ਲੁਧਿਆਣਾ ਵਿੱਚ ਮਜ਼ਦੂਰਾਂ ਲਈ ਲਾਇਬ੍ਰੇਰੀ ਦੀ ਸਥਾਪਨਾ

ਪੀ.ਡੀ.ਐਫ਼. ਡਾਊਨਲੋਡ ਕਰੋ

 ਪੈਦਾਵਾਰ ਦੀ ਪ੍ਰਕਿਰਿਆ ਜਾਣੀ ਕੁਦਰਤ ਨਾਲ਼ ਘੋਲ਼ ਤੋਂ ਹੀ ਗਿਆਨ ਪੈਦਾ ਹੁੰਦਾ ਹੈ। ਪੈਦਾਵਾਰੀ ਪ੍ਰਕਿਰਿਆ ਵਿੱਚ ਮੁੱਖ ਭੂਮਿਕਾ ਪੈਦਾਵਾਰੀ ਜਮਾਤ ਦੀ ਹੁੰਦੀ ਹੈ। ਕਹਿਣ ਦਾ ਅਰਥ ਹੈ ਕਿ ਸਾਰੇ ਗਿਆਨ ਅਤੇ ਸੱਭਿਆਚਾਰ ਨੂੰ ਪੈਦਾ ਕਰਨ ਵਾਲ਼ੇ ਕਿਰਤੀ ਲੋਕ ਹੀ ਹਨ। ਪਰ ਉਹ ਹੀ ਹਰ ਤਰ੍ਹਾਂ ਦੇ ਗਿਆਨ ਅਤੇ ਸੱਭਿਆਚਾਰ ਤੋਂ ਵਿਹੂਣੇ ਹਨ। ਅੱਜ ਦੇ ਸਮੇਂ ਵਿੱਚ ਉਹ ਮਸ਼ੀਨਾਂ ਦੇ ਪੁਰਜੇ ਬਣਕੇ ਰਹਿ ਗਏ ਹਨ। ਪੂੰਜੀ ਦੀ ਅੰਨ੍ਹੀ ਲੁੱਟ ਨੇ ਆਧੁਨਿਕ ਮਜ਼ਦੂਰ ਜਮਾਤ ਨੂੰ ਇੱਕ ਅਣਮਨੁੱਖੀ ਸਮੂਹ ਬਣਾ ਦਿੱਤਾ ਹੈ। ਮਜ਼ਦੂਰ ਜਮਾਤ ਤੱਕ ਗਿਆਨ ਅਤੇ ਸੱਭਿਆਚਾਰ ਨੂੰ ਲੈਕੇ ਜਾਣਾ ਮੁਕਤੀ ਦੇ ਨਵੇਂ ਪ੍ਰੋਜੈਕਟ ਦਾ ਇੱਕ ਅਹਿਮ ਹਿੱਸਾ ਹੈ। ਇਸੇ ਸੋਚ ਨੂੰ ਅਮਲੀ ਰੂਪ ਦੇਣ ਲਈ ਲੁਧਿਆਣਾ ਦੀ ਮਜ਼ਦੂਰ ਕਲੋਨੀ ਵਿੱਚ ਮਜ਼ਦੂਰ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। 

ਪਿਛਲੀ 10 ਜੁਲਾਈ ਨੂੰ ਚੰਡੀਗੜ੍ਹ ਰੋਡ, ਲੁਧਿਆਣਾ ਸਥਿਤ ਮਜ਼ਦੂਰ ਬਸਤੀ ਈ. ਡਬਲੀਊ. ਐਸ. ਕਲੋਨੀ ਵਿੱਚ ਮਜ਼ਦੂਰ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਸਮਾਰੋਹ ਵਿੱਚ ਲਗਭਗ ਤਿੰਨ ਸੌ ਮਜ਼ਦੂਰ ਪਹੁੰਚੇ। ਲਾਇਬ੍ਰੇਰੀ ਦਾ ਉਦਘਾਟਨ ਬੁਜ਼ੁਰਗ ਖੱਬੇਪੱਖੀ ਅਤੇ ਦੇਸ਼ਭਗਤ ਯਾਦਗਾਰ ਹਾਲ ਕਮੇਟੀ, ਜਲੰਧਰ ਦੇ ਉੱਪ-ਸਕੱਤਰ ਕਾਮਰੇਡ ਨੌਨਿਹਾਲ ਸਿੰਘ ਨੇ ਕੀਤਾ। ਸਮਾਰੋਹ ਦੀ ਸ਼ੁਰੂਆਤ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਸਾਥੀ ਰਾਜਵਿੰਦਰ ਨੇ ਇਨਕਲਾਬੀ ਗੀਤ ਪੇਸ਼ ਕਰਕੇ ਕੀਤੀ। ਇਸ ਤੋਂ ਬਾਅਦ ਮਜ਼ਦੂਰ ਲਾਇਬ੍ਰੇਰੀ ਦੇ ਟੀਚੇ ਬਾਰੇ ਦੱਸਦੇ ਹੋਏ ਮਜ਼ਦੂਰ ਜਥੇਬੰਦਕ ਲਖਵਿੰਦਰ ਨੇ ਕਿਹਾ ਕਿ ਜਿਸ ਤਰ੍ਹਾਂ ਮਜ਼ਦੂਰ ਜਮਾਤ ਨੂੰ ਪੂੰਜੀਪਤੀ ਜਮਾਤ ਨੇ ਬਾਕੀ ਸਾਰੀਆਂ ਚੀਜ਼ਾਂ ਤੋਂ ਵਾਂਝਿਆਂ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਉਸੇ ਤਰ੍ਹਾਂ ਉਹਨਾਂ ਨੂੰ ਗਿਆਨ ਤੋਂ ਵੀ ਵਾਂਝਿਆਂ ਕਰ ਦਿੱਤਾ ਗਿਆ ਹੈ। ਮਜ਼ਦੂਰਾਂ ਨੂੰ ਹੀ ਗਿਆਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਦੁਨੀਆਂ ਦੀ ਇਤਿਹਾਸਕ ਕਾਇਆਪਲਟ ਕਰਨ ਦਾ ਕੰਮ ਹੁਣ ਇਸੇ ਜਮਾਤ ਦੇ ਮੋਢਿਆਂ ‘ਤੇ ਹੈ। ਲਖਵਿੰਦਰ ਨੇ ਕਿਹਾ ਕਿ ਮਜ਼ਦੂਰ ਲਾਇਬ੍ਰੇਰੀ ਦੀ ਸਥਾਪਨਾ ਮਜ਼ਦੂਰਾਂ ਤੱਕ ਮੁਕਤੀ ਦਾ ਗਿਆਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦਾ ਇੱਕ ਨਿੱਕਾ-ਜਿਹਾ ਅੰਗ ਹੈ। 

ਕਾਮਰੇਡ ਨੌਨਿਹਾਲ ਸਿੰਘ ਨੇ ਮਜ਼ਦੂਰ ਸਾਥੀਆਂ ਨੂੰ ਕਿਹਾ ਕਿ ਮਜ਼ਦੂਰਾਂ ਵਿੱਚ ਚੇਤਨਾ ਫੈਲਾਉਣ ਦੀ ਇਹ ਕੋਸ਼ਿਸ਼ ਬਹੁਤ ਸ਼ਲਾਘਾਯੋਗ ਹੈ ਅਤੇ ਉਮੀਦ ਜ਼ਾਹਿਰ ਕੀਤੀ ਕਿ ਮਜ਼ਦੂਰਾਂ ਵੱਲੋਂ ਉਹਨਾਂ ਦੁਆਰਾ ਸਥਾਪਤ ਕੀਤੀ ਲਾਇਬ੍ਰੇਰੀ ਲਈ ਚੰਗਾ ਉਤਸ਼ਾਹ ਦਿਖਾਇਆ ਜਾਵੇਗਾ। ਦੇਸ਼ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਦੇ ਇੰਚਾਰਜ ਚਿਰੰਜੀਵੀ ਲਾਲ ਨੇ ਕਿਹਾ ਕਿ ਉਹਨਾਂ ਨੇ ਮਜ਼ਦੂਰਾਂ ਨੂੰ ਆਪਣੀਆਂ ਆਰਥਕ ਮੰਗਾਂ-ਮਸਲਿਆਂ ‘ਤੇ ਤਾਂ ਜੁਟਦੇ ਦੇਖਿਆ ਹੈ ਪਰ ਇੱਕ ਲਾਇਬ੍ਰੇਰੀ ਦੇ ਉਦਘਾਟਨ ਦੇ ਮੌਕੇ ‘ਤੇ ਏਨੀ ਦਿਲਚਸਪੀ ਅਤੇ ਅਨੁਸ਼ਾਸਤ ਢੰਗ ਨਾਲ਼ ਇਕੱਠੇ ਹੋਏ ਦੇਖਣ ਦਾ ਮੌਕਾ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਹੈ। ਮਜ਼ਦੂਰਾਂ ਨੂੰ ਜਗਾਉਣ ਲਈ ਲਾਇਬ੍ਰੇਰੀ ਸਥਾਪਤ ਕਰਨਾ ਇੱਕ ਚੰਗਾ ਕਦਮ ਹੈ। 

ਉਦਘਾਟਨ ਸਮਾਰੋਹ ਵਿੱਚ ਸਾਥੀ ਤਾਜ ਮੁਹੰਮਦ ਨੇ ਮਜ਼ਦੂਰ ਮੁਕਤੀ ਦੀ ਕਵਿਤਾ ਪੇਸ਼ ਕੀਤੀ। ਇਸ ਤੋਂ ਇਲਾਵਾ ਘਨਸ਼ਾਮ, ਨਸੀਮ ਅਤੇ ਹੋਰਨਾਂ ਮਜ਼ਦੂਰ ਸਾਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

 

“ਲਲਕਾਰ” – ਅੰਕ 19 ਸਤੰਬਰ-ਅਕਤੂਬਰ 2011

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s