ਬੰਗਾਲ ਦੇ ਚਾਹ ਬਾਗਾਂ ਦੇ ਮਜਦੂਰਾਂ ਦੀ ਦੁੱਖਾਂ ਭਰੀ ਦਾਸਤਾਨ •ਛਿੰਦਰਪਾਲ

4

ਉੱਤਰੀ ਬੰਗਾਲ ਦੇ ਇਲਾਕੇ ਨੂੰ ਚਾਹ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੋਂ ਪੈਦਾ ਹੁੰਦੀ ਚਾਹ ਦੇਸ਼-ਦੁਨੀਆਂ ਦੇ ਕੋਨੇ ਕੋਨੇ ‘ਚ ਵਿਕਣ ਲਈ ਜਾਂਦੀ ਹੈ। ਦੇਸ਼ ਦੁਨੀਆਂ ਦੀਆਂ ਡੰਕਨਜ ਵਰਗੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਇਸ ਇਲਾਕੇ ‘ਚ ਬਾਗ ਹਨ। ਪਰ ਚਾਹ ਦੇ ਮਸ਼ਹੂਰ ਬਰਾਂਡਾਂ ਬਾਰੇ ਜਾਣਦਿਆਂ ਸ਼ਾਇਦ ਸਾਡੇ ‘ਚੋਂ ਅਜਿਹੇ ਥੋੜੇ ਹੀ ਹੋਣਗੇ ਜਿਹੜੇ ਚਾਹ ਦੇ ਬਾਗਾਂ ‘ਚ ਕੰਮ ਕਰਦੇ ਮਜ਼ਦੂਰਾਂ ਦੀ ਨਰਕ ਵਰਗੀ ਜਿੰਦਗੀ ਬਾਰੇ ਜਾਣਦੇ ਹੋਣ। ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਨੂੰ ਚਾਹ ਬਾਗਾਂ ਦੇ ਹਿਸਾਬ ਨਾਲ਼ ਤਿੰਨ ਇਲਾਕਿਆਂ ਵਿੱਚ ਵੰਡਿਆ ਜਾਂਦਾ ਹੈ ਦਾਰਜੀਲਿੰਗ ਦਾ ਪਹਾੜੀ ਇਲਾਕਾ, ਸਿਲੀਗੁੜੀ ਸਬਡਿਵੀਜਨ ਦਾ ਤਰਾਈ ਇਲਾਕਾ ਤੇ ਜਲਪਾਇਗੁੜੀ ਦਾ ਦੁਆਰਾਜ ਦਾ ਇਲਾਕਾ। ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਦੇ ਇਹਨਾਂ ਬਾਗਾਂ ਵਿੱਚ ਕੰਮ ਕਰਦੇ ਮਜਦੂਰ ਭੁੱਖਮਰੀ ਦੀ ਹਾਲਤ ਤੋਂ ਵੀ ਨੀਵੇਂ ਪੱਧਰ ‘ਤੇ ਜਿਉਂ ਰਹੇ ਹਨ। ਇੱਥੇ ਕੰਮ ਕਰਨ ਵਾਲ਼ੇ ਕਿਰਤੀਆਂ ਦੀ ਹਾਲਤ ਬਾਰੇ ਜਾਨਣ ਲਈ ਕੁਝ ਚਾਹ ਦੇ ਬਾਗਾਂ ਦੀ ਚਰਚਾ ਕਰਾਂਗੇ, ਜਿਹੜੇ ਪਿਛਲੇ ਕੁਝ ਸਮੇਂ ਤੋਂ ਬਿਨਾਂ ਕਿਸੇ ਅਗਾਉਂ ਸੂਚਨਾ ਦੇ ਬੰਦ ਹੋ ਗਏ ਹਨ। ਜਿਸ ਕਾਰਨ ਇਹਨਾਂ ਬਾਗਾਂ ਵਿੱਚ ਕੰਮ ਕਰਨ ਵਾਲ਼ੇ ਕਿਰਤੀਆਂ ਨੂੰ ਇੱਕਦਮ ਕੰਮਾਂ ਤੋਂ ਵਿਹਲੇ ਕਰ ਦਿੱਤਾ ਗਿਆ। ਇਹਨਾਂ ਕਿਰਤੀਆਂ ਕੋਲ਼ ਨਾ ਤਾਂ ਹੁਣ ਰੁਜਗਾਰ ਹੈ ਤੇ ਨਾ ਹੀ ਗੁਜਾਰੇ ਦੇ ਵਸੀਲੇ। ਕਿਸੇ ਨਾ ਕਿਸੇ ਢੰਗ ਨਾਲ਼ ਦਿਨਕਟੀਆਂ ਕਰਦੇ ਇਹ ਲੋਕ ਨਿੱਤ ਮਰ-ਮਰ ਕੇ ਜਿਉਂਦੇ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s