ਹਿੰਦੂ ਫਿਰਕਾਪ੍ਰਸਤਾਂ ਦੇ ਬੀਜੇ ਕੰਡਿਆਂ ‘ਚੋਂ ਭੜਕੀ ਮਾਲਦਾ ‘ਚ ਹਿੰਸਾ •ਗੁਰਪ੍ਰੀਤ

3

ਮਾਲਦਾ ਜ਼ਿਲ੍ਹੇ ਦਾ ਇਹ ਇਲਾਕਾ ਮੁਸਲਿਮ ਬਹੁਗਿਣਤੀ ਵਾਲ਼ਾ ਇਲਾਕਾ ਹੈ ਜਿੱਥੇ 90 ਫੀਸਦੀ ਮੁਸਲਮਾਨ ਵਸਦੇ ਹਨ। ਦੇਸ਼ ਦੇ ਬਹੁਤੇ ਹਿੱਸਿਆਂ ਵਾਂਗ ਹੀ ਇੱਥੋਂ ਦੇ ਮੁਸਲਿਮ, ਹਿੰਦੂ ਤੇ ਹੋਰਨਾਂ ਫਿਰਕਿਆਂ ਦੀ ਅਬਾਦੀ ਵਿੱਚ ਕੋਈ ਆਪਸੀ ਵਿਰੋਧ ਨਹੀਂ ਹੈ ਸਗੋਂ ਉਹਨਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੈ। ਉਹ ਇੱਕ-ਦੂਜੇ ਦੀਆਂ ਖੁਸ਼ੀਆਂ, ਗਮਾਂ ਵਿੱਚ ਭਿਆਲ਼ ਹੁੰਦੇ ਹਨ, ਉਹਨਾਂ ਦੀਆਂ ਰਿਹਾਇਆਂ, ਦੁਕਾਨਾਂ, ਕਾਰੋਬਾਰ ਇੱਕੋ ਥਾਵਾਂ ‘ਤੇ ਹਨ। ਇਸ ਘਟਨਾ ਤੋਂ ਬਾਅਦ ਵੀ ਮਹੌਲ ਇਸੇ ਤਰ੍ਹਾਂ ਬਰਕਰਾਰ ਹੈ। ਇਸ ਘਟਨਾ ਤੋਂ ਬਾਅਦ ਅਜਿਹੀ ਵੀ ਕੋਈ ਖਬਰ ਨਹੀਂ ਆਈ ਕਿ ਕਿਸੇ ਹਿੰਦੂ ਪਰਿਵਾਰ ਨੂੰ ਉਜਾੜਨਾ ਪਿਆ ਹੋਵੇ ਜਾਂ ਉਹਨਾਂ ਨੂੰ ਉਸ ਇਲਾਕੇ ਵਿੱਚੋਂ ਜਾਣ ਲਈ ਮਜਬੂਰ ਹੋਣਾ ਪਿਆ ਹੋਵੇ, ਜਦਕਿ ਫਿਰਕੂ ਘਟਾਨਾਵਾਂ ਤੋਂ ਬਾਅਦ ਅਜਿਹਾ ਅਕਸਰ ਵਾਪਰਦਾ ਹੀ ਰਹਿੰਦਾ ਹੈ। ਇਸ ਪੂਰੇ ਮਾਮਲੇ ਤੋਂ ਸਾਫ ਹੈ ਕਿ ਇਹ ਘਟਨਾ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਦੇਸ਼ ਭਰ ਵਿੱਚ ਬੀਜੇ ਜਾ ਰਹੇ ਫਿਰਕੂ ਕੰਡਿਆਂ ਦੀ ਹੀ ਦੇਣ ਹੈ। ਕਮਲੇਸ਼ ਤਿਵਾੜੀ ਵੱਲੋਂ ਅਜਿਹਾ ਭੜਕਾਊ ਬਿਆਨ ਦੇਣਾ ਭਾਜਪਾ ਤੇ ਸੰਘ ਦੀ ਸਿਆਸਤ ਦਾ ਹੀ ਹਿੱਸਾ ਹੈ। ਇਹ ਸਮੁੱਚੀ ਮੁਸਮਾਨ ਅਬਾਦੀ ਨੂੰ ਬਦਨਾਮ ਕਰਨ ਤੇ ਇਸ ਬਹਾਨੇ ਆਪਣੇ ਫਿਰਕੂ ਤ੍ਰਿਸ਼ੂਲ ਤਿੱਖੇ ਕਰਨ ਦੀ ਸਾਜਿਸ਼ ਦਾ ਹਿੱਸਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s