ਚੰਡੀਗੜ੍ਹ ਵਿਚ ਚਲਾਈ ਗਈ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ 100 ਵੇਂ ਸ਼ਹਾਦਤ ਵਰ੍ਹੇ ਨੂੰ ਸਮਰਪਿਤ ਮੁਹਿੰਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ 100 ਵੇਂ ਸ਼ਹਾਦਤ ਵਰ੍ਹੇ ਨੂੰ ਸਮਰਪਿਤ ਕਰਦਿਆਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੁਹਿੰਮ ਚਲਾਈ ਗਈ। ਜਿਸ ਤਹਿਤ 13-14 ਨਵੰਬਰ ਨੂੰ ਮੋਹਾਲੀ ਜਿਲ੍ਹਾ ਕਚਹਿਰੀ ਅਤੇ ਮੋਹਾਲੀ ਦੇ ਬਜ਼ਾਰਾਂ ਅਤੇ ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਵਿਖੇ ਸ਼ਹੀਦ ਸਰਾਭੇ ਅਤੇ ਗਦਰੀਆਂ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਰਚਾ ਵੰਡਿਆ ਗਿਆ ਅਤੇ ਨੁੱਕੜ ਸਭਾਵਾਂ ਕਰਕੇ ਅੱਜ ਦੇ ਨੌਜਵਾਨਾਂ ਨੂੰ ਸ਼ਹੀਦਾਂ ਦੀ ਸੋਚ ਨੂੰ ਅੱਗੇ ਲਿਜਾਣ ਲਈ ਮੂਹਰੇ ਆਉਣ ਦਾ ਹੋਕਾ ਦਿੱਤਾ ਗਿਆ। ਮਿਤੀ 16 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਉੱਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਇੱਕ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਵਿਦਿਆਰਥੀਆਂ ਦਾ ਭਰਪੂਰ ਹੁੰਗਾਰਾ ਮਿਲਿਆ। ਮਿਤੀ 18 ਨਵੰਬਰ ਨੂੰ ਗਦਰ ਲਹਿਰ ਦੇ ਉੱਘੇ ਖੋਜਕਰਤਾ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਦਾ ਭਾਸ਼ਣ ਕਰਾਇਆ ਗਿਆ ਜਿਸ ਵਿੱਚ ਉਹਨਾਂ ਨੇ ਗਦਰੀਆਂ ਦੀ ਸੋਚ ਅਤੇ ਸੁਨੇਹੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਇਨਕਲਾਬੀ ਸ਼ਹੀਦਾਂ ਨੂੰ ਸਮਰਪਿਤ ਫ਼ੋਟੋ ਗੈਲਰੀ ਵੀ ਖਾਸ ਖਿੱਚ ਦਾ ਕੇਂਦਰ ਰਹੀ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ