192ਵੇਂ ਜਨਮ ਦਿਨ ‘ਤੇ ਵਿਸ਼ੇਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਕਾਰਲ ਮਾਰਕਸ

(5 ਮਈ 1818-14 ਮਾਰਚ 1883)

ਜ਼ਿੰਦਗੀ ਦਾ ਮਕਸਦ

ਔਕੜਾਂ ਤੋਂ ਸੱਖਣੀ ਜ਼ਿੰਦਗੀ
ਮੇਰੇ ਲਈ ਨਹੀਂ, 
ਨਹੀਂ, ਮੇਰੇ ਤੂਫ਼ਾਨੀ ਮਨ ਨੂੰ ਇਹ ਮਨਜ਼ੂਰ ਨਹੀਂ ।
ਮੈਂ ਤਾਂ ਚਾਹੁੰਨਾਂ ਹਾਂ ਇੱਕ ਮਹਾਨ ਉੱਚਾ ਮਕਸਦ
ਤੇ, ਉਹਦੇ ਲਈ ਜ਼ਿੰਦਗੀ ਭਰ ਸੰਘਰਸ਼ਾਂ ਦਾ ਅਟੁੱਟ ਸਿਲਸਿਲਾ। 
ਐ ਕਲਾ! ਤੂੰ ਖੋਲ੍ਹ
ਮਨੁੱਖਤਾ ਦੀ ਵਿਰਾਸਤ, ਆਪਣੇ ਅਣਮੋਲ ਖਜਾਨਿਆਂ ਦੇ ਬੂਹੇ
ਮੇਰੇ ਲਈ ਖੋਲ੍ਹ!
ਆਪਣੀ ਸਮਝ ਅਤੇ ਭਾਵਨਾਵਾਂ ਦੀ ਗਲਵਕੜੀ ਵਿੱਚ 
ਸਾਰੇ ਸੰਸਾਰ ਨੂੰ ਲੈ ਲਵਾਂਗਾਂ ਮੈਂ!
ਆਓ, ਅਸੀਂ ਔਕੜਾਂ ਭਰੇ ਲੰਮੇ ਸਫ਼ਰ ‘ਤੇ ਚੱਲੀਏ
ਆਓ, ਕਿਉਂਕਿ ਸਾਨੂੰ ਮਨਜ਼ੂਰ ਨਹੀਂ 
ਪੇਤਲੀ, ਉਦੇਸ਼ਹੀਣ ਅਤੇ ਟੀਚਾ ਰਹਿਤ ਜ਼ਿੰਦਗੀ
ਅਸੀਂ ਊਂਘਦੇ, ਕਲਮ ਘਸਾਉਂਦੇ
ਬਦਹਾਲੀ ਤੇ ਬੇਵਸੀ ਵਿੱਚ ਨਹੀਂ ਜਿਆਂਗੇ।
ਅਸੀਂ—ਅਭਿਲਾਖ਼ਾ, ਰੋਹ, ਜੋਸ਼ ਅਤੇ
ਮਾਣ ਨਾਲ਼ ਜਿਆਂਗੇ
ਅਸਲੀ ਇਨਸਾਨ ਦੀ ਤਰ੍ਹਾਂ ਜਿਆਂਗੇ।

(18 ਵਰ੍ਹੇ ਦੀ ਉਮਰ ਵਿੱਚ ਲਿਖੀ ਕਵਿਤਾ-ਸੰਪਾ.)

♦♦♦

…ਉਸ ਦਿਨ ਭਲੇ ਲੋਕਾਂ ਦੀਆਂ ਅੱਖਾਂ ਵਿੱਚੋਂ

ਸਾਡੇ ਲਈ ਗਰਮ ਹੰਝੂ ਵਹਿਣਗੇ…

‘ਕਿੱਤੇ ਦੀ ਚੋਣ ਸੰਬੰਧੀ ਇੱਕ ਨੌਜਵਾਨ ਦੇ ਵਿਚਾਰ’ ਨਾਮਕ ਲੇਖ ਵਿੱਚੋਂ ਕੁਝ ਅੰਸ਼

….ਜ਼ਿੰਦਗੀ ਦੀਆਂ ਹਾਲਤਾਂ ਜੇਕਰ ਸਾਨੂੰ ਆਪਣਾ ਮਨਪਸੰਦ ਕਿੱਤਾ ਚੁਨਣ ਦਾ ਮੌਕਾ ਦੇਣ ਤਾਂ ਅਸੀਂ ਉਹ ਕਿੱਤਾ ਚੁਣ ਸਕਦੇ ਹਾਂ ਜੋ ਸਾਨੂੰ ਸਭ ਤੋਂ ਮਹਾਨ ਖ਼ੂਬੀ ਪ੍ਰਦਾਨ ਕਰੇ, ਜੋ ਉਹਨਾਂ ਵਿਚਾਰਾਂ ‘ਤੇ ਅਧਾਰਿਤ ਹੋਵੇ ਜਿਨ੍ਹਾਂ ਦੀ ਸੱਚਾਈ ਨਾਲ਼ ਅਸੀਂ ਦਿਲੋਂ ਸਹਿਮਤ ਹੋਈਏ, ਜੋ ਸਾਨੂੰ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਦਾ ਤੇ ਨਾਲ਼ ਹੀ ਸਾਡੇ ਲਈ ਆਪਣੇ ਆਮ ਮਕਸਦ—ਸੰਪੂਰਨਤਾ—ਤੱਕ ਪਹੁੰਚ ਕਰਨ ਦਾ ਮੌਕਾ ਮੁਹੱਈਆ ਕਰਵਾਵੇ, ਹਰੇਕ ਕਿੱਤਾ ਜਿੱਥੇ ਪਹੁੰਚਣ ਦਾ ਮਹਿਜ਼ ਇੱਕ ਜ਼ਰੀਆ ਹੁੰਦਾ ਹੈ।

ਖ਼ੂਬੀ ਉਸ ਨੂੰ ਕਹਿੰਦੇ ਹਨ ਜੋ ਮਨੁੱਖ ਨੂੰ ਸਭ ਤੋਂ ਵੱਧ ਉੱਪਰ ਚੁੱਕੇ, ਜੋ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਕੰਮਾਂ ਵਿੱਚ ਉੱਤਮ ਚੰਗਿਆਈ ਭਰੇ ਜੋ ਉਸਨੂੰ ਅਜਿੱਤ ਬਣਾਵੇ, ਲੋਕ ਜਿਸਦੀ ਪ੍ਰਸ਼ੰਸਾ ਕਰਨ ਅਤੇ ਉਸਨੂੰ ਸਾਰਿਆਂ ਤੋਂ ਉੱਪਰ ਉਠਾਵੇ।

ਪਰ ਖ਼ੂਬੀ ਸਾਨੂੰ ਕੇਵਲ਼ ਉਹੀ ਕਿੱਤਾ ਹਾਸਿਲ ਕਰਵਾ ਸਕਦਾ ਹੈ ਜਿਸ ਵਿੱਚ ਅਸੀਂ ਗੁਲਾਮਾਂ ਦੀ ਤਰ੍ਹਾਂ ਸਿਰਫ਼ ਔਜਾਰ ਨਹੀਂ ਹੁੰਦੇ, ਸਗੋਂ ਆਪਣੇ ਕੰਮ-ਖੇਤਰ ਦੇ ਅੰਦਰ ਅਜ਼ਾਦਾਨਾ ਤੌਰ ‘ਤੇ ਵਿਚਰੀਏ। ਕੇਵਲ ਉਹੀ ਕਿੱਤਾ ਸਾਨੂੰ ਖ਼ੂਬੀ ਪ੍ਰਦਾਨ ਕਰ ਸਕਦਾ ਹੈ ਜੋ ਨਿੰਦਣਯੋਗ ਕੰਮ ਕਰਨ ਦੀ ਸਾਡੇ ਤੋਂ ਮੰਗ ਨਹੀਂ ਕਰਦਾ, ਭਾਵੇਂ ਉਹ ਸਿਰਫ਼ ਬਾਹਰੀ ਦਿੱਖ ਪੱਖੋਂ ਹੀ ਨਿੰਦਣਯੋਗ ਕਿਉਂ ਨਾ ਹੇਵੇ। ਇੱਕ ਕਿੱਤਾ ਜਿਸਨੂੰ ਸਭ ਤੋਂ ਚੰਗੇ ਇਨਸਾਨ ਅਪਣਾਉਣ ਵਿੱਚ ਮਾਣ ਮਹਿਸੂਸ ਕਰਨ। ਇੱਕ ਕਿੱਤਾ ਜਿਹੜਾ ਇਹ ਸਭ ਕੁਝ ਸਭ ਤੋਂ ਵੱਧ ਯਕੀਨੀ ਬਣਾਉਂਦਾ ਹੈ ਭਾਂਵੇਂ ਸਦਾ ਸਭ ਤੋਂ ਉੱਚਾ ਨਾ ਹੋਵੇ ਪਰ ਹਮੇਸ਼ਾਂ ਉਸੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।…

…ਕੋਈ ਵਿਅਕਤੀ ਜੇਕਰ ਕੇਵਲ ਆਪਣੇ ਲਈ ਕੰਮ ਕਰਦਾ ਹੈ ਤਾਂ ਹੋ ਸਕਦਾ ਹੈ ਕਿ, ਉਹ ਇੱਕ ਪ੍ਰਸਿੱਧ ਵਿਦਵਾਨ ਬਣ ਜਾਵੇ, ਇੱਕ ਮਹਾਨ ਸੰਤ ਬਣ ਜਾਵੇ, ਇੱਕ ਸ਼ਾਨਦਾਰ ਕਵੀ ਬਣ ਜਾਵੇ, ਪਰ ਉਹ ਕਦੇ ਵੀ ਸੰਪੂਰਨ ਤੇ ਅਸਲੀ ਅਰਥਾਂ ਵਿੱਚ ਮਹਾਨ ਇਨਸਾਨ ਨਹੀਂ ਬਣ ਸਕਦਾ। 

ਇਤਿਹਾਸ ਉਹਨਾਂ ਵਿਅਕਤੀਆਂ ਨੂੰ ਹੀ ਸਭ ਤੋਂ ਮਹਾਨ ਮੰਨਦਾ ਹੈ ਜੋ ਸਾਂਝੇ ਕਾਜ ਲਈ ਕੰਮ ਕਰਦੇ ਹੋਏ ਆਪਣੇ ਆਪ ਨੂੰ ਨੇਕ ਬਣਾਉਂਦੇ ਹਨ। ਤਜ਼ਰਬਾ ਇਸ ਦੀ ਗਵਾਹੀ ਭਰਦਾ ਹੈ ਕਿ ਉਹ ਮਨੁੱਖ ਹੀ ਸਭ ਤੋਂ ਵੱਧ ਖੁਸ਼ ਹੁੰਦਾ ਹੈ ਜੋ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ੀਆਂ ਵੰਡਦਾ ਹੈ। 

ਜੇਕਰ ਅਸੀਂ ਜਿੰਦਗੀ ਵਿੱਚ ਅਜਿਹਾ ਕਿੱਤਾ ਚੁਣਿਆ ਹੈ ਜਿਸ ਦੁਆਰਾ ਅਸੀਂ ਮਨੁੱਖਤਾ ਦੀ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ, ਤਾਂ ਕੋਈ ਵੀ ਬੋਝ ਸਾਨੂੰ ਝੁਕਾ ਨਹੀਂ ਸਕੇਗਾ, ਕਿਉਂਕਿ ਉਹ ਸਭ ਦੀ ਭਲਾਈ ਲਈ ਕੀਤੀਆਂ ਕੁਰਬਾਨੀਆਂ ਹਨ। ਫਿਰ ਅਸੀਂ ਨਿਗੂਣਾ, ਸੀਮਤ, ਸਵਾਰਥੀ ਆਨੰਦ ਨਹੀਂ ਦੇਖਾਂਗੇ, ਸਗੋਂ ਸਾਡੀ ਖੁਸ਼ੀ ਲੱਖਾਂ ਲੋਕਾਂ ਦੀ ਖੁਸ਼ੀ ਨਾਲ਼ ਜੁੜ ਜਾਵੇਗੀ। ਸਾਡੇ ਕਾਰਜ ਚੁੱਪ-ਚੁਪੀਤੇ ਪਰ ਨਿਰੰਤਰ ਕਾਰਜਸ਼ੀਲ ਰਹਿਣਗੇ ਅਤੇ ਸਾਡੀ ਮੌਤ ‘ਤੇ ਭਲੇ ਲੋਕਾਂ ਦੀਆਂ ਅੱਖਾਂ ਵਿੱਚੋਂ ਸਾਡੇ ਲਈ ਗਰਮ ਹੰਝੂ ਵਹਿਣਗੇ। 

[ਸ੍ਰੋਤ-ਸੰਗ੍ਰਹਿਤ ਲਿਖਤਾਂ, ਮਾਰਕਸ-ਏਂਗਲਜ, (ਅੰਗਰੇਜੀ) ਸੈਂਚੀ-1] 

ਅੰਕ 08-ਅਪ੍ਰੈਲ-ਜੂਨ 09 ਵਿਚ ਪ੍ਰਕਾਸ਼ਿ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s