ਮੁਕਤੀ ਪਲ •ਸੁਖਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਿੰਨੀ ਸੱਟ ਵੱਜ ਰਹੀ ਹੈ
ਬੁੱਤ ਆਪਣੇ ਰੂਪ ਵਿੱਚ ਆ ਰਿਹਾ ਹੈ
ਵਧ ਰਹੇ ਹਨ ਜਿੰਨੇ ਗਰਭ ਦੇ ਦਿਨ
ਘਟ ਰਹੇ ਹਨ ਓਨੇ ਜੰਮਣ ਦੇ ਦਿਨ
ਜਿੰਨਾ ਡੂੰਘਾ ਦੱਬਿਆ ਜਾ ਰਿਹਾ ਹੈ ਬੀਜ
ਓਨਾ ਉੱਗਣ ਲਈ ਬਿਹਬਲ ਹੋ ਰਿਹਾ ਹੈ

ਜਦ ਆਖਰੀ ਸੱਟ ਵੱਜੇਗੀ
ਬੁੱਤ ਸੰਪੂਰਨ ਹੋ ਜਾਵੇਗਾ
ਜਦੋਂ ਜਨਮ ਦਾ ਪਲ ਆਵੇਗਾ
ਅੰਡੇ ਦਾ ਖੋਲ ਟੁੱਟ ਹੀ ਜਾਵੇਗਾ
ਰੁੱਖ ਬੀਜ ਨੂੰ ਤੋੜ ਕੇ
ਧਰਤੀ ਨੂੰ ਪਾੜ ਕੇ
ਪ੍ਰਗਟ ਹੋ ਹੀ ਜਾਵੇਗਾ

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements