ਨੋਟਬੰਦੀ ਖਿਲਾਫ਼ ਰੋਹ ਭਰਪੂਰ ਮੁਜ਼ਾਹਰਾ

2016-11-28-ldh-notebandi-protest-7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੋਟਬੰਦੀ ਰਾਹੀਂ ਆਮ ਲੋਕਾਂ ਦੀ ਲੁੱਟ-ਖਸੁੱਟ ਦਾ ਸਖਤ ਨੋਟਿਸ ਲੈਂਦਿਆਂ ਲੰਘੀ 28, ਨਵੰਬਰ ਨੂੰ ਇਨਕਲਾਬੀ-ਜਮਹੂਰੀ ਜਥੇਬੰਦੀਆਂ : ਬਿਗੁਲ ਮਜ਼ਦੂਰ ਦਸਤਾ, ਨੌਜਵਾਨ ਭਾਰਤ ਸਭਾ, ਇਨਕਲਾਬੀ ਕੇਂਦਰ ਪੰਜਾਬ, ਜਮਹੂਰੀ ਅਧਿਕਾਰ ਸਭਾ, ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ, ਅਜ਼ਾਦ ਹਿੰਦ ਨਿਰਮਾਣ ਮਜ਼ਦੂਰ ਯੂਨੀਅਨ ਨੇ ਲੁਧਿਆਣਾ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਰੈਲੀ ਕੀਤੀ ਗਈ ਅਤੇ ਇਸਤੋਂ ਬਾਅਦ ਭਾਰਤ ਨਗਰ ਚੌਂਕ ਤੱਕ ਪੈਦਲ ਮਾਰਚ ਕੀਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ ਕਾਲ਼ੇ ਧਨ ਦੇ ਖਾਤਮੇ ਦੇ ਨਾਂ ਤੇ ਨੋਟਬੰਦੀ ਮੋਦੀ ਸਰਕਾਰ ਦਾ ਮਹਾਂ-ਡਰਾਮਾ ਹੈ। ਨਾ ਤਾਂ ਕਾਲ਼ੇ ਧਨ ਦਾ ਖਾਤਮਾ ਮੋਦੀ ਸਰਕਾਰ ਦਾ ਮਕਸਦ ਹੀ ਹੈ ਅਤੇ ਨਾ ਹੀ ਨੋਟਬੰਦੀ ਨਾਲ਼ ਕਾਲ਼ਾ ਧਨ ਖਤਮ ਹੋ ਸਕਦਾ ਹੈ। ਨੋਟਬੰਦੀ ਕਾਰਨ ਆਮ ਲੋਕਾਂ ਨੂੰ ਭਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ।

ਮੁਜਾਹਰੇ ਨੂੰ ਬਿਗੁਲ ਮਜ਼ਦੂਰ ਦਸਤਾ ਵੱਲੋਂ ਰਾਜਵਿੰਦਰ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਕੰਵਲਜੀਤ ਖੰਨਾ, ਨੌਜਵਾਨ ਭਾਰਤ ਸਭਾ ਵੱਲੋਂ ਰਿਸ਼ੀ, ਜਮਹੂਰੀ ਅਧਿਕਾਰ ਸਭਾ ਵੱਲੋਂ ਏ.ਕੇ.ਮਲੇਰੀ, ਅਜ਼ਾਦ ਹਿੰਦ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਹਰੀ ਸਾਹਨੀ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਤੇ ਵਿਜੇ ਨਾਰਾਇਣ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਲੁਧਿਆਣਾ ਵੱਲ਼ੋਂ ਜਸਦੇਵ ਲਲਤੋਂ ਨੇ ਸੰਬੋਧਿਤ ਕੀਤਾ।

•ਪੱਤਰ ਪ੍ਰੇਰਕ, ਲੁਧਿਆਣਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

Advertisements