ਪਾਠਕ ਮੰਚ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਪਾਦਕ ਜੀ,

ਮੈਨੂੰ ਲਲਕਾਰ ਪਹਿਲੀ ਵਾਰ ਚੰਡੀਗੜ੍ਹ ਦੇ ਬੱਸ ਸਟੈਂਡ ਵਿੱਚ ਲਲਕਾਰ ਦੇ ਪ੍ਰਚਾਰਕਾਂ ਵੱਲੋਂ ਪ੍ਰਾਪਤ ਹੋਇਆ। ਇਹ ਚਲੰਤ ਮਸਲਿਆਂ ਬਾਰੇ ਡੂੰਘੀ ਜਾਣਕਾਰੀ ਨਾਲ ਲੈਸ ਸੀ। ਦੂਜੇ ਅਖ਼ਬਾਰ ਸਮਾਜ ਰੂਪੀ ਰੁੱਖ ‘ਤੇ ਉੱਗ ਆਈਆਂ ਜ਼ਹਿਰੀਲੀਆਂ ਟਹਿਣੀਆਂ ਦੀ ਗੱਲ ਕਰਦੇ ਹਨ ਪਰ ਇਸ ਵਿੱਚ ਉਹਨਾਂ ਜ੍ਰੜ੍ਹਾਂ ਨੂੰ ਫੜਿਆ ਗਿਆ। ਇਹ ਚਲੰਤ ਰਾਜਨੀਤਿਕ ਮਸਲਿਆਂ ਬਾਰੇ ਵਿਗਿਆਨਕ ਸਮਝ ਨਾਲ ਭਰਪੂਰ ਹੁੰਦਾ ਹੈ। ਇੱਕ ਗੱਲ ਸਮਝ ਆਈ ਕਿ ਬਿਨਾਂ ਸਮਾਜ ਵਿਗਿਆਨ ਸਮਝੇ ਹਰੇਕ ਤਰ੍ਹਾਂ ਦੀ ਸਮਾਜ ਸੇਵਾ ਕੰਧਾਂ ‘ਚ ਟੱਕਰਾਂ ਹੀ ਹੈ। ਪਹਿਲੋਂ ਪਹਿਲਾਂ ਇਸਦੀ ਭਾਸ਼ਾ ਔਖੀ ਲੱਗੀ ਪਰ ਲਗਾਤਾਰ ਕੁਝ ਅੰਕ ਪੜਣ ਨਾਲ਼ ਇਸਨੇ ਮੈਨੰ ਆਪਣੇ ਪੱਧਰ ਤੱਕ ਚੁੱਕ ਦਿੱਤਾ। ਸਾਹਿਤ ਦੇ ਪੱਖੋਂ ਤਾਂ ਇਹ ਦੂਜੇ ਅਖ਼ਬਾਰਾਂ ਨਾਲ਼ੋਂ ਮੀਲਾਂ ਅੱਗੇ ਹੈ। ਕੁੱਝ ਪਰੂਫ਼ ਰੀਡਿੰਗ ਦੀਆਂ ਗਲ਼ਤੀਆਂ ਨੂੰ ਛੱਡ ਕੇ ਬਾਕੀ ਸਭ ਕੁਝ ਵਧੀਆ ਲੱਗਿਆ। ਇਸ ਵਿੱਚ ਸ਼ਾਮਲ ਬ੍ਰੈਖਤ ਦੀਆਂ ਕਵਿਤਾਵਾਂ ਨੇ ਕਾਫ਼ੀ ਪ੍ਰਭਾਵਿਤ ਕੀਤਾ।  

-ਇੱਕ ਪਾਠਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements