ਸੈਲਫ਼ੀ ਸੱਭਿਆਚਾਰ – ਸਰਮਾਏਦਾਰੀ ਯੁੱਗ ਵਿੱਚ ਬੇਗਾਨਗੀ ਅਤੇ ਵਿਅਕਤੀਵਾਦ ਦਾ ਸਰਵਉੱਚ ਪ੍ਰਗਟਾਵਾ •ਆਨੰਦ

1

ਯੂਨਾਨੀ ਪੁਰਾਤਨ ਕਹਾਣੀਆਂ ਵਿੱਚ ਨਾਰਸਿਸ ਨਾਮੀ ਇੱਕ ਕਾਲਪਨਿਕ ਚਰਿੱਤਰ ਦਾ ਵਰਣਨ ਮਿਲਦਾ ਹੈ ਜੋ ਕਿਸੇ ਹੋਰ ਵਿਅਕਤੀ  ਨਾਲ਼ ਕੋਈ ਪਿਆਰ ਜਾਂ ਲਗਾਅ ਨਹੀਂ ਰੱਖਦਾ ਸੀ ਪਰ ਤਲਾਬ ਵਿੱਚ ਵਿਖੇ ਆਪਣੇ ਹੀ ਪ੍ਰਤੀਬਿੰਬ ਪ੍ਰਤੀ ਉਹ ਇਸ ਕਦਰ ਸੰਮੋਹਿਤ ਹੋ ਗਿਆ ਸੀ ਕਿ ਜਦੋਂ ਉਸਨੂੰ ਇਹ ਅਹਿਸਾਸ ਹੋਇਆ ਕਿ ਉਹ ਦਰਅਸਲ ਇੱਕ ਪ੍ਰਤੀਬਿੰਬ ਹੈ ਤਾਂ ਉਸਨੂੰ ਜੀਣ ਦੀ ਇੱਛਾ ਹੀ ਨਹੀਂ ਰਹਿ ਗਈ ਸੀ। ਅਵਸਾਦ ਵਿੱਚ ਆਕੇ ਉਸਨੇ ਆਤਮਹੱਤਿਆ ਕਰ ਲਈ ਸੀ। ਅੱਜ ਸਰਮਾਏਦਾਰੀ ਨੇ ਮਨੁੱਖ ਨੂੰ ਇੰਨਾ ਬੇਗਾਨਾਗੀਗ੍ਰਸਤ ਅਤੇ ਸਵੈ-ਕੇਂਦਰਤ ਬਣਾ ਦਿੱਤਾ ਹੈ ਕਿ ਨਾਰਸਿਸ ਜਿਵੇਂ ਮਿਥਕ ਚਰਿੱਤਰ ਨਹੀਂ ਸਗੋਂ ਸਾਡੇ ਰੋਜ਼  ਦੇ ਜੀਵਨ ਵਿੱਚ ਦਿਖਣ ਵਾਲ਼ੇ ਯਥਾਰਥ ਦੇ ਚਰਿੱਤਰ ਬਣ ਚੁੱਕੇ ਹਨ। ਸੋਸ਼ਲ ਮੀਡੀਆ ਦੇ ਅਭਾਸੀ ਜਗਤ ਵਿੱਚ ਤਾਂ ਅਜਿਹੇ ਚਰਿੱਤਰ ਅਕਸਰ ਦੇਖਣ ਨੂੰ ਮਿਲਦੇ ਹਨ ਜੋ ਆਪਣੇ ਸਮਾਰਟਫੋਨ ਰਾਹੀਂ ਭਾਂਤ-ਸੁਭਾਂਤੀ ਅਦਾਵਾਂ ਵਿੱਚ ਸੇਲਫੀ (ਖੁਦ ਖਿੱਚੀ ਗਈ ਖੁਦ ਦੀ ਹੀ ਤਸਵੀਰ) ਖਿੱਚਕੇ ਫੇਸਬੁਕ, ਟਵਿਟਰ, ਇੰਸਟਾਗਰਾਮ ਆਦਿ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਆਪਣੇ ਰੂਪ-ਰੰਗ ਅਤੇ ਕਾਇਆ ਦੀ ਤਾਰੀਫ ਹਾਸਲ ਕਰਨ ਖਾਤਰ ਬਿਨ੍ਹਾ ਆਗਿਆ ਦੂਜਿਆਂ ਨੂੰ ਟੈਗ ਕਰਨ ਤੋਂ ਵੀ ਨਹੀਂ ਖੁੰਝਦੇ। ਅੱਜਕੱਲ੍ਹ ਜਨਤਕ ਥਾਵਾਂ ਜਿਵੇਂ ਸੜਕ-ਚੁਰਾਹਿਆਂ, ਪਾਰਕਾਂ, ਬੱਸਾਂ, ਟਰੇਨਾਂ ਆਦਿ ਵਿੱਚ ਤੁਹਾਨੂੰ ਸਾਰੇ ਅਜਿਹੇ ਨਮੂਨੇ ਸੇਲਫੀ ਖਿੱਚਦੇ ਮਿਲ ਜਾਣਗੇ। ਪਿਛਲੇ ਕੁੱਝ ਸਾਲਾਂ ਵਿੱਚ ਸੇਲਫੀ ਦੀ ਇਹ ਨਵਾਂ ਸੱਭਿਆਚਾਰ ਇੱਕ ਛੂਤ-ਰੋਗ ਵਾਂਗ ਪੂਰੀ ਦੁਨੀਆ ਵਿੱਚ ਫੈਲ ਚੁੱਕਾ ਹੈ। ਸੇਲਫ਼ੀ ਦਾ ਇਹ ਸੱਭਿਆਚਾਰ ਅਜੋਕੇ ਸਰਮਾਏਦਾਰਾ ਸਮਾਜ ਬਾਰੇ ਕਾਫੀ ਕੁੱਝ ਦੱਸਦਾ ਹੈ ਜਿੱਥੇ ਇੱਕ ਪਾਸੇ ਸਵੈ-ਮੋਹਣ, ਸਵੈ-ਕੇਂਦਰਤਾ ਅਤੇ ਸਵਾਰਥੀਪੁਣੇ ਦਾ ਬੋਲਬਾਲਾ ਹੈ ਅਤੇ ਉਥੇ ਹੀ ਦੂਜੇ ਪਾਸੇ ਭਿਆਨਕ ਕੁੰਠਾ ਅਤੇ ਸੰਵੇਦਨਹੀਣਤਾ ਫੈਲੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Leave a comment