ਜਦ ਫਾਸਿਸਟ ਮਜ਼ਬੂਤ ਹੋ ਰਹੇ ਸਨ •ਬਰਤੋਲਤ ਬ੍ਰੈਖਤ

brecktt

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਰਮਨੀ ਵਿੱਚ
ਜਦ ਫਾਸਿਸਟ ਮਜ਼ਬੂਤ ਹੋ ਰਹੇ ਸਨ 
ਅਤੇ ਏਥੋਂ ਤੱਕ ਕਿ
ਮਜ਼ਦੂਰ ਵੀ
ਵੱਡੀ ਗਿਣਤੀ ‘ਚ
ਉਹਨਾਂ ਸੰਗ ਜਾ ਰਹੇ ਸਨ
ਅਸੀਂ ਸੋਚਿਆ
ਸਾਡੇ ਸੰਘਰਸ਼ ਦਾ ਤਰੀਕਾ ਗਲਤ ਸੀ
ਅਤੇ ਸਾਡੀ ਪੂਰੀ ਬਰਲਿਨ ‘ਚ
ਲਾਲ ਬ੍ਰਲਿਨ ‘ਚ
ਨਾਜੀ ਭੂਤਰੇ ਫਿਰਦੇ ਸਨ
ਚਾਰ ਪੰਜ ਦੇ ਟੋਲਿਆਂ ‘ਚ
ਸਾਡੇ ਸਾਥੀਆਂ ਦਾ ਕਤਲ ਕਰਦੇ ਹੋਏ
ਪਰ ਮਰਿਆਂ ‘ਚ ਉਹਨਾਂ ਦੇ ਲੋਕ ਵੀ ਸਨ
ਅਤੇ ਸਾਡੇ ਵੀ
ਇਸ ਲਈ ਅਸੀਂ ਕਿਹਾ
ਪਾਰਟੀ ਵਿੱਚ ਸਾਥੀਆਂ ਨੂੰ ਕਿਹਾ
ਉਹ ਜਦ ਸਾਡੇ ਲੋਕਾਂ ਦਾ ਕਤਲ ਕਰ ਰਹੇ ਹਨ
ਕੀ ਅਸੀਂ ਉਡੀਕਦੇ ਰਹਾਂਗੇ
ਸਾਡੇ ਨਾਲ਼ ਮਿਲ਼ ਕੇ ਸੰਘਰਸ਼ ਕਰੋ
ਇਸ ਫਾਸਿਸਟ ਵਿਰੋਧੀ ਮੋਰਚੇ ‘ਚ
ਸਾਨੂੰ ਇਹੀ ਜਾਵਾਬ ਮਿਲ਼ਿਆ
ਅਸੀਂ ਤਾਂ ਤੁਹਾਡੇ ਸੰਗ ਮਿਲ਼ ਕੇ ਲੜਦੇ
ਪਰ ਸਾਡੇ ਆਗੂ ਕਹਿੰਦੇ ਹਨ
ਇਹਨਾਂ ਦੀ ਦਹਿਸ਼ਤ ਦਾ ਜਵਾਬ
ਲਾਲ ਦਹਿਸ਼ਤ ਨਹੀਂ
ਹਰ ਦਿਨ
ਅਸੀਂ ਕਿਹਾ
ਸਾਡੇ ਅਖ਼ਬਾਰ ਸਾਨੂੰ ਸਾਵਧਾਨ ਕਰਦੇ ਨੇ
ਦਹਿਸ਼ਤਗਰਦੀ ਦੀਆਂ ਵਿਅਕਤੀਗਤ ਸਰਗਰਮੀਆਂ ਤੋਂ
ਪਰ ਨਾਲ਼-ਨਾਲ਼ ਇਹ ਵੀ ਕਹਿੰਦੇ ਨੇ
ਮੋਰਚਾ ਬਣਾ ਕੇ ਹੀ
ਅਸੀਂ ਜਿੱਤ ਸਕਦੇ ਹਾਂ
ਕਾਮਰੇਡ, ਆਪਣੇ ਦਿਮਾਗ ਵਿੱਚ ਇਹ ਬਿਠਾ ਲਵੋ
ਇਹ ਛੋਟਾ ਦੁਸ਼ਮਣ
ਜਿਸ ਤੋਂ ਸਾਲ ਦਰ ਸਾਲ
ਕੰਮ ਲਿਆ ਗਿਆ ਹੈ
ਸੰਘਰਸ਼ ਤੋਂ ਤੁਹਾਨੂੰ ਪੂਰੀ ਤਰਾਂ ਨਿਖੇੜ ਦੇਣ ਵਿੱਚ
ਛੇਤੀ ਹੀ ਨਿਗਲ ਲਵੇਗਾ ਨਾਜੀਆਂ
ਨੂੰ
ਫੈਕਟਰੀਆਂ ਅਤੇ ਖੈਰਾਤਾਂ ਦੀਆਂ ਲਾਈਨਾ ਵਿੱਚ
ਅਸੀਂ ਦੇਖਿਆ ਹੈ ਮਜ਼ਦੂਰਾਂ ਨੂੰ
ਜੋ ਲੜਨ ਲਈ ਤਿਆਰ ਨੇ
ਬਰਲਿਨ ਦੇ ਪੂਰਬੀ ਜ਼ਿਲ੍ਹੇ ‘ਚ
ਸੋਸ਼ਲ ਡੈਮੋਕ੍ਰੈਟ ਜੋ ਖੁਦ ਨੂੰ ਲਾਲ
ਮੋਰਚਾ ਕਹਿੰਦੇ ਨੇ
ਜੋ ਫਾਸਿਸਟ ਵਿਰੋਧੀ ਬੈਜ਼
ਲਗਾਉਂਦੇ ਨੇ
ਲੜਨ ਲਈ ਤਿਆਰ ਰਹਿੰਦੇ ਨੇ
ਅਤੇ ਚਾਹਖਾਨੇ ਦੀਆਂ ਰਾਤਾਂ ਬਦਲੇ ‘ਚ ਗੂੰਜਦੀਆਂ
ਰਹਿੰਦੀਆਂ ਨੇ
ਅਤੇ ਤਦ ਕੋਈ ਨਾਜੀ ਗਲੀਆਂ ‘ਚ ਚੱਲਣ
ਦਾ ਹੌਂਸਲਾ ਨਹੀਂ ਕਰ ਸਕਦਾ
ਕਿਉਂਕਿ ਗਲੀਆਂ ਸਾਡੀਆਂ ਨੇ
ਭਾਵੇਂ ਘਰ ਉਹਨਾਂ ਦੇ ਹੋਣ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements