ਵਿਦਿਆਰਥੀ ਲਹਿਰ ਦੇ ਸ਼ਹੀਦ ਪਿਰਥੀਪਾਲ ਰੰਧਾਵਾ ਦੀ ਯਾਦ ‘ਚ ਸੈਮੀਨਾਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਵਿਦਿਆਰਥੀ ਲਹਿਰ ਦੇ ਮਹਾਨ ਸ਼ਹੀਦ ਤੇ ਸਿਰਮੌਰ ਆਗੂ ਪਿਰਥੀਪਾਲ ਰੰਧਾਵਾ ਨੂੰ ਯਾਦ ਕਰਦੇ ਹੋਏ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਵੱਲੋਂ 23 ਜੁਲਾਈ ਨੂੰ ਸ਼ਹੀਦ ਗਦਰੀ ਬਾਬਾ ਭਾਨ ਸਿੰਘ ਯਾਦਗਾਰੀ ਹਾਲ, ਸੁਨੇਤ ਵਿਖੇ ਇੱਕ ਸੈਮੀਨਾਰ ਰੱਖਿਆ ਗਿਆ ਜਿਸ ਵਿੱਚ 100 ਤੋਂ ਵੱਧ ਨੌਜਵਾਨਾਂ, ਵਿਦਿਆਰਥੀਆਂ, ਕਾਰਕੁੰਨਾਂ ਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ।

ਸ਼ਹੀਦ ਪਿਰਥੀਪਾਲ ਰੰਧਾਵਾ ਨੂੰ ਸ਼ਰਧਾਂਜਲੀ ਦੇਣ ਮਗਰੋਂ ਪਹਿਲਾਂ ‘ਪਿਰਥੀਪਾਲ ਰੰਧਾਵਾ ਤੇ ਜਨਤਕ ਜਮਹੂਰੀ ਲਹਿਰ’ ਵਿਸ਼ੇ ਉੱਪਰ ਬੋਲਦਿਆਂ ਪੀ.ਐੱਸ.ਯੂ. (ਲਲਕਾਰ) ਦੇ ਕਨਵੀਨਰ ਗੁਰਪ੍ਰੀਤ ਨੇ ਪਿਰਥੀਪਾਲ ਰੰਧਾਵਾ ਤੇ ਉਸ ਵੇਲ਼ੇ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੇ ਕਿਹਾ ਕਿ ਇਹ ਪੰਜਾਬ ਦੀ ਜਨਤਕ-ਜਮਹੂਰੀ ਲਹਿਰ ਦਾ ਸ਼ਾਨਾਮੱਤਾ ਵਿਰਸਾ ਹੈ ਜਿਸਨੂੰ ਨਵੀਂ ਪੀੜੀ ਤੱਕ ਲਿਜਾਏ ਜਾਣ ਦੀ ਬਹੁਤ ਲੋੜ ਹੈ। ਪਿਰਥੀਪਾਲ ਰੰਧਾਵਾ ਦੀ ਅਗਵਾਈ ਵਾਲ਼ੀ ਵਿਦਿਆਰਥੀ ਲਹਿਰ ਨੇ ਇੱਕ ਪਾਸੇ ਨਕਸਲਬਾੜੀ ਦੇ ਉਭਾਰ ਤੋਂ ਬਾਅਂਦ ਪੈਦਾ ਹੋਏ ਕੁੱਝ ਵਿਅਕਤੀ ਦੇ ਦਸਤੇ ਰਾਹੀਂ ਜਮਾਤੀ ਦੁਸ਼ਮਣ ਦੇ ਸਫਾਏ ਤੇ ਜਨਤਕ ਜਥੇਬੰਦੀਆਂ ਨੂੰ ਨਕਾਰਨ ਦੀ ਮਾਆਰਕੇਬਾਜੀ ਦੇ ਭਾਰੂ ਰੁਝਾਨ ਦੇ ਉਲਟ ਜਾ ਕੇ ਜਨਤਕ ਲਹਿਰ ਖੜੀ ਕਰਨ ਦੀ ਲੀਹ ਨੂੰ ਸਥਾਪਿਤ ਕੀਤਾ ਤੇ ਦੂਜੇ ਪਾਸੇ ਸੱਤ•ਾ ਦੇ ਜਬਰ ਦਾ ਸ਼ਿਕਾਰ ਪੰਜਾਬ ਦੀ ਜਵਾਨੀ ਤੇ ਕਿਰਤੀ ਲੋਕਾਂ ਨੂੰ ਇਸ ਦਹਿਸ਼ਤ ਚੋਂ ਕੱਢ ਕੇ ਇਸ ਜਬਰ ਤੇ ਦਹਿਸ਼ਤ ਨੂੰ ਵੰਗਾਰਨਾ ਸਿਖਾਇਆ। ਇਸ ਲਹਿਰ ਨੇ ਕਿਰਤੀ, ਮਜਦੂਰਾਂ ਦੀਆਂ ਹੋਰ ਲਹਿਰਾਂ ਲਈ ਵੀ ਕਾਰਕੁੰਨ ਤਿਆਰ ਕੀਤੇ। ਇਸ ਵਿਰਾਸਤ ਤੋਂ ਅੱਜ ਬਹੁਤ ਕੁੱਝ ਸਿੱਖੇ ਜਾਣ ਦੀ ਲੋੜ ਹੈ। ਨਾਲ਼ ਹੀ ਮੌਜੂਦਾ ਸਮੇਂ ਵਿੱਚ ਉੱਭਰੇ ਫਿਰਕੂ-ਫਾਸੀਵਾਦ ਦੇ ਭਾਰੂ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਵਿਰਾਸਤ ਦੇ ਛੱਡੇ ਹੋਏ ਸਿਰੇ ਤੋਂ ਅੱਗੇ ਤੁਰਨ ਦੀ ਲੋੜ ਹੈ।

ਇਸ ਸੈਮੀਨਾਰ ਦੇ ਦੂਜੇ ਵਿਸ਼ੇ ‘ਵਿਗਿਆਨਕ ਸਮਾਜਵਾਦ’ ਉੱਪਰ ਬੋਲਦਿਆਂ ਕਾ. ਕਸ਼ਮੀਰ ਨੇ ਖਿਆਲੀ ਸਮਾਜਵਾਦ ਤੋਂ ਵਿਗਿਆਨਕ ਸਮਾਜਵਾਦ ਤੱਕ ਦੇ ਸਫਰ ਦੀ ਵਿਆਖਿਆ ਕੀਤੀ ਤੇ ਇਹ ਵੀ ਜ਼ਿਕਰ ਕੀਤਾ ਕਿ ਮਾਰਕਸ ਤੇ ਏਂਗਲਜ ਦੇ ਵਿਗਿਆਨਕ ਸਮਾਜਵਾਦ ਦੇ ਸਿਧਾਂਤ ਨੂੰ ਆਪਣੇ ਸਮੇਂ ਕਿਹੜੇ-ਕਿਹੜੇ ਰੁਝਾਨਾਂ ਨਾਲ ਟੱਕਰ ਲੈਣੀ ਪਈ। ਉਹਨਾਂ ਇਨਕਲਾਬੀ ਲਹਿਰਾਂ ਦੀ ਉਸਾਰੀ, ਉਹਨਾਂ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਇਸਦੇ ਮਹੱਤਵ ‘ਤੇ ਵੀ ਜੋਰ ਦਿੱਤਾ। ਉਹਨਾਂ ਕਿਹਾ ਕਿ ਇਸਦੀ ਅਣਦੇਖੀ ਕਰਦਿਆਂ ਲਹਿਰਾਂ ਦੇ ਖਿਆਲੀ ਜਾਂ ਨਿੱਕ-ਬੁਰਜੂਆ ਸਮਾਜਵਾਦ ਵਿੱਚ ਭਟਕਣ ਦਾ ਖਤਰਾ ਰਹਿੰਦਾ ਹੈ ਜਿਸਦੀਆਂ ਉਹਨਾਂ ਕਈ ਮਿਸਾਲਾਂ ਵੀ ਦਿੱਤੀਆਂ।

ਇਸ ਮੌਕੇ ਮੰਚ ਸੰਚਾਲਨ ਤਰਕਸ਼ੀਲ ਸੁਸਾਇਟੀ ਦੇ ਜਸਵੰਤ ਜੀਰਖ ਨੇ ਕੀਤਾ ਤੇ ਅੰਤ ਵਿੱਚ ਕਸਤੂਰੀ ਲਾਲ ਨੇ ਸਭ ਸਾਥੀਆਂ ਦਾ ਧੰਨਵਾਦ ਕੀਤਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements