ਇੰਝ ਬਣਦਾ ਹੈ ਤੁਹਾਡਾ ਮੋਬਾਇਲ ਫੋਨ •ਰਵਿੰਦਰ

3ਤੁਹਾਡੇ ਹੱਥਾਂ ਵਿੱਚ ਜਾਂ ਜੇਬਾਂ ਵਿੱਚ ਵਿਗਿਆਨ ਦੀ ਉਹ ਖੋਜ ਹੈ ਜੋ ਤੁਹਾਨੂੰ ਦੁਨੀਆ ਦੇ ਇੱਕ-ਇੱਕ ਕੋਨੇ ਨਾਲ਼ ਜੋੜ ਦਿੰਦੀ ਹੈ। ਹਾਂ ਤੁਸੀਂ ਸਹੀ ਸਮਝੇ ਮੈਂ ਮੌਬਾਇਲ ਫੋਨ ਦੀ ਗੱਲ ਕਰ ਰਹੀ ਹਾਂ। ਜਦੋਂ ਵੀ ਕੋਈ ਮਾਰਕਿਟ ਵਿੱਚ ਆਉਂਦਾ ਹੈ ਤਾਂ, ਜੰਗਲ ਦੀ ਅੱਗ ਵਾਂਗ ਮੱਧਵਰਗ ਵਿੱਚ ਉਸ ਦੇ ਐਪ, ਫੀਚਰ ਜਾਨਣ ਦੀ, ਖਰੀਦਣ ਦੀ ਲਹਿਰ ਦੌੜ ਜਾਂਦੀ ਹੈ। ਫਿਰ ਤੁਸੀਂ ਉਸ ਨੂੰ ਆਪਣੇ ਹੱਥਾਂ ਨਾਲ਼ ਛੂੰਹਦੇਂ, ਉਗਲਾਂ ਨਾਲ਼ ਉਸਦੇ ਫੀਚਰ ਜਾਣਦੇ ਹੋ, ਦੇਖਦੇ ਹੋ ਇਸ ਦਾ ਕੈਮਰਾ ਸੈਲਫੀ (ਫੋਟੋ) ਕਿੰਨੀ ਕ ਵਧੀਆ ਖਿੱਚ ਸਕਦਾ ਹੈ। ਇਸਦੀ ਬੈਟਰੀ ਕਿੰਨੇ ਘੰਟੇ ਚੱਲ ਸਕਦੀ ਹੈ। ਕੋਈ-ਕੋਈ ਆਪਣੀ ਜਿਗਿਆਸਾ ਦਾ ਪ੍ਰਗਟਾਵਾ ਕਰਦਾ ਹੋਇਆ ਇਹ ਵੀ ਜਾਨਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹਨਾਂ ਮਹਿੰਗੀਆਂ ਵੱਡੀਆਂ ਕੰਪਨੀਆਂ ਦੇ ਬਣਾਏ ਐਂਡਰਾਇਡ, ਸਮਾਰਟਫੋਨ, ਆਈ-ਫੋਨ ਦੀ ਮੈਨੁਫੈਕਚਰਿੰਗ ਕਿਵੇਂ ਹੁੰਦੀ ਹੈ। ਚਲੋ ਅੱਜ ਆਪਾਂ ਇਹਨਾਂ ਮੋਬਾਇਲ ਫੋਨ, ਲੈਪਟਾਪ ਵਿੱਚ ਵਰਤੀਆਂ ਜਾਣ ਵਾਲ਼ੀਆਂ ਬੈਟਰੀਆਂ ਪਿੱਛੇ ਲੁਕੀ, ਅਣਦੇਖੀ, ਮੌਤ ਜਿੰਨੀ ਭਿਆਨਕ ਜ਼ਿੰਦਗੀ ਦੀ ਗੱਲ ਕਰਦੇ ਹਾਂ। ਇਹਨਾਂ ਬੈਟਰੀਆਂ (ਲੀਥੀਅਮ-ਆਇਨ ਬੈਟਰੀਆਂ) ਨੂੰ ਬਣਾਉਣ ਲਈ ਕੋਬਾਲਟ ਨਾਮ ਦੀ ਧਾਤੂ ਵਰਤੀ ਜਾਂਦੀ ਹੈ। ਇਹਨਾਂ ਲੀਥੀਅਮ-ਆਇਨ ਬੈਟਰੀਆਂ ਦੀ ਵਰਤੋਂ ਐਪਲ, ਸੈਮਸੰਗ, ਸੋਨੀ, ਮਾਈਕਰੋਸਾਫਟ, ਡੈੱਲ ਅਤੇ ਹੋਰ ਕੰਪਨੀਆਂ ਕਰਦੀਆਂ ਹਨ। ਹੁਣ ਗੱਲ ਕਰੀਏ ਕਿ ਕੋਬਾਲਟ ਦਾ ਸ੍ਰੋਤ ਕਿੱਥੇ ਹੈ ਤਾਂ ਦੁਨੀਆਂ ਦੇ ਗਰੀਬ ਦੇਸ਼ਾਂ ਵਿੱਚੋਂ ਇੱਕ ਦੇਸ਼ (ਪਰ ਕੋਬਾਲਟ ਦਾ ਅਮੀਰ ਸ੍ਰੋਤ) ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਡੈਮੋਕਰੈਟਕ ਰੀਪਬਲਿਕ ਆਫ ਕੌਂਗੋ ਦੇਸ਼ ਜਿਸਦੀ ਅਬਾਦੀ 67 ਮੀਲੀਅਨ ਹੈ ਅਤੇ 2014 ਵਿੱਚ ਵਰਲਡ ਬੈਂਕ ਨੇ ਇਸ ਦੇਸ਼ ਨੂੰ ਮਨੁੱਖੀ ਵਿਕਾਸ ਸੂਚਕਅੰਕ ‘ਤੇ ਪਿੱਛਿਓਂ ਦੂਜਾ ਨੰਬਰ ਦਿੱਤਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ” – ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

ਗੁਰਦਾਸ ਮਾਨ ਦਾ ‘ਪੰਜਾਬ’ ਤੇ ‘ਵਿਦਿਆਰਥੀ ਸੰਘਰਸ਼’ •ਗੁਰਪ੍ਰੀਤ

2ਇਸੇ ਸਾਲ ਦੀ 9 ਫਰਵਰੀ ਨੂੰ ਪੰਜਾਬ ਦੇ ਨਾਮਵਾਰ ਗਾਇਕ ਗੁਰਦਾਸ ਮਾਨ ਦਾ ਇੱਕ ਨਵਾਂ ਗੀਤ ‘ਪੰਜਾਬ’ ਯੂ-ਟਿਊਬ ਉੱਪਰ ਜਾਰੀ ਹੋਇਆ ਜਿਸ ਵਿੱਚ ਕਥਿਤ ਤੌਰ ‘ਤੇ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਛੂਹਿਆ ਗਿਆ ਸੀ। ਇਹ ਗੀਤ ਜਾਰੀ ਹੋਣ ਸਾਰ 1-2 ਦਿਨਾਂ ਵਿੱਚ ਹੀ ਚਰਚਾ ਦਾ ਵਿਸ਼ਾ ਬਣ ਗਿਆ। ਉਸ ਵੇਲ਼ੇ ਇਸ ਗੀਤ ਦੀਆਂ ਅਨੇਕਾਂ ਗਲਤ ਅਲੋਚਨਾਵਾਂ ਦੇ ਨਾਲ਼ ਹੀ ਇਸਦੀਆਂ ਘਾਟਾਂ, ਸਗੋਂ ਗਲਤੀਆਂ ਨੂੰ ਉਸੇ ਵੇਲ਼ੇ ਅਨੇਕਾਂ ਲੋਕਾਂ ਨੇ ਕਾਫੀ ਸਹੀ ਸਮਝ ਲਿਆ ਸੀ ਤੇ ਸੋਸ਼ਲ ਮੀਡੀਆ ਉੱਪਰ ਇਸਦੀ ਅਲੋਚਨਾ ਵੀ ਰੱਖੀ ਸੀ। ਫੇਰ ਕੁੱਝ ਦਿਨਾਂ ਮਗਰੋਂ ਹੀ ਇਹ ਗੀਤ ਭੁਲਾ ਦਿੱਤਾ ਗਿਆ। ਇਹਨਾਂ ਕਾਰਨਾਂ ਕਰਕੇ ਅਸੀਂ ‘ਲਲਕਾਰ’ ਵਿੱਚ ਇਸ ਗੀਤ ਉੱਪਰ ਕੋਈ ਟਿੱਪਣੀ ਕਰਨ ਦਾ ਇਰਾਦਾ ਤਿਆਗ ਦਿੱਤਾ ਸੀ। ਪਰ ਹੁਣੇ ਸਾਡੇ ਹੱਥ ‘ਪੰਜਾਬ ਸਟੂਡੈਂਟਸ ਯੂਨੀਅਨ’ ਦਾ ਬੁਲਾਰਾ ਰਸਾਲਾ ‘ਵਿਦਿਆਰਥੀ ਸੰਘਰਸ਼’ ਦਾ ਮਾਰਚ-ਅਪ੍ਰੈਲ 2017 ਦਾ ਅੰਕ ਆਇਆ ਹੈ ਜਿਸ ਵਿੱਚ ਸਾਥੀ ਗਗਨ ਸੰਗਰਾਮੀ ਨੇ ‘ਸਿਰਫ ਤੇ ਸਿਰਫ ਅਲੋਚਨਾ ਹੀ ਠੀਕ ਨਹੀਂ’ ਸਿਰਲੇਖ ਤਹਿਤ ਇਸ ਗੀਤ ਉੱਪਰ ਕੁੱਝ ਟਿੱਪਣੀਆਂ ਕੀਤੀਆਂ ਹਨ ਜਿਹਨਾਂ ਨਾਲ਼ ਸਾਡੀ ਸਹਿਮਤੀ ਨਹੀਂ ਹੈ। ਵਿਦਿਆਰਥੀ ਲਹਿਰ ਦੇ ਇੱਕ ਜ਼ਿੰਮੇਵਾਰ ਰਸਾਲੇ ਵਿੱਚ ਅਜਿਹੀ ਟਿੱਪਣੀ ਛਪਣ ਕਾਰਨ ਅਸੀਂ ਇਸ ਗੀਤ ਅਤੇ ਉਹਨਾਂ ਦੀ ਟਿੱਪਣੀ ਉੱਪਰ ਆਪਣਾ ਪੱਖ ਰੱਖ ਰਹੇ ਹਾਂ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ” – ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

ਪੰਜਾਬ ਯੂਨੀਵਰਸਿਟੀ ਚੰਡੀਗੜ ਵਲੋਂ ਫੀਸਾਂ ‘ਚ ਬੇਤਹਾਸ਼ਾ ਵਾਧਾ ਸਿੱਖਿਆ ਨੂੰ ਮੁਕੰਮਲ ਵਪਾਰ ਬਣਾਵੁਣ ਵੱਲ਼ ਇੱਕ ਹੋਰ ਕਦਮ •ਸੰਪਾਦਕੀ

41ਪਿਛਲੇ ਦਿਨੀਂ ਚੰਡੀਗੜ ਦੀ ਪੰਜਾਬ ਯੂਨੀਵਰਸਿਟੀ ਵਿਚ ਫ਼ੀਸਾਂ ਦੇ ਵਾਧੇ ਨੂੰ ਲੈ ਕੇ ਚੱਲੇ ਘੋਲ਼ ਨੇ ਇੱਕ ਵਾਰ ਫਿਰ ਤੋਂ ਸਿੱਖਿਆ ਦੇ ਨਿੱਜੀਕਰਨ ਅਤੇ ਬਜ਼ਾਰੀਕਰਨ ਦੀਆਂ ਨੀਤੀਆਂ ਸਬੰਧੀ ਚਰਚਾ ਨੂੰ ਛੇੜ ਦਿੱਤਾ ਹੈ। ਸੰਘਰਸ਼ ਅਜੇ ਚੱਲ ਰਿਹਾ ਹੈ ਪਰ ਜਿਸ ਤਰਾਂ ਦਾ ਹੁੰਗਾਰਾ ਅਤੇ ਸਮਰਥਨ ਪੀ.ਯੂ ਦੇ ਵਿਦਿਆਰਥੀਆਂ ਨੂੰ ਦੇਸ਼-ਭਰ ਅਤੇ ਖ਼ਾਸਕਰ ਪੰਜਾਬ ਦੀਆਂ ਇਨਕਲਾਬੀ, ਜਮਹੂਰੀ ਜਥੇਬੰਦੀਆਂ ਵੱਲੋਂ ਮਿਲ਼ਿਆ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਇਸ ਸਮਰਥਨ ਨੇ ਇੱਕ ਵਾਰ ਫਿਰ ਇਹੀ ਸਾਬਤ ਕੀਤਾ ਹੈ ਕਿ ਫ਼ੀਸਾਂ ਵਿੱਚ ਵਾਧੇ ਦਾ ਮਸਲਾ ਸਿਰਫ਼ ਵਿਦਿਆਰਥੀਆਂ ਤੱਕ ਸੀਮਤ ਨਹੀਂ ਹੈ, ਇਹ ਸਿੱਧੇ ਰੂਪ ਵਿੱਚ ਮਾਪਿਆਂ ਅਤੇ ਮੁਲਕ ਦੀ ਆਮ ਕਿਰਤੀ ਵਸੋਂ ਉੱਤੇ ਅਸਰ-ਅੰਦਾਜ਼ ਹੁੰਦਾ ਹੈ ਜਿਨਾਂ ਨੂੰ ਆਪਣੇ ਢਿੱਡ ਕੱਟਕੇ ਮਹਿੰਗੇ ਮੁੱਲ ਆਪਣੇ ਬੱਚਿਆਂ ਨੂੰ ਡਿਗਰੀਆਂ ਕਰਾਉਣੀਆਂ ਪੈਂਦੀਆਂ ਹਨ। ਪੀ.ਯੂ ਪ੍ਰਸ਼ਾਸਨ ਅਜੇ ਤੱਕ ਵਿਦਿਆਰਥੀਆਂ ਦੇ ਵਿਰੋਧ ਵਿੱਚ ਅੜਿਆ ਹੋਇਆ ਹੈ ਅਤੇ ਲਗਾਤਾਰ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਲਈ ਜੂਝਣ ਦਾ ਰਾਹ ਛੱਡ ਦੇਣ ਲਈ ਡਰਾਉਣ-ਧਮਕਾਉਣ ਦੇ ਸੌੜੇ ਹੱਥਕੰਡੇ ਅਪਣਾ ਰਿਹਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ” – ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

ਉੱਚ-ਸਿੱਖਿਆ ਦੇ ਭਗਵੇਂਕਰਨ ਦੀਆਂ ਤੇਜ ਹੁੰਦੀਆਂ ਕੋਸ਼ਿਸ਼ਾਂ •ਗੁਰਪ੍ਰੀਤ

5

ਬੀਤੀ 25-26 ਮਾਰਚ ਨੂੰ ਦਿੱਲੀ ਯੂਨੀਵਰਸਿਟੀ ਦੇ ਮਹਾਰਾਜਾ ਅਗਰਸੇਨ ਇੰਸੀਚਿਊਟ ਆਫ ਟੈਕਨਾਲਜੀ ਐਂਡ ਮੈਨੇਜਮੈਂਟ ਵਿੱਚ ‘ਗਿਆਨ ਸੰਗਮ’ ਦੇ ਨਾਮ ‘ਤੇ ਦੋ ਦਿਨਾਂ ਦੀ ਇੱਕ ਵਰਕਸ਼ਾਪ ਲੱਗੀ ਜਿਸ ਵਿੱਚ ਕੁੱਲ 721 ਜਣੇ ਪਹੁੰਚੇ ਹੋਏ ਸਨ। ਇਹਨਾਂ ਵਿੱਚ 20 ਕੇਂਦਰੀ ਅਤੇ 31 ਸੂਬਾਈ ਯੂਨੀਵਰਸਿਟੀਆਂ ਦੇ ਉੱਪ-ਕੁਲਪਤੀ ਤੇ ਸਿੱਖਿਆ ਜਗਤ ਨਾਲ਼ ਜੁੜੇ ਹੋਰ ਵਿਦਵਾਨ ਤੇ ਅਕਾਦਮੀਸ਼ੀਅਨ ਪਹੁੰਚੇ ਹੋਏ ਸਨ। ਇਸ ਵਰਕਸ਼ਾਪ ਵਿੱਚ ਉੱਚ-ਸਿੱਖਿਆ ਵਿੱਚ “ਅਸਲ ਕੌਮੀ ਪੱਖ” ਸ਼ਾਮਲ ਕੀਤੇ ਜਾਣ, ਜਾਂ ਕਹਿ ਲਵੋ ਉੱਚ-ਸਿੱਖਿਆ ਦੇ “ਅਸਲ ਭਾਰਤੀਕਰਨ” ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜੇ ‘ਅਸਲ ਕੌਮੀ ਪੱਖ’ ਅਤੇ ‘ਸਿੱਖਿਆ ਦੇ ਭਾਰਤੀਕਰਨ’ ਸ਼ਬਦ ਤੋਂ ਤੁਹਾਨੂੰ ਇਸ ਵਿੱਚ ਸਿੱਖਿਆ ਦੇ ਭਗਵੇਂਕਰਨ ਜਿਹੀ ਬੋਅ ਆ ਰਹੀ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਸਗੋਂ ਇੱਥੇ ਇਹੋ ਕੁੱਝ ਹੀ ਹੋਇਆ ਹੈ। ਅਸਲ ‘ਚ ਇਹ ਵਰਕਸ਼ਾਪ ‘ਪ੍ਰਾਂਜਨ ਪ੍ਰਵਾਹ’ ਨਾਮੀ ਸੰਸਥਾ ਵੱਲੋਂ ਆਯੋਜਿਤ ਕੀਤੀ ਗਈ ਸੀ ਜੋ ਕਿ ਰਾਸ਼ਟਰੀ ਸਵੈਸੇਵਕ ਸੰਘ ਦਾ ਹੀ ਇੱਕ ਅੰਗ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ” – ਸੰਯੁਕਤ ਅੰਕ 4-5, (1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017) ਵਿੱਚ ਪ੍ਰਕਾਸ਼ਤ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ : ਹਿੰਦੂਤਵੀ ਫਿਰਕੂ ਫਾਸੀਵਾਦ ਦਾ ਤੇਜ਼ੀ ਨਾਲ਼ ਅੱਗੇ ਵੱਧਦਾ ਰੱਥ •ਸੰਪਾਦਕੀ

18056691_1674618425900220_3456669260426835409_n

ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਜਪਾ ਨੂੰ ਭਾਰੀ ਬਹੁਮਤ ਮਿਲ਼ਿਆ ਹੈ। ਮਨੀਪੁਰ ਅਤੇ ਗੋਆ ਵਿੱਚ ਭਾਂਵੇਂ ਭਾਜਪਾ ਨੂੰ ਕਾਂਗਰਸ ਤੋਂ ਵੀ ਘੱਟ ਸੀਟਾਂ ਮਿਲ਼ੀਆਂ ਸਨ ਪਰ ਇੱਥੇ ਵੀ ਇਹ ਕੇਂਦਰ ਵਿੱਚ ਸਰਕਾਰ ਹੋਣ ਕਰਕੇ ਇਹਨਾਂ ਸੂਬਿਆਂ ਵਿੱਚ ਇਸਦੇ ਕਠਪੁਤਲੀ ਰਾਜਪਾਲਾਂ ਰਾਹੀਂ ਸਾਜਿਸ਼ਾਨਾਂ ਢੰਗ ਨਾਲ਼ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਭਾਜਪਾ ਦੀਆਂ ਇਹ ਚੁਣਾਵੀ ਜਿੱਤਾਂ ਹਿੰਦੂਤਵੀ ਫਿਰਕੂ ਫਾਸੀਵਾਦੀ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੀ ਬੇਤਹਾਸ਼ਾ ਵਧੀ ਤਾਕਤ ਦਰਸਾਉਂਦੀਆਂ ਹਨ। ਆਰ.ਐਸ.ਐਸ. ਦੇ ਜ਼ਮੀਨੀ ਪੱਧਰ ਉੱਤੇ ਹੋਏ ਫੈਲਾਅ ਕਰਕੇ ਹੀ ਭਾਜਪਾ ਦੀ ਇਹ ਕਾਮਯਾਬੀ ਸੰਭਵ ਹੋ ਸਕੀ ਹੈ। ਇਹਨਾਂ ਸੂਬਿਆਂ ਵਿੱਚ, ਖਾਸਕਰ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਨ ਨਾਲ਼ ਆਰ.ਐਸ.ਐਸ. ਦੀ ਤਾਕਤ ਹੋਰ ਵੀ ਵਧੇਰੇ ਹੋ ਗਈ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ” – ਸੰਯੁਕਤ ਅੰਕ 4-5, (1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017) ਵਿੱਚ ਪ੍ਰਕਾਸ਼ਤ