ਇਨਕਲਾਬ •ਸੱਤਪਾਲ ਸਿੰਘ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਇਨਕਲਾਬ
ਲਿੱਬੜੇ ਪੋਣੇ ‘ਚੋਂ ਆਉਂਦੀ
ਰੋਟੀ ਦੀ ਮਿੱਠੀ ਮਹਿਕ ਦਾ ਨਾਂ ਹੈ
ਇਨਕਲਾਬ
ਜੇਠ ਹਾੜ ਦੀ ਰੁੱਤੇ
ਸਾਡੇ ਖੇਤਾਂ ਵਿੱਚ
ਮੁਕਲਾਵੇ ਆਈ ਅੱਗ ਦਾ ਨਾਂ ਹੈ
ਇਨਕਲਾਬ
ਸਾਡੇ ਭੁੱਖੇ ਹੱਥਾਂ ਦੀ
ਕਣਕਾਂ ਦੀਆਂ ਬੱਲੀਆਂ ਜਿਹੀ ਲਿਖੀ
ਕਵਿਤਾ ਦਾ ਨਾਂ ਹੈ
ਇਨਕਲਾਬ
ਓਹ ਸਾਰੇ ਕਾਸੇ ਦਾ ਨਾਂ ਹੈ
ਜੋ ਸਾਨੂੰ ਸਾਡੇ ਘਰਾਂ ਦੀ ਛੱਤ ਤੇ ਅਸਮਾਨ
ਦੇ ਅਕਾਰ ਵਿਚਲਾ ਫਰਕ ਦੱਸਦਾ ਹੈ
ਤੇ ਸਾਨੂੰ ਸਿਖਾਉਂਦਾ ਹੈ
ਧਰਤੀ ਨੂੰ ਹੱਥ ਨਾਲ਼ ਮਿਣਨਾ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements