ਦੁਨੀਆਂ ਨੂੰ ਸਮਝਣ ਅਤੇ ਬਦਲਣ ਦੇ ਆਪਸੀ ਸਬੰਧਾਂ ਬਾਰੇ •ਕਰਮਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫ਼ਿਉਰਬਾਖ ‘ਤੇ ਲਿਖੇ ਆਪਣੇ ਗਿਆਰਾਂ ਥੀਸਸਾਂ ‘ਚੋਂ ਗਿਆਰਵੇਂ ਥੀਸਸ ‘ਚ ਮਾਰਕਸ ਨੇ ਲਿਖਿਆ ਸੀ ਕਿ ”ਦਾਰਸ਼ਨਿਕਾਂ ਨੇ ਵੱਖ-ਵੱਖ ਢੰਗਾਂ ਨਾਲ਼ ਸੰਸਾਰ ਦੀ ਵਿਆਖਿਆ ਕੀਤੀ ਹੈ, ਪਰ ਮਸਲਾ ਇਸਨੂੰ ਬਦਲਣ ਦਾ ਹੈ।” ਮਾਰਕਸ ਦੀ ਕਈ ਗੰਵਾਰ ਅਜੀਬੋ-ਗਰੀਬ ਵਿਆਖਿਆ ਕਰਦੇ ਹਨ। ਉਹ ਇਹ ਕਹਿਣ ਤੱਕ ਚਲੇ ਜਾਂਦੇ ਹਨ ਕਿ ਦੁਨੀਆਂ ਨੂੰ ਬਦਲਣ ਲਈ ਇਸ ਦੀ ਵਿਆਖਿਆ (ਇਸਨੂੰ ਸਮਝਣ ਦੀ) ਦੀ ਕੋਈ ਲੋੜ ਹੀ ਨਹੀਂ ਹੈ। ਜਾਂ ਉਹ ਸੰਸਾਰ ਦੀ ਵਿਆਖਿਆ ਅਤੇ ਇਸਨੂੰ ਬਦਲਣ ਦੇ ਇਨਕਲਾਬੀ ਅਭਿਆਸ ਨੂੰ ਇੱਕ-ਦੂਸਰੇ ਦੇ ਵਿਰੋਧ ‘ਚ ਖੜਾ ਦਿੰਦੇ ਹਨ। ਇਹਨਾਂ ਜਾਹਲਾਂ ਦੇ ਹੱਥਾਂ ‘ਚ ਮਾਰਕਸ ਦੇ ਉਪਰੋਕਤ ਕਥਨ ਦੀ ਦੁਰਦਸ਼ਾ ਦੇਖ ਕੇ ‘ਪਾਸ਼’ ਦੀ ਇੱਕ ਕਵਿਤਾ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ:

 ਤੇਰਾ ਖ਼ਤ ਤੜਫੇਗਾ ਜਦੋਂ ਜਹਾਲਤ ਦੀ ਤਲ਼ੀ ਉੱਤੇ,
ਬੜੇ ਹੋਣਗੇ ਅਰਥਾਂ ਦੇ ਅਨਰਥ।

 ਦਰਅਸਲ, ਮਾਰਕਸ ਦੀ ਉਪਰੋਕਤ ਟੂਕ ਸਿਧਾਂਤ ਅਤੇ ਅਭਿਆਸ, ਸੰਸਾਰ ਨੂੰ ਸਮਝਣ ਅਤੇ ਬਦਲਣ ਦੇ ਦਵੰਦਵਾਦੀ ਸਬੰਧ ਨੂੰ ਦਰਸਾਉਂਦੀ ਹੈ। ਮਾਰਕਸ ਇਹ ਨਹੀਂ ਕਹਿੰਦੇ ਕਿ ਸੰਸਾਰ ਦੀ ਵਿਆਖਿਆ ਦੀ ਕੋਈ ਲੋੜ ਨਹੀਂ ਹੈ, ਉਹ ਕਹਿੰਦੇ ਹਨ ਕਿ ਸੰਸਾਰ ਦੀ ਵਿਆਖਿਆ ਤੋਂ ਅੱਗੇ ਵਧ ਕੇ ਇਸਨੂੰ ਬਦਲਣ ਦੇ ਅਭਿਆਸ ਵਿੱਚ ਵੀ ਕੁੱਦਿਆ ਜਾਵੇ।

 ਸੰਸਾਰ ਨੂੰ ਬਦਲਣ ਦੀ ਸ਼ੁਰੂਆਤ ਇਸਨੂੰ ਸਮਝਣ ਤੋਂ ਹੀ ਹੁੰਦੀ ਹੈ। ਇਸਨੂੰ ਸਮਝਣ ਲਈ ‘ਅਤਿ ਉੱਨਤ ਇਨਕਲਾਬੀ ਸਿਧਾਂਤ’ ਦੀ ਰਹਿਨੁਮਾਈ ਦੀ ਲੋੜ ਹੁੰਦੀ ਹੈ। ਇਹ ਸਿਧਾਂਤ ਆਪਣੀ ਵਾਰੀ ‘ਚ ਬੀਤੇ ਦੇ ਇਨਕਲਾਬੀ ਅਭਿਆਸ ਦਾ ਨਿਚੋੜ ਹੀ ਹੁੰਦਾ ਹੈ। ਇਸ ਸਿਧਾਂਤ ਨੂੰ ਆਤਮਸਾਤ ਕਰਕੇ, ਇਸਦੇ ਅਧਾਰ ‘ਤੇ ਸੰਸਾਰ ਦੀ ਇੱਕ ਹੱਦ ਤੱਕ ਸਮਝ ਹਾਸਲ ਕਰਕੇ ਜਦੋਂ ਸੰਸਾਰ ਨੂੰ ਬਦਲਣ ਦੇ ਅਭਿਆਸ ‘ਚ ਪਿਆ ਜਾਂਦਾ ਹੈ ਤਾਂ ਇਸ ਸੰਸਾਰ ਬਾਰੇ ਸਾਡੀ ਸਮਝ ਹੋਰ ਡੂੰਘੀ ਹੁੰਦੀ ਹੈ। ਇਨਕਲਾਬੀ ਅਭਿਆਸ ਇਨਕਲਾਬੀ ਸਿਧਾਂਤ ਨੂੰ ਹੋਰ ਅੱਗੇ ਵਿਕਸਿਤ ਕਰਦਾ ਹੈ ਅਤੇ ਇਹ ਉੱਨਤ ਸਿਧਾਂਤ ਮੋੜਵੇਂ ਰੂਪ ‘ਚ ਸਾਡੇ ਇਨਕਲਾਬੀ ਅਭਿਆਸ ਨੂੰ ਉੱਨਤ ਕਰਦਾ ਹੈ।

 ਜੇਕਰ ਸੰਸਾਰ ਦੀ ਸਾਡੀ ਸਮਝ ਹੀ ਗ਼ਲਤ ਹੈ ਤਾਂ ਇਸ ਸੰਸਾਰ ਨੂੰ ਬਦਲਣ ਦੀ ਦਿਸ਼ਾ ‘ਚ ਅਸੀਂ ਇੱਕ ਕਦਮ ਵੀ ਅੱਗੇ ਨਹੀਂ ਵਧ ਸਕਦੇ। ਸੰਸਾਰ ਦੀ ਬਾਹਰਮੁਖੀ, ਵਿਗਿਆਨ-ਸੰਗਤ ਸਮਝ ਇਸਨੂੰ ਬਦਲਣ ਦੀ ਦਿਸ਼ਾ ‘ਚ ਪਹਿਲਾ ਕਦਮ ਹੈ। ਦੂਸਰਾ ਕਦਮ ਹੈ ਇਸ ਸਮਝ ਨੂੰ ਇਨਕਲਾਬੀ ਅਭਿਆਸ ‘ਚ ਲੈ ਜਾਣਾ। ਤੀਸਰਾ ਕਦਮ ਹੁੰਦਾ ਹੈ ਇਸ ਅਭਿਆਸ ਤੋਂ ਨਤੀਜੇ ਕੱਢਣਾ ਅਤੇ ਚੌਥਾ ਕਦਮ ਹੁੰਦਾ ਹੈ ਇਹਨਾਂ ਨਤੀਜਿਆਂ ਦਾ ਸਧਾਰਨੀਕਰਨ ਕਰਨਾ।

 ਮਾਰਕਸ ਦੇ ਉਪਰੋਕਤ ਮਸ਼ਹੂਰ ਕਥਨ ਨੂੰ ਇਸੇ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s