ਪ੍ਰੋ. ਮੇਘਰਾਜ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਵਿਛੜੇ ਸਾਥੀ ਪ੍ਰੋ. ਮੇਘਰਾਜ ਦੀ ਯਾਦ ਵਿੱਚ 16 ਅਕਤੂਬਰ ਨੂੰ ਸ਼ਰਧਾਂਜਲੀ ਕਮੇਟੀ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਇਨਕਲਾਬੀ-ਜਮਹੂਰੀ ਜੱਥੇਬੰਦੀਆਂ, ਪ੍ਰੋ. ਮੇਘਰਾਜ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰ ਸਨੇਹੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸਾਥੀ ਦੀ ਯਾਦ ਵਿੱਚ ਦੋ ਮਿੰਟ ਦੇ ਮੌਨ ਅਤੇ ਇਨਕਲਾਬੀ ਨਾਅਰਿਆਂ ਨਾਲ਼ ਹੋਈ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ. ਮੇਘਰਾਜ ਸਾਰੀ ਉਮਰ ਦੱਬੇ-ਕੁਚਲੇ ਕਿਰਤੀ ਲੋਕਾਂ ਨਾਲ਼ ਖੜੇ ਰਹੇ, ਇਨਕਲਾਬੀ-ਜਮਹੂਰੀ ਲਹਿਰ ਦੀ ਸੇਵਾ ਕਰਦੇ ਰਹੇ, ਮਾਰਕਸਵਾਦ ਨੂੰ ਪ੍ਰਣਾਏ ਰਹੇ, ਇੱਕ ਚੰਗੇ ਵਿਅਕਤੀ ਦੇ ਤੌਰ ‘ਤੇ ਵਿਚਰਦੇ ਰਹੇ। ਮਾਰਕਸਵਾਦ-ਲੈਨਿਨਵਾਦ-ਮਾਓਵਾਦ ਵੱਲ ਪ੍ਰਤੀਬੱਧਤਾ ਕਾਇਮ ਰੱਖਦੇ ਹੋਏ ਇੱਕ ਚੰਗੇ, ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਲਈ ਤਨਦੇਹੀ ਨਾਲ਼ ਜੂਝਣਾ ਹੀ ਪ੍ਰੋ. ਮੇਘਰਾਜ ਨੂੰ ਇੱਕ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਪ੍ਰੋ. ਮੇਘਰਾਜ ਸਭਨਾਂ ਇਨਕਲਾਬੀ-ਜਮਹੂਰੀ ਤਾਕਤਾਂ ਦੀ ਆਪਸੀ ਏਕਤਾ/ਤਾਲਮੇਲ ‘ਤੇ ਹਮੇਸ਼ਾਂ ਜੋਰ ਦਿੰਦੇ ਰਹੇ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਫਾਸੀਵਾਦੀ ਉਭਾਰ ਦੇ ਸਮੇਂ ਵਿੱਚ ਸਭਨਾਂ ਇਨਕਲਾਬੀ-ਜਮਹੂਰੀ ਤਾਕਤਾਂ ਦੀ ਏਕਤਾ ਦੀ ਫੌਰੀ ਲੋੜ ਹੈ।

ਸ਼ਰਧਾਂਜਲੀ ਸਮਾਗਮ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀ.ਐਨ. ਸਾਂਈਬਾਬਾ, ਕਾ. ਲਖਵਿੰਦਰ (ਅਦਾਰਾ ‘ਲਲਕਾਰ’), ਡਾ. ਦਰਸ਼ਨ ਪਾਲ (ਬੀ.ਕੇ.ਯੂ. ਡਕੌਂਦਾ), ਕਾ. ਜਸਪਾਲ ਜੱਸੀ (ਸੰਪਾਦਕ, ‘ਸੁਰਖ਼ ਲੀਹ’), ਕਾ. ਰਮੇਸ਼ ਮਲਹੋਤਰਾ (ਲੋਕ ਸੰਗਰਾਮ ਮੰਚ), ਕਾ. ਬਲਵੰਤ ਮਖੂ (ਲੋਕ ਸੰਗਰਾਮ ਮੰਚ (ਆਰ.ਡੀ.ਐਫ.)), ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਆਗੂ ਕਾ. ਸੁਰਜੀਤ ਫੂਲ, ਕਾ. ਅਜਮੇਰ (ਸੀ.ਪੀ.ਆਈ. (ਐਮ.ਐਲ.)-ਐਨ.ਡੀ.), ਕਾ. ਮੁਖਤਿਆਰ ਪੂਹਲਾ (ਅਦਾਰਾ ‘ਲਾਲ ਪਰਚਮ’), ਗੁਰਮੇਲ ਭੁਟਾਲ (ਸੁਰਖ ਰੇਖਾ), ਸੁਖਦਰਸ਼ਨ ਨੱਤ (ਸੀ.ਪੀ.ਆਈ. (ਐਮ.ਐਲ.)-ਲਿਬਰੇਸ਼ਨ), ਹਰਭਗਵਾਨ ਭੀਖੀ, ਮੇਘਰਾਜ ਮਿੱਤਰ, ਜਸਦੇਵ ਲਲਤੋਂ, ਪ੍ਰਮੋਦ ਕੁਮਾਰ ਆਦਿ ਨੇ ਸੰਬੋਧਨ ਕੀਤਾ।  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ