ਦਹੇੜਕੇ(ਜਗਰਾਓ) ਸਕੂਲ ਦੀ ਅਪਗਰੇਡੇਸ਼ਨ ਹੋਈ ਬਹਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਮਹੀਨੇ ਜਗਰਾਓ ਜਿਲ੍ਹੇ ਦੇ ਦਹੇੜਕੇ ਪਿੰਡ ਦੇ ਸਰਕਾਰੀ ਸਕੂਲ ਦੀ ਅਪਗਰੇਡੇਸ਼ਨ ਹਾਈ ਸਕੂਲ ਤੋਂ ਸੀਨੀਅਰ ਸਕੈਂਡਰੀ ਸਕੂਲ ਕਰਨ ਦਾ ਫੈਸਲਾ ਵਾਪਸ ਲਿਆ ਗਿਆ ਜੋ ਬਿਨਾਂ ਕਿਸੇ ਸੂਚਨਾ ਦੇ ਹੀ ਕਰ ਦਿੱਤਾ ਗਿਆ। ਜਦੋਂ 17 ਮਈ ਨੂੰ ਵਿਦਿਆਰਥੀ ਦਾਖਲਾ ਲੈਣ ਪਹੁੰਚੇ ਤਾਂ ਉਹਨਾਂ ਨੂੰ ਹੈੱਡ ਵਲੋਂ ਦਾਖਲਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਕਾਰਨ। ਇਹ ਦਸਿਆ ਕਿ ਇਸ ਸਕੂਲ ਦੀ ਅਪਗਰੇਡੇਸ਼ਨ ਹੋਈ ਹੀ ਨਹੀਂ ਹੈ। ਹੈੱਡ ਨਾਲ਼ ਗੱਲਬਾਤ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੋਇਆ ਜਿਸ ਤੋਂ ਭੜਕੇ ਪਿੰਡ ਵਾਸੀਆਂ ਨੇ ਆਪ ਮੁਹਾਰੇ ਹੀ ਜਗਰਾਓ ਡੀ.ਸੀ. ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਤੇ ਜਿਸ ‘ਚ ਵਿਦਿਆਰਥੀ, ਉਹਨਾਂ ਦੇ ਮਾਪੇ, ਪਿੰਡ ਦੇ ਸਰਪੰਚ ਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ, ਪੰਜਾਬ ਸਟੂਡੇਂਟਸ ਯੂਨੀਅਨ (ਲਲਕਾਰ), ਭਾਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਅਧਿਆਪਕਾਂ ਦੀ ਜਥੇਬੰਦੀ ਨੇ ਲੋਕਾਂ ਦੇ ਇਸ ਧਰਨੇ ਦੀ ਹਮਾਇਤ ਕੀਤੀ। ਧਰਨਾ 22 ਤੋਂ 25 ਮਈ ਤੱਕ ਲਗਾਤਾਰ ਦਿਨ ਰਾਤ ਚਲਦਾ ਰਿਹਾ। ਜਿਸ ‘ਚ 24 ਮਈ ਨੂੰ ਪੰਜਾਬ ਸਰਕਾਰ ਵਿਰੋਧੀ ਨਾਰਿਆਂ ਨਾਲ਼ ਜਗਰਾਓ ‘ਚ ਰੋਸ ਮੁਜਾਹਰਾ ਕੀਤਾ ਗਿਆ। 25 ‘ਚ ਧਰਨੇ ‘ਚ ਸ਼ਾਮਲ ਕਾਂਗਰਸੀ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾ ਤੇ ਆਪ ਦੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਲੋਕਾਂ ਨੂੰ ਆ ਕੇ ਭਰੋਸਾ ਦਿੱਤਾ ਕਿ ਉਸ ਨੂੰ ਸਿੱਖਿਆ ਮੰਤਰੀ ਵਲੋਂ ਇਸ ਦੀ ਪ੍ਰਵਾਨਗੀ ਜਲਦੀ ਹੀ ਮਿਲ ਜਾਵੇਗੀ ਤੇ ਲੋਕਾਂ ਨੂੰ 29 ਨੂੰ ਸਿੱਖਿਆ ਵਿਭਾਗ ਵਲੋਂ ਚਿੱਠੀ ਮਿਲ ਜਾਣ ਦਾ ਦਾਅਵਾ ਕੀਤਾ, ਪਰ ਲੀਡਰਾਂ ਦੀ ਜੋ ਰੀਤ ਰਹੀ ਹੈ ਲਾਪਰਾ ਜੀ ਵੀ ਉਸ ‘ਤੇ ਖਰ੍ਹੇ ਉੱਤਰੇ ਤੇ ਸਿੱਖਿਆ ਵਿਭਾਗ ਵਲੋਂ ਕੋਈ ਵੀ ਪ੍ਰਵਾਨਗੀ ਦਾ ਹੁੰਗਾਰਾ ਨਾ ਮਿਲ਼ਿਆ। ਪਿੰਡ ਵਾਸੀਆਂ ਨੇ ਮੁੜ੍ਹ ਤੋਂ 1 ਜੂਨ ਨੂੰ ਅਪਣਾ ਧਰਨਾ ਫਿਰ ਡੀ.ਸੀ. ਦਫ਼ਤਰ ਮੂਹਰੇ ਲਾਇਆ ਤੇ 2 ਨੂੰ ਜਗਰਾਓ ਜਿਲ੍ਹੇ ‘ਚ ਕੈਪਟਨ ਸਰਕਾਰ ਦੀ ਅਰਥੀ ਫੂਕ ਕੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਲੋਕਾਂ ਦਰਮਿਆਨ ਲੈ ਕੇ ਗਏ। ਪਿੰਡ ਦੇ ਲੋਕਾਂ, ਉੱਥੇ ਦੇ ਸਰਪੰਚ, ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਦੇ ਦਬਾਅ ਹੇਠ ਸਿੱਖਿਆ ਵਿਭਾਗ ਨੂੰ ਅkਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਸਕੂਲ ਦੀ ਅਪਗਰੇਡੇਸ਼ਨ ਬਹਾਲ ਕੀਤੀ ਗਈ। ਇਹ ਸੰਘਰਸ਼ ਦੀ ਜਿੱਤ ਨੇ ਮੌਜੂਦਾ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਸਰਕਾਰ ਦਾ ਕੋਈ ਵੀ ਲੋਕ ਵਿਰੋਧੀ ਫੈਸਲਾ ਲੋਕ ਚੁੱਪ ਧਾਰ ਕੇ ਬਰਦਾਸ਼ਤ ਨਹੀਂ ਕਰਨਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements