ਨੌਜਵਾਨਾਂ ਦਾ ਭਵਿੱਖ ਤੇ ਸ਼ਾਇਨਿੰਗ ਇੰਡੀਆ •ਗਗਨ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜੀਟਲ ਇੰਡੀਆ” ਦਾ ਅਪਣਾ ਰਾਗ ਹਰ ਸਟੇਜ ਇੱਥੋ ਤੱਕ ਕਿ ਦੇਸ਼-ਵਿਦੇਸ ਵਿੱਚ ਗਲ਼ਾ ਪਾੜ ਕੇ ਅਲਾਪ ਰਿਹਾ ਹੈ ਉੱਥੇ ਦੂਜੇ ਪਾਸੇ ਉਸਦੇ ਦੇਸ ਦਾ ਭਵਿੱਖ ਕਹੇ ਜਾਣ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦੀ ਜੋ ਹਾਲਤ ਹੈ ਉਸਦੀ ਤਾਜ਼ਾ ਤਸਵੀਰ ਪਿੱਛੇ ਜਿਹੇ ਉੱਤਰ ਪ੍ਰਦੇਸ ਵਿੱਚ ਚੌਥੇ ਦਰਜੇ ਦੀਆਂ ਚਪੜਾਸੀ ਦੀਆਂ 368 ਅਸਾਮੀਆਂ ਲਈ ਆਈਆਂ ਅਰਜ਼ੀਆਂ ਨੂੰ ਦੇਖ ਕੇ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹਨਾਂ 368 ਪੋਸਟਾਂ ਲਈ 23 ਲੱਖ ਤੋਂ ਵੀ ਵੱਧ ਉਮੀਦਵਾਰਾਂ ਨੇ ਅਰਜ਼ੀਆਂ ਭੇਜੀਆਂ ਹਨ।  ਗੱਲ ਸਿਰਫ ਉਮੀਦਵਾਰਾਂ ਦੀ ਗਿਣਤੀ ਦੀ ਹੀ ਨਹੀਂ ਹੈ। ਇਹ ਪੋਸਟ ਜਿਸ ਦੀ ਘੱਟੋ-ਘੱਟ ਯੋਗਤਾ ਪੰਜਵੀ ਪਾਸ ਸੀ, ਇਸ ਨੂੰ ਭਰਨ ਵਾਲਿਆ ਵਿੱਚ ਯੋਗਤਾ ਦੇ ਅਨੁਸਾਰੀ ਅਰਜ਼ੀਆਂ ਦੀ ਤਾਂ ਗੱਲ ਦੂਰ ਰਹੀ ਇਸ ਵਿੱਚ  ਗਰੈਜੁਏਟ, ਪੋਸਟਗਰੈਜੂਏਟ ਤੇ ਪੀ.ਐਚ.ਡੀ ਪਾਸ ਨੌਜਵਾਨਾਂ ਦੀਆ ਅਰਜ਼ੀਆ ਵੱਡੀ ਗਿਣਤੀ ਵਿੱਚ ਆਈਆ ਹਨ। ਉੱਤਰ ਪ੍ਰਦੇਸ ਦੇ ਹੀ ਸੈਕਟ੍ਰੀਏਟ ਪ੍ਰਬੰਧਕੀ ਵਿਭਾਗ ਦੇ ਸਕੱਤਰ ਪ੍ਰਭਾਤ ਮਿੱਤਲ ਦੇ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ ਦੀਆਂ ਇੰਨੀਆਂ ਅਰਜ਼ੀਆ ਆਈਆ ਕਿ ਜੇਕਰ ਇਹਨਾਂ ਉਮੀਦਵਾਰਾਂ ਦੀ ਇੰਟਰਵਿਉ ਲਈ ਜਾਵੇ ਤਾਂ ਇਹ ਪ੍ਰਕਿਰਿਆ ਪੂਰੀ ਕਰਨ ਲਈ ਘੱਟੋ ਘੱਟ ਤਿੰਨ ਸਾਲ ਦਾ ਸਮਾਂ ਚਾਹੀਦਾ ਹੈ। 

ਇਹ ਹਾਲਾਤ ਸਿਰਫ ਉੱਤਰ ਪ੍ਰਦੇਸ ਦੇ ਹੀ ਨਹੀਂ ਪੂਰੇ ਦੇਸ ਅੰਦਰ ਅੱਜ ਜਿੰਨੇ ਵੱਡੇ ਪੱਧਰ ਤੇ ਪੜ੍ਹੇ-ਲਿਖੇ ਡਿਗਰੀਆਂ ਪ੍ਰਾਪਤ ਨੌਜਵਾਨਾਂ ਦੇ ਹਾਲਤ ਹਨ ਉਸ ਤੋਂ ਸਾਡੇ ਦੇਸ ਦਾ ਭਵਿੱਖ ਕਹੇ ਜਾਣ ਵਾਲੇ ਇਹਨਾਂ ਨੌਜਵਾਨਾਂ ਦਾ ਭਵਿੱਖ ਕੋਈ ਬਹੁਤਾ ਸੁਰੱਖਿਅਤ ਨਜ਼ਰ ਨਹੀਂ ਆਉਂਦਾ। ਅੱਜ ਦੇਸ਼ ਦੇ ਤਕਰੀਬਨ ਹਰ ਸੂਬੇ ਅੰਦਰ ਪੜ੍ਹੇ-ਲਿਖੇ ਨੌਜਵਾਨਾਂ ਦੇ ਇਹੋ ਹਾਲਾਤ ਹਨ, ਫਿਰ ਉਹ ਯੂ.ਪੀ ਹੋਵੇ, ਹਰਿਆਣਾ ਜਾਂ ਪੰਜਾਬ ਦੇ ਟੈਟ ਪਾਸ ਅਧਿਆਪਕ ਹੋਣ ਜੋ ਟੈਸਟ ਪਾਸ ਕਰਨ ਤੋਂ ਮਗਰੋਂ ਵੀ ਨੌਕਰੀਆਂ ਲਈ ਲਗਾਤਾਰ ਸੜਕਾਂ ‘ਤੇ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ। ਪਿੱਛੇ ਜਿਹੇ ਪੰਜਾਬ ਸਰਕਾਰ ਨੇ ਵੀ ਵੱਖ-ਵੱਖ ਵਿਭਾਗਾ ਵਿੱਚ ਕੁਝ ਕੁ ਪੋਸਟਾਂ ਕੱਢ ਕੇ ਵੱਡੇ ਪੱਧਰ ‘ਤੇ ਇਸ ਦੇ ਦਮਗੱਜ਼ੇ ਮਾਰੇ ਕਿ ਹੁਣ ਅਸੀਂ ਪੰਜਾਬ ਵਿੱਚ ਨੌਜਵਾਨਾਂ ਨੂੰ ਬੇਰੁਜ਼ਗਾਰ ਨਹੀਂ ਰਹਿਣ ਦੇਵਾਂਗੇ ਪਰ ਸਭ ਤੋਂ ਪਹਿਲਾਂ ਤਾਂ ਕਿ ਇਹਨਾਂ ਸੈਕੜੇ ਕੁ ਪੋਸਟਾਂ ਨੂੰ ਭਰਨ ਵਾਲ਼ਿਆਂ ਦੀ ਗਿਣਤੀ ਜੇ ਕੁੱਲ਼ ਮਿਲ਼ਾ ਲਈ ਜਾਵੇ ਤਾਂ ਲੱਖਾਂ ਹੀ ਹੋਵੇਗੀ, ਦੂਜੇ ਪਾਸੇ ਇਹ ਪੋਸਟਾਂ ਨੂੰ ਭਰਨ ਦੀਆਂ ਫੀਸਾਂ ਹਜ਼ਾਰਾਂ ਵਿੱਚ ਹੁੰਦੀਆਂ ਹਨ ਜਿੰਨਾਂ ਨੂੰ ਆਮ ਗਰੀਬ ਪਰਿਵਾਰਾਂ ਦੇ ਨੌਜਵਾਨ ਭਰਨ ਤੋਂ ਅਸਮੱਰਥ ਹੁੰਦੇ ਹਨ, ਰਹੀਂ ਗੱਲ ਵੱਡੇ ਧਨ ਪਸੂਆਂ ਦੇ ਕਾਕਿਆਂ ਦੀ ਉਹਨਾਂ ਨੂੰ ਤਾਂ ਇਸ ਦੀ ਲੋੜ ਹੀ ਨਹੀਂ ਰਹਿੰਦੀ। ਇਹਨਾ ਟੈਸਟਾਂ ਰਾਹੀਂ ਇੱਕਠਾ ਹੋਇਆ ਕਰੋੜਾਂ ਰੁਪਇਆ ਇਹ ਸਰਕਾਰਾਂ ਅਪਣੀ ਅੱਯਾਸ਼ੀ ‘ਤੇ ਲਾਉਦੀਆਂ ਹਨ ਤੇ ਬਾਕੀ ਕੁਝ ਕੁ ਟੈਸਟ ਪਾਸ ਉਮੀਦਵਾਰਾਂ ਨੂੰ ਉਹ ਵੀ ਹੁਣ ਨਵੀਂ ਸ਼ਰਤ ਮੁੱਢਲੇ ਕੁਝ ਸਾਲ ਬੇਸਿਕ ਤਨਖਾਹ ਦੇ ਰੂਪ ਵਿੱਚ ਦਿੰਦੀਆਂ ਹਨ।

ਅੱਜ ਜਿੱਥੇ ਇੱਕ ਪਾਸੇ ਪ੍ਰਾਈਵੇਟ ਸਕੂਲਾਂ ਕਾਲਜਾਂ ਤੇ ਪਰਚੂਨ ਦੀਆਂ ਦੁਕਾਨਾ ਵਾਂਗ ਖੁੱਲ੍ਹ ਰਹੀਆਂ ਯੂਨੀਵਰਿਸਟੀਆਂÎ ਦੁਆਰਾ ਨੌਜਵਾਨ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ। ਦੂਜੇ ਪਾਸੇ ਇੰਨੀਆ ਮਹਿੰਗੀਆ ਪੜ੍ਹਾਈਆਂ ਕਰਕੇ ਅਪਣੀ ਜ਼ਿੰਦਗੀ ਦੇ ਕੀਮਤੀ ਸਾਲ ਇਸ ਖੋਖਲੇ ਸਿੱੱਖਿਆ ਪ੍ਰਬੰਧ ਦੀ ਬਲੀ ਚੜਾਉਣ ਤੋਂ ਮਗਰੋਂ ਵੀ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੁੰਦੀ ਕਿ ਉਹਨਾ ਦਾ ਭਵਿੱਖ ਸੁਰੱਖਿਅਤ ਹੋਵੇਗਾ ਜਾ ਨਹੀਂ ਨੌਜਵਾਨਾਂ ਦੇ ਬੇਰਜ਼ੁਗਾਰੀ ਦੇ ਇਹ ਹਾਲਤ ਦੇਖਕੇ ਜੋ ਨਿਰਾਸ਼ਾ ਦਾ ਮਾਹੌਲ ਬਣ ਰਿਹਾ ਹੈ ਉਸ ਤੋਂ ਨੌਜਵਾਨਾਂ ਵਿੱਚ ਬੇਚੈਨੀ, ਮਾਨਸਕ ਸਮੱਸਿਆਵਾਂ ਤੇ ਠੀਕ ਰਾਹ ਨਾ ਮਿਲਣ ਕਰਕੇ ਨਸ਼ਿਆ, ਲੁੱਟ-ਮਾਰ, ਚੋਰੀ ਤੇ ਹੋਰ ਗਲਤ ਰਸਤਿਆ ‘ਤੇ ਪੈਣਾ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ। ਜਿਸ ਦਾ ਫਾਇਦਾ ਇਹੋ ਸਿਆਸੀ ਪਾਰਟੀਆਂ ਅਪਣੇ ਘਟੀਆ ਸਿਆਸੀ ਮਨਸੂਬਿਆਂ ਨੂੰ ਪੂਰਾ ਕਰਨ ਵਿੱਚ ਲੈਦੀਆ ਹਨ। ਅੱਜ ਇਹਨਾ ਗਲਤ ਰਾਹਾਂ ‘ਤੇ ਪੈਣ ਨਾਲੋ ਨੌਜਵਾਨਾਂ ਨੂੰ ਅਪਣੇ ਹੱਕਾਂ ਪ੍ਰਤੀ ਸੁਚੇਤ ਹੋ ਕੇ ਇੱਕ ਮੰਚ ‘ਤੇ ਇੱਕਠੇ ਹੋ ਕੇ ਮੁਫਤ ਸਿੱਖਿਆ ਤੇ ਹਰ ਲਈ ਰੁਜ਼ਗਾਰ ਲਈ ਅਵਾਜ ਬੁਲੰਦ ਕਰਨੀ ਚਾਹੀਦੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements