ਪਾਠਕ ਮੰੰਚ

pathka de khat

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਥੀ ਲਖਵਿੰਦਰ ਜੀ,

ਆਪ ਜੀ ਦੀ ਸੰਪਾਦਕੀ ਅਧੀਨ ਕੱਢਿਆ ਜਾ ਰਿਹਾ ‘ਲਲਕਾਰ’ ਮੈਗਜ਼ੀਨ, ਜਿਸਦਾ ਮੈਂ ਨਿਰੰਤਰ ਪਾਠਕ ਹਾਂ, ਬਹੁਤ ਹੀ ਚੰਗਾ ਹੈ। ਉਂਝ ਤਾਂ ਇਸਦੇ ਸਾਰੇ ਹੀ ਅੰਕ ਸ਼ਾਨਦਾਰ ਹੁੰਦੇ ਹਨ, ਪਰ ਇਸ ਵਾਰ ਜੂਨ 2015 ਅੰਕ ਬਹੁਤ ਹੀ ਵਧੀਆ ਸੀ। ਅਰਨੈਸਟੋ ਚੀ ਗਵੇਰਾ ਦੀ ਫੋਟੋ ਵਾਲ਼ਾ ਪਹਿਲਾ ਕਵਰ ਪੰਨਾਂ ਦਿਲਖਿੱਚਵਾਂ ਸੀ। ਅੰਦਰਲਾ ਪੰਨਾ ਕਲਾਰਾ ਜੈਟਕਿਨ ਅਤੇ ਅੰਤ ਵਾਲ਼ਾ ਪੰਨਾ ਸੰਘਰਸ਼ੀ ਸਰਗਰਮੀਆਂ ਦਿਖਾਉਣ ਵਾਲ਼ਾ ਸੀ। ਸਭ ਤੋਂ ਪਹਿਲਾਂ ਸੰਪਾਦਕੀ ਮੰਡਲ ਵੱਲੋਂ ਲਿਖਿਆ ਲੇਖ ਆਮ ਆਦਮੀ ਪਾਰਟੀ ਦੀ ਅਸਲੀਅਤ ਬਿਆਨ ਕਰਦਾ ਹੈ ਜਿਸਨੂੰ ਪੜ੍ਹ ਕੇ ਕਾਫੀ ਗਿਆਨ ਮਿਲ਼ਿਆ। ਸਮਾਜਕ ਮਸਲੇ ਵਿੱਚ ਅਰੁਣਾ ਸ਼ਾਨਬਾਗ ਦੀ ਮੌਤ ਔਰਤਾਂ ਉੱਤੇ ਹੋ ਰਹੇ ਜੁਲਮਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਲਖਵਿੰਦਰ ਦਾ ਲੇਖ ‘ਮੋਗਾ ਔਰਬਿਟ ਬੱਸ ਕਾਂਡ’ ਵੀ ਸਿਆਸੀ ਗੁੰਡਾਗਰਦੀ ਦਾ ਪਾਜ ਉਘੇੜਦਾ ਹੋਇਆ ਬਹੁਤ ਕੁੱਝ ਕਹਿ ਗਿਆ ਹੈ। ਡਾ. ਅੰਮ੍ਰਿਤ ਦੇ ਲੇਖ ਨੂੰ ਪੜ ਕੇ ਬਹੁਤ ਹੀ ਅਨੰਦ ਆਇਆ, ਜਿਸ ਤਰ੍ਹਾਂ ਉਹਨਾਂ ਨੇ ਗੁਰਚਰਨ ਨੂਰਪੁਰ ਨੂੰ ਫਿੱਟ ਲਾਹਣਤਾਂ ਪਾਈਆਂ ਹਨ, ਇਸ ਤੋਂ ਲੱਗਦਾ ਹੈ ਕਿ ਸਾਡੇ ਬੁੱਧੀਜੀਵੀ ਪੜ੍ਹਦੇ ਘੱਟ ਹਨ ਤੇ ਗੱਲਾਂ ਜ਼ਿਆਦਾ ਕਰਦੇ ਹਨ। ਸਾਥੀ ਲਖਵਿੰਦਰ ਜੀ, ਤਜਿੰਦਰ ਦਾ ਲੇਖ ਸਮਾਜਵਾਦੀ ਦੇਸ਼ਾਂ ਵਿੱਚ ਨਸ਼ਾਖੋਰੀ ਦਾ ਖਾਤਮਾ ਬਹੁਤ ਜ਼ਿਆਦਾ ਗਿਆਨ ਦੇਣ ਵਾਲ਼ਾ ਸੀ, ਆਸ ਕਰਦਾ ਹਾਂ ਕਿ ਆਪ ਜੀ ਅਗਲੇ ਅੰਕ ਵਿੱਚ ਵੇਸ਼ਵਾਗਮਨੀ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਵੀ ਲੇਖ ਪ੍ਰਕਾਸ਼ਿਤ ਕਰੋਗੇ। ਯੂ.ਕੇ. ਚੋਣਾਂ ਵਾਲ਼ਾ ਲੇਖ ਅਤੇ ਟਿੱਪਣੀਆਂ ਵੀ ਕਾਫੀ ਵਧੀਆ ਰਹੀਆਂ ਹਨ। ‘ਜਾਦੂਮਈ ਜਿੰਦਗੀ, ਜਾਦੂਮਈ ਮੌਤ’ ਚੀ ਗਵੇਰਾ ਦੇ ਜੀਵਨ ਨਾਲ਼ ਸਬੰਧਤ ਲੇਖ ਹੋਣ ਕਰਕੇ ਖਿੱਚ ਦਾ ਕੇਂਦਰ ਸੀ। ਕੁਲਦੀਪ ਦਾ ਲੜੀਵਾਰ ਚੱਲ ਰਿਹਾ ਲੇਖ ‘ਮੇਰੀ ਜੀਵਨ ਯਾਤਰਾ’ ਗਿਆਨ ਵਧਾਊ ਹੈ, ਰਾਹੁਲ ਸੰਕਰਤਾਇਨ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ, ਪਰ ਇਹ ਲੇਖ ਪੜ੍ਹਕੇ ਰਾਹੁਲ ਜੀ ਦੀਆਂ ਲਿਖੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਮਨ ਕਰ ਰਿਹਾ ਹੈ। ਫਲਸਫਾ ਵਾਲ਼ਾ ਕਾਲਮ ਵੀ ਚੰਗਾ ਰਿਹਾ। ਬਾਲ ਮਨੋਵਿਗਿਆਨ ਵਾਲ਼ਾ ਕਾਲਮ ਜੇਕਰ ਹਰ ਵਾਰ ਛਾਪ ਦਿਆ ਕਰੋ ਤਾਂ ਬਹੁਤ ਹੀ ਚੰਗਾ ਹੈ, ਕਿਉਂਕਿ ਮੈਂ ਖੁਦ ਇੱਕ ਅਧਿਆਪਕ ਹਾਂ, ਬੱਚਿਆਂ ਲਈ ਜਾਣਕਾਰੀ ਪੜ੍ਹਨਾ ਚੰਗਾ ਲਗਦਾ ਹੈ। ਇਸ ਵਾਰ ਸੰਗੀਤ ਦਾ ਬੱਚੇ ‘ਤੇ ਪ੍ਰਭਾਵ ਲੇਖ ਕਾਬਿਲੇ ਤਾਰੀਫ ਸੀ। ਆਸ ਹੈ ਕਿ ਆਪ ਜੀ ਹੋਰ ਵੀ ਲੇਖ ਪ੍ਰਕਾਸ਼ਿਤ ਕਰਦੇ ਰਹੋਗੇ। ਇਸ ਵਾਰ ਮੈਗਜੀਨ ਵਿੱਚ ਕਹਾਣੀ ਦੀ ਘਾਟ ਰੜਕੀ, ਪਰ ਇਹ ਘਾਟ ਬਰਤੋਲਤ ਬ੍ਰੈਖਤ ਅਤੇ ਤਜਿੰਦਰ ਦੀਆਂ ਕਵਿਤਾਵਾਂ ਨੇ ਬਹੁਤ ਹੀ ਚੁਪਕੇ ਜਿਹੇ ਪੂਰੀ ਕਰ ਦਿੱਤੀ। ਸਾਹਿਤ ਪੜ੍ਹਨ ਵਾਲ਼ੇ ਕਾਫੀ ਸੰਤੁਸ਼ਟ ਹੋਏ ਹੋਣਗੇ ਇਹਨਾਂ ਕਵਿਤਾਵਾਂ ਦਾ ਰਸ ਮਾਣਕੇ। ਪੁਸਤਕ ਜਾਣ-ਪਛਾਣ ਵਿੱਚ ਅਹਿਮਦ ਅਬੂ ਬਕਸ ਦੇ ਨਾਵਲ ‘ਪੂਰਬ ਦੀਆਂ ਧੀਆਂ’ ਬਾਰੇ ਗੁਰਪ੍ਰੀਤ ਸਾਥੀ ਨੇ ਬਹੁਤ ਹੀ ਵਧੀਆ ਜਾਣ-ਪਛਾਣ ਕਰਵਾਈ। ਇਹ ਕਾਲਮ ਮੈਨੂੰ ਬਹੁਤ ਹੀ ਪਸੰਦ ਹੈ ਕਿਉਂਕਿ ਕਿਹੜੀ ਕਿਤਾਬ ਵਿੱਚ ਕੀ ਕੁੱਝ ਸਮੋਇਆ ਹੈ, ਜਦੋਂ ਪਤਾ ਲੱਗ ਜਾਵੇ ਤਾਂ ਪੜ੍ਹ ਕੇ ਬਹੁਤ ਹੀ ਅਨੰਦ ਆਉਂਦਾ ਹੈ। ਇਸ ਵਾਰ ਸ਼ਬਦਾਂ ਨੂੰ ਵਿਸਥਾਰ ਵਿੱਚ ਦੱਸਣ ਵਾਲ਼ਾ ਕਾਲਮ ਪ੍ਰਕਾਸ਼ਿਤ ਨਹੀਂ ਹੋਇਆ, ਉਸਦਾ ਵੀ ਮੈਂ ਨਿਰੰਤਰ ਪਾਠਕ ਹਾਂ ਕਿਉਂਕਿ ਕਈ ਸ਼ਬਦ ਇਸ ਵਿੱਚੋਂ ਸਹਿਜੇ ਹੀ ਸਮਝੇ ਜਾ ਸਕਦੇ ਹਨ। ਅੰਤ ਵਿੱਚ ਪਹਿਲੀ ਮਈ ਨੂੰ ਲੁਧਿਆਣੇ ਵਿਖੇ ਕੀਤੀ ਗਈ ਕਾਨਫਰੰਸ ਦਾ ਵੇਰਵਾ ਸੀ, ਜਿਸ ਵਿੱਚ ਮੈਂ ਵੀ ਸ਼ਾਮਲ ਹੋਇਆ ਸੀ, ਬਹੁਤ ਹੀ ਵਧੀਆ ਢੰਗ ਨਾਲ਼ ਸਰਗਰਮੀ ਨੂੰ ਬਿਆਨ ਕਰਦੀ ਹੈ।

ਧੰਨਵਾਦ

ਪਰਮਜੀਤ ਸਿੰਘ ਲੱਲ੍ਹੋਂ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s