‘ਲਲਕਾਰ’ ਦੇ ਲੇਖਕਾਂ, ਵੰਡਾਵਿਆਂ ਅਤੇ ਪਾਠਕਾਂ ਦੀ ਮਿਲ਼ਣੀ ਹੋਈ: ਮੈਗਜ਼ੀਨ ਪਰ੍ਕਾਸ਼ਨ ਦੀ ਵਾਰਵਾਰਤਾ ਵਧਾਕੇ ਪੰਦਰਾਂ ਦਿਨ ਕਰਨ ਦਾ ਫੈਸਲਾ ਹੋਇਆ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਲਲਕਾਰ’ ਦੀ ਵਾਰਵਾਰਤਾ ਮਹੀਨੇ ਤੋਂ ਵਧਾ ਕੇ ਪੰਦਰਾਂ ਦਿਨ ਕੀਤੀ ਜਾ ਰਹੀ ਹੈ। ਇਹ ਫੈਸਲਾ ਲੰਘੀ 24 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਭਵਨ, ਰਾਏਕੋਟ ਵਿਖੇ ‘ਲਲਕਾਰ’ ਦੇ ਲੇਖਕਾਂ, ਵੰਡਾਵਿਆਂ ਅਤੇ ਪਾਠਕਾਂ ਦੀ ਮਿਲ਼ਣੀ ਦੌਰਾਨ ਹੋਈ ਭਰਵੀਂ ਵਿਚਾਰ-ਚਰਚਾ ਤੋਂ ਬਾਅਦ ਲਿਆ ਗਿਆ। ਕਾਫ਼ੀ ਸੰਭਾਵਨਾ ਹੈ ਕਿ ਜਨਵਰੀ 2015 ਤੋਂ ਇਹ ਫੈਸਲਾ ਲਾਗੂ ਕਰ ਦਿੱਤਾ ਜਾਵੇਗਾ।

ਇਸ ਮਿਲ਼ਣੀ ਵਿੱਚ ਮੈਗਜ਼ੀਨ ਦੇ ਵੱਖ-ਵੱਖ ਪੱਖਾਂ ‘ਤੇ ਭਰਵੀਂ ਵਿਚਾਰ-ਚਰਚਾ ਹੋਈ। ਇਹ ਵਿਚਾਰਿਆ ਗਿਆ ਕਿ ਲਲਕਾਰ ਆਪਣੇ ਉਦੇਸ਼ਾਂ ਵਿੱਚ ਕਿੱਥੋਂ ਤੱਕ ਸਫ਼ਲ ਹੋ ਰਿਹਾ ਹੈ, ਇਸਦੀਆਂ ਘਾਟਾਂ, ਕਮਜ਼ੋਰੀਆਂ ਤੇ ਪ੍ਰਾਪਤੀਆਂ ਕੀ ਹਨ। ਇਹ ਵਿਚਾਰ ਕੀਤਾ ਗਿਆ ਕਿ ਕੀ ਲਲਕਾਰ ਦੀ ਵਾਰਵਾਰਤਾ ਵਧਾਈ ਜਾਣੀ ਚਾਹੀਦੀ ਹੈ? ਕੀ ਅਜਿਹਾ ਸੰਭਵ ਹੈ? ਇਹਨਾਂ ਮਸਲਿਆਂ ‘ਤੇ ਵੱਖ-ਵੱਖ ਸਾਥੀਆਂ ਨੇ ਬਹੁਮੁੱਲੇ ਵਿਚਾਰ ਪੇਸ਼ ਕੀਤੇ।

ਵਿਚਾਰ-ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੌਜੂਦਾ ਸਮਾਂ ਇਨਕਲਾਬੀਆਂ ਤੋਂ ਤੇਜ਼ ਰਫ਼ਤਾਰ ਸਰਗਰਮੀਆਂ ਦੀ ਮੰਗ ਕਰਦਾ ਹੈ। ਸੰਸਾਰ ਵਿਆਪੀ ਆਰਥਿਕ ਸੰਕਟ ਹੁਣ ਭਾਰਤ ਜਿਹੇ ਪਿਛੜੇ ਸਰਮਾਏਦਾਰ ਦੇਸ਼ਾਂ ਨੂੰ ਵੀ ਕਲ਼ਾਵੇ ਵਿੱਚ ਲੈ ਚੁੱਕਾ ਹੈ। ਲਗਾਤਾਰ ਡੂੰਘੇ ਹੁੰਦੇ ਜਾ ਰਹੇ ਇਸ ਆਰਥਿਕ ਸੰਕਟ ਦਾ ਆਉਣ ਵਾਲ਼ੇ ਸਾਲਾਂ ਵਿੱਚ ਅਣਕਿਆਸਾ ਵਿਸਫੋਟ ਹੋਵੇਗਾ। ਹੋਰ ਦੇਸ਼ਾਂ ਦੇ ਹਾਕਮਾਂ ਵਾਂਗ ਭਾਰਤੀ ਹਾਕਮਾਂ ਕੋਲ਼ ਇਸਦਾ ਕੋਈ ਸਥਾਈ ਹੱਲ ਨਹੀਂ ਹੈ। ਫੌਰੀ ਤੌਰ ‘ਤੇ ਸਰਮਾਏਦਾਰ ਹਾਕਮ ਇਸਦਾ ਹੱਲ ਲੋਕਾਂ ‘ਤੇ ਆਰਥਿਕ ਬੋਝ ਕਈ ਗੁਣਾ ਵਧਾ ਕੇ ਕਰਨਾ ਚਾਹੁੰਦੇ ਹਨ। ਭਾਰਤ ਵਿੱਚ ਵੀ ਇਹੋ ਹੋ ਰਿਹਾ ਹੈ। ਇਸ ਨਾਲ਼ ਲੋਕ ਰੋਹ ਲਗਾਤਾਰ ਵੱਧ ਰਿਹਾ ਹੈ। ਭਾਰਤੀ ਸੱਤਾ ਦਾ ਫਾਸੀਵਾਦੀਕਰਨ ਹੁੰਦਾ ਜਾ ਰਿਹਾ ਹੈ, ਜਮਹੂਰੀਅਤ ਦਾ ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਹੈ। ਹਿੰਦੂ ਕੱਟੜਪੰਥੀਆਂ ਸਮੇਤ ਸਾਰੀਆਂ ਫਾਸੀਵਾਦੀ ਤਾਕਤਾਂ ਬਹੁਤ ਸਰਗਰਮ ਹੋ ਗਈਆਂ ਹਨ ਅਤੇ ਲਗਾਤਾਰ ਵਿਕਾਸ ਕਰ ਰਹੀਆਂ ਹਨ। ਲੰਘੀਆਂ ਲੋਕ ਸਭਾ ਚੋਣਾਂ ਅਤੇ ਦੋ ਰਾਜਾਂ (ਹਰਿਆਣਾ ਅਤੇ ਮਹਾਂਰਾਸ਼ਟਰ) ਵਿੱਚ ਵਿਧਾਨ ਸਭਾ ਚੋਣਾਂ ਵਿੱਚ ਫਾਸੀਵਾਦੀ ਪਾਰਟੀ ਭਾਜਪਾ ਦੀ ਜਿੱਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਰਤ ਦੇ ਸਰਮਾਏਦਾਰ ਹਾਕਮ ਲੋਕਾਂ ਦੇ ਸਾਰੇ ਜਮਹੂਰੀ ਹੱਕ ਖੋਹ ਕੇ, ਲੋਕ ਅਵਾਜ਼ ਜ਼ਬਰ-ਜੁਲਮ ਰਾਹੀਂ ਕੁਚਲ ਕੇ ਲੁੱਟ ਤਿੱਖੀ ਕਰਨਾ ਚਾਹੁੰਦੇ ਹਨ। ਮੌਜੂਦਾ ਸਮੇਂ ਵਿੱਚ ਕਿਰਤੀ ਲੋਕਾਂ ਵਿੱਚ ਬਹੁਤ ਬੇਚੈਨੀ ਹੈ। ਖਾਸਕਰ ਨੌਜਵਾਨਾਂ ਵਿੱਚ ਤਬਦੀਲੀ ਦੀ ਤਾਂਘ ਬਹੁਤ ਵਧ ਰਹੀ ਹੈ। ਸਰਮਾਏਦਾਰ ਹਾਕਮ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਦਿਨ-ਬ-ਦਿਨ ਤੇਜ਼ ਕਰਦੇ ਜਾ ਰਹੇ ਹਨ। ਅੱਜ ਜੇਕਰ ਕਿਰਤੀ ਲੋਕਾਂ ਨੂੰ ਇਨਕਲਾਬੀ ਲਹਿਰ ਨਾਲ਼ ਨਾ ਜੋੜਿਆ ਗਿਆ ਤਾਂ ਉਹ ਫਾਸੀਵਾਦੀ ਤਾਕਤਾਂ ਵੱਲ਼ ਖਿੱਚੇ ਜਾਣਗੇ। ਇਸ ਲਈ ਸਾਨੂੰ ਆਪਣੇ ਕੰਮਾਂ ਦੀ ਗਤੀ ਵਧਾਉਣੀ ਪਵੇਗੀ। ਜੇਕਰ ਲਲਕਾਰ ਦੀ ਵਾਰਵਾਰਤਾ ਵਧਾਈ ਜਾਂਦੀ ਹੈ ਤਾਂ ਇਸ ਨਾਲ਼ ਲੋਕਾਂ ਤੱਕ ਪਹੁੰਚ ਵਧੇਗੀ, ਉਹਨਾਂ ਨਾਲ਼ ਹੋਰ ਨੇੜਲਾ ਰਿਸ਼ਤਾ ਕਾਇਮ ਹੋਵੇਗਾ ਅਤੇ ਮੈਗਜ਼ੀਨ ਰਾਹੀਂ ਇਨਕਲਾਬੀ ਪ੍ਰਚਾਰ-ਪ੍ਰਸਾਰ ਦਾ ਪ੍ਰਭਾਵ ਵਧੇਗਾ।

ਵੱਖ-ਵੱਖ ਸਾਥੀਆਂ ਨੇ ਕਿਹਾ ਕਿ ਸੰਨ 2007 ਤੋਂ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੈਗਜ਼ੀਨ ਦੇ ਤੱਤ ਅਤੇ ਰੂਪ ਵਿੱਚ ਕਾਫ਼ੀ ਵਿਕਾਸ ਹੋਇਆ ਹੈ। ਇਸਨੇ ਸਰਮਾਏਦਾਰਾ ਪ੍ਰਬੰਧ ਦੇ ਲੁਟੇਰੇ ਕਿਰਦਾਰ ਨੂੰ ਨੰਗਾ ਕਰਨ ਅਤੇ ਇਨਕਲਾਬੀ ਬਦਲ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ‘ਲਲਕਾਰ’ ਲੋਕਾਂ ਵਿੱਚ ਸਮਾਜਕ ਤਬਦੀਲੀ ਦਾ ਇੱਕ ਵਿਗਿਆਨਕ ਰਾਹ ਪੇਸ਼ ਕਰ ਰਿਹਾ ਹੈ। ਕਈ ਸਾਥੀਆਂ ਨੇ ਸੁਝਾਅ ਪੇਸ਼ ਕਰਦੇ ਹੋਏ ਕਿਹਾ ਕਿ ‘ਲਲਕਾਰ’ ਵਿੱਚ ਹੋਰ ਵਧੇਰੇ ਵਿਸ਼ਿਆਂ ‘ਤੇ ਸਮੱਗਰੀ ਪ੍ਰਕਾਸ਼ਤ ਕਰਨੀ ਚਾਹੀਦੀ ਹੈ। ਬਹੁਤ ਸਾਰੇ ਜ਼ਰੂਰੀ ਤਾਜ਼ਾ ਮੁੱਦਿਆਂ ‘ਤੇ ਵੀ ਸਮੱਗਰੀ ਪ੍ਰਕਾਸ਼ਤ ਕਰਨੀ ਰਹਿ ਜਾਂਦੀ ਹੈ। ਵੱਖ-ਵੱਖ ਸਾਥੀਆਂ ਨੇ ਕਿਹਾ ਕਿ ਮੈਗਜ਼ੀਨ ਦੀ ਵਾਰਵਾਰਤਾ ਵਧਾਉਣ ਨਾਲ਼ ਹੋਰ ਵਧੇਰੇ ਵਿਸ਼ਿਆਂ ਅਤੇ ਮੁੱਦਿਆਂ ਬਾਰੇ ਸਮੱਗਰੀ ਪ੍ਰਕਾਸ਼ਤ ਕੀਤੀ ਜਾ ਸਕੇਗੀ।

ਹਾਲਤਾਂ ਦੀ ਜ਼ਰੂਰਤ ਅਤੇ ਆਪਣੀ ਸਮਰੱਥਾ ਮੁਤਾਬਿਕ ਲੇਖਕਾਂ ਅਤੇ ਵੰਡਾਵਿਆਂ ਵੱਲੋਂ ‘ਲਲਕਾਰ’ ਦੇ ਪੰਦਰਾਂ ਦਿਨ ਤੋਂ ਨਿਯਮਿਤ ਪ੍ਰਕਾਸ਼ਨ ਲਈ ਜਿੰਮੇਵਾਰੀਆਂ ਚੁੱਕਣ ਤੋਂ ਬਾਅਦ ਮੈਗਜ਼ੀਨ ਦੀ ਵਾਰਵਾਰਤਾ ਪੰਦਰਾਂ ਦਿਨ ਕਰਨ ਦਾ ਫੈਸਲਾ ਕੀਤਾ ਗਿਆ। ਰਜਿਸਟ੍ਰੇਸ਼ਨ ਸਬੰਧੀ ਕੋਈ ਕਨੂੰਨੀ ਸਮੱਸਿਆ ਨਾ ਆਉਣ ‘ਤੇ ਇਹ ਫੈਸਲਾ ਜਨਵਰੀ 2015 ਤੋਂ ਲਾਗੂ ਕਰ ਦਿੱਤਾ ਜਾਵੇਗਾ।

ਕਈ ਸਾਥੀਆਂ ਨੇ ਅਲੋਚਨਾ ਰੱਖਦੇ ਹੋਏ ਕਿਹਾ ਕਿ ਮੈਗਜ਼ੀਨ ਵਿੱਚ ਪਰੂਫ ਦਾ ਕਾਫ਼ੀ ਗਲਤੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹ ਘਾਟ ਦੂਰ ਕਰਕੇ ਮੈਗਜ਼ੀਨ ਨੂੰ ਹੋਰ ਬੇਹਤਰ ਬਣਾਇਆ ਜਾਣਾ ਚਾਹੀਦਾ ਹੈ। ਇਹ ਤੈਅ ਕੀਤਾ ਗਿਆ ਕਿ ਪ੍ਰਬੰਧਕ ਅਤੇ ਲੇਖਕ ਇਸ ਘਾਟ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸਨੂੰ ਦੂਰ ਕਰਨਗੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 34, ਨਵੰਬਰ 2014 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s