ਪ੍ਰਤੀਕ ਦੀ ਸਿਆਸਤ ‘ਚ ਗਾਂ (ਇਤਿਹਾਸਕਾਰ ਡੀ.ਐਨ ਝਾਅ ਨਾਲ਼ ਇੱਕ ਮੁਲਾਕਾਤ)

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਡੀ.ਐੱਨ. ਝਾਅ ਨੇ ਤੱਥਾਂ ਤੇ ਵਿਗਿਆਨਕ ਦਲੀਲਾਂ ਦੇ ਅਧਾਰ ‘ਤੇ ਇਹ ਸਿੱਧ ਕੀਤਾ ਕਿ ਗਾਂ ਦਾ ਮਾਸ ਖਾਣਾ ਪੁਰਾਤਨ ਭਾਰਤ ਤੋਂ ਹੀ ਚਲਦਾ ਆ ਰਿਹਾ ਹੈ। ਬਸਤੀਵਾਦੀ ਦੌਰ ਵਿੱਚ ਹੀ ਇਸਨੂੰ ਕੱਟੜਪੰਥੀ ਤਾਕਤਾਂ ਵੱਲੋਂ ਫਿਰਕੂ ਸਿਆਸਤ ਦਾ ਹਥਿਆਰ ਬਣਾਇਆ ਗਿਆ ਜੋ ਹਾਲੇ ਤੱਕ ਜਾਰੀ ਹੈ। ਉਹਨਾਂ ਨੇ ਇਸ ਸਬੰਧੀ ਇੱਕ ਪੁਸਤਕ ‘ਗਾਂ ਦਾ ਮਿੱਥ’ ਵੀ ਲਿਖੀ ਹੈ। ਉਹਨਾਂ ਦੀ ਇਹ ਮੁਲਾਕਾਤ ਹਿੰਦੀ ਰਸਾਲੇ ‘ਸਮਾਂਤਰ’ ਵਿੱਚ ਛਪੀ ਸੀ, ‘ਲਲਕਾਰ’ ਦੇ ਪਾਠਕਾਂ ਲਈ ਅਸੀਂ ਇਸਦਾ ਪੰਜਾਬ ਤਰਜ਼ਮਾ ਛਾਪ ਰਹੇ ਹਾਂ। -ਸੰਪਾ:)

ਸਵਾਲ : ਮੌਜੂਦਾ ਸਮੇਂ ‘ਚ ਫਿਰਕਪ੍ਰਸਤ ਤਾਕਤਾਂ ਜਿਨ੍ਹਾਂ ਦੋ ਪ੍ਰਤੀਕਾਂ ਦੀ ਵਰਤੋਂ ਕਰ ਰਹੀ ਹੈ ਉਨ੍ਹਾਂ ‘ਚ ਗਾਂ ਪ੍ਰਮੁੱਖ ਹੈ। ਫਿਰਕਾਪ੍ਰਸਤ ਤਾਕਤਾਂ ਨੇ ਕਿਸ ਤਰ੍ਹਾਂ ਗਾਂ ਨੂੰ ਆਪਣਾ ਪ੍ਰਤੀਕ ਬਣਾਇਆ ਹੈ?

ਡੀ.ਐੱਨ.ਝਾਅ : ਗਾਂ ਨੂੰ ਕਾਫ਼ੀ ਪਹਿਲਾਂ ਤੋਂ, ਮੇਰੇ ਖ਼ਿਆਲ ਨਾਲ਼ ਉੱਨੀਵੀਂ ਸਦੀ ਦੇ ਅੱਧ ਤੋਂ ਹੀ ਫਿਰਕਾਪ੍ਰਸਤ ਤਾਕਤਾਂ ਨੇ ਆਪਣਾ ਪ੍ਰਤੀਕ ਬਣਾਇਆ ਹੋਇਆ ਹੈ। ਦਿਆਨੰਦ ਸਰਸਵਤੀ ਦੇ ਦੌਰ ‘ਚ ਇਹ ਹੋਇਆ। ਉਹਨਾਂ ਨੇ ਗਾਂ ਨੂੰ ਕਾਫੀ ਮਹੱਤਵ ਦਿੱਤਾ ਅਤੇ ਇਸ ਲਈ ਉੱਨੀਵੀਂ ਸਦੀ ਦੇ ਆਖਰ ਵਿੱਚ ਗਾਂ ਨੂੰ ਲੈ ਕੇ ਬਹੁਤ ਸਾਰੇ ਦੰਗੇ ਵੀ ਹੋਏ ਅਤੇ ਉਸ ਤੋਂ ਬਾਅਦ ਤਾਂ ਹੁੰਦੇ ਹੀ ਰਹੇ। ਪਰ ਮੱਧਕਾਲ ‘ਚ ਗਾਂ ਨੂੰ ਲੈ ਕੇ ਕੋਈ ਦੰਗਾ ਨਹੀਂ ਹੋਇਆ। ਭਾਵੇਂ ਉਸ ਵੇਲ਼ੇ ਵੀ ਗਾਂ ਦੀ ਮਹੱਤਤਾ ਕਾਫੀ ਸੀ ਪਰ ਉਹ ਇੱਕ ਖੇਤੀਬਾੜੀ ਆਰਥਿਕਤਾ ਦੀਆਂ ਜ਼ਰੂਰਤਾਂ ਦੇ ਕਾਰਨ ਸੀ।

ਇਤਿਹਾਸਕ ਪਿੱਠਭੂਮੀ ਤੋਂ ਸ਼ੁਰੂ ਕਰੀਏ ਤਾਂ ਭਾਰਤੀ ਸਮਾਜ ਵਿੱਚ ਜੀਵ-ਹੱਤਿਆ ਨੂੰ ਲੈ ਕੇ ਜਿਹੜੀ ਸਮਝ ਹੈ ਉਹ ਕਿਉਂ ਹੈ ਅਤੇ ਕਿੱਦਾਂ ਵਿਕਸਿਤ ਹੋਈ? ਜਿੱਦਾਂ ਤੁਸੀਂ ਆਪਣੀਆਂ ਕਿਤਾਬਾਂ ਵਿੱਚ ਵੀ ਲਿਖਿਆ ਹੈ, ਕਿ ਪਦਾਰਥਕ ਹਾਲਤਾਂ ਹੀ ਕਿਸੇ ਵੀ ਸਮਾਜ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਨਿਰਧਾਰਤ ਕਰਦੀਆਂ ਹਨ, ਤਾਂ ਜੀਵ-ਹਿੰਸਾ ਬਾਰੇ ਸਾਡੇ ਸਮਾਜ ‘ਚ ਰਾਏ ਕਿੱਦਾਂ ਬਦਲੀ?

ਸਾਡਾ ਸਮਾਜ ਬਹੁਤ ਜ਼ਿਆਦਾ ਵੰਨ-ਸੁਵੰਨਤਾ ਹੈ, ਇਸ ਲਈ ਜੇ ਅਸੀਂ ਇਹ ਸਮਝਦੇ ਹਾਂ ਕਿ ਇਹ ਰਾਇ ਬਦਲ ਗਈ ਤਾਂ ਵੀ ਸਾਰੇ ਦੇਸ਼ ‘ਚ ਤਾਂ ਨਹੀ ਬਦਲੀ। ਬਹੁਤ ਸਾਰੀਆਂ ਥਾਵਾਂ ਅਜੇ ਵੀ ਹਨ ਜਿੱਥੇ ਲੋਕ ਗਾਂ ਦਾ ਮਾਸ ਖਾਂਦੇ ਹਨ। ਇਸ ਲਈ ਇਹ ਕਹਿਣਾ ਕਿ ਪੂਰੇ ਦੇਸ਼ ਵਿੱਚ ਬਦਲ ਗਈ — ਇੱਦਾਂ ਹੋਇਆ ਨਹੀਂ। ਸਮੇਂ-ਸਮੇਂ ‘ਤੇ, ਕੁੱਝ-ਕੁੱਝ ਇੱਦਾਂ ਦੀਆਂ ਧਾਰਮਿਕ ਵਿਚਾਰਧਾਰਾਵਾਂ ਰਹੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ਼ ਜੀਵ-ਹੱਤਿਆ ਨੂੰ ਗਲਤ ਮੰਨਿਆ ਗਿਆ — ਜੈਨੀਆਂ ਨੇ ਮੰਨਿਆ, ਬੋਧੀਆਂ ਨੇ ਮੰਨਿਆ। ਵੈਦ ਧਰਮ ਤੋਂ ਬਾਅਦ ਉਪਨਿਸ਼ਦ ਅਦਿ ਵਿੱਚ ਇਸ ਦਾ ਜ਼ਿਕਰ ਹੈ ਕਿ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ — ਬਲੀ ਨਹੀਂ ਦੇਣੀ ਚਾਹੀਦੀ। ਇਹ ਗੱਲਾਂ ਉਦੋਂ ਸ਼ੁਰੂ ਹੁੰਦੀਆਂ ਹਨ, ਜਦ ਖੇਤੀ ਫੈਲਣੀ ਸ਼ੁਰੂ ਹੁੰਦੀ ਹੈ — ਜਿਹੜੀ (ਇਤਿਹਾਸਕ ਤੌਰ ‘ਤੇ) ਵੈਦਿਕ ਯੁੱਗ ਤੋਂ ਬਾਅਦ ਸ਼ੁਰੂ ਹੁੰਦੀ ਹੈ। ਤਦ ਤੁਸੀਂ ਦੇਖਦੇ ਹੋ ਕਿ ਬੁੱਧ ਧਰਮ, ਜੈਨ ਧਰਮ ਨੇ ਇਸ ਤਰ੍ਹਾਂ ਦਾ ਬੀੜਾ ਚੁੱਕਿਆ। ਇਹਨਾਂ ਸਾਰੀਆਂ ਵਿਚਾਰਧਾਰਾਵਾਂ ਦਾ ਅਸਰ ਸਮਾਜ ਦੇ ਕੁਝ ਖ਼ਾਸ ਇਲਾਕਿਆਂ ਵਿੱਚ ਸੀ, ਸਭ ਥਾਂ ਨਹੀਂ। ਕਿਉਂਕਿ ਪੁਰਾਤਨ ਦੌਰ ਵਿੱਚ ਵੀ, ਮੱਧਕਾਲ ਵਿੱਚ ਵੀ ਅਤੇ ਅੱਜ ਵੀ ਸਭ ਤਰ੍ਹਾਂ ਦੇ ਲੋਕ ਹਨ। ਸਿਰਫ਼ ਇਹਨਾਂ ਲੋਕਾਂ (ਫ਼ਿਰਕਾਪ੍ਰਸਤ ਤਾਕਤਾਂ) ਨੇ ਇਹ ਬਣਾ ਦਿੱਤਾ ਹੈ ਕਿ ਗਊ-ਹੱਤਿਆ ਕਰਨ ਵਾਲ਼ੇ ਮੁਸਲਮਾਨ ਹੁੰਦੇ ਹਨ। ਅਜਿਹੀ ਗੱਲ ਹੈ ਹੀ ਨਹੀਂ। ਆਖ਼ਰ ਇਸ ਦੇਸ਼ ਵਿੱਚ ਇੰਨੇ ਤਰ੍ਹਾਂ ਦੇ ਲੋਕ ਹਨ। ਕੇਰਲ ਵਗੈਰਾ ਵਿੱਚ, ਕਰਨਾਟਕ ਵਿੱਚ ਤਾਂ ਗਊ-ਮਾਸ ਖਾਣਾ ਬਹੁਤ ਆਮ ਗੱਲ ਹੈ। ਇੱਧਰ ਉੱਤਰ-ਪੂਰਬ ਵਿੱਚ — ਸਗੋਂ ਉੱਥੋਂ ਤੋਂ ਵੀ ਜ਼ਿਆਦਾ ਤਾਂ ਕੇਰਲਾ ਵਿੱਚ ਖਾਂਦੇ ਹਨ। ਇਸ ਲਈ ਇਹ ਕਹਿਣਾ ਕਿ ਇਹ ਮੁਸਲਮਾਨਾਂ ਨੇ ਸ਼ੁਰੂ ਕੀਤਾ, ਗਲਤ ਹੈ। ਮੁਸਲਮਾਨਾਂ ਦੇ (ਭਾਰਤ ਵਿੱਚ) ਆਉਣ ਤੋਂ ਪਹਿਲਾਂ ਲੋਕ ਗਊ-ਮਾਸ ਖਾਂਦੇ ਰਹੇ ਹਨ। ਧਰਮਸ਼ਾਸ਼ਤਰਾਂ ਵਿੱਚ ਲਿਖਿਆ ਹੈ ਕਿ ਜੇ ਕੋਈ ਆਦਰਯੋਗ ਖਾਸ ਮਹਿਮਾਨ ਜਿਵੇਂ ਰਾਜਾ ਆਵੇ ਜਾਂ ਸੱਸ-ਸਹੁਰਾ ਆਉਣ ਤਾਂ ਉਹਨਾਂ ਲਈ, ਉਹਨਾਂ ਦੇ ਸਵਾਗਤ ਲਈ ਗਾਂ ਦਾ ਕਤਲ ਹੋਣਾ ਚਾਹੀਦਾ।

ਬਲੀ ਪ੍ਰਥਾ ਨਾਲ਼ ਜੁੜਿਆ ਇੱਕ ਸਵਾਲ ਇਹ ਹੈ ਕਿ ਕਿਸੇ ਅਰਥਚਾਰੇ ਵਿੱਚ ਜਦ ਜਾਨਵਰ ਗੈਰ-ਪੈਦਾਕਾਰ ਹੋ ਜਾਣ ਜਿਵੇਂ— ਗਾਂ ਦੁੱਧ ਨਾ ਦੇਵੇ, ਬਲ਼ਦ ਹਲ਼ ਚਲਾਉਣ ਯੋਗ ਨਾ ਰਹਿ ਜਾਣ, ਤਦ ਉਹਨਾਂ ਨਾਲ਼ ਕੀ ਕੀਤਾ ਜਾਵੇ? ਆਖ਼ਰ ਕੋਈ ਆਮ ਕਿਸਾਨ ਕਿਸ ਹੱਦ ਤੱਕ ਗੈਰ-ਪੈਦਾਕਾਰ, ਯਾਣੀ ਆਰਥਕ ਤੌਰ ‘ਤੇ ਬੋਝ ਜਾਨਵਰ ਨੂੰ ਰੱਖ ਸਕਦਾ ਹੈ। ਕਿਤੇ ਬਲ਼ੀ ਪ੍ਰਥਾ ਦੇ ਪਿੱਛੇ ਇਹ ਕਾਰਨ ਤਾਂ ਨਹੀਂ  ਰਿਹਾ ਹੋਣਾ?

ਜਿਹੜਾ ਵੇਦਾਂ ਵਿੱਚ ਗਾਂ ਦੇ ਕਤਲ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਕਈ ਤਰ੍ਹਾਂ ਦੀ ਬਲ਼ੀ ਦਾ ਵਰਨਣ ਹੈ। ਰਾਜਸੀ ਕੰਮਾਂ, ਅਸ਼ਵਮੇਧ, ਸ਼ਾਦੀ-ਵਿਆਹ, ਗ੍ਰਹਿ-ਪ੍ਰਵੇਸ਼, ਯੱਗ ਆਦਿ ਜਿਹੇ ਮੌਕਿਆਂ ‘ਤੇ ਬਲੀ ਦਾ ਜ਼ਿਕਰ ਹੈ। ਵੇਦਾਂ ਵਿੱਚ ਕਿਤੇ-ਕਿਤੇ ਬਲ਼ਦ ਜਾਂ ਫੰਡਰ ਗਾਂ ਜ਼ਿਕਰ ਹੈ ਪਰ ਇਸ ਵਿੱਚ ਮੈਨੂੰ ਸ਼ੱਕ ਹੈ ਕਿ ਇਹ ਨਿਯਮ ਕਿੱਥੋਂ ਤੱਕ ਮੰਨਿਆ ਜਾਂਦਾ ਹੋਣਾ। ਅਰਥਵੇਦ ਵਿੱਚ ਜ਼ਿਕਰ ਹੈ ਕਿ ਗਾਂ ਨੂੰ ਮਾਰਨਾ ਨਹੀਂ ਚਾਹੀਦਾ। ਪਰ ਇਹ ਉਹ ਗਾਂ ਹੈ ਜਿਹੜੀ ਬ੍ਰਾਹਮਣਾਂ ਨੂੰ ਭੇਂਟ ਵਿੱਚ ਮਿਲ਼ੀ ਹੋਵੇ। ਬ੍ਰਾਹਮਣਾਂ ਦੀ ਗਾਂ ਤਾਂ ਹਮੇਸ਼ਾ ਪਵਿੱਤਰ ਰਹੀ ਹੈ, ਉਸਨੂੰ ਤੁਸੀਂ ਕਿਵੇਂ ਮਾਰ ਸਕਦੇ ਹੋ! ਬ੍ਰਾਹਮਣ ਤਾਂ ਆਪ ਹੀ ਪਵਿੱਤਰ ਹਨ, ਉਹਨਾਂ ਦੀ ਗਾਂ ਪਵਿੱਤਰ ਹੈ, ਉਹਨਾਂ ਦੇ ਬੋਲ ਪਵਿੱਤਰ ਹਨ ਤਾਂ ਇਹ ਤਾਂ ਬ੍ਰਾਹਮਣਾਂ ਲਈ ਇਸ ਦੇਸ਼ ਵਿੱਚ ਖਾਸ ਹੈ। ਮੇਰਾ ਆਪਣਾ ਖ਼ਿਆਲ ਹੈ, ਬ੍ਰਾਹਮਣਾਂ ਦੀ ਗਾਂ ਹਮੇਸ਼ਾ ਗਊ-ਹੱਤਿਆ ਨਾਲ਼ੋਂ ਅਲੱਗ ਰਹੀ  ਹੈ। ਕਿਉਂਕਿ ਬਾਅਦ ਵਿੱਚ ਇੱਦਾਂ ਦਾ ਸਮਾਂ ਵੀ ਆਉਂਦਾ ਹੈ  ਮੱਧਕਾਲ, ਜਿਸ ਵਿੱਚ ਗਊ-ਹੱਤਿਆ ਅਤੇ ਬ੍ਰਾਹਮਣ-ਹੱਤਿਆ ਨੂੰ ਬਰਾਬਰ ਮੰਨਿਆ ਗਿਆ, ਪਰ ਇਸ ਵਿੱਚ ਵੀ ਗਊ-ਹੱਤਿਆ ਕਰਨ ਵਾਲ਼ੇ ਨੂੰ ਮਹਾਂ-ਪਾਪੀ ਨਹੀਂ ਮੰਨਦੇ ਹਨ। ਮੈਂ ਜਿੰਨਾ ਧਰਮ-ਸ਼ਾਸ਼ਤਰ ਦੇਖਿਆ ਹੈ, ਮਨੂੰ-ਸਮ੍ਰਿਤੀ, ਬ੍ਰਹਿਸਪਤਿ-ਸਮ੍ਰਿਤੀ ਆਦਿ ਜਿਹੜੇ ਮੱਧਕਾਲ ਦੇ ਧਰਮਸ਼ਾਸ਼ਤਰ ਹਨ, ਧਰਮ-ਲੇਖ ਹਨ ਉਸ ਵਿੱਚ ਕਿਤੇ ਵੀ ਗਾਂ ਨੂੰ ਮਾਰਨ ਵਾਲ਼ੇ ਨੂੰ ਮਹਾਂ-ਪਾਪੀ ਨਹੀਂ ਮੰਨਿਆ ਗਿਆ ਹੈ। ਇਸ ਵਿੱਚ ਗਾਂ ਨੂੰ ਮਾਰਨ ਵਾਲ਼ੇ ਨੂੰ ਪਸ਼ਚਾਤਾਪ ਕਰਨਾ ਪਵੇਗਾ, ਪਸ਼ਚਾਤਾਪ ਵਿੱਚ — ਇੱਕ ਤਾਂ ਤੁਸੀਂ ਵਰਤ ਰੱਖਣਾ ਹੈ ਚੰਦਰਯਾਨ ਵਰਤ ਤਾਂ ਮੈਨੂੰ ਯਾਦ ਆ ਰਿਹਾ ਹੈ ਅਤੇ ਉਸਤੋਂ ਬਾਅਦ ਕੁਝ ਬ੍ਰਾਹਮਣਾਂ ਨੂੰ ਭੋਜਨ ਛਕਾਉਣਾ ਹੈ। ਇਸ ਤੋਂ ਇਲਾਵਾ ਗਊ-ਹੱਤਿਆ ਕਰਨ ਵਾਲ਼ੇ ਦੀ ਕੋਈ ਸਜ਼ਾ ਧਰਮ-ਸ਼ਾਸ਼ਤਰਾਂ ਵਿੱਚ ਅਸੀਂ ਨਹੀਂ ਦੇਖੀ। ਜਿੱਥੋਂ ਤੱਕ ਗੈਰ-ਪੈਦਾਕਾਰ ਜਾਨਵਰਾਂ ਦਾ ਸਵਾਲ ਹੈ ਉਹਨਾਂ ਨੂੰ ਬੱਸ ਇੱਦਾਂ ਹੀ ਛੱਡ ਦਿੰਦੇ ਸੀ ਜਿੱਦਾਂ ਅੱਜ-ਕੱਲ੍ਹ ਕਰਦੇ ਹਨ।

ਬੁੱਧ-ਧਰਮ, ਜੈਨ-ਧਰਮ ਜੀਵ ਹੱਤਿਆ ਦੇ ਖਿਲਾਫ ਹਨ। ਪਰ ਹਿੰਦੂ-ਧਰਮ ਸਿਰਫ ਗਊ ਹੱਤਿਆ ਨੂੰ ਲੈ ਕੇ ਅੜ੍ਹੇ ਹੋਏ ਹਨ?

ਗਾਂ ਦਾ ਮਹੱਤਵ ਖੇਤੀਬਾੜੀ ਸਮਾਜ ਵਿੱਚ ਤਦ ਵਧਿਆ ਜਦ ਬ੍ਰਾਹਮਣਾਂ ਨੂੰ ਬਹੁਤ ਜ਼ਿਆਦਾ ਜ਼ਮੀਨਾਂ ਦਿੱਤੀਆਂ ਜਾਣ ਲੱਗੀਆਂ। ਅਸੀਂ ਸੋਚਦੇ ਹਾਂ ਕਿ ਬ੍ਰਾਹਮਣ ਗ਼ਰੀਬ ਰਹੇ ਪਰ ਇਹ ਸਹੀ ਨਹੀਂ ਹੈ। ਪੁਰਾਣੇ ਜ਼ਮਾਨੇ ਵਿੱਚ ਆਮ ਤੌਰ ‘ਤੇ ਹਰ ਬ੍ਰਾਹਮਣ ਗ਼ਰੀਬ ਨਹੀਂ ਸੀ, ਜਦ ਬ੍ਰਾਹਮਣਾਂ ਨੂੰ ਜ਼ਮੀਨ ਦਿੱਤੀਆਂ ਜਾਣ ਲੱਗੀਆਂ, ਨਵੀਂਆਂ ਜ਼ਮੀਨਾਂ ਵਾਹੀਆਂ ਜਾਣ ਲੱਗੀਆਂ, ਖੇਤੀ ਦਾ ਵਿਸਥਾਰ ਹੋਣ ਲੱਗਾ ਤਾਂ ਗਾਂ ਦੀ ਮਹੱਤਤਾ ਵਧਣੀ ਹੀ ਸੀ।

ਇਹ ਵਕਤ ਈਸਾ ਦੇ ਬਾਅਦ ਦਾ ਹੀ ਰਿਹਾ ਹੋਵੇਗਾ?

ਹਾਂ, ਪੰਜਵੀਂ ਸਦੀ ਬਾਅਦ ਇਹ ਘਟਨਾਵਾਂ ਵਧੀਆਂ ਅਤੇ ਇਸ ਵਜ੍ਹਾ ਕਰਕੇ ਗਾਂ ਦੀ ਮਹੱਤਤਾ ਵੀ। ਇਸ ਤੋਂ ਇਲਾਵਾ ਬੋਧੀਆਂ, ਜੈਨੀਆਂ ਜਾਂ ਉਪਨਿਸ਼ਦਾਂ ਦੇ ਵੇਲ਼ੇ ਤੋਂ ਅਹਿੰਸਾ ਆਪਣੇ-ਆਪ ਵਿੱਚ ਇੱਕ ਵੱਖਰਾ ਮਹੱਤਵਪੂਰਨ ਮੱਤ ਅਤੇ ਮਾਨਤਾ ਰਹੀ ਹੈ। ਇਸ ਲਈ ਵੀ ਲੋਕਾਂ ਨੇ ਗਊ-ਹੱਤਿਆ ਨੂੰ ਨਿਰਉਤਸ਼ਾਹਿਤ ਕੀਤਾ। ਬ੍ਰਾਹਮਣਾਂ ਨੇ ਗਊ-ਹੱਤਿਆ ਨੂੰ ਨਿਰਉਤਸ਼ਾਹਤ ਕਰਨ ਲਈ ਇੱਕ ਹੋਰ ਰਾਹ ਲੱਭਿਆ ਅਤੇ ਕਿਹਾ ਕਿ ਜਿਹੜੀ ਗਾਂ ਮਰ ਜਾਂਦੀ ਹੈ ਉਸਨੂੰ ਦਲਿਤ ਖਾਵੇਗਾ।  ਜਿਹੜਾ ਗਾਂ ਖਾਂਦਾ ਹੈ ਉਹ ਦਲਿਤ ਹੈ ਜਾਂ ਜਿਹੜਾ ਗਾਂ ਮਾਰਦਾ ਹੈ ਉਹ  ਵੀ ਦਲਿਤ ਹੈ। ਇਹ ਭਾਸ਼ਾ ਧਰਮਸ਼ਾਸਤਰਾਂ ਦੀ ਹੈ। ਉਸ ਜ਼ਮਾਨੇ ਵਿੱਚ ਦਲਿਤ-ਅਛੂਤ ਜਾਤਾਂ ਦੀ ਗਿਣਤੀ ਵੀ ਵਧਣ ਲੱਗੀ ਸੀ। ਬ੍ਰਾਹਮਣਾਂ ਲਈ ਇਹ ਕਹਿਣਾ ਸੌਖਾ ਸੀ ਕਿ ਗਾਂ ਦਲਿਤ ਲੋਕ ਖਾਣਗੇ।

ਇਸਦਾ ਅਰਥ ਇਹ ਹੋਇਆ ਕਿ ਇਸਦਾ ਇੱਕ ਜਾਤੀਵਾਦੀ ਨਜ਼ਰੀਆ ਵੀ ਹੈ?

ਕਿਉਂਕਿ ਅੱਜ ਵੀ ਹਿੰਦੁਸਤਾਨ ਵਿਚ ਜਿਹੜੇ ਲੋਕ ਗਾਂ ਖਾਂਦੇ ਹਨ ਉਹਨਾਂ ਦੀ ਬਹੁਤ ਵੱਡੀ ਗਿਣਤੀ ਦਲਿਤਾਂ ਦੀ ਹੈ।

ਬੋਧੀਆਂ ਨੇ ਅਹਿੰਸਾ ਦੀ ਗੱਲ ਕੀਤੀ ਪਰ ਮਾਸ ਖਾਣ ਦਾ ਵਿਰੋਧ ਨਹੀਂ ਕੀਤਾ?

ਬੁੱਧ ਮੱਤ ਅਨੁਸਾਰ ਜੇਕਰ ਉਹਨਾਂ ਨੇ ਮਾਰਦੇ ਹੋਏ ਦੇਖਿਆ ਨਹੀਂ; ਮਾਰਦੇ ਹੋਏ ਸੁਣਿਆ ਨਹੀਂ ਅਤੇ ਸ਼ੱਕ ਨਾ ਹੋਵੇ ਤਾਂ ਉਹ ਉਸ ਮਾਸ ਨੂੰ ਖਾ ਸਕਦੇ ਹਨ। ਪਰ ਉਹ ਖੁਦ ਨਹੀਂ ਮਾਰਨਗੇ।

ਗਾਂ ਦੀ ਪਵਿੱਤਰਤਾ ਦੀ ਵਰਤੋਂ ਇੱਕ ਤਾਂ ਛੋਟੀਆਂ ਜਾਤਾਂ ਦੇ ਵਿਰੁੱਧ ਕੀਤੀ ਗਈ ਅਤੇ ਦੂਸਰਾ ਬਾਹਰ ਤੋਂ ਆਉਣ ਵਾਲ਼ਿਆਂ ਤੋਂ ਦੂਰੀ ਬਣਾਉਣ ਲਈ ਕੀਤੀ ਗਈ?

ਹਾਂ ਇਹ ਤਾਂ ਹੈ। ਦੂਸਰਾ ਕਾਰਨ, ਮੇਰਾ ਖ਼ਿਆਲ ਹੈ ਬਹੁਤ ਬਾਅਦ ਵਿੱਚ ਸ਼ੁਰੂ ਹੋਇਆ ਹੈ। ਤਦ ਜਦ ਮੁਸਲਮਾਨ ਇੱਥੇ ਆ ਕੇ ਦੋ-ਸੌ ਸਾਲ ਰਹੇ ਅਤੇ ਜਦ ਦਿਆਨੰਦ ਸਰਸਵਤੀ ਨੇ ਗਊ-ਰੱਖਿਆ ਲਹਿਰ ਸ਼ੁਰੂ ਕੀਤੀ, ਉਦੋਂ ਹੀ ਗਊ-ਰੱਖਿਆ ਸਮਿਤੀ ਬਣੀ (1870-75) ਅਤੇ ਉਹਨਾਂ ਨੇ ਇਸ ਨੂੰ ਹਿੰਦੂਆਂ ਦੀ ਪਛਾਣ ਨਾਲ਼ ਮੇਲਣਾ ਸ਼ੁਰੂ ਕਰ ਦਿੱਤਾ। ਇਸ ਨੂੰ ਮੁਸਲਮਾਨਾਂ ਦੇ ਖ਼ਿਲਾਫ ਇਸਤੇਮਾਲ ਕੀਤਾ ਕਿ ਇਹਨਾਂ ਨੇ ਗਾਂ ਨੂੰ ਮਾਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਇਸ ਵਿੱਚ ਪਛਾਣ ਦੀ ਸਿਆਸਤ ਸ਼ਾਮਲ ਹੋ ਗਈ।

ਗਾਂ ਦਾ ਇਹ ਮਸਲਾ ਗੰਗਾ-ਜਮਨਾ ਖੇਤਰ ਵਿੱਚ ਜਾਂ ਇਸਦੇ ਨੇੜਲੇ  ਇਲਾਕਿਆਂ, ਜਿਹੜੇ ਸਭ ਤੋਂ ਉਪਜਾਊ ਇਲਾਕੇ ਰਹੇ ਹਨ, ਵਿੱਚ ਸਭ ਤੋਂ ਜ਼ਿਆਦਾ ਹੈ। ਇਹੀ ਉਹ ਖੇਤਰ ਵੀ ਹੈ ਜਿੱਥੇ ਮੁਸਲਮਾਨ ਸਭ ਤੋਂ ਜ਼ਿਆਦਾ ਆਏ। ਹਿੰਦੂ ਧਰਮ ਵਿੱਚ ਸਿਰਫ ਗਾਂ ਹੀ ਪਵਿੱਤਰ ਨਹੀਂ ਹੈ ਸਗੋਂ ਹੋਰ ਵੀ ਜਾਨਵਰ ਹਨ ਜਿਹਨਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਜਿੱਦਾਂ, ਵਰਾਹ (ਸੂਰ) ਅਵਤਾਰ ਹੈ- ਉਸ ਨੂੰ ਮਾਰਿਆ ਜਾਂਦਾ ਹੈ, ਮੋਰ ਪਵਿੱਤਰ ਹੈ ਪਰ ਉਸ ਨੂੰ ਵੀ ਖਾਂਦੇ ਹਨ, ਇਹ ਹੈਰਾਨੀਜਨਕ ਹੈ। ਹੁਣ ਸਮਾਂ ਬਦਲ ਰਿਹਾ ਹੈ, ਖੇਤੀਬਾੜੀ ਖੇਤਰ ਵਿੱਚ ਵੱਡੇ ਪੱਧਰ ‘ਤੇ ਮਸ਼ੀਨਾਂ ਦੀ ਵਰਤੋਂ ਨਾਲ ਗਊ-ਵੰਸ਼ ਦੇ ਜਾਨਵਰਾਂ ਦੀ ਜ਼ਰੂਰਤ ਘੱਟ ਹੋ ਰਹੀ ਹੈ। ਗਾਂ ਦਾ ਮਹੱਤਵ ਸਿਰਫ਼ ਦੁੱਧ ਤੱਕ ਸੀਮਤ ਹੁੰਦਾ ਜਾ ਰਿਹਾ ਹੈ।

ਇਸ ਤਰ੍ਹਾਂ ਦਾ ਆਪਾਵਿਰੋਧ ਹੈ। ਪਰ ਗਾਂ ਦੀ ਮੋਹ-ਮਾਇਆ ਜਾਂ ਜੋ ਕੁਝ ਵੀ ਹੈ ਇਹ ਹਿੰਦੀ ਪੱਟੀ ‘ਚ ਹੀ ਹੈ। ਗਾਂ ਦੀ ਬਹੁਤ ਜ਼ਿਆਦਾ ਮਹੱਤਤਾ ਜਾਂ ਪਵਿੱਤਰਤਾ ਨਾ ਤਾਂ ਦੱਖਣੀ ਸੂਬਿਆਂ ਵਿੱਚ ਹੈ ਅਤੇ ਨਾ ਹੀ ਉੱਤਰ-ਪੂਰਬੀ ਸੂਬਿਆਂ ਵਿੱਚ।

ਗਾਂ ਦੇ ਪ੍ਰਤੀਕ ਦਾ ਇਸਤੇਮਾਲ ਕੀ ਅਜ਼ਾਦੀ ਦੀ ਲਹਿਰ ਦੌਰਾਨ ਵੀ ਕੀਤਾ ਗਿਆ? ਇਸ ਵਿੱਚ ਗਾਂਧੀ ਦੀ ਕੋਈ ਪ੍ਰਤੱਖ-ਅਪ੍ਰਤੱਖ ਭੂਮਿਕਾ ਰਹੀ ਹੈ, ਜੋ ਮੂਲੋਂ ਧਾਰਮਿਕ ਹੈ?

ਇਸ ਦਾ ਪ੍ਰਤੀਕ ਦੇ ਤੌਰ ‘ਤੇ ਇਸਤੇਮਾਲ ਸੱਜੇਪੱਖੀਆਂ ਨੇ ਜ਼ਿਆਦਾ ਕੀਤਾ ਹੈ। ਗਾਂਧੀ ਆਪਣੇ-ਆਪ ਵਿੱਚ ਵਿਰੋਧਾਂ ਦਾ ਪੁਲੰਦਾ ਸੀ। ਇੱਕ ਪਾਸੇ ਉਹ ਚੰਗੀਆਂ-ਚੰਗੀਆਂ ਗੱਲਾਂ ਕਰਦਾ ਸੀ, ਤਾਂ ਦੂਸਰੇ ਪਾਸੇ ਉਹਨਾਂ ਨੇ ਗਾਂ ਨੂੰ ਹਿੰਦੂ ਧਰਮ ਵਿੱਚ ਕੇਂਦਰੀ ਮਹੱਤਤਾ ਦੇ ਦਿੱਤੀ। ਪਰ ਉਹਨੇਂੇ ਇਸਦਾ ਇਸਤੇਮਾਲ ਮੁਸਲਮਾਨਾਂ ਤੋਂ ਦੂਰੀ ਬਣਾਉਣ ਲਈ ਨਹੀਂ ਕੀਤਾ।

ਕੀ ਸਾਡੇ ਸੰਵਿਧਾਨ ਵਿੱਚ ਗਊ ਹੱਤਿਆ ਨਾਲ਼ ਸਬੰਧਤ ਕੋਈ ਧਾਰਾ ਹੈ?

ਸੰਵਿਧਾਨ ਦੇ ਨਿਰਦੇਸ਼ਕ-ਸਿਧਾਂਤਾਂ ਵਿੱਚ ਪਸ਼ੂ-ਧਨ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਦਿੱਤੀ ਗਈ ਹੈ। ਬਾਅਦ ਵਿੱਚ ਪਸ਼ੂ-ਧਨ ਦੇ ਮਸਲੇ ਸਬੰਧੀ ਜਿਹੜੇ ਨਿਯਮ ਬਣੇ ਉਹ ਸੂਬਾ ਪੱਧਰ ‘ਤੇ ਬਣਾਏ ਗਏ। ਜਿੱਦਾਂ ਮੱਧ-ਪ੍ਰਦੇਸ਼, ਰਾਜਸਥਾਨ ਵਿੱਚ ਗਊ ਹੱਤਿਆ ਦੀ ਮਨਾਹੀ ਹੈ। ਪਰ ਗਊ-ਹੱਤਿਆ ਵਰਜਣਾ ਜੇਹਾ ਕੁੱਝ ਸੰਵਿਧਾਨ ਵਿੱਚ ਨਹੀਂ ਲਿਖਿਆ ਹੋਇਆ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s