ਕਵਿਤਾਵਾਂ (ਹੋ ਚੀ ਮਿਨ)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1.) ਬਾਹਰ ਸੜਕ ‘ਤੇ
ਸੜਕ ‘ਤੇ
ਅਸੀਂ ਸਿੱਖਦੇ ਹਾਂ
ਔਕੜਾਂ ਨਾਲ਼ ਜਾਣੂ ਹੋਣਾ
ਮੁਸ਼ਕਲ ਨਾਲ਼ ਪਾਰ ਹੁੰਦੀ ਹੈ
ਇੱਕ ਚੋਟੀ
ਕਿ ਦੂਜੀ ਸਾਹਮਣੇ ਖੜੀ ਹੋ ਜਾਂਦੀ ਹੈ।
ਪਰ ਇੱਕ ਵਾਰ
ਜਦੋਂ ਅਸੀਂ ਪਾਰ ਕਰ ਲੈਂਦੇ ਹਾਂ
ਸਭ ਤੋਂ ਉੱਚਾ ਦੱਰ੍ਰਾ,
ਇੱਕ ਨਜ਼ਰ ‘ਚ ਸਮੇਟ ਲੈਂਦੀਆਂ ਹਨ
ਸਾਡੀਆਂ ਅੱਖਾਂ
ਦਸ ਹਜ਼ਾਰ ਮੀਲ ਤੱਕ ਫੈਲਿਆ ਵਿਸਥਾਰ।

2.) ਖੁਦ ਨੂੰ ਸਲਾਹ
ਸਿਆਲ ਦੀ ਠੰਡ ਤੇ ਵੀਰਾਨਗੀ ਤੋਂ ਬਿਨਾਂ
ਸੰਭਵ ਨਹੀਂ ਹੋ ਸਕਦੀ ਸੀ
ਬਸੰਤ ਦੀ ਨਿੰਮਲ ਤੇ ਗੁਨਗੁਣੀ ਗਰਮੀਂ।
ਬਦਨਸੀਬੀਆਂ ਨੇ ਮੈਨੂੰ ਫੌਲਾਦ ਬਣਾਇਆ ਹੈ
ਅਤੇ ਸੰਜਮੀ ਬਣਾਇਆ ਹੈ
ਹੋਰ ਵੀ ਦ੍ਰਿੜ ਬਣਾ ਦਿੱਤਾ ਹੈ ਉਹਨਾਂ
ਮੇਰੇ ਸੰਕਲਪ ਨੂੰ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

Advertisements