‘ਮਨੁੱਖੀ ਜੀਵਨ ਵਿੱਚ ਮਾਂ-ਬੋਲੀ ਦਾ ਮਹੱਤਵ’ ਵਿਸ਼ੇ ਤੇ ਵਿਚਾਰ ਗੋਸ਼ਠੀ ਦਾ ਆਯੋਜਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)     

 22 ਸਤੰਬਰ ਨੂੰ “ਗਿਆਨ ਪ੍ਰਸਾਰ ਸਮਾਜ” ਵੱਲੋਂ  “ਮਨੁੱਖੀ ਜੀਵਨ ‘ਚ ਮਾਂ ਬੋਲੀ ਦਾ ਮਹੱਤਵ” ਵਿਸ਼ੇ ‘ਤੇ ਸੰਗਰੂਰ ਵਿਖੇ ਗੋਸ਼ਠੀ ਕਰਵਾਈ ਗਈ ਜਿਸ ਦੇ ਮੁੱਖ ਬੁਲਾਰੇ ਡਾ: ਜੋਗਾ ਸਿੰਘ (ਪ੍ਰੋਫ਼ੈੱਸਰ ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਸਨ। ਉਹਨਾਂ ਨੇ ਤੱਥਾਂ ਸਹਿਤ ਦੱਸਿਆ ਕਿ ਮਾਂ ਬੋਲ਼ੀ ਮਨੁੱਖ ਦੀ ਦਿਮਾਗੀ ਸਮਰੱਥਾ ਵਧਾਉਣ ਦਾ ਸਭ ਤੋਂ ਅਹਿਮ ਜਰੀਆ ਹੈ। ਭਾਸ਼ਾ ਦੇ ਸਵਾਲ ਨਾਲ਼ ਗਿਆਨ, ਵਿਗਿਆਨ, ਸੱਭਿਆਚਾਰ, ਵਿਰਸਾ ਅਤੇ ਵਿਦੇਸ਼ੀ ਭਾਸ਼ਾ ਸਿੱਖਣ ਜਿਹੇ ਅਹਿਮ ਸਵਾਲ ਬੜੀ ਡੂੰਘੀ ਤਰ੍ਹਾਂ ਜੁੜੇ ਹੋਏ ਹਨ। ਅੱਜ ਸਾਡੇ ਦੇਸ਼ ਵਿੱਚ ਭਾਰਤੀ ਭਾਸ਼ਾਵਾਂ ਦੁਰਗਤੀ ਬਹੁਤ ਤੇਜ਼ ਹੋ ਗਈ ਹੈ। ਸਿੱਖਿਆ ਦੇ ਮਾਧਿਅਮ ਵਜੋਂ ਜਿਸ ਤਰ੍ਹਾਂ ਅੰਗਰੇਜ਼ੀ ਦਾ ਗਲਬਾ ਵਧਦਾ ਜਾ ਰਿਹਾ ਇਸ ਦੇ ਨਤੀਜੇ ਬਹੁਤ ਗੰਭੀਰ ਨਿੱਕਲ਼ ਰਹੇ ਹਨ। ਅਸੀਂ ਹਰ ਖੇਤਰ ‘ਚ ਪਛੜ ਰਹੇ ਹਾਂ। ਜਿਸ ਦਾ ਮੁੱਖ ਕਾਰਣ ਉੱਪਰਲੇ ਵਰਗ ਦਾ ਸਵਾਰਥ ਹੈ, ਸਾਡੇ ਨੀਤੀ ਘਾੜੇ ਅੰਗਰੇਜ਼ੀ ਦੇ ਪੱਖ ਵਿੱਚ ਅਨੇਕਾਂ ਝੂਠੀਆਂ ਦਲੀਲਾਂ ਦੇ ਰਹੇ ਹਨ ਕਿ 1.) ਅੰਗਰੇਜ਼ੀ ਗਿਆਨ- ਵਿਗਿਆਨ ਦੀ ਭਾਸ਼ਾ ਹੈ, ਗਿਆਨ-ਵਿਗਿਆਨ ਸਿੱਖਣ ਲਈ ਅੰਗਰੇਜ਼ੀ ਦੀ ਮੁਹਾਰਤ ਜਰੂਰੀ ਹੈ, 2.) ਅੰਗਰੇਜ਼ੀ ਭਾਸ਼ਾ ਇੱਕੋ-ਇੱਕ ਕੌਮਾਂਤਰੀ ਭਾਸ਼ਾ ਹੈ ਅਤੇ ਇਹਦੇ ਬਿਨਾਂ ਕੌਮਾਂਤਰੀ ਕਾਰ-ਵਿਹਾਰ ਸੰਭਵ ਨਹੀਂ। ਉਪਰੋਕਤ ਦਲੀਲਾਂ ਗਿਆਨ, ਵਿਗਿਆਨ, ਸਿੱਖਿਆ, ਭਾਸ਼ਾ ਅਤੇ ਕੌਮਾਂਤਰੀ ਭਾਸ਼ਾਈ ਸਥਿਤੀ ਬਾਰੇ ਸੌ ਫ਼ੀਸਦੀ ਅਗਿਆਨਤਾ ਦਾ ਸਬੂਤ ਹਨ। 1953 ‘ਚ ਯੁਨੇਸਕੋ ਨੇ ਲੰਮੇ ਚੌੜੇ ਅਧਿਐਨ ਤੋਂ ਬਾਅਦ ‘ਸਿੱਖਿਆ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ’ ਵਿੱਚ ਕਿਹਾ ਕਿ “ਇਹ ਆਪੂੰ- ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ ਭਾਸ਼ਾ ਹੈ।” 1968 ‘ਚ ਫਿਰ ਉਪਰੋਕਤ ਕਥਨ ਯੁਨੈਸਕੋ ਨੇ ਦੁਹਰਾਇਆ। ਮੈਕਸੀਕੋ ਵਿਚਲੀ ਖੋਜ (1975) ਤੋਂ ਇਹ ਸਾਹਮਣੇ ਆਇਆ ਕਿ ਜਿਹੜਾ ਬੱਚਾ ਆਪਣੀ ਮਾਤ ਭਾਸ਼ਾ ‘ਚ ਮੁਹਾਰਤ ਹਾਸਲ ਕਰ ਲੈਂਦਾ ਹੈ ਉਹ ਬੱਚਾ ਵਿਦੇਸ਼ੀ ਭਾਸ਼ਾ ‘ਚ ਵੀ ਵੱਧ ਮੁਹਾਰਤ ਹਾਸਲ ਕਰ ਲੈਂਦਾ ਹੈ, ਉਹਨਾਂ ਬੱਚਿਆਂ ਦੇ ਮੁਕਾਬਲੇ ਜਿਹੜੇ ਸਿਰਫ ਵਿਦੇਸ਼ੀ ਭਾਸ਼ਾ ‘ਚ ਮੁੱਢਲੀ ਸਿੱਖਿਆ ਹਾਸਲ ਕਰਦੇ ਹਨ। ਉਹਨਾਂ ਦੱਸਿਆ ਕਿ ਇਹ ਧਾਰਨਾ ਵੀ ਗ਼ਲਤ ਹੈ ਕਿ ਜੇ ਬੱਚੇ ਨੂੰ ਅੰਗਰੇਜ਼ੀ ਨਹੀਂ ਆਵੇਗੀ ਤਾਂ ਉਹ ਵਿਗਿਆਨ ਅਤੇ ਗਣਿਤ ਸਿੱਖ ਨਹੀਂ ਸਕੇਗਾ। ਕਿਉਕਿ ਵਿਗਿਆਨ ਅਤੇ ਗਣਿਤ ਦੇ ਸੰਕਲਪ ਕਿਸੇ ਇੱਕ ਭਾਸ਼ਾ ਜਾਂ ਸੱਭਿਆਚਾਰ ਨਾਲ਼ ਬੱਝੇ ਨਹੀਂ ਹਨ। ਰੂਸੀ, ਜਰਮਨ ਅਤੇ ਫਰਾਂਸੀਸੀ ਲੋਕ ਆਪਣੀਆਂ ਉੱਚੀਆਂ ਵਿਗਿਆਨਕ ਖੋਜਾਂ ‘ਤੇ ਮਾਣ ਕਰਦੇ ਹਨ ਤੇ ਉਹਨਾਂ ਨੇ ਇਹ ਖੋਜਾਂ ਅੰਗਰੇਜ਼ੀ ਤੋਂ ਬਗੈਰ ਕੀਤੀਆਂ ਹਨ। 2003 ‘ਚ ਗਣਿਤ ਅਤੇ ਵਿਗਿਆਨ ਦੇ ਖੇਤਰ ‘ਚ ਚੋਟੀ ‘ਤੇ ਰਹਿਣ ਮੁਲਕਾਂ ਦੀ ਸਿੱਖਿਆ ਦਾ ਮਾਧਿਅਮ ਉਹਨਾਂ ਦੀ ਮਾਤ ਭਾਸ਼ਾ ਹੀ ਹੈ। ਪੁਰਾਤਨ ਸਮੇਂ ‘ਚ ਭਾਰਤ ਗਣਿਤ ਅਤੇ ਵਿਗਿਆਨ ਦੇ ਖੇਤਰ ‘ਚ ਮੋਹਰੀ ਰਿਹਾ ਹੈ। ਉਦੋਂ ਇੱਥੇ ਅੰਗਰੇਜ਼ੀ ਨਹੀਂ ਸੀ। ਪੂਰੀ ਦੁਨੀਆਂ ਵਿੱਚ ਇਹ ਵਾਰ-ਵਾਰ ਸਾਬਤ ਹੋ ਚੁੱਕਾ ਹੈ ਕਿ ਸਿੱਖਿਆ ਵਿੱਚ ਜਿੰਨੀ ਸਫ਼ਲਤਾ ਮਾਤ ਭਾਸ਼ਾ ਮਾਧਿਅਮ ਰਾਹੀ ਹਾਸਲ ਹੋ ਸਕਦੀ ਹੈ, ਓਨੀ ਸਫ਼ਲਤਾ ਵਿਦੇਸ਼ੀ ਭਾਸ਼ਾ ਮਾਧਿਅਮ ਰਾਹੀਂ ਨਹੀਂ ਹੋ ਸਕਦੀ। ਭਾਸ਼ਾ ਵਿਦਵਾਨਾਂ ਅਤੇ ਸਿੱਖਿਆ ਵਿਦਵਾਨਾਂ ਅਨੁਸਾਰ ਜੇ ਮੁੱਢਲੀ ਸਿੱਖਿਆ ਮਾਤ ਭਾਸ਼ਾ ‘ਚ ਨਹੀਂ ਦਿੱਤੀ ਜਾਂਦੀ ਤਾਂ ਬੱਚਾ ਕਈ ਸਾਲ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਹੀ ਬਰਬਾਦ ਕਰ ਲੈਂਦਾ ਹੈ। ਬੱਚਾ ਆਪਣੀ ਗੱਲ ਆਪਣੀ ਭਾਸ਼ਾ ‘ਚ ਅਸਾਨੀ ਨਾਲ਼ ਕਹਿ ਸਕਦਾ ਹੈ ਕਿਉਂਕਿ ਇੰਝ ਉਸਨੂੰ ਗ਼ਲਤੀਆਂ ਕਰਨ ਦਾ ਡਰ ਨਹੀਂ ਹੁੰਦਾ। ਵਿਚਾਰਾਂ ਦੇ ਸਿਰਜਣ ਅਤੇ ਯਥਾਰਥ ਦੇ ਵੇਰਵੇ ਲਈ, ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਅਤੇ ਜੋ ਵਿਚਾਰ ਉਨ੍ਹਾਂ ਦੇ ਦਿਮਾਗ ਹਿੱਸਾ ਹਨ ਉਹਨਾਂ ਵਿੱਚ ਨਵੇਂ ਵਿਚਾਰ ਸ਼ਾਮਲ ਕਰਨ ਲਈ ਉਹ ਮਾਤ ਭਾਸ਼ਾ ਦੀ ਤੁਰੰਤ ਵਰਤੋਂ ਕਰ ਸਕਦੇ ਹਨ। ਵਿਦੇਸ਼ੀ ਭਾਸ਼ਾ ਦੇ ਮੁਕਾਬਲੇ ਮਾਤਾ ਭਾਸ਼ਾ ‘ਚ ਵਿਦਿਆਰਥੀ ਆਪਣੇ ਆਪ ਨੂੰ ਬਿਹਤਰ ਪ੍ਰਗਟ ਕਰ ਸਕਦੇ ਹਨ। ਅਧਿਆਪਕ ਵੀ ਵਧੇਰੇ ਠੀਕ ਢੰਗ ਨਾਲ਼ ਪੜ੍ਹਾ ਸਕਦੇ ਹਨ। ਸਥਾਨਕ ਰਚਨਾਕਾਰ, ਸੱਭਿਆਚਾਰਕ ਜੱਥੇਬੰਦੀਆਂ ਮਾਤ ਭਾਸ਼ਾ ਜ਼ਰੀਏ ਸਕੂਲ ਨਾਲ਼ ਜੁੜਕੇ ਅਰਥ ਭਰਪੂਰ ਸਿੱਖਿਆ ਸਮੱਗਰੀ ਤਿਆਰ ਕਰ ਸਕਦੇ ਹਨ। ਸਕੂਲ ਅਤੇ ਸਮਾਜ ਨੇੜੇ ਹੋ ਸਕਦੇ ਹਨ। ਬੱਚੇ ਦੇ ਮਾਂ-ਪਿਓ ਵੀ ਸਰਗਰਮੀ ਨਾਲ਼ ਬੱਚੇ ਦੀ ਸਿੱਖਿਆ ‘ਚ ਹਿੱਸਾ ਲੈ ਸਕਦੇ ਹਨ। ਕੋਈ ਭਾਸ਼ਾ ਵਧੀਆ ਜਾਂ ਘਟੀਆ ਨਹੀਂ ਹੁੰਦੀ, ਹਰ ਭਾਸ਼ਾ ਵਿੱਚ ਕਿਸੇ ਵੀ ਸੰਕਲਪ ਨੂੰ ਪ੍ਰਗਟਾਉਣ ਦੀ ਸਮਰੱਥਾ ਹੁੰਦੀ ਹੈ। ਅਸਲ ਵਿੱਚ ਹਰ ਭਾਸ਼ਾ ਦੀ ਸ਼ਬਦ ਸਮਰੱਥਾ ਇੱਕੋ ਜਿਹੀ ਹੁੰਦੀ ਹੈ, ਕਿਉਂਕਿ ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਕੁੱਝ ਮੂਲ ਤੱਤਾਂ ਤੋਂ ਘੜੀ ਜਾਂਦੀ ਹੈ ਅਤੇ ਇਹਨਾਂ ਮੂਲ ਤੱਤਾਂ ਦੇ ਪੱਖ ਤੋਂ ਭਾਸ਼ਾਵਾਂ ਵਿੱਚ ਕੋਈ ਅੰਤਰ ਨਹੀਂ ਹੈ। ਸਾਡੀਆਂ ਯੂਨੀਵਰਸਿਟੀਆਂ ‘ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੈ। ਜਿਸ ਦਾ ਨਤੀਜਾ ਇਹ ਹੈ ਕਿ ਏਸ਼ੀਆ ਦੀਆਂ ਪਹਿਲੀਆਂ 40 ਯੂਨੀਵਰਸਿਟੀਆਂ ਵਿੱਚੋਂ ਸਾਡੀ ਇੱਕ ਵੀ ਨਹੀਂ ਆਉਂਦੀ। ਵਿਗਿਆਨ, ਤਕਨੀਕ ਵਿਕਾਸ ਹਰ ਖੇਤਰ ‘ਚ ਸਾਡੇ ਨਾਲ਼ੋਂ ਅੱਗੇ ਰਹਿਣ ਵਾਲ਼ੇ ਏਸ਼ੀਆ ਦੇ ਦੇਸ਼ ਚੀਨ, ਜਪਾਨ, ਕੋਰੀਆ ਆਦਿ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਾਈ ਉਨ੍ਹਾਂ ਦੀ ਮਾਤ ਭਾਸ਼ਾ ‘ਚ ਕਰਵਾਈ ਜਾਂਦੀ ਹੈ। ਸਾਡੇ ਨੀਤੀਕਾਰਾਂ ਬਾਰੇ ਕੀ ਕਹੀਏ ਜਿਹੜੇ ਗਵਾਢੀਆਂ ਤੋਂ ਵੀ ਸਿੱਖਿਆ ਨਹੀਂ ਲੈਂਦੇ। ਜਿਸ ਕਰਕੇ ਸਾਡਾ ਸੱਭਿਆਚਾਰ ਵੀ ਤਬਾਹੀ ਵੱਲ ਵਧ ਰਿਹਾ ਹੈ, ਇੱਕ ਅਜਿਹੀ ਖੁੱਡਾ-ਪੀੜ੍ਹੀ ਤਿਆਰ ਹੋ ਰਹੀ ਹੈ ਜੋ ਨਾ ਆਪਣੀ ਭਾਸ਼ਾ, ਨਾ ਇਤਿਹਾਸ, ਨਾ ਸਾਹਿਤ, ਨਾ ਗਿਆਨ-ਵਿਗਿਆਨ ਅਤੇ ਨਾ ਹੀ ਆਪਣੇ ਲੋਕਾਂ ਨਾਲ਼ ਕੋਈ ਗੂੜ੍ਹਾ ਸਬੰਧ ਬਣਾ ਸਕਦੀ ਹੈ, ਨਾ ਹੀ ਕਲਾਤਮਕ ਸਿਰਜਣਾ ਦੇ ਕਿਸੇ ਡੂੰਘੇ ਅਹਿਸਾਸ ਨਾਲ਼ ਨੇੜਤਾ ਬਣਾ ਸਕਦੀ ਹੈ। ਅਸੀਂ ਅੰਗਰੇਜ਼ੀ ਦੇ ਟੋਏ ‘ਚ ਡਿੱਗ ਗਏ ਹਾਂ। ਨਤੀਜਾ ਦੁਨੀਆ ਦੀਆਂ ਬਾਕੀ ਭਾਸ਼ਾਵਾਂ ਨਾਲ਼ੋਂ ਸਾਡੀ ਦੂਰੀ ਬਣੀ ਹੋਈ ਹੈ। ਅੰਤ ਵਿੱਚ ਲੈਕ: ਤਰਸੇਮ ਲਾਲ ਧੂਰੀ, ਪਰਿੰਨਸੀਪਲ ਅਨੰਤਪੂਰਨ ਕੌਰ, ਲੈਕ: ਵਿਸ਼ਵਕਾਂਤ, ਸ. ਜੂਝਾਰ ਸਿੰਘ ਅਤੇ ਪਰਿੰਨਸੀਪਲ ਗੁਰਬਖ਼ਸ਼ੀਸ ਬਰਾੜ ਨੇ ਆਪਣੇ ਵਿਚਾਰ ਰੱਖੇ।
— ਦਾਤਾ ਸਿੰਘ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 21, ਅਕਤੂਬਰ 2013 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s