ਸਰਗਰਮੀਆਂ

ਪੀ.ਡੀ.ਐਫ਼. ਡਾਊਨਲੋਡ ਕਰੋ

 ਲੁਧਿਆਣੇ ਦੀ ਮਜ਼ਦੂਰ ਬਸਤੀ ‘ਚ ”ਮਜ਼ਦੂਰ ਲਾਈਬ੍ਰੇਰੀ” ਦੀ ਸਥਾਪਨਾ


ਕੁਦਰਤ ਦੁਆਰਾ ਮਨੁੱਖਤਾ ਨੂੰ ਤੋਹਫੇ ਵਜੋਂ ਦਿੱਤੇ ਕੁਦਰਤੀ ਸਾਧਨਾਂ ਨੂੰ ਨਵੇਂ ਸਾਂਚੇ ਵਿੱਚ ਢਾਲ਼ ਕੇ ਮਜ਼ਦੂਰਾਂ ਦੇ ਹੱਥਾਂ ਨੇ ਧਰਤੀ ਉੱਪਰ ਇੱਕ ਨਵੀਂ ਦੁਨੀਆਂ ਸਿਰਜੀ ਹੈ। ਇਹਨਾਂ ਹੱਥਾਂ ਨੇ ਪਹਾੜਾਂ ਨੂੰ ਕੱਟ ਕੇ ਸੜਕਾਂ ਬਣਾਈਆਂ, ਸੁਰੰਗਾਂ ਬਣਾਈਆਂ, ਦਰਿਆਵਾਂ ਦੇ ਵਹਿਣ ਮੋੜੇ, ਗੱਲ ਕੀ ਕੁਦਰਤ ਦੀਆਂ ਆਪ ਮੁਹਾਰੀਆਂ ਤਾਕਤਾਂ ਨੂੰ ਮਨੁੱਖਤਾ ਦੀਆਂ ਸੇਵਕ ਬਣਾਇਆ।


ਗਿਆਨ ਵੀ ਇਸੇ ਪ੍ਰਕਿਰਿਆ (ਪੈਦਾਵਾਰ ਦੀ ਪ੍ਰਕਿਰਿਆ) ਭਾਵ ਕੁਦਰਤ ਨਾਲ਼ ਮਨੁੱਖ ਦੇ ਸੰਘਰਸ਼ ‘ਚੋਂ ਪੈਦਾ ਹੁੰਦਾ ਹੈ। ਪੈਦਾਵਾਰੀ ਪ੍ਰਕਿਰਿਆ ਵਿੱਚ ਮੁੱਖ ਭੂਮਿਕਾ ਉਤਪਾਦਕ ਜਮਾਤ ਦੀ ਹੁੰਦੀ ਹੈ। ਕਹਿਣ ਦਾ ਭਾਵ ਸਮੁੱਚੇ ਗਿਆਨ, ਸੱਭਿਆਚਾਰ ਨੂੰ ਪੈਦਾ ਕਰਨ ਵਾਲ਼ੇ ਵੀ ਕਿਰਤੀ ਲੋਕ ਹੀ ਹਨ। ਪਰ ਉਹ ਖੁਦ ਹਰ ਤਰ੍ਹਾਂ ਦੇ ਗਿਆਨ, ਸੱਭਿਆਚਾਰ ਤੋਂ ਵਾਂਝੇ ਹਨ। ਅੱਜ ਦੇ ਸਮੇਂ ‘ਚ ਉਹ ਮਸ਼ੀਨਾਂ ਦੇ ਪੁਰਜ਼ੇ ਬਣ ਕੇ ਰਹਿ ਗਏ ਹਨ। ਪੂੰਜੀ ਦੁਆਰਾ ਅੰਨ੍ਹੀ ਲੁੱਟ ਨੇ ਆਧੁਨਿਕ ਮਜ਼ਦੂਰ ਜਮਾਤ ਨੂੰ ਇਕ ਅਮਾਨਵੀਕ੍ਰਿਤ ਸਮੂਹ ਬਣਾ ਦਿੱਤਾ ਹੈ।


ਮਜ਼ਦੂਰ ਜਮਾਤ ਤੱਕ ਗਿਆਨ ਅਤੇ ਸੱਭਿਆਚਾਰ ਲੈ ਕੇ ਜਾਣਾ ਮੁਕਤੀ ਦੇ ਨਵੇਂ ਪ੍ਰੋਜੈਕਟ ਦਾ ਇੱਕ ਅਹਿਮ ਅੰਗ ਹੈ। ਮਜ਼ਦੂਰ ਜਮਾਤ ਦੁਆਰਾ ਸਿਰਜੀ ਗਿਆਨ ਅਤੇ ਸੱਭਿਆਚਾਰ ਦੀ ਦੌਲਤ ਨੂੰ ਵਾਪਸ ਮਜ਼ਦੂਰ ਜਮਾਤ ਕੋਲ਼ ਲੈ ਜਾਣਾ ਹੋਵੇਗਾ। ਸਾਡੇ ਦੇਸ਼ ਵਿੱਚ ਇਹ ਕਾਰਜ ਉਹਨਾਂ ਬਹਾਦਾਰ ਵਿਦਿਆਰਥੀਆਂ ਨੌਜਵਾਨਾਂ ਨੂੰ ਆਪਣੇ ਜ਼ਿੰਮੇ ਲੈਣਾ ਹੋਵੇਗਾ ਜਿਹਨਾਂ ਕੋਲ਼ ਇੱਕ ਹੱਦ ਤੱਕ ਗਿਆਨ ਅਤੇ ਸੱਭਿਆਚਾਰ ਦੀ ਦੌਲਤ ਹੈ। ਇਸ ਚੀਜ਼ਾਂ ਨੂੰ ਬਦਲਣ ਦੀ ਪ੍ਰਕਿਰਿਆ ਵਿੱਚ ਉਹਨਾਂ ਨੂੰ ਖੁਦ ਨੂੰ ਬਦਲਣਾ ਹੋਵੇਗਾ। ਉਹਨਾਂ ਨੂੰ ਮਜ਼ਦੂਰ ਜਮਾਤ ਨਾਲ਼ ਇੱਕ ਰੂਪ ਹੋਣਾ ਹੋਵੇਗਾ। ਬੇਸ਼ੱਕ ਇਹ ਇੱਕ ਬਹੁਤ ਹੀ ਮੁਸ਼ਕਿਲ ਕਾਰਜ ਹੈ, ਪਰ ਨਾਮੁਮਕਿਨ ਨਹੀਂ। ਲਗਾਤਾਰ ਯਤਨਾਂ ਜ਼ਰੀਏ ਮਜ਼ਦੂਰ ਜਮਾਤ ਅੰਦਰ ਗਿਆਨ ਦੀ ਭੁੱਖ ਜਗਾਈ ਜਾ ਸਕਦੀ ਹੈ। ਇਸੇ ਪ੍ਰਕਿਰਿਆ ‘ਚ ਮਜ਼ਦੂਰ ਜਮਾਤ ਆਪਣੇ ‘ਆਰਗੇਨਿਕ’ ਬੁੱਧੀਜੀਵੀ ਪੈਦਾ ਕਰੇਗੀ। ਇਸੇ ਸੋਚ ਨੂੰ ਅਮਲੀ ਰੂਪ ਦੇਣ ਲਈ ਲੁਧਿਆਣਾ ਵਿੱਚ ”ਮਜ਼ਦੂਰ ਲਾਈਬ੍ਰੇਰੀ” ਦੀ ਸ਼ੁਰੂਆਤ ਕੀਤੀ ਗਈ ਹੈ।


2 ਨਵੰਬਰ 2010 ਨੂੰ ਫੋਕਲ ਪੁਆਇੰਟ, ਲੁਧਿਆਣਾ ‘ਚ ਸਥਿਤ ਮਜ਼ਦੂਰ ਬਸਤੀ ਰਾਜੀਵ ਕਲੋਨੀ ਵਿਖੇ ”ਮਜ਼ਦੂਰ ਲਾਈਬ੍ਰੇਰੀ” ਦੀ ਸਥਾਪਨਾ ਕੀਤੀ ਗਈ। ਉਦਘਾਟਨ ਵੇਲੇ ਲਗਭਗ 200 ਮਜ਼ਦੂਰ ਹਾਜ਼ਰ ਸਨ। ਲਾਈਬ੍ਰੇਰੀ ਦਾ ਉਦਘਾਟਨ ਜਮਹੂਰੀ ਹੱਕਾਂ ਦੇ ਸਰਗਰਮ ਘੁਲਾਟੀਏ ਪ੍ਰੋ. ਏ. ਕੇ. ਮਲੇਰੀ ਜੀ ਨੇ ਕੀਤਾ। ਪ੍ਰੋ. ਏ. ਕੇ. ਮਲੇਰੀ ਜੀ ਨੇ ਮਜ਼ਦੂਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਜ਼ਦੂਰਾਂ ਨੂੰ ਚੇਤੰਨ ਕਰਨ ਦਾ ਇਹ ਉਪਰਾਲਾ ਬਹੁਤ ਸ਼ਲਾਂਘਾਯੋਗ ਹੈ ਅਤੇ ਉਮੀਦ ਜਤਾਈ ਕਿ ਮਜ਼ਦੂਰਾਂ ਵਲੋਂ ਉਹਨਾਂ ਲਈ ਸਥਾਪਿਤ ਕੀਤੀ ਗਈ ਇਸ ਲਾਈਬ੍ਰੇਰੀ ਨੂੰ ਵਧੀਆ ਹੁੰਗਾਰਾ ਮਿਲੇਗਾ।


ਮਜ਼ਦੂਰ ਲਾਈਬ੍ਰੇਰੀ ਦੇ ਉਦੇਸ਼ ਬਾਰੇ ਬੋਲਦੇ ਹੋਏ ਲਾਈਬ੍ਰੇਰੀ ਦੇ ਪ੍ਰਬੰਧਕ ਲਖਵਿੰਦਰ ਨੇ ਕਿਹਾ ਕਿ ਜਿਸ ਤਰ੍ਹਾਂ ਪੂੰਜੀਵਾਦੀ ਪ੍ਰਬੰਧ ਨੇ ਮਜ਼ਦੂਰ ਜਮਾਤ ਨੂੰ ਹੋਰਨਾਂ ਸਭ ਚੀਜਾਂ ਤੋਂ ਵਾਂਝਾ ਰੱਖਣ ਦੀ ਕੋਈ ਕਸਰ ਨਹੀਂ ਛੱਡੀ ਉਸੇ ਤਰ੍ਹਾਂ ਗਿਆਨ ਤੋਂ ਵੀ ਵਾਂਝਾ ਕਰ ਦਿੱਤਾ ਹੈ। ਪੂੰਜੀਪਤੀ ਜਮਾਤ ਗਿਆਨ ਦਾ ਇਸਤੇਮਾਲ ਇਸ ਲੁਟੇਰੇ ਪ੍ਰਬੰਧ ਨੂੰ ਕਾਇਮ ਰੱਖਣ ਲਈ ਕਰ ਰਹੀ ਹੈ ਪਰ ਮਜ਼ਦੂਰ ਜਮਾਤ ਨੇ ਲੁਟੇਰੇ ਪ੍ਰਬੰਧ ਨੂੰ ਚਕਨਾਚੂਰ ਕਰਨਾ ਹੈ। ਮਜ਼ਦੂਰ ਜਮਾਤ ਨੂੰ ਹੀ ਗਿਆਨ ਦੀ ਸਭ ਤੋਂ ਵੱਧ ਜ਼ਰੂਰਤ ਹੈ ਕਿਉਂਕਿ ਉਸ ਨੇ ਹੀ ਇਸ ਦੁਨੀਆਂ ਦੀ ਇਤਿਹਾਸਕ ਕਾਇਅਪਲਟ ਕਰਨੀ ਹੈ। ਇਸ ਦੁਨੀਆਂ ‘ਚੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਮਜ਼ਦੂਰ ਜਮਾਤ ਨੇ ਹੀ ਕਰਨਾ ਹੈ। ਮਜ਼ਦੂਰਾਂ-ਕਿਰਤੀਆਂ ਦੀ ਬਦਹਾਲੀ ਦੇ ਅਸਲ ਕਾਰਨਾਂ, ਮੁਕਤੀ ਦੇ ਸ਼ਾਨਦਾਰ ਰਾਹ ਅਤੇ ਸੰਸਾਰ ਮਜ਼ਦੂਰ ਜਮਾਤ ਦੇ ਇਨਕਲਾਬੀ ਸੰਘਰਸ਼ਾਂ ਦੇ ਮਾਣਮੱਤੇ ਇਤਿਹਾਸ ਤੋਂ ਮਜ਼ਦੂਰ ਜਮਾਤ ਅਣਜਾਣ ਹੈ। ਇਹ ਸਭ ਕੁਝ ਮਜ਼ਦੂਰਾਂ ਨੂੰ ਜਾਨਣਾ ਹੋਵੇਗਾ। ਲਖਵਿੰਦਰ ਨੇ ਕਿਹਾ ਕਿ ”ਮਜ਼ਦੂਰ ਲਾਈਬ੍ਰੇਰੀ” ਦੀ ਸਥਾਪਨਾ ਮਜ਼ਦੂਰਾਂ ਤੱਕ ਮੁਕਤੀ ਗਿਆਨ ਪਹੁੰਚਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦਾ ਹੀ ਇੱਕ ਛੋਟਾ ਜਿਹਾ ਅੰਗ ਹੈ।

 

“ਲਲਕਾਰ” – ਅੰਕ – 16, ਜਨਵਰੀ-ਫਰਵਰੀ, 2011 ਵਿਚ ਪ੍ਰਕਾਸ਼ਿਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s