ਦੋਗਲੀ ਭਾਰਤੀ ਨਿਆਂਪਾਲਕਾ •ਗਗਨ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਸਾਡੇ ਦੇਸ਼ ਦੀ ਸੁਪਰੀਮਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ ਜਿਸ ਵਿੱਚ ਕਿ ਅੱਜ ਤੋਂ ਅਠਾਰਾਂ ਸਾਲ ਪਹਿਲਾ ਦਿੱਲੀ ਵਿੱਚ ਵਾਪਰੇ ਉਪਹਾਰ ਸਿਨੇਮਾ ਅਗਨੀ ਕਾਂਡ ਦੇ ਸਿਨੇਮਾਂ ਮਾਲਕਾਂ ਨੂੰ ਇਸ ਅਗਨੀ ਕਾਂਡ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 60 ਕਰੋੜ ਰੂਪਏ ਦੇਣ ਦਾ ਹੁਕਮ ਜਾਰੀ ਹੋਇਆ ਸੀ। 18 ਸਾਲ ਦੇ ਲੰਮੇ ਸਮੇਂ ਮਗਰੋਂ ਇਸ ਮੁਕੱਦਮ ਦਾ ਘੈਸਲਾਂ ਸੁਨਾਉਣ ਤੇ ਉੱਤੋਂ ਤੋਸ਼ੀ ਮਲਕਾਂ ਨੂੰ ਸਜ਼ਾ ਦੇਣ ਦੀ ਥਾਂ ਸਿਰਫ ਜੁਰਮਾਨਾ ਕਰਨ ਕਾਰਨ ਇਸ ਫੈਸਲੇ ਦੀ ਪੂਰੇ ਦੇਸ਼ ਅੰਦਰ ਥੂਹ-ਥੂਹ ਹੋਈ ਸੀ। ਪਰ ਹੁਣ ਇੱਕ ਹੋਰ ਜਿਹੜਾ ਘਟੀਆ ਫੈਸਲਾ  ਸੁਪਰੀਮ ਕੋਰਟ ਨੇ ਕੀਤਾ ਹੈ ਉਸ ਨਾਲ਼ ਤਾਂ ਉਸ ਨੇ ਭਾਰਤੀ ਨਿਆਂ ਪਾਲਿਕਾ ਨੂੰ ਬਿਨਾ ਸ਼ੱਕ ਅਮੀਰਾ ਦੀ ਰਖੇਲ ਹੋਣ ‘ਤੇ ਪੱਕੀ ਮੋਹਰ ਲਾ ਦਿੱਤੀ ਹੈ। ਸੁਪਰੀਮ ਕੋਰਟ ਮੁਤਾਬਕ ਇਸ ਅਗਨੀ ਕਾਂਡ ਦੇ ਜ਼ਿੰਮੇਵਾਰ, ਜਾਂ ਸਹੀਂ ਅਰਥਾਂ ਵਿੱਚ ਕਿਹਾ ਜਾਵੇ ਤਾਂ ਸੈਕੜੇ ਲੋਕਾਂ ਦੇ ਕਾਤਲ ਆਂਸਲ ਭਰਾਵਾਂ ਨੂੰ ਹੁਣ ਜੇਲ ਨਹੀਂ ਭੇਜਿਆ ਜਾ ਸਕਦਾ ਕਾਰਨ ਇਹ ਹੈ ਕਿ ਇਹਨਾ ਦੀ ਉਮਰ ਬਹੁਤ ਜਿਆਦਾ ਹੈ ਜਿਸ ਕਰਕੇ ਇਹਨਾ ਨੂੰ ਉੱਥੇ ਰਹਿਣ ਵਿੱਚ ਤਖਲੀਫ ਹੋਵੇਗੀ।  ਹੈ ਨਾ ਭਾਰਤੀ ਕਨੂੰਨ ਦੀ ਨੀਚ ਹਰਕਤ ਜੋ ਉੱਚੀ -ਉੱਚੀ ਚੀਕ ਕੇ ਕਹਿ ਰਹੀ ਹੈ ਕਿ ਹਾਂ ਇਹ ਕਨੂੰਨ ਅਮੀਰਾਂ ਦਾ ਹੈ   ਤੇ ਸਰਕਾਰ ਉਸਦੀ ਕੱਠਪੁਤਲੀ। ਉਝ ਵੀ ਭਾਰਤੀ ਜੇਲ੍ਹਾਂ ਦੀ ਜੋ ਅੰਦਰੂਨੀ ਹਕੀਕਤ ਹੈ ਕਿ ਇਹਨਾ ਅਮੀਰ ਲੋਕਾਂ ਨੂੰ ਤਾਂ ਜੇਲ੍ਹਾਂ ਵਿੱਚ ਵੀ ਵੀ.ਆਈ. ਪੀ ਸਹੂਲਤਾਂ ਹੀ ਮਿਲ਼ਦੀਆਂ ਹਨ, ਜੇਲ ਤਾਂ ਆਮ ਗਰੀਬ ਲੋਕਾਂ ਲਈ ਹੀ ਹੁੰਦੀ ਹੈ। ਚਲੋ ਅੱਜ ਮੰਨ ਵੀ ਲਈਏ ਕੇ ਉਹ ਉਮਰ ਦਰਾਜ਼ ਹੋ ਗਏ ਹਨ ਪਰ  ਉਦੋਂ ਇਹ ਕਨੂੰਨ ਕਿੱਥੇ ਸੀ ਜਦੋਂ ਅੱਜ ਤੋਂ ਅਠਾਰਾਂ ਸਾਲ ਪਹਿਲਾਂ ਸੈਕੜੇ ਗਵਾਹ ਹੋਣ ਦੇ ਬਾਵਜੂਦ ਵੀ ਇਸ ਕੇਸ ਨੂੰ ਇੰਨਾ ਜਿਆਦਾ ਲਮਕਾਇਆ ਗਿਆ ਕਿ ਇਸ ਘਟਨਾ ਵਿੱਚ ਅਪਣੇ ਪਿਆਰੇ ਪਰਿਵਾਰਕ ਜੀਅ ਗਵਾ ਲੈਣ ਵਾਲ਼ਿਆਂ ਵਿੱਚੋਂ ਕਈ ਇਨਸਾਫ ਦੀ ਉਮੀਦ ਵਿੱਚ ਇਸ ਜਹਾਨ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਏ।

ਚਲੋ ਜੇ ਹੁਣ ਸੁਪਰੀਮ ਕੋਰਟ ਦੀ ਉਸ ਬੇਸ਼ਰਮ ਦਲੀਲ ਦੀ ਗੱਲ ਕਰੀਏ ਜਿਸ ਦੇ ਅਧਾਰ ‘ਤੇ ਇਹਨਾ ਸੈਕੜੇ ਲੋਕਾਂ ਦੇ ਕਾਤਲ ਆਂਸਲ ਭਰਾਵਾਂ ਨੂੰ ਜੇਲ ਨਾ ਭੇਜਣ ਬਾਰੇ ਕਿਹਾ ਗਿਆ ਹੈ ਉਹ ਹੈ ਉਮਰ ਦੀ ਹੱਦ। ਜੇ ਉਮਰ ਦਾ ਸਜ਼ਾ ਨਾਲ਼ ਕੋਈ ਵੀ ਵਾਹ ਵਾਸਤਾ ਹੰਦਾ ਹੈ  ਤਾਂ ਫਿਰ ਅੱਜ ਜੋ ਭਾਰਤੀ ਜੇਲਾਂ ਦਾ ਸੱਚ ਹੈ ਕਿ ਹਜ਼ਾਰਾਂ ਕੈਦੀ ਜੋ ਅਪਣੀਆਂ ਸਜ਼ਾਵਾਂ ਵੀ ਭੁਗਤ ਚੁੱਕੇ ਹਨ ਤੇ ਜੇਲਾਂ ਵਿੱਚ ਬੁਢਾਪੇ ਦੀ ਉਮਰ ‘ਚ ਪਹੁੰਚ ਕੇ ਵੀ ਮੌਤ ਤੇ ਜ਼ਿੰਦਗੀ ਦੀ ਕਸ਼ਮਕਸ਼ ਵਿੱਚ ਅਪਣੇ ਹੱਡ ਗਾਲ਼ ਰਹੇ ਹਨ ਸੁਪਰੀਮ ਕੋਰਟ ਦੀ ਨਜ਼ਰ  ਉਹਨਾਂ ਵਾਰੀ ਕਾਣੀ ਕਿਉਂ ਹੋ ਜਾਂਦੀ ਹੈ? ਉਝ ਵੀ ਜਿਸ ਤਰ੍ਹਾਂ ਨਾਲ਼ ਭਾਰਤੀ ਅਦਾਲਤਾਂ ਦੇ ਫੈਸਲੇ ਹੁੰਦੇ ਹਨ। ਗਵਾਹ ਹੋਣ ਦੇ ਬਾਵਜੂਦ ਇਹਨਾ ਕੇਸਾਂ ਨੂੰ ਸਾਲਾਂ ਬਧੀ ਲਮਕਾਇਆ ਜਾਂਦਾ ਹੈ ਗਵਾਹਾਂ ਨੂੰ ਪੈਸੇ ਜਾਂ ਡਰਾ ਧਮਕਾ ਕੇ ਮੁੱਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਿਸ ਦੀਆਂ ਕਿ ਕਿੰਨੀਆਂ ਹੀ ਉਦਾਹਨਾਂ 1984 ਦੇ ਵਿੱਚ ਦਿੱਲੀ ਵਿੱਚ ਹੋਈ ਸਿੱਖ ਨਸ਼ਲਕੁਸ਼ੀ ਜਾਂ ਗੁਜਰਾਤ 2002 ਵਰਗੇ ਘੱਟ ਗਿਣਤੀਆਂ ਦੇ ਕਤਲੇਆਮ ਦੀਆਂ ਕਿੰਨੀਆਂ ਹੀ ਘਟਨਾਵਾਂ ਹਨ। ਜਿੰਨਾ ਦੇ ਕਾਤਲ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ ਤੇ ਨਾ ਹੀ ਉਹ ਉਮਰਦਰਾਜ ਹੋਏ ਹਨ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਜ਼ਾ ਭੁਗਤ ਰਹੇ ਹਨ। ਜੇ ਇਸ ਤਰ੍ਹਾਂ ਉਮਰ ਨੂੰ ਦਲੀਲ ਬਣਾਕੇ ਹੀ ਫੈਸਲੇ ਕਰਨੇ ਹੋਣ ਤਾਂ ਕੀ ਕਹਿਣੇ ਭਾਰਤੀ ਕਨੂੰਨ ਦੇ ਸੈਕੜੇ ਲੋਕਾਂ ਦੇ ਕਾਤਲਾਂ ਨੂੰ ਇਸ ਉਮਰ ਦੀ ਢਾਲ਼ ‘ਤੇ ਮਾਫੀਆਂ ਤੇ ਦੂਜੇ ਪਾਸੇ ਭਾਰਤ ਦੇ ਉਹ ਹਜ਼ਾਰਾਂ ਲੋਕ ਜੋ ਇਨਸਾਫ ਦੀ ਉਮੀਦ ਵਿੱਚ ਹੈ ਤੋਂ ਸੀ ਹੋ ਗਏ ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements