ਲੁਧਿਆਣੇ ਦੀਆਂ ਮਜ਼ਦੂਰ ਬਸਤੀਆਂ ਵਿੱਚ ਇਨਕਲਾਬੀ ਗੀਤ-ਸੰਗੀਤ ਸਭਾਵਾਂ ਦਾ ਆਯੋਜਨ

ludhiana diyan mazdoor

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਲੰਘੀ 5 ਜਨਵਰੀ ਨੂੰ ਰਾਜੀਵ ਗਾਂਧੀ ਕਲੋਨੀ ਅਤੇ 19 ਜਨਵਰੀ ਨੂੰ ਢੰਡਾਰੀ ਖੁਰਦ ਦੇ ਪ੍ਰੇਮ ਨਗਰ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਇਨਕਲਾਬੀ ਗੀਤ-ਸੰਗੀਤ ਸਭਾਵਾਂ ਦਾ ਆਯੋਜਨ ਕੀਤਾ ਗਿਆ। ਇਨਕਲਾਬੀ ਸੱਭਿਆਚਾਰਕ ਮੰਚ ”ਦਸਤਕ” ਵੱਲੋਂ ਗੀਤ-ਸੰਗੀਤ ਦੀ ਪੇਸ਼ਕਾਰੀ ਕੀਤੀ ਗਈ। ਇਹਨਾਂ ਸਭਾਵਾਂ ਦਾ ਆਯੋਜਨ ਮਜ਼ਦੂਰਾਂ ਦਾ ਮਹਿਜ਼ ਮਨੋਰੰਜਨ ਕਰਨਾ ਨਹੀਂ ਸੀ। ਅੱਜ ਸਰਮਾਏਦਾਰ ਜਮਾਤ ਕਲਾ ਦੇ ਵੱਖ-ਵੱਖ ਰੂਪਾਂ ਰਾਹੀਂ ਆਪਣੇ ਪਿਛਾਖੜੀ ਵਿਚਾਰ ਬੇਹੱਦ ਸੂਖਮ ਅਤੇ ਵਿਆਪਕ ਪੱਧਰ ‘ਤੇ ਮਜ਼ਦੂਰਾਂ-ਕਿਰਤੀਆਂ ਦੇ ਮਨਾਂ ਵਿੱਚ ਬਿਠਾਉਣ ਵਿੱਚ ਲੱਗੀ ਹੋਈ ਹੈ। ਗੀਤ-ਸੰਗੀਤ, ਫਿਲਮਾਂ, ਨਾਟਕਾਂ, ਆਦਿ ਰਾਹੀਂ ਲੋਕਾਂ ਨੂੰ ਸਮਾਜ ਦੀ ਜੋ ਤਸਵੀਰ ਵਿਖਾਈ ਜਾ ਰਹੀ ਹੈ ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਮਜ਼ਦੂਰ ਜਮਾਤ ਨੂੰ ਉਸਦੀਆਂ ਦੁੱਖਾਂ-ਤਕਲੀਫ਼ਾਂ ਦੇ ਅਸਲ ਕਾਰਨ ਅਤੇ ਬਿਹਤਰ ਜਿੰਦਗੀ ਦੇ ਰਾਹ ਤੋਂ ਜਾਣੂ ਕਰਵਾਉਣ ਲਈ ਉਸ ਤੱਕ ਇਨਕਲਾਬੀ ਗੀਤ -ਸੰਗੀਤ ਵੀ ਲੈ ਕੇ ਜਾਣਾ ਹੋਵੇਗਾ। ਅਜਿਹਾ ਮਜ਼ਦੂਰ ਜਮਾਤ ਦੀ ਲੋੜ ਅਜਿਹਾ ਗੀਤ-ਸੰਗੀਤ ਹੈ ਜੋ ਨਾ ਸਿਰਫ ਸਮਾਜ ਵਿੱਚ ਉਸਦੀ ਗੁਲਾਮੀ ਭਰੀ ਹਾਲਤ ਨੂੰ ਬਿਆਨ ਕਰੇ ਸਗੋਂ ਜੋ ਇਸਨੂੰ ਇਸਦੀ ਸਿਰਜਣਾਤਮਕ ਤਾਕਤ ਤੋਂ ਜਾਣੂ ਕਰਵਾਏ, ਇਸਦੇ ਇਨਕਲਾਬੀ ਵਿਰਸੇ ਤੋਂ ਜਾਣੂ ਕਰਵਾਏ, ਜੋ ਇਸਨੂੰ ਇਸਦੇ ਇਤਿਹਾਸਕ ਇਨਕਲਾਬੀ ਮਿਸ਼ਨ ਦੀ ਯਾਦ ਦਿਵਾਏ, ਜੋ ਇਸ ਸਾਹਮਣੇ ਖੂਬਸੂਰਤ ਭਵਿੱਖ ਦਾ ਨਕਸ਼ਾ ਪੇਸ਼ ਕਰੇ। ਮਜ਼ਦੂਰ ਜਮਾਤ ਦੇ ਹਰਾਵਲਾਂ ਨੂੰ ਇਸ ਦਿਸ਼ਾ ਵਿੱਚ ਗੰਭੀਰ ਕਦਮ ਉਠਾਉਣੇ ਹੋਣਗੇ। ਇਹ ਇਨਕਲਾਬੀ ਗੀਤ-ਸੰਗੀਤ ਸਭਾਵਾਂ ਮਜ਼ਦੂਰਾਂ-ਕਿਰਤੀਆਂ ਤੱਕ ਇਨਕਲਾਬੀ ਗੀਤ-ਸੰਗੀਤ ਪਹੁੰਚਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਅਤੇ ਇਹ ਕੋਸ਼ਿਸ਼ ਅੱਗੇ ਵੀ ਜਾਰੀ ਰਹੇਗੀ।

ਇਹਨਾਂ ਗੀਤ-ਸੰਗੀਤ ਸਭਾਵਾਂ ਦੌਰਾਨ ਰਾਜਵਿੰਦਰ, ਕੁਲਵਿੰਦਰ, ਨਵਕਰਨ ਅਤੇ ਸੂਰਜ ਨੇ ਗਿਟਾਰ, ਕੋਂਗੋਂ ਅਤੇ ਡਫਲੀ ਨਾਲ਼ ਇਨਕਲਾਬੀ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ”ਮਸ਼ਾਲਾਂ ਬਾਲ਼ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ”, ”ਹਮ ਮੇਹਨਤਕਸ਼ ਜਗ ਵਾਲੋਂ ਸੇ ਜਬ ਅਪਨਾ ਹਿੱਸਾ ਮਾਂਗੇਂਗੇ”, ”ਜਾਰੀ ਹੈ ਜਾਰੀ ਹੈ ਅਭੀ ਲੜਾਈ ਜਾਰੀ ਹੈ”, ”ਤੋੜੋ ਯੇ ਦਿਵਾਰੇਂ, ਭਰ ਦੋ ਅਬ ਯਹ ਗਹਿਰੀ ਖਾਈ”, ”ਬੜੀ ਬੜੀ ਕੋਠੀਆ ਸਜਾਏ ਪੂੰਜੀਪਤੀਆ” ਆਦਿ ਪੰਜਾਬੀ, ਹਿੰਦੀ ਤੇ ਭੋਜਪੁਰੀ ਗੀਤ ਪੇਸ਼ ਕੀਤੇ ਗਏ। 5 ਤਰੀਕ ਨੂੰ ਰਾਜੀਵ ਗਾਂਧੀ ਕਲੋਨੀ ਵਿਖੇ ਹੋਈ ਗੀਤ ਸੰਗੀਤ ਸਭਾ ਤੋਂ ਬਾਅਦ ”ਮੌਤ ਔਰ ਮਾਯੂਸੀ ਕੇ ਕਾਰਖਾਨੇ” ਦਸਤਾਵੇਜੀ ਫਿਲਮ ਵੀ ਵਿਖਾਈ ਗਈ। 

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 25, ਫਰਵਰੀ 2014 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s