ਫਲਸਤੀਨੀ ਲੋਕਾਂ ਦੇ ਜੁਝਾਰੂ ਸੰਘਰਸ਼ ਦਾ ਨਵਾਂ ਚਿਹਰਾ- ਅਹਿਦ ਤਮੀਮੀ •ਸਵਜੀਤ

1

ਇਜ਼ਰਾਈਲ ਦੀ ਖੂਨੀ ਤੇ ਬਾਰੂਦੀ ਹਨੇਰੀ ਅੱਗੇ ਚੱਟਾਨ ਵਾਂਗ ਡਟੀ ਤਮਤਮਾਉਂਦੇ ਗੋਰੇ ਚਿਹਰੇ, ਸੁਨਹਿਰੀ ਵਾਲ਼ ਅਤੇ ਰੋਹ ਭਰੀਆਂ ਨੀਲੀਆਂ ਅੱਖਾਂ ਵਾਲ਼ੀ ਕੁੜੀ ਜਿਸਦਾ ਨਾਮ ਅਹਿਦ ਤਮੀਮੀ ਹੈ ਅੱਜ ਪੂਰੀ ਦੁਨੀਆਂ ਵਿੱਚ ਫਲਸਤੀਨੀ ਲੋਕਾਂ ਦੇ ਵਿਦਰੋਹ ਦਾ ਨਵਾਂ ਪ੍ਰਤੀਕ ਬਣ ਕੇ ਉੱਭਰੀ ਹੈ। ਫਲਸਤੀਨ ਦੇ ਪੱਛਮੀ ਤੱਟ ਦੇ ਇਲਾਕੇ ਵਿੱਚ ਰਮੱਲਾ ਤੋਂ ਲਗਭਗ 20 ਕਿਲੋਮੀਟਰ ਦੂਰ ਇੱਕ ਪਿੰਡ ਨਬੀ ਸਾਲੇਹ ਵਿੱਚ 31 ਜਨਵਰੀ 2001 ਨੂੰ ਅਹਿਦ ਤਮੀਮੀ ਦਾ ਜਨਮ ਹੋਇਆ। ਛੋਟੀ ਉਮਰੇ ਹੀ ਅਹਿਦ ਨੂੰ ਆਪਣੇ ਪਰਿਵਾਰ ਨਾਲ਼ ਆਪਣਾ ਪਿੰਡ ਛੱਡ ਕੇ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਰਹਿਣਾ ਪਿਆ ਤਾਂ ਕਿ ਉਹ ਉੱਥੇ ਰਹਿ ਕੇ ਆਪਣੀ ਪੜਾਈ ਪੂਰੀ ਕਰ ਸਕੇ ਤੇ ਇਜ਼ਰਾਈਲੀ ਫੌਜ ਵੱਲੋਂ ਲਗਾਏ ਨਾਕਿਆਂ ਤੋਂ ਬਚ ਕੇ ਸਕੂਲ ਜਾ ਸਕੇ। ਅਹਿਦ ਦੇ ਪੂਰਵਜ਼ ਲਗਭਗ ਸਤਾਰਵੀਂ ਸਦੀ ਵਿੱਚ ਫਲਸਤੀਨ ਵਿਖੇ ਆਪਣੇ ਇਲਾਕੇ ਵਿੱਚ ਰਹਿਣ ਲਈ ਆਏ ਸਨ। ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਇੱਥੇ ਵਸ ਰਹੇ ਸਨ। ਬਚਪਨ ਤੋਂ ਹੀ ਫੌਜੀ ਕਬਜ਼ੇ ਦੇ ਸਹਿਮ ਹੇਠ ਪਲ਼ ਰਹੀ ਫਲਸਤੀਨ ਦੀ ਇਹ ਦੂਜੀ ਪੀੜੀ ਕਹੀ ਜਾ ਸਕਦੀ ਹੈ…

(ਪੂਰਾ ਲੇਖ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 6-7, 1 ਤੋਂ 15 ਅਤੇ 16 ਤੋਂ 31 ਮਈ (ਸੰਯੁਕਤ ਅੰਕ) 2018 ਵਿੱਚ ਪ੍ਰਕਾਸ਼ਿਤ

Leave a comment