“ਜਨਤਾ ਲਈ ਡਾਕਟਰ” ਵੱਲੋਂ ਮਜ਼ਦੂਰ ਬਸਤੀ ਪ੍ਰੇਮ ਨਗਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਲੰਘੀ 11 ਅਗਸਤ ਨੂੰ “ਜਨਤਾ ਲਈ ਡਾਕਟਰ” ਵੱਲੋਂ ਪ੍ਰੇਮ ਨਗਰ, ਢੰਡਾਰੀ ਖੁਰਦ ਵਿੱਚ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰੇਮ ਨਗਰ ਫੋਕਲ ਪੁਆਇੰਟ ਇਲਾਕੇ ਵਿੱਚ ਸਥਿਤ ਲੁਧਿਆਣੇ ਦੀ ਇੱਕ ਮਜਦੂਰ ਬਸਤੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਕਾਰਖਾਨਿਆਂ ‘ਚ ਕੰਮ ਕਰਦੇ ਮਜਦੂਰ ਰਹਿੰਦੇ ਹਨ। ਕੈਂਪ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਜਾਰੀ ਰਿਹਾ। ਕੈਂਪ ਵਿੱਚ ਮੈਡੀਸਨ, ਗਾਇਨੀਕੋਲੋਜੀ ਤੇ ਹੋਰ ਮਾਹਰ ਡਾਕਟਰਾਂ ਨੇ 350 ਤੋਂ ਜ਼ਿਆਦਾ ਲੋਕਾਂ ਦਾ ਚੈੱਕਅੱਪ ਕੀਤਾ ਅਤੇ ਦਵਾਈਆਂ ਦਿੱਤੀਆਂ। ਕੈਂਪ ਵਿੱਚ ਆਏ ਮਰੀਜ਼ਾਂ ਦੇ ਚੈੱਕਅੱਪ ਤੋਂ ਸਾਹਮਣੇ ਆਇਆ ਕਿ ਬਹੁਤੇ ਮਰੀਜ ਕੰਨਾਂ, ਸਾਹ ਦੇ ਰਸਤੇ, ਚਮੜੀ ਦੇ ਰੋਗਾਂ, ਦਸਤ-ਪੇਚਿਸ ਅਤੇ ਤਰ੍ਹਾਂ-ਤਰ੍ਹਾਂ ਦੇ ਬੁਖਾਰਾਂ ਤੋਂ ਪੀੜਤ ਸਨ। ਨਾਲ਼ ਹੀ ਇਹ ਵੀ ਸਾਹਮਣੇ ਆਇਆ ਕਿ ਵੱਡੀ ਗਿਣਤੀ ਵਿੱਚ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ, ਖਾਸ ਕਰਕੇ ਔਰਤਾਂ ਤੇ ਬੱਚੇ ਤਾਂ ਭਾਰੀ ਗਿਣਤੀ ਵਿੱਚ ਖੂਨ ਦੀ ਕਮੀ ਤੇ ਕੁਪੋਸ਼ਣ ਦੇ ਹੋਰ ਲੱਛਣਾਂ ਤੋਂ ਪੀੜਤ ਹਨ। ਅਸਲ ਵਿੱਚ ਇਹ ਇਲਾਕਾ ਵੀ ਬਾਕੀ ਮਜਦੂਰ ਬਸਤੀਆਂ ਵਾਂਗ ਭਿਅੰਕਰ ਗੰਦਗੀ ਦੀਆਂ ਹਾਲਤਾਂ ਵਿੱਚ ਗ੍ਰਸਿਆ ਹੋਇਆ ਹੈ, ਉੱਤੋਂ ਇੱਕ-ਇੱਕ ਕਮਰੇ ਵਿੱਚ ਕਈ-ਕਈ ਲੋਕ ਰਹਿੰਦੇ ਹਨ ਤੇ ਕਮਰੇ ਵੀ ਬਹੁਤ ਛੋਟੇ ਅਕਾਰ ਦੇ ਤੇ ਹਵਾਦਾਰ ਨਹੀਂ ਹੁੰਦੇ। ਇਸ ਕਾਰਨ ਸਾਹ ਦੇ ਰਸਤੇ ਦੀਆਂ ਛੂਤਾਂ ਤੇ ਚਮੜੀ ਦੇ ਰੋਗ ਵੱਡੀ ਗਿਣਤੀ ਵਿੱਚ ਹੁੰਦੇ ਹਨ। ਮਜਦੂਰਾਂ ਦੀਆਂ ਤਨਖਾਹਾਂ ਬਹੁਤ ਥੋੜ੍ਹੀਆਂ ਹਨ, ਇਸ ਕਾਰਨ ਪੂਰੇ ਪਰਿਵਾਰ ਲਈ ਵਧੀਆ ਭੋਜਨ ਦਾ ਇੰਤਜ਼ਾਮ ਕਰਨਾ ਉਹਨਾਂ ਲਈ ਸੰਭਵ ਨਹੀਂ ਹੁੰਦਾ, ਦੂਜਾ ਉਹਨਾਂ ਉੱਤੇ ਕੰਮ ਦਾ ਇੰਨਾ ਬੋਝ ਹੁੰਦਾ ਹੈ ਕਿ ਲਗਾਤਾਰ ਸਰੀਰਕ-ਮਾਨਸਿਕ ਥਕਾਵਟ ਬਣੀ ਰਹਿੰਦੀ ਹੈ ਜਿਸ ਕਾਰਨ ਭੁੱਖ ਮਰ ਜਾਂਦੀ ਹੈ। ਇਸ ਦੇ ਨਾਲ਼ ਹੀ ਭੋਜਨ ਅਤੇ ਸਿਹਤ ਸਬੰਧੀ ਜਾਣਕਾਰੀ ਦੀ ਵੀ ਮਜਦੂਰਾਂ ਵਿੱਚ ਘਾਟ ਹੈ ਤੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਵੀ ਮੌਜੂਦ ਹਨ। ਇਹਨਾਂ ਸਭ ਦਾ ਸਿੱਟਾ ਕੁਪੋਸ਼ਣ, ਖੂਨ ਦੀ ਕਮੀ ਅਤੇ ਬਿਮਾਰੀਆਂ ਦੇ ਵਾਰ-ਵਾਰ ਹੋਣ ਵਿੱਚ ਨਿੱਕਲ਼ਦਾ ਹੈ। ਸਰਕਾਰਾਂ ਦਾ ਮਜਦੂਰ ਇਲਾਕਿਆਂ ਦੀ ਸਾਫ-ਸਫਾਈ ਅਤੇ ਮਜਦੂਰਾਂ ਲਈ ਉਚਿਤ ਸਿਹਤ-ਸੁਵਿਧਾਵਾਂ ਮੁਹੱਈਆ ਕਰਵਾਉਣ ਵੱਲ ਉੱਕਾ ਹੀ ਧਿਆਨ ਨਹੀਂ ਹੈ। ਕੈਂਪ ਦੌਰਾਨ ਸਰਕਾਰਾਂ ਦੀ ਕਾਰਗੁਜ਼ਾਰੀ, ਸੰਵਿਧਾਨ ਵਿੱਚ ਸਿਹਤ ਸਬੰਧੀ ਹੱਕਾਂ, ਦਵਾ ਕੰਪਨੀਆਂ ਤੇ ਡਾਕਟਰਾਂ ਵੱਲੋਂ ਮਚਾਈ ਹੋਈ ਲੁੱਟ ਨੂੰ ਦਰਸਾਉਂਦੀ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ। ਕੈਂਪ ਬਾਰੇ ਕਈ ਦਿਨ ਪਹਿਲਾਂ ਇੱਕ ਪਰਚਾ ਵੰਡ ਕੇ ਪ੍ਰਚਾਰ ਕੀਤਾ ਗਿਆ, ਜਿਸ ਵਿੱਚ ਸਰਕਾਰੀ ਅਣਗਹਿਲੀ ਅਤੇ ਸਿਹਤ ਸੁਵਿਧਾਵਾਂ ਹਾਸਲ ਕਰਨ ਲਈ ਵਿਆਪਕ ਕਿਰਤੀ ਲੋਕਾਂ ਦੀ ਏਕਤਾ ਬਣਾਉਣ ਤੇ ਸਰਕਾਰਾਂ ਨੂੰ ਘੇਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ। ਪਰਚਾ ਵੰਡਣ ਦੌਰਾਨ ਇਲਾਕੇ ਦੇ ਆਮ ਲੋਕਾਂ ਤੋਂ ਕੈਂਪ ਲਈ ਵਿੱਤੀ ਸਹਿਯੋਗ ਵੀ ਇਕੱਠਾ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਲੋਕ-ਸਰੋਕਾਰ ਰੱਖਣ ਵਾਲ਼ੇ ਲੋਕਾਂ ਅਤੇ ਡਾਕਟਰਾਂ ਨੇ ਵੀ ਕੈਂਪ ਲਈ ਸਹਿਯੋਗ ਕੀਤਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 20, ਸਤੰਬਰ  2013 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s