‘ਇਸਤਰੀ ਮਜ਼ਦੂਰ ਸੰਗਠਨ’ ਨੇ ਸੀਵਰੇਜ਼ ਨਿਕਾਸੀ ਦੀ ਸਮੱਸਿਆ ਹੱਲ ਕਰਵਾਈ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 8 ਫਰਵਰੀ ਨੂੰ ਇਸਤਰੀ ਮਜ਼ਦੂਰ ਸੰਗਠਨ ਵੱਲੋਂ ਈ.ਡਬਲਿਊ. ਐਸ. ਕਲੋਨੀ, ਲੁਧਿਆਣਾ ਵਿੱਚ ਸੀਵਰੇਜ਼, ਪੀਣ ਵਾਲ਼ੇ ਪਾਣੀ ਤੇ ਸਾਫ਼ ਸਫ਼ਾਈ ਦੇ ਨਾਕਸ ਪ੍ਰਬੰਧ ਸਬੰਧੀ ਮੀਟਿੰਗ ਕੀਤੀ ਗਈ।।ਇਸ ਸਮੇਂ ਔਰਤਾਂ ਨੇ ਨਗਰ ਨਿਗਮ ਖਿਲਾਫ਼ ਰੋਸ ਪ੍ਰਗਟ ਕੀਤਾ,। ਜ਼ਿਕਰਯੋਗ ਹੈ ਕਿ ਈ.ਡਬਲਿਊ. ਐਸ. ਕਲੋਨੀ ਵਿੱਚ ਲੰਬੇ ਸਮੇਂ ਤੋਂ ਸੀਵਰੇਜ਼ ਜਾਮ ਹੋਣ ਤੇ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋਣ ਦੀ ਸਮੱਸਿਆ ਚੱਲ ਰਹੀ ਸੀ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਕਈ ਵਾਰ ਨਗਰ ਨਿਗਮ  ਦਫ਼ਤਰ ‘ਤੇ ਸ਼ਿਕਾਇਤ ਦਰਜ਼ ਕਰਵਾਈ, ਪਰ ਉਹਨਾਂ ਵਲੋਂ ਮਾੜਾ ਮੋਟਾ ਜੁਗਾੜ ਕਰ ਕੇ ਕੰਮ ਸਾਰ ਦਿੱਤਾ ਜਾਂਦਾ ਸੀ।।ਸੀਵਰੇਜ਼ ਦਾ ਗੰਦਾ ਪਾਣੀ ਪੀਣ ਵਾਲ਼ੇ ਪਾਣੀ ਵਿੱਚ ਮਿਲ਼ ਜਾਣ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ।।ਨਗਰ ਨਿਗਮ ਪ੍ਰਸ਼ਾਸ਼ਨ ਨੂੰ ਵਾਰ-ਵਾਰ ਦੱਸਣ ‘ਤੇ ਵੀ ਉਹਨਾਂ ਨੇ ਢੀਠ ਰਵੱਈਆ ਅਪਣਾਇਆ ਹੋਇਆ ਹੈ। ਕਲੋਨੀ ਵਿੱਚ ਕੋਈ ਸਫ਼ਾਈ ਕਰਮਚਾਰੀ ਵੀ ਨਹੀਂ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਆਪਣੇ ਪੱਧਰ ‘ਤੇ ਸਫ਼ਾਈ ਕਾਮੇ ਲਗਾ ਕੇ ਕੰਮ ਕਰਵਾਉਂਣਾ ਪੈ ਰਿਹਾ ਹੈ,। ਜਿਸ ਕਾਰਨ ਸਥਾਨਕ ਲੋਕਾਂ ਵਿੱਚ ਨਗਰ ਨਿਗਮ ਖਿਲਾਫ ਭਾਰੀ ਰੋਹ ਹੈ।।ਇਸ ਸਬੰਧੀ ‘ਇਸਤਰੀ ਮਜ਼ਦੂਰ ਸੰਗਠਨ’ ਵਲੋਂ ਬਲਜੀਤ, ਨਰਿੰਦਰ, ਸਵਿਤਾ, ਬਿੰਦਰਾਵਤੀ ਤੇ ਚਿੰਤਾ ਦੇਵੀ ਨੇ ਜ਼ੋਨਲ ਕਮਿਸ਼ਨਰ ਨੂੰ ਮਿਲ਼ ਕੇ ਮੰਗ ਪੱਤਰ ਵੀ ਦਿੱਤਾ ਤੇ ਕਿਹਾ ਕਿ ਸਮੱਸਿਆਵਾਂ ਨੂੰ ਫ਼ੌਰੀ ਤੌਰ ‘ਤੇ ਹੱਲ਼ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਲੋਕ ਸੰਘਰਸ਼ ਦੇ ਡਰੋਂ ਅਗਲੇ ਦਿਨ ਹੀ ਸੀਵਰੇਜ਼ ਨਿਕਾਸੀ ਦੀ ਸਮੱਸਿਆ ਠੀਕ ਕਰ ਦਿੱਤੀ ਗਈ, ਪਰ ਇਹ ਸਿਰਫ਼ ਅੰਸ਼ਿਕ ਜਿੱਤ ਹੈ, ਅਸਲੀ ਮਸਲਾ ਇਸ ਸਮੱਸਿਆ ਦੇ ਪੱਕੇ ਹੱਲ਼ ਦਾ ਹੈ ਜੋ ਪੀਣ ਵਾਲੇ ਪਾਣੀ ਦੇ ਨਵੇਂ ਪਾਈਪ ਪਾਉਣ, ਸੀਵਰੇਜ਼ ਪਾਈਪਾਂ ਦੀ ਮਸ਼ੀਨਾਂ ਨਾਲ਼ ਸਫ਼ਾਈ ਕਰਨ ਤੇ ਪੱਕੇ ਤੌਰ ‘ਤੇ ਕਲੋਨੀ ਲਈ ਸਫਾਈ ਕਾਮੇ ਲਾਉਣ ਨਾਲ਼ ਹੀ ਹੱਲ਼ ਹੋਣਾ ਹੈ।। ਇਸ ਸਬੰਧੀ ਜ਼ੋਨਲ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਸਤੇ ਜਲਦੀ ਧਿਆਨ ਦਿੱਤਾ ਜਾਵੇਗਾ।

•ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements