ਸਰਗਰਮੀਆਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ

ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ ਮਈ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਰਖ਼ਾਨਾ ਮਜ਼ਦੂਰ ਯੂਨੀਅਨ ਲੁਧਿਆਣਾ ਅਤੇ ਨੌਜਵਾਨ ਭਾਰਤ ਸਭਾ ਵਲੋਂ ਲੁਧਿਆਣਾ ਵਿਖੇ ਚੰਡੀਗੜ੍ਹ ਰੋਡ ‘ਤੇ ਸਥਿਤ ਈ.ਡਬਲਿਊ.ਐਸ. ਕਲੋਨੀ. ਵਿੱਚ ਮਈ ਦਿਵਸ ਦਾ ਆਯੋਜਨ ਕੀਤਾ ਗਿਆ। ਕਲੋਨੀ ਨਿਵਾਸੀਆਂ ਅਤੇ ਲੁਧਿਆਣੇ ਦੇ ਹੋਰਨਾਂ ਇਲਾਕਿਆਂ ਮਜ਼ਦੂਰ ਅਤੇ ਨੌਜਵਾਨ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁਹੰਚੇ।

ਸਭ ਤੋਂ ਪਹਿਲਾਂ ਲਾਲ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਇਨਕਲਾਬੀ ਸਲਾਮੀ ਦਿੱਤੀ ਗਈ। ਸਲਾਮੀ ਸਮੇਂ ‘ਮਈ ਦਿਵਸ ਦੇ ਸ਼ਹੀਦ ਅਮਰ ਰਹਿਣ!’, ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ!’, ‘ਇਨਕਲਾਬ ਜਿੰਦਾਬਾਦ’ ਆਦਿ ਇਨਕਲਾਬੀ ਨਾਅਰਿਆਂ ਨਾਲ਼ ਅਕਾਸ਼ ਗੂੰਜ ਉੱਠਿਆ। ਇਨਕਲਾਬੀ ਮਜ਼ਦੂਰ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਕਾਰਖਾਨਾ ਮਜ਼ਦੂਰ ਯੂਨੀਅਨ ਲੁਧਿਆਣਾ ਦੇ ਕਨਵੀਨਰ ਰਾਜਵਿੰਦਰ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਦੀ ਸ਼ਹਾਦਤ ਸਾਨੂੰ ਮਾਲਕਾਂ ਖਿਲਾਫ਼ ਆਪਣੇ ਹੱਕਾਂ-ਅਧਿਕਾਰਾਂ ਦੀ ਜੰਗ ਜਾਰੀ ਰੱਖਣ ਲਈ ਲਲਕਾਰ ਰਹੀ ਹੈ। ਉਹਨਾਂ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਦਾ ਪੈਗਾਮ ਸਾਨੂੰ ਹਮੇਸ਼ਾਂ ਯਾਦ ਰੱਖਣਾ ਪਵੇਗਾ ਕਿ ਮਜ਼ਦੂਰਾਂ ਨੇ ਅੱਜ ਤੱਕ ਜੋ ਵੀ ਹਾਸਿਲ ਕੀਤਾ ਹੈ ਉਹ ਲੁਟੇਰਿਆਂ ਖਿਲਾਫ਼ ਆਪਣੀ ਬੇਕਿਰਕ ਲੜਾਈ ਰਾਹੀਂ ਹਾਸਿਲ ਕੀਤਾ ਹੈ ਨਾ ਕਿ ਕਿਸੇ ਨੇ ਤਰਸ ਖਾ ਕੇ ਦਿੱਤਾ ਹੈ। ਉਹਨਾਂ ਕਿਹਾ ਕਿ ਮਈ ਦਿਵਸ ਦੇ ਮਹਾਨ ਦਿਨ ‘ਤੇ ਸਾਡੇ ਪਿਆਰੇ ਮਜ਼ਦੂਰ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੋ ਹੋ ਸਕਦੀ ਹੈ ਅਸੀਂ ਉਹਨਾਂ ਦੇ ਪੈਗਾਮ ‘ਤੇ ਅਮਲ ਕਰਦੇ ਹੋਏ ਆਪਣੇ ਹੱਕਾਂ-ਅਧਿਕਾਰਾਂ ਨੂੰ ਹਾਸਿਲ ਕਰਨ ਲਈ ਮਜ਼ਦੂਰਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਨੂੰ ਜਗਾਈਏ, ਜੱਥੇਬੰਦ ਕਰੀਏ ਅਤੇ ਸੰਘਰਸ਼ ਦੇ ਰਾਹ ਪਈਏ।

ਮਜ਼ਦੂਰਾਂ ਦੇ ਇਨਕਲਾਬੀ ਅਖਬਾਰ ‘ਬਿਗੁਲ’ ਦੇ ਸੰਪਾਦਕ ਸੁਖਵਿੰਦਰ ਨੇ ਕਿਹਾ ਕਿ ਮੌਜੂਦਾ ਹਾਲਾਤ ਦੱਸ ਰਹੇ ਹਨ ਕਿ ਪੂੰਜੀਵਾਦ ਅਮਰ ਨਹੀਂ ਹੈ। ਇਸ ਨਿਸ਼ਚਿਤ ਹੀ ਤਬਾਹ ਹੋਣਾ ਹੈ ਅਤੇ ਇਸ ਦੀ ਤਬਾਹੀ ਸਿਰਫ਼ ਮਜ਼ਦੂਰ ਜਮਾਤ ਹੱਥੋਂ ਹੀ  ਹੋਵੇਗੀ। ਉਹਨਾਂ ਕਿਹਾ ਸੰਸਾਰ ਵਿਆਪੀ ਆਰਥਿਕ ਸੰਕਟ ਨੇ ਇੱਕ ਵਾਰ ਫੇਰ ਸਿੱਧ ਕਰ ਦਿੱਤਾ ਹੈ ਕਿ ਪੂੰਜੀਵਾਦੀ ਪ੍ਰਬੰਧ ਦੀਆਂ ਅੰਦਰੂਨੀ ਵਿਰੋਧਤਾਈਆਂ ਏਨੀਆਂ ਗੰਭੀਰ ਹਨ ਕਿ ਇਹਨਾਂ ਦਾ ਹੱਲ ਇਸਦੀ ਚਾਰਦੀਵਾਰੀ ਅੰਦਰ ਅਸੰਭਵ ਹੈ। ਜੇਕਰ ਮਨੁੱਖਤਾ ਨੂੰ ਗਰੀਬੀ, ਲੁੱਟ, ਅਨਿਆਂ, ਗੈਰਬਰਾਬਰੀ, ਤਬਾਹੀ-ਬਰਬਾਦੀ ਦੀ ਜਿਲ੍ਹਣ ਚੋਂ ਕੱਢਣਾ ਹੈ ਤਾਂ ਪੂੰਜੀਵਾਦੀ ਸੱਤਾ, ਅਰਥਚਾਰੇ ਅਤੇ ਸਮਾਜ ਖਿਲਾਫ਼ ਇਨਕਲਾਬ ਹੀ ਇੱਕੋ ਇੱਕ ਰਾਹ ਹੈ। ਉਹਨਾਂ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਨੂੰ ਮਹਿਜ ਰਸਮੀ ਸ਼ਰਧਾਂਜਲੀ ਦੇਣ ਦੀ ਕੋਈ ਤੁੱਕ ਨਹੀਂ ਹੈ। ਸ਼ਰਧਾਂਜਲੀ ਦਾ ਅਰਥ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸੱਚੇ ਦਿਲੋਂ ਯਾਦ ਕਰਦੇ ਹੋਏ ਆਪਣੀ ਰੂਹ ਨੂੰ ਅਵਾਜ਼ ਦਈਏ ਅਤੇ ਉਹਨਾਂ ਦਾ  ਲੁੱਟ-ਜ਼ਬਰ ਰਹਿਤ ਸਮਾਜ ਦਾ ਸੁਪਨਾ ਸਾਕਾਰ ਕਰਨ ਦਾ ਪ੍ਰਣ ਕਰੀਏ। 

ਸਭਾ ਨੂੰ ਕਾਰਖ਼ਾਨਾ ਮਜ਼ਦੂਰ ਯੂਨੀਅਨ ਲੁਧਿਆਣਾ ਦੇ ਕਮੇਟੀ ਮੈਂਬਰ ਲਖਵਿੰਦਰ, ਨੌਜਵਾਨ ਭਾਰਤ ਸਭਾ ਦੀ ਪੰਜਾਬ ਇਕਾਈ ਦੇ ਕਨਵੀਨਰ ਪਰਮਿੰਦਰ, ਯੂਨਿਅਨ ਮੈਂਬਰ ਗਿਰਧਾਰੀ ਲਾਲ ਅਤੇ ਜਮਹੂਰੀ ਅਧਿਕਾਰ ਸਭਾ ਦੇ ਡਾ. ਹਰਬੰਸ ਗਰੇਵਾਲ ਹੋਰਾਂ ਨੇ ਵੀ ਸੰਬੋਧਨ ਕੀਤਾ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਖਚਾਨਚੀ ਅਜੇਪਾਲ ਨੇ ਸਟੇਜ ਦੀ ਕਾਰਵਾਈ ਸੰਭਾਲੀ।

ਅੰਤ ਵਿੱਚ ਸ਼ਰਧਾਂਜਲੀ ਦੇਣ ਪਹੁੰਚੇ ਸਾਰੇ ਸਾਥੀਆਂ ਨੇ ਇਨਕਲਾਬੀ ਨਾਅਰੇ ਲਾਉਂਦੇ ਹੋਏ ਕਲੋਨੀ ਵਿੱਚ ਪੈਦਲ ਮਾਰਚ ਕੀਤਾ।

ਅਨੁਰਾਗ ਟ੍ਰਸਟ ਨੇ ਕੀਤਾ ਬਾਲ ਸਿਰਜਣਾਤਮਕ  ਕੈਂਪ ਦਾ ਆਯੋਜਨ

28 ਮਈ ਤੋਂ 7 ਜੂਨ ਤੱਕ ‘ਅਨੁਰਾਗ ਟ੍ਰਸਟ’ ਦੁਆਰਾ ‘ਬਾਲ ਸਿਰਜਣਾਤਮਕ ਕੈਂਪ’ ਦਾ ਆਯੋਜਨ (ਕਮਿਉਨਿਟੀ ਹਾਲ, ਸੈਕਟਰ 43, ਚੰਡੀਗੜ੍ਹ ਵਿਖੇ) ਕੀਤਾ ਗਿਆ। 7 ਜੂਨ ਨੂੰ ਸਮਾਪਤੀ ਮੌਕੇ ਸੱਭਿਆਚਾਰ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਕੈਂਪ ਦੌਰਾਨ ਤਿਆਰ ਕੀਤੇ ਗਏ ਨਾਟਕਾਂ ਅਤੇ ਗੀਤਾਂ ਦੀ ਪੇਸ਼ਕਾਰੀ ਹੋਈ।

ਬੱਚਿਆਂ ਦੁਆਰਾ ਪੇਸ਼ ਸਮੂਹਿਕ ਗੀਤਾਂ ਵਿੱਚ ‘ਪਿਆਰ ਬਾਂਟਤੇ ਚਲੋ…ਨਾਮ ਕੁਛ ਹੋ ਮਗਰ ਯੇ ਨਾ ਭੂਲੋ, ਸਬਸੇ ਪਹਿਲੇ ਤੋ ਇਨਸਾਨ ਤੁਮ ਹੋ’ ਵਿੱਚ ਜਿੱਥੇ ਇੱਕ ਪਾਸੇ ਬੱਚੇ ਵੱਡਿਆਂ ਨੂੰ ਇਨਸਾਨੀਅਤ ਦਾ ਸੁਨੇਹਾ ਪਹੁੰਚਾ ਰਹੇ ਸਨ, ਉੱਥੇ ਦੂਜੇ ਪਾਸੇ— ‘ਕਿਸੀ ਕੀ ਮੁਸਕੁਰਾਹਟੋਂ ਪੇ ਹੋਂ ਨਿਸਾਰ/ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ/ਜੀਨਾ ਇਸੀ ਕਾ ਨਾਮ ਹੈ…’ ਗੀਤ ਰਾਹੀਂ ਜੀਣ ਦਾ ਸਲੀਕਾ ਦੱਸ ਰਹੇ ਸਨ। ਹਾਰਨ ਦਾ ਮਤਲਬ ਰੁਕਣਾ ਨਹੀਂ ਹੁੰਦਾ ਸਗੋਂ ਕੰਡਿਆਂ ਭਰੀ ਰਾਹ ‘ਤੇ ਚੱਲ ਕੇ ਹੀ ਮੰਜਿਲ ਤੱਕ  ਪਹੁੰਚਿਆ ਜਾ ਸਕਦਾ ਹੈ। ਇਹ ਸੁਨੇਹਾ ‘ਰੁਕ ਜਾਨਾ ਨਹੀਂ ਤੂੰ ਕਹੀਂ ਹਾਰ ਕੇ…’ ਗੀਤ ਰਾਹੀਂ ਇਹ ਨੰਨ੍ਹੇ ਬੱਚੇ ਸੈਂਕੜੇ ਦਰਸ਼ਕਾਂ ਤੱਕ ਪਹੁੰਚਾ ਰਹੇ ਸਨ। ਗਿਆਰਾਂ ਦਿਨਾਂ ਦੀ ਥੋੜੇ ਜਿਹੇ ਸਮੇਂ ਦੀ ਤਿਆਰੀ ਨਾਲ਼  ਬੱਚਿਆਂ ਨੇ ਆਪਣੀ ਭਰਪੂਰ ਸਿਰਜਣਾਤਕ ਪ੍ਰਤਿਭਾ ਤੋਂ ਜਾਣੂ ਕਰਵਾਇਆ।

ਸਭ ਤੋਂ ਪਹਿਲਾਂ ਬੱਚਿਆਂ ਨੇ ‘ਬੇਹਤਰ ਜਿੰਦਗੀ ਕੇ ਵਾਸਤੇ’ ਲਘੂ ਨਾਟਕ ਪੇਸ਼ ਕੀਤਾ ਜਿਸ ਵਿੱਚ ਉਹ ਵੱਡਿਆਂ ਤੋਂ ਪੁੱਛ ਰਹੇ ਸਨ—’ਜੁਲਮ ਔਰ ਬੇਕਾਰੀ ਕਿਉਂ ਹੈ/ ਮਜ਼ਬੂਰੀ ਬਿਮਾਰੀ ਕਿਉਂ ਹੈ/ ਅੰਤਰ ਕੀ ਯੇ ਖਾਈ ਕਿਉਂ ਹੈ।’ ਮਾਸੂਮ ਬੱਚਿਆਂ ਦੇ ਗੰਭੀਰ ਸਵਾਲਾਂ ਨੇ ਇੱਕ ਵਾਰ ਵੱਡਿਆਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਪਰ ਸਭ ਤੋਂ ਆਕਰਸ਼ਕ ਰਹੀ ‘ਯੁੱਧ ਅਤੇ ਬੱਚੇ’ ਕਵਿਤਾ ਦੀ ਨਾਟਕੀ ਪੇਸ਼ਕਾਰੀ ਜਿਸ ਵਿੱਚ Îਛੋਟੇ-ਛੋਟੇ ਬੱਚਿਆਂ ਨੇ ਯੁੱਧ ਨੂੰ ਪ੍ਰੇਰਿਤ ਕਰਨ ਵਾਲ਼ੇ ਦੇਸ਼ਾਂ ਤੋਂ ‘ਚੀਂ’ ਕਹਾਉਂਣ ਦੀ ਗੱਲ ਕਹੀ।

ਇਸ ਤੋਂ ਬਾਅਦ ਵੱਡੇ ਬੱਚਿਆਂ ਦੇ ਨਾਟਕ ਦੀ ਵਾਰੀ ਆਈ ਜਿਸ ਵਿੱਚ ਇੱਕ ਪਾਸੇ ਪੁਲਸ ਦੇ ਰੰਗ ਬਦਲਦੇ ਅਤੇ ਮੌਕਾਪ੍ਰਸਤ ਚਰਿਤੱਰ ਨੂੰ ਬੇਨਕਾਬ ਕਰਦਾ ਚੈਖ਼ਵ ਦੀ ਕਹਾਣੀ ‘ਤੇ ਅਧਾਰਿਤ ਨਾਟਕ ‘ਗਿਰਗਿਟ’ ਦਰਸ਼ਕਾਂ ਨੇ ਖੂਬ ਸਰਾਹਿਆ ਉੱਥੇ ਦੂਜੇ ਪਾਸੇ ਪ੍ਰੇਮਚੰਦ ਦੀ ਕਹਾਣੀ ‘ਈਦਗਾਹ’ ਉੱਤੇ ਅਧਾਰਿਤ ਨਾਟਕ ਬਾਲ ਮਨ ਅੰਦਰਲੀ ਸੰਵੇਦਨਾ, ਉਸਦੀ ਅਦਭੁੱਤ ਕੁਰਬਾਨੀ ਅਤੇ ਰਿਸ਼ਤੇ ਦੀ ਇਨਸਾਨੀਅਤ ਦਰਸ਼ਕਾਂ ਨੂੰ ਮੋਹਿਤ ਕਰ ਰਹੀ ਸੀ। ਖਾਸ ਤੌਰ ‘ਤੇ ਹਾਮਿਦ ਦੇ ਰੋਲ਼ ਵਿੱਚ ਦੀਕਸ਼ਾ ਅਤੇ ਅਮੀਨਾ ਦਾਦੀ ਦੇ ਰੋਲ਼ ਵਿੱਚ ਜੈਕਸਿਨ ਨੇ ਨਾਟਕ ਦੇ ਆਖ਼ਰੀ ਦ੍ਰਿਸ਼ ਵਿੱਚ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਜਿੰਨਾਂ ਮਨੁੱਖੀ ਸੰਵੇਦਨਾ ਨੂੰ ਉਭਾਰਨ ਵਾਲ਼ਾ ਨਾਟਕ ਸੀ ਓਨੀ ਹੀ ਸਜੀਵ ਛਾਪ ਛੱਡਣ ਵਾਲ਼ੀ ਬੱਚਿਆਂ ਦੀ ਪੇਸ਼ਕਾਰੀ ਸੀ।

ਆਯੋਜਨ ਵਿੱਚ ਮੁੱਖ ਰੂਪ ਵਿੱਚ ਦੀਕਸ਼ਾ, ਜੈਸਿਕਾ, ਸੀਮਾ, ਮਨਵੀਤ, ਭੂਮਿਕਾ, ਅਨੀਕਾ, ਮਨਮੀਤ, ਸਾਹਿਲ, ਪ੍ਰੀਤ, ਕਾਰਤਿਕ, ਮੋਨੀਸ਼ਾ, ਸਾਕਸ਼ੀ, ਰੋਜੀ, ਅਨਿਲ, ਅਨਮੋਲ਼, ਅਰਮਾਨ, ਸ਼ਿਵਮ, ਖੁਸ਼ੀ, ਮਹਿਕ ਨੇ ਭੂਮਿਕਾ ਨਿਭਾਈ। ਆਯੋਜਨ ਵਿੱਚ ਬੱਚਿਆਂ ਦੁਆਰਾ ਬਣਾਈਆਂ ਪੇਟਿੰਗਾਂ, ਤਸਵੀਰਾਂ ਅਤੇ ਮਿੱਟੀ ਦੇ ਖਡੌਣਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸੰਗੀਤ ਪ੍ਰੋਗਰਾਮ ਦੌਰਾਨ ਗਿਟਾਰ ‘ਤੇ ਗਵੀਸ਼ ਸਨ ਅਤੇ ਪ੍ਰੋਗਰਾਮ ਦਾ ਸੰਚਾਲ਼ਨ ਨਮਿਤਾ ਨੇ ਕੀਤਾ। ਵਰਕਸ਼ਾਪ ਦੌਰਾਨ ਬੱਚਿਆਂ ਨੂੰ ਕਲੇਅ ਮਾਡਲਿੰਗ ਅਤੇ ਪੇਂਟਿੰਗ ਕਰਨਾ ਅਸ਼ੀਸ਼ ਨੇ ਖੇਲ-ਖੇਲ ਵਿੱਚ ਬੇਹੱਦ ਦਿਲਚਸਪ ਤਰੀਕੇ ਨਾਲ਼ ਸਿਖਾਇਆ। ਅੰਤ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ  ਨੂੰ ਅਨੁਰਾਗ ਟ੍ਰਸਟ ਵਲੋਂ ਸਰਟੀਫਿਕੇਟ ਅਤੇ ਤੋਹਫ਼ਿਆਂ ਦੇ ਰੂਪ ਵਿੱਚ ਕਿਤਾਬਾਂ ਦਿੱਤੀਆਂ ਗਈਆਂ।

ਅੰਕ 09-ਜੁਲਾਈ-ਸਤੰਬਰ 09 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s