ਹੈ। ਸੰਘੀ ਹਾਕਮਾਂ ਵੱਲੋਂ ਮੰਦਰ-ਮਸੀਤ ਦੇ ਰੌਲ਼ੇ ਵਿੱਚ ਆਪਣੀ ਫਿਰਕੂ ਮੁਹਿੰਮ ਨੂੰ ਜਾਇਜ ਠਹਿਰਾਉਣ ਲਈ ਬਹਿਸ ਦਾ ਕੁੱਲ ਮੁੱਦਾ ਇਹ ਬਣਾ ਦਿੱਤਾ ਗਿਆ ਹੈ ਕਿ ਕੀ ਫਲਾਣੀ-ਫਲਾਣੀ ਮਸੀਤ ਹੇਠਾਂ ਮੰਦਰ ਮੌਜੂਦ ਸੀ ਜਾਂ ਨਹੀਂ? ਜੇ ਇਸ ਕੁੱਢਰ ਤਰਕ ਦੇ ਹਿਸਾਬ ਨਾਲ਼ ਚੱਲਿਆ ਜਾਵੇ ਤਾਂ ਭਾਰਤ ਅੰਦਰ ਮੌਜੂਦ ਅਨੇਕਾਂ ਮੰਦਰਾਂ ਹੇਠਾਂ ਪਹਿਲਾਂ ਬੌਧ ਮੰਦਰ ਮੌਜੂਦ ਸਨ। ਭਾਰਤ ਦੇ ਪੁਰਾਤਨ ਤੇ ਮੱਧਕਾਲੀ ਇਤਿਹਾਸ ਦੇ ਸਿਰਕੱਢ ਵਿਦਵਾਨ ਇਤਿਹਾਸਕਾਰ ਡੀ.ਐੱਨ.ਝਾਅ ਨੇ ਪੁਰਾਲੇਖਾਂ, ਪੁਰਾਣੇ ਯਾਤਰੂਆਂ ਦੇ ਹਵਾਲਿਆਂ ਤੇ ਹੋਰ ਪੁਰਾਤਨ ਲਿਖਤਾਂ ਦੇ ਹਵਾਲੇ ਨਾਲ਼ ਦਰਸਾਇਆ ਹੈ ਕਿ ਪੁਰਾਤਨ ਭਾਰਤ ਵਿੱਚ ਸੈਂਕੜਿਆਂ ਤੋਂ ਲੈ ਕੇ ਹਜਾਰਾਂ ਬੋਧ ਮੰਦਰਾਂ ਤੇ ਧਾਰਮਿਕ ਸਥਾਨਾਂ ਨੂੰ ਢਾਹਿਆ ਗਿਆ ਤੇ ਕਈਆਂ ਉੱਪਰ ਅਜੋਕੇ ਮੰਦਰ ਬਣਾਏ ਗਏ। ਪਰ ਕੀ ਇਸਦਾ ਮਤਲਬ ਇਹ ਹੈ ਕਿ ਹੁਣ ਅਸੀਂ ਇਹਨਾਂ ਸਭਨਾਂ ਨੂੰ ਢਾਹੁੰਦੇ ਤੁਰੇ ਜਾਈਏ ਤੇ ਨਵੇਂ ਸਿਰਿਓਂ ਮੰਦਰ ਉਸਾਰਨ ਲੱਗ ਪਈਏ? ਕੋਈ ਵੀ ਸਮਝਦਾਰ ਵਿਅਕਤੀ ਅੱਜ ਅਜਿਹੀ ਬਦਅਕਲ ਰਾਏ ਨਹੀਂ ਦੇਵੇਗਾ। ਪਰ ਭਾਜਪਾ-ਰਸਸ ਦੇ ਫਿਰਕੂ ਨਾਗਾਂ ਨੇ, ਜਿਹਨਾਂ ਦਾ ਇੱਕੋ-ਇੱਕ ਮਕਸਦ ਲੋਕਾਂ ਵਿੱਚ ਧਾਰਮਿਕ ਵੰਡੀਆਂ ਵਧਾਕੇ ਆਪਣੀ ਕੁਰਸੀ ਬਚਾਈ ਰੱਖਣਾ ਤੇ ਆਪਣੇ ਸਰਮਾਏਦਾਰ ਹਾਕਮਾਂ ਦੀ ਸੇਵਾ ਕਰਦੇ ਰਹਿਣਾ ਹੈ, ਹੁਣ ਅਜਿਹਾ ਹੀ ਪ੍ਰਚਾਰ ਤੇਜ ਕਰ ਦਿੱਤਾ ਹੈ ਕਿ ਕਾਸ਼ੀ ਅਤੇ ਮਥੁਰਾ ਸਥਿਤ ਮਸੀਤਾਂ ਢਾਹਕੇ ਓਥੇ ਮੁੜ ਮੰਦਰ ਕਾਇਮ ਕੀਤਾ ਜਾਵੇ।

Continue reading

ਰਾਮਾ ਮੰਡੀ (ਬਠਿੰਡਾ) ਵਿਖੇ ਇਸਾਈ ਔਰਤ ਖਿਲਾਫ ਧਾਰਾ 295-ਏ ਤਹਿਤ ਪਰਚਾ ਦਰਜ ਕਰਨ ਬਾਰੇ ਜਮਹੂਰੀ ਅਧਿਕਾਰ ਸਭਾ ਦੀ ਤੱਥ-ਖੋਜ ਰਿਪੋਰਟ

6ਇਸਾਈ ਔਰਤ ਸ਼ਾਇਨਾ ਸਮੇਤ 295-ਏ ਤਹਿਤ ਪੰਜਾਬ ਦੇ ਕਈ ਤਰਕਸ਼ੀਲਾਂ ਖਿਲਾਫ ਦਰਜ ਕੇਸ ਰੱਦ ਕੀਤੇ ਜਾਣ

(ਬਠਿੰਡਾ) ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਦੀ ਇੱਕ ਪੰਜ ਮੈਂਬਰੀ ਪੜਤਾਲੀਆ ਟੀਮ ਵੱਲੋਂ ਰਾਮਾ ਮੰਡੀ ਦੇ ਘਟਨਾਕ੍ਰਮ ਬਾਰੇ ਆਪਣੀ ਰਿਪੋਰਟ ਜਾਰੀ ਕਰਦਿਆਂ ਇਸਾਈ ਔਰਤ ਸ਼ਾਇਨਾ ਖਿਲਾਫ “ਧਾਰਮਿਕ ਭਾਵਨਾਵਾਂ ਭੜਕਾਉਣ” ਕਾਰਨ 295 -ਏ ਤਹਿਤ ਪਰਚਾ ਦਰਜ ਕੀਤੇ ਜਾਣ ਨੂੰ ਵਾਧੇ ਦੀ ਕਾਰਵਾਈ ਕਿਹਾ ਹੈ ਅਤੇ ਮਸਲੇ ਨੂੰ ਭਾਈਚਾਰਕ ਤੌਰ ’ਤੇ ਸੁਲਝਾਉਣ ਦੀ ਪ੍ਰੋੜਤਾ ਕੀਤੀ ਹੈ ਪੜਤਾਲੀਆ ਟੀਮ ਵਿੱਚ ਸਭਾ ਦੇ ਸੂਬਾ ਸਕੱਤਰ ਪਿ੍ਰਤਪਾਲ ਸਿੰਘ, ਜਿਲ੍ਹਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ, ਸੂਬਾ ਕਮੇਟੀ ਮੈਂਬਰ ਐਨ ਕੇ ਜੀਤ ਅਤੇ ਜਗਦੇਵ ਸਿੰਘ ਸ਼ਾਮਲ ਸਨ।

Continue reading

ਭਾਰਤੀ ਉਪ-ਮਹਾਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ-28

6(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਸੰਯੁਕਤ ਅੰਕ- 23-24, 16-31 ਜਨਵਰੀ ਅਤੇ 1-15 ਫਰਵਰੀ 2024)

ਪਿਛਲੇ ਲੇਖਾਂ ਵਿੱਚ ਅਸੀਂ ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ ਬਾਰੇ ਗੱਲ ਕਰਦਿਆਂ, ਪੁਰਾਤਨ ਪਦਾਰਥਵਾਦੀ ਦਰਸ਼ਨ ਦੀਆਂ ਰਵਾਇਤਾਂ ਬਾਰੇ ਲਿਖ ਚੁੱਕੇ ਹਾਂ। ਪੁਰਾਤਨ ਦੌਰ ਵਿੱਚ ਪਦਾਰਥਵਾਦੀ ਤੇ ਵਿਚਾਰਵਾਦੀ ਦਰਸ਼ਨ ਵਿੱਚ ਚੱਲੇ ਸੰਘਰਸ਼ ਦੀ ਅਤੇ ਉਨ੍ਹਾਂ ਹਾਲਤਾਂ ਦੀ ਜਿਨ੍ਹਾਂ ਵਿੱਚ ਚਿੰਤਨ ਦੇ ਖੇਤਰ ਦਾ ਇਹ ਸੰਘਰਸ਼ ਉਪਜਿਆ, ਮੁਢਲੀ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਪੱਸ਼ਟ ਹੈ ਕਿ ਜਮਾਤੀ ਸੰਘਰਸ਼ਾਂ ਵਿੱਚ ਪਦਾਰਥਵਾਦੀ ਦਰਸ਼ਨ ਹਮੇਸ਼ਾ ਹੀ ਕਿਰਤੀ ਜਮਾਤਾਂ ਦੀ ਧਿਰ ਬਣਿਆ ਹੈ। ਪਰ ਦਰਸ਼ਨ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ, ਦਵੰਦਵਾਦ ਯਾਨੀ ਕਿ ਵਿਰੋਧ ਵਿਕਾਸੀ ਵਿਧੀ। ਮਜਦੂਰ ਜਮਾਤ ਦੇ ਮਹਾਨ ਅਧਿਆਪਕ ਫਰੈਡਰਿਕ ਏਗਲਜ ਦਵੰਦਵਾਦ ਦਾ ਸਾਰ ਕੁਝ ਸ਼ਬਦਾਂ ਵਿੱਚ ਇਸ ਤਰ੍ਹਾਂ ਦੱਸਦੇ ਹਨ, “ਇਹ ਵਿਚਾਰ ਹੈ ਕਿ ਸਭ ਤੋਂ ਛੋਟੇ ਤੱਤ ਤੋਂ ਲੈ ਕੇ ਸਭ ਤੋਂ ਵੱਡੇ ਤੱਤ ਤੱਕ, ਰੇਤ ਦੇ ਕਣ ਤੋਂ ਲੈ ਕੇ ਨਛੱਤਰਾਂ ਤੱਕ, ਆਦਿ ਰੂਪ ਤੋਂ ਲੈ ਕੇ ਮਨੁੱਖ ਤੱਕ, ਸਮੁੱਚੀ ਕੁਦਰਤ ਦੀ ਹੋਂਦ ਨਿੱਤ ਜਨਮ ਮਰਨ, ਅਖੰਡ ਪ੍ਰਵਾਹ, ਅਥੱਕ ਗਤੀ ਅਤੇ ਤਬਦੀਲੀ ਦਾ ਪ੍ਰਤੀਕ ਹੈ।” ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸੱਭਿਅਤਾ ਦੇ ਮੁਢਲੇ ਦੌਰ ਵਿੱਚ, ਜਮਾਤੀ ਸਮਾਜਾਂ ਦੀ ਸ਼ੁਰੂਆਤ ਤੋਂ ਹੀ, ਪਦਾਰਥ ਦੀ ਗਤੀ ਦੇ ਜਾਂ ਲਗਾਤਾਰ ਤਬਦੀਲੀ ਦੇ ਸਿਧਾਂਤ ਰਹੇ ਹਨ। ਪੁਰਾਤਨ ਦਾਰਸ਼ਨਿਕ ਰਵਾਇਤਾਂ ਵਿੱਚ ਦਰਸ਼ਨ ਦਵੰਦਵਾਦੀ (ਵਿਰੋਧ ਵਿਕਾਸੀ) ਵਿਧੀ ਅਤੇ ਪਰਾ-ਭੌਤਿਕ (ਮੈਟਾਫਿਜੀਕਲ) ਵਿਧੀ ਵਿੱਚ ਸੰਘਰਸ਼ ਰਿਹਾ ਹੈ। ਪਰਾ-ਭੌਤਿਕ ਵਿਧੀ ਨੂੰ ਅਧਿਆਤਮਵਾਦੀ ਵਿਧੀ ਵੀ ਕਿਹਾ ਜਾਂਦਾ ਹੈ। ਅਜੋਕੇ ਯੁੱਗ ਦਾ ਇਨਕਲਾਬੀ ਫਲਸਫਾ ਵਿਰੋਧ ਵਿਕਾਸੀ ਪਦਾਰਥਵਾਦ (ਮਾਰਕਸਵਾਦ) ਹੈ। ਮਾਰਕਸਵਾਦੀ ਦਰਸ਼ਨ, ਮਜਦੂਰ ਜਮਾਤ ਦੀ ਮੁਕਤੀ ਦੇ ਨਾਲ਼-ਨਾਲ਼ ਸਮੁੱਚੀ ਮਨੁੱਖਤਾ ਦੀ ਮੁਕਤੀ ਦੇ ਸੰਘਰਸ਼ ਦਾ ਵਿਚਾਰਧਾਰਕ ਹਥਿਆਰ ਹੈ। ਜਿਵੇਂ ਪੁਰਾਤਨ ਪਦਾਰਥਵਾਦ, ਅਜੋਕੇ ਇਨਕਲਾਬੀ ਦਰਸ਼ਨ ਦੀ ਵਿਰਾਸਤ ਹੈ, ਉਵੇਂ ਹੀ ਪੁਰਾਤਨ ਦਵੰਦਵਾਦ ਜਾਂ ਵਿਰੋਧ ਵਿਕਾਸੀ ਦਰਸ਼ਨ ਵੀ ਸਾਡੀ ਪੁਰਾਤਨ ਦਾਰਸ਼ਨਿਕ ਰਵਾਇਤ ਦੀ ਸ਼ਾਨਦਾਰ ਮਿਸਾਲ ਹੈ। ਯੂਨਾਨ ਵਿੱਚ ਹੇਰਕਲਾਈਟਸ ਅਤੇ ਸਾਡੇ ਇੱਥੇ ਬੁੱਧ ਪੁਰਾਤਨ ਦਵੰਦਵਾਦ ਦੇ ਵੱਡੇ ਚਿੰਤਕ ਹੋਏ ਹਨ। ਅੱਗੇ ਚੱਲ ਕੇ ਹੀਗਲ ਦਵੰਦਵਾਦੀ ਨਜਰੀਏ ਦਾ ਝੰਡਾ ਬੁਲੰਦ ਕਰਦੇ ਹਨ। ਰਾਹੁਲ ਸਾਂਕਰਤਿਆਇਨ ਲਿਖਦੇ ਹਨ, “ਹੇਕਲਾਈਟਸ ਨੇ ਕਿਹਾ – ‘ਵਿਰੋਧਤਾ (= ਦਵੰਦ) ਸਾਰੇ ਸੁੱਖਾਂ ਦੀ ਮਾਂ ਹੈ।” ਹੀਗਲ ਨੇ ਕਿਹਾ, “ਵਿਰੋਧੀ ਉਹ ਸ਼ਕਤੀ ਹੈ, ਜੋ ਕਿ ਚੀਜਾਂ ਨੂੰ ਗਤੀਮਾਨ ਕਰਦੀ ਹੈ।” ਵਿਰੋਧ ਕੀ ਹੈ? ਪਹਿਲਾਂ ਦੀ ਹਾਲਤ ਵਿੱਚ ਗੜਬੜੀ ਪੈਦਾ ਕਰਨਾ। ਇਸ ਨੂੰ ਦਵੰਦਵਾਦ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਾਦ ਵਿੱਚ ਤਬਦੀਲੀ ਦਾ ਕਾਰਨ, ਵਸਤੂਆਂ, ਸਮਾਜਿਕ ਸੰਸਥਾਵਾਂ ਵਿਚਲੇ ਆਪਸੀ ਵਿਰੋਧ ਜਾਂ ਦਵੰਦ ਨੂੰ ਮੰਨਦੇ ਹਨ। ਹੀਗਲ ਨੇ ਦਵੰਦਵਾਦ ਨੂੰ ਸਿਰਫ ਵਿਚਾਰਾਂ ਦੇ ਖੇਤਰ ਤੱਕ ਹੀ ਸੀਮਤ ਰੱਖਿਆ, ਜਦੋਂ ਕਿ ਮਾਰਕਸ ਨੇ ਇਸ ਦਾ ਸਮਾਜ ਅਤੇ ਉਸ ਦੀਆਂ ਸੰਸਥਾਵਾਂ ਤੇ ਦੂਜੀਆਂ ਥਾਵਾਂ ਵਿੱਚ ਵੀ ਇੱਕੋ ਜਿਹਾ ਲਾਭ ਦੱਸਿਆ।”

Continue reading

ਅਮਰੀਕਾ ਸਿਰ ਵਧਦਾ ਕਰਜਾ: ਹਾਕਮ ਬੁੱਧੀਜੀਵੀਆਂ ਦੀਆਂ ਵਧਦੀਆਂ ਫਿਕਰਾਂ

8ਦੁਨੀਆਂ ਦੇ ਸਭ ਤੋਂ ਵੱਡੇ ਅਰਥਚਾਰੇ ਸੰਯੁਕਤ ਰਾਜ ਅਮਰੀਕਾ (ਅੱਗੇ ਸਿਰਫ ਅਮਰੀਕਾ) ਦੇ ਵਧਦੇ ਕਰਜੇ ਬਾਰੇ ਹਾਕਮ ਘੇਰਿਆਂ ਦੀਆਂ ਫਿਕਰਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦੁਨੀਆਂ ਦੇ ਸਭ ਤੋਂ ਵੱਡੇ ਅਮਰੀਕੀ ਬੈਂਕ ਜੇਪੀ ਮੌਰਗਨ ਚੇਸ ਦੇ ਮੌਜੂਦਾ ਮੁਖੀ ਜੇਮੀ ਡਿਮਨ ਨੇ ਪਿਛਲੇ ਦਿਨੀਂ ਚਿਤਾਵਨੀ ਦੇ ਕੇ ਕਿਹਾ ਕਿ ਅਮਰੀਕਾ ਦਾ ਮਣਾਮੂੰਹੀਂ ਵਧਿਆ ਕਰਜ ਗੁਬਾਰਾ ਆਉਂਦੇ ਸਮੇਂ ਫਟ ਸਕਦਾ ਹੈ ਤੇ ਇਹ ਆਪਣੇ ਕਲਾਵੇ ਵਿੱਚ ਪੂਰੇ ਸੰਸਾਰ ਦੇ ਅਰਥਚਾਰੇ ਨੂੰ ਲੈ ਸਕਦਾ ਹੈ। ਜਿਕਰਯੋਗ ਹੈ ਕਿ ਇਸ ਵੇਲ਼ੇ ਅਮਰੀਕਾ ਦਾ ਕਰਜਾ 34.14 ਖਰਬ ਡਾਲਰ ਨੂੰ ਪਹੁੰਚ ਚੁੱਕਾ ਹੈ ਤੇ ਇਹ ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਦਾ 120% ਹੈ।

Continue reading

ਨਾਗਰਿਕਤਾ ਸੋਧ ਕਨੂੰਨ (2019) ਨੂੰ ਲਾਗੂ ਕਰਨ ਲਈ ਭਾਜਪਾ ਮੁੜ ਪੱਬਾਂ ਭਾਰ!

9ਸਾਲ 2019 ਦੇ ਅੰਤ ਵਿੱਚ ਭਾਜਪਾ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਪਾਸ ਕਰਵਾਇਆ ਸੀ। ਜਿਸ ਦਾ ਵੱਡੀ ਪੱਧਰ ’ਤੇ ਵਿਰੋਧ ਹੋਣ ਕਾਰਨ ਭਾਜਪਾ ਸਰਕਾਰ ਇਸ ਨੂੰ ਲਾਗੂ ਨਹੀਂ ਸੀ ਕਰ ਸਕੀ। ਇਸ ਕਨੂੰਨ ਦਾ ਵਿਰੋਧ ਦੇਸ਼ ਦੇ ਉੱਤਰ-ਪੂਰਬ ਦੇ ਇਲਾਕਿਆਂ ਵਿੱਚ, ਦਿੱਲੀ ਦਾ ਸ਼ਹੀਨ ਬਾਗ਼ ਇਸ ਸੰਘਰਸ਼ ਦੀ ਲਾਮਿਸਾਲ ਸੀ। ਦੇਸ਼ ਦੇ 600 ਤੋਂ ਵੱਧ ਸਮਾਜਿਕ, ਸਿਆਸੀ ਤੇ ਕਲਾ ਜਗਤ ਨਾਲ਼ ਜੁੜੀਆਂ ਹਸਤੀਆਂ ਨੇ ਹਸਤਾਖਰ ਮੁਹਿੰਮ ਚਲਾ ਕੇ ਨਾਗਰਿਕਤਾ ਸੋਧ ਬਿੱਲ 2019 ਦਾ ਵਿਰੋਧ ਕੀਤਾ ਸੀ। ਸੂਬਾ ਪੱਧਰ ’ਤੇ ਅਲੱਗ-ਅਲੱਗ ਜਨਤਕ ਜਮਹੂਰੀ ਜਥੇਬੰਦੀਆਂ ਨੇ ਹਜਾਰਾਂ ਦੀ ਗਿਣਤੀ ਵਿੱਚ ਵੱਡੇ ਇਕੱਠ ਕਰ ਇਸ ਦੇ ਖਿਲਾਫ ਅਵਾਜ ਬੁਲੰਦ ਕੀਤੀ ਸੀ। ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ, ਕਿ ਉਹ ਦੇਸ਼ ਨੂੰ ਸੌਖ ਨਾਲ਼ ਫਿਰਕੂ ਲੀਹਾਂ ’ਤੇ ਨਹੀਂ ਵੰਡ ਸਕਦੀ। ਸਾਲ 2020 ਵਿੱਚ ਦਿੱਲ੍ਹੀ ਦੇ ਸ਼ਹੀਨ ਬਾਗ਼ ਨੂੰ ਕੁਚਲਣ ਲਈ ਭਾਜਪਾ ਸਰਕਾਰ ਨੇ ਜਬਰ ਕੀਤਾ, ਕੋਝੇ ਹੱਥ ਕੰਡੇ ਆਪਣੇ, ਮੁਸਲਿਮ ਭਾਈਚਾਰੇ ਦੀ ਕੁੱਟਮਾਰ ਕਰਵਾਈ, ਸ਼ਹੀਨ ਬਾਗ਼ ਦੀਆਂ ਬਹਾਦਰ ਔਰਤਾਂ ਨੂੰ ਦਹਿਸ਼ਜਦਾ ਕਰਨ ਲਈ ਛੇੜਖਾਨੀਆਂ, ਜਿਨਸੀ ਜਬਰ ਦਾ ਸਹਾਰਾ  ਵੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਸਾਲ 2020 ਦੀ ਸ਼ੁਰੁਆਤ ਵਿੱਚ ਨਾਗਰਿਕਤਾ ਸੋਧ ਕਨੂੰਨ ਤੇ ਕੌਮੀ ਨਾਗਰਿਕ ਸੂਚੀ ਖਿਲਾਫ ਹੋਏ ਦੇਸ਼ ਵਿਆਪੀ ਸੰਘਰਸ਼ ਨਾ ਭੁਲਾਉਣਯੋਗ ਹਨ, ਹਾਕਮ ਸਰਕਾਰ ਨੇ ਕਰੋਨਾ ਦਾ ਭੈਅ ਖੜਾ ਕਰ ਕੇ ਇਸ ਸੰਘਰਸ਼ ਨੂੰ ਖਤਮ ਦਾ ਕੰਮ ਕੀਤਾ।

Continue reading

ਵਿਗਿਆਨਕ ਅਤੇ ਤਕਨੀਕੀ ਖੇਤਰ ’ਤੇ ਕਬਜਾ ਕਰਨ ਲਈ ਮਾਰਕਸਵਾਦ ਦੀ ਵਰਤੋ ਕਰੋ  •ਚਿੰਗੁਆ ਅਤੇ ਪੀਕਿੰਗ ਯੂਨੀਵਰਸਿਟੀ ਦੇ ਜਨਤਕ ਅਲੋਚਨਾ ਸਮੂਹ ਵੱਲੋਂ (ਦੂਸਰੀ ਕਿਸ਼ਤ)

Screenshot 2024-01-31 231453(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਸੰਯੁਕਤ ਅੰਕ- 23-24, 16-31 ਜਨਵਰੀ ਅਤੇ 1-15 ਫਰਵਰੀ 2024)

[ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 13’ਵਾਂ ਲੇਖ ਹੈ – ਸੰਪਾਦਕ]

Continue reading

ਉਤਰਾਖੰਡ ਦਾ ਇਕਸਾਰ ਸਿਵਲ ਕੋਡ

11ਬੀਤੀ 7 ਫਰਵਰੀ ਨੂੰ ਉਤਰਾਖੰਡ ਦੀ ਭਾਜਪਾ ਹਕੂਮਤ ਨੇ ਸੂਬੇ ਦੀ ਵਿਧਾਨ ਸਭਾ ਵਿੱਚ “ਇਕਸਾਰ ਸਿਵਲ ਕੋਡ” ਬਿੱਲ ਪਾਸ ਕਰ ਦਿੱਤਾ ਹੈ। ਰਾਜਪਾਲ ਦੀ ਮਨਜੂਰੀ ਮਿਲ਼ਣ ਤੋਂ ਬਾਅਦ ਬਿੱਲ ਕਨੂੰਨ ਬਣ ਜਾਵੇਗਾ। ਇਹ ਬਿੱਲ ਲਿਆਉਣ ਕਰਕੇ ਗੋਦੀ ਮੀਡੀਆ ਸਮੇਤ ਬਹੁਤਾ ਮੁੱਖ ਧਾਰਾ ਦਾ ਮੀਡੀਆ ਭਾਜਪਾ ਸਰਕਾਰ ਦੀ ਵਾਹ-ਵਾਹੀ ਕਰਨ ਲੱਗਿਆ ਹੋਇਆ ਹੈ। ਉਤਰਾਖੰਡ ਤੋਂ ਬਾਅਦ ਗੁਜਰਾਤ ਅਤੇ ਆਸਾਮ ਦੀਆਂ ਸਰਕਾਰਾਂ ਵੀ ਅਜਿਹਾ ਬਿੱਲ ਲਿਆਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ।

Continue reading

ਪਾਕਿਸਤਾਨ ਇਰਾਨ ਵਿਵਾਦ: ਬਲੋਚੀ ਕੌਮ ਦੀਆਂ ਕੌਮੀ ਤਾਂਘਾਂ ਕੁਚਲਣ ਦੀ ਕੋਸ਼ਿਸ਼

11ਪਿਛਲੇ ਦਿਨੀਂ ਪਾਕਿਸਤਾਨ ਅਤੇ ਇਰਾਨ ਵੱਲੋਂ ਇੱਕ ਦੂਜੇ ਉੱਤੇ ਸਰਹੱਦ ਪਾਰ ਦੀਆਂ ਦਹਿਸ਼ਤੀ ਸਰਗਰਮੀਆਂ ਰੋਕਣ ਦੇ ਬਹਾਨੇ ਨਾਲ਼ ਮਿਜਾਇਲੀ ਹਮਲੇ ਕੀਤੇ ਗਏ। ਮੀਡੀਆ ਵੱਲੋਂ ਇਸਨੂੰ ਪਾਕਿਸਤਾਨ ਅਤੇ ਇਰਾਨ ਦੇ ਆਪਸੀ ਵਧਦੇ ਤਣਾਅ ਅਤੇ ਜੰਗ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਭਾਰਤੀ ਗੋਦੀ ਮੀਡੀਆ ਵੱਲੋਂ ਤਾਂ ਇਰਾਨ ਵੱਲੋਂ ਮੋਦੀ ਦੇ ਕਹਿਣ ਉੱਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਹੋਛੇ ਦਾਅਵੇ ਵੀ ਕਰ ਦਿੱਤੇ ਗਏ। ਪਰ ਇਹਨਾਂ ਮਿਜਾਇਲੀ ਹਮਲਿਆਂ ਪਿਛਲੀ ਸੱਚਾਈ ਇਹਨਾਂ ਖਬਰਾਂ ਤੋਂ ਕੋਹਾਂ ਦੂਰ ਹੈ। ਦੋਵੇਂ ਮੁਲਕਾਂ ਵੱਲੋਂ ਕੀਤਾ ਗਿਆ ਹਮਲਾ ਇੱਕ ਦੂਜੇ ਦੇ ਕਿਸੇ ਫੌਜੀ ਟਿਕਾਣਿਆਂ ਜਾਂ ਫੌਜਾਂ ਉੱਤੇ ਕੀਤਾ ਹਮਲਾ ਨਹੀਂ ਸੀ, ਸਗੋਂ ਇਹਨਾਂ ਦੋਵੇਂ ਮੁਲਕਾਂ ਵਿੱਚ ਵਸਦੀ ਤੇ ਵੰਡੀ ਹੋਈ ਬਲੋਚੀ ਕੌਮ ਦੇ ਮੁਕਤੀ ਸੰਘਰਸ਼ ਨੂੰ ਕੁਚਲਣ ਲਈ ਦਹਾਕਿਆਂ ਤੋਂ ਕੀਤੇ ਜਾ ਰਹੇ ਹਮਲਿਆਂ ਦੀ ਲ਼ੜੀ ਵਿੱਚ ਇੱਕ ਹਮਲਾ ਸੀ। ਇਹ ਹਮਲਾ ਇਰਾਨ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਵੱਲੋਂ ਇਰਾਨ ਵਿੱਚ ਵਸਦੀ ਬਲੋਚੀ ਕੌਮ ਉੱਤੇੇ ਕੀਤਾ ਗਿਆ ਸੀ। ਦੋਵਾਂ ਮੁਲਕਾਂ ਵਿੱਚ ਵਸਦੀ ਬਲੋਚੀ ਕੌਮ ਕਈ ਦਹਾਕਿਆਂ ਤੋਂ ਦੋਵਾਂ ਮੁਲਕਾਂ ਦੇ ਹਾਕਮਾਂ ਵੱਲੋਂ ਕੀਤੇ ਜਾ ਰਹੇ ਕੌਮੀ ਜਬਰ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਬਲੋਚੀ ਕੌਮ ਆਵਦੀ ਮੁਕਤੀ ਲਈ ਮੁੱਢ ਤੋਂ ਹੀ ਅਹੁਲਦੀ ਰਹੀ ਹੈ। ਇਹੀ ਪਾਕਿਸਤਾਨ ਅਤੇ ਇਰਾਨ ਦੇ ਹਾਕਮਾਂ ਨੂੰ ਮਨਜੂਰ ਨਹੀਂ ਹੈ, ਇਸ ਲਈ ਬਲੋਚੀ ਲੋਕਾਂ ਦੇ ਹੌਂਸਲੇ ਪਸਤ ਕਰਨ ਲਈ, ਉਹਨਾਂ ਦੇ ਮੁਕਤੀ ਸੰਘਰਸ਼ ਨੂੰ ਕੁਚਲਣ ਲਈ ਅਤੇ ਆਪੋ ਆਪਣੇ ਮੁਲਕ ਵਿੱਚ ਬਲੋਚੀ ਲੋਕਾਂ ਖਿਲਾਫ ਅੰਨੀ ਕੌਮਪ੍ਰਸਤੀ ਫੈਲਾਕੇ ਚੋਣ ਲਾਹਾ ਲੈਣ ਲਈ ਦੋਵਾਂ ਮੁਲਕਾਂ ਵੱਲੋਂ ਅਜਿਹੇ ਹਮਲੇ ਕੀਤੇ ਜਾਂਦੇ ਰਹੇ ਹਨ।

Continue reading

ਠੰਡ ਵਿੱਚ ਠਰਦੇ ਮਜਦੂਰ

12ਮੈਂ ਆਰੁਸ਼ੀ, ਉਮਰ 16 ਸਾਲ, ਚੰਡੀਗੜ੍ਹ ਦੀ ਮਜਦੂਰ ਬਸਤੀ ਹੱਲੋਮਾਜਰਾ ਵਿੱਚ ਰਹਿੰਦੀ ਹਾਂ। ਮੇਰਾ ਪਰਿਵਾਰ ਪਿੱਛੋਂ ਅਸਾਮ ਤੋਂ ਹੈ ਪਰ ਮੇਰਾ ਬਚਪਨ ਚੰਡੀਗੜ੍ਹ ਹੀ ਗੁਜਰਿਆ ਹੈ। ਮੈਂ ਅੱਜ ‘ਲਲਕਾਰ’ ਅਖਬਾਰ ਲਈ ਪਹਿਲੀ ਵਾਰੀ ਆਪਣਾ ਤਜਰਬਾ ਲਿਖਕੇ ਭੇਜ ਰਹੀ ਹਾਂ।

ਲੋਹੜੀ ਲੰਘਣ ਤੋਂ ਬਾਅਦ, ਜਨਵਰੀ ਦੇ ਪਿਛਲੇ ਅੱਧ ’ਚ ਵੀ ਠੰਡ ਵਧਦੀ ਹੀ ਜਾ ਰਹੀ ਹੈ। ਮੌਸਮ ਅਜਿਹਾ ਹੈ ਕਿ ਤਿੰਨ ਹਫਤਿਆਂ ਵਿੱਚ ਇੱਕ-ਅੱਧੇ ਦਿਨ ਤੋਂ ਛੁੱਟ ਧੁੱਪ ਹੀ ਨਹੀਂ ਨਿੱਕਲੀ। ਕਦੇ-ਕਦੇ ਠੰਡੀਆਂ ਹਵਾਵਾਂ ਚਲਦੀਆਂ ਹਨ। ਸਵੇਰੇ ਨੌਂ-ਦਸ ਵਜੇ ਵੀ ਏਦਾਂ ਲੱਗਦਾ ਹੈ ਜਿਵੇਂ ਤੜਕੇ ਦੇ ਸੱਤ ਵੱਜੇ ਹੋਣ ਤੇ ਸ਼ਾਮੀਂ ਪੰਜ ਵਜਦਿਆਂ ਹੀ ਸੱਤ-ਅੱਠ ਵੱਜਣ ਦਾ ਅਹਿਸਾਸ ਹੁੰਦਾ ਹੈ ਜਾਣੀ ਦਿਨ ਬਹੁਤ ਜਲਦ ਰਾਤ ਵਿੱਚ ਵੱਟ ਜਾਂਦਾ ਹੈ ਤੇ ਰਾਤ ਦਿਨ ਹੋਣ ਦਾ ਨਾਂ ਨਹੀਂ ਲੈਂਦੀ।

Continue reading

ਐਰਿਕ ਹੈਨੀਂਗਸਨ ਦੀ ਪੇਂਟਿੰਗ ‘ਇੱਕ ਜਖਮੀ ਮਜਦੂਰ’

ਮਿੱਲਾਂ, ਕਾਰਖਾਨਿਆਂ ਅਤੇ ਖਾਣਾਂ ਵਿੱਚ ਮਜਦੂਰਾਂ ਨਾਲ਼ ਹਾਦਸੇ ਹੋਣਾ ਕੋਈ ਨਵੀਂ ਗੱਲ ਨਹੀਂ। ਮਨੁੱਖੀ ਸੱਭਿਅਤਾ ਦੇ ਵਿਕਾਸ ਦੀ ਲਗਾਤਾਰਤਾ ਵਿੱਚ ਅਨੇਕਾਂ ਗੁੰਮਨਾਮ ਕਿਰਤੀਆਂ ਨੇ ਵੱਖ-ਵੱਖ ਜੋਖਮ ਭਰੇ ਕੰਮ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਸੋਚਣ, ਵਿਚਾਰਣ ਅਤੇ ਉਹਨਾਂ ਬਾਰੇ ਕੁਝ ਕਰਨ ਦੀਆਂ ਮਿਸਾਲਾਂ ਘੱਟ ਹੀ ਦੇਖਣ ਨੂੰ ਮਿਲ਼ਦੀਆਂ ਹਨ।

ਭਾਰਤ ਵਿੱਚ 1975 ਵਿੱਚ ਵਾਪਰੇ ਚਾਸਨਾਲਾ ਕੋਲ਼ਾ ਖਾਣ ਹਾਦਸੇ ਵਿੱਚ 375 ਖਾਣ ਮਜਦੂਰਾਂ ਦੀ ਮੌਤ ਹੋ ਗਈ ਸੀਪਰ ਅੱਜ ਅਸੀਂ ਇਸ ਹਾਦਸੇ ਨੂੰ ਭੁੱਲ ਚੁੱਕੇ ਹਾਂ। ਅੱਜ ਵੀ ਮਿੱਲਾਂ, ਕਾਰਖਾਨਿਆਂ ਵਿੱਚ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਨਿੱਤ ਹਾਦਸੇ ਵਾਪਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉੱਤਰਾਖੰਡ ’ਚ ਉਸਾਰੀ ਅਧੀਨ ਇੱਕ ਸੁਰੰਗ ਵਿੱਚ ਹੋਏ ਹਾਦਸੇ ਕਾਰਨ ਓਥੇ ਫਸੇ 41 ਮਜਦੂਰ ਕਾਫੀ ਸਮੇਂ ਤੱਕ ਖਬਰਾਂ ਦੀਆਂ ਸੁਰਖੀਆਂ ਬਣਦੇ ਰਹੇ ਪਰ ਜਿਵੇਂ ਸਾਡੀ ਰਵਾਇਤ ਹੈ, ਬਹੁਤ ਜਲਦ ਅਸੀਂ ਇਸ ਹਾਦਸੇ ਨੂੰ ਵੀ ਭੁੱਲ ਜਾਵਾਂਗੇ। ਸੰਸਾਰ ਕਲਾ ਅਤੇ ਸਾਹਿਤ ਦੇ ਇਤਿਹਾਸ ਵਿੱਚ ਸਾਨੂੰ ਅਜਿਹੇ ਹਾਦਸਿਆਂ ਉੱਤੇ ਅਧਾਰਤ ਕਈ ਸ਼ਾਨਦਾਰ ਰਚਨਾਵਾਂ ਮਿਲ਼ਦੀਆਂ ਹਨ, ਜੋ ਵਾਰ-ਵਾਰ, ਅਜਿਹੀਆਂ ਦੁਰਘਟਨਾਵਾਂ, ਮਜਦੂਰਾਂ ਦੀ ਲੁੱਟ ਅਤੇ ਉਹਨਾਂ ਪ੍ਰਤੀ ਸਾਡੀ ਉਦਾਸੀਨਤਾ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਭਾਰਤੀ ਭਾਸਾਵਾਂ ਵਿੱਚ, ਖਾਣ ਹਾਦਸੇ ’ਤੇ ਅਧਾਰਿਤ ਤੇ ਉਤਪਲ ਦੱਤ ਦੁਆਰਾ ਪੇਸ਼ ਕੀਤਾ ਗਿਆ ਬੰਗਾਲੀ ਨਾਟਕ ‘ਅੰਗਾਰ’ (1959) ਇੱਕ ਅਜਿਹੀ ਦੁਰਲੱਭ ਰਚਨਾ ਹੈ। ਅਜਿਹੇ ਕਈ ਹਾਦਸਿਆਂ ’ਤੇ ਭਾਰਤੀ ਭਾਸ਼ਾਵਾਂ ਵਿੱਚ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ। ਆਧੁਨਿਕ ਭਾਰਤੀ ਚਿੱਤਰਕਾਰੀ ਵਿੱਚ ਕੁੱਝ ਲੋਕ-ਪੱਖੀ ਚਿੱਤਰਕਾਰਾਂ ਨੇ ਅਜਿਹੇ ਵਿਸ਼ਿਆਂ ’ਤੇ ਪੇਂਟਿੰਗਾਂ ਜਰੂਰ ਬਣਾਈਆਂ ਹਨ, ਪਰ ਉਹਨਾਂ ਚਿੱਤਰਾਂ ਉੱਤੇ ਕਦੇ ਵੀ ਕਲਾ ਇਤਿਹਾਸਕਾਰਾਂ ਅਤੇ ਆਲੋਚਕਾਂ ਦਾ ਧਿਆਨ ਨਹੀਂ ਗਿਆ।

Continue reading

ਇਜਰਾਇਲ ਵੱਲੋਂ ਫਲਸਤੀਨ ਵਿੱਚ ਹੋਰ ਵੱਡੇ ਕਤਲੇਆਮ ਦੀ ਤਿਆਰੀ

Screenshot 2024-02-19 011526ਪਿਛਲੇ 75 ਸਾਲਾਂ ਤੋਂ ਫਲਸਤੀਨ ਦੇ ਲੋਕ ਆਪਣੇ ਅਜਾਦ ਕੌਮੀ ਰਾਜ ਦੀ ਸਥਾਪਤੀ ਲਈ ਇਜਰਾਇਲੀ ਹਾਕਮਾਂ ਵਿਰੁੱਧ ਸੰਘਰਸ਼ ਕਰ ਰਹੇ ਹਨ। ਬੇਤਹਾਸ਼ਾ ਜੁਲਮ ਕਰਨ ਦੇ ਬਾਵਜੂਦ ਵੀ ਇਜਰਾਇਲੀ ਜਾਇਨਵਾਦੀ ਫਲਸਤੀਨੀ ਲੋਕਾਂ ਦੇ ਸਿਰੜ ਨੂੰ ਤੋੜਨ ਵਿੱਚ ਕਾਮਯਾਬ ਨਹੀਂ ਹੋਏ ਹਨ। ਸਮੇਂ-ਸਮੇਂ ’ਤੇ ਫਲਸਤੀਨੀ ਲੜਾਕੇ ਇਜਰਾਇਲੀ ਹਾਕਮਾਂ ਦੇ ਗਰੂਰ ਨੂੰ ਭੰਨਦੇ ਰਹੇ ਹਨ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਵੱਲੋਂ ਇਜਰਾਇਲ ਉੱਪਰ ਕਿਤੇ ਹਮਲੇ ਤੋਂ ਬਾਅਦ ਬੌਖਲਾਏ ਇਜਰਾਇਲ ਨੇ ਗਾਜਾ ਉੱਪਰ ਭਿਆਨਕ ਫੌਜੀ ਜਬਰ ਕੀਤਾ ਹੈ। ਹੁਣ ਤੱਕ ਇਜਰਾਇਲ ਵੱਲੋਂ ਕੀਤੇ ਹਮਲਿਆਂ ਵਿੱਚ 28,000 ਤੋਂ ਵੱਧ ਲੋਕ ਮਾਰੇ ਜਾਂ ਚੁੱਕੇ ਹਨ ਜਿਹਨਾਂ ਵਿੱਚ ਜਿਆਦਾਤਰ ਔਰਤਾਂ ਅਤੇ ਬੱਚੇ ਹਨ। ਗਾਜਾ ਦੇ 85% ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਇਜਰਾਇਲੀ ਫੌਜ ਗਿਣ-ਮਿੱਥ ਕੇ ਸਕੂਲ, ਹਸਪਤਾਲਾਂ ਅਤੇ ਸ਼ਰਨਾਰਥੀ ਕੈਂਪਾਂ ਉੱਪਰ ਹਮਲੇ ਕਰ ਰਹੀ ਹੈ। ਇਜਰਾਇਲ ਦਾ ਇਰਾਦਾ ਗਾਜਾ ਵਿੱਚੋਂ ਹਮਾਸ ਦੇ ਵਜੂਦ ਨੂੰ ਪੂਰੀ ਤਰ੍ਹਾਂ ਨਾਲ਼ ਖਤਮ ਕਰਨ ਦਾ ਅਤੇ ਫਲਸਤੀਨੀ ਲੋਕਾਂ ਨੂੰ ਉਜਾੜ ਕੇ ਗਾਜਾ ਛੱਡਣ ਲਈ ਮਜਬੂਰ ਕਰਨ ਦਾ ਹੈ। ਜਬਰਦਸਤ ਹਵਾਈ ਅਤੇ ਜਮੀਨੀ ਹਮਲੇ, ਅਮਰੀਕਾ ਅਤੇ ਇਸਦੇ ਹੋਰ ਸਾਮਰਾਜੀ ਭਾਈਵਾਲਾਂ ਦੀ ਹਮਾਇਤ ਦੇ ਬਾਵਜੂਦ ਇਜਰਾਇਲ ਆਪਣੇ ਇਰਾਦਿਆਂ ਵਿੱਚ ਸਫਲ ਨਹੀਂ ਹੋਇਆ ਹੈ ਅਤੇ ਇਸ ਜੰਗ ਵਿੱਚ ਇਸਦੀ ਫੌਜ ਨੂੰ ਹਮਾਸ ਹੱਥੋਂ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Continue reading

ਸੰਘ ਦਾ ਮੁਸਲਿਮ ਭਾਈਚਾਰੇ ਵਿਰੁੱਧ ਨਫਰਤ ਫੈਲਾਉਣ ਦਾ ਫਿਰਕੂ ਧੰਦਾ

15ਮੋਦੀ ਸਰਕਾਰ ਦੇ ਸੱਤਾ ਵਿੱਚ 10 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਸਮੇਂ ਦੌਰਾਨ ‘ਰਾਸਟਰੀ ਸਵੈਸੇਵਕ ਸੰਘ’  ਨੇ ਆਪਣੀ ਫਿਰਕੂ ਸਿਆਸਤ ਨੂੰ ਵੱਡੇ ਪੱਧਰ ’ਤੇ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਖਿਲਾਫ ਵਰਤਿਆ ਹੈ। ਹਿੰਦੁਸਤਾਨ ਵਿੱਚ ਇੱਕ ਡਰ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ। ਇਸਲਾਮ ਦਾ ਡਰ ਦਿਖਾ ਕੇ ਲਗਾਤਾਰ ਪਾਲਾਬੰਦੀ ਕੀਤੀ ਜਾ ਰਹੀ ਹੈ। ਹਿੰਦੁਸਤਾਨ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਕਾਰਨ ਇਸਲਾਮ ਅਤੇ ਇਸ ਦੇ ਪੈਰੋਕਾਰਾਂ ਵਿੱਚ ਖੋਜਿਆ ਜਾ ਰਿਹਾ ਹੈ। ਨਕਲੀ ਦੁਸ਼ਮਣ ਖੜ੍ਹਾ ਕਰਕੇ ਲੋਕਾਂ ਅੰਦਰ ਇਸਲਾਮ ਦੀ ਦਹਿਸ਼ਤ ਪਾ ਕੇ ਇਕ ਤਰ੍ਹਾਂ ਦਾ ਇਸਲਾਮੋਫੋਬੀਆ ਬਣਾ ਦਿੱਤਾ ਗਿਆ ਹੈ।

Continue reading

ਭਾਰਤ ਦੀ ਤਿੰਨ ਚੌਥਾਈ ਅਬਾਦੀ ਚੰਗੀ ਖੁਰਾਕ ਤੋਂ ਵੀ ਵਾਂਝੀ

13ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ 2021 ਦੇ ਵਰ੍ਹੇ ਦੌਰਾਨ ਭਾਰਤ ਵਿਚਲੀ 74.1% ਵੱਸੋਂ ਨੂੰ ਮਤਲਬ 100 ਕਰੋੜ ਤੋਂ ਵੱਧ ਅਬਾਦੀ ਨੂੰ ਤੰਦਰੁਸਤ ਸਿਹਤ ਲਈ ਲੋੜੀਂਦੀ ਖੁਰਾਕ ਵੀ ਨਸੀਬ ਨਹੀਂ ਹੁੰਦੀ। ਯਾਨਿ ਹਰ ਚਾਰ ਵਿੱਚੋਂ ਤਿੰਨ ਲੋਕਾਂ ਨੂੰ ਲੋੜੀਂਦੀ ਖੁਰਾਕ ਨਹੀਂ ਮਿਲ਼ਦੀ। ਅਤੇ ਇਸ ਵਿੱਚੋਂ ਵੀ 16.6 ਫੀਸਦੀ, ਲੱਗਭੱਗ 20 ਕਰੋੜ ਅਬਾਦੀ ਤਾਂ ਕੁਪੋਸ਼ਣ ਦੀ ਸ਼ਿਕਾਰ ਹੈ। ਇਸ ਰਿਪੋਰਟ ਵਿਚਲੇ ਤੁਲਨਾਤਮਕ ਅਧਿਐਨ ਤੋਂ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਭਾਰਤ ਦੀ ਸਥਿਤੀ ਇਸ ਦੇ ਗਵਾਂਢੀ ਦੇਸ਼ ਬੰਗਲਾਦੇਸ਼ ਅਤੇ ਇਰਾਨ ਤੋਂ ਵੀ ਬਦਤਰ ਰਹੀ। ਦੂਜੇ ਪਾਸੇ ਮੋਦੀ ਅਤੇ ਇਸਦਾ ਸੰਘੀ ਲਾਣਾ ਇਸ ਰਿਪੋਰਟ ਤੋਂ ਹੀ ਮੁਨਕਰ ਹੋਈ ਜਾਂਦਾ ਹੈ ਅਤੇ ਇਹਨਾਂ ਦੀ ਬੁੱਕਲ ਵਿੱਚ ਬੈਠਾ ਮੀਡੀਆ ਇਸ ਰਿਪੋਰਟ ਦਾ ਹਵਾਲਾ ਤੱਕ ਦੇਣ ਵਾਲ਼ਿਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੁਪੋਸ਼ਣ ਦੇ ਅੰਕੜਿਆਂ ਨੂੰ ਗਲਤ ਸਾਬਤ ਕਰਨ ’ਤੇ ਤੁਲਿਆ ਹੋਇਆ ਹੈ। ਪਰ 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਹੀ ਸਰਕਾਰ ਦੇ ਇਹਨਾਂ ਝੂਠਿਆਂ ਦਾਅਵਿਆਂ ਦੀ ਪੋਲ ਖੋਲ੍ਹ ਦਿੰਦੇ ਹਨ ਜਿਸ ਦੇ ਅਧਾਰ ਉੱਤੇ ਹੀ ਸਰਕਾਰ ਨੇ ਖੁਦ ਇਹ ਮੰਨਿਆ ਕਿ 81.3 ਕਰੋੜ ਲੋਕਾਂ ਨੂੰ ਭੋਜਨ ਸੁਰੱਖਿਆ ਦੀ ਲੋੜ ਹੈ ਜਿਸ ਤਹਿਤ ਫੀ ਪਰਿਵਾਰ 5 ਕਿੱਲੋ ਰਾਸ਼ਨ ਦੀ ਸਕੀਮ ਲਿਆਂਦੀ। ਉਂਝ ਇਸ ਵਿੱਚ ਵੀ ਕਈ ਊਣਤਾਈਆਂ ਹਨ ਜਿਵੇਂ ਦਾਲਾਂ, ਤੇਲ, ਸਬਜੀਆਂ, ਅੰਡੇ ਆਦਿ ਨਾ ਦਿੱਤੇ ਜਾਣਾ, ਰਾਸ਼ਨ ਕਾਰਡਾਂ ਦਾ ਵੱਡੀ ਪੱਧਰ ਉੱਤੇ ਕੱਟਿਆ ਜਾਣਾ ਅਤੇ ਪਹਿਲਾਂ ਲੋਕਾਂ ਨੂੰ ਮਿਲ਼ਦੇ ਰਾਸ਼ਨ ਵਿੱਚ ਲਗਾਤਾਰ ਕਟੌਤੀ। ਅਸਲ ਵਿੱਚ ਇਹ ਸਕੀਮ ਤਾਂ ਲੋਕਾਂ ਕੋਲ਼ੋਂ ਸਾਰਾ ਕੁਝ ਖੋਹ ਕੇ ਉਸ ਉੱਤੇ ਪਰਦਾ ਪਾਉਣ ਦਾ ਹੀ ਕੰਮ ਕਰਦੀ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਜਿਸ ਬਾਰੇ ‘ਲਲਕਾਰ’ ਵਿੱਚ ਸਮੇਂ-ਸਮੇਂ ’ਤੇ ਲੇਖ ਆਉਂਦੇ ਰਹੇ ਹਨ। ਆਪਾਂ ਆਪਣੇ ਵਿਸ਼ੇ ਵੱਲ ਪਰਤਦੇ ਹਾਂ। ਭਾਰਤ ਦੀ ਕੁੱਲ ਆਬਾਦੀ ਵਿੱਚੋਂ 28% ਔਰਤਾਂ ਅਤੇ 24% ਗਰਭਵਤੀ ਔਰਤਾਂ ਨੂੰ ਦੁੱਧ ਜਾਂ ਹੋਰ ਡੇਅਰੀ ਉਤਪਾਦ ਨਹੀਂ ਮਿਲ਼ਦੇ। ਸਭ ਤੋਂ ਹੇਠਲੀ 20% ਗਰੀਬ ਅਬਾਦੀ  ਵਿੱਚ 47% ਔਰਤਾਂ ਅਤੇ 44% ਗਰਭਵਤੀ ਔਰਤਾਂ ਦੀ ਇਹ ਸਥਿਤੀ ਹੈ। 2021 ਦੇ ਇਹਨਾਂ ਅੰਕੜਿਆਂ ਮੁਤਾਬਕ ਭਾਰਤ ਵਿੱਚ ਔਰਤਾਂ ਦੀ ਕੁੱਲ ਅਬਾਦੀ ਦੀਆਂ 50% ਤੋਂ ਵੱਧ ਔਰਤਾਂ ਨੂੰ ਅੰਡੇ, ਮੀਟ, ਮੱਛੀ, ਫਲ ਨਸੀਬ ਨਹੀਂ ਹੁੰਦੇ। 70% ਔਰਤਾਂ ਵਿਟਾਮਿਨ ਏ ਯੁਕਤ ਭੋਜਨ ਤੋਂ ਵਾਂਝੀਆਂ ਹਨ। ਪੁਰਸ਼ਾਂ ਵਿੱਚ ਸਥਿਤੀ ਕੋਈ ਬਹੁਤੀ ਬਿਹਤਰ ਨਹੀਂ, ਬੱਸ ਉੱਥੇ ਇਹ ਅੰਕੜਾ 42% ਦੇ ਨੇੜੇ ਹੈ। ਮਸ਼ਹੂਰ ਰਸਾਲੇ ਲਾਂਸੇਟ ਮੁਤਾਬਕ ਵੀ ਭਾਰਤ ਵਿਚਲੀ ਅਬਾਦੀ ਦੇ ਵੱਡੇ ਹਿੱਸੇ ਨੂੰ ਉੱਚ-ਗੁਣਵੱਤਾ ਵਾਲ਼ਾ ਪ੍ਰੋਟੀਨ ਭੋਜਨ ਜਾਂ ਫਲ ਨਸੀਬ ਨਹੀਂ ਹੁੰਦੇ। ਮੋਦੀ ਕਾਲ ਦੌਰਾਨ ਹੀ ‘ਇੰਟਰਨੈਸ਼ਨਲ ਫੂਡ ਪਾਲਿਸੀ ਰਿਚਸਰਚ ਇੰਸੀਟਿਊਸ਼ਨ’  ਦੀ ਇੱਕ ਰਿਪੋਰਟ ਮੁਤਾਬਕ ਲੋੜੀਂਦੀ ਖੁਰਾਕ ਨਾ ਮਿਲ਼ਣ ਕਾਰਨ ਭਾਰਤ ਵਿੱਚ 6 ਸਾਲ ਤੋਂ ਛੋਟੀ ਉਮਰ ਦੇ 38.7 ਫੀਸਦੀ ਬੱਚਿਆਂ ਦਾ ਸਹੀ ਵਿਕਾਸ ਨਹੀਂ ਹੋ ਪਾਉਂਦਾ।

Continue reading

ਕੋਵਿਡ ਮਗਰੋਂ ਤੇਜੀ ਨਾਲ ਨਿੱਜੀਕਰਨ ਵੱਲ ਵਧਦਾ ਭਾਰਤ ਦਾ ਸਿਹਤ ਢਾਂਚਾ

Screenshot 2024-02-19 015611ਭਾਰਤ ਵਿੱਚ ਸਰਕਾਰੀ ਸਿਹਤ ਪ੍ਰਬੰਧ ਦਿਨੋ ਦਿਨ ਨਿੱਘਰਦਾ ਜਾ ਰਿਹਾ ਹੈ। ਦੂਜੇ ਪਾਸੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਿੱਜੀ ਕੰਪਨੀਆ ਦੀ ਦਖਲਅੰਦਾਜੀ ਲਗਾਤਾਰ ਵਧਦੀ ਜਾ ਰਹੀ ਹੈ। ਕਰੋਨਾ ਵਰਤਾਰੇ ਤੋਂ ਬਾਅਦ ਨਿੱਜੀ ਕੰਪਨੀਆਂ ਵੱਲੋਂ ਸਿਹਤ ਖੇਤਰ ਵਿੱਚ ਸਰਮਾਏ ਦਾ ਨਿਵੇਸ਼ ਕਾਫੀ ਤੇਜ ਗਤੀ ਨਾਲ਼ ਹੋਇਆ ਹੈ। ਉਂਝ ਤਾਂ ਇਹ ਸਰਮਾਏਦਾਰਾ ਪ੍ਰਬੰਧ ਦਾ ਵਜੂਦ ਸਮੋਇਆ ਲੱਛਣ ਹੈ ਕਿ ਕੁਦਰਤੀ ਤਾਕਤਾਂ ਦੀ ਵੱਡੀ ਤਬਾਹੀ ਰਾਹੀਂ ਇਹ ਆਪਣੇ ਸੰਕਟਾਂ ਦਾ ਆਰਜੀ ਹੱਲ ਤਲਾਸ਼ਦਾ ਹੈ। ਇਹੋ ਕਾਰਨ ਹੈ ਕਿ ਵੱਡੀਆਂ ਸੰਸਾਰ ਜੰਗਾਂ ਜਾਂ ਮਹਾਂਮਾਰੀਆਂ ਤੋਂ ਬਾਅਦ ਇਸ ਪ੍ਰਬੰਧ ਵਿੱਚ ਅਜਿਹੀ ਤੇਜੀ ਦੇ ਦੌਰ ਆਉਂਦੇ ਰਹੇ ਹਨ। ਇਸ ਵਾਰ ਵੀ ਕਰੋਨਾ ਦੇ ਬਹਾਨੇ ਸਰਕਾਰ ਵੱਲੋਂ ਦੇਸ਼ ਵਿੱਚ ਕੀਤੀ ਗਈ ਪੂਰਨਬੰਦੀ ਅਤੇ ਇਸਦੇ ਨਤੀਜੇ ਕੁਝ ਸਰਮਾਏਦਾਰਾਂ ਲਈ ਲਾਭਕਾਰੀ ਸਾਬਤ ਹੋਏ।

Continue reading

ਪਾਠਕ ਮੰਚ

Pathak manch (2)ਮੇਰਾ ਨਾਂ ਅੰਕਿਤਾ ਹੈ। ਮੈਂ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੈਂ ਮੌਲੀਜਾਗਰਾ (ਚੰਡੀਗੜ੍ਹ) ਦੀ ਰਹਿਣ ਵਾਲ਼ੀ ਹਾਂ। ਮੈਂਨੂੰ ਨੌਜਵਾਨ ਭਾਰਤ ਸਭਾ ਨਾਲ਼ ਜੁੜਿਆਂ ਦੋ ਸਾਲ ਹੋ ਚੁੱਕੇ ਹਨ। ਅੱਜ ਸਭਾ ਨਾਲ਼ ਰਹਿ ਕੇ ਮੈਂ ਜੋ ਸਿੱਖਿਆ, ਜੋ ਜਾਣਿਆ ਉਸ ਬਾਰੇ ਆਪਣਾ ਤਜਰਬਾ ਸਾਂਝਾ ਕਰ ਰਹੀ ਹਾਂ।

Continue reading

ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਧਾਰਾ 295ਏ ਅਤੇ ਹੋਰ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦਾ ਐਲਾਨ : ਕੇਸ ਰੱਦ ਕਰਾਉਣ ਲਈ ਮੁੱਖ ਮੰਤਰੀ ਨੂੰ ਸਾਂਝਾ ਵਫਦ ਮਿਲਕੇ ਦਰਜ ਕੀਤੇ ਕੇਸ ਵਾਪਸ ਲੈਣ ਦੀ ਕੀਤੀ ਜਾਵੇਗੀ ਮੰਗ – 27 ਫਰਵਰੀ ਨੂੰ ਜਲੰਧਰ ਵਿੱਚ ਸਾਂਝੀ ਕਨਵੈਨਸਨ ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ

15ਲੁਧਿਆਣਾ: ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸੀਲ ਸੁਸਾਇਟੀ ਪੰਜਾਬ ਦੇ ਸਾਂਝੇ ਸੱਦੇ ਤੇ ਬੀਬੀ ਅਮਰ ਕੌਰ ਯਾਦਗਾਰ ਹਾਲ ਵਿਖੇ ਪੰਜਾਬ ਦੀਆਂ ਜਨਤਕ ਜਮਹੂਰੀ, ਬੁੱਧੀਜੀਵੀ, ਤੇ ਸਾਹਿਤਕ-ਸੱਭਿਆਚਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ), ਪੰਜਾਬ ਲੋਕ ਸੱਭਿਆਚਾਰਕ ਮੰਚ, ਪੋ੍ਰਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਕੈਨੇਡਾ, ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਪੰਜਾਬ, ਅਦਾਰਾ ਲੋਹਮਣੀ , ਬੀਕੇਯੂ (ਏਕਤਾ-ਉਗਰਾਹਾਂ), ਬੀ ਕੇ ਯੂ ਡਕੌਂਦਾ (ਧਨੇਰ), ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ ਹੌਜਰੀ ਕਾਮਾਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੀਐਸਯੂ ਲਲਕਾਰ,  ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਬੀਕੇਯੂ ਡਕੌਂਦਾ (ਬੁਰਜਗਿੱਲ), ਕਾ੍ਰਂਤੀਕਾਰੀ ਕਿਸਾਨ ਯੂਨੀਅਨ ਪੰਜਾਬ,  ਬੀਕੇਯੂ (ਕਾ੍ਰਂਤੀਕਾਰੀ), ਪੰਜਾਬ ਖੇਤ ਮਜਦੂਰ ਯੂਨੀਅਨ, ਏਟਕ, ਪੇਂਡੂ ਮਜ਼ਦੂਰ ਯੂਨੀਅਨ, ਕਾ੍ਰਂਤੀਕਾਰੀ ਸੱਭਿਆਚਾਰ ਕੇਂਦਰ, ਪੀਐਮਯੂ (ਮਸ਼ਾਲ), ਇਨਕਲਾਬੀ ਮਜ਼ਦੂਰ ਕੇਂਦਰ, ਵਰਗ ਚੇਤਨਾ ਮੰਚ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਐਫਸੀਆਈ ਐਂਡ ਫੂਡ ਏਜੰਸੀ ਪੱਲੇਦਾਰ ਯੂਨੀਅਨ (ਆਜ਼ਾਦ), ਕਾ੍ਰਂਤੀਕਾਰੀ ਮਜਦੂਰ ਸੈਂਟਰ, ਕਾ੍ਰਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਨੁਮਾਇੰਦੇ ਸ਼ਾਮਲ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ, ਆਰਸੀਐਫ ਇੰਪਲਾਈਜ਼ ਯੂਨੀਅਨ (ਰੇਲ ਕੋਚ ਫੈਕਟਰੀ ਕਪੂਰਥਲਾ), ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਵੀ ਇਸ ਮੀਟਿੰਗ ਲਈ ਇਕਮੁੱਠਤਾ ਸੰਦੇਸ਼ ਭੇਜੇ।

Continue reading

ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਜਾਣ ਦਾ ਮੇਰਾ ਤਜਰਬਾ

1ਮੇਰਾ ਨਾਮ ਰਿੰਪਲਪ੍ਰੀਤ ਕੌਰ ਹੈ, ਮੈਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਅੰਮ੍ਰਿਤਸਰ ਇਕਾਈ ਦੀ ਮੈਂਬਰ ਹਾਂ, ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਮਹਿਸੂਸ ਕਰਦੀ ਹਾਂ ਕਿ ਮੈਨੂੰ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਪਿੰਡ ਭਕਨੇ ਜਾਣ ਦਾ ਮੌਕਾ ਮਿਲ਼ਿਆ, ਉਹਨਾਂ ਦੇ ਬਾਰੇ ਹੋਰ ਜਾਨਣ ਦਾ ਮੌਕਾ ਮਿਲ਼ਿਆ।

 ਬਾਬਾ ਸੋਹਣ ਸਿੰਘ ਭਕਨਾ ਜੀ ਗਦਰ ਪਾਰਟੀ ਦੇ ਸੰਸਥਾਪਕ ਅਤੇ ਪ੍ਰਧਾਨ ਸਨ, ਉਹਨਾਂ ਦਾ ਜਨਮ 4 ਜਨਵਰੀ 1870 ਨੂੰ ਪਿੰਡ ਭਕਨੇ, ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਆਪਣੀ ਸਾਰੀ ਜਿੰਦਗੀ ਦੇਸ਼ ਦੇ ਲੇਖੇ ਲਾਈ, ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦਾ ਕੋਈ ਮੁੱਲ ਨਾ ਪਾਇਆ। ਜਿਸ ਇਤਹਾਸ ਨੂੰ ਸਕੂਲਾਂ ਵਿੱਚ ਲਾਜਮੀ ਪੜ੍ਹਾਇਆ ਜਾਣਾ ਚਾਹੀਦਾ ਸੀ, ਹੋਰ ਇਨਕਲਾਬੀ ਸ਼ਹੀਦਾਂ ਬਾਰੇ ਬੱਚਿਆਂ ਨੂੰ ਦੱਸਿਆਂ ਜਾਣਾ ਜਰੂਰੀ ਹੈ। ਉਹਨਾਂ ਬਾਰੇ ਸਕੂਲੀ ਕਿਤਾਬਾਂ ਵਿੱਚ ਜਿਕਰ ਤੱਕ ਨਹੀਂ ਹੈ। ਅੱਜ ਕੱਲ੍ਹ ਵਿਦਿਆਰਥੀਆਂ ਨੂੰ ਬਾਬਾ ਸੋਹਣ ਸਿੰਘ ਭਕਨਾ ਦਾ ਨਾਮ ਤੱਕ ਨਹੀਂ ਪਤਾ ਹੁੰਦਾ, ਕੰਮ ਤਾਂ ਦੂਰ ਦੀ ਗੱਲ ਹੈ। ਵਿਦਿਆਰਥੀਆਂ ਤੋਂ ਮੇਰਾ ਭਾਵ ਇਕੱਲਾ ਸਕੂਲੀ ਨਹੀਂ ਸਗੋਂ ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਵੀ ਹੈ। ਉਹ ਭਗਤ ਸਿੰਘ ਬਾਰੇ ਵੀ ਬੱਸ ਇਹੀ ਜਾਣਦੇ ਹੁੰਦੇ ਹਨ ਕਿ ਉਸਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਤੇ ਫਾਂਸੀ ਦਾ ਰੱਸਾ ਚੁੰਮ ਲਿਆ ਅਤੇ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦ ਭਗਤ ਸਿੰਘ ਦਾ ਨਾਮ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

Continue reading

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਅੰਮ੍ਰਿਤਸਰ ਵੱਲੋਂ ‘ਵਿਗਿਆਨ ਅਤੇ ਵਿਗਿਆਨਕ ਨਜਰੀਆ’ ਵਿਸ਼ੇ ’ਤੇ ਵਿਚਾਰ-ਚਰਚਾ!

168 ਫਰਵਰੀ ਦਿਨ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵਿਸ਼ਾ- ‘ਵਿਗਿਆਨ ਅਤੇ ਵਿਗਿਆਨਕ ਨਜਰੀਆ’ ’ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਉਸੇ ਦਿਨ ਹੀ ਵੇਰਕਾ ਕਾਲਜ ਵਿੱਚ ਇਸੇ ਵਿਸ਼ੇ ’ਤੇ ਸੈਮੀਨਾਰ ਕੀਤਾ ਗਿਆ, ਇਸ ਪ੍ਰੋਗਰਾਮ ਲਈ ਉਚੇਚੇ ਤੌਰ ਉੱਤੇ ਯੋਧਾ ਸਿੰਘ ਨੇ (ਸਹਾਇਕ ਪ੍ਰੋਫੈਸਰ, ਮਹਿੰਦਰਾ ਕਾਲਜ ਪਟਿਆਲਾ), (ਬਨਸਪਤੀ ਵਿਭਾਗ) ਬੁਲਾਰੇ ਵਜੋਂ ਹਾਜਰੀ ਭਰੀ।

 ਇਹ ਪ੍ਰੋਗਰਾਮ ਫਰਵਰੀ ਮਹੀਨੇ ਦੇ ਵਿਗਿਆਨੀਆਂ ਕਾਪਰਨਿਕਸ (19 ਫਰਵਰੀ ਜਨਮ ਦਿਨ), ਬਰੂਨੋ (17 ਫਰਵਰੀ ਨੂੰ ਸ਼ਹੀਦੀ ਦਿਨ), ਗੈਲੀਲੀਓ ਗੈਲੀਲੀ (15 ਫਰਵਰੀ ਜਨਮ ਦਿਨ) ਅਤੇ ਚਾਰਲਸ ਡਾਰਵਿਨ (12 ਫਰਵਰੀ ਜਨਮ ਦਿਨ) ਨੂੰ ਸਮਰਪਿਤ ਕਰ ਕੇ ਕਰਵਾਏ ਗਏ ਸਨ। ਇਹਨਾਂ ਵਿਗਿਆਨੀਆਂ ਨੇ ਵਿਗਿਆਨ ਦੇ ਇਤਹਾਸ ਵਿੱਚ ਨਵੀਆਂ ਖੋਜਾਂ ਲਈ, ਮਨੁੱਖਤਾਂ ਲਈ ਅਜਿਹੀ ਪਿਰਤ ਪਾਈ ਹੈ ਜਿਸ ਦੇ ਹਮੇਸ਼ਾ ਅਸੀਂ ਕਰਜਦਾਰ ਰਹਾਂਗੇ, ਉਹਨਾਂ ਦੀ ਵਿਗਿਆਨਕ ਸੂਝ, ਉਹਨਾਂ ਦੀਆਂ ਮਹਾਨ ਦੇਣਾ ਨੂੰ ਵਿਦਿਆਰਥੀਆਂ ਤੱਕ ਲੈ ਕੇ ਜਾਣ ਦੇ ਮਕਸਦ ਲਈ ਇਹ ਪ੍ਰੋਗਰਾਮ ਕਰਵਾਏ ਗਏ ਸਨ।

Continue reading

ਤਜਰਬਾ ਨਵੀਂ ਸਵੇਰ ਪਾਠਸ਼ਾਲਾ

17‘ਲਲਕਾਰ’ ਦੇ ਪਿਛਲੇ (1-15 ਜਨਵਰੀ ) ਵਿੱਚ ਮੈਂ ‘ਨਵੀਂ ਸਵੇਰ ਪਾਠਸ਼ਾਲਾ’ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਦੋ ਤਜਰਬੇ ਸਾਂਝੇ ਕੀਤੇ ਸਨ। ਇਸ ਚਿੱਠੀ ਵਿੱਚ ਮੈਂ ਦੋ ਹੋਰ ਘਟਨਾਵਾਂ ਸਾਂਝੀਆਂ ਕਰ ਰਿਹਾ ਹਾਂ।

ਬੱਚਿਆਂ ਨਾਲ਼ ਗੱਲ ਕਰਦਿਆਂ ਮੈਂ ਇਸ ਦਾ ਹਮੇਸ਼ਾ ਧਿਆਨ ਰੱਖਦਾ ਹਾਂ ਕਿ ਮੇਰੀ ਗੱਲ ਕਿੰਨੀ ਵੀ ਤਰਕਸੰਗਤ ਕਿਉਂ ਨਾ ਹੋਵੇ ਜੇ ਬੱਚਾ ਉਸ ਨੂੰ ਨਹੀਂ ਸਮਝ ਪਾ ਰਿਹਾ ਜਾਂ ਉਹ ਨਹੀਂ ਮੰਨ ਰਿਹਾ ਤਾਂ ਮੈਂ ਉਹ ਗੱਲ ਛੱਡ ਦਿੰਦਾ ਹਾਂ। ਕਈ ਵਾਰ ਬੱਚੇ ਖੁਦ ਆ ਕੇ ਕਹਿੰਦੇ ਹਨ ਕਿ ਵੀਰੇ ਤੁਹਾਡੀ ਉਸ ਦਿਨ ਵਾਲ਼ੀ ਗੱਲ ਸਹੀ ਸੀ। ਕਈ ਵਾਰ ਮੇਰੀ ਗੱਲ ਗਲਤ ਸਾਬਤ ਹੋ ਜਾਂਦੀ ਹੈ ਤਾਂ ਮੈਂ ਬੱਚੇ ਨੂੰ ਸ਼ਾਬਾਸ਼ੀ ਦੇ ਕੇ ਕਹਿ ਦਿੰਦਾ ਹਾਂ ਕਿ ਤੇਰੀ ਗੱਲ ਸਹੀ ਸੀ। ਮੈਨੂੰ ਲੱਗਦਾ ਹੈ ਅਜਿਹਾ ਹੀ ਦੋਸਤਾਨਾ ਰਿਸ਼ਤਾ ਇੱਕ ਬੱਚੇ ਅਤੇ ਅਧਿਆਪਕ ਜਾਂ ਹੋਰਾਂ ਮਿੱਤਰਾਂ-ਦੋਸਤੀਆਂ ਵਿੱਚ ਹੋਣਾ ਚਾਹੀਦਾ ਹੈ। ਇਸੇ ਨਾਲ਼ ਸਬੰਧਿਤ ਇਹ ਘਟਨਾਵਾਂ ਹਨ।

Continue reading

ਸੰਸਾਰ ਪੱਧਰ ਉੱਤੇ ਝੂਠੀਆਂ ਖ਼ਬਰਾਂ ਫੈਲਾਉਣ ਦੇ ਮਾਮਲੇ ਵਿੱਚ ਭਾਰਤ ਪਹਿਲੇ ਸਥਾਨ ’ਤੇ

Screenshot 2024-02-19 022747ਪਿਛਲੇ ਦਿਨੀਂ ਝੂਠੀਆਂ ਖਬਰਾਂ ਦੇ ਸਰਵੇਖਣ ’ਤੇ ਅਧਾਰਿਤ ਰਿਪੋਰਟ ਨਸ਼ਰ ਕੀਤੀ ਗਈ ਜਿਸ ਵਿੱਚ ਝੂਠੀਆਂ ਖਬਰਾਂ ਫੈਲਾਉਣ ਵਾਲ਼ੇ ਦੁਨੀਆਂ ਦੇ ਮੋਹਰੀ ਦੇਸ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਵਿੱਚ ਭਾਰਤ ਪਹਿਲੇ ਨੰਬਰ ’ਤੇ ਆਇਆ ਹੈ। ਜਿਕਰਯੋਗ ਹੈ ਕਿ ਇਹਨਾਂ ਝੂਠੀਆਂ ਖਬਰਾਂ ਵਿੱਚ ਵੱਡਾ ਹਿੱਸਾ ਉਹਨਾਂ ਯੋਜਨਾਬੱਧ ਫੈਲਾਈਆਂ ਜਾਂਦੀਆਂ ਖਬਰਾਂ ਦਾ ਹੈ ਜਿਹੜੀਆਂ ਭਾਜਪਾ ਆਈਟੀ ਸੈੱਲ ਵੱਲੋਂ ਫੈਲਾਈਆਂ ਜਾਂਦੀਆਂ ਹਨ।

ਬੀਤੀ 16 ਜਨਵਰੀ ਨੂੰ ਉੱਤਰਪ੍ਰਦੇਸ਼ ਦੇ ਮੁਰਾਦਾਬਾਦ ਜਿਲ੍ਹੇ ਵਿੱਚ ਗਾਂ ਹੱਤਿਆ ਦਾ ਇੱਕ ਮਾਮਲਾ ਸਾਹਮਣੇ ਆਇਆ। ਪੁਲਸ ਕੋਲ਼ ਬਜਰੰਗ ਦਲ ਦੇ ਜਿਲ੍ਹਾ ਪ੍ਰਧਾਨ ਨੇ ਰਿਪੋਰਟ ਦਰਜ ਕਰਵਾਈ ਤੇ ਦਾਅਵਾ ਕੀਤਾ ਕਿ ਮੁਸਲਮਾਨਾਂ ਨੇ ‘ਕਾਂਬੜ ਪਥ’ (ਮੁਰਾਦਾਬਾਦ) ਵਿਖੇ ਗਊ ਹੱਤਿਆ ਕੀਤੀ ਹੈ। ਭਾਜਪਾ ਆਈਟੀ ਸੈੱਲ ਵਲੋਂ ਪੂਰੇ ਇਲਾਕੇ ਵਿੱਚ ਮੁਸਲਮਾਨਾਂ ਖਿਲਾਫ ਨਫਰਤ ਦਾ ਮਹੌਲ ਬਣਾਇਆ ਗਿਆ ਤੇ ਸੋਸ਼ਲ ਮੀਡੀਆ ਰਾਹੀਂ ਮਹੌਲ ਨੂੰ ਭੜਕਾਊ ਬਣਾਇਆ ਗਿਆ। ਪਰ ਜਦੋਂ ਜਾਂਚ ਪੜ੍ਹਤਾਲ ਹੋਈ ਤਾਂ ਸਾਹਮਣੇ ਆਇਆ ਕਿ ਇਹ ਗਊ ਹੱਤਿਆ ਇਹਨਾਂ ਬਜਰੰਗ ਦਲੀਆਂ ਵੱਲੋਂ ਹੀ ਕੀਤੀ ਗਈ ਸੀ, ਫੜ੍ਹੇ ਗਏ ਤਿੰਨ ਦੋਸ਼ੀ ਬਜਰੰਗ ਦਲ ਨਾਲ਼ ਸਬੰਧਿਤ ਸਨ ਤੇ ਇਹਨਾਂ ਦਾ ਮੁੱਖ ਮਕਸਦ ਸੀ 2024 ਦੀਆਂ ਚੋਣਾਂ ਤੋਂ ਪਹਿਲਾਂ ਫਿਰਕੂ ਮਹੌਲ ਭੜਕਾਉਣਾ।

Continue reading

ਪੀਸ ਰੇਟ ’ਤੇ ਹੁੰਦੀ ਮਜਦੂਰਾਂ ਦੀ ਲੁੱਟ

Screenshot 2024-02-19 023550ਅੱਜ ਦੀ ਦੁਨੀਆਂ ਮਜਦੂਰਾਂ ਦੀ ਕਿਰਤ ਨਾਲ਼ ਹੀ ਚਲਦੀ ਹੈ ਪਰ ਅਜੋਕੇ ਸਰਮਾਏਦਾਰਾ ਪ੍ਰਬੰਧ ਵਿੱਚ ਮਜਦੂਰ ਹੀ ਸਭ ਤੋਂ ਵੱਧ ਲੁੱਟ ਦਾ ਸ਼ਿਕਾਰ ਹਨ। ਸਰਮਾਏਦਾਰਾਂ ਵੱਲੋਂ ਕੀਤੀ ਜਾਂਦੀ ਮਜਦੂਰਾਂ ਦੀ ਲੁੱਟ ਸਿਰਫ ਕਾਰਖਾਨਿਆਂ ਦੇ ਅੰਦਰ ਤੱਕ ਹੀ ਸੀਮਤ ਨਹੀਂ ਸਗੋਂ ‘ਆਊਟਸੋਰਸ’ ਕੰਮ ਰਾਹੀਂ ਸਰਮਾਏਦਾਰ ਘਰੇ ਬਹਿਕੇ ਮਜਦੂਰੀ ਕਰ ਰਹੇ ਮਜਦੂਰਾਂ ਦੀ ਵੀ ਬਹੁਤ ਲੁੱਟ ਕਰਦੇ ਹਨ। ਅੱਜ ਮੈਂ ਤੁਹਾਡੇ ਨਾਲ਼ ਅਜਿਹਾ ਹੀ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ।

Continue reading

ਆਖਰੀ ਇੱਛਾ ਤੇ ਵਸੀਅਤਨਾਮਾ •ਨਾਜ਼ਿਮ ਹਿਕਮਤ

18

ਸਾਥੀਓ, ਜੇਕਰ ਮੈਂ ਜਿਊਂਦਾ ਨਹੀਂ ਰਹਿੰਦਾ ਵੇਖਣ ਲਈ ਉਹ ਦਿਨ
-ਮੇਰਾ ਮਤਲਬ, ਜੇਕਰ ਮੈਂ ਮਰਜਾਵਾਂ ਅਜਾਦੀ ਆਉਣ ਤੋਂ ਪਹਿਲਾਂ
ਤਾਂ ਮੈਂਨੂੰ ਚੁੱਕ ਲਿਜਾਣਾ
ਤੇ ਦਫਨਾ ਦੇਣਾ ਅਨਾਤੋਲਿਆ ਦੇ ਕਿਸੇ ਪਿੰਡ ਦੇ ਕਬਰਸਤਾਨ ਵਿੱਚ

ਮਜਦੂਰ ਓਸਮਾਨ ਜਿਸਨੂੰ ਗੋਲ਼ੀ ਮਾਰਨ ਦਾ ਹੁਕਮ ਦਿੱਤਾ ਹਸਨ ਬੇਈ ਨੇ
ਲੰਮਾਂ ਪੈ ਸਕਦਾ ਹੈ ਮੇਰੀ ਇੱਕ ਬਗਲ ’ਚ, ਅਤੇ ਦੂਸਰੇ ਪਾਸੇ
ਸ਼ਹੀਦ ਆਇਸ਼ਾ, ਜਿਸਨੇ ਜਨਮ ਦਿੱਤਾ ਰਾਈ ਦੇ ਖੇਤ ’ਚ
ਅਤੇ ਚਾਲ੍ਹੀਆਂ ਦਿਨਾਂ ਵਿੱਚ ਮਰ ਗਈ।

ਟ੍ਰੈਕਟਰ ਅਤੇ ਖੇਤ ਲੰਘ ਸਕਦੇ ਹਨ ਕਬਰਸਤਾਨ ’ਚੋਂ–
ਪਹੁ-ਫੁਟਾਲੇ ਦੀ ਲੋਅ, ਨਵੇਂ ਲੋਕ, ਡੀਜਲ ਦੀ ਬਾਸ਼ਨਾ,
ਸਾਂਝੇ ਖੇਤ, ਪਾਣੀ ਨਾਲ਼ ਭਰੀਆਂ ਨਹਿਰਾਂ
ਨਾ ਸੋਕਾ ਅਤੇ ਨਾ ਹੀ ਪੁਲਸ ਦਾ ਡਰ।

Continue reading

ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਤੇ ਇਸ ਨਾਲ਼ ਜੁੜੀ ਫਿਰਕੂ ਸਿਆਸਤ ਦਾ ਇਤਿਹਾਸ : ਹਾਕਮਾਂ ਦੀਆਂ ‘ਪਾੜੋ ਤੇ ਰਾਜ ਕਰੋ’ ਦੀਆਂ ਚਾਲਾਂ ਨੂੰ ਪਛਾਣੋ! – ਅਸਲ ਬੁਨਿਆਦੀ ਮੰਗਾਂ-ਮਸਲਿਆਂ ਲਈ ਇੱਕਜੁੱਟ ਹੋਵੋ! •ਸੰਪਾਦਕੀ

2ਬੀਤੀ 22 ਫਰਵਰੀ ਨੂੰ ਅਯੋਧਿਆ ਵਿੱਚ ਭਾਜਪਾ-ਆਰ.ਐਸ.ਐਸ. ਦੁਆਰਾ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ। ਨਾ-ਸਿਰਫ ਸੰਘ ਪਰਿਵਾਰ ਤੇ ਇਸਦੀਆਂ ਜਥੇਬੰਦੀਆਂ ਸਗੋਂ ਆਮ ਹਿੰਦੂ ਅਬਾਦੀ ਦੁਆਰਾ ਵੀ ਨਿਰੋਲ ਧਾਰਮਿਕ ਸ਼ਰਧਾ ਕਾਰਨ ਇਸ ਦਿਨ ਜਸ਼ਨ ਮਨਾਇਆ ਗਿਆ। ਭਾਵੇਂ ਇਸ ਸਮਾਗਮ ਨੂੰ ਇੱਕ ਧਾਰਮਿਕ ਸਮਾਗਮ ਵਜੋਂ ਪ੍ਰਚਾਰਿਆ ਗਿਆ ਤੇ ਆਮ ਹਿੰਦੂ ਅਬਾਦੀ ਦੇ ਵੱਡੇ ਹਿੱਸਾ ਨੇ ਇਸ ਦਿਨ ਧਾਰਮਿਕ ਸ਼ਰਧਾ ਦੇ ਰੂਪ ਵਿੱਚ ਜਸ਼ਨ ਵੀ ਮਨਾਇਆ ਪਰ ਅਸਲ ਵਿੱਚ ਇਸ ਉਦਘਾਟਨ ਦੀਆਂ ਤਿਆਰੀਆਂ ਤੋਂ ਲੈਕੇ ਰਾਮ ਦੀ ਮੂਰਤੀ ਸਥਾਪਤ ਕਰਨ ਦੀਆਂ ਰਸਮ ਨਿਭਾਉਣ ਤੱਕ ਦੀਆਂ ਸਾਰੀਆਂ ਸਰਗਮੀਆਂ ’ਚ ਮੋਦੀ ਦੀ ਦਿੱਖ ਨੂੰ ਹਿੰਦੂਆ ਦੇ ਰਾਖੇ ਤੇ ਨਾਇਕ ਵਜੋਂ ਪੇਸ਼ ਕੀਤਾ ਗਿਆ। ਸੰਘ ਪਰਿਵਾਰ ਦਾ ਮਕਸਦ ਇਸ ਸਮਾਗਮ ਰਾਹੀਂ ਰਾਮ ਮੰਦਰ ਨੂੰ “ਹਿੰਦੂ ਰਾਸ਼ਟਰ” ਦੇ ਪ੍ਰਤੀਕ ਵਜੋਂ ਸਥਾਪਤ ਕਰਨਾ ਸੀ ਅਤੇ ਇਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਰਿਹਾ।   

Continue reading

ਕੈਥੇ ਕੌਲਵਿਟਜ – ਜਰਮਨੀ ਦੀ ਲੋਕ ਕਲਾਕਾਰ

WhatsApp Image 2024-01-30 at 18.23.36_35ca801b“ਮਨੁੱਖੀ ਇਤਿਹਾਸ ਦੀਆਂ ਅਮੁੱਕ ਲਹਿਰਾਂ ਉੱਤੇ ਸਵਾਰ ਇਹ ਕਿਰਤੀ ਲੋਕ, ਹੱਡ ਗਲਾਉਂਦੇ, ਸੰਘਰਸ਼ ਕਰਦੇ ਤੇ ਸੁਪਨੇ ਸੰਜੋਦੇ ਨੇ; ਆਪਣੀ ਫੁੱਟ ਤੇ ਅਗਿਆਨਤਾ ਦੇ ਜਕੜੇ ਇਹ ਕਦੇ ਕਦਾਈਂ ਸੁਚੇਤ ਹੋ ਬਗਾਵਤਾਂ ਮਘਾਉਂਦੇ ਤੇ ਅਕਸਰ ਅਜਿਹੀਆਂ ਹਸਤੀਆਂ ਆਪਣੇ ਵਿੱਚੋਂ ਉਗਮਾਉਂਦੇ ਨੇ ਜਿਹੜੀਆਂ ਕੁੱਲ ਜਗਤ ਨੂੰ ਇਹਨਾਂ ਦੀ ਦੱਬੀ ਖੂਬਸੂਰਤੀ ਤੇ ਅਥਾਹ ਪ੍ਰਤਿਭਾ ਦਾ ਨਮੂਨਾ ਪੇਸ਼ ਕਰਦੀਆਂ ਨੇ, ਅਜਿਹਾ ਨਮੂਨਾ ਜੀਹਦੇ ਬਗੈਰ ਮਨੁੱਖੀ ਸੱਭਿਅਤਾ ਚਿਤਵੀ ਵੀ ਨਹੀਂ ਜਾ ਸਕਦੀ।

ਅਜਿਹੀ ਹੀ ਹਸਤੀ ਹੈ ਜਰਮਨੀ ਦੀ ਕੈਥੇ ਕੌਲਵਿਟਜ।”

ਇਹ ਸ਼ਬਦ ਮਸ਼ਹੂਰ ਪੱਤਰਕਾਰ ਤੇ ਭਾਰਤ ਦੀ ਅਜਾਦੀ ਲਹਿਰ ਤੇ ਚੀਨ ਦੇ ਇਨਕਲਾਬ ਲਈ ਅਵਾਜ ਬੁਲੰਦ ਕਰਨ ਵਾਲ਼ੀ ਉੱਘੀ ਅਮਰੀਕੀ ਕਾਰਕੁੰਨ ਐਗਨਸ ਸਮੈਡਲੀ ਵੱਲੋਂ ਕੈਥੇ ਕੌਲਵਿਟਜ ਉੱਤੇ ਲਿਖੇ ਲੇਖ ਵਿੱਚੋਂ ਹਨ।

Continue reading

ਧਾਰਾ 295-ਏ ਕਿਉਂ ਰੱਦ ਹੋਣੀ ਚਾਹੀਦੀ ਹੈ?

3ਧਾਰਾ 295-ਏ ਭਾਰਤ ਦੇ ਕਨੂੰਨ ਵਿਚਲੀ ਇੱਕ ਗੈਰ-ਜਮਹੂਰੀ ਧਾਰਾ ਹੈ ਜਿਸਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਹ ਧਾਰਾ ਧਾਰਮਿਕ ਭਾਵਨਾ ਭੜਕਣ ਨੂੰ ਬਹਾਨਾ ਬਣਾ ਕੇ ਜੁਬਾਨਬੰਦੀ ਕਰਨ ਦਾ ਸਰਕਾਰੀ ਔਜਾਰ ਹੈ ਜਿਸਦੀ ਇਸ ਵੇਲੇ ਭਾਜਪਾ ਪੂਰੀ ਦੁਰਵਰਤੋਂ ਕਰ ਰਹੀ ਹੈ। ਇਹ ਕੋਈ ਇਕੱਲੀ ਧਾਰਾ ਨਹੀਂ ਹੈ ਸਗੋਂ ਦੇਸ਼ਧ੍ਰੋਹ (124-ਏ) ਤੇ ਯੂ.ਏ.ਪੀ.ਏ. ਵਰਗੀਆਂ ਹੋਰ ਅਜਿਹੀਆਂ ਕਈ ਧਾਰਾਵਾਂ ਹਨ ਜੋ ਨਾਗਰਿਕ ਹੱਕਾਂ ਨੂੰ ਖਤਮ ਕਰਕੇ ਹਕੂਮਤੀ ਜਬਰ ਦਾ ਸੰਦ ਬਣਦੀਆਂ ਹਨ। ਭਾਰਤ ਦਾ ਸੰਵਿਧਾਨ ਅੰਗਰੇਜਾਂ ਦੇ ਬਸਤੀਵਾਦੀ ਸੰਵਿਧਾਨ ਦੀ ਹੀ ਉਪਜ ਹੈ ਤੇ ਇਸਦੀਆਂ ਬਹੁਤ ਸਾਰੀਆਂ ਜਾਬਰ ਧਾਰਾਵਾਂ ਅੰਗਰੇਜਾਂ ਵਾਲ਼ੀਆਂ ਹੀ ਹਨ ਜੋ ਭਾਰਤ ਦੇ ਲੋਕਾਂ ਉੱਪਰ ਜਬਰ ਕਰਨ ਦੇ ਮਕਸਦ ਲਈ ਬਣਾਈਆਂ ਗਈਆਂ ਸਨ। ਇਸ ਕਰਕੇ ਅਜਿਹੀਆਂ ਧਾਰਾਵਾਂ ਨੂੰ ਖਤਮ ਕਰਨ ਅਤੇ ਨਾਗਰਿਕਾਂ ਹੱਕਾਂ ਦੀ ਜਾਮਨੀ ਤੇ ਹਕੂਮਤ ਹੱਥ ਅੰਨ੍ਹੀਆਂ ਤਾਕਤਾਂ ਨਾ ਦੇਣ ਵਾਲ਼ੇ ਕਨੂੰਨ ਬਣਾਉਣ ਦੀ ਮੰਗ ਅੱਜ ਦੇ ਸਮੇਂ ਵਿੱਚ ਜਮਹੂਰੀ ਹੱਕਾਂ ਦੀ ਅਹਿਮ ਮੰਗ ਬਣਦੀ ਹੈ। 

Continue reading

ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਨਵੇਂ ਤਿੰਨ ਅਪਰਾਧਿਕ ਕਨੂੰਨਾਂ ਤੋਂ ਲੋਕਾਂ ਨੂੰ ਖਤਰਾ ਕਿੰਨਾ?

4ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ  20 ਦਸੰਬਰ ਨੂੰ ਸੰਸਦ ਵਿੱਚ ਪੇਸ਼ ਤਿੰਨ ਅਪਰਾਧਿਕ ਬਿਲ ਕੀਤੇ ਗਏ। ਅਮਿਤ ਸ਼ਾਹ ਨੇ ਇੱਕ ਘੰਟੇ ਤੋਂ ਵੱਧ ਸਮੇਂ ਸੰਸਦ ’ਚ ਭਾਸ਼ਣ ਦਿੱਤਾ ਤੇ ਦੱਸਿਆ ਕਿ ਕਿਵੇਂ ਇਹ ਕਨੂੰਨ ਲੋਕਪੱਖੀ ਹਨ ਤੇ ਅਸੀਂ ਅੰਗਰੇਜਾਂ ਦੇ ਖਤਰਨਾਕ ਕਨੂੰਨ ਨੂੰ ਬਦਲ ਦਿੱਤਾ ਹੈ ਤੇ ਸਾਡੀ ਸਰਕਾਰ ਨਵੇਂ ਭਾਰਤੀ ਭਾਵਨਾ ਵਾਲੇ ਕਨੂੰਨ ਲੈਕੇ ਆਈ ਹੈ। ਇਹਨਾਂ ਕਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਸੰਸਦ ’ਚੋਂ ਵਿਰੋਧੀ ਧਿਰਾਂ ਦੇ 150 ਸੰਸਦ ਮੈਬਰਾਂ ਨੂੰ ਮੁਅੱਤਲ ਕਰ ਦਿੱਤਾ ਸੀ। ਅਮਿਤ ਸ਼ਾਹ ਦੇ ਭਾਸ਼ਣ ਤੋਂ ਬਾਅਦ ਇਹ ਤਿੰਨ ਕਨੂੰਨ ਬਿਨਾਂ ਕਿਸੇ ਬਹਿਸ ਦੇ ਸੰਸਦ ’ਚ ਉਸੇ ਦਿਨ ਹੀ ਪਾਸ ਹੋ ਗਏ ਤੇ ਰਾਸ਼ਟਰਪਤੀ ਨੇ ਵੀ ਕਨੂੰਨ ਲਾਗੂ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਮੋਦੀ ਭਾਰਤ ਨੂੰ ‘ਮਦਰ ਆਫ ਡੇਮੋਕ੍ਰੇਸੀ’ (ਜਮਹੂਰੀਅਤ ਦੀ ਮਾਂ) ਕਹਿੰਦਾ ਹੈ ਪਰ ਇਹ ਕਹਿੰਦਿਆਂ ਇਹਨਾਂ ਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ। ਜਿਹੜੀ ਸੰਸਦ ’ਚ ਕਨੂੰਨ ਬਿਨਾਂ ਕਿਸੇ ਬਹਿਸ ਤੋਂ ਪਾਸ ਹੋ ਜਾਣ ਤੇ ਵਿਰੋਧੀ ਧਿਰ ਨੂੰ ਬੋਲਣ ਨਾ ਦਿੱਤਾ ਜਾਵੇ ਓਥੇ ਜਮਹੂਰੀਅਤ ਕਿੰਨੀ ਕੁ ਹੈ ਸਹਿਜੇ ਹੀ ਅੰਦਾਜਾ ਲੱਗ ਜਾਂਦਾ ਹੈ। ਚੱਲੋ, ਖ਼ੈਰ ਹੁਣ ਆਪਾਂ ਕਨੂੰਨਾਂ ਵੱਲ ਪਰਤਦੇ ਹਾਂ। ਨਵੇਂ ਤਿੰਨ ਅਪਰਾਧਿਕ ਕਨੂੰਨ ਆਈ ਪੀ.ਸੀ. ਭਾਵ ‘ਇੰਡੀਅਨ ਪੀਨਲ ਕੋਡ 1860’ ਜੋਕਿ ਜੁਰਮਾਂ ਦੀ ਸਜਾ ਤੈਅ ਕਰਨ ਵਾਲ਼ਾ ਕਨੂੰਨ ਸੀ ਦੀ ਥਾਂ ‘ਭਾਰਤੀਆ ਨਿਆਂ ਸੰਹਿਤਾ’ ਲਵੇਗੀ ਇਸੇ ਤਰ੍ਹਾਂ ਸੀ.ਆਰ.ਪੀ.ਸੀ. ਭਾਵ ‘ਕਿ੍ਰਮੀਨਲ ਪ੍ਰੋਸੀਜਰ ਕੋਡ 1973’ ਜੋਕਿ ਐਫ.ਆਈ.ਆਰ. ਤੋਂ ਲੈਕੇ ਫੈਸਲੇ ਤੱਕ ਦੀ ਪ੍ਰਕਿਰਿਆ ਦੱਸਦਾ ਹੈ ਦੀ ਥਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਲਵੇਗੀ ਤੇ ‘ਇੰਡੀਅਨ ਐਵੀਡੈਂਸ ਐਕਟ 1872’ ਦੀ ਥਾਂ ‘ਭਾਰਤੀ ਸਾਕਸ਼ਿਆ ਅਧਿਨਿਯਮ’ ਲਵੇਗਾ। ਇਹ ਤਿੰਨੇ ਅਪਰਾਧਿਕ ਕਨੂੰਨ ਹਨ ਜੋ ਅਪਰਾਧਿਕ ਪ੍ਰਕਿਰਿਆ ਤੈਅ ਕਰਦੇ ਹਨ। ਏਥੇ ਇਹ ਵੀ ਜਿਕਰਯੋਗ ਹੈ ਕਿ ਦੱਖਣ ਭਾਰਤ ਦੇ ਸੂਬਿਆਂ ਨੇ ਇਹਨਾਂ ਕਨੂੰਨਾਂ ਦੇ ਹਿੰਦੀ ਭਾਸ਼ਾ ਦੇ ਨਾਵਾਂ ’ਤੇ ਸਖ਼ਤ ਇਤਰਾਜ ਕੀਤਾ ਹੈ। ਮੁੱਢਲੇ ਤੌਰ ’ਤੇ ਇਹ ਕਨੂੰਨ ਪਿਛਲੇ ਕਨੂੰਨਾਂ ਦਾ ਹੀ ਦੁਹਰਾਅ ਹੈ ਪਰ ਕੁੱਝ ਵੱਡੇ ਬਦਲਾਅ ਕੀਤੇ ਗਏ ਹਨ ਜੋ ਸਾਡੇ ਪੂਰੇ ਕਨੂੰਨੀ ਤੰਤਰ ਨੂੰ ਪ੍ਰਭਾਵਿਤ ਕਰਨਗੇ।

Continue reading

ਭਾਰਤੀ ਕਾਮਿਆਂ ਨੂੰ ਜੰਗ ਵਿੱਚ ਝੋਕਣ ਦੀ ਲਈ ਪੱਬਾਂ ਭਾਰ ਲੋਟੂ ਹਾਕਮ!: ਮੋਦੀ ਸਰਕਾਰ ਨੇ 42,000 ਕਾਮੇ ਇਜਰਾਇਲ ਭੇਜਣ ਲਈ ਕੀਤਾ ਇਜਰਾਇਲੀ ਧਾੜਵੀਆਂ ਨਾਲ਼ ਇਕਰਾਰ!

5ਇਜਰਾਇਲੀ ਧਾੜਵੀਆਂ ਨੇ ਫਲਸਤੀਨ ਦੇ ਲੋਕਾਂ ਉੱਪਰ ਨਿਹੱਕੀ ਜੰਗ ਥੋਪੀ ਹੋਈ ਹੈ। ਇਸ ਜੰਗ ਕਾਰਨ ਖੁਦ ਇਜਰਾਇਲ ਦੇ 5 ਲੱਖ ਲੋਕ ਇਜਰਾਇਲ ਛੱਡ ਕੇ ਹੋਰ ਦੇਸ਼ਾਂ ਵਿੱਚ ਜਾ ਚੁੱਕੇ ਹਨ। ਹੋਰਾਂ ਦੇਸ਼ਾਂ ਤੋਂ ਆ ਕੇ ਇਜਰਾਇਲ ਵਿੱਚ ਕੰਮ ਕਰਨ ਵਾਲ਼ੇ ਕਾਮੇ ਵੀ ਜੰਗ ਕਾਰਨ ਇਜਰਾਇਲ ਛੱਡ ਰਹੇ ਹਨ। ਲੱਗਭੱਗ 17,000 ਕਾਮੇ ਆਪਣੇ ਦੇਸ਼ਾਂ ਨੂੰ ਮੁੜ ਗਏ ਹਨ। ਜਿੱਥੇ ਸੰਸਾਰ ਭਰ ਵਿੱਚ ਫਲਸਤੀਨ ਦੇ ਹੱਕ ਵਿੱਚ ਵੱਡੇ ਰੋਸ ਮੁਜਹਾਰੇ ਹੋ ਰਹੇ ਹਨ, ਸੰਸਾਰ ਭਰ ਵਿੱਚੋਂ ਫਲਸਤੀਨ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਜਾ ਰਿਹਾ ਹੈ। ਉੱਥੇ ਭਾਰਤ ਦੀ ਯੂਨੀਅਨ ਸਰਕਾਰ ਭਾਜਪਾ ਦੀ ਬੇਸ਼ਰਮੀ, ਮਜਦੂਰ ਵਿਰੋਧੀ ਕਾਰਵਾਈ ਸਾਹਮਣੇ ਆਈ ਹੈ। ਵਿਦੇਸ਼ ਮੰਤਰੀ ਨੇ 42,000 ਭਾਰਤੀ ਉਸਾਰੀ ਮਜਦੂਰਾਂ ਨੂੰ ਇਜਰਾਇਲ ਭੇਜਣ ਦਾ ਇਕਰਾਰ ਕੀਤਾ ਹੈ। ਇਸਤੋਂ ਪਹਿਲਾਂ ਵੀ 18,000 ਭਾਰਤੀ ਕਾਮੇ ਇਜਰਾਇਲ ਵਿੱਚ ਹਨ। ਹਰਿਆਣਾ ਸਰਕਾਰ ਦੇ ਰਾਸ਼ਟਰੀ ਕੌਸਲ ਰੁਜ਼ਗਾਰ ਵਿਕਾਸ ਮੰਤਰਾਲੇ ਨੇ ਗਰੀਬੀ ਤੇ ਬੇਰੁਜਗਾਰੀ ਦੇ ਭੰਨੇ 10,000 ਮਜਦੂਰਾਂ ਨੂੰ ਉਸਾਰੀ ਖੇਤਰ ਅੰਦਰ ਕੰਮ ਕਰਨ ਲਈ ਅਸਾਮੀਆਂ ਕੱਢ ਦਿੱਤੀਆਂ ਹਨ। ਓਧਰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਵੀ ਕਨੂੰਨੀ ਤੌਰ ਉੱਤੇ ਅਸਾਮੀਆਂ ਕੱਢ ਦਿੱਤੀਆਂ ਹਨ। ਜਦੋਂ ਸਾਰੇ ਸੰਸਾਰ ਵਿੱਚ ਇਹ ਗੱਲ ਜੱਗ ਜਾਹਰ ਹੈ ਕਿ ਜੰਗ ਕਾਰਨ ਇਜਰਾਇਲ-ਫਲਸਤੀਨ  ਦਾ ਇੱਕ ਵੀ ਕੋਨਾ ਸੁਰੱਖਿਅਤ ਨਹੀਂ ਉੱਥੇ ਭਾਰਤੀ ਹਕੂਮਤ ਇਜਰਾਇਲੀ ਧਾੜਵੀਆਂ ਦੇ ਹੱਕ ਵਿੱਚ ਖਲੋਤੀ ਹੈ।

Continue reading

ਆਈਆਈਟੀ-ਬੀਐੱਚਯੂ ਵਿੱਚ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ – ਭਾਜਪਾ ਦੀ ਸ਼ਹਿ ਹੇਠ ਪਲਦੇ ਬਲਾਤਕਾਰੀ

Screenshot 2024-01-31 224950“ਮੈਂ ਆਈਆਈਟੀ- ਬਨਾਰਸ ਹਿੰਦੂ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੀ ਹਾਂ। 2 ਨਵੰਬਰ ਦੀ ਰਾਤ ਕਰੀਬ ਡੇਢ ਵਜੇ, ਮੈਂ ਹੋਸਟਲ ਤੋਂ ਸੈਰ ਲਈ ਨਿੱਕਲੀ ਸੀ। ਮੈਨੂੰ ਮੇਰਾ ਇੱਕ ਦੋਸਤ ਮਿਲ਼ ਗਿਆ… ਅਸੀਂ ਇਕੱਠੇ ਤੁਰ ਰਹੇ ਸੀ ਜਦੋਂ ਇੱਕ ਮੋਟਰਸਾਈਕਲ, ਜਿਸ ’ਤੇ ਤਿੰਨ ਜਣੇ ਸਵਾਰ ਸੀ, ਪਿੱਛੋਂ ਸਾਡੇ ਨੇੜੇ ਆਇਆ। ਉਹਨਾਂ ਨੇ ਮੋਟਰਸਾਈਕਲ ਉੱਥੇ ਖੜ੍ਹਾ ਕੀਤਾ ਅਤੇ ਮੈਨੂੰ ਮੇਰੇ ਦੋਸਤ ਤੋਂ ਅਲੱਗ ਕਰ ਦਿੱਤਾ। ਉਹਨਾਂ ਨੇ ਮੇਰਾ ਮੂੰਹ ਘੁੱਟ ਕੇ ਬੰਦ ਕਰ ਦਿੱਤਾ ਅਤੇ ਮੈਨੂੰ ਇੱਕ ਕੋਨੇ ਵਿੱਚ ਲੈ ਗਏ, ਮੈਨੂੰ ਜਬਰਦਸਤੀ ਚੁੰਮਿਆ, ਮੇਰੇ ਕੱਪੜੇ ਉਤਾਰੇ ਅਤੇ ਫੋਟੋਆਂ ਤੇ ਵੀਡਿਓ ਬਣਾਈਆਂ। ਜਦੋਂ ਮੈਂ ਮਦਦ ਲਈ ਰੌਲਾ ਪਾਇਆ ਤਾਂ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਹਨਾਂ ਨੇ 10-15 ਮਿੰਟਾਂ ਬਾਅਦ ਮੈਨੂੰ ਜਾਣ ਦਿੱਤਾ।”

Continue reading

ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ -27

21(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-22, 1-15 ਜਨਵਰੀ 2024)

ਪਿਛਲੇ ਲੇਖ ਵਿੱਚ ਅਸੀਂ ਲੋਕਾਇਤ ਦਰਸ਼ਨ ਦੇ ਚੇਤਨਾ ਸਬੰਧੀ ਨਜਰੀਏ ਬਾਰੇ ਗੱਲ ਕਰ ਚੁੱਕੇ ਹਾਂ। ਸਮਾਜਿਕ ਚੇਤਨਾ ਦੇ ਹੋਰ ਰੂਪਾਂ ਵਾਂਗ ਦਾਰਸ਼ਨਿਕ ਸੰਘਰਸ਼ ਉੱਚ ਉਸਾਰ ਦਾ ਹਿੱਸਾ ਹੁੰਦਾ ਹੈ। ਜਮਾਤੀ ਸਮਾਜ ਵਿੱਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ਦੇ ਹਿਸਾਬ ਨਾਲ਼ ਬਣਨ ਵਾਲ਼ੇ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਠੋਸ ਪਦਾਰਥਕ ਆਧਾਰ ’ਤੇ, ਉੱਚ ਉਸਾਰ ਉੱਸਰਦਾ ਹੈ। ਨਿਸ਼ਚਿਤ ਪੈਦਾਵਾਰੀ ਸਬੰਧਾਂ ਮੁਤਾਬਕ ਸਮਾਜਿਕ ਸਬੰਧ ਬਣਦੇ ਹਨ। ਇਤਿਹਾਸਕ ਤੌਰ ’ਤੇ, ਬਰਾਬਰੀ ਵਾਲ਼ੇ ਆਦਮ ਕਬਾਇਲੀ ਸਾਮਵਾਦੀ ਪ੍ਰਬੰਧ ਦੇ ਖੰਡਰਾਂ ’ਤੇ ਜਮਾਤੀ ਸਮਾਜ ਦੀ ਉਤਪਤੀ ਹੁੰਦੀ ਹੈ। ਬਿਨਾਂ ਸ਼ੱਕ ਆਦਮ ਕਬਾਇਲੀ ਸਾਮਵਾਦੀ ਪ੍ਰਬੰਧ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਹੀਂ ਹੁੰਦੀ ਸੀ। ਇਸ ਤਰ੍ਹਾਂ ਦੀ ਲੁੱਟ ਦਾ ਪਦਾਰਥਕ ਆਧਾਰ ਹੀ ਮੌਜੂਦ ਨਹੀਂ ਸੀ। ਉਹ ਪ੍ਰਬੰਧ ਕੁਦਰਤ ਦੀ ਬੇਰਹਿਮ ਗੁਲਾਮੀ ਦੀ ਮਾਰ ਝੱਲਦਾ ਹੋਇਆ, ਪੈਦਾਵਾਰ ਦੇ ਮਾਮਲੇ ਵਿੱਚ ਥੁੜਾਂ ਮਾਰਿਆ ਪ੍ਰਬੰਧ ਸੀ। ਪੈਦਾਵਾਰੀ ਤਾਕਤਾਂ ਦੇ ਵਿਕਾਸ ਨਾਲ਼ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਪੈਦਾਵਾਰੀ ਕਿਰਿਆ ਦੌਰਾਨ ਕਿਰਤ ਦੀ ਵੰਡ ਹੁੰਦੀ ਹੈ ਅਤੇ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਔਰਤ ਅਤੇ ਮਰਦ ਦੇ ਕੰਮ ਦੀ ਵੰਡ ਮਨੁੱਖੀ ਇਤਿਹਾਸ ਦੀ ਪਹਿਲੀ ਕਿਰਤ ਵੰਡ ਹੈ।

Continue reading

ਅਰਜਨਟੀਨਾ ਦੇ ਲੋਕ ਫਿਰ ਪਏ ਸੰਘਰਸ਼ਾਂ ਦੇ ਰਾਹ!

Screenshot 2024-01-31 225632“ਖਾਲੀ ਭਾਂਡਿਆਂ ਦੇ ਖੜਕਣ ਦਾ ਸ਼ੋਰ, ਜਦੋਂ ਤੱਕ ਉਹ ਕੁਰਸੀ ਤੋਂ ਲਹਿੰਦਾ ਨਹੀਂ” ਦੇ ਨਾਅਰੇ, ਅਰਜਨਟੀਨਾ ਦੇ ਨਵੇਂ ਚੁਣੇ ਗਏ ਰਾਸਟਰਪਤੀ ਹਾਵੀਐਰ ਹੈਰਾਰਦੋ ਮਿਲੇਈ ਦਾ ਸੁਆਗਤ ਕਰ ਰਹੇ ਹਨ। 5 ਜਨਵਰੀ ਨੂੰ ਰਾਜਧਾਨੀ ਬੂਏਨੋਸ ਏਅਰਸ ਅਤੇ ਅਰਜਨਟੀਨਾ ਦੇ ਕਈ ਇਲਾਕਿਆਂ ਦੀਆਂ ਸੜਕਾਂ ਦਾ ਇਹ ਮੰਜਰ, ਮਿਲੇਈ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬਣਿਆ ਹੈ।

Continue reading

ਵਿਗਿਆਨਕ ਅਤੇ ਤਕਨੀਕੀ ਖੇਤਰਾਂ ਵਿੱਚ ਸੱਜੀ-ਭਟਕਾਅਵਾਦੀ ਹਵਾ ਨੂੰ ਪਛਾੜ ਲਗਾਉਣੀ – ਚਿੰਗੁਆ ਅਤੇ ਪੀਕਿੰਗ ਯੂਨੀਵਰਸਿਟੀ ਦੇ ਜਨਤਕ ਅਲੋਚਨਾ ਸਮੂਹ ਵੱਲੋਂ

Screenshot 2024-01-31 231453(ਪਹਿਲੀ ਕਿਸ਼ਤ)

(ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 13’ਵਾਂ ਲੇਖ ਹੈ – ਸੰਪਾਦਕ)

Continue reading

27 ਜਨਵਰੀ (ਕਹਾਣੀ) – ਗਿਆਨੀ ਗੁਰਮੁਖ ਸਿੰਘ ਮੁਸਾਫਿਰ

Screenshot 2024-01-31 231803“ਇਸ ਥੜੇ ਉੱਤੇ, ਇੱਕ ਵੱਡੇ ਛਤਰ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ। ਪ੍ਰੇਡ-ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ। ਇੱਥੇ ਮਲਕਾ ਰਾਣੀ ਬੈਠੀ ਸੀ। ਮਲਕਾ ਦਾ ਮਾਲਕ, ਪ੍ਰਧਾਨ ਮੰਤਰੀ ਜੀ ਤੇ ਉਨ੍ਹਾਂ ਦੇ ਵਜੀਰ ਇੱਥੇ ਬੈਠੇ ਸਨ। ਉਪ-ਰਾਸ਼ਟਰਪਤੀ, ਅਹੁ ਬਿਲਕੁਲ ਸਾਹਮਣੇ; ਉਹ ਜਗ੍ਹਾ ਬਦੇਸ਼ੀ ਪ੍ਰਾਹੁਣਿਆਂ ਲਈ ਸੀ। ਮੈਂਬਰ ਲੋਕ ਤੇ ਹੋਰ ਸ਼ਹਿਰ ਦੇ ਪਤਵੰਤੇ ਇਨ੍ਹਾਂ ਕੁਰਸੀਆਂ ਅਤੇ ਬੈਂਚਾਂ ’ਤੇ ਬੈਠੇ ਸਨ। ਆਮ ਦੁਨੀਆਂ ਅਹੁ ਸਾਹਮਣੇ ਫਵ੍ਹਾਰੇ ਦੇ ਨਾਲ਼ ਨਾਲ਼ ਜਾਂਦੇ ਜੰਗਲੇ ਦੇ ਅੰਦਰ ਤਾੜੀ ਹੋਈ ਸੀ। ਮੈਂ ਜੰਗਲਾ ਟੱਪ ਕੇ ਉੱਥੇ ਅਹੁ ਸਾਹਮਣੇ ਨਿੱਕਿਆਂ ਅਫਸਰਾਂ ਵਾਲ਼ੀ ਜਗ੍ਹਾ ’ਤੇ ਪਹੁੰਚ ਗਿਆ ਸਾਂ। ਜਰਾ ਹਿੰਮਤ ਕਰ ਕੇ ਮੈਂ ਸਭ ਕੁੱਝ ਵੇਖ ਲਿਆ।” ਇੱਕ ਜੁਆਨ ਜਿਹਾ ਜਮਾਂਦਾਰ, ਮਾੜੂਏ ਜਿਹੇ, ਕੁੱਬੇ, ਬੁੱਢੇ ਜਮਾਂਦਾਰ ਨੂੰ ਇਹ ਸਭ ਕੁੱਝ ਵਿਖਾ ਰਿਹਾ ਸੀ। ਕੁੱਬਾ ਜਮਾਂਦਾਰ ਝਾੜੂ ਦੇਂਦਿਆਂ ਬੜੀ ਮੁਸ਼ਕਲ ਨਾਲ਼ ਧੌਣ ਉੱਚੀ ਕਰ ਕੇ ਦੇਖਦਾ ਸੀ। ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢੜੇ ਨੇ ਬੜੀ ਹੈਰਾਨੀ ਨਾਲ਼ ਕਿਹਾ:

“ਨਾਨੂੰ, ਸੱਚਮੁੱਚ ਤੂੰ ਆਪਣੀਂ ਅੱਖੀਂ ਇਹ ਸਭ ਕੁੱਝ ਵੇਖਿਆ ਹੈ?”

“ਹਾਂ! ਚਾਚਾ ਝੰਡੂ, ਹਾਂ!”

Continue reading

ਲੋਕ ਦਬਾਅ ਹੇਠ ਪੀੜਤ ਬੱਚੀ ਦਾ ਕਾਤਲ ਗਿ੍ਰਫਤਾਰ

8ਬੀਤੀ 19 ਜਨਵਰੀ ਨੂੰ ਚੰਡੀਗੜ੍ਹ ਦੀ ਮਜਦੂਰ ਬਸਤੀ ਹੱਲੋਮਾਜਰਾ ਵਿੱਚ ਇੱਕ ਅੱਠ ਸਾਲਾ ਮਾਸੂਮ ਬੱਚੀ ਦੇ ਕਤਲ ਦੀ ਘਿਣਾਉਣੀ ਵਾਰਦਾਤ ਵਾਪਰੀ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਦੇ ਲੋਕਾਂ ਅੰਦਰ ਜਬਰਦਸਤ ਰੋਸ ਫੈਲ ਗਿਆ। ਲੋਕਾਂ ਦੇ ਇਸ ਰੋਸ ਤੇ ਜਥੇਬੰਦਕ ਦਬਾਅ ਸਦਕਾ ਪੁਲਸ ਪ੍ਰਸ਼ਾਸਨ ਨੂੰ ਤੇਜੀ ਨਾਲ਼ ਅਮਲ ਕਰਨਾ ਪਿਆ ਤੇ ਦੋਸ਼ੀ ਨੂੰ ਚਾਰ ਦਿਨਾਂ ਅੰਦਰ ਬਿਹਾਰ ਤੋਂ ਗਿ੍ਰਫਤਾਰ ਕਰਕੇ ਚੰਡੀਗੜ੍ਹ ਲਿਆਂਦਾ ਗਿਆ।

ਅਸਲ ਵਿੱਚ ਇਹ ਇਸ ਇਲਾਕੇ ਦੀ ਪਹਿਲੀ ਘਟਨਾ ਨਹੀਂ ਸੀ। ਇਸ ਤੋਂ ਦੋ ਸਾਲ ਪਹਿਲਾਂ ਵੀ ਛੇ ਸਾਲਾਂ ਦੀ ਮਾਸੂਮ ਬੱਚੀ ਨਾਲ ਵਹਿਸ਼ੀ ਦਰਿੰਦਿਆਂ ਵੱਲੋਂ ਬਲਾਤਕਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਵੀ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਲੋਕਾਂ ਵੱਲੋਂ ਗੁੱਸੇ ਵਿੱਚ ਆ ਕੇ ਚੰਡੀਗੜ੍ਹ-ਅੰਬਾਲਾ ਸ਼ਾਹਰਾਹ ਜਾਮ ਕੀਤਾ ਗਿਆ ਸੀ ਜਿਸ ਸਦਕਾ ਪੁਲਸ ਪ੍ਰਸ਼ਾਸਨ ਉੱਤੇ ਭਾਰੀ ਦਬਾਅ ਬਣਿਆ ਤੇ ਦੋਸ਼ੀਆਂ ਉੱਤੇ ਕਰਵਾਈ ਕੀਤੀ ਗਈ ਸੀ।

Continue reading

ਪਾਠਕ ਮੰਚ   

Pathak manchਸੰਪਾਦਕ ਜੀ, ‘ਲਲਕਾਰ’ 1 ਤੋਂ 15 ਜਨਵਰੀ 2024 ਵਿੱਚ ਪ੍ਰਕਾਸ਼ਿਤ “ਬੋਲ਼ੇ ਹਾਕਮਾਂ ਨੂੰ ਨੌਜਵਾਨਾਂ ਦੀ ਸੁਨਾਉਣੀ ਹਾਕਮਾਂ ਦੀਆਂ ਕੋਝੀਆਂ ਨੀਤੀਆਂ ਤੋਂ ਪ੍ਰੇਸ਼ਾਨ ਨੌਜਵਾਨਾਂ ਵੱਲੋਂ ਸੰਸਦ ਵਿੱਚ ਧਮਾਕਾ : ਬੇਰੁਜਗਾਰੀ ਖਿਲਾਫ ਸੰਘਰਸ਼ ਲਈ ਤਕੜੇ ਹੋਕੇ ਹੱਲਾ ਮਾਰਨ ਲਈ ਮੈਦਾਨ ਵਿੱਚ ਨਿੱਤਰੋ” ਉੱਪਰ ਛਪੀ ਸੰਪਾਦਕੀ ਸਬੰਧੀ ਮੇਰਾ ਇੱਕ ਸੁਝਾਅ ਹੈ:

ਇਸ ਲੇਖ ਦੇ ਅੰਤਲੇ ਹਿੱਸੇ ਵਿੱਚ ਇਹ ਕਿਹਾ ਗਿਆ ਹੈ ਕਿ “ਪਰ ਸਰਮਾਏਦਾਰਾ ਜਮਹੂਰੀਅਤ ਦੇ ਬੁਨਿਆਦੀ ਅਸੂਲਾਂ ਅਨੁਸਾਰ ਹਰ ਨਾਗਰਿਕ ਲਈ ਰੋਜੀ-ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਦਾ ਇੰਤਜਾਮ ਸਰਕਾਰ ਦੀ ਜਿੰਮੇਵਾਰੀ ਹੈ। ਭਾਵੇਂ ਕਿ ਸਰਮਾਏਦਾਰੀ ਦੇ ਸੰਕਟ ਵਿੱਚ ਫਸਣ ਕਾਰਨ ਅਤੇ ਕਿਰਤੀ ਲੋਕਾਂ ਦੀ ਲਹਿਰ ਦੇ ਕਮਜੋਰ ਹੁੰਦੇ ਜਾਣ ਨਾਲ਼ ਹੀ ਸਰਕਾਰਾਂ ਨੇ ਆਪਣੀ ਇਸ ਜਿੰਮੇਵਾਰੀ ਤੋਂ ਪਿੰਡਾ ਬਚਾਉਣਾ ਸ਼ੁਰੂ ਕਰ ਦਿੱਤਾ ਹੈ।” ਇਸ ਕਥਨ ਨੂੰ ਥੋੜ੍ਹਾ ਹੋਰ ਵਿਸਤਾਰ ਵਿੱਚ ਲਿਖਣ ਦੀ ਲੋੜ ਹੈ। ਇਸ ਕਥਨ ਤੋਂ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਸਰਮਾਏਦਾਰੀ ਪ੍ਰਬੰਧ ਵਿੱਚ ਬੇਰੁਜਗਾਰੀ ਸਿਰਫ ਆਰਥਿਕ ਸੰਕਟ ਨਾਲ਼ ਹੀ ਜੁੜੀ ਹੋਈ ਹੈ ਅਤੇ ਸਰਕਾਰਾਂ ਸੰਕਟ ਦੀ ਹਾਲਤ ਵਿੱਚ ਹੀ ਨਾਗਰਿਕਾਂ ਨੂੰ ਰੁਜਗਾਰ ਅਤੇ ਹੋਰ ਜਨਤਕ ਸਹੂਲਤਾਂ ਦੇਣ ਦੀ ਜਿੰਮੇਵਾਰੀ ਤੋਂ ਭੱਜਦੀਆਂ ਹਨ। ਜਦਕਿ ਅਸਲ ਵਿੱਚ ਬੇਰੁਜਗਾਰੀ ਇਸ ਢਾਂਚੇ ਦਾ ਅਟੁੱਟ ਹਿੱਸਾ ਹੈ। ਸਰਮਾਏਦਾਰੀ ਕਦੀ ਵੀ ਸਾਰੇ ਲੋਕਾਂ ਨੂੰ ਰੁਜਗਾਰ ਨਹੀਂ ਦੇ ਸਕਦੀ। ਮੁਕਾਬਲਤਨ ਖੁਸ਼ਹਾਲੀ ਦੇ ਸਮੇਂ ਵਿੱਚ ਵੀ ਸਰਮਾਏਦਾਰਾ ਆਰਥਿਕ ਪ੍ਰਬੰਧ ਵਿੱਚ ਬੇਰੁਜਗਾਰਾਂ ਦੀ “ਰਾਖਵੀਂ ਫੌਜ” ਮੌਜੂਦ ਹੁੰਦੀ ਹੈ। ਸਰਕਾਰ ਜੋ ਪੈਸਾ ਲੋਕਾਂ ਨੂੰ ਸਹੂਲਤਾਂ ਦੇਣ ਉੱਪਰ ਖਰਚ ਕਰਦੀ ਹੈ, ਉਹ ਸਮਾਜ ਵਿੱਚ ਪੈਦਾ ਹੁੰਦੀ ਵਾਫ਼ਰ ਕਦਰ ਦਾ ਹੀ ਇੱਕ ਹਿੱਸਾ ਹੁੰਦਾ ਹੈ ਜੋ ਟੈਕਸ ਰਾਹੀਂ ਸਰਕਾਰ ਨੂੰ ਮਿਲ਼ਦਾ ਹੈ।

Continue reading

ਪੱਤਰਕਾਰੀ ਦਾ ਗਲ਼ ਘੁੱਟਦੀ ਦੁਨੀਆ ਦੀ ਸਭ ਤੋਂ ਵੱਡੀ “ਜਮਹੂਰੀਅਤ”

11ਦੁਨੀਆਂ ਵਿੱਚ ਭਾਰਤ ਨੂੰ ਸਭ ਤੋਂ ਵੱਡੀ “ਜਮਹੂਰੀਅਤ” ਦੇ ਤੌਰ ’ਤੇ ਜਾਣਿਆ ਜਾਂਦਾ ਹੈ ਪਰ ਅਸਲ ਵਿੱਚ ਜਮੂਹਰੀਅਤ ਤਾਂ ਇੱਥੇ ਸਿਰਫ ਸਰਮਾਏਦਾਰਾਂ ਦੀ ਹੀ ਹੈ ਬਾਕੀ ਲੋਕਾਂ ਲਈ ਸੱਚ ਬੋਲਣ ਤੇ ਵਿਚਾਰ ਪ੍ਰਗਟਾਉਣ ਦੀ ਖੁੱਲ੍ਹ ਦਾ ਘੇਰਾ ਤਾਂ ਬੇਹੱਦ ਸੀਮਤ ਜਿਹਾ ਹੈ। ਦੁਨੀਆਂ ਵਿੱਚ ਆਰ.ਐਸ.ਐਫ. ਨਾਮੀ ਸੰਸਥਾ ਵੱਲੋਂ ਹਰ ਸਾਲ ਸੰਸਾਰ ਪੱਧਰ ’ਤੇ ਪ੍ਰੈੱਸ ਦੀ ਅਜਾਦੀ ਨੂੰ ਲੈ ਕੇ ਇੱਕ ਸੂਚਕ ਜਾਰੀ ਕੀਤਾ ਜਾਂਦਾ ਹੈ। ਸੰਸਾਰ ਪ੍ਰੈਸ ਦੀ ਅਜਾਦੀ ਸੂਚਕ ਸਾਲ 2023 ਵਿੱਚ ਭਾਰਤ ਦੀ ਇਹ ਦਰਜਾਬੰਦੀ 180 ਦੇਸ਼ਾਂ ’ਚੋਂ 161’ਵੇਂ ਸਥਾਨ ਤੱਕ ਡਿੱਗ ਚੁੱਕੀ ਹੈ। ਇਹ ਦਰਜਾਬੰਦੀ ਪਹਿਲਾਂ ਵੀ ਬਹੁਤੀ ਚੰਗੀ ਨਹੀਂ ਸੀ; ਸਾਲ 2010 ਵਿੱਚ 112 ਅਤੇ 2014 ਵਿੱਚ 140 ਸੀ। ਰਿਪੋਰਟਾਂ ਮੁਤਾਬਕ ਦੇਖੀਏ ਤਾਂ ਸਾਲ 2023 ਦੇਸ਼ ਵਿੱਚ ਪੱਤਰਕਾਰੀ ਲਈ ਹੁਣ ਤੱਕ ਦਾ ਸਭ ਤੋਂ ਕਾਲ਼ਾ ਵਰ੍ਹਾ ਰਿਹਾ। ਇੱਕ ਰਿਪੋਰਟ ਮੁਤਾਬਕ ਇਕੱਲੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਿੱਚ 2017 ਤੋਂ 2022 ਤੱਕ ਦੇ ਕਾਰਜਕਾਲ ਦੌਰਾਨ 138 ਪੱਤਰਕਾਰਾਂ ਉੱਤੇ ਹਮਲੇ ਹੋਏ ਜਿਸ ਵਿੱਚ 48 ਉੱਤੇ ਗੁੰਡਿਆਂ ਰਾਹੀਂ ਹਮਲੇ, 66 ਦੀ ਗਿ੍ਰਫਤਾਰੀ ਤੇ 12 ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ।

Continue reading

ਆਂਗਣਵਾੜੀ ਕੇਂਦਰਾਂ ਦੇ ਹਾਲਾਤ

mumbai-anganwadi-workers“ਅਸੀਂ ਨਵੇਂ ਸਾਲ ਦੀਆਂ ਖੁਸ਼ੀਆਂ ਕਿਵੇਂ ਮਨਾ ਸਕਦੇ ਹਾਂ? ਜਦੋ ਸਾਲਾਂ ਤੋਂ ਸਾਡੇ ਬੁਨਿਆਦੀ ਹੱਕ ਵੱਲ ਸਮੇਂ ਦੀਆਂ ਸਰਾਕਰਾਂ ਕੋਈ ਬਿਆਨ ਨਹੀਂ ਦੇ ਰਹੀਆਂ!”, ਇਹ ਗੱਲ ਇਕ ਆਂਗਣਵਾੜੀ ਕੇਂਦਰ ’ਚ ਕੰਮ ਕਰਨ ਵਾਲ਼ੀ ਔਰਤ ਸ਼ੇਖ ਰਜੀਆ ਨੇ ਕਹੀ ਹੈ। ਪਿਛਲੇ ਲੰਮੇ ਸਮੇਂ ਤੋਂ ਮਹਾਰਾਸ਼ਟਰ ਦੇ ਆਂਗਣਵਾੜੀ ਕਾਮੇ ਤਨਖਾਹ ਵਾਧੇ, ਪੋਸ਼ਟਿਕ ਖੁਰਾਕ, ਬੱਚਿਆਂ ਦੇ ਬੈਠਣ ਲਈ ਸਾਫ ਅਤੇ ਸੁਰੱਖਿਅਤ ਥਾਵਾਂ ਦਾ ਪ੍ਰਬੰਧ, ਸੇਵਾ-ਮੁਕਤੀ ਤੋਂ ਬਾਅਦ ਪੈਨਸ਼ਨ, ਆਦਿ ਜਿਹੀਆਂ ਬੁਨਿਆਦੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹਨ। ਇਸੇ ਸੰਘਰਸ਼ ਦੀ ਲੜੀ ਤਹਿਤ ਬੀਤੀ 3 ਜਨਵਰੀ ਨੂੰ ਮਹਾਂਰਾਸ਼ਟਰ ਦੇ ਲੱਗਭੱਗ 8000 ਆਂਗਣਵਾੜੀ ਕਾਮਿਆਂ ਨੇ ਮੁੰਬਈ ਦੇ ਅਜਾਦ ਮੈਦਾਨ ਵਿੱਚ ਆਪਣੀਆਂ ਮੰਗਾਂ ਦੀ ਪੂਰਤੀ ਲਈ ਰੋਸ ਮੁਜਾਹਰਾ ਕੀਤਾ।

Continue reading

ਰਾਸ਼ਟਰੀ ਸਵੈਸੇਵਕ ਸੰਘ ਕੀ ਹੈ?

72014 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਵਿੱਚ ਸਰਕਾਰ ਬਣਾ ਲੈਣ ਨਾਲ਼ ਭਾਰਤ ਦੇ ਵੱਡੇ ਹਿੱਸੇ ਵਿੱਚ ਫਿਰਕੂ ਫਾਸ਼ੀਵਾਦ ਦਾ ਉਭਾਰ ਹੋ ਚੁੱਕਾ ਹੈ। ਭਾਰਤ ਵਿੱਚ ਮੌਜੂਦ ਇਸ ਫਾਸੀਵਾਦੀ ਲਹਿਰ ਦਾ ਕਰਤਾ-ਧਰਤਾ ਰਾਸ਼ਟਰੀ ਸਵੈਸਵੇਕ ਸੰਘ (ਰ.ਸ.ਸ) ਹੈ। ਫਾਸੀਵਾਦ ਨਿੱਕ ਸਰਮਾਏਦਾਰੀ ਦੀ ਪਿਛਾਖੜੀ ਸਮਾਜਿਕ ਲਹਿਰ ਹੁੰਦਾ ਹੈ ਜਿਸਦਾ ਮਕਸਦ ਸੰਕਟਗ੍ਰਸਤ ਅਜਾਰੇਦਾਰ ਸਰਮਾਏਦਾਰੀ ਦੀ ਸੇਵਾ ਕਰਨਾ ਹੁੰਦਾ ਹੈ।

Continue reading

ਬੋਲ਼ੇ ਹਾਕਮਾਂ ਨੂੰ ਨੌਜਵਾਨਾਂ ਦੀ ਸੁਨਾਉਣੀ… ਹਾਕਮਾਂ ਦੀਆਂ ਕੋਝੀਆਂ ਨੀਤੀਆਂ ਤੋਂ ਪ੍ਰੇਸ਼ਾਨ ਨੌਜਵਾਨਾਂ ਵੱਲੋਂ ਸੰਸਦ ਵਿੱਚ ਧਮਾਕਾ : ਬੇਰੁਜਗਾਰੀ ਖਿਲਾਫ ਸੰਘਰਸ਼ ਲਈ ਤਕੜੇ ਹੋਕੇ ਹੱਲਾ ਮਾਰਨ ਲਈ ਮੈਦਾਨ ਵਿੱਚ ਨਿੱਤਰੋ •ਸੰਪਾਦਕੀ

Screenshot 2024-01-02 20432013 ਦਸੰਬਰ ਦੇ ਦਿਨ ਚੱਲਦੀ ਸੰਸਦ ਅੰਦਰ ਦਾਖਲ ਹੋਕੇ ਕੁਝ ਨੌਜਵਾਨਾਂ ਨੇ “ਤਾਨਾਸ਼ਾਹੀ ਨਹੀਂ ਚਲੇਗੀ” ਦੇ ਨਾਹਰੇ ਲਾਉਂਦਿਆਂ ਅੱਥਰੂ ਗੈਸ ਦੇ ਗੋਲ਼ੇ ਦਾਗ ਦਿੱਤੇ। ਹਾਕਮ ਪਾਰਟੀ ਭਾਜਪਾ ਅਤੇ ਅਖੌਤੀ ਵਿਰੋਧੀ ਧਿਰ ਵੱਲੋਂ ਇਸ ਮਸਲੇ ਉੱਤੇ ਇੱਕ ਸੁਰ ਹੋਕੇ ਇਹਨਾਂ ਨੌਜਵਾਨਾਂ ਨੂੰ ਪਾਣੀ ਪੀ ਪੀ ਕੇ ਕੋਸਿਆ ਗਿਆ। ਇਹਨਾਂ ਨੌਜਵਾਨਾਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ ਗਈ। ਮੀਡੀਆ ਵੱਲੋਂ ਦਿਨ ਰਾਤ ਸੁਰਖੀਆਂ ਚਲਾਕੇ ਸੰਸਦ ਅੰਦਰ ਸੁਰੱਖਿਆ ਨੂੰ ਸੰਨ੍ਹ ਲੱਗਣ ਦਾ ਬਿਰਤਾਂਤ ਸਿਰਜਿਆ ਗਿਆ ਤੇ ਇਹਨਾਂ ਨੌਜਵਾਨਾਂ ਖਿਲਾਫ ਨਫਰਤੀ ਪ੍ਰਚਾਰ ਚਲਾਇਆ ਗਿਆ। ਪਰ ਨੌਜਵਾਨਾਂ ਦੀ ਇਸ ਰੋਸ ਦੀ ਕਾਰਵਾਈ ਪਿਛਲੇ ਅਸਲ ਕਾਰਨਾਂ ਦੀ ਗੱਲ ਕਿਸੇ ਨਾ ਕੀਤੀ ਅਤੇ ਉਹਨਾਂ ਦੇ ਮਕਸਦ ਨੂੰ ਰੇਤੇ ਵਿੱਚ ਰੋਲਣ ਲਈ ਪੂਰੀ ਵਾਹ ਲਾਈ ਗਈ।

Continue reading

ਦੂਰਸੰਚਾਰ ਕਨੂੰਨ-2023’ : “ਡਿਜਿਟਲ ਭਾਰਤ” ਦੀ ਸੰਘੀ ਘੁੱਟਣ ਤੇ ਹਕੂਮਤੀ ਨਿਗਰਾਨੀਤੰਤਰ ਨੂੰ ਅਥਾਹ ਤਾਕਤਾਂ ਦੇਣ ਵਾਲ਼ਾ ਕਨੂੰਨੀ ਹੱਥਾ

Screenshot 2024-01-02 213454ਬੀਤੀ 20 ਦਸੰਬਰ ਨੂੰ ਮੋਦੀ ਸਰਕਾਰ ਦੁਆਰਾ ਲੋਕ ਸਭਾ ਵਿੱਚ ‘ਦੂਰਸੰਚਾਰ ਬਿਲ-2023’ ਪੇਸ਼ ਕੀਤੀ ਗਿਆ। ਇਹ ਬਿਲ ਲੱਗਭੱਗ ਨਾ-ਮਾਤਰ ਚਰਚਾ ਤੋਂ ਬਾਅਦ ਪਾਸ ਹੋ ਗਿਆ ਤੇ 21 ਦਸੰਬਰ ਨੂੰ ਰਾਜ ਸਭਾ ਤੇ ਫਿਰ ਰਾਸ਼ਟਪਰਪਤੀ ਦੁਆਰਾ ਸਹੀ ਪਾਉਣ ਤੋਂ ਬਾਅਦ ਇਹ ਬਿਲ ਹੁਣ ਕਨੂੰਨ ਬਣ ਚੁੱਕਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਇਸ ਬਿਲ ਦਾ ਖਰੜਾ ਆਮ ਲੋਕਾਂ ਦੀਆਂ ਟਿੱਪਣੀਆਂ ਲਈ ਜਨਤਕ ਕੀਤਾ ਗਿਆ ਸੀ। ਉਸ ਸਮੇਂ ਵੀ ਇਸ ਬਿਲ ਦੀ ਕਾਫੀ ਅਲੋਚਨਾ ਹੋਈ ਸੀ ਕਿ ਬਿਲ ਨਾਗਰਿਕਾਂ ਦੀ ਨਿੱਜਤਾ ਤੇ ਬੋਲਣ ਦੀ ਅਜਾਦੀ ’ਤੇ ਹਮਲਾ ਹੈ ਅਤੇ ਹਕੂਮਤ ਦੇ ਨਿਗਰਾਨੀ ਤੰਤਰ ਨੂੰ ਅਥਾਹ ਤਾਕਤਾਂ ਦਿੰਦਾ ਹੈ। ਬਹੁਤ ਸਾਰੇ ਜਮਹੂਰੀ ਤੇ ਸਮਾਜਿਕ ਕਾਰਕੁੰਨਾ, ਪੱਤਰਕਾਰਾਂ- ਬੁੱਧੀਜਵੀਆਂ ਦੁਆਰਾ ਮੋਦੀ ਸਰਕਾਰ ਨੂੰ ਆਪਣੀਆਂ ਟਿੱਪਣੀਆਂ ਵੀ ਭੇਜੀਆਂ ਗਈਆਂ ਸਨ ਜੋ ਕਿ ਕਦੇ ਵੀ ਜਨਤਕ ਨਹੀਂ ਕੀਤੀਆਂ ਗਈਆਂ। ਇਸ ਅਲੋਚਨਾ ਤੋਂ ਬਾਅਦ ਹੁਣ ਇਹ ਬਿਲ ਬਹੁਤ ਚਲਾਕੀ ਨਾਲ਼ ਕੁਝ ਸ਼ਬਦਾਂ ਦੇ ਹੇਰਫੇਰ ਨਾਲ਼ ਦੁਬਾਰਾ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਤੇ ਪਾਸ ਹੋ ਗਿਆ ਹੈ।

Continue reading

ਸਰਕਾਰੀ ਸਕੀਮਾਂ ਦੀ ਇਸ਼ਤਿਹਾਰਬਾਜੀ ਉੱਪਰ ਹੁੰਦੀ ਫਜੂਲਖਰਚੀ ਦਾ ਜਿੰਮੇਵਾਰ ਕੌਣ?

2ਪਿਛਲੇ ਦਿਨੀਂ ਲੋਕ ਸਭਾ ਵਿੱਚ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਹੈ ਕਿ ਸਾਲ 2019 ਤੋਂ 2023 ਦੇ ਵਿਚਕਾਰ ਭਾਰਤ ਸਰਕਾਰ ਨੇ ਕੁੱਲ 967 ਕਰੋੜ 46 ਲੱਖ ਰੁਪਏ ਸਰਕਾਰੀ ਸਕੀਮਾਂ ਦੀ ਪਿ੍ਰੰਟ ਮੀਡੀਆ ਉੱਪਰ ਇਸ਼ਤਿਹਾਰਬਾਜੀ ਉੱਪਰ ਖਰਚ ਕੀਤੇ ਹਨ। ਇਨ੍ਹਾਂ ਬਿਆਨਾਂ ਤੋਂ ਬਾਅਦ ਇੱਕ ਵਾਰ ਫਿਰ ਇਹ ਗੱਲ ਚਰਚਾ ਵਿੱਚ ਹੈ ਕਿ ਇੰਨੀਂ ਵੱਡੀ ਪੱਧਰ ਉਤੇ ਇਸ਼ਤਿਹਾਰਬਾਜੀ ਕਰਨ ਦਾ ਆਮ ਲੋਕਾਈ ਨੂੰ ਕੀ ਲਾਭ ਹੈ, ਤੇ ਕੀ ਇਸ ਪੱਧਰ ਉੱਪਰ ਖਰਚ ਕਰਨਾ ਵਾਜਬ ਹੈ ਜਾਂ ਨਹੀਂ।

Continue reading

“ਜਿੱਥੇ ਜਾਅਲਸਾਜੀ ਹੀ ਕਨੂੰਨ ਹੈ” ਭਾਰਤ ਵਿੱਚ ਵਿੱਤੀ ਖੇਤਰ ਦਾ ਕਰੂਪ ਚਿਹਰਾ

2ਇਸੇ ਸਾਲ ਦੇ ਜਨਵਰੀ ਮਹੀਨੇ ਵਿੱਚ ਭਾਰਤ ਦੇ ਸਭ ਤੋਂ ਵੱਡੇ ਸਰਮਾਏਦਾਰ ਪਰਜੀਵੀ ਗੌਤਮ ਅਡਾਨੀ ਦੀ ਕੰਪਨੀ ਵੱਲੋਂ ਸ਼ੇਅਰ ਬਜਾਰ ਵਿੱਚ ਕੀਤੀਆਂ ਬੇਨਿਯਮੀਆਂ ਸਬੰਧੀ ਇੱਕ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਮੁਤਾਬਕ ਅਡਾਨੀ ਨੇ ਨਕਲੀ (ਸ਼ੈਲ) ਕੰਪਨੀਆਂ ਬਣਾ ਕੇ ਆਪਣੇ ਸ਼ੇਅਰਾਂ ਦੀਆਂ ਕੀਮਤਾਂ ਅਸਧਾਰਨ ਰੂਪ ਨਾਲ਼ ਵਧਾਈਆਂ ਹੋਈਆਂ ਸਨ। ਇਹ ਘਪਲਾ ਘੱਟੋ-ਘੱਟ 20,000 ਕਰੋੜ ਰੁਪਏ ਦਾ ਸੀ। ਇਸ ਖ਼ਬਰ ਤੋਂ ਬਾਅਦ ਵਿੱਤ ਬਜਾਰ ਵਿੱਚ ਤਰਥੱਲੀ ਮੱਚ ਗਈ ਅਤੇ ਕੁਝ ਦਿਨ ਵਿੱਚ ਹੀ ਬਜਾਰ ਵਿੱਚੋਂ ਨਿਵੇਸ਼ਕਾਂ ਦੇ 11 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਪਰ ਮੋਦੀ ਸਰਕਾਰ ਨਾਲ਼ ਨਿੱਘੇ ਸਿਆਸੀ ਰਿਸ਼ਤਿਆਂ ਕਾਰਨ ਅਡਾਨੀ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਇਥੋਂ ਤੱਕ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਨਾਲ਼ ਜਾਂਚ ਵੀ ਨਹੀਂ ਕੀਤੀ ਗਈ। ਭਾਰਤ ਵਿਚਲੇ ਵਿੱਤੀ ਖੇਤਰ ਵਿੱਚ ਇਹ ਘਪਲਾ ਨਾ ਤਾਂ ਕੋਈ ਪਹਿਲਾਂ ਸੀ ਤੇ ਨਾ ਹੀ ਆਖਰੀ ਹੋਵੇਗਾ। ਇਸ ਤੋਂ ਪਹਿਲਾਂ ਹੋਰ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਖੇਤਰ ਵਿੱਚ ਬੈਠੇ-ਬੈਠੇ ਵੱਡੇ ਮੁਨਾਫੇ ਕਮਾਉਣ ਲਈ ਸ਼ਰੇਆਮ ਕਨੂੰਨ ਦੀਆਂ ਧਜੀਆਂ ਉਡਾਈਆਂ ਜਾਂਦੀਆਂ ਹਨ। ਇਹ ਵੱਡੇ ਘਪਲੇਬਾਜ ਬਹੁਤ ਸੌਖਿਆਂ ਹੀ ਕਨੂੰਨ ਵਿਚਲੀਆਂ ਚੋਰ ਮੋਰੀਆਂ ਦਾ ਫਾਇਦਾ ਚੁੱਕਦੇ ਹਨ ਅਤੇ ਸਰਕਾਰਾਂ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦੀਆਂ। 1991 ਵਿੱਚ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਲਾਗੂ ਹੋਣ ਬਾਅਦ ਲਗਾਤਾਰ ਅਜਿਹੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਬਹੁਚਰਚਿਤ ਹਰਸ਼ਦ ਮਹਿਤਾ ਦੇ ਸ਼ੇਅਰ ਬਜਾਰ ਵਿੱਚ ਕੀਤੇ ਘਪਲੇ ਤੋਂ ਲੈ ਕੇ, ਨੀਰਵ ਮੋਦੀ, ਵਿਜੈ ਮਾਲਿਆ ਵਰਗੇ ਸਰਮਾਏਦਾਰਾਂ ਵੱਲੋਂ ਸਰਕਾਰੀ ਬੈਂਕਾਂ ਦਾ ਕਰੋੜਾਂ ਰੁਪਏ ਦਾ ਕਰਜਾ ਮੋੜੇ ਬਿਨਾਂ ਦੇਸ਼ ਵਿੱਚੋਂ ਭੱਜ ਜਾਣਾ ਅਜਿਹੇ ਘਪਲਿਆਂ ਦੀਆਂ ਉੱਘੀਆਂ ਉਦਾਹਰਨਾਂ ਹਨ। ਉਂਝ ਤਾਂ ਕੁੱਲ ਸਰਮਾਏਦਾਰੀ ਪ੍ਰਬੰਧ ਹੀ ਮਜਦੂਰਾਂ ਦੀ ਵਾਫ਼ਰ ਕਦਰ ਦੀ ਲੁੱਟ ਉੱਪਰ ਟਿਕਿਆ ਹੋਇਆ ਹੈ ਜਿਸਨੂੰ ਇਸ ਸਮਾਜ ਵਿੱਚ ਕਨੂੰਨੀ ਤੌਰ ’ਤੇ ਮਾਨਤਾ ਹੈ ਪਰ ਵਿੱਤੀ ਖੇਤਰ ਵਿੱਚ ਹੋ ਰਹੇ ਇਹ ਘਪਲੇ ਇਸ ਪ੍ਰਬੰਧ ਦੇ ਅਜੋਕੇ ਪਰਜੀਵੀ ਖਾਸੇ ਦੀ ਪੂਰੀ ਤਰ੍ਹਾਂ ਨਾਲ਼ ਪੋਲ ਖੋਲ ਦਿੰਦੇ ਹਨ।

Continue reading

ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਦਾ ਅਦਾਲਤੀ ਡਰਾਮਾ

3ਭਾਰਤ ਦੀ ਸਿਖਰਲੀ ਅਦਾਲਤ ਵਿੱਚ ਜਮਹੂਰੀਅਤ ਦੇ ਡਰਾਮੇ ਦਾ ਇੱਕ ਹੋਰ ਦਿ੍ਰਸ਼ ਖਤਮ ਹੋਇਆ ਹੈ। ਬੀਤੀ  11 ਦਸੰਬਰ ਨੂੰ ਇਸ ਡਰਾਮੇ ਵਿੱਚ ਸਿਖਰਲੀ ਅਦਾਲਤ ਦੇ 5 ਮੈਂਬਰੀ ਸੰਵਿਧਾਨਕ ਬੈਂਚ ਨੇ ਕਸ਼ਮੀਰ ਵਿੱਚੋਂ  ਧਾਰਾ 370 ਹਟਾਉਣ ਦੇ ਯੂਨੀਅਨ ਸਰਕਾਰ ਦੇ ਫੈਸਲੇ ਨੂੰ ਜਾਇਜ ਠਹਿਰਾਇਆ ਹੈ। ਇਹ ਫੈਸਲਾ ਧਾਰਾ 370 ਹਟਾਉਣ ਦੀ ਸੰਵਿਧਾਨਕ ਮਾਨਤਾ ਨੂੰ ਚੁਣੌਤੀ ਦਿੰਦੀਆਂ ਅਪੀਲਾਂ ਉੱਪਰ ਕਾਰਵਾਈ ਕਰਦੇ ਹੋਏ ਸੁਣਾਇਆ ਗਿਆ ਹੈ। ਅਸਲ ਵਿੱਚ ਭਾਰਤ ਦੇ ਹਾਕਮ ਕਸ਼ਮੀਰ ਉੱਪਰ ਜਬਰੀ ਕਬਜੇ ਨੂੰ ਕਨੂੰਨੀ ਮਾਨਤਾ ਦੇਣ ਦਾ ਫੈਸਲਾ ਬਹੁਤ ਪਹਿਲਾਂ ਹੀ ਕਰ ਚੁੱਕੇ ਸੀ ਤੇ ਉਸਨੂੰ ਅਮਲ ਵਿੱਚ ਲਿਆਉੰਦੇ ਹੋਏ 5 ਅਗਸਤ 2019 ਨੂੰ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲ਼ੀ ਧਾਰਾ 370 ਤੇ 35-ਏ ਮਨਸੂਖ ਕੀਤੀ ਗਈ। ਹਾਕਮਾਂ ਦੀ ਸਥਾਪਿਤ ਕੀਤੀ ਸਰਵਉੱਚ ਅਦਾਲਤ ਵਿੱਚ ਵੀ ਇਹ ਫੈਸਲਾ ਪਹਿਲਾਂ ਤੋਂ ਹੀ ਦਰਜ ਸੀ, ਬੱਸ ਇਸਨੂੰ ਸੁਣਾਉਣ ਤੋਂ ਪਹਿਲਾਂ ਅਦਾਲਤ ਦੀ ਕਾਰਵਾਈ ਦਾ ਡਾਰਮਾ ਖੇਡਿਆ ਗਿਆ ਹੈ।

Continue reading

ਪਾਠਕ ਮੰਚ

Pathak manchਮੇਰਾ ਨਾਮ ਸੁਖਹਰਪ੍ਰੀਤ ਸਿੰਘ ਹੈ। ਮੈਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅੰਮ੍ਰਿਤਸਰ ਇਕਾਈ ਦਾ ਮੈਂਬਰ ਹਾਂ। ਮੈਂ ਸਾਲ ਕੁ ਤੋਂ ਜਥੇਬੰਦੀ ’ਚ ਲਗਾਤਾਰਤਾ ਨਾਲ਼ ਕੰਮ ਕਰ ਰਿਹਾ ਹਾਂ। ਜਥੇਬੰਦੀ ਦਾ ਹਿੱਸਾ ਬਣ ਕੇ ਮੇਰੇ ਵਿਦਿਆਰਥੀ ਜੀਵਨ ਨੂੰ ਨਵਾਂ ਮੋੜ ਮਿਲ਼ਿਆ। ਜਿੱਥੇ ਪਹਿਲਾਂ ਮੈਂ ਕਿਸੇ ਸਾਹਮਣੇ ਆਪਣੀ ਗੱਲ ਕਹਿਣ ਲੱਗੇ ਡਰਦਾ ਹੁੰਦਾ ਸੀ, ਬੋਲਣ ਦੀ ਝਿਜਕ ਹੁੰਦੀ ਸੀ, ਜਿੰਮੇਵਾਰੀਆਂ ਤੋਂ ਭੱਜਦਾ ਹੁੰਦਾ ਸੀ, ਪਰ ਜਥੇਬੰਦੀ ’ਚ ਵਿਚਰਦਿਆਂ ਮੈਂ ਆਪਣੇ ਡਰ ’ਤੇ ਕਾਬੂ ਪਾਇਆ, ਜਿੰੰਮੇਵਾਰੀਆਂ ਲੈਣਾ ਸਿੱਖਿਆ, ਚੰਗੇ ਦੋਸਤਾਂ ਦੀ ਸੰਗਤ ਮਿਲ਼ੀ, ਬੋਲਣ ਵਾਲ਼ੀ ਵੀ ਝਿਜਕ ਤੋੜ ਰਿਹਾ ਹਾਂ। ਮੈਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ, ਸਤੰਬਰ ਮਹੀਨੇ ਨੁੱਕੜ ਨਾਟਕ ਖੇਡਣ ਦੀ ਸ਼ੁਰੂਆਤ ਕੀਤੀ, ਜਿਸ ਨਾਲ਼ ਮੈਨੂੰ ਆਤਮ ਵਿਸ਼ਵਾਸ ਮਿਲ਼ਿਆ। ਜਲਦੀ ਹੀ ‘ਲਲਕਾਰ’ ਅਖਬਾਰ ਲਈ ਭਾਸ਼ਣ ਦੇਣਾ ਸਿੱਖ ਲਵਾਂਗਾ ਅਤੇ ਹੋਰ ਝਿਜਕਾਂ ਵੀ ਛੱਡ ਦਿਆਂਗਾ।

Continue reading

ਰਾਮ ਮੰਦਿਰ ਦੇ “ਦਰਸ਼ਨ” ਕਰਾਉਣ ਬਹਾਨੇ ਭਾਜਪਾ ਦੀ ਫਿਰਕੂ ਜਹਿਰ ਘੋਲਣ ਦੀ ਤਿਆਰੀ!

1607311219-0037ਰਾਮ ਮੰਦਿਰ ਦਾ ਮਸਲਾ ਇੱਕ ਵਾਰੀ ਫੇਰ ਭਖਿਆ ਹੈ ਜਾਂ ਕਹਿ ਲਵੋ ਭਖਾਇਆ ਗਿਆ ਹੈ। ਰਾਮ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੈ। ਭਾਜਪਾ – ਰ.ਸ.ਸ. ਨੇ ਹਰ ਲੋਕ ਸਭਾ ਖੇਤਰ ਵਿੱਚੋਂ 2 ਹਜਾਰ ਤੋਂ ਲੈ ਕੇ 5 ਹਜਾਰ ਦੀ ਗਿਣਤੀ ਤੱਕ ਲੋਕਾਂ ਨੂੰ ਅਯੋਧਿਆ ਵਿਖੇ ਰਾਮ ਮੰਦਿਰ ਦੇ “ਦਰਸਨ” ਕਰਾਉਣ ਵਾਸਤੇ ਲਿਜਾਣ ਦੀ ਵਿਉਂਤ ਬਣਾਈ ਹੈ। ਭਾਜਪਾ ਚੋਣਾਂ ਜਿੱਤਣ ਲਈ ਆਪਣੇ ਫਿਰਕੂ ਫਾਸ਼ੀਵਾਦੀ ਏਜੰਡੇ ਤਹਿਤ ਲੋਕ ਮਨਾਂ ਵਿੱਚ ਹਿੰਦੂਤਵ ਦੀ ਚਾਸ਼ਨੀ ਘੋਲ਼ਣ ਲਈ ਪੂਰੀ ਤਿਆਰੀ ਕਰ ਚੁਕੀ ਹੈ। ਵਿਰੋਧੀ ਧਿਰਾਂ ਅਤੇ ਇੱਥੋਂ ਤੱਕ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਕਹਾਉਣ ਵਾਲੀਆਂ ਤਾਕਤਾਂ ਵੀ ਇਸ ਮਸਲੇ ’ਤੇ ਬੋਲਣ ਤੋਂ ਬਚ ਰਹੀਆਂ ਹਨ। ਇਹ ਕਹਿਣ ਤੋਂ ਤਾਂ ਕੋਹਾਂ ਦੂਰ ਹਨ ਕਿ ਇਹ ਜੋ ਹੋ ਰਿਹਾ ਹੈ ਇਹ ਸਰਾਸਰ ਗਲਤ ਹੈ, ਕਿ ਭਾਜਪਾ- ਰ.ਸ.ਸ. ਦੀ ਅਗਵਾਈ ਵਿੱਚ ਫਿਰਕੂ ਟੋਲਿਆਂ ਵੱਲੋਂ ਬਾਬਰੀ ਮਸਜਿਦ ਢਾਹੁਣਾ ਵੀ ਗਲਤ ਸੀ ਅਤੇ ਮੋਦੀ ਦੀ ਅਗਵਾਈ ਵਿੱਚ ਰਾਮ ਅੰਦਰ ਦੀ ਉਸਾਰੀ ਕਰਾਉਣਾ ਵੀ ਜਮਹੂਰੀਅਤ ਦਾ ਦਿਨ ਦਿਹਾੜੇ ਕਤਲ ਹੈ। ਬਾਬਰੀ ਮਸਜਿਦ ਢਾਹੁਣਾ ਲੋਕ ਮਨਾਂ ਵਿੱਚ ਫਿਰਕੂ ਵੰਡ ਪਾ ਕੇ ਨਵਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਨਾ ਅਤੇ ਫਿਰਕੂ ਫਾਸ਼ੀਵਾਦੀ ਪਾਰਟੀ ਭਾਜਪਾ ਲਈ ਸਿਆਸੀ ਜਮੀਨ ਤਿਆਰ ਕਰਨਾ ਸੀ। ਤਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਸਰਮਾਏਦਾਰਾਂ ਦੀ ਲੁੱਟ ਚੋਂਘ ਤੇਜ ਕਰਨ ਵਿੱਚ ਫਿਰਕੂ ਫਾਸੀਵਾਦੀ ਮਦਦ ਕਰ ਸਕਣ ਤੇ ਇਹੋ ਅੱਜ ਹੋ ਵੀ ਰਿਹਾ ਹੈ।

Continue reading

ਟੈਸਲਾ ਮਜਦੂਰਾਂ ਦੀ ਵੱਡੀ ਹੜ੍ਹਤਾਲ

swedish-tesla-strike-spreads-to-neighbouring-denmarkਕਾਰਾਂ ਬਣਾਉਣ ਵਾਲ਼ੀ ਕੰਪਨੀ ਟੈਸਲਾ ਦਾ ਮਾਲਕ ਏਲਨ ਮਸਕ ਦੁਨੀਆਂ ਦਾ ਸਭ ਤੋਂ ਅਮੀਰ ਸਰਮਾਏਦਾਰ ਹੈ। ਅਕਸਰ ਉਸਦੀ ਉਦਾਹਰਨ ਦੇ ਕੇ ਇਹ ਕਿਹਾ ਜਾਂਦਾ ਹੈ ਕਿ ਆਪਣੀ ਮਿਹਨਤ ਅਤੇ ਅਕਲ ਨਾਲ਼ ਹਰ ਕੋਈ ਅਮੀਰ ਬਣ ਸਕਦਾ ਹੈ। ਪਰ ਸੱਚਾਈ ਇਹ ਹੈ ਕਿ ਲੁੱਟ ਅਧਾਰਿਤ ਇਸ ਪ੍ਰਬੰਧ ਵਿੱਚ ਕਿਸੇ ਸਰਮਾਏਦਾਰ ਦੀ ਕਾਮਯਾਬੀ ਉਹਦੇ ਹੇਠਾਂ ਕੰਮ ਕਰਨ ਵਾਲ਼ੇ ਮਜਦੂਰਾਂ ਦੀ ਲੁੱਟ ਉੱਪਰ ਟਿਕੀ ਹੁੰਦੀ ਹੈ। ਸਵੀਡਨ ਵਿੱਚ ਟੈਸਲਾ ਕੰਪਨੀ ਦੇ ਪ੍ਰਬੰਧਨ ਖਿਲਾਫ ਹੋ ਰਹੀਆਂ ਹੜ੍ਹਤਾਲਾਂ ਇਸ ਤੱਥ ਨੂੰ ਸਾਬਤ ਕਰ ਦਿੰਦੀਆਂ ਹਨ। ਇਹ ਸਾਫ ਸਿੱਧ ਕਰਦੀਆਂ ਹਨ ਕਿ ਸਰਮਾਏਦਾਰਾਂ ਦੀ ਅਮੀਰੀ ਦਾ ਰਾਹ, ਮਜਦੂਰਾਂ ਦੇ ਹੱਕਾਂ ਨੂੰ ਦਰੜ ਕੇ ਬਣਦਾ ਹੈ ਅਤੇ ਗਰੀਬੀ, ਨਿਕੰਮੇਪਣ ਵਿੱਚੋਂ ਨਹੀਂ ਸਗੋਂ ਲੁੱਟ ਅਧਾਰਿਤ ਇਸ ਆਰਥਿਕ ਸਮਾਜਿਕ ਢਾਂਚੇ ਵਿੱਚੋਂ ਉਪਜਦੀ ਹੈ।

Continue reading

ਅਖੌਤੀ ਹਰੀ ਊਰਜਾ ਦੇ ਨਾਂ ਉੱਤੇ ਮਜਦੂਰਾਂ ਦੀ ਹੁੰਦੀ ਲੁੱਟ

6“ਮੈਂ ਉੱਥੇ (ਸੋਨੇ ਦੀ ਖਾਣ ਵਿੱਚ) ਆਪਣੇ ਤਿੰਨ ਭਰਾਵਾਂ ਨਾਲ਼ ਸੀ। ਸਾਡੇ ਨਾਲ਼ ਹੋਰ ਵੀ ਕਈ ਲੋਕ ਸਨ ਜਿਹੜੇ ਸੁਰੰਗ ਦੇ ਹੇਠਾਂ ਦੱਬਕੇ ਮਾਰੇ ਗਏ। ਪਾਣੀ ਦੇ ਵਹਿਣ ਦਾ ਦਬਾਅ ਐਨਾ ਜਿਆਦਾ ਸੀ ਕਿ ਉੱਥੋਂ ਨਿੱਕਲਣਾ ਸੰਭਵ ਹੀ ਨਹੀਂ ਸੀ। ਬਾਅਦ ਵਿੱਚ ਉਹਨਾਂ ਦੀਆਂ ਲਾਸ਼ਾਂ ਹੀ ਉੱਥੋਂ ਬਾਹਰ ਆਈਆਂ। ਮੈਂ ਆਪਣੇ ਭਰਾਵਾਂ ਦੀ ਮੌਤ ਦੇ ਸੋਗ ’ਚ ਸੀ ਪਰ ਮੈਂ ਬਹੁਤੀ ਦੇਰ ਸੋਗ ’ਚ ਨਹੀਂ ਰਹਿ ਸਕਦਾ ਕਿਉਂਕਿ ਮੈਨੂੰ ਮੁੜ ਕੰਮ ਉੱਤੇ ਜਾਣਾ ਹੀ ਪਏਗਾ ਨਹੀਂ ਤਾਂ ਘਰ ਦਾ ਗੁਜਾਰਾ ਮੁਸ਼ਕਲ ਹੋ ਜਾਵੇਗਾ।”

Continue reading

ਸੰਘੀਆਂ ਨੂੰ ਇਜਰਾਇਲੀ ਜਾਇਨਵਾਦੀਆਂ ਦਾ ਹੇਜ ਕਿਓਂ

10ਇਜਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਉੱਤੇ ਦਹਾਕਿਆਂ ਤੋਂ ਢਾਏ ਜਾ ਰਹੇ ਕਹਿਰ ਦੇ ਇਸ ਦੌਰ ਨੇ ਮਨੁੱਖਤਾ ਦੇ ਘਾਣ ਦੀਆਂ ਸਾਰੀਆਂ ਨਿਵਾਣਾਂ ਨੂੰ ਛੂਹਿਆ ਹੈ। ਇੱਕ ਵਾਰ ਫਿਰ ਇਜਰਾਇਲੀ ਜਾਇਨਵਾਦੀਆਂ ਦਾ ਕਰੂਪ ਚਿਹਰਾ ਪੂਰੀ ਦੁਨੀਆ ਸਾਹਮਣੇ ਨੰਗਾ ਹੋਇਆ ਹੈ। ਪਰ ਇਥੇ ਭਾਰਤ ਵਿੱਚ ਮੋਦੀ ਦੀ ਭਗਤ ਮੰਡਲੀ ਇਜਰਾਇਲ ਦੇ ਹੱਕ ਵਿੱਚ ਪੱਬਾਂ ਭਾਰ ਹੋਈ ਫਿਰਦੀ ਹੈ। ਇਹ ਮੋਦੀ ਦੀ ਇੱਛਾ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ ਜਿਸਦਾ ਮਤਲਬ ਇਹ ਕਿ ਸੰਘ ਦੀ ਇੱਛਾ। ਪਰ ਸਵਾਲ ਇਹ ਹੈ ਕਿ ਭਾਰਤ ਦੇ ਫਾਸ਼ੀਵਾਦੀ ਲਾਣੇ ਦਾ ਇਜਰਾਇਲੀ ਜਾਇਨਵਾਦੀਆਂ ਪ੍ਰਤੀ ਏਨਾ ਹੇਜ ਕਿਓਂ ਜਾਗ ਰਿਹਾ ਹੈ। ਅਸਲ ਵਿੱਚ ਭਾਰਤ ਦੇ ਹਿੰਦੂਤਵੀ ਫਾਸ਼ੀਵਾਦੀਆਂ ਦੀ ਇਜਰਾਇਲੀ ਜਾਇਨਵਾਦੀਆਂ ਪ੍ਰਤੀ ਇਹ ਨੇੜਤਾ ਜੋ ਹੁਣ ਆਪਣੇ ਸਿਖਰ ’ਤੇ ਹੈ,  ਰਾਤੋ ਰਾਤ ਪੈਦਾ ਨਹੀਂ ਹੋਈ ਸਗੋਂ ਇਸਦਾ ਆਪਣਾ ਇੱਕ ਲੰਮਾ ਇਤਿਹਾਸ ਹੈ। ਭਾਰਤ ਵਿੱਚ ਸੱਜੇ ਪੱਖੀਆਂ ਨੇ ਹਮੇਸਾ ਇਜਰਾਇਲ ਦੀ ਹਮਾਇਤ ਕੀਤੀ ਹੈ।

Continue reading

ਫਲਸਤੀਨ ਦੇ ਕੌਮੀ ਮੁਕਤੀ ਘੋਲ਼ ਵਿੱਚ ਔਰਤਾਂ ਦੀ ਸ਼ਮੂਲੀਅਤ

palestinian-womanਇਤਹਾਸ ਗਵਾਹ ਹੈ, ਕਿ ਸੰਸਾਰ ਵਿੱਚ ਵੱਡੀਆਂ ਸਮਾਜਿਕ ਤਬਦੀਲੀਆਂ ਔਰਤਾਂ ਦੀ ਹਿੱਸੇਦਾਰੀ ਤੋਂ ਬਿਨਾ ਕਦੇ ਵੀ ਨੇਪਰੇ ਨਹੀਂ ਚੜ੍ਹੀਆਂ। ਔਰਤਾਂ ਸੰਸਾਰ ਭਰ ਵਿੱਚ ਮਹਾਨ ਤਬਦੀਲੀਆਂ ਵਿੱਚ ਮਰਦਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹੀਆਂ ਹਨ, ਨਾਲ਼ ਤੁਰੀਆਂ ਹਨ। ਦੱਬੇ ਕੁਚਲੇ ਲੋਕ, ਲੁੱਟੇ ਜਾਂਦੇ ਲੋਕ ਜਦੋਂ ਜਬਰ ਵਿਰੁੱਧ ਉੱਠ ਖੜੇ ਹੁੰਦੇ ਹਨ ਤਾਂ ਨਵਾਂ ਇਤਹਾਸ ਸਿਰਜਦੇ ਹਨ। 

ਸਾਡੀ ਧਰਤੀ ਦੇ ਇੱਕ ਹਿੱਸੇ ਫਲਸਤੀਨ ਵਿੱਚ ਅਜਿਹਾ ਹੀ ਯੁੱਧ ਚੱਲ ਰਿਹਾ ਹੈ ਜੋ ਫਲਸਤੀਨ ਦੇ ਲੋਕ ਲੜ੍ਹ ਰਹੇ ਹਨ।  ਇਹ ਯੁੱਧ ਇਜਰਾਇਲੀ ਧਾੜਵੀਆਂ ਖਿਲਾਫ ਲੜ੍ਹਿਆ ਜਾ ਰਿਹਾ ਹੈ। 1948 ਤੋਂ ਇੰਗਲੈਂਡ ਅਮਰੀਕਾ ਦੀ ਸ਼ਹਿ ’ਤੇ ਫਲਸਤੀਨੀ ਲੋਕਾਂ ਦੀਆਂ ਜਮੀਨਾਂ, ਘਰਾਂ, ਕਾਰੋਬਾਰ ’ਤੇ ਕਬਜਾ ਕਰ ਕੇ ਜਿਓਨਾਵਾਦੀਆਂ ਨੇ ਮੱਧਪੂਰਬ ਦੇ ਇਸ ਛੋਟੇ ਜਹੇ ਦੇਸ਼ ਨੂੰ ਇੱਕ ਖੁੱਲ੍ਹੀ ਜੇਲ੍ਹ ’ਚ ਬਦਲ ਕੇ ਫਿਲਸਤਿਨਿਆਂ ਨੂੰ ਪਲ ਪਲ ਮਰਨ ਲਈ ਮਜਬੂਰ ਕੀਤਾ ਹੋਇਆ ਹੈ। ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਹਜਾਰਾਂ ਔਰਤਾਂ ਅਤੇ ਬੱਚਿਆਂ ਦਾ ਕਤਲ ਇਜਰਾਲੀ ਧਾੜਵੀਆਂ ਵੱਲੋਂ ਕੀਤਾ ਜਾ ਰਿਹਾ ਹੈ।  ਅਜਿਹੇ ਜਬਰ ਵਿਰੁੱਧ ਨਫਰਤ ਅਤੇ ਟਾਕਰਾ ਹੀ ਮੁੱਖ ਰਹਿ ਜਾਂਦਾ ਹੈ। ਫਲਸਤੀਨ ਦੇ ਬਜੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਉਹਨਾਂ ਦੇ ਫਲਸਤੀਨ ’ਤੇ ਜਬਰੀ ਕਬਜਾ ਕਰਨ ਵਾਲ਼ੇ ਧਾੜਵੀਆਂ ਖਿਲਾਫ ਵਿਰੋਧ ਦੀ ਲਹਿਰ ਫੈਲੀ ਹੋਈ ਹੈ। ਇਸ ਲੇਖ ਵਿੱਚ ਇਸ ਵਿਰੋਧ ਦੀ ਲਹਿਰ ਵਿੱਚ ਔਰਤਾਂ ਦੀ ਕੀ ਭੂਮਿਕਾ ਰਹਿ ਚੁੱਕੀ ਹੈ ਅਤੇ ਕਿਹੜੀ ਭੂਮਿਕਾ ਹੁਣ ਨਿਭਾ ਰਹੀਆਂ ਹਨ ਇਸ ਬਾਰੇ ਗੱਲ ਕਰਾਂਗੇ।

Continue reading

ਤਜਰਬਾ ਨਵੀਂ ਸਵੇਰ ਪਾਠਸ਼ਾਲਾ

9ਪਾਠਕ ਦੋਸਤੋ! ‘ਨਵੀਂ ਸਵੇਰ ਪਾਠਸ਼ਾਲਾ’ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਤਜਰਬਾ ਅੱਜ ‘ਲਲਕਾਰ’ ਅਖਬਾਰ ਰਾਹੀਂ ਤੁਹਾਡੇ ਨਾਲ਼ ਸਾਂਝਾ ਕਰ ਰਿਹਾ ਹਾਂ। ਮੈਨੂੰ ਨਵੀਂ ਸਵੇਰ ਪਾਠਸ਼ਾਲਾ ਮੌਲੀਜਾਗਰਾਂ (ਚੰਡੀਗੜ੍ਹ) ਨਾਲ਼ ਜੁੜਿਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸ਼ੁਰੂ-ਸ਼ੁਰੂ ਵਿੱਚ ਮੈਂ ਸੋਚਦਾ ਸੀ ਕਿ ਮੈਂ ਬੱਚਿਆਂ ਨੂੰ ਕਿੰਝ ਸਾਂਭਾਂ ਅਤੇ ਬਿਹਤਰ ਢੰਗ ਨਾਲ਼ ਕਿਵੇਂ ਪੜਾਵਾਂ ਪਰ ਹਰ ਕੰਮ ਦੀ ਤਰ੍ਹਾਂ ਜਿਵੇਂ ਸ਼ੁਰੂ ਕਰਨਾ ਮੁਸ਼ਕਿਲ ਹੁੰਦਾ ਹੈ ਇਸਤੋਂ ਬਾਅਦ ਤੁਸੀਂ ਕੰਮਾਂ ਵਿੱਚ ਪੈਂਦੇ ਹੋ ਤਾਂ ਬਹੁਤ ਸਾਰੇ ਡਰ ਅਤੇ ਫਿਕਰਾਂ ਸਹਿਜੇ ਹੀ ਖਤਮ ਹੋ ਜਾਂਦੇ ਹਨ। ਮੈਂ ਇੱਕ ਸਾਲ ਦੌਰਾਨ ਬੱਚਿਆਂ ਨੂੰ ਕਾਫੀ ਕੁਝ ਸਿਖਾਇਆ ਅਤੇ ਬਹੁਤ ਕੁਝ ਬੱਚਿਆਂ ਤੋਂ ਆਪ ਵੀ ਸਿੱਖਿਆ।

Continue reading

ਪਾਟੀ ਚੁੰਨੀ ਦੇ ਵਾਂਗ ਹੈ ਦੁੱਖ ਸਾਡਾ – ਅਹਿਮਦ ਸਲੀਮ : ਦੋਵਾਂ ਪੰਜਾਬਾਂ ਦੀ ਅਦਬੀ ਮਿੱਤਰਤਾ ਦਾ ਸਿਰਨਾਵਾਂ

ahmad-saleemਅਹਿਮਦ ਸਲੀਮ ਦੋਵਾਂ ਪੰਜਾਬਾਂ ਵਿਚੋਂ ਇਕੋ ਜਿੰਨੀ ਮਕਬੂਲ, ਪਿਆਰੀ ਤੇ ਸਤਿਕਾਰੀ ਜਾਂਦੀ ਸ਼ਖਸੀਅਤ ਦਾ ਨਾਂ ਏ। ਅੱਧੀ ਸਦੀ ਪਹਿਲਾਂ ਉਸ ਦੀ ਚੜ੍ਹਦੇ ਪੰਜਾਬ ਵਿਚ ਆਵਾਜਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਦੀ ਸ਼ਾਇਰੀ ਦੀ ਕਿਤਾਬ ‘ਤਨ ਤੰਬੂਰ’ 1972 ਵਿਚ ਗੁਰਮੁਖੀ ਲਿਪੀ ਵਿਚ ਪੰਜਾਬੀ ਪਾਠਕਾਂ ਤਕ ਅੱਪੜ ਗਈ ਸੀ। ਵੀਹਵੀ ਸਦੀ ਦੇ ਅੱਠਵੇਂ ਦਹਾਕੇ ਵਿਚ ਹੀ ਇੱਧਰ ਪਾਕਿਸਤਾਨੀ ਪੰਜਾਬੀ ਅਦਬ ਨੂੰ ਬਾਕਾਇਦਾ ਐਮਏ ਪੰਜਾਬੀ ਦੇ ਪਾਠਕ੍ਰਮ ਦਾ ਹਿੱਸਾ ਬਣਾ ਲਿਆ ਗਿਆ ਸੀ। ਇਹ ਪਹਿਲਕਦਮੀ ਡਾ. ਕਰਨੈਲ ਸਿੰਘ ਥਿੰਦ ਦੇ ਉੱਦਮ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਈ ਅਤੇ ਮਗਰੋਂ ਸਭਨਾਂ ਯੂਨੀਵਰਸਿਟੀਆਂ ਨੇ ਇਸ ਨਕਸ਼ੇ ਕਦਮ ਉੱਪਰ ਚੱਲਣਾ ਸ਼ੁਰੂ ਕਰ ਦਿੱਤਾ। ਸਭਨਾਂ ਦਾਨਿਸ਼ਵਰਾਂ ਦੀ ਸਾਂਝੀ ਰਾਇ ਸੀ ਕਿ ਪਾਕਿਸਤਾਨੀ ਪੰਜਾਬੀ ਅਦਬ ਦੇ ਹਵਾਲੇ ਬਗੈਰ ਪੰਜਾਬੀ ਅਦਬੀ ਮਹਾਂਦਿ੍ਰਸ਼ ਨੂੰ ਨਹੀਂ ਉਲੀਕਿਆ ਜਾ ਸਕਦਾ। ਇੱਧਰਲੇ ਪੰਜਾਬ ਵਿਚ ਚਾਹੇ ਪਾਕਿਸਤਾਨੀ ਪੰਜਾਬੀ ਸ਼ਾਇਰੀ ਦੀ ਕੋਈ ਪੁਸਤਕ ਸੰਪਾਦਤ ਹੋਈ ਹੋਵੇ, ਚਾਹੇ ਕੋਈ ਮਜਮੂਨ ਲਿਖਿਆ ਗਿਆ ਹੋਵੇ ਅਤੇ ਚਾਹੇ ਕੋਈ ਹੋਰ ਲਿਪੀਅੰਤਰਣ ਕਾਰਜ ਹੋਇਆ ਹੋਵੇ, ਸਭਨਾਂ ਵਿਚ ਅਹਿਮਦ ਸਲੀਮ ਦਾ ਨਾਂ ਗੂੜ੍ਹੇ ਹਰਫਾਂ ਵਿਚ ਲਿਖਿਆ ਨਜਰ ਆਉਂਦਾ ਸੀ। ਇਸ ਤੱਥ ਦੀ ਪੁਸ਼ਟੀ ਡਾ. ਗੁਰਦੇਵ ਸਿੰਘ, ਡਾ. ਅਤਰ ਸਿੰਘ ਤੇ ਜਗਤਾਰ (ਦੁੱਖ ਦਰਿਆਓਂ ਪਾਰ ਦੇ, 1975), ਡਾ. ਜਗਤਾਰ, ਡਾ. ਕਰਨੈਲ ਸਿੰਘ ਥਿੰਦ, ਡਾ. ਜੀਤ ਸਿੰਘ ਸੀਤਲ, ਡਾ. ਹਰਬੰਸ ਸਿੰਘ ਧੀਮਾਨ ਆਦਿ ਦੁਆਰਾ ਲਿਖੀਆਂ ਮੌਲਿਕ ਤੇ ਸੰਪਾਦਨ ਪੁਸਤਕਾਂ ਥਾਣੀਂ ਗੁਜਰ ਕੇ ਸਹਿਜੇ ਹੀ ਹੋ ਜਾਂਦੀ ਹੈ। ਇਨ੍ਹਾਂ ਸਭਨਾਂ ਕਾਰਜਾਂ ਵਿਚ ਅਹਿਮਦ ਸਲੀਮ ਨੂੰ ਬਹੁਭਾਸ਼ਾਈ ਯੋਗਤਾ ਰੱਖਣ ਵਾਲਾ ਅਤੇ ਬਹੁਵਿਧਾਈ ਲੇਖਕ ਸਵੀਕਾਰ ਕੀਤਾ ਜਾਂਦਾ ਸੀ। ਪਾਸ਼ ਦੀ ਪੁਸਤਕ ‘ਉੱਡਦੇ ਬਾਜਾਂ ਮਗਰ’ (1973) ਵਿਚਲੀ ਨਜਮ ‘ਅਹਿਮਦ ਸਲੀਮ ਦੇ ਨਾਂ’ (ਜੰਗੀ ਕੈਦੀਆਂ ਨੂੰ ਸਮਰਪਣ) ਨੇ ਉਸ ਨੂੰ ਇੱਧਰਲੇ ਪੰਜਾਬ ਵਿਚਲੇ ਅਦੀਬਾਂ, ਸ਼ਾਇਰਾਂ ਖਾਸਕਰ ਤਰੱਕੀਪਸੰਦ ਅਤੇ ਜੁਝਾਰੂ ਵਿਦਰੋਹੀ ਸ਼ਾਇਰਾਂ ਵਿਚ ਖਾਸਾ ਮਕਬੂਲ ਕਰ ਦਿੱਤਾ ਸੀ। ਕੋਈ ਉਸ ਨੂੰ ਤਰੱਕੀਪਸੰਦ ਅਦੀਬ ਆਖਦਾ ਸੀ, ਕੋਈ ਸ਼ਾਇਰ ਦੇਸ ਪੰਜਾਬ ਦਾ, ਕੋਈ ਲਹਿੰਦੇ ਪੰਜਾਬ ਦਾ ਵੱਡਾ ਲੇਖਕ, ਕੋਈ ਦੋਵਾਂ ਪੰਜਾਬਾਂ ਦੇ ਲੁੱਟੇ ਲਤਾੜੇ ਬੰਦੇ ਦੀ ਪੀੜ ਦਾ ਚਿਤੇਰਾ, ਕੋਈ ਮਨੁੱਖੀ ਹੱਕਾਂ ਦਾ ਅਲੰਬਰਦਾਰ ਅਤੇ ਕੋਈ ਦੋਵਾਂ ਪੰਜਾਬਾਂ ਦੀ ਸਾਂਝ ਦਾ ਮੁਦੱਈ ਆਖਦਾ ਸੀ। ਗਿਆਰਾਂ ਦਸੰਬਰ ਨੂੰ ਉਸ ਦੇ ਸਦੀਵੀ ਵਿਛੋੜੇ ਨੇ ਦੋਵਾਂ ਪੰਜਾਬਾਂ ਹੀ ਨਹੀਂ ਸਗੋਂ ਕੁਲ ਆਲਮ ਵਿਚ ਵੱਸਦੀਆਂ ਅਦਬੀ ਸ਼ਖਸੀਅਤਾਂ ਨੂੰ ਸੋਗ ਦੇ ਸਮੁੰਦਰ ਵਿਚ ਸੁੱਟਿਆ ਹੈ।

Continue reading

ਮਾਰਸ਼ਲ ਮਸ਼ੀਨਜ ਲਿਮਿਟਡ ਦੇ ਮਜਦੂਰਾਂ ਦੀ 41 ਦਿਨ ਲੰਮੀ ਹੜਤਾਲ ਅਹਿਮ ਪ੍ਰਾਪਤੀਆਂ ਨਾਲ਼ ਖਤਮ

412262622_738685021619317_5456929182579096547_nਸੀ.ਐਨ.ਸੀ. ਖਰਾਦ ਮਸ਼ੀਨਾਂ ਬਣਾਉਣ ਵਾਲ਼ੀ ਕੰਪਨੀ ਮਾਰਸ਼ਲ ਮਸ਼ੀਨਜ ਲਿਮਿਟਡ (ਲੁਧਿਆਣਾ) ਦੇ ਮਜਦੂਰਾਂ ਦੀ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਹੜਤਾਲ 19 ਦਸੰਬਰ ਦੀ ਰਾਤ ਕਰੀਬ 8 ਵਜੇ ਸਮਾਪਤ ਹੋ ਗਈ ਹੈ। 9 ਨਵੰਬਰ 2023 ਨੂੰ ਸ਼ੁਰੂ ਹੋਈ ਇਸ ਹੜਤਾਲ ਦੌਰਾਨ ਮਜਦੂਰ ਜੁਝਾਰੂ ਢੰਗ ਨਾਲ਼ ਹੜਤਾਲ ਵਿੱਚ ਡਟੇ ਰਹੇ। ਹੜਤਾਲ ਦੌਰਾਨ ਮਜਦੂਰਾਂ ਨੇ ਉਹਨਾਂ ਨੂੰ ਝੁਕਾਉਣ ਦੀਆਂ ਮਾਲਕਾਂ ਦੀਆਂ ਸਾਜਸ਼ਾਂ ਨਾਕਾਮ ਕੀਤੀਆਂ।

Continue reading

ਚਿੰਗੁਆ ਯੂਨੀਵਰਸਿਟੀ ਵਿੱਚ ਮਜਦੂਰ-ਅਧਿਆਪਕ ਤੀਸਰੀ ਕਿਸ਼ਤ – 15 ਜਨਵਰੀ, 1971

18(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-21, 16-31 ਦਸੰਬਰ 2023)

(ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 12’ਵਾਂ ਲੇਖ ਹੈ – ਸੰਪਾਦਕ)

Continue reading

ਭਾਰਤੀ ਉਪ-ਮਹਾਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ -26

21(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-21, 16-31 ਦਸੰਬਰ 2023)

ਪਿਛਲੇ ਲੇਖਾਂ ਵਿੱਚ ਜਿਵੇਂ ਕਿ ਅਸੀਂ ਲਿਖ ਚੁੱਕੇ ਹਾਂ ਕਿ ਭਾਰਤੀ ਉਪ-ਮਹਾਦੀਪ ਦੀ ਪਦਾਰਥਵਾਦੀ ਦਾਰਸ਼ਨਿਕ ਰਵਾਇਤ ਵਿੱਚ ਤਿੰਨ ਦਾਰਸ਼ਨਿਕ ਧਰਾਵਾਂ ਸਪੱਸ਼ਟ ਪਦਾਰਥਵਾਦੀ ਪੈਂਤੜਾ ਅਪਣਾਉਂਦੀਆਂ ਹਨ ਜਾਂ ਇਹੋ ਕਹਿ ਸਕਦੇ ਹਾਂ ਕਿ ਵਿਚਾਰਵਾਦੀ ਦਰਸ਼ਨ ਦੇ ਪ੍ਰਤੀਪੱਖ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ। ਦਾਰਸ਼ਨਿਕ ਪ੍ਰਣਾਲੀਆਂ ਵਿੱਚ ਪਦਾਰਥ ਅਤੇ ਚੇਤਨਾ ਦੇ ਸਬੰਧਾਂ ਦਾ ਸਵਾਲ, ਬੁਨਿਆਦੀ ਸਵਾਲ ਹੈ। ਪਦਾਰਥ ਅਤੇ ਚੇਤਨਾ ਵਿੱਚੋਂ ਪਹਿਲਾਂ ਕੀ ਹੈ? ਦੋਹਾਂ ਪ੍ਰਾਵਰਗਾਂ ਵਿੱਚੋਂ ਮੁੱਖ ਕਿਹੜਾ ਹੈ ਅਤੇ ਗੌਣ ਕਿਹੜਾ ਹੈ? ਇਹਨਾਂ ਸਵਾਲਾਂ ਦੇ ਜਵਾਬ ਨਾਲ਼ ਹੀ ਇਹ ਤੈਅ ਹੁੰਦਾ ਹੈ ਕਿ ਦਰਸ਼ਨ ਪਦਾਰਥਵਾਦੀ ਹੈ ਜਾਂ ਵਿਚਾਰਵਾਦੀ। ਪਦਾਰਥ ਨੂੰ ਪਹਿਲਾਂ ਅਤੇ ਚੇਤਨਾ ਨੂੰ ਗੌਣ ਮੰਨਣ ਵਾਲ਼ੇ ਤਿੰਨ ਮੁੱਖ ਦਰਸ਼ਨ ਹਨ, ਸਾਂਖ, ਨਿਆਏ ਵੈਸ਼ੇਸ਼ਕ ਅਤੇ ਲੋਕਾਇਤ। ਹੁਣ ਤੱਕ ਅਸੀਂ ਨਿਆਏ ਵੈਸ਼ੇਸ਼ਕ ਅਤੇ ਸਾਂਖ ਦਰਸ਼ਨ ਦੇ ਚੇਤਨਾ ਸਬੰਧੀ ਨਜਰੀਏ ਦੀ ਗੱਲ ਕਰ ਚੁੱਕੇ ਹਾਂ। ਪੁਰਾਤਨ ਦਰਸ਼ਨ ਦੇ ਇਤਿਹਾਸ ਵਿੱਚ ਸਭ ਤੋਂ ਦਿ੍ਰੜ੍ਹਤਾ ਨਾਲ਼ ਵਿਚਾਰਵਾਦ ਨਾਲ਼ ਟੱਕਰ ਲੈਣ ਵਾਲ਼ੇ ਲੋਕਾਇਤ ਦਰਸ਼ਨ ਦੇ ਚੇਤਨਾ ਸਬੰਧੀ ਨਜਰੀਏ ਬਾਰੇ, ਇਸ ਲੇਖ ਵਿੱਚ ਗੱਲ ਕਰਾਂਗੇ।

Continue reading

ਚਿੰਗੁਆ ਯੂਨੀਵਰਸਿਟੀ ਵਿੱਚ ਮਜਦੂਰ-ਅਧਿਆਪਕ (ਦੂਸਰੀ ਕਿਸ਼ਤ) 15 ਜਨਵਰੀ, 1971

18(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-20, 1-15 ਦਸੰਬਰ 2023)

(ਸਮਾਜਵਾਦੀ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-1976) ਦੇ ਤਜ਼ਰਬਿਆਂ ਦਾ ਮਕਸਦ ਮਨੁੱਖੀ ਜੀਵਨ ਦੇ ਇਹਨਾਂ ਖੇਤਰਾਂ ਨੂੰ ਨਵੀਆਂ ਲੀਹਾਂ ਉੱਪਰ ਮੁੜ ਜਥੇਬੰਦ ਕਰਕੇ ਇਹਨਾਂ ਨੂੰ ਚੰਗੇਰੇ ਮਨੁੱਖੀ ਵਿਕਾਸ ਦੇ ਸਹਾਈ ਬਣਾਉਣਾ ਸੀ। ਅਸੀਂ ਪਾਠਕਾਂ ਨੂੰ ਇਹਨਾਂ ਤਜ਼ਰਬਿਆਂ ਨਾਲ਼ ਜਾਣੂ ਕਰਵਾਉਣ ਦੇ ਮਕਸਦ ਨਾਲ਼ ਉਸ ਦੌਰ ਦੀਆਂ ਕੁੱਝ ਚੋਣਵੀਆਂ ਲਿਖਤਾਂ ਦੇ ਅਨੁਵਾਦ ‘ਲਲਕਾਰ’ ’ਚ ਛਾਪਣੇ ਸ਼ੁਰੂ ਕੀਤੇ ਹਨ। ਕਲਾ ਸਾਹਿਤ ਦੇ ਵਿਸ਼ੇ ਨਾਲ਼ ਸਬੰਧਤ 11 ਲੇਖ ਛਾਪ ਚੁੱਕੇ ਹਾਂ। 1-15 ਜਨਵਰੀ ਅੰਕ ਤੋਂ ਅਸੀਂ ਸਿੱਖਿਆ ਦੇ ਵਿਸ਼ੇ ਨਾਲ਼ ਸਬੰਧਤ ਲੇਖਾਂ ਦੀ ਲੜੀ ਸ਼ੁਰੂ ਕੀਤੀ ਹੈ, ਹਥਲਾ ਲੇਖ ਇਸੇ ਲੜੀ ਦਾ 12’ਵਾਂ ਲੇਖ ਹੈ – ਸੰਪਾਦਕ)

Continue reading

ਦੁਬਈ ਜਲਵਾਯੂ ਕਾਨਫਰੰਸ-28 : ਪਰਨਾਲ਼ਾ ਉੱਥੇ ਦਾ ਉੱਥੇ…

10ਜਲਵਾਯੂ ਸਬੰਧੀ ਦੁਨੀਆਂ ਭਰ ਦੇ ਸਾਮਰਾਜੀ ਸਰਮਾਏਦਾਰਾਂ ਮੁਲਕਾਂ ਵੱਲੋਂ ਕੀਤੀ ਜਾਂਦੀ ਕਾਨਫਰੰਸ ਇਸ ਵਾਰ ਦੁਬਈ ਵਿੱਚ ਮੁਕੰਮਲ ਹੋਈ, ਜਿਸਨੂੰ ਸੀਓਪੀ-28, ‘ਕਾਨਫਰੰਸ ਆਫ ਪਾਰਟੀਜ’ ਵੀ ਕਿਹਾ ਜਾਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਲਵਾਯੂ ਤਬਦੀਲੀ ਪ੍ਰਤੀ ਝੂਠੀ ਮੂਠੀ ਦੀ ਚਿੰਤਾ ਜਾਹਰ ਕਰਦਿਆਂ ਪਖੰਡ ਰਚਿਆ ਗਿਆ, ਕਈ ਲੋਕ-ਭਰਮਾਉ ਬਿਆਨ ਜਾਰੀ ਕਰਦਿਆਂ ਵਾਅਦੇ-ਦਾਅਵੇ ਕੀਤੇ ਗਏ। ਪਰ ਅਸਲ ਇਹ ਹੈ ਕਿ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਵੱਲੋਂ ਜਲਵਾਯੂ ਦੀ ਤਬਾਹੀ ਪਹਿਲਾਂ ਨਾਲ਼ੋਂ ਵੀ ਕਿਤੇ ਤੇਜ ਹੋਈ ਹੈ। ਜਲਵਾਯੂ ਵਿੱਚ ਜਹਿਰੀਲੀਆਂ ਤੇ ਨੁਕਸਾਨਦੇਹ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਮੀਥੇਨ, ਨਾਇਟਿ੍ਰਸ ਆਕਸਾਈਡ ਆਦਿ ਦਾ ਰਿਸਾਅ ਪਹਿਲਾਂ ਨਾਲ਼ੋਂ ਵੱਧ ਤੇ ਕਿਤੇ ਜਿਆਦਾ ਤੇਜ ਹੋਇਆ ਹੈ। 1990 ਤੋਂ 2015 ਤੱਕ ਕਾਰਬਨ ਗੈਸਾਂ ਦਾ ਰਿਸਾਅ 60 ਫੀਸਦੀ ਵਧਿਆ ਹੈ। ਪਥਰਾਟੀ ਬਾਲਣਾਂ ਦੀ ਅੰਨੇ੍ਹਵਾਹ ਅਤੇ ਗੈਰ-ਵਿਉਂਤਬੱਧ ਵਰਤੋਂ ਕਾਰਨ ਧਰਤੀ ਦਾ ਲਗਾਤਾਰ ਵਧਦੇ ਤਾਪਮਾਨ ਕਾਰਨ ਕਈ ਮਾਰੀ ਜਲਵਾਯੂ ਤਬਦੀਲੀਆਂ ਵਾਪਰ ਰਹੀਆਂ ਹਨ। ਇਹਨਾਂ ਮਾਰੂ ਤਬਦੀਲੀਆਂ ਨਾਲ਼ ਦੁਨੀਆਂ ਭਰ ਦੇ ਆਮ ਲੋਕ ਬੁਰੀ ਤਰ੍ਹਾਂ ਕਿਸੇ ਨਾ ਕਿਸੇ ਢੰਗ ਨਾਲ਼ ਪੀੜਤ ਹਨ। ਕਿਤੇ ਭਿਅੰਕਰ ਮੀਂਹ, ਹੜ, ਭੂਚਾਲ, ਤੂਫਾਨ, ਚੱਕਰਵਾਤ ਆਦਿ ਕਰਕੇ ਲੋਕਾਈ ਦਾ ਜਿਉਣਾ ਮੁਹਾਲ ਹੈ। ਕਾਰਬਨ ਗੈਸਾਂ ਦੇ ਰਿਸਾਅ ਕਰਕੇ ਵਧਦੇ ਤਾਪਮਾਨ ਨਾਲ਼ ਹਰ ਸਾਲ ਧਰੁਵਾਂ ਉੱਤਲੀ ਬਰਫ ਪਿਘਲਦੀ ਜਾ ਰਹੀ ਹੈ, ਜਿਸ ਨਾਲ਼ ਮਹਾਂਸਾਗਰ ਹੋਰ ਜਿਆਦਾ ਗਰਮ ਹੋ ਰਹੇ ਹਨ। ਜੋ ਪੂਰੀ ਧਰਤੀ ਦੇ ਜਲਵਾਯੂ ਨੂੰ ਬੁਰੇ ਰੁਖ ਪ੍ਰਭਾਵਿਤ ਕਰਨ ਦੇ ਨਾਲ਼ ਨਾਲ਼ ਜਲ-ਜੀਵਨ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇਹ ਵਰਤਾਰਾ ਇਸ ਦੋਖੀ ਨਿਜਾਮ ਵਿੱਚ ਜਿਉਂ ਦਾ ਤਿਉਂ ਚੱਲ ਰਿਹਾ ਹੈ, ਜਿਸਨੂੰ ਦਰੁਸਤ ਕਰਨ ਲਈ ਹਰ ਸਾਲ਼ ਜਲਵਾਯੂ ਕਾਨਫਰੰਸਾਂ ਦਾ ਸਾਂਗ ਰਚਿਆ ਜਾਂਦਾ ਹੈ।

Continue reading

ਭਾਰਤ ਦੀਆਂ ਦਵਾਈਆਂ ਦੇ ਅਨੇਕਾਂ ਨਮੂਨੇ ਫੇਰ ਫੇਲ੍ਹ: ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਹੈ ਨਕਲੀ ਦਵਾਈਆਂ ਦਾ ਕਾਰੋਬਾਰ

11ਭਾਰਤ ਦੀ ‘ਕੇਂਦਰੀ ਡਰੱਗ ਮਾਣਕ ਕੰਟਰੋਲ ਸੰਸਥਾ’ ਵੱਲੋਂ ਤਾਜਾ ਜਾਰੀ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ਤੱਕ ਭਾਰਤ ਵਿੱਚ ਜਾਂਚ ਕੀਤੀਆਂ ਖੰਘ ਦੀਆਂ ਦਵਾਈਆਂ ਦੇ 6% ਨਮੂਨੇ ਫੇਲ੍ਹ ਹੋ ਗਏ ਹਨ। ਛੋਟੀਆਂ ਤੇ ਦਰਮਿਆਨੀਆਂ ਕੰਪਨੀਆਂ ਦੇ ਮਾਮਲੇ ਵਿੱਚ ਤਾਂ 65% ਕੰਪਨੀਆਂ ਤੈਅਸ਼ੁਦਾ ਮਾਣਕਾਂ ਤੋਂ ਨੀਵੇਂ ਪੱਧਰ ਦੀਆਂ ਦਵਾਈਆਂ ਬਣਾਉਂਦੀਆਂ ਪਾਈਆਂ ਗਈਆਂ ਹਨ। ਭਾਵੇਂ ਹੋਰ ਬਹੁਤ ਅਹਿਮ ਮਾਮਲਿਆਂ ਵਾਂਗੂੰ ਇਹ ਰਿਪੋਰਟ ਵੀ ਗੋਦੀ ਮੀਡੀਆ ਨੇ ਦੱਬ ਦਿੱਤੀ ਤੇ ਇਸ ਉੱਪਰ ਕੋਈ ਚਰਚਾ ਨਹੀਂ ਹੋਈ ਪਰ ਇਸ ਰਿਪੋਰਟ ਨੇ ਮੁੜ ਤੋਂ ਭਾਰਤ ਵਿੱਚ ਨਕਲੀ ਦਵਾਈਆਂ ਤੇ ਘਟੀਆ ਦਵਾਈਆਂ ਦੇ ਬੇਹੱਦ ਵੱਡੇ ਤੇ ਲੋਕ ਮਾਰੂ ਕਾਰੋਬਾਰ ਉੱਪਰ ਸਵਾਲ ਖੜ੍ਹੇ ਕਰ ਦਿੱਤੇ ਹਨ।

Continue reading

ਐਨੀਮਲ : ਸੰਘ-ਭਾਜਪਾ ਦੇ ਨਾਜੀ ਏਜੰਡੇ ਦੀ ਪ੍ਰੋੜਤਾ ਕਰਦੀ ਇੱਕ ਖਤਰਨਾਕ ਫਿਲਮ

Screenshot 2023-12-16 224100ਇਨ੍ਹੀਂ ਦਿਨੀਂ ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸਤ ਫਿਲਮ ‘ਐਨੀਮਲ’ ਜਿਸ ਵਿੱਚ ਰਣਬੀਰ ਕਪੂਰ ਨਾਇਕ ਦੀ ਭੂਮਿਕਾ ਨਿਭਾਅ ਰਿਹਾ ਹੈ, ਪੂਰੇ ਭਾਰਤ ਅਤੇ ਖਾਸ ਤੌਰ ’ਤੇ ਪੰਜਾਬ ਵਿੱਚ ਕਾਫੀ ਚਰਚਾ ਵਿੱਚ ਹੈ। ਫਿਲਮ ਵਿੱਚ ਦਿਖਾਈ ਗਈ ਹਿੰਸਾ, ਅਤੇ ‘ਅਲਫਾ ਮੇਲ’ ਜਿਹੇ ਵਿਸ਼ੇ ਕਰਕੇ ਸੋਭਾ ਡੇ ਵਰਗੇ ਕਈ ਸਮੀਖਿਅਕ ਜਿੱਥੇ ਇਸਨੂੰ ਔਰਤ ਵਿਰੋਧੀ ਐਲਾਨਦੇ ਹਨ ਉੱਥੇ ਹੀ ਪੰਜਾਬ ਦੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਵੱਲੋਂ ਇਸਦਾ ਸਵਾਗਤ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਹ ਹੋਰ ਹਿੰਦੀ ਫਿਲਮਾਂ ਤੋਂ ਹਟਕੇ ਸਰਦਾਰਾਂ ਪੇਸ਼ਕਾਰੀ ਬਾਕੀ ਹਿੰਦੀ ਫਿਲਮਾਂ ਵਾਂਗ ਘਿਸੀ-ਪਿਟੀ ਨਹੀਂ ਹੈ। ਪਰ ਫਿਲਮ ਦਾ ਥੋੜਾ ਗੰਭੀਰ ਅਧਿਐਨ ਇਹ ਦਰਸਾਉਂਦਾ ਹੈ ਕਿ ਕਿਵੇਂ ਇਹ ਫਿਲਮ ਮੌਜੂਦਾ ਸਿਆਸੀ ਅਤੇ ਆਰਥਿਕ ਹਾਲਤਾਂ ਵਿੱਚ ਸੰਘ-ਭਾਜਪਾ ਦਾ ਹਿਟਲਰਸ਼ਾਹੀ ਨਾਜੀ ਏਜੰਡਾ ਦਰਸ਼ਕਾਂ ਨੂੰ ਪਰੋਸਦੀ ਹੈ।

Continue reading

ਪਹਿਲੇ ਸਮਾਜਵਾਦੀ ਰਾਜ ਦਾ ਅੱਖੀਂ-ਡਿੱਠਾ ਵਰਣਨ ਕਰਦੀ ਪੁਸਤਕ ‘ਸਟਾਲਿਨ ਯੁੱਗ’

12ਐਨਾ ਲੁਈ ਸਟਰੌਗ ਦੁਆਰਾ ਲਿਖੀ ਪੁਸਤਕ ‘ਸਟਾਲਿਨ ਯੁੱਗ’ ਨਵੰਬਰ 1956 ਵਿੱਚ ਲਿਖੀ ਗਈ ਸੀ ਜੋ ਸਮਾਜਵਾਦੀ ਰੂਸ ਦਾ ਅੱਖੀਂ-ਡਿੱਠਾ ਵਰਣਨ ਪੇਸ਼ ਕਰਦੀ ਹੈ। ਐਨਾ ਇੱਕ ਅਮਰੀਕਣ ਪੱਤਰਕਾਰ ਸੀ, ਜੋ ਜਿੰਦਗੀ ਭਰ ਆਪਣੀਆਂ ਲਿਖਤਾਂ, ਰਿਪੋਰਟਾਂ ਜਰੀਏ ਸਮਾਜਵਾਦੀ ਰੂਸ ਅਤੇ ਚੀਨ ਦਾ ਅੱਖੀਂ ਡਿੱਠਾ ਚਿੱਤਰਣ ਪੇਸ਼ ਕਰਦੀ ਰਹੀ। ਐਨਾ ਦੀਆਂ ਅਨੇਕਾਂ ਕਿਤਾਬਾਂ ਸੋਵੀਅਤ ਰੂਸ ਅਤੇ ਚੀਨ ਵਿੱਚ ਇਨਕਲਾਬ ਦੇ ਸਮੇਂ ’ਤੇ ਕੇਂਦਰਤ ਹਨ। ਉਹਨਾਂ ਵਿੱਚੋਂ ਇੱਕ ਰਚਨਾ ‘ਸਟਾਲਿਨ ਯੁੱਗ’ ਹੈ ਜੋ ਰਣਜੀਤ ਲਹਿਰਾ ਦੇ ਅਨੁਵਾਦ ਸਦਕਾ ਪੰਜਾਬੀ ਪਾਠਕਾਂ ਤੱਕ ਪਹੁੰਚ ਚੁੱਕੀ ਹੈ।

ਕਾ. ਲੈਨਿਨ ਦੀ ਅਗਵਾਈ ਵਿੱਚ ਰੂਸ ਦੇ ਅਕਤੂਬਰ ਇਨਕਲਾਬ ਨਾਲ਼ ਇਤਿਹਾਸ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਸੀ। ਇਸ ਦੌਰ ਨੂੰ ਅਮਰ ਬਣਾਉਣ ਵਾਲ਼ਾ, ਪਹਿਲੇ ਸਮਾਜਵਾਦੀ ਮੁਲਕ ਦੀ ਉਸਾਰੀ ’ਚ ਅਗਵਾਈ ਕਰਨ ਵਾਲ਼ੇ ਜੋਸਫ ਸਤਾਲਿਨ ਦੇ ਦੌਰ ਵਿੱਚ ਜੋ ਸੋਵੀਅਤ ਰੂਸ ਨੇ ਕਰ ਵਿਖਾਇਆ ਉਹ ਇੱਕ ਯੁੱਗ ਸਾਬਿਤ ਹੋਇਆ।

Continue reading

ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਦੇ ਮਾਅਨੇ: ਫਿਰਕੂ ਫਾਸ਼ੀਵਾਦੀ ਲਹਿਰ ਦੇ ਟਾਕਰੇ ਲਈ ਸਰਮਾਏਦਾਰ ਪਾਰਟੀਆਂ ਤੋਂ ਆਸ ਛੱਡੋ! ਇੱਕ ਖਰੀ ਮਜਦੂਰ ਜਮਾਤੀ ਲਹਿਰ ਖੜ੍ਹੀ ਕਰੋ! •ਸੰਪਾਦਕੀ

Screenshot 2023-12-16 163630ਲੰਘੇ ਮਹੀਨੇ ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਣਾ, ਮਿਜੋਰਮ ਵਿੱਚ ਹੋਏ ਚੋਣ ਤਮਾਸ਼ੇ ਦੇ ਨਤੀਜੇ ਆ ਚੁੱਕੇ ਹਨ। ਇਹਨਾਂ ਵਿੱਚੋਂ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਇਸ ਵੇਲੇ ਅਜਾਰੇਦਾਰ ਸਰਮਾਏਦਾਰਾਂ ਦੀ ਪਸੰਦੀਦਾ ਪਾਰਟੀ ਭਾਜਪਾ ਨੇ ਇੱਕ ਪਾਸੜ ਜਿੱਤ ਹਾਸਲ ਕੀਤੀ ਹੈ। ਉੱਥੇ ਤੇਲੰਗਾਨਾ ਵਿੱਚ ਸਰਮਾਏਦਾਰਾਂ ਦੀ ਦੂਜੀ ਤੇ ਪੁਰਾਣੀ ਭਰੋਸੇਯੋਗ ਪਾਰਟੀ ਕਾਂਗਰਸ ਗੱਦੀ ਹਥਿਆਉਣ ਵਿੱਚ ਸਫਲ ਹੋਈ ਹੈ ਅਤੇ ਮਿਜੋਰਮ ਵਿੱਚ ਵੀ ਸੱਤ੍ਹਾ ਬਦਲੀ ਹੈ ਤੇ ਨਵੀਂ ਬਣੀ ਪਾਰਟੀ ਜੋਰਮ ਪੀਪਲਜ ਮੂਵਮੈਂਟ ਨੇ ਮਿਜੋ ਨੈਸ਼ਨਲ ਫਰੰਟ ਨੂੰ ਸੱਤ੍ਹਾ ’ਚੋਂ ਬੇਦਖਲ ਕਰ ਦਿੱਤਾ ਹੈ। ਚੋਣ ਨਤੀਜਿਆਂ ਨੂੰ ਵੇਖ ਕਾਂਗਰਸ ਨੂੰ ਭਾਰੀ ਝਟਕਾ ਲੱਗਿਆ ਹੈ ਉੱਥੇ ਭਾਜਪਾ ਵਾਲ਼ਿਆਂ ਨੂੰ ਪੂਰਾ ਚਾਅ ਚੜਿਆ ਹੋਇਆ ਹੈ। ਕਾਂਗਰਸ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਆਪਣੀ ਜਿੱਤ ਨੂੰ ਪੱਕਾ ਮੰਨੀ ਬੈਠੀ ਸੀ ਅਤੇ ਰਾਜਸਥਾਨ ਵਿੱਚ ਆਪਣੇ ਆਪ ਨੂੰ ਜਿੱਤ ਦੇ ਨੇੜੇ ਸਮਝ ਰਹੀ ਸੀ ਪਰ ਨਤੀਜਿਆਂ ਨੇ ਹੋਰ ਹੀ ਕਹਾਣੀ ਵਿਖਾ ਦਿੱਤੀ ਅਤੇ ਆਉਣ ਵਾਲ਼ੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਬਣੇ ਗਠਜੋੜ “ਇੰਡੀਆ” ਦਾ ਹਿੱਸਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਭਲਵਾਨ ਤਿਆਰੀ ਵਜੋਂ ਅਖਾੜੇ ’ਚ ਉੱਤਰ ਡੰਡ ਬੈਠਕਾਂ ਕੱਢ ਰਹੇ ਸਨ ਪਰ ਨਤੀਜੇ ਵੇਖ ਉਹਨਾਂ ਸਾਰਿਆਂ ਨੂੰ ਦੰਦਲ ਪਈ ਹੋਈ ਹੈ। ਦੂਜੇ ਪਾਸੇ ਬੁੱਧੀਜੀਵੀਆਂ ਦਾ ਵੱਡਾ ਹਿੱਸਾ ਜੋ “ਭਾਰਤ ਜੋੜੋ ਯਾਤਰਾ” ਤੋਂ ਬਾਅਦ ਰਾਹੁਲ ਗਾਂਧੀ ’ਤੇ ਲੱਟੂ ਹੋਇਆ ਪਿਆ ਅਤੇ ਰਾਹੁਲ ਗਾਂਧੀ ਨੂੰ ਪੱਖੀ ਝਲਦਿਆਂ ਇਹ ਫਰਮਾਉਂਦਾ ਕਿ ਇਹੋ ਇੱਕ ਮਾਤਰ ਯੋਧਾ ਹੈ ਜੋ ਫਾਸ਼ੀਵਾਦ ਤੋਂ ਬਚਾ ਸਕਦਾ ਹੈ ਨੂੰ ਵੀ ਸੁੰਨ ਚੜ੍ਹ ਗਈ ਹੈ। ਬੁੱਧੀਜੀਵੀਆਂ ਦਾ ਇਹ ਵੱਡਾ ਹਿੱਸਾ ਬੇਹੋਸ਼ੀ ਦੇ ਆਲਮ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਇਹੋ ਬੌੜ ਮਾਰੀ ਜਾਂਦਾ ਵੀ “ਲੋਕ ਮੂਰਖ ਹਨ”, “ਈਵੀਐਮ ਹੀ ਇੱਕੋ ਇੱਕ ਕਾਰਨ ਹੈ ਭਾਜਪਾ ਦੀ ਜਿੱਤ ਦਾ”, ਜਾਂ “ਲੋਕ ਹਨ ਹੀ ਛਿੱਤਰਾਂ ਦੇ ਲਾਇਕ”! ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਵੱਧ ਚਰਚਾ ਦਾ ਵਿਸ਼ਾ ਭਾਜਪਾ ਵੱਲੋਂ ਲਾਏ ਗਏ ਨਵੇਂ ਮੁੱਖ ਮੰਤਰੀ ਵੀ ਬਣੇ ਹੋਏ ਹਨ। ਆਓ ਹੁਣ ਆਪਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਭਾਜਪਾ ਕਿਵੇਂ ਜਿੱਤੀ ਅਤੇ ਇਸ ਜਿੱਤ ਦੇ ਕੀ ਅਰਥ ਹਨ। 

Continue reading

ਕਿਉਂ ਹੋ ਰਹੀਆਂ ਹਨ ਭਾਰਤ ਵਿੱਚ ਹਰ ਘੰਟੇ 20 ਖੁਦਕੁਸ਼ੀਆਂ?

2ਯੂਨੀਅਨ ਸਰਕਾਰ ਦੇ ਅਦਾਰੇ ਕੌਮੀ ਜੁਰਮ ਰਿਕਾਰਡ ਬਿਊਰੋ ਵੱਲੋਂ ਹਰ ਸਾਲ ਵਾਂਗ 2022 ਵਿੱਚ ਹੋਏ ਜੁਰਮਾਂ ਤੇ ਹਾਦਸਿਆਂ ਆਦਿ ਬਾਰੇ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ ਇੱਕ ਰਿਪੋਰਟ ਖੁਦਕੁਸ਼ੀਆਂ ਬਾਰੇ ਹੈ ਜੋ ਧਿਆਨ ਮੰਗਦੀ ਹੈ। ਇਸ ਮੁਤਾਬਕ 2022 ਵਿੱਚ 1,70,924 ਖੁਦਕੁਸ਼ੀਆਂ ਦਰਜ ਹੋਈਆਂ ਹਨ। ਮਤਲਬ ਭਾਰਤ ਵਿੱਚ ਹਰ ਮਹੀਨੇ 14244, ਰੋਜਾਨਾ 475, ਹਰ ਘੰਟੇ ਕਰੀਬ 20 ਖੁਦਕੁਸ਼ੀਆਂ ਹੁੰਦੀਆਂ ਹਨ। ਹਰ 3 ਮਿੰਟ ਵਿੱਚ 1 ਵਿਅਕਤੀ ਆਪਣੀ ਜਿੰਦਗੀ ਖੁਦ ਖਤਮ ਕਰਨ ਲਈ ਮਜਬੂਰ ਹੁੰਦਾ ਹੈ। ਕਿੱਤੇ ਪੱਖੋਂ ਗੱਲ ਕਰੀਏ ਤਾਂ ਇਹਨਾਂ ਖੁਦਕੁਸ਼ੀ ਕਰਨ ਵਾਲ਼ਿਆਂ ਵਿੱਚ 41,433 ਦਿਹਾੜੀਦਾਰ ਕਾਮੇ, 25,309 ਘਰੇਲੂ ਔਰਤਾਂਂ, 18,357 ਆਪੋ-ਆਪਣੇ ਧੰਦਿਆਂ ’ਚ ਲੱਗੇ ਲੋਕ, 15,783 ਬੇਰੁਜਗਾਰ, 14,395 ਨੌਕਰੀਸ਼ੁਦਾ, 11,290 ਖੇਤੀ ਖੇਤਰ ’ਚ ਲੱਗੇ ਲੋਕ (5,207 ਕਿਸਾਨ ਤੇ 6,083 ਖੇਤ ਮਜਦੂਰ), 13,044 ਵਿਦਿਆਰਥੀ ਤੇ ਹੋਰ ਸ਼ਾਮਲ ਹਨ। ਉਮਰ ਪੱਖੋਂ ਗੱਲ ਕਰੀਏ ਤਾਂ ਸਭ ਤੋਂ ਵੱਧ (1,13,433) ਖੁਦਕੁਸ਼ੀਆਂ 18-45 ਸਾਲ ਦੇ ਉਮਰ ਵਰਗ ਵਿੱਚ ਹਨ ਅਤੇ 18 ਸਾਲ ਤੋਂ ਘੱਟ ਉਮਰ ਦੇ 10,204 ਬੱਚਿਆਂ ਨੇ ਖੁਦਕੁਸ਼ੀ ਕੀਤੀ ਹੈ। ਚੇਤੇ ਰਹੇ ਕਿ ਭਾਰਤ ਵਿੱਚ ਅਨੇਕਾਂ ਜੁਰਮ ਤੇ ਖੁਦਕੁਸ਼ੀਆਂ ਆਦਿ ਕਨੂੰਨੀ ਪ੍ਰਕਿਰਿਆ ’ਚ ਦਰਜ ਨਹੀਂ ਹੁੰਦੇ। ਇਸ ਕਰਕੇ ਅਸਲ ਖੁਦਕੁਸ਼ੀਆਂ ਦੀ ਗਿਣਤੀ ਇਸ ਨਾਲ਼ੋਂ ਕਿਤੇ ਜਿਆਦਾ ਹੈ।

Continue reading

ਭਾਰਤੀ ਉਪ-ਮਹਾਂਦੀਪ ਵਿੱਚ ਦਾਰਸ਼ਨਿਕ ਚਿੰਤਨ ਦੀ ਰਵਾਇਤ -25

21(ਲੜੀ ਜੋੜਨ ਲਈ ਦੇਖੋ : ‘ਲਲਕਾਰ’ ਅੰਕ-20, 1-15 ਦਸੰਬਰ 2023)

ਪਿਛਲੇ ਲੇਖ ਵਿੱਚ ਅਸੀਂ ਨਿਆਏ ਵੈਸ਼ੇਸਕ ਦਰਸ਼ਨ ਦੇ ਚੇਤਨਾ ਸਬੰਧੀ ਨਜਰੀਏ ਬਾਰੇ ਲਿਖਦੇ ਹੋਏ ਇਹ ਕਿਹਾ ਸੀ ਕਿ ਨਿਆਏ ਵੈਸ਼ੇਸਕ ਦਾਰਸ਼ਨਿਕ ਪਦਾਰਥ ਦੇ ਗਤੀ ਨਾਲ਼ ਸਬੰਧਾਂ ਨੂੰ ਨਹੀਂ ਸਮਝ ਸਕੇ। ਡੀਪੀ ਚਟੋਪਾਧਿਆਏ ਅਨੁਸਾਰ, “ਇਸ ਮਸ਼ੀਨੀ ਨਜਰੀਏ ਦੇ ਕਾਰਨ ਨਿਆਏ ਵੈਸ਼ੇਸਕ ਦਰਸ਼ਨ ਵਿੱਚ, ਚੇਤਨਾ ਪੈਦਾ ਕਰਨ ਵਾਲ਼ੇ ਅਚੇਤਨ ਤੱਤਾਂ ਦੇ ਮਿਲ਼ਣ ਨੂੰ ਬੁਨਿਆਦੀ ਤੌਰ ’ਤੇ ਪ੍ਰਮਾਣੂਆਂ ਦੇ ਸੰਯੋਜਨ ਦੇ ਆਦਰਸ਼ ’ਤੇ ਹੀ ਸਮਝਿਆ ਜਾਂਦਾ ਹੈ।” ਇਸ ਮਾਮਲੇ ’ਤੇ ਨਿਆਏ ਵੈਸ਼ੇਸਕ ਦਰਸ਼ਨ ਦਾ ਪੈਂਤੜਾ ਇਸ ਦੇ ਆਪਣੇ ਹੀ ਵਿਗਿਆਨਕ ਅਤੇ ਪਦਾਰਥਵਾਦੀ ਨਜਰੀਏ ਨਾਲ਼ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ। ਪੁਰਾਤਨ ਦੌਰ ਦੀਆਂ ਬਾਹਰਮੁਖੀ ਹਾਲਤਾਂ ਵਿੱਚ, ਬੌਧਿਕ ਚਿੰਤਨ ਅਤੇ ਖਾਸ ਕਰਕੇ ਦਾਰਸ਼ਨਿਕ ਸੰਘਰਸ਼ ਵੀ ਸਖਤ ਘੋਲ਼ਾਂ ਨਾਲ਼ ਹੀ ਅੱਗੇ ਵਧ ਰਿਹਾ ਸੀ। ਵਿਗਿਆਨਕ ਗਿਆਨ ਦੇ ਅਜੋਕੇ ਦੌਰ ਦੇ ਮੁਕਾਬਲੇ ਪੁਰਾਤਨ ਦੌਰ ਦੇ ਚਿੰਤਕਾਂ ਸਾਹਮਣੇ, ਚੀਜਾਂ ਇੰਨੀਆਂ ਸਪੱਸ਼ਟ ਨਹੀਂ ਸਨ। ਸੱਭਿਅਤਾ ਦੇ ਉਸ ਮੁੱਢਲੇ ਦੌਰ ਵਿੱਚ, ਪਦਾਰਥ ਅਤੇ ਗਤੀ ਦੇ ਸਬੰਧਾਂ ਨੂੰ ਸਮਝਣ ਦੇ ਮਾਮਲੇ ਵਿੱਚ ਸਾਂਖ ਨਜਰੀਆ, ਪੁਰਾਤਨ ਦੌਰ ਦੀ ਇੱਕ ਮਹਾਨ ਪ੍ਰਾਪਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹੋਰ ਪਦਾਰਥਵਾਦੀ ਦਰਸ਼ਨਾਂ ਵਾਂਗ, ਇਸ ਦਰਸ਼ਨ ਨੂੰ ਵੀ ਬਾਅਦ ਵਾਲ਼ੇ ਦੌਰ ਵਿੱਚ ਤੋੜਨ ਮਰੋੜਨ ਦੇ ਅਨੇਕਾਂ ਯਤਨ ਹੋਏ ਤਾਂਕਿ ਇਸ ਨੂੰ ਵਿਚਾਰਵਾਦੀ ਚੌਖਟੇ ਵਿੱਚ ਫਿੱਟ ਕੀਤਾ ਜਾ ਸਕੇ। ਪਰ ਵਿਗਿਆਨਕ ਨਜਰੀਏ ਨਾਲ਼ ਛਾਣਬੀਣ ਕਰਨ ਨਾਲ਼ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ।

Continue reading

ਅਹਿਮਦ ਸਲੀਮ ਦੀਆਂ ਦੋ ਕਵਿਤਾਵਾਂ

ਫਲਸਤੀਨ ਦੀ ਫਾਤਿਮਾ ਬਰਨਾਵੀ

ਸਾਮਰਾਜ,

ਸਾਡੇ ਦਿਵਾਨੇ ਸਿਰਾਂ ’ਤੇ ਇੱਕ ਸਲੀਬ

ਗਾਉਣ ਜਖਮੀ, ਜਖਮ ਆਪਣੇ ਧੋ ਰਹੇ

ਇੱਕ ਮਧੁਰ ਅਵਾਜ ਦਰਦ ਦੀ

ਇੱਕ ਅਨੋਖਾ ਰੂਪ ਸਾਡੀ ਪੀੜ ਦਾ

ਦਰਦ ਸੂਹਾ ਗੀਤ ਬਣਦਾ ਜਾ ਰਿਹਾ

Continue reading

ਲਹਿੰਦੇ ਪੰਜਾਬ ਦੇ ਮਸ਼ਹੂਰ ਲੇਖਕ ਤੇ ਦੋਹਾਂ ਪੰਜਾਬਾਂ ਦੀ ਸਾਂਝ ਦੇ ਮੁੱਦਈ ਅਹਿਮਦ ਸਲੀਮ ਚੱਲ ਵਸੇ

ahmad-saleemਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਲੇਖਕ, ਇਤਿਹਾਸਕਾਰ, ਤਰਜਮਾਕਾਰ, ਦੋਹਾਂ ਪੰਜਾਬਾਂ ਦੀ ਸਾਂਝ ਦੇ ਮੁੱਦਈ ਤੇ ਹਮੇਸ਼ਾਂ ਲੁਟੀਂਦੇ ਤਬਕੇ ਨਾਲ਼ ਖੜ੍ਹਨ ਵਾਲ਼ੇ ਲਿਖਾਰੀ ਅਹਿਮਦ ਸਲੀਮ 10 ਦਸੰਬਰ ਨੂੰ ਤੜਕਸਾਰ ਇਸਲਾਮਾਬਾਦ ਵਿੱਚ 78 ਸਾਲ ਦੀ ਉਮਰ ਵਿੱਚ ਚੱਲ ਵਸੇ। ਉਹਨਾਂ ਦਾ ਜਨਮ 1945 ਵਿੱਚ ਜਿਲ੍ਹਾ ਮੰਡੀ ਬਹਾਉਦੀਨ ਦੇ ਮਿਆਣਾ ਗੋਂਦਲ ਵਿਖੇ ਹੋਇਆ ਤੇ ਆਪਣੇ ਆਖਰੀ ਵੇਲੇ ਉਹ ਇਸਲਾਮਾਬਾਦ ਰਹਿ ਰਹੇ ਸਨ। 1971 ਵਿੱਚ ਪਾਕਿਸਤਾਨੀ ਫੌਜ ਦੇ ਬੰਗਲਾਦੇਸ਼ੀਆਂ ਉੱਤੇ ਕੀਤੇ ਜਾ ਰਹੇ ਜਬਰ ਖਿਲਾਫ ਅਵਾਜ ਚੁੱਕਣ ਬਦਲੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ।

ਉਹ 2001 ਵਿੱਚ ਸਥਾਪਿਤ ਕੀਤੇ ਇੱਕ ਨਿੱਜੀ ਆਰਕਾਈਵ “ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ” ਦੇ ਸਹਿ ਸੰਸਥਾਪਕ ਸਨ। ਆਪਣੇ ਉੱਦਮ ਨਾਲ਼ ਉਹਨਾਂ ਨੇ ਪਾਕਿਸਤਾਨ ਦੀਆਂ ਲੋਕ ਲਹਿਰਾਂ ਤੇ ਓਥੇ ਵਸਦੀਆਂ ਵੱਖ-ਵੱਖ ਕੌਮਾਂ ਦੇ ਹਵਾਲੇ ਨਾਲ਼ 45,000 ਦੇ ਕਰੀਬ ਅਹਿਮ ਦਸਤਾਵੇਜਾਂ, ਕਿਤਾਬਾਂ ਇਕੱਠੀਆਂ ਕੀਤੀਆਂ ਸਨ ਤੇ ਉਹਨਾਂ ਦੀ ਇਹ ਲਾਇਬ੍ਰੇਰੀ ਪਾਕਿਸਤਾਨ ਦੇ ਸਾਰੇ ਖੋਜਕਾਰਾਂ ਲਈ ਅਹਿਮ ਥਾਂ ਰੱਖਦੀ ਸੀ।

Continue reading

ਮਨੁੱਖਤਾ ਨੂੰ ਨਿੱਤ ਨਵੀਆਂ ਤੇ ਮਾਰੂ ਜੰਗਾਂ ਵੱਲ ਧੱਕਦਾ ਅਜੋਕਾ ਸਾਮਰਾਜੀ ਪ੍ਰਬੰਧ

4‘ਇਹ ਖੁਸ਼ਗਵਾਰ ਸਮਾਂ ਨਹੀਂ’

ਸੰਸਾਰ ਦੇ ਹਾਕਮ ਹਲਕਿਆਂ ਦੀ ਸਭ ਤੋਂ ਪ੍ਰਸਿੱਧ ਮੈਗਜੀਨ ‘ਦ ਇਕੋਨੌਮਿਸਟ’ ਵਿੱਚ ਛਪਿਆ ਇੱਕ ਤਾਜਾ ਲੇਖ ਇਹਨਾਂ ਸ਼ਬਦਾਂ ਨਾਲ਼ ਚੱਲ ਰਹੀਆਂ ਜੰਗਾਂ ਤੇ ਸਾਮਰਾਜੀ ਤਾਕਤਾਂ ਦਰਮਿਆਨ ਵਧ ਰਹੇ ਜੰਗੀ ਤਣਾਅ ਨੂੰ ਬਿਆਨਦਾ ਹੈ। ਬਹੁਤਾ ਸਮਾਂ ਨਹੀਂ ਹੋਇਆ ਜਦੋਂ ਅਜਿਹੇ ਮੈਗਜੀਨ ਸਰਮਾਏਦਾਰਾ ਪ੍ਰਬੰਧ ਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਇਸੇ ਪ੍ਰਬੰਧ ਨੂੰ ਇੱਕੋ-ਇੱਕ ਬਦਲ ਵਜੋਂ ਸੁਝਾਇਆ ਕਰਦੇ ਸਨ! 

Continue reading

ਅੱਤ ਦੀ ਮਹਿੰਗਾਈ ਹੇਠ ਪਿਸ ਰਹੇ ਯੂਰਪੀ ਲੋਕ

ਲੱਖਾਂ ਸਾਲਾਂ ਦੇ ਮਨੁੱਖੀ ਵਿਕਾਸ ਤੋਂ ਬਾਅਦ ਅੱਜ ਤਕਨੀਕ ਦੇ ਖੇਤਰ ਵਿੱਚ ਅਖੌਤੀ ‘ਬਣਾਉਟੀ ਚੇਤਨਾ’ ਦੀਆਂ, ਜਾਣੀ ਅਥਾਹ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਵਿਗਿਆਨ ਦੀ ਇਸ ਅਥਾਹ ਤਰੱਕੀ ਦੇ ਬਾਵਜੂਦ, ਕਿਰਤੀ ਲੋਕਾਈ ਅੱਜ ਵੀ ਬੁਨਿਆਦੀ ਲੋੜਾਂ ਲਈ ਜੱਦੋ-ਜਹਿਦ ਕਰਨ ਉੱਤੇ ਮਜਬੂਰ ਹੈ। ਅਜਿਹੀ ਹੀ ਇੱਕ ਲੜਾਈ ਹੈ ਭੋਜਨ ਸੁਰੱਖਿਆ ਲਈ, ਜਾਣੀ ਢਿੱਡ ਭਰਵੇਂ ਪੌਸ਼ਟਿਕ ਭੋਜਨ ਲਈ। ਪਹਿਲਾਂ ਦੇ ਸਮਾਜਾਂ ਵਿੱਚ ਅਕਸਰ ਅਕਾਲ ਪੈਂਦੇ ਸਨ, ਅਨਾਜ ਦੀ ਥੁੜ੍ਹ ਹੁੰਦੀ ਸੀ ਪਰ ਅੱਜ ਕੁੱਲ ਦੁਨੀਆਂ ਦੇ ਪੈਮਾਨੇ ਉੱਤੇ ਹੀ ਅਨਾਜ ਦੀ ਬਹੁਤਾਤ ਹੈ। ਪਰ ਇਸਦੇ ਬਾਵਜੂਦ ਧਰਤੀ ਉੱਤੇ ਕਰੋੜਾਂ ਲੋਕ ਚੰਗੀ ਖੁਰਾਕ ਤੋਂ ਵਿਰਵੇ ਹਨ। ਏਸ਼ੀਆ, ਅਫਰੀਕਾ ਦੇ ਮੁਲਕਾਂ ਵਿੱਚ ਕਰੋੜਾਂ ਲੋਕਾਂ ਦੇ ਭੁੱਖੇ ਸੌਣ ਦੀਆਂ ਤਾਂ ਗੱਲਾਂ ਅਸੀਂ ਅਕਸਰ ਸੁਣਦੇ ਰਹੇ ਹਾਂ। ਪਰ ਅੱਜ ਅਸੀਂ ਧਰਤੀ ਦੇ ਉਸ ਹਿੱਸੇ ਵਿੱਚ ਭੋਜਨ ਦੀ ਥੁੜ੍ਹ ਦੀ ਗੱਲ ਕਰਾਂਗੇ ਜਿਹੜਾ ਆਪਣੀ ਤਰੱਕੀ, ਖੁਸ਼ਹਾਲੀ ਲਈ ਜਾਣਿਆ ਜਾਂਦਾ ਰਿਹਾ ਹੈ ਜਾਣੀ ਯੂਰਪੀ ਮਹਾਂਦੀਪ ਦੀ।

Continue reading

ਰਾਮਦੇਵ ਦੀ ਕਾਲ਼ੀ ਕਮਾਈ ਸਬੰਧੀ ਨਵੇਂ ਖੁਲਾਸੇ

ramdev-story_647_050417070805_0ਪਹਿਲਾਂ 2011’ਚ ਦਿੱਲੀ ਜੰਤਰ-ਮੰਤਰ ’ਤੇ ਕੇਜਰੀਵਾਲ ਐਂਡ ਕੰਪਨੀ ਨਾਲ਼ ਭਿ੍ਰਸ਼ਟਾਚਾਰ/ਕਾਲ਼ੇਧਨ ਲਈ ਟਪੂਸੀਆਂ ਮਾਰਨ ਵਾਲ਼ੇ, ਫਿਰ 2014 ਚੋਣਾਂ ਤੋਂ ਪਹਿਲਾਂ ਬਾਜਪਾ ਦੀ ਬੁੱਕਲ ’ਚ ਬੈਠ ਮੋਦੀ ਦੁਆਰਾ ਕਾਲ਼ਾ ਧਨ ਵਾਪਸ ਲਿਆਉਣ ਦੇ ਦਾਅਵੇ ਕਰਨ ਵਾਲ਼ੇ ਯੋਗ ਗੁਰੂ/ਕਾਰੋਬਾਰੀ ਰਾਮ ਦੇਵ ਦੀ ਖੁਦ ਦੀ ਕਾਲ਼ੀ ਕਮਾਈ ਸਬੰਧੀ ਕੁੱਝ ਅਹਿਮ ਖੁਲਾਸੇ ਸਾਹਮਣੇ ਆਏ ਹਨ।

            ‘ਰਿਪੋਰਟਰਸ ਕਲੈਕਟਿਵ’ ਨਾਮ ਦੇ ਇੱਕ ਅਦਾਰੇ ਦੁਆਰਾ ਪਿਛਲੇ ਮਹੀਨੇ ਦੇ ਅੰਤ ’ਚ ਇੱਕ ਰਿਪੋਰਟ ਨਸ਼ਰ ਕੀਤੀ ਗਈ ਹੈ ਜਿਸ ’ਚ ਇਹ ਤੱਥ ਸਾਹਮਣੇ ਆਇਆ ਹੈ ਕਿ ਧਰਮ, ਆਯੁਰਵੇਦ, ਸਵਦੇਸ਼ੀ ਅਦਿ ਦੇ ਨਾਮ ’ਤੇ ਆਪਣਾ ਅਰਬਾਂ ਦਾ ਕਾਰਬੋਰ ਖੜ੍ਹਾ ਕਰਨ ਵਾਲ਼ੇ ਰਾਮਦੇਵ ਨੇ ਆਪਣੀਆਂ ‘ਸ਼ੈੱਲ’ (ਫਰਜੀ) ਕੰਪਨੀਆਂ ਰਾਹੀਂ ਹਰਿਆਣਾ ’ਚ ਕਈ ਏਕੜ ਜਮੀਨ ਦੀ ਖਰੀਦ-ਵੇਚ ਕੀਤੀ ਹੈ ਜਿਸ ਲਈ ਉਸ ਨੂੰ ਇਸ ਖੇਤਰ ’ਚ ‘ਰਿਅਲ ਅਸਟੇਟ’ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ।

Continue reading

ਭਾਰਤ ਵਿੱਚ ਔਰਤਾਂ ਖਿਲਾਫ ਹੁੰਦੇ ਜੁਰਮਾਂ ਵਿੱਚ ਬੇਹਿਸਾਬ ਵਾਧਾ!

fsdfsdfsdfਭਾਰਤੀ ਸਮਾਜ ਔਰਤਾਂ ਲਈ ਇੱਕ ਬਰਬਰ ਸਮਾਜ ਹੈ। ਇੱਥੇ ਕਨੂੰਨੀ ਤੌਰ ’ਤੇ ਤਾਂ ਭਾਵੇਂ ਔਰਤਾਂ ਨੂੰ ਕਈ ਹੱਕ ਪ੍ਰਾਪਤ ਹਨ ਪਰ ਅਸਲੀਅਤ ਵਿੱਚ ਉਹਨਾਂ ਦੀ ਸਥਿਤੀ ਦੂਜੇ ਦਰਜੇ ਦੇ ਨਾਗਰਿਕ ਅਤੇ ਮਨੁੱਖਾਂ ਵਾਲ਼ੀ ਹੈ। ਘਰ ਤੋਂ ਸ਼ੁਰੂ ਹੋ ਕੇ ਪੜ੍ਹਾਈ, ਨੌਕਰੀ ਅਤੇ ਸਮਾਜ ਦੇ ਹਰ ਹਿੱਸੇ ਵਿੱਚ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਸ਼ਿਕਾਰ ਹੋਣ ਪੈਂਦਾ ਹੈ। ਕਦੀ ਇੱਥੇ ਉਹਨਾਂ ਨੂੰ ਆਪਣੀ ਮਰਜੀ ਨਾਲ਼ ਆਪਣਾ ਜੀਵਨ ਸਾਥੀ ਚੁਣਨ ਲਈ ਅਣਖ ਦੇ ਨਾਮ ’ਤੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਕਦੀ ਦਾਜ ਦੇ ਨਾਮ ’ਤੇ ਜਿਉਂਦਾ ਸਾੜ ਦਿੱਤਾ ਜਾਂਦਾ ਹੈ। ਹਰ ਰੋਜ ਔਰਤਾਂ ਨਾਲ਼ ਹੁੰਦੇ ਵਹਿਸ਼ੀ ਬਲਾਤਕਾਰਾਂ ਦੀਆਂ ਖਬਰਾਂ ਨਾਲ਼ ਅਖਬਾਰਾਂ ਭਰੀਆਂ ਰਹਿੰਦੀਆਂ ਹਨ। ਅਜਿਹੇ ਮਾਹੌਲ ਵਿੱਚ ਔਰਤਾਂ ਨੂੰ ਭਿਆਨਕ ਮਾਨਸਿਕ ਤਣਾਅ ਵਿੱਚ ਜਿੰਦਗੀ ਕੱਟਣੀ ਪੈਂਦੀ ਹੈ। ਇਹ ਸਿਰਫ ਹਵਾ-ਹਵਾਈ ਗੱਲਾਂ ਨਹੀਂ ਹਨ ਸਗੋਂ ਇਹਨਾਂ ਨੂੰ ਸਹੀ ਸਿੱਧ ਕਰਦੇ ਤੱਥ ਵੀ ਮੌਜੂਦ ਹਨ। ਕੁਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਕੌਮੀ ਅਪਰਾਧ ਰਿਕਾਰਡ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ ਸਾਲ 2022 ਵਿੱਚ ਔਰਤਾਂ ਖਿਲਾਫ ਕੁੱਲ 4.45 ਲੱਖ ਮਾਮਲੇ ਦਰਜ ਕੀਤੇ ਗਏ ਜੋ ਸਾਲ 2021 ਅਤੇ 2020 ਨਾਲ਼ੋਂ ਵੱਧ ਹਨ। ਇਹਨਾਂ ਅਪਰਾਧਾਂ ਦੀ ਸੂਚੀ ਵਿੱਚ ਪਤੀ ਜਾਂ ਰਿਸ਼ਤੇਦਾਰਾਂ ਵੱਲੋਂ ਕੀਤੀ ਜਾਂਦੀ ਹਿੰਸਾ ਤੋਂ ਲੈਕੇ ਬਲਾਤਕਾਰ, ਛੇੜਖਾਨੀ, ਅਗਵਾ ਕਰਨ ਜਿਹੇ ਅਪਰਾਧ ਸ਼ਾਮਲ ਹਨ। ਇਹ ਵੀ ਸਿਰਫ ਉਹ ਅਪਰਾਧ ਹਨ ਜੋ ਕਿਸੇ ਤਰ੍ਹਾਂ ਨਾਲ਼ ਭਾਰਤ ਦੀ ਨਿਕੰਮੀ ਪੁਲਸ ਅਤੇ ਨਿਆਂ ਪ੍ਰਣਾਲੀ ਦੇ ਕੋਲ਼ ਦਰਜ ਕੀਤੇ ਗਏ ਹਨ, ਔਰਤਾਂ ਨਾਲ਼ ਹੁੰਦੇ ਜਿਆਦਾਤਰ ਅਪਰਾਧ ਤਾਂ ਸਮਾਜ ਦੇ ਸਾਹਮਣੇ ਵੀ ਨਹੀਂ ਆਉਂਦੇ। ਇਹ ਅੰਕੜੇ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਸਕਦੇ ਹਨ ਪਰ ਭਾਰਤ ਦੇਸ਼ ਦੇ ਹਾਕਮ ਅਤੇ ਨੌਕਰਸ਼ਾਹੀ ਬੜੀ ਬੇਸ਼ਰਮੀ ਨਾਲ਼ ਇਹਨਾਂ ਤੱਥਾਂ ਤੋਂ ਵੀ ਮੂੰਹ ਲੁਕਾਉਣ ਦੇ ਨਿੱਤ ਨਵੇਂ ਬਹਾਨੇ ਘੜਨ ਵਿੱਚ ਮਾਹਰ ਹੈ। ਕੌਮੀ ਅਪਰਾਧ ਰਿਕਾਰਡ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਅੰਕੜਿਆਂ ਵਿੱਚ ਵਾਧੇ ਦਾ ਅਰਥ ਇਹ ਨਹੀਂ ਹੈ ਕਿ ਔਰਤਾਂ ਖਿਲਾਫ ਹੋਣ ਵਾਲ਼ੇ ਜੁਰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਸਗੋਂ ਇਹ ਹੈ ਕਿ ਦੇਸ਼ ਵਿੱਚ ਅਪਰਾਧ ਨੂੰ ਦਰਜ ਕਰਨ ਵਾਲ਼ੀ ਪ੍ਰਣਾਲੀ ਦੇ ਬਿਹਤਰ ਹੋਣ ਨਾਲ਼ ਇਹਨਾਂ ਅੰਕੜਿਆਂ ਵਿੱਚ ਵਾਧਾ ਹੋਇਆ ਹੈ। ਇਹੋ ਜਿਹੇ ਲਾਹਨਤੀ ਨਿਆਂ ਪ੍ਰਬੰਧ ਤੋਂ ਔਰਤਾਂ ਕਿਵੇਂ ਆਪਣੀ ਸੁਰੱਖਿਆ ਤੇ ਇਨਸਾਫ ਦੀ ਉਮੀਦ ਰੱਖ ਸਕਦੀਆਂ ਹਨ।

Continue reading

ਕਿਉਂ ਆਈ ਦੁਨੀਆਂ ਵਿੱਚ ਲੋਕ ਘੋਲ਼ਾਂ ਦੀ ਨਵੀਂ ਲਹਿਰ?

Screenshot 2023-12-16 220350ਯੂਕੇ ਦੇ ਮਜਦੂਰ ਸਰਕਾਰ ਦੇ ਇੱਕ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕਰ ਰਹੇ ਹਨ। ਹੜਤਾਲ ਕਨੂੰਨ ਜੋ ਕਿ 9 ਦਸੰਬਰ ਨੂੰ ਲਾਗੂ ਹੋਇਆ ਹੈ, ਅਸਲ ਵਿੱਚ ਹੜ੍ਹਤਾਲ ਵਿਰੋਧੀ ਕਨੂੰਨ ਹੈ। ਇਸ ਮੁਤਾਬਕ ਮਜਦੂਰਾਂ ਨੂੰ ਹੜ੍ਹਤਾਲ ਦੌਰਾਨ ਅੱਠ ਖੇਤਰਾਂ ਵਿੱਚ ਸੀਮਤ ਸਮੇਂ ਲਈ ਕੰਮ ਕਰਨਾ ਹੀ ਪਵੇਗਾ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਮਾਲਕ ਕੋਲ਼ ਮਜਦੂਰ ’ਤੇ ਕਨੂੰਨੀ ਕਾਰਵਾਈ ਕਰਨ ਦਾ ਅਖਤਿਆਰ ਹੋਵੇਗਾ। ਜਾਣੀ ਕਿ ਹੜ੍ਹਤਾਲ ਕਰਨਾ ਸਿਰਫ ਇੱਕ ਖਾਨਾਪੂਰਤੀ ਜਾਂ ਪ੍ਰਤੀਕਾਤਮਕ ਕਾਰਵਾਈ ਬਣਕੇ ਰਹਿ ਜਾਵੇਗਾ। ਬੈਲਜੀਅਮ ਵਿੱਚ ਵੀ ਅਜਿਹੇ ਹੀ ਇੱਕ ਬਿੱਲ ਦੇ ਵਿਰੋਧ ਵਿੱਚ ਮਜਦੂਰ ਸੜਕਾਂ ‘ਤੇ ਹਨ।

Continue reading

ਹੇਨਰੀ ਕਿਸਿੰਜਰ- ਸਾਮਰਾਜੀ ਪ੍ਰਬੰਧ ਦੀ ਲੋਕਦੋਖੀ ਸਿਆਸਤ ਦਾ ਨੁਮਾਇੰਦਾ

6ਬੀਤੇ ਦਿਨੀ ਹੈਨਰੀ ਕਿਸਿੰਜਰ ਦੀ ਮੌਤ ਸੁਰਖੀਆਂ ਵਿੱਚ ਰਹੀ ਜੋ ਪੂਰੇ ਸੌ ਸਾਲ ਦਾ ਹੋ ਕੇ ਮਰਿਆ। ਆਪਣੇ ਪ੍ਰੈਮਮੈਟਿਕ ਰੀਅਲਪੋਲਿਟਿਕ ਸਿਆਸੀ ਪੈਂਤੜੇ ਦੇ ਦਮਗੱਜੇ ਮਾਰਨ ਵਾਲ਼ੇ ਇਸ ਵਿਅਕਤੀ ਨੇ ਸਾਰੀ ਉਮਰ ਲੋਕਾਂ ਨਾਲ ਧ੍ਰੋਹ ਕਮਾਇਆ। ਸੱਤਾ ਵਿੱਚ ਰਹਿੰਦੇ ਹੋਏ ਇਸਨੇ ਤਾਕਤ ਦਾ ਲੋਕ ਦੋਖੀ ਇਸਤੇਮਾਲ ਕਰਨ ਦੇ ਨਵੇਂ ਨਵੇਂ ਸੂਤਰ ਘੜੇ। ਅਮਰੀਕੀ ਸਾਮਰਾਜ ਦੀਆਂ ਵਿਸਥਾਰਵਾਦੀ ਨੀਤੀਆਂ ਨੂੰ ਬੂਰ ਪਾਉਣ ਲਈ ਅਮਰੀਕੀ ਸਾਮਰਾਜ ਦਾ ਇਹ ਇੱਕ ਅਜਿਹਾ ਵਫ਼ਾਦਾਰ ਕੁੱਤਾ ਹੋ ਨਿੱਬੜਿਆ ਜਿਸ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਵੱਢਣ ਲੱਗਿਆਂ ਭੋਰਾ ਝਿਜਕ ਨਹੀਂ ਵਿਖਾਈ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕੀ ਸਾਮਰਾਜ ਨੇ 52 ਮੁਲਕਾਂ ਦੇ ਲੋਕਾਂ ਉੱਤੇ ਆਪਣਾ ਕਹਿਰ ਢਾਹਿਆ ਅਤੇ ਉਸ ਵਿੱਚ ਹੈਨਰੀ ਕਿਸਿੰਜਰ ਦੀਆਂ ਨੀਤੀਆਂ ਦਾ ਮੁੱਖ ਰੋਲ ਰਿਹਾ। ਸੰਯੁਕਤ ਰਾਜ ਅਮਰੀਕਾ ਨੇ ਲਾਤੀਨੀ ਅਮਰੀਕਾ, ਅਫ੍ਰੀਕਾ, ਏਸ਼ੀਆ ਅਤੇ ਪ੍ਰਸ਼ਾਂਤ ਖਿੱਤਿਆਂ ਵਿੱਚ ਆਪਣੀਆਂ ਕਠਪੁਤਲੀ ਹਕੂਮਤਾਂ ਕਾਇਮ ਕੀਤੀਆਂ। 70 ਤੋਂ ਵੱਧ ਦੇਸ਼ਾਂ ਵਿੱਚ ਆਪਣੇ 800 ਤੋਂ ਵੱਧ ਫੌਜੀ ਅੱਡੇ ਸਥਾਪਤ ਕੀਤੇ। ਹੈਨਰੀ ਕਿਸਿੰਜਰ ਨੇ ਹਿਰੋਸ਼ਿਮਾ ਨਾਗਾਸਾਕੀ ਵਰਗੇ ਹਮਲਿਆਂ, ਵੀਅਤਨਾਮ ਜੰਗ, ਇਰਾਕ ਦੀ ਕੀਤੀ ਤਬਾਹੀ ਆਦਿ ਜਿਹੇ ਅਮਰੀਕੀ ਸਾਮਰਾਜ ਦੇ ਘਿਨਾਉਣੇ ਅਪਰਾਧਾਂ ਨੂੰ ਇਸ ਤਰਾਂ ਪੇਸ਼ ਕੀਤਾ ਜਿਵੇਂ ਕਿ ਉਹ ਸਹਿਜ ਅਤੇ ਸਹੀ ਫੈਸਲੇ ਹੋਣ। ਜ਼ਰਾ ਸੋਚੋ ਐਵੇਂ ਤਾਂ ਨਹੀਂ ਅਜਿਹੇ ਵਿਅਕਤੀ ਨੂੰ ਸਰਮਾਏਦਾਰਾਂ ਨੇ ਕੌਮਾਂਤਰੀ ਨੋਬਲ ਸ਼ਾਂਤੀ ਪੁਰਸਕਾਰ ਨਾਲ਼ ਨਿਵਾਜਿਆ। ਪਰ ਕਰੋੜਾਂ ਲੋਕਾਂ ਦੀਆਂ ਜਾਨਾਂ ਲੈਣ ਵਾਲ਼ੇ ਅਮਰੀਕੀ ਸਾਮਰਾਜ ਦੇ ਇਸ ਵਫ਼ਾਦਾਰ ਚਾਕਰ ਦੇ ਮਾਰੇ ਜਾਣ ਦਾ ਭਲਾ ਲੋਕਾਂ ਨੂੰ ਕੀ ਭਾਅ। ਕਿਸਿੰਗਰ ਮਨੁੱਖਦੋਖੀ ਸਾਮਰਾਜੀ ਪ੍ਰਬੰਧ ਦੀ ਪੈਦਾਵਾਰ ਸੀ ਤੇ ਉਸਦਾ ਜੀਵਨ ਸਾਮਰਾਜੀ ਸਿਆਸਤ ਦੀ ਉੱਘੜਵੀਂ ਮਿਸਾਲ ਹੈ। ਅਜਿਹੇ ਵਿਅਕਤੀਆਂ ਦੀ ਇਸ ਕੱਖੋਂ ਹੌਲ਼ੀ ਮੌਤ ਉੱਤੇ ਆਓ ਉਸ ਬਹਾਨੇ ਅਮਰੀਕੀ ਸਾਮਰਾਜ ਦੇ  ਲੋਕ ਦੋਖੀ ਅਪਰਾਧਕ ਕਾਰਿਆਂ ਉੱਤੇ ਇੱਕ ਸਰਸਰੀ ਝਾਤ ਮਾਰੀਏ ਜਿਸਨੇ ਦੁਨੀਆਂ ਦੇ ਕਰੋੜਾਂ ਲੋਕਾਂ ਦੀਆਂ ਜਾਨਾਂ ਲਈਆਂ ਅਤੇ ਜੰਗਾਂ ਦੀ ਇਸ ਅੱਗ ਵਿੱਚ ਹੈਨਰੀ ਕਿਸਿੰਜਰ ਦੀਆਂ ਨੀਤੀਆਂ ਨੇ ਲਗਾਤਾਰ ਬਾਲਣ ਮੁਹੱਈਆ ਕੀਤਾ।

Continue reading

ਕੋਟਾ ਖੁਦਕੁਸ਼ੀਆਂ : ਬਾਦਸਤੂਰ ਜਾਰੀ ਹੈ ਨੌਜਵਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਨੌਜਵਾਨੀ ਦੇ ਕਾਤਲ ਸਰਮਾਏਦਾਰਾ ਢਾਂਚੇ ਦਾ ਫਸਤਾ ਵੱਢਣ ਲਈ ਅੱਗੇ ਆਓ! •ਸੰਪਾਦਕੀ

sdfdsfਭਾਰਤ ਅੰਦਰ ਨਿਆਂ ਪ੍ਰਣਾਲੀ ਦਾ ਆਮ ਲੋਕਾਈ ਲਈ ਅਨਿਆਂ ਪ੍ਰਣਾਲੀ ਹੋਣ ਦਾ ਪ੍ਰਤੱਖ ਸਬੂਤ ਪਿੱਛੇ ਜਹੇ ਭਾਰਤ ਦੀ ਸਰਵਉੱਚ ਅਦਾਲਤ ਨੇ ਦਿੱਤਾ ਹੈ। ਸਰਵਉੱਚ ਅਦਾਲਤ ਦੇ ਜੱਜਾਂ ਦਾ ਇੱਕ ਬੈਂਚ ਭਾਰਤ ਦੀ ਖ਼ੁਦਕੁਸ਼ੀ ਦੀ ਰਾਜਧਾਨੀ ਕੋਟਾ ਦੇ ਕੋਚਿੰਗ ਅਦਾਰਿਆਂ ਸਬੰਧੀ ਇੱਕ ਅਰਜੀ ਦੀ ਸੁਣਵਾਈ ਕਰ ਰਿਹਾ ਸੀ ਜਿਸ ਤਹਿਤ ਨਿੱਜੀ ਕੋਚਿੰਗ ਅਦਾਰਿਆਂ ਉੱਤੇ ਕੁੱਝ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਜੋ ਵਿਦਿਆਰਥੀਆਂ ਉੱਤੇ ਮਾਨਸਿਕ ਦਬਾਅ ਘਟ ਸਕੇ। ਸਰਵਉੱਚ ਅਦਾਲਤ ਦੇ ਜੱਜਾਂ ਨੇ ਉਲਟਾ ਕੋਚਿੰਗ ਅਦਾਰਿਆਂ ਉੱਤੇ ਕਿਸੇ ਵੀ ਤਰ੍ਹਾਂ ਦੇ ਨਿਯਮ ਲਾਗੂ ਕਰਨ ਦੀ ਥਾਵੇਂ ਬੱਚਿਆਂ ਦੇ ਮਾਂ-ਪਿਓ ਨੂੰ ਬੱਚਿਆਂ ਉੱਤੇ ਪੈਣ ਵਾਲ਼ੇ ਮਾਨਸਿਕ ਦਬਾਅ ਲਈ ਦੋਸ਼ੀ ਦੱਸਿਆ। ਸਰਵਉੱਚ ਅਦਾਲਤ ਅਨੁਸਾਰ ਇਹ ਕੋਚਿੰਗ ਅਦਾਰੇ ਨਹੀਂ ਸਗੋਂ ਮਾਂ-ਪਿਓ ਹਨ ਜੋ ਬੱਚਿਆਂ ਉੱਤੇ ਮੁਕਾਬਲੇਬਾਜੀ ਦਾ ਦਬਾਅ ਲੱਦਦੇ ਹਨ। ਇਸ ਲਈ ਮਾਂ-ਪਿਓ ਨੂੰ ਆਪਣਾ ਇਹ ਵਤੀਰਾ ਸਹੀ ਕਰ ਲੈਣਾ ਚਾਹੀਦਾ ਹੈ ਤੇ ਬੱਚਿਆਂ ਉੱਤੇ ਮਾਨਸਿਕ ਦਬਾਅ ਆਪ ਹੀ ਘਟ ਜਾਵੇਗਾ। ਕੋਚਿੰਗ ਅਦਾਰਿਆਂ ਨੂੰ ਕਿਸੇ ਵੀ ਤਰ੍ਹਾਂ, ਸਰਵਉੱਚ ਅਦਾਲਤ ਅਨੁਸਾਰ ਬੱਚਿਆਂ ਉੱਤੇ ਪੈਣ ਵਾਲ਼ੇ ਮਾਨਸਿਕ ਦਬਾਅ ਦਾ ਜਿੰਮੇਵਾਰ ਨਹੀਂ ਮੰਨਿਆ ਜਾ ਸਕਦਾ!! ਹੈਰਾਨੀ ਦੀ ਗੱਲ ਹੈ ਕਿ ਭਾਰਤ ਦੀਆਂ ਅਦਾਲਤਾਂ ਤੋਂ ਹਾਲੇ ਵੀ ਕੁੱਝ ਭੱਦਰ ਪੁਰਸ਼ ਲੋਕਾਈ ਲਈ ਇਨਸਾਫ ਦੀ ਉਮੀਦ ਲਾਈ ਬੈਠੇ ਹਨ।  

Continue reading