ਦਸਤਖ਼ਤ •ਜਸਵੀਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਹਿਲੀ ਵਾਰ
ਬੁਰਾਈ ਦੀਆਂ
ਅੱਖਾਂ ‘ਚ ਅੱਖਾਂ ਪਾਇਆਂ
ਨਾ ਅੱਖਾਂ”’ਚ ਅੱਥਰੂ
ਨਾ ਹਲਚਲ ਸੀ ਮਨ ‘ਚ
ਬੱਸ ਇੱਕ ਸਦੀ ਜਿੱਡਾ ਲੰਮਾ ਹਾਉਂਕਾ ਸੀ
ਜਦ ਜਦ ਉਹ ਯਾਦ ਆਇਆ
ਸਾਹਾਂ”ਦੀ ਘੁਟਣ
ਆਤਮਾ ਦੇ ਵਿਲਕਣ ਜਿਹੇ
ਅਹਿਸਾਸ ਨੇ ਬਹੁਤ ਤੋੜਿਆ
ਟੁੱਟ ਚੁੱਕਾ ਮਨ
ਅਕਾਸ਼ ਜਿੱਡਾ ਵਿਸ਼ਾਲ ਹੌਂਸਲਾ ਕਰ
ਦੁਬਾਰਾ ਦ੍ਰਿੜਤਾ ਨਾਲ਼ ਖੜ੍ਹਾ ਹੋਣ ਲਈ ਤੜਫਿਆ
ਆਤਮਾ ਦੇ ਟੁਕੜੇ
ਇਕੱਠੇ ਕੀਤੇ
ਜਿਵੇਂ ਤੇਜ ਹਨੇਰੀ ਮਗਰੋਂ
ਪੰਛੀ ਨਵੇਂ ਸੁਪਨੇ ਸਜਾਉਣ ਲਈ
ਤੀਲੇ ਜੋੜਨ ‘ਚ ਰੁੱਝ ਜਾਣ
ਹਨੇਰੀਆਂ ਬਰਸਾਤਾਂ”ਸਭ ਜਰ ਕੇ
ਆਪਣੇ ਨਵੇਂ ਸੁਪਨੇ ਵਾਲ਼ੀ ਟਹਿਣੀ ਦੇ ਨਜ਼ਦੀਕ ਬੈਠ
ਪੰਛੀ ਖਿੰਡਰੇ ਵਾਲ਼ ਸੰਵਾਰ ਕੇ
ਸੰਕੇਤ ਦਿੰਦੇ ਨੇ ਕਿ
ਜ਼ਿੰਦਗੀ ਨੇ ਕੋਰਾ ਸਫਾ ਹੋਰ ਸੌਂਪਿਆ
ਰਕਤ ਨਾਲ਼ ਸੁਨਹਿਰੀ ਦਸਤਖ਼ਤ
ਦੇਣ ਲਈ…

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements