ਗਿਆਨ ਪ੍ਰਸਾਰ ਸਮਾਜ ਵੱਲੋਂ ‘ਧਰਮ ਦੀ ਉਤਪਤੀ ਤੇ ਵਿਕਾਸ’ ਬਾਰੇ ਵਿਚਾਰ-ਗੋਸ਼ਟੀਆਂ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਪ੍ਰੈਲ ਮਹੀਨੇ ਵਿੱਚ ਗਿਆਨ ਪ੍ਰਸਾਰ ਸਮਾਜ ਵੱਲੋਂ “ਧਰਮ ਦੀ ਉਤਪਤੀ ਤੇ ਵਿਕਾਸ, ਜਮਾਤੀ ਸਮਾਜ ਵਿੱਚ ਇਸਦੀ ਭੂਮਿਕਾ” ਵਿਸ਼ੇ ਉੱਤੇ ਵਿਚਾਰ-ਗੋਸ਼ਟੀਆਂ ਕਰਵਾਈਆਂ ਗਈਆਂ। ਪਹਿਲੀ ਗੋਸ਼ਟੀ ਲੁਧਿਆਣਾ ਵਿਖੇ 14 ਅਪ੍ਰੈਲ ਨੂੰ ਹੋਈ ਅਤੇ ਦੂਜੀ ਗੋਸ਼ਟੀ 19 ਅਪ੍ਰੈਲ ਨੂੰ ਖੰਨਾ ਲਾਗੇ ਪਿੰਡ ਸਲਾਣਾ ਦਾਰਾ ਸਿੰਘ ਵਾਲ਼ਾ ਵਿਖੇ ਹੋਈ। ਦੋਵਾਂ ਗੋਸ਼ਟੀਆਂ ਵਿੱਚ ਕਾਮਰੇਡ ਕਸ਼ਮੀਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਕਾਮਰੇਡ ਕਸ਼ਮੀਰ ਸਿਰਸੇ ਨੇੜੇ ਸੰਤਨਗਰ ਵਿਖੇ ‘ਸ਼ਹੀਦ ਭਗਤ ਸਿੰਘ ਸਕੂਲ ਆਫ ਸੋਸ਼ਲ ਸਾਇੰਸਜ਼’ ਨਾਲ਼ ਜੁੜੇ ਸਮਾਜਕ ਕਾਰਕੁੰਨ ਤੇ ਬੁੱਧੀਜੀਵੀ ਹਨ।

ਕਾਮਰੇਡ ਕਸ਼ਮੀਰ ਨੇ ਧਰਮ ਬਾਰੇ ਆਮ ਧਾਰਨਾਵਾਂ ਕਿ ਧਰਮ ਸਦਾ ਤੋਂ ਰਿਹਾ ਹੈ, ਧਰਮ ਬਿਨਾਂ ਮਨੁੱਖ ਦੀ ਹੋਂਦ ਹੀ ਸੰਭਵ ਨਹੀਂ ਹੈ, ਧਰਮ ਕੁਝ ਕੁ ਲੋਕਾਂ ਦੀ ਚਲਾਕੀ ਹੈ, ਧਰਮ ਬਿਨਾਂ ਮਨੁੱਖੀ ਸਮਾਜ ਚੱਲ ਹੀ ਨਹੀਂ ਸਕਦਾ ਆਦਿ ਨੂੰ ਤੱਥਾਂ-ਦਲੀਲਾਂ ਸਹਿਤ ਖਾਰਜ ਕੀਤਾ। ਉਹਨਾਂ ਨੇ ਦਿਖਾਇਆ ਕਿ ਕਿਵੇਂ ਧਰਮ ਮਨੁੱਖੀ ਸਮਾਜ ਦੇ ਵਿਕਾਸ ਦੇ ਇੱਕ ਪੜਾਅ ਉੱਤੇ ਆ ਕੇ ਪੈਦਾ ਹੋਇਆ ਅਤੇ ਫਿਰ ਕਿਵੇਂ ਮਨੁੱਖੀ ਸਮਾਜ ਦੇ ਅਗਲੇਰੇ ਵਿਕਾਸ ਦੇ ਹਰੇਕ ਕਦਮ ਦੇ ਨਾਲ਼-ਨਾਲ਼ ਇਸਦਾ ਰੂਪ ਬਦਲਦਾ ਗਿਆ। ਧਰਮ ਉਦੋਂ ਹੀ ਹੋਂਦ ਵਿੱਚ ਆਇਆ ਜਦੋਂ ਮਨੁੱਖੀ ਸਮਾਜ ਵਿੱਚ ਨਿੱਜੀ ਜਾਇਦਾਦ ਪੈਦਾ ਹੋਈ, ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਭਾਵ ਜਦੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਸ਼ੁਰੂਆਤ ਹੋਈ, ਜਦੋਂ ਮਨੁੱਖੀ ਸਮਾਜ ਮੁੱਢ ਕਦੀਮੀ ਸਮਾਜ ਤੋਂ ਗੁਲਾਮਦਾਰੀ ਪ੍ਰਬੰਧ ਵਾਲ਼ੇ ਸਮਾਜ ਵਿੱਚ ਤਬਦੀਲ ਹੋਇਆ। ਜਿਵੇਂ ਜਿਵੇਂ ਸਮਾਜ ਵਿੱਚ ਪੈਦਾਵਾਰੀ ਤਾਕਤਾਂ ਵਿਕਾਸ ਕਰਦੀਆਂ ਗਈਆਂ ਉਵੇਂ ਉਵੇਂ ਉੱਚ ਉਸਾਰ ਦੇ ਅੰਗ ਵਜੋਂ ਧਰਮ ਵਿੱਚ ਵੀ ਤਬਦੀਲੀਆਂ ਆਉਂਦੀਆਂ ਗਈਆਂ। ਉਹਨਾਂ ਨੇ ਵੱਖ-ਵੱਖ ਧਰਮਾਂ ਦੇ ਹੋਂਦ ਵਿੱਚ ਆਉਣ ਦੀਆਂ ਹਾਲਤਾਂ ਬਾਰੇ ਭਰਪੂਰ ਚਰਚਾ ਕੀਤੀ ਅਤੇ ਨਾਲ਼ ਹੀ ਇਹ ਦਿਖਾਇਆ ਕਿ ਕਿਵੇਂ ਧਰਮ ਆਪਣੇ ਆਪ ਨੂੰ ਸਰਬ-ਸਾਂਝਾ ਕਹਿੰਦਾ ਹੋਇਆ ਲੁਟੇਰਿਆਂ ਦੇ ਪੱਖ ਵਿੱਚ ਭੁਗਤਦਾ ਰਿਹਾ ਹੈ। ਜਦੋਂ ਤੱਕ ਸਮਾਜ ਵਿੱਚ ਜਮਾਤਾਂ ਦੀ ਹੋਂਦ ਰਹੇਗੀ, ਨਿੱਜੀ ਜਾਇਦਾਦ, ਜਿਣਸ ਪੈਦਾਵਾਰ ਦੀ ਹੋਂਦ ਰਹੇਗੀ ਉਦੋਂ ਤੱਕ ਇੱਕ ਰਾਜ ਵਾਂਗ ਧਰਮ ਦੀ ਵੀ ਹੋਂਦ ਰਹੇਗੀ। ਧਰਮ ਦੇ ਖਾਤਮੇ ਲਈ ਜਰੂਰੀ ਹੈ ਉਹਨਾਂ ਪਦਾਰਥਕ ਹਾਲਤਾਂ ਦਾ ਖਾਤਮਾ ਜਿਹੜੀਆਂ ਧਰਮ ਦੀ ਹੋਂਦ ਨੂੰ ਕਾਇਮ ਰੱਖ ਰਹੀਆਂ ਹਨ।

ਦੋਵਾਂ ਵਿਚਾਰ-ਗੋਸ਼ਟੀਆਂ ਵਿੱਚ 50-50 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਕਾਮਰੇਡ ਕਸਮੀਰ ਦੇ ਮੁੱਖ ਭਾਸ਼ਣ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਦੌਰ ਚੱਲਿਆ ਜਿਸ ਵਿੱਚ ਸ੍ਰੋਤਿਆਂ ਨੇ ਸਰਗਰਮੀ ਨਾਲ਼ ਹਿੱਸਾ ਲਿਆ। ਵਿਸ਼ੇ ਵਿੱਚ ਲੋਕਾਂ ਦੀ ਦਿਲਚਸਪੀ ਦੇਖਦਿਆਂ ਦੀ ਬਣਦੀ ਸੀ, ਗੋਸ਼ਟੀ ਦੇ ਖਤਮ ਹੋਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਕਿੰਨੇ ਹੀ ਸਰੋਤੇ ਇਸ ਵਿਸ਼ੇ ਉੱਤੇ ਕਾਮਰੇਡ ਕਸਮੀਰ ਨਾਲ਼ ਗੈਰ-ਰਸਮੀ ਗੱਲਬਾਤ ਕਰਦੇ ਰਹੇ। ਕੁੱਲ ਮਿਲ਼ਾ ਕੇ ਵਿਚਾਰ-ਗੋਸ਼ਟੀਆਂ ਦਾ ਆਯੋਜਨ ਇੱਕ ਸਫਲ ਉਪਰਾਲਾ ਰਿਹਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 39, ਮਈ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s