ਨਵੰਬਰ 1984 ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਸਅੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀਆਂ ਸੂਬਾ ਕਮੇਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ 1-3 ਨਵੰਬਰ, 1984 ਨੂੰ ਦਿੱਲੀ ਵਿਖੇ ਹੋਈ ਸਿੱਖਾਂ ਦੀ ਨਸਲਕੁਸ਼ੀ ਦੀ ਬਰਸੀ ਨੂੰ ਪੰਜਾਬ ਵਿੱਚ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। 1984 ਦਾ ਇਹ ਸਿੱਖ ਕਤਲੇਆਮ ਕੋਈ ਦੋ ਫਿਰਕਿਆਂ ਵਿਚਕਾਰ ਭੜਕੇ ਦੰਗੇ ਨਹੀਂ ਸਨ ਸਗੋਂ ਸਿਆਸੀ ਮਨਸੂਬਿਆਂ ਲਈ ਕਾਂਗਰਸ ਦੇ ਲੀਡਰਾਂ ਤੇ ਗੁੰਡਿਆਂ ਵੱਲੋਂ ਯੋਜਨਾਬੱਧ ਢੰਗ ਨਾਲ ਕੀਤੀ ਨਸਲਕੁਸ਼ੀ ਸੀ। ਇਸ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਹੋਈ। ਧਰਮ ਦੇ ਨਾਮ ‘ਤੇ ਲੋਕਾਂ ਨੂੰ ਪਾੜਨ ਤੇ ਕਤਲੇਆਮ ਕਰਨ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਲੋਕਾਂ ਨੂੰ ਧਰਮ ਦੇ ਨਾਮ ‘ਤੇ ਹੁੰਦੀ ਇਸ ਮਾਰ-ਧਾੜ ਦੀ ਸਿਆਸਤ ਪ੍ਰਤੀ ਸੁਚੇਤ ਕਰਨ ਤੇ ਉਹਨਾਂ ਨੂੰ ਧਰਮ, ਜਾਤ, ਖੇਤਰ ਆਦਿ ਦੀਆਂ ਵੰਡੀਆਂ ਭੁਲਾ ਕੇ ਆਪਣੇ ਬੁਨਿਆਦੀ ਹੱਕਾਂ ਦੀ ਲੜਾਈ ਲਈ ਇੱਕਜੁੱਟ ਹੋਣ ਦਾ ਹੋਕਾ ਦੇਣ ਲਈ ਇਸ ਨਸਲਕੁਸ਼ੀ ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਥਾਂ-ਥਾਂ ‘ਤੇ ਰੈਲੀਆਂ, ਮਾਰਚ, ਗੋਸ਼ਟੀਆਂ, ਵਿਚਾਰ-ਚਰਚਾਵਾਂ, ਫਿਲਮ ਸ਼ੋਅ ਅਤੇ ਮੁਜਾਹਰੇ ਕੱਢੇ ਜਾਣਗੇ ਤੇ ਇਸ ਸਬੰਧੀ ਪਰਚਾ ਵੀ ਵੰਡਿਆ ਜਾਵੇਗਾ।

ਜਾਰੀ ਕਰਤਾ:
ਸੂਬਾ ਜਥੇਬੰਦਕ ਕਮੇਟੀ, ਨੌਜਵਾਨ ਭਾਰਤ ਸਭਾ
ਸੂਬਾ ਜਥੇਬੰਦਕ ਕੇਮਟੀ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements