ਕੁਦਰਤੀ ਆਫਤਾਂ ਤੇ ਸਰਮਾਏਦਾਰਾ ਢਾਂਚਾ -ਤਜਿੰਦਰ

 

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜੰਮੂ ਕਸ਼ਮੀਰ ਵਿੱਚ ਪਿਛਲੇ ਦਹਾਕਿਆਂ ਦੌਰਾਨ ਆਇਆ ਸਭ ਤੋਂ ਵੱਡਾ ਹੜ੍ਹ ਹੁਣ ਤੱਕ ਕਾਫ਼ੀ ਤਬਾਹੀ ਮਚਾ ਚੁੱਕਾ ਹੈ। ਇਹ ਟਿੱਪਣੀ ਲਿਖਣ ਤੱਕ ਹੜ੍ਹ ਦਾ ਪਾਣੀ ਪਾਕਿਸਤਾਨ ਸਮੇਤ ਲਗਭਗ 500 ਲੋਕਾਂ ਦੀ ਜਾਨ ਲੈ ਚੁੱਕਾ ਹੈ। ਹਜ਼ਾਰਾਂ ਏਕੜ ਵਿੱਚ ਖੜ੍ਹੀ ਫਸਲ ਬਰਬਾਦ ਹੋ ਚੁੱਕੀ ਹੈ। ਹੜ੍ਹ ਕਾਰਨ ਸੇਬ ਦੀ ਸਨਅਤ ਨੂੰ ਲਗਭਗ 1000 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਦਰਿਆ ਵਿੱਚ ਦਰਾਰ ਪੈਣ ਕਾਰਨ ਸ਼੍ਰੀਨਗਰ ਦਾ 67% ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ, ਰਾਜ ਬਾਗ, ਜਵਾਹਰ ਨਗਰ, ਸੋਨਵਾਰ ਅਤੇ ਸ਼ਿਵਪੁਰਾ ਵਿੱਚ ਪਾਣੀ ਦਾ ਪੱਧਰ 20-30 ਫੁੱਟ ਤੱਕ ਹੈ। 1500 ਦੇ ਕਰੀਬ ਪਿੰਡ ਹੜ੍ਹ ਕਾਰਨ ਬੁਰੀ ਤਰਾ ਪ੍ਰਭਾਵਿਤ ਹੋਏ ਹਨ।

ਕਸ਼ਮੀਰ ਵਿੱਚ ਆਈ ਹੋਈ ਕੁਦਰਤੀ ਆਫ਼ਤ ਨੂੰ ਵੇਖਣ ‘ਤੇ ਮਨੁੱਖ ਦੀ ਕੁਦਰਤ ਸਾਹਮਣੇ ਬੇਵਸੀ ਨਜ਼ਰ ਆ ਸਕਦੀ ਹੈ। ਪਰ ਇਹ ਕੁਦਰਤੀ ਆਫਤ ਕਿੰਨੀ ਕੁ ਕੁਦਰਤੀ ਸੀ ਤੇ ਕਿੰਨੀ ਮਨੁੱਖ ਦੁਆਰਾ ਸਿਰਜੀ ਹੋਈ? ਇਸ ਦਾ ਅੰਦਾਜ਼ਾ ਹੇਠ ਲਿਖੇ ਤੱਥਾ ਤੋਂ ਲਗਾ ਸਕਦੇ ਹਾਂ:

ਪਿਛਲੇ ਲਗਭਗ 100 ਸਾਲ ਤੋਂ ਝੀਲਾਂ, ਤਲਾਬ ਅਤੇ ਸੇਮ ਵਾਲੀਆਂ ਥਾਵਾ ਘਟ ਕੇ ਸਿਰਫ਼ 50% ਰਹਿ ਗਈਆਂ ਹਨ। ਬਾਕੀ ਦੇ ਹਿੱਸੇ ‘ਤੇ ਇਮਾਰਤਾਂ ਤੇ ਸੜਕਾਂ ਬਣਾਈਆਂ ਜਾ ਚੁੱਕੀਆਂ ਹਨ। ਇਸ ਕਾਰਨ ਹੀ ਜਿਹਲਮ ਦਰਿਆ ਦੀ ਪਾਣੀ ਨੂੰ ਸੋਖਣ ਦੀ ਸਮਰੱਥਾ ਵੀ ਘਟੀ ਹੈ। ਮਸ਼ਹੂਰ ‘ਡੱਲ’ ਝੀਲ ਦਾ ਖੇਤਰਫਲ ਘਟ ਕੇ ਅੱਧਾ (1200 ਹੈਕਟੇਅਰ) ਰਹਿ ਗਿਆ ਹੈ। ‘ਵੁਲਾਰ’ ਝੀਲ ਅਤੇ ਨਾਲ਼ ਦੀਆਂ ਸੇਂਮ ਵਾਲ਼ੀਆਂ ਥਾਵਾਂ, ਜੋ ਪਹਿਲਾ 20,200 ਹੈਕਟੇਅਰ ਵਿੱਚ ਫੈਲੀਆਂ ਹੋਈਆਂ ਸਨ, ਹੁਣ ਇਹਨਾਂ ਦਾ ਖੇਤਰਫਲ ਘਟ ਕੇ ਸਿਰਫ਼ 2400 ਹੈਕਟੇਅਰ ਰਹਿ ਗਿਆ ਹੈ। ਬੀਤੇ 30 ਸਾਲਾਂ ਦੌਰਾਨ ਲਗਭਗ 50% ਸੇਮ ਵਾਲੀਆਂ ਥਾਵਾਂ ਖਤਮ ਕੀਤੀਆਂ ਜਾ ਚੁੱਕੀਆਂ ਹਨ। ਕਸ਼ਮੀਰ ਵਾਦੀ ਵਿੱਚ ਪਾਣੀ ਦੇ ਨਿਕਾਸ ਲਈ ਇੱਕੋ ਰਸਤਾ ਪੱਛਮ ਵੱਲ ਜਿਹਲਮ ਦਰਿਆ ਵਿੱਚ ਜਾਂਦਾ ਹੈ। ਬਾਕੀ ਸਾਰੇ ਪਾਸਿਆਂ ਤੋਂ ਇਹ ਉੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਪਹਿਲਾਂ ਕਸ਼ਮੀਰ ਦੇ ਮਹਾਰਾਜੇ ਦੁਆਰਾ ਵੁਲਾਰ ਝੀਲ ਨੂੰ ਹੜ੍ਹ ਦਾ ਪਾਣੀ ਸੋਖਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸੇਂਮ ਜਾਂ ਪੱਤਣ ਹੜ੍ਹ ਦੇ ਪਾਣੀ ਨੂੰ ਸੋਖਣ ਦਾ ਸਭ ਤੋਂ ਵਧੀਆ ਜਰੀਆ ਹਨ। ਪਰ ਇਹਨਾਂ ਦਾ ਖੇਤਰਫਲ ਹੌਲ਼ੀ-ਹੌਲ਼ੀ ਸੁੰਗੜ ਰਿਹਾ ਹੈ।

ਉਪਰੋਕਤ ਕਾਰਨਾ ਤੋਂ ਇਲਾਵਾ ‘ਵਾਤਾਵਰਣ ਵਿਗਿਆਨ ਕੇਦਰ’ ਦੇ ਡਿਪਟੀ ਡਰੈਕਟਰ ਜਨਰਲ ਦਾ ਕਹਿਣਾ ਹੈ ਕਿ”: ”ਸੂਬਾ ਸਰਕਾਰ ਇਸ ਤਰ੍ਹਾਂ ਦੇ ਭਾਰੀ ਮੀਂਹ ਨਾਲ਼ ਨਿਪਟਣ ਲਈ ਤਿਆਰ ਹੀ ਨਹੀ ਸੀ। ਇੱਥੋਂ ਤੱਕ ਕਿ ਜੰਮੂ ਕਸ਼ਮੀਰ ਕੋਲ਼ ਹੜ੍ਹ ਸਬੰਧੀ ਭਵਿੱਖਬਾਣੀ ਲਈ ਕੋਈ ਪ੍ਰਣਾਲ਼ੀ ਹੀ ਨਹੀਂ ਹੈ। ਇਸ ਦੀ ਕੁਦਰਤੀ ਆਫ਼ਤਾਂ ਸਬੰਧੀ ਪ੍ਰਣਾਲ਼ੀ ਵੀ ਖਸਤਾ ਹਾਲ ਹੈ।”

ਪਿਛਲੇ ਸਾਲ ਜੁਲਾਈ ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹ ਨੇ ਵੀ ਹਜ਼ਾਰਾ ਲੋਕਾਂ ਦੀ ਜਾਨ ਲਈ ਸੀ। ਪਿਛਲੇ ਕੁੱਝ ਦਹਾਕਿਆ ਦੌਰਾਨ ਦੁਨੀਆਂ ਭਰ ਵਿੱਚ ਆਈਆਂ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਵੀ ਕਾਫ਼ੀ ਲੰਬਾ ਹੈ। ਹਰ ਵਾਰ ਹੀ ਕੁੱਝ ਕੁ ਰਾਹਤ ਪੈਕਜ ਦੇ ਕੇ ਤੇ ਵਾਤਾਵਰਨ ਵਿੱਚ ਆਏ ਬਦਲਾਵਾਂ, ਧਰਤੀ ਦੇ ਵਧ ਰਹੇ ਤਾਪਮਾਨ ਸਬੰਧੀ ਸੰਮੇਲਨ ਕਰਨ ਤੋਂ ਬਾਅਦ ਇਹ ਸਭ ਕੁੱਝ ਭੁਲਾ ਦਿੱਤਾ ਜਾਂਦਾ ਹੈ। ਵਾਤਾਵਰਨ ਵਿਗਿਆਨੀਆਂ ਦੁਆਰਾ ਕੁਦਰਤੀ ਆਫਤਾਂ ਦੇ ਵਾਧੇ ਦਾ ਕਾਰਨ ਧਰਤੀ ਦੇ ਤਾਪਮਾਨ ਵਿੱਚ ਵਾਧਾ ਦੱਸਿਆ ਜਾਦਾ ਹੈ। ਧਰਤੀ ਦੇ ਤਾਪਮਾਨ ਵਿੱਚ ਵਾਧਾ ਅੱਗੇ ਕਾਰਬਨ ਡਾਇਆਕਸਾਇਡ ਵਧਣ ਕਾਰਨ ਹੋਇਆ ਹੈ। 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਤਾਵਰਣ ਸੰਮੇਲਨ ਹੋਣ ਜਾ ਰਿਹਾ ਹੈ। ਇਹ ਸੰਮੇਲਨ ਇਸ ਉਦੇਸ਼ ਲਈ ਹੋ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਬਚਾਉਣ ਸੰਬੰਧੀ ਕੁੱਝ ”ਠੋਸ” ਕੀਤਾ ਜਾਵੇ। ਇਸ ਮਕਸਦ ਨੂੰ ਲੈ ਕੇ ਦੁਨੀਆ ਭਰ ਵਿੱਚ ਰੈਲੀਆਂ ਵੀ ਜਥੇਬੰਦ ਕੀਤੀਆਂ ਜਾ ਰਹੀਆਂ ਹਨ। ਪਰ ਇਹ ”ਠੋਸ” ਕਦਮ ਕਿਸ ਖਿਲਾਫ਼ ਚੁੱਕੇ ਜਾਣਗੇ ਜਾਂ ਧਰਤੀ ਦੇ ਤਾਪਮਾਨ ਵਿੱਚ ਵਾਧੇ ਲਈ ਕੌਣ ਜ਼ਿੰਮੇਵਾਰ ਹੈ, ਇਹ ਪੂਰਾ ਸਰਮਾਏਦਾਰੀ ਢਾਂਚਾ ਜਾਂ ਵਿਅਕਤੀ? ਅਸਲ ਵਿੱਚ ਇਹ ਸਾਰੇ ”ਠੋਸ” ਕਦਮ ਇਹਨਾਂ ਸਵਾਲਾਂ ‘ਤੇ ਪਰਦਾ ਪਾਉਣ ਲਈ ਹੀ ਉਠਾਏ ਜਾ ਰਹੇ ਹਨ। ਇਸ ਤਹਿਤ ਕਈ ਕਾਰਪੋਰੇਟ ਘਰਾਣਿਆ ਵੱਲੋਂ “ਵਾਤਾਵਰਣ ਨੂੰ ਬਚਾਉਣ” ਦੀਆਂ ਮੁਹਿਮਾਂ ਲਈ ਨਿਵੇਸ਼ ਕੀਤਾ ਜਾਵੇਗਾ। ਜ਼ਾਹਿਰ ਹੈ ਜੇ ਨਿਵੇਸ਼ ਕੀਤਾ ਜਾਵੇਗਾ ਤੇ ਮੁਨਾਫ਼ਾ ਵੀ ਕਮਾਇਆ ਜਾਵੇਗਾ।

ਵਾਤਾਵਰਨ ਸਬੰਧੀ ਸਮੱਸਿਆ ਵੀ ਇਸ ਬਿਮਾਰ ਸਰਮਾਏਦਾਰਾ ਢਾਂਚੇ ਦਾ ਲੱਛਣ ਹੀ ਹੈ। ਕਾਰਬਨ ਨੂੰ ਧਰਤੀ ਵਿੱਚੋਂ ਕੱਢਣਾ ਗਲੇਸ਼ੀਅਰ ਦੇ ਪਿਘਲਣ ਦਾ ਕਾਰਨ ਹੈ, ਜੋ ਧਰਤੀ ਦੇ ਤਾਪਮਾਨ ਨੂੰ ਸੰਤੁਲਤ ਕਰਦੇ ਹਨ। ਤੇਲ, ਕੁਦਰਤੀ ਗੈਸ ਅਤੇ ਕੋਲੇ ਦੇ ਬਲਣ ਕਾਰਨ ਕਾਰਬਨ ਡਾਇਆਕਸਾਇਡ ਦੀ ਮਾਤਰਾ ਵਧ ਰਹੀ ਹੈ। ਪਰ ਇਹਨਾਂ ਸਾਰੇ ਊਰਜਾ ਦੇ ਸੋਮਿਆਂ ਦੇ ਚੰਗੇ ਬਦਲ ਮੌਜੂਦ ਹੋਣ ਦੇ ਬਾਵਜੂਦ ਨਹੀ ਅਪਣਾਏ ਜਾ ਰਹੇ ਕਿਉਂਕਿ ਦੁਨੀਆਂ ਦੀਆਂ 7 ਤੋਂ 10 ਸਭ ਤੋਂ ਵੱਡੀਆ ਕਾਰਪੋਰੇਸ਼ਨਾਂ ਤੇਲ ਅਤੇ ਆਟੋ ਮੋਬਾਇਲ ਦੀਆਂ ਹਨ। ਅਮਰੀਕੀ ਫੌਜ ਇਕੱਲੀ ਤੇਲ ਦੀ ਸਭ ਤੋਂ ਵੱਡੀ ਖਪਤਕਾਰ ਹੈ। ਇਕ ਸਾਮਰਾਜੀ ਦੇਸ਼ ਹੋਣ ਦੇ ਨਾਤੇ ਅਮਰੀਕਾ ਤੋਂ ਇਹ ਤਾਂ ਉੁਮੀਦ ਕੀਤੀ ਜਾ ਸਕਦੀ ਹੈ ਕਿ ਉਹ ਖਰਬਾਂ ਡਾਲਰ ਇਰਾਕ ਜੰਗ ‘ਤੇ ਖਰਚ ਦੇਵੇ, ਪਰ ਇਹ ਉਮੀਦ ਨਹੀ ਕੀਤੀ ਜਾ ਸਕਦੀ ਕਿ ਉਹ ਤੇਲ (ਜੋ ਕਿ ਖੁਦ ਇਹਨਾਂ ਜੰਗਾਂ ਦਾ ਕਾਰਨ ਹੈ) ਨੂੰ ਛੱਡ ਕੇ ਕੋਈ ਹੋਰ ਬਦਲ ਤਲਾਸ਼ ਕਰੇ। ਇਸ ਲਈ ਸਾਰੀਆਂ “ਵਾਤਾਵਰਣ ਬਾਚਾਓ” ਮੁਹਿਮਾਂ ਤਦ ਤੱਕ ਬੇਬੁਨਿਆਦ ਹਨ ਜਦ ਤਕ ਇਹ ਮੌਜੂਦਾ ਢਾਂਚੇ ‘ਤੇ ਸਵਾਲ ਖੜ੍ਹੇ ਨਹੀ ਕਰਦੀਆਂ। ਮਨੁੱਖ ਕੁਦਰਤੀ ਤਾਕਤਾਂ ‘ਤੇ ਜਿੱਤ ਪ੍ਰਾਪਤ ਕਰ ਕੇ ਹੀ ਸੱਭਿਅਤਾ ਦੇ ਇਸ ਪੜਾਅ ‘ਤੇ ਪਹੁੰਚਿਆ ਹੈ। ਮੁਨਾਫਾ ਕੇਂਦਰਤ ਇਹ ਸਰਮਾਏਦਾਰੀ ਢਾਂਚਾ ਇਸ ਜਿੱਤ ਦੇ ਰਸਤੇ ਵਿੱਚ ਇਕ ਕੰਧ ਹੈ। ਉਹ ਕੰਧ ਜੋ ਜਰਜਰ ਹੋ ਚੁੱਕੀ। ਪਰ ਇਹ ਖੁਦ ਨਹੀ ਡਿੱਗ ਸਕਦੀ ਇਸ ਨੂੰ ਧੱਕਾ ਦੇਣਾ ਪਵੇਗਾ। ਹਾਲੇ ਤਾਂ ਮਨੁੱਖ ਨੇ ਕੁਦਰਤ ਉੱਤੇ ਜਿੱਤ ਦੀਆਂ ਕਈ ਸਿਖਰਾ ਨੂੰ ਛੋਹਣਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 33, ਅਕਤੂਬਰ 2014 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s