ਵਿਦਿਆਰਥੀ-ਨੌਜਵਾਨ ਨਵੀਂ ਸ਼ੁਰੂਆਤ ਕਿੱਥੋਂ ਕਰਨ ?

tital

”ਅਸੀਂ ਹਾਲੇ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਉਹਨਾਂ ਦੇ ਕਰਨ ਲਈ ਹੋਰ ਵੀ ਮਹੱਤਵਪੂਰਨ ਕੰਮ ਹਨ। ਨੌਜਵਾਨਾਂ ਨੇ ਇਨਕਲਾਬ ਦਾ ਇਹ ਸੁਨੇਹਾ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ, ਫੈਕਟਰੀਆਂ-ਕਾਰਖਾਨਿਆਂ ਦੇ ਖੇਤਰਾਂ ਵਿੱਚ, ਗੰਦੀਆਂ ਬਸਤੀਆਂ ਅਤੇ ਪਿੰਡਾਂ ਦੀਆਂ ਖਸਤਾਹਾਲ ਝੌਂਪੜੀਆਂ ਵਿੱਚ ਰਹਿਣ ਵਾਲ਼ੇ ਕਰੋੜਾਂ ਲੋਕਾਂ ਵਿੱਚ ਇਸ ਇਨਕਲਾਬ ਦੀ ਅਲਖ ਜਗਾਉਣੀ ਹੈ, ਜਿਸ ਨਾਲ਼ ਇੱਕ ਮਨੁੱਖ ਹੱਥੋਂ ਦੂਜੇ ਮਨੁੱਖ ਦੀ ਲੁੱਟ ਅਸੰਭਵ ਬਣ ਜਾਵੇਗੀ।”
— ਸ਼ਹੀਦ ਭਗਤ ਸਿੰਘ

”ਵਿਦਿਆਰਥੀ-ਨੌਜਵਾਨ ਨਵੀਂ ਸ਼ੁਰੂਆਤ ਕਿੱਥੋਂ ਕਰਨ?” ਕਿਤਬਾਚਾ ਬਿਹਤਰ ਸਮਾਜ ਦੀ ਜੱਦੋ-ਜਹਿਦ ਵਿੱਚ ਲੱਗੇ ਲੋਕਾਂ ਖਾਸ ਕਰਕੇ ਨੌਜਵਾਨਾਂ ਤੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਕਿਤਾਬਚੇ ਵਿੱਚ ਤਿੰਨ ਲੇਖ ਸ਼ਾਮਲ ਕੀਤੇ ਗਏ ਹਨ।

ਪਹਿਲਾ ਲੇਖ ”ਕਿਸ ਚੀਜ਼ ਦਾ ਇੰਤਜ਼ਾਰ ਹੈ? ਅਤੇ ਕਦੋਂ ਤੱਕ? ਦੁਨੀਆਂ ਨੂੰ ਤੇਰੀ ਜ਼ਰੂਰਤ ਹੈ!” ਸੰਸਾਰ ਪੱਧਰ ‘ਤੇ ਸਰਮਾਏਦਾਰੀ ਦੀ ਅਜੋਕੀ ਹਾਲਤ, ਇਸ ਵਿੱਚ ਆਈਆਂ ਤਬਦੀਲੀਆਂ ਅਤੇ ਇਸ ਖਿਲਾਫ਼ ਜੂਝ ਰਹੇ ਲੋਕਾਂ ਦੀ ਹਾਲਤ ‘ਤੇ ਸੰਖੇਪ ਚਾਨਣਾ ਪਾਉਂਦਾ ਹੈ।

ਦੂਜਾ ਲੇਖ ”ਉਮੀਦ ਮਹਿਜ਼ ਇੱਕ ਭਾਵਨਾ ਨਹੀਂ ਹੈ!” ਉਸ ਉਮੀਦ ਬਾਰੇ ਚਰਚਾ ਜਿਸ ਕਰਕੇ ਅੱਜ ਵੀ ਸੰਸਾਰ ਪੱਧਰ ‘ਤੇ ਲੋਕ ਲੁੱਟ ਅਤੇ ਨਾਬਰਾਬਰੀ ‘ਤੇ ਅਧਾਰਿਤ ਢਾਂਚੇ ਖਿਲਾਫ ਲੜ ਰਹੇ ਹਨ। ਇਹ ਉਮੀਦ ਹੈ ਵਿਗਿਆਨ, ਹੁਣ ਤੱਕ ਦਾ ਮਨੁੱਖਤਾ ਦਾ ਇਤਿਹਾਸ ਅਤੇ ਚੰਗੇਰਾ ਸਮਾਜ ਸਿਰਜਣ ਲਈ ਹੋਈਆਂ ਜੱਦੋ-ਜਹਿਦਾਂ ਅਤੇ ਤਜ਼ਰਬੇ।

ਤੀਜਾ ਲੇਖ ”ਵਿਦਿਆਰਥੀ-ਨੌਜਵਾਨ ਨਵੀਂ ਸ਼ੁਰੂਆਤ ਕਿੱਥੋਂ ਕਰਨ?” ਇਸ ਲੁਟੇਰੇ ਪ੍ਰਬੰਧ ਨੂੰ ਬਦਲਣ ਵਿੱਚ ਨੌਜਵਾਨਾਂ-ਵਿਦਿਆਰਥੀਆਂ ਦੀ ਬਣਦੀ ਭੂਮਿਕਾ ਦੀ ਚਰਚਾ ਕਰਦਾ ਹੈ। ਇਹ ਇਹਨਾਂ ਸਵਾਲਾਂ ਦੇ ਜਵਾਬ ਦਿੰਦਾ ਹੈ ਕਿ ਸਮਾਜ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ ‘ਤੇ ਹੀ ਕਿਉਂ ਹੈ? ਉਹਨਾਂ ‘ਤੇ ਇਤਿਹਾਸ ਨੇ ਕੀ ਜ਼ਿੰਮੇਵਾਰੀਆਂ ਪਾਈਆਂ ਹਨ? ਅਤੇ ਭਾਰਤ ਵਿੱਚ ਪਿਛਲੇ ਕੁਝ ਦਾਹਕਿਆਂ ਤੋਂ ਸਮਾਜਿਕ ਘੋਲ਼ਾਂ ਅਤੇ ਕਾਲਜਾਂ,ਯੂਨੀਵਰਸਿਟੀਆਂ ਦੇ ਮਹੌਲ ਵਿੱਚ ਕੀ-ਕੀ ਤਬਦੀਲੀਆਂ ਆਈਆਂ ਹਨ ਅਤੇ ਇਹਨਾਂ ਦੇ ਸਿੱਟੇ ਵਜੋਂ ਨਵੀਆਂ ਹਾਲਤਾਂ ਵਿੱਚ ਨੌਜਵਾਨਾਂ-ਵਿਦਿਆਰਥੀਆਂ ਦੀ ਲਹਿਰ ਕਿਵੇਂ ਅੱਗੇ ਵਧ ਸਕਦੀ ਹੈ?

ਕਿਤਾਬ ਦਾ ਨਾਂ – ਵਿਦਿਆਰਥੀ-ਨੌਜਵਾਨ ਨਵੀਂ ਸ਼ੁਰੂਆਤ ਕਿੱਥੋਂ ਕਰਨ ?
ਪਰ੍ਕਾਸ਼ਕ – ਸ਼ਹੀਦ ਭਗਤ ਸਿੰਘ ਯਾਦਗਾਰੀ ਪਰ੍ਕਾਸ਼ਨ, ਲੁਧਿਆਣਾ
ਪੰਨੇ – 40
ਕੀਮਤ – 10 ਰੁਪਏ
ਪੁਸਤਕ ਪਾਰ੍ਪਤੀ – ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ, ਰਾਏਕੋਟ, ਜ਼ਿਲਾਹ੍ ਲੁਧਿਆਣਾ (ਫੋਨ ਨੰ. – 98155-87807)

ਪੀ.ਡੀ.ਐਫ. ਫਾਈਲ ਇੱਥੋਂ ਡਾਊਨਲੋਡ ਕਰੋ (ਮੁਫਤ)

ਇਸ ਪੁਸਤਕ ਦੇ ਡੀਜ਼ਾਈਨ, ਪਰੂਫ ਅਤੇ ਛਪਾਈ ਬਾਰੇ ਤੁਹਾਡੀ ਰਾਏ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਤੁਹਾਡੇ ਸੁਝਾਵਾਂ ਦਾ ਅਸੀਂ ਸਵਾਗਤ ਕਰਾਂਗੇ।

Leave a comment