‘ਚੰਡੀਗੜ੍ਹ ਸਿਨੇਫ਼ਾਇਲਸ’ ਵੱਲੋਂ ਡੀ.ਏ.ਵੀ ਕਾਲਜ,ਚੰਡੀਗੜ੍ਹ ਵਿੱਚ ਫ਼ਿਲਮ ‘ਮਾਡਰਨ ਟਾਇਮਜ਼’ ਦੀ ਪਰਦਾਪੇਸ਼ੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਸਿਨੇਮਾ ਦੀਆਂ ਬਿਹਤਰੀਨ ਫ਼ਿਲਮਾਂ ਨੂੰ ਆਮ ਲੋਕਾਂ ਤੱਕ ਲਿਜਾਉਣ ਦੇ ਮੰਤਵ ਨੂੰ ਲੈਕੇ ਚੱਲ ਰਹੇ ‘ਚੰਡੀਗੜ੍ਹ ਸਿਨੇਫ਼ਾਇਲਸ’ ਵੱਲੋਂ 30 ਸਤੰਬਰ ਨੂੰ ਚੰਡੀਗੜ੍ਹ ਦੇ ਡੀ.ਏ.ਵੀ ਕਾਲਜ (ਸੈਕਟਰ 10) ਵਿਖੇ ਚਾਰਲੀ ਚੈਪਲਿਨ ਦੀ ਮਸ਼ਹੂਰ ਫ਼ਿਲਮ ‘ਮਾਡਰਨ ਟਾਈਮਜ਼’ ਦਿਖਾਈ ਗਈ ਜਿਸ ਵਿੱਚ 100 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਫ਼ਿਲਮ ਦੇ ਅੰਤ ਵਿੱਚ ਵਿਚਾਰ ਚਰਚਾ ਵੀ ਕੀਤੀ ਗਈ ਜਿਸ ਵਿੱਚ ਇਹ ਗੱਲ ਉੱਭਰ ਕੇ ਆਈ ਕਿ 1936 ਵਿੱਚ ਬਣੀ ਇਹ ਫਿਲਮ ਸਰਮਾਏਦਾਰਾ ਢਾਂਚੇ ਦੇ ਮਨੁੱਖਦੋਖੀ ਕਿਰਦਾਰ ਨੂੰ ਵੱਖ-ਵੱਖ ਦ੍ਰਿਸ਼ਾਂ ਰਾਹੀਂ ਬਾਖੂਬੀ ਪੇਸ਼ ਕਰਦੀ ਹੈ। ਇਹ ਫ਼ਿਲਮ ਦਿਖਾਉਂਦੀ ਹੈ ਕਿ ਕਿਵੇਂ ਮੌਜੂਦਾ ਲੋਟੂ ਸਰਮਾਏਦਾਰਾ ਢਾਂਚੇ ਵਿੱਚ ਇਕ ਇਨਸਾਨ ਮਹਿਜ ਮਸ਼ੀਨ ਦੇ ਇਕ ਪੁਰਜ਼ੇ ਵਿੱਚ ਤਬਦੀਲ ਹੋ ਜਾਂਦਾ ਹੈ। ਅੱਜ ਜਦੋਂ ਭਾਰਤ ਸਮੇਤ ਪੂਰੇ ਸੰਸਾਰ ਵਿੱਚ ਬੇਰੁਜ਼ਗਾਰੀ, ਮਹਿੰਗਾਈ ਅਤੇ ਗ਼ਰੀਬੀ ਖ਼ਿਲਾਫ ਮਿਹਨਤਕਸ਼ ਲੋਕ ਸੰਘਰਸ਼ ਦੇ ਰਾਹ ਉੱਤੇ ਹਨ ਤਾਂ ਅਜਿਹੇ ਸਮੇਂ ਇਸ ਫ਼ਿਲਮ ਦੀ ਪ੍ਰਸੰਗਿਕਤਾ ਹੋਰ ਵੀ ਵਧ ਜਾਂਦੀ ਹੈ। ਵਿਦਿਆਰਥੀਆਂ ਨੇ ‘ਚੰਡੀਗੜ੍ਹ ਸਿਨੇਫ਼ਾਇਲਸ’ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਅੱਜ ਦੇ ਚਾਲੂ ਸਿਨੇਮਾ ਤੋਂ ਹਟਵੀਂਆਂ ਅਜਿਹੀਆਂ ਹੋਰ ਲੋਕ ਪੱਖੀ ਫ਼ਿਲਮਾਂ ਬਾਰੇ ਜਾਨਣ ਲਈ ਉਤਸੁਕਤਾ ਦਿਖਾਈ। ‘ਚੰਡੀਗੜ੍ਹ ਸਿਨੇਫ਼ਾਇਲਸ’ ਵਿਦਿਆਰਥੀਆਂ ਦੇ ਸਹਿਯੋਗ ਨਾਲ਼ ਸੰਸਾਰ ਦੀਆਂ ਚੰਗੀਆਂ ਫ਼ਿਲਮਾਂ ਦੀ ਪ੍ਰਦਰਸ਼ਨੀ ਅਤੇ ਸਿਨੇਮਾ ਉੱਤੇ ਵਿਚਾਰ-ਚਰਚਾਵਾਂ ਨੂੰ ਨਿਯਮਿਤ ਬਣਾਵੇਗਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements