ਸਿਆਸੀ ਸ਼ਬਦਾਵਲੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਨਕਲਾਬੀ ਹਾਲਤ : ਇਨਕਲਾਬੀ ਹਾਲਤ ਬਾਰੇ ਲੈਨਿਨ ਆਪਣੀ ਪੁਸਤਕ ”ਖੱਬੇਪੱਖੀ ਕਮਿਊਨਿਜ਼ਮ ਇੱਕ ਬਚਗਾਨਾ ਰੋਗ’ ਵਿੱਚ ਲਿਖਦੇ ਹਨ : ਇਨਕਲਾਬ ਦੇ ਬੁਨਿਆਦੀ ਨੇਮ ਜਿਸਦੀ ਸਭਨਾਂ ਇਨਕਲਾਬਾਂ ਨੇ ਅਤੇ ਵਿਸ਼ੇਸ਼ ਤੌਰ ‘ਤੇ ਵੀਹਵੀਂ ਸਦੀ ਵਿੱਚ ਤਿੰਨ ਰੂਸੀ ਇਨਕਲਾਬਾਂ ਨੇ ਪੁਸ਼ਟੀ ਕੀਤੀ ਹੈ ਇਹ ਹਨ : ਇਨਕਲਾਬ ਹੋਣ ਲਈ ਕੇਵਲ ਇਹੋ ਲਾਜ਼ਮੀ ਨਹੀਂ ਕਿ ਲੁੱਟੀ-ਖਸੁੱਟੀ ਅਤੇ ਪਸਿੱਤੀ ਲੋਕਾਈ ਪੁਰਾਣੇ ਢੰਗ ਨਾਲ਼ ਜਿਉਣ ਦੀ ਅਸੰਭਵਤਾ ਮਹਿਸੂਸ ਕਰ ਲਵੇ ਅਤੇ ਤਬਦੀਲੀ ਦੀ ਮੰਗ ਕਰੇ; ਇਨਕਲਾਬ ਹੋਣ ਲਈ ਇਹ ਵੀ ਲਾਜ਼ਮੀ ਹੈ ਕਿ ਲੋਟੂ ਪੁਰਾਣੇ ਢੰਗ ਅਨੁਸਾਰ ਜਿਉਣ ਅਤੇ ਰਾਜ ਕਰਨ ਦੇ ਯੋਗ ਨਾ ਰਹਿਣ। ਜਦੋਂ ਨੀਵੀਆਂ ਜਮਾਤਾਂ ਪੁਰਾਣੇ ਢੰਗ ਨਾਲ਼ ਜਿਉਣਾ ਨਹੀਂ ਚਾਹੁੰਦੀਆਂ ਅਤੇ ”ਉੱਚੀਆਂ ਜਮਾਤਾਂ” ਪੁਰਾਣੇ ਢੰਗ ਨਾਲ਼ ਕੰਮ ਨਹੀਂ ਚਲਾ ਸਕਦੀਆਂ ਕੇਵਲ ਤਾਂ ਹੀ ਇਨਕਲਾਬ ਜੇਤੂ ਹੋ ਸਕਦਾ ਹੈ। ਇਹ ਵਿਚਾਰ ਦੂਜੇ ਸ਼ਬਦਾਂ ਵਿੱਚ ਇਉਂ ਪੇਸ਼ ਕੀਤਾ ਜਾ ਸਕਦਾ ਹੈ:  ਇਨਕਲਾਬ ਲਈ ਇਹ ਲਾਜ਼ਮੀ ਹੈ ਕਿ ਇੱਕ ਕੌਮ ਵਿਆਪੀ ਸੰਕਟ ਹੋਵੇ (ਜਿਹੜਾ ਲੁੱਟੇ-ਖਸੁੱਟੇ ਜਾਂਦਿਆਂ ਅਤੇ ਲੋਟੂਆਂ ਦੋਹਾਂ ਉੱਤੇ ਅਸਰ ਪਾਵੇ)। ਇਸ ਤੋਂ ਇਹ ਸਿੱਟਾ ਨਿੱਕਲ਼ਦਾ ਹੈ ਕਿ ਇਨਕਲਾਬ ਹੋਣ ਲਈ ਇਹ ਲਾਜ਼ਮੀ ਹੈ ਕਿ ਪਹਿਲਾਂ ਕਿਰਤੀਆਂ ਦੀ ਬਹੁਗਿਣਤੀ (ਜਾਂ ਘੱਟੋ-ਘੱਟ ਜਮਾਤੀ ਤੌਰ ‘ਤੇ ਚੇਤੰਨ, ਸੋਚਵਾਨ ਅਤੇ ਸਿਆਸੀ ਤੌਰ ‘ਤੇ ਸਰਗਰਮ ਕਿਰਤੀਆਂ ਦੀ ਬਹੁਗਿਣਤੀ) ਪੂਰੀ ਤਰ੍ਹਾਂ ਇਹ ਮਹਿਸੂਸ ਕਰ ਲਵੇ ਕਿ ਇਨਕਲਾਬ ਲਾਜ਼ਮੀ ਹੈ ਅਤੇ ਇਹਦੇ ਲਈ ਜਾਨ ਦੇਣ ਨੂੰ ਤਿਆਰ ਹੋਵੇ; ਦੂਜੇ, ਹਾਕਮ ਜਮਾਤਾਂ ਹਕੂਮਤੀ ਸੰਕਟ ਵਿੱਚੋਂ ਲੰਘ ਰਹੀਆਂ ਹੋਣ ਜੋ ਅਤਿ ਪਛੜੇ ਲੋਕਾਂ ਨੂੰ ਵੀ ਸਿਆਸਤ ਵਿੱਚ ਖਿੱਚ ਲਿਆਉਂਦਾ ਹੈ (ਹਰ ਸੱਚੇ ਇਨਕਲਾਬ ਦੀ ਪਛਾਣ ਇਹ ਹੈ ਕਿ ਰਾਜਸੀ ਘੋਲ਼ ਕਰ ਸਕਣ ਦੇ ਯੋਗ ਕਿਰਤੀ ਲੋਕਾਂ ਦੀ ਗਿਣਤੀ — ਜਿਹੜੀ ਹੁਣ ਤੱਕ ਨਿਰਉਤਸ਼ਾਹ ਸੀ, ਦਸ ਗੁਣਾ ਅਤੇ ਇੱਥੋਂ ਤੱਕ ਕਿ ਸੌ ਗੁਣਾ ਵਧ ਜਾਂਦੀ ਹੈ), ਹਕੂਮਤ ਨੂੰ ਕਮਜ਼ੋਰ ਕਰਦਾ ਹੈ ਅਤੇ ਇਨਕਲਾਬੀਆਂ ਲਈ ਇਹ ਸੰਭਵ ਬਣਾਉਂਦਾ ਹੈ ਕਿ ਉਹ ਤੇਜੀ ਨਾਲ਼ ਇਹਦਾ ਤਖ਼ਤਾ ਉਲਟ ਦੇਣ।

ਇਨਕਲਾਬੀ ਚੌਕਸੀ : ਇਨਕਲਾਬ ਦੇ ਵੈਰੀਆਂ ਨੂੰ ਪਛਾਨਣ ਅਤੇ ਨਕਾਰੇ ਕਰਨ ਦੀ, ਸਰਮਾਏਦਾਰੀ ਅਤੇ ਸਮਾਜਵਾਦ ਵਿਚਕਾਰ ਤਿੱਖੇ ਜਮਾਤੀ ਸੰਗਰਾਮ ਦੀਆਂ ਹਾਲਤਾਂ ਵਿੱਚ ਸਹੀ ਸੇਧ ਲੱਭ ਲੈਣ ਦੀ ਸਮਰੱਥਾ।

ਇਨਕਲਾਬੀ ਜਮਹੂਰੀਅਤ: ਸ਼ਹਿਰੀ ਨਿੱਕ-ਬੁਰਜੂਆਜ਼ੀ, ਕਿਸਾਨੀ ਅਤੇ ਅਗਾਂਹਵਧੂ ਬੁੱਧੀਜੀਵੀ ਤਬਕੇ ਦੇ ਸਰਗਰਮ ਮੈਂਬਰਾਂ ਦੀ ਸਿਆਸੀ ਤਾਕਤ ਜੋ ਜਗੀਰੂ-ਵਿਰੋਧੀ, ਸਾਮਰਾਜ ਵਿਰੋਧੀ ਤੇ ਸਰਮਾਏਦਾਰੀ ਵਿਰੋਧੀ ਸੰਗਰਾਮ ਦੀ ਹਮਾਇਤ ਕਰਦੇ ਹਨ ਅਤੇ ਉਹ ਪਾਰਟੀਆਂ, ਜਥੇਬੰਦੀਆਂ ਤੇ ਟੋਲੀਆਂ, ਜੋ ਇਹਨਾਂ ਪਰਤਾਂ ਦੇ ਹਿਤ ਪ੍ਰਗਟ ਕਰਦੀਆਂ ਹਨ। ਜਿਨ੍ਹਾਂ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਅਜੇ ਸ਼ਕਲ ਫੜ ਰਹੀ ਹੈ, ਇਨਕਲਾਬੀ ਜਮਹੂਰੀਅਤ ਵਿੱਚ ਮਜ਼ਦੂਰ ਵੀ ਸ਼ਾਮਲ ਹੁੰਦੇ ਹਨ।

ਇਲਾਕਾ ਹਥਿਆਈ: ਕਿਸੇ ਹੋਰ ਰਾਜ ਜਾਂ ਕੌਮ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿੱਚ ਧੱਕੇ ਨਾਲ਼ ਆਪਣੇ ਵਿੱਚ ਮਿਲ਼ਾ ਲਏ ਜਾਣਾ। ਇਹਦੀਆਂ ਨੰਗੀਆਂ ਚਿੱਟੀਆਂ ਉਦਾਹਰਨਾਂ 1938 ਵਿੱਚ ਆਸਟਰੀਆ ਉੱਤੇ ਤੇ 1939 ਵਿੱਚ ਚੈਕੋਸਲੋਵਾਕੀਆ ਦੇ ਕੁੱਝ ਇਲਾਕਿਆਂ ਉੱਤੇ ਹਿਟਲਰੀ ਜਰਮਨੀ ਦਾ ਕਬਜ਼ਾ ਤੇ ਉਹਨਾਂ ਨੂੰ ਧੱਕੇ ਨਾਲ਼ ਆਪਣੇ ਵਿੱਚ ਸ਼ਾਮਲ ਕਰ ਲੈਣਾ ਅਤੇ ਦੱਖਣੀ ਅਫ਼ਰੀਕਾ ਦੇਗਣਰਾਜ ਵੱਲੋਂ ਦੱਖਣ-ਪੱਛਮੀ ਅਫ਼ਰੀਕਾ (1968 ਤੋਂ ਨਾਮੀਬੀਆ) ਉੱਤੇ ਕਬਜ਼ਾ ਹਨ। ਇਹ ਕੌਮਾਂਤਰੀ ਕਨੂੰਨ ਦੇ ਮਿਆਰਾਂ ਦੀ ਘੋਰ ਉਲੰਘਣਾ ਹੁੰਦੀ ਹੈ।

(ਸ)

ਸਹਿਜ-ਵਿਕਾਸ: ਕੁਦਰਤ ਅਤੇ ਸਮਾਜ ਵਿੱਚ ਗਤੀ ਅਤੇ ਵਿਕਾਸ ਦੇ ਰੂਪਾਂ ਵਿੱਚੋਂ ਇੱਕ। ਇਹਦੀ ਵਿਸ਼ੇਸ਼ਤਾ ਇਹ ਹੈ ਕਿ ਸਹਿਜੇ ਸਹਿਜੇ ਹੋਣ ਵਾਲੀ ਮਾਤਰਕ ਤਬਦੀਲੀ ਅੰਤ ਨੂੰ ਇੱਕ ਨਵੀਂ ਗੁਣਤਾ ਵੱਲ ਲੈ ਜਾਂਦੀ ਹੈ। ਸਹਿਜ-ਵਿਕਾਸ ਅਤੇ ਇਨਕਲਾਬ (ਮਾਤਰਕ ਤਬਦੀਲੀਆਂ ਤੋਂ ਗੁਣਾਤਮਕ ਤਬਦੀਲੀ ਵੱਲ ਛਾਲ਼) ਕੁਦਰਤ ਅਤੇ ਸਮਾਜ ਦੀ ਗਤੀ ਅਤੇ ਵਿਕਾਸ ਦੇ ਅੰਤਰ-ਸਬੰਧਤ ਰੂਪ ਹਨ।

ਸ਼ਹਿਰੀਕਰਨ: (1) ਸਮਾਜਕ ਵਿਕਾਸ ਵਿੱਚ ਸ਼ਹਿਰਾਂ ਦੀ ਭੂਮਿਕਾ ਦੇ ਵਾਧੇ ਦਾ ਇਤਿਹਾਸਕ ਅਮਲ। ਸਮਾਜਵਾਦ ਇਹਨੂੰ ਇੱਕਜਿੰਦ ਅਮਲ ਬਣਾਉਣ ਲਈ, ਇਹਦੇ ਮਾੜੇ ਪੱਖਾਂ (ਸਨਅਤੀ ਰੌਲ਼ਾ, ਵਾਯੂਮੰਡਲ ਦੀ ਪਲੀਤੀ, ਆਦਿ) ਨੂੰ ਬੇਅਸਰ ਕਰਨ ਲਈ ਅਤੇ ਸ਼ਹਿਰ ਤੇ ਪਿੰਡ ਵਿਚਕਾਰਲੇ ਬੁਨਿਆਦੀ ਫ਼ਰਕਾਂ ਦੇ ਖਾਤਮੇ ਦੇ ਇੱਕ ਸਾਧਨ ਵਜੋਂ ਸ਼ਹਿਰੀ ਸੱਭਿਆਚਾਰ ਨੂੰ ਵਰਤਣ ਲਈ ਅਸਲ ਹਾਲਤਾਂ ਪੈਦਾ ਕਰਦਾ ਹੈ; (2) ਸ਼ਹਿਰ ਦੇ ਵਿਸ਼ੇਸ਼ ਲੱਛਣੀ ਅੰਸ਼ਾਂ ਦਾ ਪ੍ਰਗਟ ਹੋਣਾ (ਪੇਂਡੂ ਜੀਵਨ ਦਾ ਸ਼ਹਿਰੀਕਰਨ)।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s