ਫਰੀਦਕੋਟ ਜੇਲ੍ਹ ਵਿੱਚ ਬੰਦ ਬੇਗੁਨਾਹ ਨੌਜਵਾਨਾਂ-ਵਿਦਿਆਰਥੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਵਿਸ਼ਾਲ ਰੈਲੀ-ਮੁਜ਼ਾਹਰਾ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਔਬਬਿਟ ਬੱਸ ਕਾਂਡ ਖਿਲਾਫ਼ ਸੰਘਰਸ਼ ਦੌਰਾਨ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਅਤੇ ਫਰੀਦਕੋਟ ਜੇਲ੍ਹ ਵਿੱਚ ਬੰਦ ਨੌਜਵਾਨਾਂ-ਵਿਦਿਆਰਥੀਆਂ ਦੀ ਰਿਹਾਈ ਲਈ, ਵਿਦਿਆਰਥੀਆਂ ‘ਤੇ ਤਸ਼ੱਦਦ ਕਰਨ ਵਾਲ਼ੇ ਡੀ.ਆਈ.ਜੀ. ਅਮਰ ਚਾਹਲ, ਡੀ.ਐੱਸ.ਪੀ. ਕਸ਼ਮੀਰ ਕੌਰ ਤੇ ਬਲਜੀਤ ਸਿੱਧੂ ਨੂੰ ਬਰਖ਼ਾਸਤ ਕਰਾਉਣ ਅਤੇ ਉਹਨਾਂ ‘ਤੇ ਪਰਚੇ ਦਰਜ ਕਰਾਉਣ, ਨਿਊ ਦੀਪ ਬੱਸ ਦੇ ਮਾਲਕ ਡਿੰਪੀ ਢਿੱਲੋਂ ਤੇ ਔਰਬਿਟ ਬਸ  ਦੇ ਮਾਲਕ ਸੁਖਬੀਰ ਬਾਦਲ ‘ਤੇ ਪਰਚਾ ਦਰਜ ਕਰਾਉਣ ਆਦਿ ਮੰਗਾਂ ਨੂੰ ਲੈ ਕੇ ਲੰਘੀ 15 ਜੂਨ ਨੂੰ ਫਰੀਦਕੋਟ ਵਿਖੇ ਵਿਸ਼ਾਲ ਰੈਲੀ ਤੇ ਰੋਸ ਮੁਜਾਹਰਾ ਕੀਤਾ ਗਿਆ। ਇਸ ਰੈਲੀ-ਮੁਜਾਹਰੇ ਦਾ ਸੱਦਾ ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਤਾ ਗਿਆ ਸੀ, ਪਰ ਔਰਬਿਟ ਬੱਸ ਕਾਂਡ ਦੇ ਵਿਰੋਧ ਵਿੱਚ ਸ਼ਾਮਲ ਹੋਰ ਜੱਥੇਬੰਦੀਆਂ ਨੇ ਸੂਬੇ ਦੇ ਕੋਨੇ-ਕੋਨੇ ਵਿੱਚੋਂ ਇਸ ਰੈਲੀ-ਮੁਜ਼ਾਹਰੇ ਵਿੱਚ ਭਰਵੀਂ ਸ਼ਮੂਲੀਅਤ ਕਰਕੇ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਨੌਜਵਾਨਾਂ-ਵਿਦਿਆਰਥੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ।

ਬੁਲਾਰਿਆਂ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਨੌਜਵਾਨ-ਵਿਦਿਆਰਥੀਆਂ ‘ਤੇ ਦਰਜ ਪਰਚਾ ਪੂਰੀ ਤਰ੍ਹਾਂ ਝੂਠਾ ਹੈ। ਇਸ ਪਰਚੇ ਦਾ ਅਧਾਰ ਸਿਆਸੀ ਹੈ। ਅਕਾਲੀ-ਭਾਜਪਾ ਸਰਕਾਰ ਆਪਣੀ ਗੁੰਡਾਗਰਦੀ ਤੇ ਜੰਗਲ ਰਾਜ ਖਿਲਾਫ਼ ਉੱਠਣ ਵਾਲ਼ੀਆਂ ਅਵਾਜ਼ਾਂ ਨੂੰ ਕੁਚਲਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਡੀ.ਆਈ.ਜੀ. ਅਮਰ ਚਾਹਲ ਨੇ 13 ਸਾਲਾਂ ਬੱਚੇ ‘ਤੇ ਹਵਾਲਾਤ ਵਿੱਚ ਅੰਨ੍ਹਾ ਤਸ਼ੱਦਦ ਕੀਤਾ, ਡੀ.ਐਸ.ਪੀ. ਕਸ਼ਮੀਰ ਕੌਰ ਨੇ ਵਿਦਿਆਰਥਣ ਹਰਦੀਪ ਕੌਰ ਲਈ ਬਹੁਤ ਗੰਦੀ ਸ਼ਬਦਾਵਲੀ ਵਰਤੀ ਅਤੇ ਅੰਨ੍ਹਾ ਜ਼ਬਰ ਕੀਤਾ। ਡੀ.ਐਸ.ਪੀ. ਬਲਜੀਤ ਸਿੱਧੂ ਨੇ ਜਿੱਥੇ ਵਿਦਿਆਰਥੀਆਂ ਤੇ ਤਸ਼ੱਦਦ ਢਾਹਿਆ ਉੱਥੇ ਹੀ ਜਾਤਵਾਦੀ ਸ਼ਬਦਾਂ ਦਾ ਇਸਤੇਮਾਲ ਕੀਤਾ। ਇਹਨਾਂ ਸਾਰੇ ਪੁਲੀਸ ਅਫ਼ਸਰਾਂ ‘ਤੇ ਪਰਚਾ ਦਰਜ਼ ਕੀਤਾ ਜਾਵੇ ਤੇ ਬੇਗੁਨਾਹ ਨੌਜਵਾਨਾਂ-ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ।  

ਇਸ ਮੁਜ਼ਾਹਰੇ ਨੂੰ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਰਮਿੰਦਰ ਪਟਿਆਲਾ, ਪੀ.ਐਸ.ਯੂ. ਦੇ ਰਜਿੰਦਰ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਕੁੱਲ ਹਿੰਦ ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸੰਧੂ, ਲੋਕ ਮੋਰਚਾ ਪੰਜਾਬ ਦੇ ਜਗਮੇਲ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਭਾ.ਕਿ.ਯੂ. (ਉਗਰਾਹਾਂ) ਦੇ ਸੁਖਦੇਵ ਕੋਕਰੀ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਿੰਕਦਰ ਸਿੰਘ, ਇਸਤਰੀ ਜਾਗ੍ਰਿਤੀ ਮੰਚ ਦੀ ਅਮਨਦੀਪ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਡੀ.ਟੀ.ਐੱਫ. ਦੇ ਦਵਿੰਦਰ ਪੂਨੀਆ, ਡੀ.ਈ.ਐੱਫ. ਦੇ ਜਸਵਿੰਦਰ ਝਬੇਵਾਲ਼ੀ, ਇਫਟੂ ਦੇ ਕੁਲਵਿੰਦਰ ਵੜੈਚ ਅਤੇ ਨੌਜਵਾਨ ਭਾਰਤ ਸਭਾ ਦੇ ਕੁਲਵਿੰਦਰ ਪੱਖੋਵਾਲ ਆਦਿ ਆਗੂਆਂ ਨੇ ਸੰਬੋਧਿਤ ਕੀਤਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s