‘ਰਾਜੀਵ ਗਾਂਧੀ ਕਲੋਨੀ ਉਜਾੜੇ ਵਿਰੋਧੀ ਸੰਘਰਸ਼ ਕਮੇਟੀ’ ਦੇ ਸੱਦੇ ‘ਤੇ ‘ਚੇਤਾਵਨੀ ਰੈਲੀ’ ਹੋਈ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 9 ਜੁਲਾਈ ਨੂੰ ਰਾਜੀਵ ਗਾਂਧੀ ਕਲੋਨੀ ਉਜਾੜੇ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਉਜਾੜੇ ਦੀਆਂ ਸਰਕਾਰੀ ਕੋਸ਼ਿਸ਼ਾਂ ਖਿਲਾਫ਼ ‘ਚੇਤਾਵਨੀ ਰੈਲੀ’ ਕੀਤੀ ਗਈ ਹੈ। ਰੈਲੀ ਰਾਹੀਂ ਇਸ ਕਲੋਨੀ ਦੇ ਵਾਸੀ ਮਜ਼ਦੂਰਾਂ-ਕਿਰਤੀਆਂ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਜਬਰਦਸਤੀ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਖਿਲਾਫ਼ ਸਖਤ ਸੰਘਰਸ਼ ਲੜਨਗੇ।

ਬੁਲਾਰਿਆਂ ਨੇ ਕਿਹਾ ਕਿ ਵੱਡੇ ਧਨਾਢਾਂ ਵੱਲੋਂ ਸਰਕਾਰੀ ਜਾਇਦਾਦਾਂ ‘ਤੇ ਕੀਤੇ ਕਬਜ਼ਿਆਂ ਖਿਲਾਫ਼ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਪਰ ਗਰੀਬਾਂ ਨੂੰ ਉਜਾੜਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਇਸ ਤੋਂ ਸਰਕਾਰੀ ਪ੍ਰਬੰਧ ਦਾ ਸਰਮਾਏਦਾਰੀ ਪੱਖੀ ਅਤੇ ਲੋਕਦੋਖੀ ਰਵੱਈਆ ਸਪੱਸ਼ਟ ਹੁੰਦਾ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਰਵੱਈਆ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕ ਆਪਣੀ ਜ਼ਿੰਦਗੀ ਭਰ ਦੀ ਖੂਨ-ਪਸੀਨੇ ਦੀ ਕਮਾਈ ਨਾਲ਼ ਬਣਾਏ ਘਰ ਨਾਜਾਇਜ਼ ਤੌਰ ‘ਤੇ ਤੋੜੇ ਜਾਣ ਖਿਲਾਫ਼ ਸਖਤ ਤੋਂ ਸਖਤ ਸੰਘਰਸ਼ ਲੜਨਗੇ।

ਚੇਤਾਵਨੀ ਰੈਲੀ ਨੂੰ ‘ਰਾਜੀਵ ਗਾਂਧੀ ਕਲੋਨੀ ਉਜਾੜੇ ਵਿਰੋਧੀ ਸੰਘਰਸ਼ ਕਮੇਟੀ’ ਵੱਲੋਂ ਰਾਜਵਿੰਦਰ, ਲਖਵਿੰਦਰ, ਤੇਜਪਾਲ, ਵਿਜੇਂਦਰ ਕੁਮਾਰ, ਵਿਸ਼ਵਨਾਥ (ਬਾਬਾ), ਗੋਪਾਲ, ਹਰੀਨਾਥ, ਨਾਰਾਇਣ ਦਾਸ ਆਦਿ ਨੇ ਸੰਬੋਧਿਤ ਕੀਤਾ।

– ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ