ਇਹੋ ਜਿਹਾ ਸੀ ਸਾਥੀ ਚਰਨਪਾਲ ਭੂੰਦੜੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀ ਸਰੀਰਕ ਬਿਮਾਰੀ ਨਾਲ਼ ਟਾਕਰਾ ਕਰਦਿਆਂ ਹੋਇਆਂ ਸਦਾ ਹੌਸਲੇ ‘ਚ ਰਹਿਣ ਵਾਲ਼ਾ ਕਾਰਮਰੇਡ ਚਰਨਪਾਲ ਸਾਥੋ 2 ਫਰਵਰੀ 2017 ਨੂੰ ਸਦਾ ਲਈ ਵਿਛੜ ਗਿਆ। 20-25 ਸਾਲ ਤੋਂ ਅਪਾਹਜ ਹੋਣ ਦੇ ਬਾਵਜੂਦ ਇਲਕਲਾਬੀ ਲਹਿਰ ਦੇ ਕੰਮਾਂ ਵਿੱਚ ਸਦਾ ਤਿਆਰ ਰਹਿੰਦਾ ਸੀ। ਅਜੇ ਉਮਰ ਵੀ ਕੀ ਸੀ। ਮਹਜ 64-65 ਸਾਲ। ਗਰੀਬ ਲੋਕਾ ਨਾਲ਼ ਉਸਦਾ ਖਾਸ ਲਗਾਅ ਸੀ। ਸਾਰੇ ਕਿਰਤੀ ਲੋਕ ਉਸ ਤੋਂ ਹਰ ਤਰਾਂ ਦੀ ਸਲਾਹ ਲੈਣ ਆਉਂਦੇ ਸਨ। ਉਹ ਕਦੇ ਵੀ ਕਿਸੇ ਦਾ ਹੌਸਲਾ ਡਿੱਗਣ ਨਹੀਂ ਸੀ ਦਿੰਦਾ। ਉਹ ਕੱਪੜੇ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ। ਪਰ ਉਹ ਦੁਕਾਨ ਘੱਟ, ਇਨਕਲਾਬੀ ਲਹਿਰ ਦਾ ਅੱਡਾ ਵੱਧ ਸੀ। ਕਦੇ ਵੀ ਕੋਈ ਪ੍ਰੋਜੈਕਟ ਬਾਰੇ ਸਕੀਮ ਬਨਾਉਂਣੀ , ਤਾਂ ਉਸ ਦੀ ਪਹਿਲ ਕਦਮੀ ਨਾਲ਼ ਸਿਰੇ ਚੜ ਜਾਂਦੀ ਸੀ। ਚਾਹੇ ਉਹ ਜਥੇਬੰਦੀਆਂ ਲਈ ਗੱਡੀ ਸੀ ਜਾਂ ਪਿੰਡ ਵਿੱਚ ਲਾਇਬ੍ਰੇਰੀ ਖੋਲਣ ਦਾ ਕੰਮ ਸੀ। ਜਦੋਂ ਉਹ ਸਾਥੋਂ ਵਿਛੜਿਆ, ਤਾਂ ਇੱਕ ਮਜ਼ਦੂਰ ਦੇ ਆਪ ਮੁਹਾਰੇ ਨਿਕਲੇ ਸ਼ਬਦ ਸਨ, “ਕਾਮਰੇਡ ਆਪਣੀ ਤਾਂ ਸੱਜੀ ਬਾਂਹ ਟੁੱਟ ਗਈ”। 5 ਫਰਵਰੀ ਨੂੰ ਹੁਸੈਨੀਵਾਲ ਵਿਖੇ ਉਸਦੀਆਂ ਅਸਥੀਆਂ ਜਲ ਪਰਵਾਹ ਕੀਤੀਆ ਗਈਆਂ। 10 ਫਰਵਰੀ 2017 ਨੂੰ ਉਸ ਦਾ ਸ਼ਰਧਾਂਜਲੀ ਸਮਾਗਮ ਤੇ ਇਨਕਲਾਬੀ ਕੇਂਦਰ ਵੱਲੋਂ ਸਾਥੀ ਕੰਵਲਜੀਤ ਖੰਨਾ, ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋ:ਏ.ਕੇ ਮਲੇਰੀ, ਬੀ.ਕੇ.ਯੂ (ਏਕਤਾ) ਵੱਲੋਂ ਹਰਦੀਪ ਸਿੰਘ, ਦਰਸ਼ਨ ਗਾਲਿਬ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਕਰਮ ਭੁਮਾਲ, ਲਲਕਾਰ ਪੇਪਰ ਵੱਲੋਂ, ਰਾਜਵਿੰਦਰ ਅਤੇ ਸਾਥੀ ਅਤੇ ਇਲਾਕੇ ਦੇ ਸਾਥੀਆਂ ਦਾ ਵੱਡਾ ਇਕੱਠ ਸੀ।

“ਅਲਵਿਦਾ! ਕਾਮਰੇਡ ਚਰਨਪਾਲ”।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements