ਸਰਗਰਮੀਆਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ‘ਸ਼ਹਾਦਤ ਦਿਵਸ’ ਮੌਕੇ ਕਾਨਫਰੰਸ ਅਤੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ

ਲੁਧਿਆਣਾ

22 ਮਾਰਚ ਦੇ ਦਿਨ  ਈ.ਡਬਲਿਊ.ਐਸ. ਕਲੋਨੀ ‘ਸ਼ਹੀਦੋ ਤੁਹਾਡੇ ਕਾਜ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ’ ‘ਭਗਤ ਸਿੰਘ ਦੀ ਗੱਲ ਸੁਣੋ, ਨਵੀਂ ਕ੍ਰਾਂਤੀ ਦਾ ਰਾਹ ਚੁਣੋ’ ‘ਇਨਕਲਾਬ ਜਿੰਦਾਬਾਦ’ ਦੇ ਨਾਅਰਿਆਂ ਨਾਲ਼ ਗੂੰਜ ਉੱਠੀ। ਮੌਕਾ ਸੀ ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ 79 ਵਾਂ ਸ਼ਹਾਦਤ ਦਿਵਸ। ਇਸ ਮੌਕੇ ‘ਤੇ ਨੌਜਵਾਨ ਭਾਰਤ ਸਭਾ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਲੁਧਿਆਣਾ ਵਲੋਂ ਉਹਨਾਂ ਦੀ ਯਾਦ ਵਿੱਚ ‘ਸ਼ਹਾਦਤ ਦਿਵਸ ਕਾਨਫਰੰਸ’ ਅਤੇ ਇਨਕਲਾਬੀ ਨਾਟਕਾਂ ਅਤੇ ਗੀਤਾਂ ਦੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਲੋਨੀ ਵਾਸੀਆਂ ਦੇ ਨਾਲ਼ ਹੀ ਲੁਧਿਆਣੇ ਦੇ ਹੋਰਨਾਂ ਇਲਾਕਿਆਂ ਤੋਂ ਵੀ ਨੌਜਵਾਨ ਅਤੇ ਮਜ਼ਦੂਰ ਸ਼ਹਾਦਤ ਦਿਵਸ ਕਾਨਫਰੰਸ ਵਿੱਚ ਹਿੱਸਾ ਲੈਣ ਪੁਹੰਚੇ। 

ਪ੍ਰੋਗਰਾਮ ਦੀ ਸ਼ੁਰੂਆਤ ਮਸ਼ਾਲ ਸੱਭਿਆਚਾਰਕ ਮੰਚ ਦੇ ਕਲਾਕਾਰਾਂ ਨੇ ਇਨਕਲਾਬੀ ਗੀਤ ਪੇਸ਼ ਕਰਕੇ ਕੀਤੀ। ‘ਮਸ਼ਾਲਾਂ ਬਾਲ਼ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ’, ‘ਜਾਗੋ! ਦੁਖਿਆਰੇ ਇਨਸਾਨੋ, ਤਸਵੀਰ ਬਦਲ ਦੋ ਦੁਨੀਆ ਕੀ’, ‘ਜਾਰੀ ਹੈ, ਜਾਰੀ ਹੈ, ਅਭੀ ਲੜਾਈ ਜਾਰੀ ਹੈ’ ਆਦਿ ਗੀਤਾਂ ਨਾਲ਼ ਕਾਨਫਰੰਸ਼ ਦੀ ਜੋਸ਼ੀਲੀ ਸ਼ੁਰੂਆਤ ਹੋਈ।

ਕਾਰਖਾਨਾ ਮਜ਼ਦੂਰ ਯੂਨੀਅਨ ਦੇ ਕਨਵੀਨਰ ਰਾਜਵਿੰਦਰ ਨੇ ਸੰਬੋਧਨ ਕਰਦਿਆਂ ਕਿਹਾ ਅਸੀਂ ਸ਼ਹੀਦਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹਾਦਤ ਦਿਵਸ ਇੱਕ ਅਜਿਹੇ ਸਮੇਂ ਵਿੱਚ ਮਨਾ ਰਹੇ ਹਾਂ ਜਦੋਂ ਦੇਸ਼-ਦੁਨੀਆਂ ਦੇ ਲੋਕ ਬੇਹੱਦ ਭਿਅੰਕਰ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਚਾਰੇ ਪਾਸੇ ਲੁੱਟ-ਖੋਹ ਦਾ ਰਾਜ ਹੈ। ਕਿਰਤੀ ਲੋਕਾਂ ਵਿਚਲਾ ਹਰੇਕ ਤਬਕਾ ਪਿਸ ਰਿਹਾ ਹੈ। ਸਭ ਤੋਂ ਬੁਰੀਆਂ ਹਾਲਤਾਂ ਉਹਨਾਂ ਮਜ਼ਦੂਰਾਂ ਦੀਆਂ ਹਨ ਜੋ ਸਮਾਜ ਦੀ ਹਰ ਸ਼ੈਅ ਦੀ ਸਿਰਜਣਾ ਕਰਦੇ ਹਨ। ਇਨਕਲਾਬੀਆਂ ਦਾ ਸਭ ਤੋਂ ਵੱਡਾ ਸੁਪਨਾ ਇਹਨਾਂ ਕਿਰਤੀਆਂ ਦੀ ਅਜ਼ਾਦੀ ਸੀ। ਉਹਨਾਂ ਕਿਹਾ ਕਿ ਇਨਕਲਾਬੀਆਂ ਦੇ ਸੁਪਨੇ ਅੱਜ ਵੀ ਅਧੂਰੇ ਹਨ ਇਸ ਲਈ ਅੱਜ ਦੇ ਦਿਨ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸੱਚੀ ਸ਼ਰਧਾਜਲੀ ਇਹੋ ਹੋ ਸਕਦੀ ਹੈ ਕਿ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦ੍ਰਿੜ ਸੰਕਲਪ ਲਈਏ।

ਮਸ਼ਾਲ ਸੱਭਿਆਚਾਰਕ ਮੰਚ ਦੇ ਕਲਾਕਾਰਾਂ ਵਲੋਂ ਦੋ ਨਾਟਕ ਵੀ ਖੇਡੇ ਗਏ।  ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੇ ਲਿਖੇ ਅਤੇ ਇਨਕਲਾਬੀਆਂ ਦੇ ਸੁਪਨੇ ਤਾਰ-ਤਾਰ ਹੋਣ ਦੀ ਦਰਦਨਾਕ ਦਾਸਤਾਨ ਬਿਆਨ ਕਰਦੇ  ਤੇ ਸਾਰਥਕ ਹੱਲ ਸੁਝਾਉਂਦੇ ਨਾਟਕ ‘ਇਨਕਲਾਬ ਜਿੰਦਾਬਾਦ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬਾਂ ਦੀ ਕਹਾਣੀ ਬਿਆਨ ਕਰਦਾ ਨਾਟਕ ‘ਸਮਰਥ ਕੋ ਨਾਹੀਂ ਦੋਸ਼ ਗੋਸਾਈਂ’, ਜੋ ਕਿ ਉੱਘੇ ਮਰਹੂਮ ਨਾਟਕਕਾਰ ਸਫ਼ਦਰ ਹਾਸ਼ਮੀ ਦਾ ਲਿਖਿਆ ਹੈ, ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ। ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ਼ ਕਲਾਕਾਰਾਂ ਦਾ ਮਾਣ ਵਧਾਇਆ। 

ਨੌਜਵਾਨ ਭਾਰਤ ਸਭਾ ਦੀ ਮੈਂਬਰ ਨਮਿਤਾ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਬੜੇ ਹੀ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ਼ ਨਿਭਾਈ। ਜ਼ੋਰਦਾਰ ਇਨਕਲਾਬੀ ਨਾਅਰਿਆਂ ਨਾਲ਼ ਕਾਨਫਰੰਸ ਦਾ ਸਮਾਪਨ ਕੀਤਾ ਗਿਆ।

ਮੰਡੀ ਗੋਬਿੰਦਗੜ੍ਹ 

ਸ਼ਹਾਦਤ ਦਿਵਸ ਦੇ ਮੌਕੇ ‘ਤੇ 23 ਮਾਰਚ ਨੂੰ ਨੌਜਵਾਨ ਭਾਰਤ ਸਭਾ ਦੀ ਮੰਡੀ ਗੋਬਿੰਦਗੜ੍ਹ ਇਕਾਈ ਵਲੋਂ ਵੀ ਸੰਗਤਪੁਰਾ ਮੁਹੱਲੇ ਵਿੱਚ ਇਨਕਲਾਬੀ ਨਾਟਕਾਂ ਅਤੇ ਗੀਤਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਨੌਭਾਸ ਦੇ ਸੂਬਾ ਕਮੇਟੀ ਮੈਂਬਰ ਗੁਲਸ਼ਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੱਭਿਆਚਾਰਕ ਪ੍ਰੋਗਰਾਮ ਮਹਿਜ ਮਨੋਰੰਜਨ ਲਈ ਨਹੀਂ ਕਰਵਾਇਆ ਜਾ ਰਿਹਾ ਸਗੋਂ ਇਸਦਾ ਮਕਸਦ ਤਾਂ ਲੋਕਾਂ ਨੂੰ ਇਨਕਲਾਬੀ ਸਹੀਦਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਬੇਹਤਰ ਸਮਾਜ ਦੀ ਉਸਾਰੀ ਲਈ ਉਹਨਾਂ ਤੋਂ ਪ੍ਰ੍ਰੇਰਣਾ ਅਤੇ ਦਿਸ਼ਾ ਹਾਸਿਲ ਕੀਤੀ ਜਾ ਸਕੇ।

ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਇਨਕਲਾਬੀ ਮੈਗਜ਼ੀਨ ‘ਪ੍ਰਤੀਬੱਧ’ ਦੇ ਸੰਪਾਦਕ ਸੁਖਵਿੰਦਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਅਨੇਕਾਂ ਲਿਖਤਾਂ ਵਿੱਚੋਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਉਹਨਾਂ ਦਾ ਸੁਪਨਾ ਇੱਕ ਸਮਾਜਵਾਦੀ ਸਮਾਜ ਦੀ ਸਥਾਪਨਾ ਸੀ ਜਿੱਥੇ ਰਾਜ-ਕਾਜ ਅਤੇ ਉਤਪਾਦਨ ਦੇ ਸਾਧਨਾਂ ਉੱਤੇ ਮਜ਼ਦੂਰ ਜਮਾਤ ਦਾ ਕਬਜ਼ਾ ਹੋਵੇ। ਉਹਨਾਂ ਕਿਹਾ ਕਿ ਇਨਕਲਾਬੀਆਂ ਦੀ ਇਹ ਸਪੱਸ਼ਟ ਧਾਰਨਾ ਸੀ ਕਿ ਮਨੁੱਖ ਦੀ ਸੱਚੀ ਅਜ਼ਾਦੀ ਦਾ ਰਾਹ ਸਮਾਜਵਾਦ ਵਿੱਚੋਂ ਹੋ ਕੇ ਲੰਘਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਅਤੇ ਮਜ਼ਦੂਰਾਂ ਦਾ ਇਹ ਫ਼ਰਜ ਹੈ ਕਿ ਉਹ ਇਨਕਲਾਬੀਆਂ ਦੇ ਵਿਚਾਰਾਂ ਦਾ ਗੰਭੀਰ ਢੰਗ ਨਾਲ਼ ਅਧਿਐਨ ਕਰਨ ਤਾਂ ਜੋ ਅੱਜ ਦੇ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਲਈ ਅਸੀਂ ਉਹਨਾਂ ਦੇ ਵਿਚਾਰਾਂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰ ਸਕੀਏ।

 
ਮੰਡੀ ਗੋਬਿੰਦਗੜ ਇਕਾਈ ਵੱਲੋਂ ਇਸੇ ਸ਼ਾਮ ਪਿੰਡ ਅਲੌੜ ਵਿਖੇ ਵੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦੋਨੋਂ ਪ੍ਰੋਗਰਾਮਾਂ ਵਿੱਚ ਮਸ਼ਾਲ ਸੱਭਿਆਚਾਰਕ ਮੰਚ ਦੁਆਰਾ ਇਨਕਲਾਬੀ ਨਾਟਕ ਅਤੇ ਗੀਤ ਪੇਸ਼ ਕੀਤੇ ਗਏ। ਦੋਨੋਂ ਹੀ ਥਾਵਾਂ ‘ਤੇ ਲੋਕਾਂ ਨੇ ਦਰਸ਼ਕਾਂ ਵਜੋਂ ਭਰਵੀਂ ਹਾਜ਼ਰੀ ਲਵਾਈ।  

ਅੰਕ 08-ਅਪ੍ਰੈਲ-ਜੂਨ 09 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s