ਲਲਕਾਰ ਦਾ ਨਵਾਂ ਅੰਕ – 16 ਤੋਂ 31 ਜਨਵਰੀ, 2018

Tital

ਤਤਕਰਾ
ਪੜਨ ਲਈ ਕਲਿੱਕ ਕਰੋ

Advertisements

ਫਾਸੀਵਾਦੀ ਨਾਅਰਿਆਂ ਦੀ ਹਕੀਕਤ : ਹਿਟਲਰ ਤੋਂ ਮੋਦੀ ਤੱਕ •ਸਿਮਰਨ

2

ਜਰਮਨੀ ਦੇ ਤਾਨਾਸ਼ਾਹ ਹਿਟਲਰ ਦੀ ਪਾਰਟੀ ਦਾ ਨਾਂ ਕੌਮਵਾਦੀ ਸਮਾਜਵਾਦੀ ਪਾਰਟੀ ਸੀ। 1920 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਇਸ ਫਾਸੀਵਾਦੀ ਪਾਰਟੀ ਨੇ ਕਈ ਲੋਕ-ਲਭਾਊ ਵਾਅਦੇ ਕੀਤੇ ਅਤੇ ਲੋਕਾਂ ਵਿੱਚ ਨਸਲਵਾਦ ‘ਤੇ ਅਧਾਰਤ ਨਫ਼ਰਤ ਦੇ ਬੀਜ ਬੀਜੇ। 1945 ਵਿੱਚ ਦੂਸਰੀ ਸੰਸਾਰ ਜੰਗ ਵਿੱਚ ਤਾਨਾਸ਼ਾਹ ਹਿਟਲਰ ਦੀ ਹਾਰ ਹੋਣ ਤੱਕ, ਉਸਦੀ ਨਾਜ਼ੀ ਪਾਰਟੀ ਨੇ ਮਾਨਵਤਾ ਦੇ ਵਿਰੁੱਧ ਇਹੋ ਜਿਹੇ ਘਿਣਾਉਣੇ ਅਪਰਾਧ ਕੀਤੇ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਹਿਟਲਰ ਨੂੰ ਹਮੇਸ਼ਾ ਨਫ਼ਰਤ ਅਤੇ ਮਨੁੱਖਤਾ ਦੇ ਦੁਸ਼ਮਣ ਵਜੋਂ ਜਾਣਿਆ ਜਾਵੇਗਾ। ਹਿਟਲਰ ਨੂੰ ਆਪਣੀਆਂ ਤਿਤਲੀ ਕੱਟ ਮੁੱਛਾਂ ਅਤੇ ਆਪਣੇ ਆਰੀਆ ਨਸਲ ਵਿੱਚੋਂ ਹੋਣ ਕਰਕੇ ਬੜਾ ਘਮੰਡ ਸੀ। ਇਸੇ ਨਸਲੀ ਵਿਸ਼ੇਸ਼ਤਾ ਦੇ ਨਾਮ ‘ਤੇ ਪੈਦਾ ਕੀਤੀ ਗਈ ਨਫ਼ਰਤ ਦੀ ਅੱਗ ਵਿੱਚ ਜਰਮਨੀ ਵਿੱਚ 70 ਲੱਖ ਬੇਕਸੂਰ ਯਹੂਦੀਆਂ ਨੂੰ ਤਸੀਹਾ ਕੈਂਪਾਂ ਤੇ ਗੈਸ ਚੈਂਬਰਾਂ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 22, 1 ਤੋਂ 15 ਜਨਵਰੀ 2018 ਵਿੱਚ ਪ੍ਰਕਾਸ਼ਿਤ

ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਦਰਪੇਸ਼ ਨਵੀਆਂ ਚੁਣੌਤੀਆਂ •ਅਵਤਾਰ

11

ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜ਼ਿਆਦਾਤਰ ਮਾਂ-ਬਾਪ ਦੀ ਇੱਕ ਆਦਰਸ਼ਕ ਸੋਚ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਅਤੇ ਕੀ ਦੇਖਣਾ ਚਾਹੁੰਦੇ ਹਨ ਪਰ ਸਮਾਂ ਅਜਿਹੀ ਸੋਚ ਦੇ ਰਾਹਾਂ ਵਿੱਚ ਨਵੀਆਂ-ਨਵੀਆਂ ਰੁਕਾਵਟਾਂ ਅਤੇ ਚੁਣੌਤੀਆਂ ਲੈ ਕੇ ਹਾਜ਼ਰ ਹੁੰਦਾ ਹੈ ਜਿਨਾਂ ਨੂੰ ਨਜ਼ਰ-ਅੰਦਾਜ਼ ਕਰਕੇ ਅਸੀਂ ਆਦਰਸ਼ਾਂ ਤੱਕ ਨਹੀਂ ਪਹੁੰਚ ਸਕਦੇ। ਇਹ ਸੱਚ ਹੈ ਕਿ ਇੱਕ ਬੱਚੇ ਸ਼ਖਸ਼ੀਅਤ ਨੂੰ ਬਣਾਉਣ-ਬਣਨ ਵਿੱਚ ਉਹਦੇ ਪਰਿਵਾਰਕ, ਸਮਾਜਕ ਅਤੇ ਸੱਭਿਆਚਾਰਕ ਮਾਹੌਲ ਦੀ ਅਹਿਮ ਭੂਮਿਕਾ ਹੁੰਦੀ ਹੈ। ਅੱਜ ਇਸ ਪੂਰੇ ਮਾਹੌਲ ਨੂੰ ਸੂਚਨਾ ਕ੍ਰਾਂਤੀ ਦੀ ਨਵੀਂ ਦਖਲਅੰਦਾਜ਼ੀ ਚੀਤੇ ਦੀ ਰਫ਼ਤਾਰ ਨਾਲ਼ ਬਦਲ ਰਹੀ ਹੈ ਪਰ ਇਹਦੇ ਦੁਰਪ੍ਰਭਾਵਾਂ ਦੀ ਸਮਝ ਅਤੇ ਬਚਾਉ ਦੀ ਸਰਗਰਮੀ ਦੋਵੇਂ ਕੀੜੀ ਦੀ ਤੋਰ ਤੁਰ ਰਹੀਆਂ ਹਨ। ਲਗਭੱਗ ਇਹੀ ਸਥਿਤੀ ਅੱਜ ਸਾਡੇ ਪੰਜਾਬੀ ਸਮਾਜ ਦੀ ਬਣੀ ਹੋਈ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 22, 1 ਤੋਂ 15 ਜਨਵਰੀ 2018 ਵਿੱਚ ਪ੍ਰਕਾਸ਼ਿਤ

ਸਮਾਜਵਾਦੀ ਸੋਵੀਅਤ ਯੂਨੀਅਨ ਵਿੱਚ ਸੱਭਿਆਚਾਰਕ ਤਰੱਕੀ ਕਲਾ ਦੇ ਅਦਾਰਿਆਂ ਦੇ ਫੈਲਾਅ ਦਾ ਇੱਕ ਜਾਇਜ਼ਾ •ਮਾਨਵ

10

ਪਿਛਲੇ ਅੰਕ ਵਿੱਚ ਅਸੀਂ ਸੋਵੀਅਤ ਯੂਨੀਅਨ ਵਿੱਚ ਲਾਇਬ੍ਰੇਰੀਆਂ ਦੀ ਕਾਇਮੀ ਅਤੇ ਸੋਵੀਅਤ ਸਰਕਾਰ ਵੱਲੋਂ ਇਸ ਦੇ ਫੈਲਾਅ ਅਤੇ ਆਮ ਲੋਕਾਂ ਤੱਕ ਰਸਾਈ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਿਆ ਸੀ। ਨਾਲ਼ ਹੀ ਦੇਖਿਆ ਸੀ ਕਿ ਭਾਰਤ ਵਿੱਚ ਇਸ ਦੇ ਮੁਕਾਬਲੇ ਲਾਇਬ੍ਰੇਰੀਆਂ ਦੇ ਵਿਸਥਾਰ ਲਈ ਯਤਨ ਬਹੁਤ ਹੀ ਧੀਮੇ ਰਹੇ ਹਨ ਅਤੇ ਪਿਛਲੇ ਕੁੱਝ ਸਮਿਆਂ ਵਿੱਚ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਇਸ ਪਾਸੇ ਵੱਲ ਉੱਕਾ ਹੀ ਧਿਆਨ ਨਹੀਂ ਹੈ। ਇਸ ਵਾਰ ਅਸੀਂ ਕਲਾ ਦੇ ਅਦਾਰਿਆਂ ਦਾ ਜਾਇਜ਼ਾ ਲਵਾਂਗੇ ਅਤੇ ਇਸ ਨੂੰ ਵੀ ਭਾਰਤ ਦੀ ਸਥਿਤੀ ਦੇ ਤੁਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਲਾ ਦੇ ਅਦਾਰਿਆਂ ਵਿੱਚ ਅਸੀਂ ਨਾਟਕ-ਘਰਾਂ (ਥੀਏਟਰ) ਅਤੇ ਫ਼ਿਲਮ ਪ੍ਰਾਜੈਕਟਰਾਂ ਅਤੇ ਫ਼ਿਲਮ ਸਕਰੀਨਾਂ ਦੀ ਗੱਲ ਕਰਾਂਗੇ। 1917 ਦੇ ਸਮਾਜਵਾਦੀ ਇਨਕਲਾਬ ਨੂੰ ਅੰਜਾਮ ਦੇਣ ਵਾਲ਼ੀ ਬਾਲਸ਼ਵਿਕ ਪਾਰਟੀ ਕਲਾ ਦੀ ਅਹਿਮੀਅਤ ਪ੍ਰਤੀ ਪੂਰੀ ਸੁਚੇਤ ਸੀ। ਉਹ ਜਾਣਦੇ ਸਨ ਕਿ ਕਲਾ ਲੋਕਾਂ ਦੇ ਆਤਮਕ ਜੀਵਨ ਨੂੰ ਉੱਚਾ ਚੁੱਕਣ, ਉਹਨਾਂ ਨੂੰ ਸੱਭਿਅਕ ਬਣਾਉਣ ਵਿੱਚ ਕਿੰਨੀ ਸਹਾਈ ਹੁੰਦੀ ਹੈ। ਅਜੇ ਜਦੋਂ ਸਿਨੇਮਾ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਸੀ ਤਾਂ ਸਾਨੂੰ ਉਸੇ ਵੇਲ਼ੇ ਹੀ ਲੈਨਿਨ ਦਾ ਉਹ ਪ੍ਰਸਿੱਧ ਕੌਲ ਮਿਲ਼ਦਾ ਹੈ ਜੋ ਉਹਨਾਂ ਲੂਨਾਚਾਰਸਕੀ ਨਾਲ਼ ਆਪਣੀ ਮੁਲਾਕਾਤ ਦੌਰਾਨ ਕਿਹਾ ਸੀ, “ਸਭ ਕਲਾਵਾਂ ਵਿੱਚੋਂ ਸਿਨੇਮਾ ਸਾਡੇ ਲਈ ਸਭ ਤੋਂ ਵਧੇਰੇ ਮਹੱਤਵਪੂਰਨ ਹੈ।” ਨਿਸਚੇ ਹੀ ਅਜਿਹੀ ਸਮਝ ਇੱਕ ਬਹੁਤ ਹੀ ਸੂਝਵਾਨ ਅਤੇ ਸੰਵੇਦਨਸ਼ੀਲ ਪਾਰਟੀ ਹੀ ਰੱਖ ਸਕਦੀ ਸੀ। ਇਨਕਲਾਬ ਤੋਂ ਫ਼ੌਰੀ ਬਾਅਦ ਸੋਵੀਅਤ ਸਰਕਾਰ ਵੱਲੋਂ ਬਾਲਸ਼ਵਿਕ ਪਾਰਟੀ ਦੀ ਇਸ ਸਮਝ ਨੂੰ ਅਮਲ ਵਿੱਚ ਲਿਆਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਜਲਦ ਹੀ ਕੋਸ਼ਿਸ਼ ਕੀਤੀ ਗਈ ਕਿ ਪੂਰੇ ਸੋਵੀਅਤ ਯੂਨੀਅਨ ਵਿੱਚ ਸੱਭਿਆਚਾਰ ਦੇ ਅਜਿਹੇ ਕੇਂਦਰਾਂ ਦਾ ਵਿਸਥਾਰ ਕੀਤਾ ਜਾਵੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 22, 1 ਤੋਂ 15 ਜਨਵਰੀ 2018 ਵਿੱਚ ਪ੍ਰਕਾਸ਼ਿਤ

ਆਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੀ ਬੀਜੇਪੀ ਸਰਕਾਰ! •ਪਾਵੇਲ  

1

“ਅੱਛੇ ਦਿਨ” ਲਿਆਉਣ ਵਰਗੇ ਵਾਅਦਿਆਂ ਅਤੇ ਸਮਾਜ ਦੇ ਧਰੁਵੀਕਰਨ ਦੀ ਸਹਾਇਤਾ ਨਾਲ਼ ਸਿਰਜੀ ਗਈ ਲਹਿਰ ‘ਤੇ ਸਵਾਰ ਹੋ ਚੋਣਾਂ ਜਿੱਤਣ ਤੋਂ ਲੈ ਕੇ ਹੁਣ ਤੱਕ ਭਾਜਪਾ ਕਿਸੇ ਯੁੱਧ ਵਿੱਚ ਜੇਤੂ ਰਹਿਣ ਵਾਲ਼ੀ ਫੌਜ ਵਾਂਗੂ ਜਿਸ ਲਈ ਵਕਤੀ ਤੌਰ ‘ਤੇ ਚੁਣੌਤੀਆਂ ਖਤਮ ਹੋ ਗਈਆਂ ਹੋਣ ਜਿੱਤ ਦੇ ਨਸ਼ੇ ਵਿੱਚ ਚੂਰ ਹੋਕੇ ਹਵਾ ਵਿੱਚ ਤਲਵਾਰ ਲਹਿਰਾਉਂਦੀ ਆਈ ਹੈ। ਪਰ ਹੁਣ ਭਾਰਤੀ ਅਰਥਚਾਰੇ ਦਾ ਸੰਕਟ ਹੋਰ ਡੂੰਘਾ ਹੁੰਦੇ ਜਾਣ ਨਾਲ਼ ਕਿਸੇ ਜੇਤੂ ਵਾਂਗ ਹਵਾ ਵਿੱਚ ਤਲਵਾਰਾਂ ਲਹਿਰਾਉਣ ਵਾਲ਼ੇ ਸਮੇਂ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇੱਕ ਤਾ ਸੰਸਾਰ ਸਰਮਾਏਦਾਰੀ ਦੇ ਸੰਕਟ ਵਿੱਚ ਫਸੇ ਹੋਣ ਕਾਰਨ ਭਾਰਤੀ ਅਰਥਚਾਰੇ ਉੱਤੇ ਵੀ ਅਸਰ ਹੈ। ਪਹਿਲਾਂ ਸੰਸਾਰ ਸਰਮਾਏਦਾਰੀ ਦੇ ਸਿਧਾਂਤਕਾਰ ਇਹ ਕਹਿੰਦੇ ਨਹੀਂ ਸੀ ਥੱਕਦੇ ਵੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਸੰਸਾਰ ਵਿਆਪੀ ਆਰਥਿਕ ਸੰਕਟ ਦਾ ਚੀਨ ਅਤੇ ਭਾਰਤ ਉੱਤੇ ਕੋਈ ਅਸਰ ਨਹੀਂ ਪੈਣਾ, ਪਰ ਸਮਾਂ ਬੀਤਣ ਨਾਲ਼ ਚੀਨ ਅਤੇ ਭਾਰਤ ਉੱਤੇ ਵੀ ਲਗਾਤਾਰ ਚੱਲੀ ਆ ਰਹੀ ਵਿਸ਼ਵ ਮੰਦੀ ਦਾ ਅਸਰ ਵਧਦਾ ਜਾ ਰਿਹਾ ਹੈ, ਦੂਜਾ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਭਾਰਤੀ ਅਰਥਚਾਰੇ ਦਾ ਸੰਕਟ ਹੋਰ ਜਿਆਦਾ ਡੂੰਘਾ ਹੋ ਗਿਆ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 22, 1 ਤੋਂ 15 ਜਨਵਰੀ 2018 ਵਿੱਚ ਪ੍ਰਕਾਸ਼ਿਤ

ਨਾਗਰਿਕਾਂ ਦੇ ਜਮਹੂਰੀ ਹੱਕਾਂ ਵਿਰੋਧੀ ਹੈ ਨਵਾਂ ਬੈਂਕ ਬਿਲ •ਗੁਰਪ੍ਰੀਤ

6

10 ਅਗਸਤ 2017 ਨੂੰ ਲੋਕ ਸਭਾ ਵਿੱਚ ਬਿਲ ਪੇਸ਼ ਕੀਤਾ ਗਿਆ ਹੈ। ਇਸ ਬਿਲ ਦਾ ਨਾਮ ਫਾਈਨੈਸ਼ੀਅਲ ਰੈਜੋਲਿਊਸ਼ਨ ਐਂਡ ਡਿਪਾਜਿਟ ਇੰਸੋਰੈਂਸ ਬਿਲ (ਐਫਆਰਡੀਆਈ) ਹੈ ਜਿਸਦਾ ਮਕਸਦ ਇੱਕ ਅਜਿਹੀ ਸੰਸਥਾ ਬਣਾਉਣਾ ਹੈ ਜੋ ਵੱਖ-ਵੱਖ ਵਿੱਤੀ ਸੰਸਥਾਵਾਂ ਉੱਪਰ ਨਿਗਾ ਰੱਖੇਗੀ, ਉਹਨਾਂ ਦਾ ਖਤਰੇ/ਭਰੋਸੇਯੋਗਤਾ ਮੁਤਾਬਕ ਵਰਗੀਕਰਨ ਕਰੇਗੀ ਅਤੇ ਉਹਨਾਂ ਨੂੰ ਡੁੱਬਣੋਂ ਬਚਾਉਣ ਲਈ ਦਖਲ ਦਵੇਗੀ। ਇਸ ਬਿਲ ਉੱਪਰ ਹਾਲੇ ਲੋਕ ਸਭਾ ਵਿੱਚ ਚਰਚਾ ਹੋਣੀ ਹੈ। ਇਹ ਬਿਲ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਚਰਚਾ ਦਾ ਕਾਰਨ ਇਸ ਵਿਚਲੀ ‘ਬੇਲ-ਇਨ’ ਦੀ ਧਾਰਾ ਹੈ ਜੋ ਸੰਕਟ ਦੀ ਹਾਲਤ ਵਿੱਚ ਬੈਂਕਾਂ ਨੂੰ ਡੁੱਬਣੋਂ ਬਚਾਉਣ ਜਾਂ ਉਹਨਾਂ ਦਾ ਘਾਟਾ ਪੂਰਾ ਕਰਨ ਲਈ ਵਰਤੀ ਜਾ ਸਕਦੀ ਹੈ। ਇਸਨੂੰ ਸਮਝਣ ਲਈ ਸਾਨੂੰ ਸੰਖੇਪ ਵਿੱਚ ਬੈਂਕ ਕਰਜਿਆਂ, ਉਹਨਾਂ ਦੇ ਦੀਵਾਲਿਆ ਹੋਣ ‘ਤੇ ਉਹਨਾਂ ਦੀ ਮਦਦ ਕੀਤੇ ਜਾਣ ਦੇ ਢੰਗਾਂ ਉੱਪਰ ਸੰਖੇਪ ਤੇ ਸਿੱਧੇ ਜਿਹੇ ਸ਼ਬਦਾਂ ਵਿੱਚ ਕੁੱਝ ਚਰਚਾ ਕਰਾਂਗੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 22, 1 ਤੋਂ 15 ਜਨਵਰੀ 2018 ਵਿੱਚ ਪ੍ਰਕਾਸ਼ਿਤ

ਗੁਜਰਾਤ ਤੇ ਹਿਮਾਚਲ ਚੋਣਾਂ ਦੇ ਨਤੀਜਿਆਂ ‘ਚੋਂ ਦਿਸਦੇ ਭਵਿੱਖ ਦੇ ਨਕਸ਼ •ਸੰਪਾਦਕੀ

3

ਦਸੰਬਰ ਮਹੀਨੇ ਹੋਈਆਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਜੇਤੂ ਹੋ ਕੇ ਨਿੱਕਲ਼ੀ ਹੈ। ਚੋਣ ਮਾਹਿਰਾਂ ਵੱਲੋਂ ਹਿਮਾਚਲ ਵਿੱਚ ਭਾਜਪਾ ਦੀ ਜਿੱਤ ਤੇ ਗੁਜਾਰਤ ਵਿੱਚ ਫਸਵੇਂ ਮੁਕਾਬਲੇ ਦੀਆਂ ਕਿਆਸ ਲਾਏ ਜਾ ਰਹੇ ਸਨ। ਹਿਮਾਚਲ ਵਿੱਚ ਭਾਜਪਾ ਦੀ ਜਿੱਤ ਇੱਕਪਾਸੜ ਰਹੀ ਹੈ। ਗੁਜਾਰਤ ਵਿੱਚ 182 ਵਿੱਚੋਂ ਭਾਜਪਾ ਨੂੰ 99 ਤੇ ਕਾਂਗਰਸ ਨੂੰ 77 ਸੀਟਾਂ ਮਿਲੀਆਂ ਹਨ। ਇਹਨਾਂ ਦੋ ਸੂਬਿਆਂ ਵਿੱਚ ਜਿੱਤ ਨਾਲ ਹੁਣ ਦੇਸ਼ ਦੇ 19 ਸੂਬਿਆਂ ਵਿੱਚ ਭਾਜਪਾ ਜਾਂ ਉਸਦੇ ਗੱਠਜੋੜ ਵਾਲ਼ੀਆਂ ਸਰਕਾਰਾਂ ਹਨ। ਇਸ ਤਰਾਂ ਦੇਸ਼ ਵਿੱਚ ਫੈਲ ਰਹੀਆਂ ਫਿਰਕੂ-ਫਾਸੀਵਾਦੀ ਤਾਕਤਾਂ ਹੁਣ ਦੇਸ਼ ਦੇ ਵੱਡੇ ਹਿੱਸੇ ਵਿੱਚ ਸੱਤਾ ਵਿੱਚ ਵੀ ਆ ਚੁੱਕੀਆਂ ਹਨ ਜਿਸ ਨਾਲ਼ ਦੇਸ਼ ਵਿੱਚ ਵਧ ਰਹੇ ਫਿਰਕੂ-ਫਾਸੀਵਾਦੀ ਹੱਲੇ ਦੇ ਖਤਰਾ ਹੋਰ ਵਧ ਗਿਆ ਹੈ। ਇਸਦਾ ਮਤਲਬ ਹੋਵੇਗਾ ਦੇਸ਼ ਵਿੱਚ ਚੱਲ ਰਹੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਲੋਕਾਂ ਦੇ ਵਿਰੋਧ ਨੂੰ ਫਿਰਕੂ ਵੰਡੀਆਂ ਰਾਹੀਆਂ ਆਪਸੀ ਪਾਟੋ-ਧਾੜ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 22, 1 ਤੋਂ 15 ਜਨਵਰੀ 2018 ਵਿੱਚ ਪ੍ਰਕਾਸ਼ਿਤ