ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਪਰਸ਼ੂਰਾਮ ਦੀ ਚੇਅਰ ਸਥਾਪਤ ਕਰਨ ਦਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 26 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨਵਰਸਿਟੀ ਵਿੱਚ ਹਿੰਦੂ ਧਰਮ ਦੇ ਮਿਥਹਾਸਕ ਪਾਤਰ ਭਗਵਾਨ ਪਰਸ਼ੂਰਾਮ ਦੀ ਚੇਅਰ ਸਥਾਪਤ ਕੀਤੀ ਗਈ, ਜਿਸਦੀ ਸਥਾਪਨਾ ਲਈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ ‘ਤੇ ਪਹੁੰਚੇ। ਜਿਕਰਯੋਗ ਹੈ ਕਿ ਇਸ ਨਾਲ ਹੁਣ ਯੂਨੀਵਰਸਿਟੀ ਮਿਥਿਹਾਸਕ ਤੇ ਗੈਰ-ਵਿਗਿਆਨਕ ਖੋਜਾਂ ਨੂੰ ਹੱਲਾਸ਼ੇਰੀ ਦੇਵੇਗੀ। ਪਰਸ਼ੂਰਾਮ ਦੇ ਨਾਮ ‘ਤੇ ਧਾਰਮਿਕ ਸਮਾਗਮਾਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਥਾਂ ਦਿੱਤੀ ਜਾਵੇਗੀ। ਇਸ ਮੌਕੇ ‘ਡੈਮੋਕ੍ਰੈਟਿਕ ਸਟੂਡੈਂਟ ਆਰਗਨਾਈਜੇਸ਼ਨ’ ਅਤੇ ‘ਪੰਜਾਬ ਸਟੂਡੈਂਸਟ ਯੂਨੀਅਨ (ਲਲਕਾਰ)’ ਨੇ ਯੂਨੀਵਰਸਿਟੀ ਦੇ ਇਸ ਭਗਵੇਂਕਰਨ ਦੇ ਕਦਮ ਦੀ ਸਖਤ ਨਿਖੇਧੀ ਕੀਤੀ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਅਰਥੀ ਫੂਕ ਕੇ ਇਸ ਖਿਲਾਫ ਇੱਕ ਰੋਸ ਮੁਜਾਹਰਾ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਉਕਤ ਵਿਦਿਆਰਥੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਦੇ ਭਗਵੇਂਕਰਨ ਦੇ ਯਤਨਾਂ ਵਿੱਚ ਜੋ ਤੇਜੀ ਆਈ ਹੈ, ਯੂਨੀਵਰਸਿਟੀ ਦਾ ਇਹ ਕਦਮ ਉਸੇ ਦਾ ਹੀ ਹਿੱਸਾ ਹੈ। ਸਰਕਾਰ ਦੀਆਂ ਸਿੱਖਿਆ ਤੇ ਇਤਿਹਾਸ ਦੀਆਂ ਸੰਸਥਾਵਾਂ ਉੱਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਵਿਦਵਾਨ ਸਥਾਪਤ ਹੋ ਚੁੱਕੇ ਹਨ ਤੇ ਸਿਲੇਬਸਾਂ ਤੇ ਇਤਿਹਾਸ ਨੂੰ ਸੋਧ ਕੇ ਭਗਵੀਂ ਸਿਆਹੀ ਨਾਲ ਲਿਖਿਆ ਜਾ ਰਿਹਾ ਹੈ। ਝੂਠੀ ਪੁਰਾਤਨ ਹਿੰਦੂ ਵਿਰਾਸਤ, ਅੰਨ੍ਹੇ ਕੌਮਵਾਦ ਤੇ ਇਸਲਾਮ ਵਿਰੋਧੀ ਨਫਰਤ ਫੈਲਾਉਂਦੇ ਝੂਠਾਂ ਤੇ ਹਿੰਦੂ ਮਿੱਥਿਹਾਸਕ ਗਾਥਾਵਾਂ ਆਦਿ ਨੂੰ ਸਿਲੇਬਸਾਂ ਵਿੱਚ ਲਿਆਂਦਾ ਜਾ ਰਿਹਾ ਹੈ। ਪੁਰਾਤਨ ਵੈਦਿਕ ਭਾਰਤ ਵਿੱਚ ਹਵਾਈ ਜਹਾਜ ਜਿਹੀਆਂ “ਵਿਗਿਆਨਕ ਖੋਜਾਂ“ ਤੇ ਮੱਧਕਾਲ ਵਿੱਚ ਮੁਸਲਮਾਨ ਧਾੜਵੀਆਂ ਦੁਆਰਾ ਮਹਾਨ ਹਿੰਦੂ ਸੱਭਿਅਤਾ ਨੂੰ ਤਬਾਹ ਕਰਨ ਤੇ ਭਾਰਤ ਨੂੰ ਗੁਲਾਮ ਬਣਾਉਣ ਜਿਹੇ ਝੂਠੇ ਦਾਅਵੇ ਪਹਿਲਾਂ ਹੀ ਵੱਡੇ ਪੱਧਰ ‘ਤੇ ਪ੍ਰਚਾਰੇ ਜਾ ਰਹੇ ਹਨ। ਜੋਤਿਸ਼ ਜਿਹੀਆਂ ਗੈਰ-ਵਿਗਿਆਨ ਚੀਜਾਂ ਤੇ ਇਤਿਹਾਸ ਦੇ ਨਾਮ ‘ਤੇ ਅਨੇਕਾਂ ਭਗਵੇਂ ਝੂਠ ਪਹਿਲਾਂ ਹੀ ਸਿਲੇਸਬਾਂ ਵਿੱਚ ਸ਼ਾਮਲ ਹਨ। ਇਸ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਉਹਨਾਂ ਦੀ ਮਿਹਨਤ, ਸੰਘਰਸ਼ਾਂ ਤੇ ਕੁਰਬਾਨੀਆਂ ਦੀ ਸੱਚੀ ਵਿਰਾਸਤ ਨਾਲੋਂ ਤੋੜਿਆ ਜਾ ਰਿਹਾ ਹੈ ਉੱਥੇ ਉਹਨਾਂ ਨੂੰ ਅੰਨ੍ਹੇ ਕੌਮਵਾਦ, ਧਰਮ ਦੇ ਨਾਮ ‘ਤੇ ਆਪਸੀ ਭਰਾਮਾਰ ਜੰਗ ਲਈ ਵਿੱਚ ਝੋਕਿਆ ਜਾ ਰਿਹਾ ਹੈ। ਅਜਿਹੀ ਸਿੱਖਿਆ ਵਿਦਿਆਰਥੀਆਂ ਦੇ ਦਿਮਾਗਾਂ ਨੂੰ ਖੁੰਢਿਆਂ ਕਰਕੇ ਉਹਨਾਂ ਨੂੰ ਆਲੇ-ਦੁਆਲੇ ਦੇ ਦੀ ਸਹੀ ਸਮਝ ਬਣਾਉਣ ਤੇ ਬਿਹਤਰ ਸਮਾਜ ਸਿਰਜਣ ਦੇ ਰਾਹ ਪੈਣ ਤੋਂ ਰੋਕੇਗੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਸਿੱਖਿਆ ਦੇ ਭਗਵੇਂਕਰਨ ਅਤੇ ਵਿਦਿਆਰਥੀਆਂ ਦੀ ਜੁਝਾਰੂ ਚੇਤਨਾ ਨੂੰ ਖੁੰਢਿਆਂ ਕਰਨ ਦੇ ਇਹਨਾਂ ਯਤਨਾਂ ਵਿੱਚ ਲੱਗੀ ਹੋਈ ਹੈ। ਸਿੱਖਿਆ ਦੇ ਵਪਾਰੀਕਰਨ ਦੇ ਇਸ ਦੌਰ ਵਿੱਚ ਯੂਨੀਵਰਸਿਟੀ ਵੱਲੋਂ ਫੀਸਾਂ, ਫੰਡਾਂ ਆਦਿ ਵਿੱਚ ਵਾਧੇ ਦੇ ਰੂਪ ਵਿੱਚ ਵਿਦਿਆਰਥੀਆਂ ਉੱਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਇਸ ਕਾਰਨ ਵਿਦਿਆਰਥੀਆਂ ਵਿੱਚ ਪੈਦਾ ਹੋਏ ਰੋਸ ਨੂੰ ਦਬਾਉਣ ਲਈ ਇੱਕ ਪਾਸੇ ਵਿਦਿਆਰਥੀਆਂ ਦੀ ਜਮਹੂਰੀ ਸਪੇਸ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਵਿਦਿਆਰਥੀਆਂ ਉੱਤੇ ਨਵੇਂ-ਨਵੇਂ ਨਿਯਮ ਤੇ ਪਬੰਦੀਆਂ ਲਾਈਆਂ ਜਾ ਰਹੀਆਂ ਹਨ। ਲੋੜ ਪੈਣ ਦੇ ਪੁਲਿਸ ਜਬਰ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਜਿਸਦੀ ਗਵਾਹੀ ਪਿਛਲੇ ਸਾਲ ਨਵੰਬਰ ਮਹੀਨੇ ਹੋਇਆ ਲਾਠੀਚਾਰਜ ਭਰਦਾ ਹੈ। ਦੂਜੇ ਪਾਸੇ ਸਿੱਖਿਆ ਦੇ ਬੇਲੋੜੇ ਬੋਝ, ਭਗਵੀਂ, ਗੈਰ-ਵਿਗਿਆਨਕ ਤੇ ਉੱਨਤ ਕਦਰਾਂ ਕੀਤਮਾਂ ਵਿਹੂਣੀ ਸਿੱਖਿਆ ਦੇ ਕੇ ਵਿਦਿਆਰਥੀਆਂ ਦੀ ਚੇਤਨਾ ਨੂੰ ਢਾਹ ਲਾਈ ਜਾ ਰਹੀ ਹੈ ਤੇ ਵਿਦਿਆਰਥੀਆਂ ਦਾ ਗੈਰ-ਸਿਆਸੀਕਰਨ ਕੀਤਾ ਜਾ ਰਿਹਾ ਹੈ।

ਬੁਲਾਰਿਆਂ ਨੇ ਕਿਹਾ ਕਿ ਇਸ ਲਈ ਅਜਿਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨਾ ਸਭ ਅਗਾਂਹਵਧੂ, ਵਿਗਿਆਨਕ ਤੇ ਇਨਸਾਫਪਸੰਦ ਵਿਦਿਆਰਥੀਆਂ ਤੇ ਨਾਗਰਿਕਾਂ ਦਾ ਫਰਜ ਬਣਦਾ ਹੈ। ਯੂਨੀਵਰਸਿਟੀ ਪ੍ਰਸ਼ਾਸ਼ਨ ਖੁਦ ਆਪਣੇ ਇਹਨਾਂ ਫਿਰਕੂ ਕਦਮਾਂ ਦੀ ਸੱਚਾਈ ਤੋਂ ਵਾਕਫ ਹੈ ਤੇ ਇਸ ਖਿਲਾਫ ਵਿਦਿਆਰਥੀਆਂ ਦੇ ਰੋਹ ਤੋਂ ਡਰਦਾ ਹੈ, ਇਸੇ ਲਈ ਇਸ ਕੰਮ ਨੂੰ ਚੁੱਪ-ਚੁਪੀਤੇ ਐਤਵਾਰ ਨੂੰ ਅਤੇ ਨਵਾਂ ਵਿੱਦਿਅਕ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਗੈਰ-ਮੌਜੂਦਗੀ ਵਿੱਚ ਨੇਪਰ੍ਹੇ ਚਾੜ ਰਹੀ ਹੈ। ਮੁੱਖ ਮੰਤਰੀ ਵੱਲੋਂ ਇਸਦੀ ਸਥਾਪਨਾ ਕਰਨ ਦਾ ਮਤਲਬ ਸਾਫ ਹੈ ਕਿ ਸਰਕਾਰ ਖੁਦ ਅਜਿਹਾ ਕਰਨਾ ਚਾਹੁੰਦੀ ਹੈ ਤੇ ਇਹਨਾਂ ਕਦਮਾਂ ਨੂੰ ਸ਼ਹਿ ਦੇ ਰਹੀ ਹੈ। ਇਸ ਲਈ ਇਹਨਾਂ ਫਿਰਕੂ ਕਦਮਾਂ ਨੂੰ ਰੋਕਣ ਲਈ ਸਗੋਂ ਜੁਝਾਰੂ ਤੇ ਬਹਾਦਰ ਵਿਦਿਆਰਥੀਆਂ ਨੂੰ ਅੱਗੇ ਆਉਣਾ ਪਵੇਗਾ। ਅਜਿਹੇ ਕਦਮਾਂ ਵਿਰੁੱਧ ਡਟਣਾ ਅੱਜ ਵਿਗਿਆਨ, ਸੱਚਾਈ ਤੇ ਇਨਸਾਫ ਵਿੱਚ ਸਾਡੇ ਨਿਸ਼ਚੇ ਦਾ ਸਵਾਲ ਹੈ। ਭਵਿੱਖ ਵਿੱਚ ਹਾਕਮਾਂ ਦੀਆਂ ਇਹ ਕੋਸ਼ਿਸ਼ਾਂ ਹੋਰ ਤੇਜ ਹੋਣੀਆਂ ਹਨ। ਭਗਵੇਂਕਰਨ ਦੀ ਇਸ ਲਹਿਰ ਖਿਲਾਫ ਸਾਡਾ ਸੰਘਰਸ਼ ਯੂਨੀਵਰਸਿਟੀ ਦੇ ਮੌਜੂਦਾ ਕਾਰੇ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਸਮੁੱਚੀ ਸਿੱਖਿਆ ਦੇ ਭਗਵੇਂਕਰਨ ਵਿਰੁੱਧ ਸੰਘਰਸ਼ ਲਈ ਵਿਦਿਆਰਥੀਆਂ, ਨੌਜਵਾਨਾਂ ਤੇ ਅਗਾਂਹਵਧੂ, ਇਨਸਾਫ ਪਸੰਦ ਨਾਗਰਿਕਾਂ ਨੂੰ ਜਥੇਬੰਦ ਕਰ ਦੀ ਲੋੜ ਹੈ। ਦੋਵੇਂ ਜਥੇਬੰਦੀਆਂ ਇਸ ਦਿਸ਼ਾ ਵਿੱਚ ਲਗਾਤਾਰ ਕਾਰਵਾਈਆਂ ਕਰਦੀਆਂ ਰਹਿਣਗੀਆਂ।

ਇਸ ਮੌਕੇ ‘ਡੈਮੋਕ੍ਰੈਟਿਕ ਸਟੂਡੈਂਸ ਯੂਨੀਅਨ’ ਦੇ ਅਮਰਜੀਤ, ਸਤਵੰਤ ਅਤੇ ‘ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)’ ਵੱਲੋਂ ਜਸਮੀਤ ਸਮੇਤ ਕਈ ਵਿਦਿਆਰਥੀਆਂ ਨੇ ਆਪਣੇ ਵਿਚਾਰ ਰੱਖੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s