ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਭਾਜਪਾ ਦੀ ਜਿੱਤ ਦੇ ਮਾਅਨੇ -ਸੰਪਾਦਕੀ

1

ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਭਾਜਪਾ ਦੇ ਜਿੱਤਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹਨਾਂ ਦੋਵਾਂ ਰਾਜਾਂ ਵਿੱਚ ਦਸ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ। ਕਾਂਗਰਸ ਸਰਕਾਰਾਂ ਦੀਆਂ ਸਰਮਾਏਦਾਰ ਜਮਾਤ ਪੱਖੀ ਅਤੇ ਲੋਕ ਮਾਰੂ ਨੀਤੀਆਂ ਨੇ ਕਿਰਤੀ ਲੋਕਾਂ ਦੀ ਹਾਲਤ ਵਿੱਚ ਪਿਛਲੇ 10 ਸਾਲਾਂ ਵਿੱਚ ਬਹੁਤ ਨਿਘਾਰ ਲਿਆਂਦਾ ਹੈ। ਇਸ ਲਈ ਲੋਕਾਂ ਨੇ ਰਾਜ ਕਰ ਰਹੀ ਪਾਰਟੀ ਵਿਰੁੱਧ ਵੋਟਾਂ ਪਾਈਆਂ। ਭਾਜਪਾ ਪਾਰਟੀ ਜੋ ਹਿੰਦੂਆਂ ਦੇ ਮਨਾਂ ਵਿੱਚ ਘੱਟ ਗਿਣਤੀਆਂ ਖਿਲਾਫ਼ (ਖ਼ਾਸਕਰ ਮੁਸਲਮਾਨਾਂ ਖਿਲਾਫ਼) ਜ਼ਹਿਰ ਘੋਲ਼ਣ ਅਤੇ ਤਰ੍ਹਾਂ-ਤਰ੍ਹਾਂ ਦੇ ਲੋਕ-ਲੁਭਾਊ ਨਾਅਰੇ ਦੇ ਕੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਮਾਹਰ ਹੈ ਅਤੇ ਜਿਸਦੀ ਪਿੱਠ ‘ਤੇ ਬੇਹੱਦ ਹੁਨਰਮੰਦ ਫਾਸੀਵਾਦੀ ਤਾਕਤ ਆਰ.ਐਸ.ਐਸ. ਖੜੀ ਹੈ ਲੋਕਾਂ ਦੀਆਂ ਕਾਂਗਰਸ ਵਿਰੋਧੀ ਭਾਵਨਾਵਾਂ ਦਾ ਫਾਇਦਾ ਉਠਾਉਣ ਵਿੱਚ ਹੋਰ ਪਾਰਟੀਆਂ ਤੋਂ ਅੱਗੇ ਰਹੀ ਹੈ। ਇਹ ਫਾਸੀਵਾਦੀ ਟੋਲਾ ਬਹੁਤ ਹੁੰਨਰਮੰਦ ਢੰਗ ਨਾਲ਼ ਕੰਮ ਕਰ ਰਿਹਾ ਹੈ। ਪਿਛਲੇ ਕੁੱਝ ਸਮੇਂ ਵਿੱਚ ਹੀ ਆਰ.ਐਸ.ਐਸ. ਦੀਆਂ ਸਾਢੇ ਚਾਰ ਹਜ਼ਾਰ ਇਕਾਈਆਂ ਕਾਇਮ ਹੋਈਆਂ ਹਨ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ

ਵਿਦਿਆਰਥੀ ਲਹਿਰ ਵਿੱਚ ਨਵੀਂ ਹਲਚਲ -ਗੁਰਪੀਰ੍ਤ

2

ਨਵੀਆਂ ਵਿਦਿਆਰਥੀ ਲਹਿਰਾਂ ਅਤੀਤ ਦੇ ਤਜ਼ਰਬਿਆਂ ਦੀ ਰੌਸ਼ਨੀ ਵਿੱਚ ਅੱਗੇ ਵਧਣ ਤੇ ਅਤੀਤ ਦੀਆਂ ਵਿਚਾਰਧਾਰਕ ਕਮਜ਼ੋਰੀਆਂ, ਵਿਆਪਕ ਕਿਰਤੀ ਲੋਕਾਂ ਨਾਲ਼ ਏਕਤਾ ਨਾ ਬਣਾਏ ਜਾ ਸਕਣ ਦੀਆਂ ਕਮਜ਼ੋਰੀਆਂ ਤੋਂ ਸਬਕ ਸਿੱਖਣ। ਨਹੀਂ ਤਾਂ ਇਹ ਲਹਿਰਾਂ ਪਤਨ ਦਾ ਸ਼ਿਕਾਰ ਹੋਣਗੀਆਂ ਜਾਂ ਫੇਰ ਕਿਸੇ ਜੇ.ਪੀ. ਲਹਿਰ ਜਿਹੇ ਕਿਸੇ ਖੋਖਲ਼ੇ ਰੈਡੀਕਲਵਾਦ ਜਾਂ ਕੱਟੜਪੰਥੀ ਤਾਕਤਾਂ ਦੀ ਪੂੰਛ ਬਣ ਜਾਣਗੀਆਂ। ਇਸਦਾ ਇਹ ਵੀ ਮਤਲਬ ਨਹੀਂ ਕਿ ਕੋਈ ਵੀ ਨਵੀਂ ਉੱਭਰ ਰਹੀ ਕੋਈ ਵੀ ਵਿਦਿਆਰਥੀ ਲਹਿਰ ਆਪਣੇ ਜਨਮ ਤੋਂ ਹੀ ਸੱਚੀ-ਸੁੱਚੀ ਤੇ ਖਰੀ ਹੋਵੇਗੀ, ਜਿਵੇਂ-ਜਿਵੇਂ ਉਹ ਲਹਿਰ ਅੱਗੇ ਵਧਦੀ ਜਾਵੇਗੀ ਉਹ ਆਪਣੇ ਅਤੀਤ ਤੇ ਵਰਤਮਾਨ ਦੀਆਂ ਗਲਤੀਆਂ ਤੋਂ ਸਿੱਖਦਿਆਂ ਤੇ ਆਪਣੇ ਅੰਦਰ ਪੈਦਾ ਹੋ ਰਹੇ ਗਲਤ ਰੁਝਾਨਾਂ ਵਿਰੁੱਧ ਸੰਘਰਸ਼ ਕਰਦੇ ਹੋਏ ਨਵੇਂ ਦਿਸਹੱਦਿਆਂ ਨੂੰ ਵੀ ਛੂੰਹਦੀ ਜਾਵੇਗੀ, ਪਰ ਇਹ ਸੁਚੇਤ ਰੂਪ ਵਿੱਚ ਹੀ ਕੀਤਾ ਜਾ ਸਕਦਾ ਹੈ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ

ਏਬੋਲਾ — ਮਹਾਂਮਾਰੀ ਜਾਂ ਕਤਲ? -ਡਾ. ਅੰਮਿਰ੍ਤ

3

ਪਿਛਲੇ ਕੁਝ ਮਹੀਨਿਆਂ ਤੋਂ ਪੱਛਮੀ ਅਫ਼ਰੀਕਾ ਵਿੱਚ ਏਬੋਲਾ ਨਾਂ ਦੀ ਬਿਮਾਰੀ ਫੈਲੀ ਹੋਈ ਹੈ ਜਿਸਦੇ ਇੱਕਾ-ਦੁੱਕਾ ਮਾਮਲੇ ਹੋਰਨਾਂ ਦੇਸ਼ਾਂ ਵਿੱਚ ਵੀ ਸਾਹਮਣੇ ਆ ਰਹੇ ਹਨ। ਅਫ਼ਰੀਕਾ ਅੰਦਰ ਸਭ ਤੋਂ ਪ੍ਰਭਾਵਿਤ ਹੋਣ ਵਾਲ਼ੇ ਦੇਸ਼ ਲਾਇਬੇਰੀਆ, ਗਿਨੀਆ ਤੇ ਸਿਏਰਾ ਲੇਓਨ ਹਨ ਜਿੱਥੇ 1 ਅਕਤੂਬਰ, 2014 ਤੱਕ 7500 ਲੋਕ ਇਸ ਬਿਮਾਰੀ ਦੇ ਮਰੀਜ਼ ਬਣ ਚੁੱਕੇ ਹਨ ਜਿਹਨਾਂ ਵਿੱਚੋਂ 3338 ਲੋਕ ਮੌਤ ਦੇ ਮੂੰਹ ਜਾ ਪਏ ਹਨ (ਅਕਤੂਬਰ ਦੇ ਅਖ਼ੀਰ ਤੱਕ ਮੌਤਾਂ ਦੀ ਗਿਣਤੀ 5000 ਤੱਕ ਅੱਪੜਨ ਦੀ ਸੰਭਾਵਨਾ ਹੈ), ਮਰਨ ਵਾਲ਼ਿਆਂ ਵਿੱਚੋਂ 220 ਦੇ ਨੇੜੇ ਸਿਹਤ ਕਾਮੇ ਹਨ। ਫ਼ਿਲਹਾਲ ਇਸ ਮਹਾਂਮਾਰੀ ਦਾ ਫੈਲਣਾ ਰੁਕ ਨਹੀਂ ਰਿਹਾ, ਸਗੋਂ ਸੰਭਾਵਨਾ ਇਹ ਬਣੀ ਹੋਈ ਹੈ ਕਿ ਇਹ ਇਸ ਤੋਂ ਵੀ ਵਧੇਰੇ ਭਿਆਨਕ ਰੂਪ ਅਖਤਿਆਰ ਕਰਦੀ ਹੋਈ ਕੁਝ ਹੀ ਹਫ਼ਤਿਆਂ ਵਿੱਚ ਅਫ਼ਰੀਕਾ ਮਹਾਂਦੀਪ ਤੋਂ ਪਾਰ ਨਿੱਕਲ਼ ਕੇ ਦੂਜੇ ਮਹਾਂਦੀਪਾਂ ਤੱਕ ਫੈਲ ਸਕਦੀ ਹੈ। ਹਮੇਸ਼ਾਂ ਦੀ ਤਰ੍ਹਾਂ ਸਮੁੱਚਾ ਮੀਡੀਆ “ਸ਼ਿਕਾਰ” ਲੋਕਾਂ ਦੀ ਮਦਦ ਕਰਨ ਦੀਆਂ ਫੱਫੇਕੁੱਟਣੀਆਂ ਚੀਕਾਂ ਤੇ “ਹਮਦਰਦੀ” ਦੇ ਮਗਰਮੱਛੀ ਹੰਝੂਆਂ ਨਾਲ਼ ਅੱਟਿਆ ਪਿਆ ਹੈ, ਸਰਕਾਰਾਂ ਨੂੰ ਸਖ਼ਤ ਕਦਮ ਉਠਾਉਣ ਦੀਆਂ ਅਪੀਲਾਂ ਜਾਰੀ ਹੋ ਰਹੀਆਂ ਹਨ, ਪਰ ਗਾਇਬ ਹੈ ਤਾਂ ਮਹਾਂਮਾਰੀ ਫੈਲਣ ਦੇ ਅਸਲ ਕਾਰਨਾਂ ਦੀ ਨਿਸ਼ਾਨਦੇਹੀ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ

ਹਨੇਰੇ ਦਿਨਾਂ ਦੀ ਆਹਟ -ਰੋਮਿਲਾ ਥਾਪਰ

4

ਭਾਰਤ ਵਿੱਚ ਇਤਿਹਾਸ ਸੰਬਧੀ ਖੋਜ ਹੁਣ ਸਿਰਫ ਇਹ ਸਾਬਤ ਕਰਨ ਤੱਕ ਸੀਮਤ ਨਹੀਂ ਰਹਿ ਗਈ ਕਿ ਪੁਰਾਤਨ ਕਵਿ ਅਤੇ ਗ੍ਰੰਥਾਂ ਵਿੱਚ ਬਿਆਨ ਕੀਤੀਆ ਗਈਆਂ ਘਟਨਾਵਾਂ ਅਤੇ ਕਹਾਣੀਆਂ ਇਤਿਹਾਸਕ ਅਤੇ ਤੱਥਾਂ ਦੇ ਰੂਪ ਵਿੱਚ ਸਹੀ ਹਨ ਜਾਂ ਨਹੀਂ? ਹੁਣ ਅਸੀ ਆਪਣੇ ਪੁਰਾਤਨ ਸਮਾਜ ਅਤੇ ਸੱਭਿਆਚਾਰ ਬਾਰੇ ਜਿਆਦਾ ਤੋ ਜ਼ਿਆਦਾ ਜਾਨਣਾ ਚਾਹੁੰਦੇ ਹਾਂ। ਇਸ ਜਾਣਕਾਰੀ ਦੇ ਵਿਸ਼ਲੇਸ਼ਣ ਲਈ ਨਵੇਂ-ਨਵੇਂ ਤਰੀਕੇ ਖੋਜੇ ਜਾ ਰਹੇ ਹਨ। ਇਹਨਾਂ ਵਿੱਚੋ ਕੁਝ ਇਤਿਹਾਸਕਾਰਾਂ ਅਤੇ ਦੂਸਰੇ ਸਮਾਜ ਵਿਗਿਆਨੀਆਂ ਵਿਚਲੀ ਚਰਚਾ ਤੋਂ ਇਜਾਦ ਹੁੰਦੇ ਹਨ। ਇਸਦਾ ਮਤਲਬ ਹੈ ਕਿ ਇਤਿਹਾਸ ਦੇ ਪੰਨੇ ਪੜ੍ਹਨ ਲਈ ਇਸਤੇਮਾਲ ਕੀਤੇ ਜਾ ਰਹੇ ਸ੍ਰੋਤਾਂ ਤੱਕ ਆਪਣੀ ਬੌਧਿਕ ਸਮਝ ਦਾ ਵਿਸਤਾਰ ਕਰਨਾ। ਪਰ ਅਜਿਹਾ ਲਗਦਾ ਹੈ ਕਿ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਬੀਤੇ ਸਮੇਂ ਵਿੱਚ ਜਾ ਕੇ ਸਾਧਾਰਨ ਕਥਾਵਾਂ ਦੇ ਸਟੀਕ ਇਤਿਹਾਸ ਨੂੰ ਜਾਨਣ ਤੇ ਹੀ ਧਿਆਨ ਦੇਵੇਗਾ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ

ਮੱਧ-ਪੂਰਬ ਵਿੱਚ ਮੂਲਵਾਦੀ ਉਭਾਰ: ਇਸ ਹਾਲਤ ਦਾ ਜ਼ਿੰਮੇਵਾਰ ਕੌਣ? -ਮਾਨਵ

5

ਇਸ ਸਾਲ ਦੇ ਜੂਨ ਮਹੀਨੇ ਤੋਂ ਮੱਧ-ਪੂਰਬ ਵਿੱਚ ਘਟ ਰਹੇ ਵਰਤਾਰੇ ਨੇ ਸਭਨਾਂ ਯੁੱਧਨੀਤਕ ਮਾਹਿਰਾਂ ਨੂੰ ਅਚੰਭੇ ਵਿੱਚ ਲੈ ਲਿਆ ਹੈ ਅਤੇ ਕੱਟੜਪੰਥੀ ਇਸਲਾਮੀ ਜਥੇਬੰਦੀ ਆਈ.ਐੱਸ. ਦੇ ਮੱਧਯੁਗੀ ਬਰਬਰ ਕਾਰਿਆਂ ਦੇ ਵੀਡੀਓ ਪੂਰੇ ਸੰਸਾਰ ਦੇ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਇਸ ਘਟਨਾ ਤੋਂ ਸਭ ਹੈਰਾਨ ਹਨ ਕਿ ਕਿਵੇਂ ਕੁੱਝ ਮਹੀਨਿਆਂ ਤੱਕ ਅਣਜਾਣ ਇੱਕ ਜਥੇਬੰਦੀ ਨੇ ਇਰਾਕ ਦੇ ਸਭ ਤੋਂ ਵੱਡੇ ਸ਼ਹਿਰ ਮੌਸੂਲ ਵਿੱਚ ਬੇਹੱਦ ਸੌਖ ਨਾਲ਼ ਕਬਜ਼ਾ ਕਰ ਲਿਆ ਅਤੇ ਅੱਜ ਇਸਦੇ ਕਬਜ਼ੇ ਹੇਠਲਾ ਖੇਤਰ ਪੂਰੇ ਇੰਗਲੈਂਡ ਦੇ ਖੇਤਰ ਨਾਲ਼ੋਂ ਜ਼ਿਆਦਾ ਹੈ। ਯਕੀਨਨ ਇਸ ਪੂਰੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਭ ਕਿਵੇਂ ਸੰਭਵ ਹੋਇਆ, ਉਹ ਕਿਹੜੇ ਸਮਾਜੀ-ਸਿਆਸੀ ਕਾਰਨ ਸਨ ਜਿਨ੍ਹਾਂ ਕਰਕੇ ਇਸਲਾਮਿਕ ਸਟੇਟ ਨੇ ਜਨਮ ਲਿਆ, ਕਿਹੜੇ ਕਾਰਨਾਂ ਕਰਕੇ ਇਸ ਦਾ ਏਨੀ ਜਲਦੀ ਵਿਸਥਾਰ ਸੰਭਵ ਹੋਇਆ ਅਤੇ ਇਹ ਕਿ ਇਸ ਪੂਰੇ ਖਿੱਤੇ ਦਾ ਭਵਿੱਖ ਕੀ ਨਜ਼ਰ ਆ ਰਿਹਾ ਹੈ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ

ਕੋਬਾਨੀ ਦੀ ‘ਇਸਲਾਮਿਕ ਸਟੇਟ’ ਦੁਆਰਾ ਘੇਰਾਬੰਦੀ ਕੁਰਦ ਲੜਾਕਿਆਂ ਵੱਲੋਂ ਦਲੇਰਾਨਾ ਟਾਕਰਾ -ਅੰਮਿਰ੍ਤ

6

ਇਸਲਾਮਿਕ ਸਟੇਟ ਅਮਰੀਕਾ ਦਾ ਹੀ ਪੈਦਾ ਕੀਤਾ ਹੋਇਆ ਆਦਮਖੋਰ ਰਾਖਸ਼ਸ਼ ਹੈ ਜਿਸਨੂੰ ਉਸਨੇ ਸੀਰੀਆ ਦੀ ਅਲ-ਅਸਦ ਸਰਕਾਰ ਦਾ ਤਖਤਾਪਲ਼ਟ ਕਰਨ ਲਈ ਖੜਾ ਕੀਤਾ ਸੀ ਪਰ ਹੁਣ ਉਸ ਨੂੰ ਆਪਣਾ ਹੀ ਥੁੱਕਿਆ ਚੱਟਣਾ ਪੈ ਰਿਹਾ ਹੈ ਅਤੇ ਆਪਣੇ ਪਾਲ਼ੇ ਹੋਏ ਦੈਂਤ ਪਿੱਛੇ ਭੱਜਣਾ ਪੈ ਰਿਹਾ ਹੈ। ਇਸਲਾਮਿਕ ਸਟੇਟ ਦੁਨੀਆਂ ਦੀ ਸਭ ਤੋਂ ਅਮੀਰ ਦਹਿਸ਼ਤਗਰਦ ਜਥੇਬੰਦੀ ਬਣ ਕੇ ਉੱਭਰਿਆ ਹੈ ਜਿਸ ਕੋਲ ਟੈਂਕ, ਤੋਪਖਾਨਾ ਤੇ ਲੜਾਕੇ ਜਹਾਜ਼ ਤੱਕ ਹਨ। ਅਮਰੀਕਾ ਦੇ ਤਬਾਹ ਕੀਤੇ ਕਮਜ਼ੋਰ ਇਰਾਕ ਦੇ ਸੀਰੀਆ ਤੇ ਬਗਦਾਦ ਵਿਚਕਾਰਲੇ ਵੱਡੇ ਹਿੱਸੇ ਉੱਤੇ ਇਸਲਾਮਿਕ ਸਟੇਟ ਨੇ ਕਬਜ਼ਾ ਕਰਕੇ ਅਮਰੀਕੀ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਆਪਣੇ ਕਬਜ਼ੇ ਵਿੱਚ ਕੀਤੀਆਂ ਅਤੇ ਹੁਣ ਉਹ ਇਹਨਾਂ ਹੀ ਹਥਿਆਰਾਂ ਦੇ ਬੂਤੇ ਸੀਰੀਆ ਤੇ ਇਰਾਕ ਦੇ ਜਾਰਡਨ ਨਾਲ਼ੋਂ ਵੀ ਵੱਡੇ ਖਿੱਤੇ ਉੱਤੇ ਕਬਜ਼ਾ ਕਰ ਕੇ “ਇਸਲਾਮਿਕ ਖਲੀਫ਼ਾ” ਨਾਂ ਦਾ ਕੱਟੜਪੰਥੀ ਰਾਜ ਕਾਇਮ ਕਰ ਚੁੱਕਾ ਹੈ ਜਿਸਨੂੰ ਉਹ ਪੂਰੀ ਦੁਨੀਆਂ ਤੱਕ ਫੈਲਾਉਣਾ ਆਪਣਾ ਅੰਤਿਮ ਟੀਚਾ ਮੰਨਦਾ ਹੈ। ਇਸਲਾਮਿਕ ਸਟੇਟ ਇਸਲਾਮ ਦੇ ਸੁੰਨੀ ਫਿਰਕੇ ਨੂੰ ਮੰਨਣ ਵਾਲ਼ਾ ਦਹਿਸ਼ਤਗਰਦ ਧੜਾ ਹੈ ਜੋ ਬਾਕੀ ਸਭ ਧਰਮਾਂ ਨੂੰ ਮੰਨਣ ਵਾਲ਼ਿਆਂ ਸਮੇਤ ਇਸਲਾਮ ਦੇ ਬਾਕੀ ਸਾਰੇ ਫਿਰਕਿਆਂ ਨੂੰ ਵੀ ਤੇ ਨਾਸਤਿਕਾਂ ਨੂੰ ਮਾਰਨਾ, ਅਧੀਨ ਕਰਨਾ ਰੱਬੀ ਹੁਕਮ ਮੰਨਦਾ ਹੈ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ