ਸਮਾਜਵਾਦ ਅਤੇ ਕਮਿਊਨਿਜ਼ਮ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੈਦਾਵਾਰੀ ਸਾਧਨਾਂ ਦੀ ਸਮਾਜਿਕ ਮਾਲਕੀ ਸਮਾਜਵਾਦੀ ਸਮਾਜ ਦਾ ਅਧਾਰ ਹੁੰਦੀ ਹੈ। ਆਮ ਕਿਰਤੀ ਲੋਕ-ਸਮੂਹ ਹਾਕਮ ਹੁੰਦੇ ਹਨ, ਕੋਈ ਲੋਟੂ ਨਹੀਂ ਹੁੰਦਾ ਅਤੇ ਪੈਦਾਵਾਰ ਦਾ ਉਦੇਸ਼ ਮਨੁੱਖੀ ਲੋੜਾਂ ਦੀ ਪੂਰਤੀ ਹੁੰਦਾ ਹੈ।

ਸਮਾਜਵਾਦ, ਕਮਿਊਨਿਸਟ ਸਮਾਜ ਦਾ ਪਹਿਲਾ ਪੜਾਅ ਹੈ। ਸਮਾਜਵਾਦ ਤੋਂ ਕਮਿਊਨਿਜ਼ਮ ਵੱਲ ਵਧਣ ਦੇ ਤਹਿਤ (1) ਅਜਿਹੀ ਹਾਲਤ ਚੋਂ, ਜਿਸ ‘ਚ ਹਰੇਕ ਆਪਣੀ ਕਿਰਤ ਅਨੁਸਾਰ ਪ੍ਰਾਪਤ ਕਰਦਾ ਹੈ ਤੋਂ ਅਜਿਹੀ ਹਾਲਤ ‘ਚ, ਜਿਸ ‘ਚ ਹਰੇਕ ਆਪਣੀ ਲੋੜ ਅਨੁਸਾਰ ਪ੍ਰਾਪਤ ਕਰਦਾ ਹੈ (2) ਅਜਿਹੀ ਹਾਲਤ ਚੋਂ, ਜਿਸ ‘ਚ ਕਿਰਤ ਨੂੰ ਹੱਲਾ-ਸ਼ੇਰੀ ਦੇਣਾ ਲਾਜ਼ਮੀ ਹੁੰਦਾ ਹੈ ਤੋਂ ਅਜਿਹੀ ਹਾਲਤ ‘ਚ ਜਿਸ ‘ਚ ਕਿਰਤ ਜੀਵਨ ਦੀ ਪ੍ਰਧਾਨ ਲੋੜ ਬਣ ਜਾਂਦੀ ਹੈ (3) ਅਜਿਹੀ ਹਾਲਤ ਚੋਂ, ਜਿਸ ‘ਚ ਕਿਰਤ ਵੰਡ ਮੁਹਰੇ ਅਧੀਨਤਾ ਕਰਕੇ ਮਨੁੱਖੀ ਯੋਗਤਾਵਾਂ ਰੁਕ ਜਾਂਦੀਆਂ ਹਨ ਤੋਂ ਅਜਿਹੀ ਹਾਲਤ ‘ਚ, ਜਿਸ ‘ਚ ਹਰੇਕ ਵਿਅਕਤੀ ਆਪਣੀਆਂ ਸਭ ਯੋਗਤਾਵਾਂ ਪੂਰੀ ਤਰ੍ਹਾਂ ਵਿਕਸਿਤ ਕਰਨ ਦੇ ਯੋਗ ਬਣ ਜਾਂਦਾ ਹੈ ਅਤੇ (4) ਅਜਿਹੀ ਹਾਲਤ ਚੋਂ, ਜਿਸ ‘ਚ ਨਾ ਕੇਵਲ ਜਨਤਕ, ਸਗੋਂ ਸਹਿਕਾਰੀ ਜਾਇਦਾਦ ਮੌਜੂਦ ਰਹਿੰਦੀ ਹੈ, ਅਤੇ ਜਿਸ ‘ਚ ਨਤੀਜਨ ਜਮਾਤੀ-ਵਖਰੇਵੇ ਬਣੇ ਰਹਿੰਦੇ ਹਨ ਤੋਂ ਅਜਿਹੀ ਹਾਲਤ ‘ਚ ਜਿਸ ‘ਚ ਸੰਪੂਰਨ ਲੋਕਾਂ ਦੀ ਇੱਕ ਜਥੇਬੰਦੀ ਹੁੰਦੀ ਹੈ, ਜੋ ਪੈਦਾਵਾਰ ਦੇ ਸਾਰੇ ਸਾਧਨਾਂ ਅਤੇ ਪੈਦਾਵਾਰਾਂ ਨੂੰ ਕੰਟਰੌਲ ਕਰਦੀ ਹੈ ਅਤੇ ਜਿਸ ‘ਚ ਪੈਦਾਵਾਰਾਂ ਦੀ ਵੰਡ ਚੀਜ਼ਾਂ ਵਾਂਗ ਨਹੀਂ ਰਹਿ ਜਾਂਦੀ, ਤਬਦੀਲੀਆਂ ਸ਼ਾਮਲ ਹੁੰਦੀਆਂ ਹਨ।

ਇਸ ਤਬਦੀਲੀ ਦੀ ਪ੍ਰਕਿਰਿਆ ਨੂੰ ਚਲਾਉਣ ਲਈ (1) ਸਮਾਜਿਕ ਪੈਦਾਵਾਰ ਨੂੰ ਵਿਸਥਾਰਨਾ (2) ਮੰਡੀ ਦੇ ਪ੍ਰਸਾਰ ਦੀ ਥਾਂ, ਸੰਪੂਰਨ ਪੈਦਾਵਾਰ ‘ਤੇ ਇੱਕ ਸਮਾਜਿਕ-ਆਰਥਿਕ ਕੇਂਦਰ ਦਾ ਕੰਟਰੌਲ ਸਥਾਪਿਤ ਕਰਨਾ ਅਤੇ (3) ਕੰਮ ਦੇ ਘੰਟੇ ਘਟਾ ਕੇ ਸੰਸਾਰ-ਵਿਆਪੀ ਬਹੁ-ਤਕਨੀਕੀ ਸਿੱਖਿਆ ਦੀ ਸਥਾਪਨਾ ਕਰਕੇ, ਪਦਾਰਥਕ ਪੱਧਰਾਂ ਨੂੰ ਉੱਚਾ ਚੁੱਕ ਕੇ ਅਜਿਹਾ ਸੱਭਿਆਚਾਰਕ ਵਿਕਾਸ ਯਕੀਨੀ ਬਣਾਉਣਾ ਲਾਜ਼ਮੀ ਹੈ ਜੋ ਸਭ ਦੀਆਂ ਸਾਰੀਆਂ ਯੋਗਤਾਵਾਂ ਨੂੰ ਬਹੁ-ਅਯਾਮੀ ਵਿਕਾਸ ਮੁਹੱਈਆ ਕਰਵਾਏਗੀ।

ਸਮਾਜਿਕ ਪੈਦਾਵਾਰ ਅਤੇ ਸਮਾਜਿਕ ਮਾਲਕੀ

ਸਮਾਜਵਾਦ ਦਾ ਅਰਥ ਪੈਦਾਵਾਰ ਦੇ ਨਵੇਂ ਸਬੰਧਾਂ, ਨਵੇਂ ਆਰਥਿਕ ਅਧਾਰ, ਯਾਨੀ ਪੈਦਾਵਾਰ ਦੇ ਪ੍ਰਮੁੱਖ ਸਾਧਨਾਂ ਦੀ ਸਮਾਜਿਕ ਮਾਲਕੀ ਦੀ ਸਥਾਪਨਾ ਕਰਨਾ ਹੁੰਦਾ ਹੈ।

ਪੈਦਾਵਾਰ ਦੀ ਅਜਿਹੀ ਜਥੇਬੰਦੀ ਨਾਲ਼, ਮਨੁੱਖ ਦੁਆਰਾ ਮਨੁੱਖ ਦੀ ਸਭ ਤਰ੍ਹਾਂ ਦੀ ਲੁੱਟ ਅੰਤਿਮ ਰੂਪ ‘ਚ ਖ਼ਤਮ ਕਰ ਦਿੱਤੀ ਜਾਂਦੀ ਹੈ। ਸਿਆਸੀ ਸੱਤ੍ਹਾ ਜਿੱਤਣ ਅਤੇ ਤਦ ਲੁੱਟ ਦੇ ਸਾਰੇ ਸਬੰਧਾਂ ਨੂੰ ਹੌਲ਼ੀ-ਹੌਲ਼ੀ ਖ਼ਤਮ ਕਰਨ ਦੇ ਉਦੇਸ਼ ਨਾਲ਼ ਸੱਤ੍ਹਾ ਦੀ ਵਰਤੋਂ ਕਰਨ ਲਈ ਸਾਰੇ ਕਿਰਤੀ ਲੋਕਾਂ ਨੂੰ ਨਾਲ਼ ਲੈ ਕੇ ਮਜ਼ਦੂਰ ਜਮਾਤ ਦੇ ਘੋਲ਼ ਦੇ ਨਤੀਜੇ ਦੇ ਰੂਪ ‘ਚ ਹੀ ਇਸ ਸਥਿਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਸਮਾਜਵਾਦ ਦੇ ਤਹਿਤ ਫੈਕਟਰੀਆਂ, ਮਿੱਲਾਂ, ਖਾਣਾਂ, ਵਾਹਨ ਅਤੇ ਪੈਦਾਵਾਰ ਦੇ ਦੂਜੇ ਸਾਧਨਾਂ ਦੀ ਮਾਲਕੀ ਦੇ ਸਰਮਾਏਦਾਰਾ ਰੂਪਾਂ ਦਾ ਨਾਸ਼ ਹੋ ਜਾਂਦਾ ਹੈ, ਵਿੱਤ ਅਤੇ ਵਪਾਰ ਦੀ ਸੰਪੂਰਨ ਪ੍ਰਣਾਲ਼ੀ ਸਰਮਾਏਦਾਰਾ ਹੱਥਾਂ ਤੋਂ ਖੋਹ ਲਈ ਜਾਂਦੀ ਹੈ, ਜਮੀਨ ‘ਤੇ ਜਿਮੀਂਦਾਰਾਂ ਦੀ ਮਾਲਕੀ ਖ਼ਤਮ ਕਰ ਦਿੱਤੀ ਜਾਂਦੀ ਹੈ। ਇਸਦੇ ਬਾਅਦ ਕੋਈ ਮਜ਼ਦੂਰ ਸਰਮਾਏਦਾਰਾ ਮੁਨਾਫ਼ੇ ਲਈ ਕੰਮ ਕਰਨ ਵਾਲ਼ਾ ਗ਼ੁਲਾਮ ਨਹੀਂ ਰਹਿ ਜਾਂਦਾ, ਕੋਈ ਛੋਟੇ-ਪੈਦਾਕਾਰ ਜਿਮੀਂਦਾਰਾਂ, ਬੈਂਕਰਾਂ ਜਾਂ ਵਿਚੋਲਿਆਂ ਦੁਆਰਾ ਨਹੀਂ ਮੁੰਨਿਆ ਜਾਂਦਾ। ਮਜ਼ਦੂਰ ਜਮਾਤ ਦੇ ਪੱਧਰਾਂ ‘ਤੇ ਹਮਲੇ, ਲੋਕਾਂ ਦੇ ਵਿਸ਼ਾਲ ਹਿੱਸੇ ਦੀ ਬਰਬਾਦੀ ਅਤੇ ਕੰਗਾਲੀ, ਜੋ ਕੇਵਲ ਕੁਝ ਤਾਕਤਵਰ ਅਜਾਰੇਦਾਰਾਂ ਦੇ ਵੱਧ ਤੋਂ ਵੱਧ ਮੁਨਾਫ਼ੇ ਦੇ ਯਤਨਾਂ ਦਾ ਨਤੀਜਾ ਹੁੰਦੀ ਹੈ, ਦਾ ਅੰਤ ਕਰ ਦਿੱਤਾ ਜਾਂਦਾ ਹੈ। ਵੱਧ ਤੋਂ ਵੱਧ ਮਾਨਫ਼ੇ ਲਈ ਦੂਜੇ ਲੋਕਾਂ ‘ਤੇ ਜਬਰ ਤੇ ਲੁੱਟ ਦੇ ਯਤਨਾਂ ਅਤੇ ਮੰਡੀ ‘ਚ ਜ਼ਬਰੀ-ਦਖਲ ਦੇ ਯਤਨਾਂ ਦਾ ਅੰਤ ਹੋ ਜਾਂਦਾ ਹੈ। ਕੋਈ ਵੀ ਪੈਦਾਕਾਰ-ਸੰਦ ਕੇਵਲ ਇਸ ਲਈ ਅਰਧ-ਸੇਵਾਯੋਗ ਨਹੀਂ ਰਹਿ ਜਾਂਦਾ ਕਿ ਉਸਦੀ ਵਰਤੋਂ ਪੂਰੀ ਤਰ੍ਹਾਂ ਸਰਮਾਏਦਾਰਾਂ ਨੂੰ ਮੁਨਾਫ਼ਾ ਦੇਣ ਵਾਲ਼ੀ ਨਹੀਂ ਹੁੰਦੀ। ਕਈ ਮਜ਼ਦੂਰ ਕੇਵਲ ਇਸ ਲਈ ਬੇਰੁਜ਼ਗਾਰ ਨਹੀਂ ਰਹਿ ਜਾਂਦੇ ਕਿ ਉਹਨਾਂ ਦੀ ਕਿਰਤ ਸ਼ਕਤੀ ਖਰੀਦਣਾ ਸਰਮਾਏਦਾਰਾਂ ਲਈ ਮੁਨਾਫ਼ਾ ਦੇਣ ਵਾਲ਼ਾ ਸਿੱਧ ਨਹੀਂ ਹੁੰਦਾ। ਚੰਗੀ ਜ਼ਮੀਨ ਦੀ ਲਾਲਚੀ ਲੁੱਟ ਕਾਰਨ ਬਰਬਾਦੀ ਬੰਦ ਹੋ ਜਾਂਦੀ ਹੈ; ਖਾਣਯੋਗ ਪਦਾਰਥਾਂ ਦੀ ਪੈਦਾਵਾਰ ਅਣਗੌਲ਼ੀ ਨਹੀਂ ਰਹਿੰਦੀ, ਭੰਡਾਰਾਂ ਦਾ ਨਾ ਤਾਂ ਜਖੀਰਾ ਹੁੰਦਾ ਹੈ ਅਤੇ ਨਾ ਉਹਨਾਂ ਨੂੰ ਤਬਾਹ ਕੀਤਾ ਜਾਂਦਾ ਹੈ, ਜਦ ਕਿ ਲੋਕ ਅੱਧੇ ਭੁੱਖੇ ਰਹਿੰਦੇ ਹੋਣ। ਆਰਥਿਕ ਸੰਕਟ ਦਾ ਨਾਂ-ਨਿਸ਼ਾਨ ਨਹੀਂ ਰਹਿੰਦਾ, ਕਿਉਂਕਿ ਉਹਨਾਂ ਦਾ ਬੁਨਿਆਦੀ ਕਾਰਨ-ਸਮਾਜੀਕ੍ਰਿਤ ਪੈਦਾਵਾਰ ਵਿਸਥਾਰਿਤ ਹੋਣ ਦੇ ਬਾਵਜੂਦ ਪੈਦਾਵਾਰਾਂ ਦੀ ਸਰਮਾਏਦਾਰਾ ਲੁੱਟ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਪੈਦਾਵਾਰਿਤ ਜਿਣਸ ਵਾਪਸ ਖਰੀਦਣ ਦੇ ਆਯੋਗ ਬਣਾ ਦਿੰਦੀ ਹੈ – ਖ਼ਤਮ ਕਰ ਦਿੱਤਾ ਜਾਂਦਾ ਹੈ। ਹੁਣ, ਪੈਦਾਵਾਰ ਦੇ ਪ੍ਰਮੁੱਖ ਸਾਧਨਾਂ ਦੀ ਸਮਾਜਿਕ ਮਾਲਕੀ ਦੇ ਨਾਲ਼ ਅਜਿਹੇ ਪੈਦਾਵਾਰੀ ਸਬੰਧਾਂ ਦੀ ਸਥਾਪਨਾ ਹੁੰਦੀ ਹੈ, ਜੋ ਪੈਦਾਵਾਰ ਨੂੰ ਜੂੜ ਬਣਕੇ ਨਹੀਂ ਨੂੜਦੇ, ਸਗੋਂ ਪੂਰੇ ਸਮਾਜ ਦੀਆਂ ਲਗਾਤਾਰ ਵਧਦੀਆਂ ਹੋਈਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੇ ਉਦੇਸ਼ ਨਾਲ਼ ਸਮਾਜਿਕ ਪੈਦਾਵਾਰ ਦੇ ਲਗਾਤਾਰ ਵਿਕਾਸ ਨੂੰ ਸੌਖਾਲ਼ਾ ਬਣਾਉਂਦੇ ਹਨ।

ਸਮਾਜਵਾਦ ਦੇ ਤਹਿਤ ਪੈਦਾਵਾਰ ਮੁਨਾਫ਼ੇ ਲਈ ਨਹੀਂ, ਸਗੋਂ ਲੋਕਾਂ ਦੀ ਲੋੜ ਅਨੁਸਾਰ, ਪੂਰੇ ਸਮਾਜ ਦੇ ਲਾਭ ਲਈ, ਲੋਕ ਭਲਾਈ ਅਤੇ ਹਰੇਕ ਵਿਆਕਤੀ ਦੀ ਭਲਾਈ ਲਈ ਕੀਤੀ ਜਾਂਦੀ ਹੈ। ਸਮਾਜਵਾਦੀ ਪੈਦਾਵਾਰ ‘ਚ ਪ੍ਰਥਮ ਵਿਚਾਰ ਘੱਟ-ਗਿਣਤੀ ਦੇ ਮੁਨਾਫ਼ੇ ‘ਤੇ ਨਹੀਂ, ਸਗੋਂ ਬਹੁ-ਗਿਣਤੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹੁੰਦਾ ਹੈ।

ਸਮਾਜਵਾਦ ਬਹੁਤਾਤ ਦੀ ਜਥੇਬੰਦੀ ਦਾ ਨਾਂ ਹੈ। ਸਾਰਿਆਂ ਲਈ ਬਹੁਤਾਤ ਦੀ ਮਾਤਰਾ ‘ਚ ਪੈਦਾਵਾਰ ਕਰਨ ਦੇ ਸਾਧਨ ਪਹਿਲਾਂ ਤੋਂ ਹੀ ਹੋਂਦ ‘ਚ ਹਨ, ਅਜਿਹਾ ਸਰਮਾਏਦਾਰੀ ਦੇ ਤਹਿਤ ਹੀ ਪੈਦਾਵਾਰ ਦੀਆਂ ਸਮਾਜਿਕ ਤਾਕਤਾਂ ਦੇ ਵਿਕਾਸ ਕਰਕੇ ਸੰਭਵ ਹੋਇਆ। ਹੁਣ ਸਰਮਾਏਦਾਰਾ ਮਾਲਕੀ ਅਤੇ ਲੁੱਟ-ਖਸੁੱਟ ਨੂੰ ਖ਼ਤਮ ਕਰਕੇ, ਹਰੇਕ ਲਈ ਬਹੁਤਾਤ ਦੀ ਮਾਤਰਾ ‘ਚ ਪੈਦਾਵਾਰ ਕਰਨ ਦੇ ਉਦੇਸ਼ ਨਾਲ਼ ਪੈਦਾਵਾਰੀ ਤਾਕਤਾਂ ਨੂੰ ਵਿਕਸਿਤ ਕਰਨਾ ਤੇ ਵਰਤਣਾ ਬਾਕੀ ਰਹਿ ਗਿਆ ਹੈ।

ਸਮਾਜਵਾਦੀ ਪੈਦਾਵਾਰ ‘ਚ, ਜਦ ਦੂਜਿਆਂ ਦੀ ਕਿਰਤ ਨੂੰ ਹੜੱਪਣ ਵਾਲ਼ਾ ਇੱਕ ਵੀ ਲੋਟੂ ਨਹੀਂ ਰਹਿ ਜਾਂਦਾ, ਸੰਪੂਰਨ ਸਮਾਜਿਕ ਪੈਦਾਵਾਰ ਪੈਦਾਕਾਰਾਂ ਦੇ ਪ੍ਰਬੰਧਨ ‘ਚ ਆ ਜਾਂਦੀ ਹੈ ਅਤੇ ਉਸਦੀ ਵਰਤੋਂ (ਓ) ਪੈਦਾਵਾਰ ਦੇ ਘਸੇ ਸਾਧਨਾਂ ਨੂੰ ਬਦਲਣ, ਭੰਡਾਰ ਉਸਾਰਨ ਤੇ ਪੈਦਾਵਾਰ ਨੂੰ ਹੋਰ ਅੱਗੇ ਵਧਾਉਣ (ਅ) ਸਮਾਜਿਕ ਸੇਵਾਵਾਂ ਦਾ ਸੰਚਾਲਨ ਕਰਨ ਤੇ ਉਹਨਾਂ ਨੂੰ ਫੈਲਾਉਣ ਕਰਨ, (ਇ) ਉਸ ਸਮੇਂ ਤੱਕ, ਜਦ ਤੱਕ ਸਮਾਜਵਾਦੀ ਦੇਸ਼ ਦੁਸ਼ਮਣ ਸਰਮਾਏਦਾਰਾ ਸੰਸਾਰ ਨਾਲ਼ ਘਿਰਿਆ ਰਹਿੰਦਾ ਹੈ, ਰਾਜ ਤੇ ਸੁਰੱਖਿਆ ਦੀਆਂ ਤਾਕਤਾਂ ਨੂੰ ਬਰਕਰਾਰ ਰੱਖਣ ਤੇ (ਸ) ਸਮਾਜ ਦੇ ਨਿੱਜੀ ਮੈਂਬਰਾਂ ਨੂੰ ਖ਼ਰਚ ਦੇ ਸਾਧਨ ਮੁਹੱਈਆ ਕਰਾਉਣ ਲਈ ਕੀਤਾ ਜਾਂਦਾ ਹੈ।

ਸੰਪੂਰਨ ਸਮਾਜਿਕ ਜਾਇਦਾਦ ‘ਚ ਵਾਧਾ ਕਰਨ ਦੀ ਤਾਕਤ ਕਰਕੇ ਸਮਾਜਵਾਦ ਸਰਮਾਏਦਾਰੀ ‘ਤੇ ਆਪਣੀ ਉੱਤਮਤਾ ਸਿੱਧ ਕਰਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਅਜਿਹਾ ਕਿਉਂ ਹੋਇਆ ਕਿ ਸਰਮਾਏਦਾਰੀ ਨੇ ਜਗੀਰਦਾਰੀ ਨੂੰ ਹਰਾਇਆ ਤੇ ਤਬਾਹ ਕਰ ਦਿੱਤਾ? ਕਿਉਂਕਿ ਉਸਨੇ ਕਿਰਤ ਦੀ ਪੈਦਾਵਾਰਤਾ ਦੇ ਉੱਚੇ ਪੱਧਰਾਂ ਦੀ ਰਚਨਾ ਕੀਤੀ, ਉਸਨੇ ਸਮਾਜ ਨੂੰ, ਜਗੀਰੂ ਤਰੀਕਾਕਾਰ ਨਾਲ਼ ਜਿੰਨਾ ਫਾਇਦਾ ਪਹੁੰਚਾਇਆ ਜਾ ਸਕਦਾ ਸੀ, ਉਸਦੇ ਮੁਕਾਬਲਤਨ ਅਤੁੱਲ ਰੂਪ ਨਾਲ਼ ਵੱਧ ਤੋਂ ਵੱਧ ਮਾਤਰਾ ‘ਚ ਫਾਇਦਾ ਪਹੁੰਚਾਉਣ ਦੇ ਯੋਗ ਬਣਾਇਆ, ਕਿਉਂਕਿ ਉਸਨੇ ਸਮਾਜ ਨੂੰ ਜ਼ਿਆਦਾ ਖੁਸ਼ਹਾਲ ਬਣਾਇਆ। ਅਜਿਹਾ ਕਿਉਂ ਹੈ ਕਿ ਸਮਾਜਵਾਦ, ਅਰਥਚਾਰੇ ਦੇ ਸਰਮਾਏਦਾਰਾ ਤਰੀਕਾਕਾਰ ਨੂੰ ਹਰਾ ਸਕਦਾ ਹੈ, ਹਰਾਉਣਾ ਚਾਹੀਦਾ ਹੈ ਅਤੇ ਨਿਸ਼ਚਿਤ ਰੂਪ ਨਾਲ਼ ਹਰਾਵੇਗਾ? ਕਿਉਂਕਿ ਉਹ ਅਰਥਚਾਰੇ ਦੇ ਸਰਮਾਏਦਾਰਾ ਤਰੀਕਾਕਾਰ ਦੀ ਤੁਲਨਾ ‘ਚ ਕਿਰਤ ਦੇ ਉੱਚੇ ਆਦਰਸ਼, ਕਿਰਤ ਦੀ ਉੱਚੀ ਪੈਦਾਵਾਰਤਾ ਪੇਸ਼ ਕਰ ਸਕਦਾ ਹੈ, ਕਿਉਂਕਿ ਉਹ ਸਮਾਜ ਨੂੰ ਜ਼ਿਆਦਾ ਪੈਦਾਵਾਰ ਪ੍ਰਦਾਨ ਕਰ ਸਕਦਾ ਹੈ ਅਤੇ ਅਰਥਚਾਰੇ ਦੇ ਸਰਮਾਏਦਾਰਾ ਤਰੀਕਾਕਾਰ ਦੀ ਤੁਲਨਾ ‘ਚ ਸਮਾਜ ਨੂੰ ਜ਼ਿਆਦਾ ਖੁਸ਼ਹਾਲ ਬਣਾ ਸਕਦਾ ਹੈ…”

“ਸਮਾਜਵਾਦ ਕੇਵਲ ਕਿਰਤ ਦੀ ਉੱਚ-ਪੈਦਾਵਾਰਤਾ ਸਰਮਾਏਦਾਰੀ ਦੀ ਤੁਲਨਾ ‘ਚ ਉੱਚਤਮ ਪੈਦਾਵਾਰਤਾ ਦੇ ਅਧਾਰ ‘ਤੇ, ਸਾਰੀਆਂ ਪੈਦਾਵਾਰਾਂ ਤੇ ਖ਼ਰਚ ਦੀਆਂ ਵਸਤੂਆਂ ਦੇ ਫਾਇਦੇ ਦੇ ਅਧਾਰ ‘ਤੇ ਅਤੇ ਸਮਾਜ ਦੇ ਸਾਰੇ ਮੈਂਬਰਾਂ ਲਈ ਮੁਹੱਈਆ ਸੰਪੰਨ ਤੇ ਸੱਭਿਅਕ ਜੀਵਨ ਦੇ ਅਧਾਰ ‘ਤੇ ਸਫ਼ਲ ਹੋ ਸਕਦਾ ਹੈ।”1

ਅਤੇ ਲੈਨਿਨ ਨੇ ਲਿਖਿਆ ਹੈ: “ਹਰੇਕ ਸਮਾਜਵਾਦੀ ਇਨਕਲਾਬ ‘ਚ… ਇੱਕ ਅਜਿਹੇ ਸਮਾਜਿਕ ਤਰੀਕਾਕਾਰ ਦੀ ਰਚਨਾ ਦਾ ਜੋ ਸਰਮਾਏਦਾਰੀ ਤੋਂ ਉੱਤਮ ਹੋਵੇ, ਯਾਨੀ ਕਿਰਤ ਦੀ ਪੈਦਾਵਾਰਤਾ ਵਧਾਉਣ ਦਾ ਬੁਨਿਆਦੀ ਫ਼ਰਜ਼ ਸਭ ਤੋਂ ਅੱਗੇ ਆ ਜਾਂਦਾ ਹੈ।”2

ਇਸ ਤਰ੍ਹਾਂ ਸਮਾਜਵਾਦੀ ਸਮਾਜ ਨੂੰ ਆਪਣਾ ਉਦੇਸ਼ ਪ੍ਰਾਪਤ ਕਰਨ ਲਈ ਖੁਦ ਨੂੰ ਖ਼ਾਸ ਤੌਰ ‘ਤੇ ਮਸ਼ੀਨਾਂ ਅਤੇ ਮਸ਼ੀਨਾਂ ਬਣਾਉਣ ਵਾਲ਼ੀਆਂ ਤੇ ਭਾਰੀ ਸਨੱਅਤਾਂ ਨਾਲ਼ ਲਾਜ਼ਮੀ ਰੂਪ ਨਾਲ਼ ਲੈਸ ਚਾਹੀਦਾ ਹੈ। ਸਰਮਾਏਦਾਰੀ ਦੇ ਤਹਿਤ ਪੈਦਾਵਾਰ ਦੇ ਅਜਿਹੇ ਸੰਦਾਂ ਦੀ ਉਸਾਰੀ ਪਹਿਲਾਂ ਹੋ ਚੁੱਕੀ ਹੈ। ਪਰ ਸਮਾਜਵਾਦ ਦੀ ਮਹਾਨ ਤਾਕਤ, ਜੋ ਇਸਨੂੰ ਸਰਮਾਏਦਾਰੀ ਦੇ ਮੁਕਾਬਲਤਨ ਉੱਤਮ ਤਰੀਕਾਕਾਰ ਬਣਾਉਂਦੀ ਹੈ, ਨਿੱਜੀ ਮੁਨਾਫ਼ੇ ਦੀ ਸੇਵਾ ਲਈ ਮਜ਼ਬੂਰ ਕਰਨ ਵਾਲ਼ੀਆਂ ਬੇੜੀਆਂ ਤੋਂ ਅਜ਼ਾਦ ਕਿਰਤ ਸ਼ਕਤੀ ਹੁੰਦੀ ਹੈ।

ਉੱਚਤਮ ਤਕਨੀਕ ਅਤੇ ਕਿਰਤ ਦੀ ਉੱਚਤਮ ਪੈਦਾਵਾਰਤਾ ਲਈ ਸਮਾਜਵਾਦੀ ਮੁਹਿੰਮ ਸਵੈ-ਸਿੱਧ ਉਦੇਸ਼ ਨਹੀਂ ਹੁੰਦੀ ਅਤੇ ਉਸਨੂੰ ਅਜਿਹਾ ਉਦੇਸ਼ ਮੰਨ ਕੇ ਸੰਪੂਰਨ ਨਹੀਂ ਕੀਤਾ ਜਾ ਸਕਦਾ ਹੈ। ਉਸਨੂੰ ਤਕਨੀਕ-ਸੰਪੰਨ ਲੋਕਾਂ ਦੇ ਪੱਧਰਾਂ ਨੂੰ ਉੱਚਾ ਚੁੱਕਣ ਦੀ ਗਰਜ ਨਾਲ਼, “ਸਮਾਜ ਦੇ ਸਾਰੇ ਮੈਂਬਰਾਂ ਲਈ ਖੁਸ਼ਾਹਾਲ ਤੇ ਸੱਭਿਅਕ ਜੀਵਨ” ਦੀ ਗਰਜ ਨਾਲ਼ ਪੂਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ, ਜਿਵੇਂ ਹਾਸਲ ਅਸਲ ਸਾਧਨਾਂ ਤੇ ਸੋਮਿਆਂ ‘ਤੇ ਸਮੁੱਚਿਤ ਧਿਆਨ ਦਿੰਦੇ ਹੋਏ, ਜਿਸ ਨਾਲ਼ ਉਹ ਵਿਉਂਤੇ ਢੰਗ ਨਾਲ਼ ਲਗਾਤਾਰ ਵਿਸਥਾਰਿਤ ਹੁੰਦੇ ਰਹਿਣ ਅਤੇ ਮੁੱਕ ਨਾ ਜਾਣ, ਸਮਾਜਵਾਦੀ ਸੱਨਅਤੀਕਰਨ ਪੂਰਾ ਕਰਨਾ ਲਾਜ਼ਮੀ ਹੈ, ਉਸੇ ਤਰ੍ਹਾਂ ਇਹ ਯਕੀਨੀ ਬਣਾਉਣਾ ਵੀ ਲਾਜ਼ਮੀ ਹੈ ਕਿ ਪੈਦਾਕਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ।

ਸਮਾਜਵਾਦੀ ਪੈਦਾਵਾਰ, ਪੈਦਾਵਾਰ ਦੇ ਦੋ ਮਹੱਤਵਪੂਰਨ ਵਿਭਾਗਾਂ, ਪੈਦਾਵਾਰ ਦੇ ਸਾਧਨਾਂ ਦੀ ਪੈਦਾਵਾਰ ਅਤੇ ਖਪਤ ਦੇ ਸਾਧਨਾਂ, ਵਿਚਾਲੇ ਸੰਤੁਲਨ ਦੇ ਨਿਯਮ ਨਾਲ਼ ਕੰਟਰੌਲ ਹੁੰਦਾ ਹੈ। ਪੈਦਾਵਾਰ ਦੇ ਪਹਿਲੇ ਵਿਭਾਗ ਦਾ ਵਿਸਥਾਰ ਕੀਤੇ ਬਿਨਾਂ ਦੂਜੇ ਵਿਭਾਗ ਦਾ ਵਿਸਥਾਰ ਕਰਨਾ ਮੁਸ਼ਕਿਲ ਹੈ, ਕਿਉਂਕਿ ਖਪਤ ਦੇ ਸਾਧਨਾਂ ਦੀ ਪੈਦਾਵਾਰ ਤਦ ਤੱਕ ਵਿਸਥਾਰਿਤ ਨਹੀਂ ਕੀਤੀ ਜਾ ਸਕਦੀ ਜਦ ਤੱਕ ਪੈਦਾਵਾਰ ਦੇ ਲਾਜ਼ਮੀ ਸਾਧਨ ਮੁਹੱਈਆ ਨਹੀਂ ਕਰਵਾ ਦਿੱਤੇ ਜਾਂਦੇ। ਇਸੇ ਦੇ ਨਾਲ਼ ਸਮਾਜਵਾਦੀ ਪੈਦਾਵਾਰ ਤਦ ਤੱਕ ਸਫ਼ਲ ਨਹੀਂ ਹੋ ਸਕਦੀ, ਜਦ ਤੱਕ ਇਸਦੇ ਨਤੀਜੇ ਵਜੋਂ ਲੋਕਾਂ ਦੀਆਂ ਲਗਾਤਾਰ ਵਧਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ।

ਇਸ ਤਰ੍ਹਾਂ, ਅਸੀਂ ਨਤੀਜਾ ਕੱਢ ਸਕਦੇ ਹਾਂ ਕਿ ਸਮਾਜਵਾਦੀ ਸਮਾਜ ‘ਚ ਪੈਦਾਵਾਰ ਦੇ ਪ੍ਰਧਾਨ ਸਾਧਨ ਸਮਾਜਿਕ ਮਾਲਕੀ ਦੇ ਮਾਤਹਿਤ ਹੁੰਦੇ ਹਨ, ਸਮਾਜ ਦੀ ਅਗਵਾਈ ਤੇ ਪੈਦਾਵਾਰ ਦਾ ਦਿਸ਼ਾ-ਨਿਰਦੇਸ਼ਨ ਕਿਰਤੀ ਲੋਕਾਂ ਦੇ ਹੱਥ ਹੁੰਦਾ ਹੈ, ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨਹੀਂ ਹੁੰਦੀ ਅਤੇ ਪੈਦਾਵਾਰ ਸੰਪੂਰਨ ਸਮਾਜ ਦੀਆਂ ਲਗਾਤਾਰ ਵਧਦੀਆਂ ਹੋਈਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਕਰਨ ਦੇ ਉਦੇਸ਼ ਨਾਲ਼ ਉੱਚਤਮ ਤਕਨੀਕ ਦੇ ਅਧਾਰ ‘ਤੇ ਲਗਾਤਾਰ ਵਧਾਇਆ ਜਾਂਦਾ ਹੈ।

ਸਮਾਜਵਾਦ ਸਰਮਾਏਦਾਰੀ ਤੋਂ ਕਮਿਊਨਿਜ਼ਮ ਵੱਲ ਵਧਣ ਦਾ ਦੌਰ

ਜਦ ਸਮਾਜਵਾਦ ਸਥਾਪਿਤ ਹੋ ਜਾਂਦਾ ਹੈ, ਸਮਾਜ ਕਿਸ ਤਰ੍ਹਾਂ ਲਗਾਤਾਰ ਵਿਕਾਸ ਕਰਦਾ ਹੈ? ਮਾਰਕਸ ਨੇ ਦਿਖਾਇਆ ਕਿ ਪੈਦਾਵਾਰ ਦੇ ਸਮਾਜਵਾਦੀ ਅਧਾਰ ‘ਤੇ ਕਾਇਮ ਹੋ ਜਾਣ ‘ਤੇ ਮਨੁੱਖ ਦੁਆਰਾ ਮਨੁੱਖ ਦੀ ਸਭ ਤਰ੍ਹਾਂ ਦੀ ਲੁੱਟ ਖ਼ਤਮ ਹੋ ਜਾਣ ਤੋਂ ਬਾਅਦ ਵਿਕਾਸ ਦਾ ਅਗਲਾ ਪੜਾਅ ਕਮਿਊਨਿਸਟ ਸਮਾਜ ਵੱਲ ਵਧਣਾ ਸ਼ੁਰੂ ਹੁੰਦਾ ਹੈ।

ਇਸ ਤਰ੍ਹਾਂ ਮਾਰਕਸ ਸਮਾਜਵਾਦੀ ਸਮਾਜ ਨੂੰ, ਸਥਾਈ ਸਮਾਜ-ਪ੍ਰਬੰਧ ਨਹੀਂ, ਸਗੋਂ ਉੱਚਤਮ ਸਮਾਜਿਕ ਪ੍ਰਬੰਧ ਕਮਿਊਨਿਜ਼ਮ ‘ਚ ਵਧਣ ਦਾ ਦੌਰ ਮੰਨਦੇ ਸਨ। ਉਹ ਸਮਾਜਵਾਦੀ ਸਮਾਜ ਨੂੰ ਕੇਵਲ “ਕਮਿਊਨਿਸਟ ਸਮਾਜ ਦਾ ਪਹਿਲਾ ਪੜਾਅ” ਇੱਕ ਜਮਾਤ ਦੁਆਰਾ ਦੂਜੀ ਜਮਾਤ ਦੀ ਲੁੱਟ ‘ਤੇ ਅਧਾਰਤ ਸਮਾਜ ਤੋਂ ਜਮਾਤ-ਰਹਿਤ ਸਮਾਜ ਵੱਲ ਵਧਣ ਦਾ ਦੌਰ ਮੰਨਦੇ ਸਨ।

“ਸਰਮਾਏਦਾਰੀ ਅਤੇ ਕਮਿਊਨਿਸਟ ਸਮਾਜ ਵਿਚਾਲੇ ਇੱਕ ਤੋਂ ਦੂਜੇ ‘ਚ ਇਨਕਲਾਬੀ ਕਾਇਆਪਲਟੀ ਦਾ ਦੌਰ ਹੁੰਦਾ ਹੈ।” ਅਤੇ ਇਸ ਦੌਰ, ਸਮਾਜਵਾਦ ਦੇ ਦੌਰ ‘ਚ, “ਕਮਿਊਨਿਸਟ ਸਮਾਜ ਹੁੰਦਾ ਹੈ, ਉਸ ਰੂਪ ‘ਚ ਨਹੀਂ ਜਿਵੇਂ ਉਹ ਖੁਦ ਆਪਣੀ ਬੁਨਿਆਦ ‘ਤੇ ਵਿਕਸਿਤ ਹੋਇਆ ਹੁੰਦਾ; ਸਗੋਂ ਇਸਦੇ ਉਲਟ, ਉਸ ਰੂਪ ‘ਚ, ਜਿਵੇਂ ਕਿ ਉਹ ਸਰਮਾਏਦਾਰਾ ਸਮਾਜ ‘ਚੋਂ ਉੱਭਰਦਾ ਹੈ; ਇਸ ਤਰ੍ਹਾਂ ਉਸਦੇ ਹਰੇਕ ਪੱਖ ‘ਚ ਆਰਥਿਕ, ਨੈਤਿਕ ਅਤੇ ਬੌਧਿਕ ਪੱਖਾਂ ‘ਚ ਪੁਰਾਣੇ ਸਮਾਜ, ਜਿਸਦੇ ਗਰਭ ‘ਚੋਂ ਉਹ ਜਨਮ ਲੈਂਦਾ ਹੈ, ਜਨਮ ਚਿੰਨ੍ਹਾਂ ਦੀ ਛਾਪ ਹੁੰਦੀ ਹੈ।”3

ਲੈਨਿਨ ਨੇ ਲਿਖਿਆ ਹੈ: “ਜਿਸਨੂੰ ਆਮ ਤੌਰ ‘ਤੇ ਸਮਾਜਵਾਦੀ ਸਮਾਜ ਕਿਹਾ ਜਾਂਦਾ ਹੈ ਉਸਨੂੰ ਮਾਰਕਸ ਕਮਿਊਨਿਸਟ ਸਮਾਜ ਦੇ ਪਹਿਲੇ ਤੇ ਹੇਠਲੇ ਦੌਰ ਦਾ ਨਾਂ ਦਿੰਦੇ ਸਨ। ਜਿੱਥੋਂ ਤੱਕ ਪੈਦਾਵਾਰ ਦੇ ਸਾਧਨ ਜਨਤਕ ਜਾਇਦਾਦ ਬਣ ਜਾਂਦੇ ਹਨ, ‘ਕਮਿਊਨਿਜ਼ਮ’ ਸ਼ਬਦ ਇੱਥੇ ਵੀ ਲਾਗੂ ਹੋ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਅਸੀਂ ਇਹ ਨਾ ਭੁੱਲੀਏ ਕਿ ਇਹ ਪੂਰਨ ਕਮਿਊਨਿਜ਼ਮ ਨਹੀਂ ਹੈ। ਮਾਰਕਸ ਦੀਆਂ ਵਿਆਖਿਆਵਾਂ ਦਾ ਮਹੱਤਵ ਇਸ ‘ਚ ਹੈ ਕਿ ਉਹ ਇੱਥੇ ਵੀ ਇੱਕਸੁਰਤਾ ਨਾਲ਼ ਵਿਕਾਸ ਦੇ ਸਿਧਾਂਤ ‘ਪਦਾਰਥਵਾਦੀ ਦਵੰਦਾਤਮਕਤਾ’ ਨੂੰ ਲਾਗੂ ਕਰਦੇ ਹਨ ਅਤੇ ਕਮਿਊਨਿਜ਼ਮ ਨੂੰ ਇਸ ਰੂਪ ‘ਚ ਮੰਨਦੇ ਹਨ, ਜਿਵੇਂ ਉਹ ਸਰਮਾਏਦਾਰੀ ‘ਚੋਂ ਨਿੱਕਲ਼ ਕੇ ਵਿਕਸਿਤ ਹੁੰਦਾ ਹੈ… ਮਾਰਕਸ ਉਹਨਾਂ ਪੜਾਵਾਂ ਦਾ ਵਿਸ਼ਲੇਸ਼ਣ ਪੇਸ਼ ਕਰਦੇ ਹਨ, ਜਿਹਨਾਂ ਨੂੰ ਕਮਿਊਨਿਜ਼ਮ ਦੀ ਆਰਥਿਕ ਪ੍ਰਪੱਕਤਾ ਦੇ ਪੜਾਅ ਕਿਹਾ ਜਾ ਸਕਦਾ ਹੈ।”4

ਸਮਾਜਵਾਦੀ ਸਮਾਜ ਦੇ, ਜੋ ਸਰਮਾਏਦਾਰਾ ਸਮਾਜ ‘ਚੋਂ ਨਿੱਕਲ਼ ਕੇ ਪ੍ਰਗਟ ਹੁੰਦਾ ਹੈ, ਕਿਹੜੇ ਰੂਪਾਂ ‘ਤੇ ਉਸ ਸਮੇਂ ਵੀ, “ਪੁਰਾਣੇ ਸਮਾਜ ਦੇ, ਜਿਸਦੇ ਗਰਭ ‘ਚੋਂ ਇਹ ਜਨਮ ਲੈਂਦਾ ਹੈ, ਜਨਮ ਚਿੰਨ੍ਹਾਂ ਦੀ ਛਾਪ ਹੁੰਦੀ ਹੈ?” ਕਿਹੜੇ ਰੂਪਾਂ ‘ਚ ਉਹ ਆਪਣਾ ਸੰਗਰਾਂਦੀ ਕਿਰਦਾਰ ਉਘਾੜਦਾ ਹੈ? ਅਤੇ ਇਹਨਾਂ ਘਾਟਾਂ ਨੂੰ ਕਿਵੇਂ ਜਿੱਤਿਆ ਜਾ ਸਦਕਾ ਹੈ?

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements