ਬੂਟ •ਏਦੁਆਰਦੋ ਗਾਲਿਆਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਰੋਜ਼ਾ ਲਕਗਜ਼ਮਬਰਗ ਨੂੰ 5 ਜਨਵਰੀ ਨੂੰੰ ਕਤਲ ਕੀਤਾ ਗਿਆ ਸੀ। ਉਸਦੀ ਬਰਸੀ ਮੌਕੇ ਇਹ ਦਿੱਤਾ ਜਾ ਸਕਦਾ ਹੈ)

1919 ‘ਚ ਇਨਕਲਾਬੀ ਰੋਜ਼ਾ ਲਕਗਜ਼ਮਬਰਗ ਨੂੰ ਬਰਲਿਨ ਵਿੱਚ ਕਤਲ ਕਰ ਦਿੱਤਾ ਗਿਆ।

ਕਾਤਲਾਂ ਨੇ ਉਹਨੂੰ ਬੰਦੂਕ ਨਾਲ਼ ਕੁਚਲ-ਕੁਚਲ ਕੇ ਮਾਰਿਆ ਤੇ ਇੱਕ ਨਹਿਰ ਦੇ ਪਾਣੀ ਵਿੱਚ ਸੁੱਟ ਦਿੱਤਾ।

ਇਸ ਦੌਰਾਨ ਉਸਦਾ ਇੱਕ ਬੂਟ ਲਹਿ ਗਿਆ।

ਕਿਸੇ ਨੇ ਉਸਨੂੰ ਚੁੱਕ ਲਿਆ, ਚਿੱਕੜ ਵਿੱਚ ਡਿੱਗੇ ਪਏ ਉਸ ਬੂਟ ਨੂੰ।

ਰੋਜ਼ ਇੱਕ ਅਜਿਹੀ ਦੁਨੀਆਂ ਦੀ ਤਮੰਨਾ ਰੱਖਦੀ ਸੀ ਜਿੱਥੇ ਇਨਸਾਫ ਨੂੰ ਅਜ਼ਾਦੀ ਦੇ ਨਾਮ ‘ਤੇ ਕੁਰਬਾਨ ਨਹੀਂ ਕੀਤਾ ਜਾਵੇਗਾ ਅਤੇ ਨਾ ਅਜ਼ਾਦੀ ਇਨਸਾਫ ਦੇ ਨਾਮ ‘ਤੇ ਕੁਰਬਾਨ ਕੀਤੀ ਜਾਵੇਗੀ।

ਹਰ ਰੋਜ਼ ਕੋਈ ਹੱਥ ਉਸ ਬੈਨਰ ਨੂੰ ਚੁੱਕ ਲੈਂਦਾ ਹੈ।

ਚਿੱਕੜ ਵਿੱਚੋਂ ਉਸ ਬੂਟ ਵਾਂਗ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ