ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵਲੋਂ “ਆਰਜ਼ੀ ਇਲਾਕਾ ਹੰਬੜਾਂ-ਭੂੰਦੜੀ ਕਮੇਟੀ” ਦੀ ਚੋਣ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਿਤੀ 9 ਸਤੰਬਰ, ਸ਼ਹੀਦ ਕਰਤਾਰ ਸਿੰਘ ਸਰਾਭਾ ਪਬਲਿਕ ਲਇਬ੍ਰੇਰੀ ਭੂੰਦੜੀ ਵਿਖੇ ਇਲਾਕੇ ਦੇ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਕਾਰਕੁੰਨਾਂ ਵੱਲੋਂ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਉੱਪਰ ਚਰਚਾ ਹੋਈ। ਮੀਟਿੰਗ ਵਿੱਚ “ਆਰਜ਼ੀ ਇਲਾਕਾ ਹੰਬੜਾਂ-ਭੂੰਦੜੀ ਕਮੇਟੀ” ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਇਲਾਕੇ ਦੇ ਕਨਵੀਨਰ ਸੁਖਵਿੰਦਰ ਸਿੰਘ ਹੰਬੜਾਂ ਅਤੇ ਕੋ-ਕਨਵੀਨਰ ਸੁਖਦੇਵ ਸਿੰਘ ਭੂੰਦੜੀ ਨੂੰ ਚੁਣਿਆ ਗਿਆ। ਕਮੇਟੀ ਮੈਂਬਰ ਛਿੰਦਰਪਾਲ, ਜਸਵੀਰ, ਮੇਜਰ ਸਿੰਘ ਅਤੇ ਚਿਮਨ ਭੂੰਦੜੀ, ਕਰਮ ਸਿੰਘ ਅਤੇ ਪਲਵਿੰਦਰ ਸਿੰਘ ਭੁਮਾਲ, ਸੁਰਿੰਦਰ ਸਿੰਘ ਹੰਬੜਾਂ, ਦਰਸ਼ਨ ਸਿੰਘ ਅਤੇ ਗੋਪਾਲ ਸਿੰਘ ਰਾਮਪੁਰਾ ਅਤੇ ਮਹਿੰਦਰ ਸਿੰਘ ਖੁਦਾਈ ਚੱਕ ਚੁਣੇ ਗਏ। ਪਿੰਡਾਂ ਅੰਦਰ ਇਕਾਈਆਂ ਬਨਾਉਣ ਦਾ ਮਤਾ ਪਾਇਆ ਗਿਆ। ਇੱਕ ਮਤੇ ਰਾਹੀਂ ਗੌਰੀ ਲੰਕੇਸ਼ (ਪੱਤਰਕਾਰ, ਲੇਖ਼ਕ, ਸਮਾਜਕ ਕਾਰਕੁੰਨ) ਦੇ ਸੰਘਵਾਦੀ ਫਸਿਸਟਾਂ ਵੱਲੋਂ ਕੀਤੇ ਕਤਲ ਦੀ ਨਿਖੇਧੀ ਕੀਤੀ ਗਈ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 16, 1 ਤੋਂ 15 ਅਕਤੂਬਰ 2017 ਵਿੱਚ ਪ੍ਰਕਾਸ਼ਿਤ