‘ਫ੍ਰੀ ਬੇਸਿਕ ਇੰਟਰਨੈੱਟ’ : ਕਿੰਨਾ ਕੁ ‘ਫ੍ਰੀ’ ਤੇ ‘ਬੇਸਿਕ’? •ਮਾਨਵ

4

ਇੰਟਰਨੈੱਟ ਰਾਹੀਂ ਗਿਆਨ ਦੇ ਪ੍ਰਸਾਰ ਵਿੱਚ ਇੱਕ ਅੜਿੱਕਾ ਅੱਜ ਦਾ ਸਰਮਾਏਦਾਰਾ ਇਜਾਰੇਦਾਰਾ ਢਾਂਚਾ ਵੀ ਹੈ। ਇੰਟਰਨੈੱਟ ਉੱਪਰ ਸਮੱਗਰੀ ਦਾ ਵੱਡਾ ਹਿੱਸਾ ਅੱਜ ਕੁੱਝ ਕੁ ਕੰਪਨੀਆਂ ਰਾਹੀਂ ਹੀ ਪੁਣ ਕੇ ਜਾਂਦਾ ਹੈ (ਗੂਗਲ ਆਦਿ)। ਇਸ ਤਰਾਂ ਇਹਨਾਂ ਕੰਪਨੀਆਂ ਨੂੰ ਇੰਟਰਨੈੱਟ ਉੱਪਰ ਮੌਜੂਦ ਸਮੱਗਰੀ ਨੂੰ ਛਾਂਗਣ ਦਾ ਏਕਾਧਿਕਾਰ ਮਿਲ਼ ਜਾਂਦਾ ਹੈ। ਜਾਂ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਇੰਟਰਨੈੱਟ ਉੱਪਰ ਮੌਜੂਦ ਜਿਆਦਾਤਰ ਸਮੱਗਰੀ ਨੂੰ ਸਿਰਫ ਪੈਸੇ ਦੇ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਇਹ ਵੀ ਇੰਟਰਨੈੱਟ ਦੀ ਆਮ ਪਹੁੰਚ ਵਿੱਚ ਇੱਕ ਰੁਕਾਵਟ ਬਣਦਾ ਹੈ। ਅਜਿਹੀਆਂ ਨਫੀਆਂ ਨੂੰ ਤਾਂ ਕੇਵਲ ਇੱਕ ਬਦਲਵਾਂ ਸਮਾਜਕ-ਆਰਥਕ ਢਾਂਚਾ ਹੀ ਹੱਲ ਕਰ ਸਕਦਾ ਹੈ ਜਿੱਥੇ ਗਿਆਨ ਇੱਕ ਨਿੱਜੀ ਜਾਇਦਾਦ ਨਾ ਹੋ ਕੇ ਸਮਾਜਕ ਹੋਵੇਗਾ ਅਤੇ ਸਭ ਲੋਕਾਂ ਦੀ ਪਹੁੰਚ ਵਿੱਚ ਹੋਵੇਗਾ। ਸਿਰਫ ਅਜਿਹਾ ਢਾਂਚਾ ਹੀ ਇੰਟਰਨੈੱਟ ਉੱਪਰ ਫਿਲਮਾਂ, ਸੰਗੀਤ, ਕਿਤਾਬਾਂ, ਲੇਖ, ਖੋਜ-ਕਾਰਜਾਂ ਦੇ ਰੂਪ ਵਿੱਚ ਮੌਜੂਦ ਵਿਸ਼ਾਲ ਸਮੱਗਰੀ ਨੂੰ ਜਨਤਕ ਅਤੇ ਮੁਫ਼ਤ ਕਰ ਸਕਦਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Leave a comment