ਮੈਂ ਸੋਚਦੀ ਆਂ •ਸ਼ਿਵਾਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਂ ਸੋਚਦੀ ਆਂ
ਮੈਂ ਲਿਖਦੀ ਆਂ
ਤੇ ਜਦ ਆਪਣੀ ਸੋਚ ਨਾਲ਼
ਲੋਕਾਂ ਨੂੰ ਜਾਣੂ ਕਰਵਾਉਂਦੀ ਆਂ
ਤਾਂ ਉਹ ਉਸਦਾ ਵਿਰੋਧ ਕਰਦੇ ਨੇ
ਉਸਨੂੰ ਨਿਰਾਧਾਰ, ਵਿਦਰੋਹੀ ਤੇ
ਬੇਤੁਕੀ ਆਖਦੇ ਨੇ
ਮੈਨੂੰ ਹੰਕਾਰੀ ਦੀ ਉਪਾਧੀ ਦਿੰਦੇ ਨੇ।
ਪਰ ਫੇਰ ਮੈਂ ਸੋਚਦੀ ਆਂ
ਸੋਚਦੀ ਆਂ, ਲਿਖਦੀ ਆਂ
ਮੈਂ ਸੋਚਦੀ ਆਂ
ਕੀ ਉਹ ਡਰਦੇ ਨੇ?
ਉਹ ਡਰਦੇ ਨੇ, ਕਿ ਮੈਂ ਕੀ ਸੋਚਦੀ ਆਂ?
ਜਾਂ ਉਹ ਡਰਦੇ ਨੇ ਕਿ ਮੈਂ ਸੋਚਦੀ ਆਂ?

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements