ਰੋਜ਼ੀ ਰੋਟੀ ਦਾ ਸਵਾਲ •ਨਰੇਂਦਰ ਜੈਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਰੋਜ਼ੀ ਰੋਟੀ ਦਾ
ਸਵਾਲ ਖੜਾ ਕਰਦੇ ਨੇ ਲੋਕ
ਸ਼ਾਸਨ ਕੁਝ ਦੇਰ ਸਿਰ ਖੁਰਕਦਾ ਹੈ
ਅਚਾਨਕ ਫਿਰਕੂ ਫਸਾਦ ਸ਼ੁਰੂ ਹੋ ਜਾਂਦਾ ਹੈ
ਹਰ ਹੱਥ ਲਈ ਕੰਮ ਮੰਗਦੇ ਨੇ ਲੋਕ
ਸ਼ਾਸਨ ਕੁਝ ਦੇਰ ਵਿਚਾਰ ਕਰਦਾ ਹੈ
ਅਚਾਨਕ ਫਿਰਕੂ ਫਸਾਦ ਸ਼ੁਰੂ ਹੋ ਜਾਂਦਾ ਹੈ
ਆਪਣੇ ਬੁਨਿਆਦੀ ਹੱਕਾ ਦਾ
ਹਵਾਲਾ ਦਿੰਦੇ ਨੇ ਲੋਕ
ਸ਼ਾਸਨ ਥੋੜ੍ਹਾ ਉਂਘਦਾ ਹੈ
ਅਚਾਨਕ ਫਿਰਕੂ ਫਸਾਦ ਸ਼ੁਰੂ ਹੋ ਜਾਂਦਾ ਹੈ
ਫਿਰਕੂ ਫਸਾਦ ਸ਼ੁਰੂ ਹੁੰਦੇ ਹੀ
ਹਰਕਤ ‘ਚ ਆ ਜਾਂਦੀਆਂ ਨੇ ਬੰਦੂਕਾਂ
ਹਾਲਤ ਕਦੇ ਗੰਭੀਰ
ਕਦੇ ਕਾਬੂ ‘ਚ ਦੱਸੀ ਜਾਂਦੀ ਹੈ
ਇੱਕ ਲੰਬੇ ਸਮੇਂ ਲਈ
ਟਲ਼ ਜਾਂਦੇ ਨੇ ਲੋਕ
ਇਸ ਪੂਰੀ ਪ੍ਰਕਿਰਿਆ ‘ਚ ਸ਼ਾਸਨ
ਆਪਣੀ ਚੂੰ-ਚੂੰ ਕਰਦੀ ਕੁਰਸੀ ਨੂੰ
ਠੋਕ-ਠਾਕ ਕੇ ਦੁਬਾਰਾ:ਠੀਕ
ਕਰ ਲੈਂਦਾ ਹੈ  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements